Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 15, 2026

    3:36:47 PM

  • a major bombshell in punjab politics

    ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਬੀਬੀ ਜਗੀਰ ਕੌਰ...

  • ind vs nz

    ਭਾਰਤ ਨੇ ਜਿੱਤੀ ਸੀਰੀਜ਼, ਨਿਊਜ਼ੀਲੈਂਡ ਨੂੰ ਪੰਜਵੇਂ...

  • a massive crowd turns out for parvinder jhota s final prayer service

    ਪਰਵਿੰਦਰ ਝੋਟਾ ਦੀ ਅੰਤਿਮ ਅਰਦਾਸ 'ਚ ਉਮੜਿਆ ਲੋਕਾਂ...

  • punjab congress big decision

    ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਲ-ਬਦਲੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕਬਾਇਲੀ ਸਿੱਖਿਆ ਵਿਚ ਬਦਲਾਅ : ਏਕਲਵਿਆ ਤੋਂ ਉੱਤਮਤਾ ਤੱਕ

BLOG News Punjabi(ਬਲਾਗ)

ਕਬਾਇਲੀ ਸਿੱਖਿਆ ਵਿਚ ਬਦਲਾਅ : ਏਕਲਵਿਆ ਤੋਂ ਉੱਤਮਤਾ ਤੱਕ

  • Edited By Harpreet Singh,
  • Updated: 15 Nov, 2026 03:05 PM
Blog
changes in tribal education
  • Share
    • Facebook
    • Tumblr
    • Linkedin
    • Twitter
  • Comment

ਮੇਰਾ ਹਮੇਸ਼ਾ ਇਹ ਪੱਕਾ ਵਿਸ਼ਵਾਸ ਰਿਹਾ ਹੈ ਕਿ ਕਿਸੇ ਬੱਚੇ ਨੂੰ ਸਿੱਖਿਆ ਦੇਣਾ ਸਿਰਫ਼ ਉਸ ਦੇ ਵਿਅਕਤੀਗਤ ਭਵਿੱਖ ਨੂੰ ਸੰਵਾਰਨ ਤੱਕ ਸੀਮਤ ਨਹੀਂ ਹੈ। ਇਹ ਪਰਿਵਾਰਾਂ ਦੀ ਜ਼ਿੰਦਗੀ ’ਚ ਤਬਦੀਲੀ, ਭਾਈਚਾਰਿਆਂ ਨੂੰ ਮਜ਼ਬੂਤ ਬਣਾਉਣ ਅਤੇ ਇਕ ਪ੍ਰਗਤੀਸ਼ੀਲ ਰਾਸ਼ਟਰ ਦੀ ਉਸਾਰੀ ਦਾ ਕਾਰਜ ਹੈ। ਜਦੋਂ ਮੈਨੂੰ ਝਾਰਖੰਡ, ਮਹਾਰਾਸ਼ਟਰ ਅਤੇ ਤੇਲੰਗਾਨਾ ਦੇ ਕਬਾਇਲੀ ਖੇਤਰਾਂ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ, ਤਾਂ ਮੈਂ ਹਮੇਸ਼ਾ ਕਬਾਇਲੀ ਸਿੱਖਿਆ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਮੈਂ ਯੂਨੀਵਰਸਿਟੀਆਂ ਨੂੰ ਹਮੇਸ਼ਾ ਵਿਦਿਆਰਥੀਆਂ ਨੂੰ ‘ਸਕੂਲ ਕਨੈਕਟ ਪ੍ਰੋਗਰਾਮ’ ਨਾਲ ਜੋੜਨ ਦੀ ਅਪੀਲ ਕੀਤੀ, ਤਾਂ ਜੋ ਕੋਈ ਵੀ ਬੱਚਾ ਪਿੱਛੇ ਨਾ ਰਹਿ ਜਾਵੇ।

ਅੱਜ, 15 ਨਵੰਬਰ ਨੂੰ ਭਗਵਾਨ ਬਿਰਸਾ ਮੁੰਡਾ ਦੀ ਜਨਮ ਵਰ੍ਹੇਗੰਢ ਦੇ ਮੌਕੇ ’ਤੇ ਅਸੀਂ ‘ਜਨਜਾਤੀਯ ਗੌਰਵ ਦਿਵਸ’ ਮਨਾ ਰਹੇ ਹਾਂ। ਉਹ ਮਹਾਨ ਕਬਾਇਲੀ ਆਜ਼ਾਦੀ ਘੁਲਾਟੀਆਂ ਵਿਚੋਂ ਇਕ ਸਨ ਅਤੇ ਬਸਤੀਵਾਦੀ ਜ਼ੁਲਮ ਵਿਰੁੱਧ ਹਿੰਮਤ, ਕੁਰਬਾਨੀ ਅਤੇ ਵਿਰੋਧ ਦੇ ਪ੍ਰਤੀਕ ਸਨ। ਮੇਰਾ ਮੰਨਣਾ ਹੈ ਕਿ ਸਾਡੇ ਸਾਰੇ ਮਹਾਨ ਕਬਾਇਲੀ ਆਜ਼ਾਦੀ ਘੁਲਾਟੀਆਂ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਇਕ ਢੁੱਕਵਾਂ ਤਰੀਕਾ ਕਬਾਇਲੀ ਬੱਚਿਆਂ ਦੀ ਸਿੱਖਿਆ ਅਤੇ ਹੁਨਰ ਵਿਕਾਸ ਪ੍ਰਣਾਲੀ ਵਿਚ ਬਦਲਾਅ ਲਿਆਉਣਾ ਹੈ, ਤਾਂ ਜੋ ਉਹ ਨਾ ਸਿਰਫ਼ ਆਪਣੇ ਆਪ ਨੂੰ ਸਮਰੱਥ ਬਣਾ ਸਕਣ, ਸਗੋਂ ਸਮਾਜ ਨੂੰ ਵੀ ਮਜ਼ਬੂਤ ਕਰ ਸਕਣ।

ਜਦੋਂ ਭਾਰਤ ਲਗਭਗ ਹਰ ਖੇਤਰ ਵਿਚ ਭਵਿੱਖ ਵੱਲ ਨਵੇਂ ਰਾਹ ਤਿਆਰ ਕਰ ਰਿਹਾ ਹੈ, ਤਾਂ ਏਕਲਵਿਆ ਮਾਡਲ ਰਿਹਾਇਸ਼ੀ ਸਕੂਲ (ਈ. ਐੱਮ. ਆਰ. ਐੱਸ.) ਕਬਾਇਲੀ ਬੱਚਿਆਂ ਦੇ ਵਿੱਦਿਅਕ ਦ੍ਰਿਸ਼ ਨੂੰ ਚੁੱਪਚਾਪ ਨਵਾਂ ਰੂਪ ਦੇ ਰਹੇ ਹਨ। ‘ਏਕਲਵਿਆ’ ਇਕ ਅਜਿਹਾ ਨੌਜਵਾਨ ਸੀ, ਜਿਸ ਨੂੰ ਰਸਮੀ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝਾ ਰੱਖੇ ਜਾਣ ਦੇ ਬਾਵਜੂਦ, ਉਸ ਨੇ ਤੀਰਅੰਦਾਜ਼ੀ ਦੀ ਕਲਾ ਵਿਚ ਮੁਹਾਰਤ ਹਾਸਲ ਕਰਨ ਲਈ ਅਸਾਧਾਰਨ ਸਮਰਪਣ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਦਾ ਪ੍ਰਦਰਸ਼ਨ ਕੀਤਾ। ਉਸ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਿੱਖਣ ਦੀ ਇੱਛਾ ਨਾਲ ਜੁੜੀ ਪ੍ਰਤਿਭਾ ਸਭ ਤੋਂ ਵੱਡੀਆਂ ਰੁਕਾਵਟਾਂ ਨੂੰ ਵੀ ਪਾਰ ਕਰ ਸਕਦੀ ਹੈ।

ਇਸ ਯੋਜਨਾ ਨੂੰ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਨਵੀਂ ਰਫ਼ਤਾਰ ਮਿਲੀ। ਸਾਲ 2018-19 ਦੇ ਕੇਂਦਰੀ ਬਜਟ ਵਿਚ ਮੋਦੀ ਜੀ ਨੇ ਇਸ ਯੋਜਨਾ ਦਾ ਦਾਇਰਾ ਵਧਾਇਆ ਅਤੇ ਕਲਪਨਾ ਕੀਤੀ ਕਿ ਸਾਲ 2011 ਦੀ ਜਨਗਣਨਾ ਅਨੁਸਾਰ, 50 ਫ਼ੀਸਦੀ ਤੋਂ ਵੱਧ ਐੱਸ. ਟੀ. ਆਬਾਦੀ ਅਤੇ ਘੱਟੋ-ਘੱਟ 20,000 ਕਬਾਇਲੀ ਵਿਅਕਤੀਆਂ ਵਾਲੇ ਹਰ ਬਲਾਕ ਵਿਚ ਇਕ ਈ. ਐੱਮ. ਆਰ. ਐੱਸ. ਸਥਾਪਤ ਕੀਤਾ ਜਾਵੇ।

ਹੋਰ ਸਕੂਲਾਂ ਵਿਚ ਅਨੁਸੂਚਿਤ ਜਨਜਾਤੀਆਂ ਲਈ 7.5 ਫ਼ੀਸਦੀ ਰਾਖਵੇਂਕਰਨ ਦੇ ਮੁਕਾਬਲੇ, ਈ. ਐੱਮ. ਆਰ. ਐੱਸ. ਸਕੂਲਾਂ ਵਿਚ ਘੱਟੋ-ਘੱਟ 90 ਫ਼ੀਸਦੀ ਵਿਦਿਆਰਥੀ ਕਬਾਇਲੀ ਭਾਈਚਾਰਿਆਂ ਨਾਲ ਸਬੰਧਤ ਹੁੰਦੇ ਹਨ। ਇਸ ਤੋਂ ਵੀ ਵੱਧ ਖ਼ੁਸ਼ੀ ਦੀ ਗੱਲ ਇਹ ਹੈ ਕਿ 50 ਫ਼ੀਸਦੀ ਸੀਟਾਂ ਲੜਕੀਆਂ ਲਈ ਰਾਖਵੀਆਂ ਹਨ, ਜੋ ਇਕ ਬਹੁਤ ਹੀ ਸ਼ਲਾਘਾਯੋਗ ਅਤੇ ਸਕਾਰਾਤਮਕ ਕਦਮ ਹੈ।

ਈ. ਐੱਮ. ਆਰ. ਐੱਸ. 2.0 ਤਹਿਤ ਇਕ ਹੋਰ ਮਹੱਤਵਪੂਰਨ ਕਦਮ ਸਾਲ 2019 ਵਿਚ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਅਧੀਨ ਨੈਸ਼ਨਲ ਐਜੂਕੇਸ਼ਨ ਸੋਸਾਇਟੀ ਫਾਰ ਟ੍ਰਾਈਬਲ ਸਟੂਡੈਂਟਸ (ਐੱਨ. ਈ. ਐੱਸ. ਟੀ. ਐੱਸ.) ਦੀ ਸਥਾਪਨਾ ਸੀ, ਜਿਸ ਦਾ ਮੰਤਵ ਈ. ਐੱਮ. ਆਰ. ਐੱਸ. ਦੀ ਸਥਾਪਨਾ, ਅਸਾਸੇ ਪ੍ਰਦਾਨ ਕਰਨਾ, ਰੱਖ-ਰਖਾਅ, ਕੰਟਰੋਲ ਅਤੇ ਪ੍ਰਬੰਧਨ ਕਰਨਾ ਹੈ। ਇਹ ਯਕੀਨੀ ਬਣਾਉਣ ਲਈ ਕਿ ਹਰੇਕ ਬੱਚੇ ਨੂੰ ਸਹੀ ਵਿੱਦਿਅਕ ਬੁਨਿਆਦ ਮਿਲੇ, ਐੱਨ. ਈ. ਐੱਸ. ਟੀ. ਐੱਸ. ਨੇ ਛੇਵੀਂ ਜਮਾਤ ਵਿਚ ਨਵੇਂ ਦਾਖ਼ਲ ਹੋਣ ਵਾਲੇ ਸਾਰੇ ਵਿਦਿਆਰਥੀਆਂ ਲਈ ਉਨ੍ਹਾਂ ਦੀਆਂ ਵਿਅਕਤੀਗਤ ਸਿੱਖਣ ਦੀਆਂ ਲੋੜਾਂ ਦੇ ਮੁਲਾਂਕਣ ਦੇ ਆਧਾਰ ’ਤੇ 65 ਦਿਨਾਂ ਦਾ ਬ੍ਰਿਜ ਕੋਰਸ ਲਾਜ਼ਮੀ ਕੀਤਾ ਹੈ।

ਸ਼ੁਰੂ ਵਿਚ ਹਰੇਕ ਸਕੂਲ ਲਈ ਪੂੰਜੀਗਤ ਲਾਗਤ ਮੈਦਾਨੀ ਖੇਤਰਾਂ ਵਾਸਤੇ 20 ਕਰੋੜ ਰੁਪਏ ਅਤੇ ਉੱਤਰ-ਪੂਰਬੀ, ਪਹਾੜੀ ਅਤੇ ਖੱਬੇ-ਪੱਖੀ ਅੱਤਵਾਦ ਤੋਂ ਪ੍ਰਭਾਵਿਤ ਖੇਤਰਾਂ ਲਈ 24 ਕਰੋੜ ਰੁਪਏ ਨਿਰਧਾਰਤ ਕੀਤੀ ਗਈ ਸੀ। ਸਾਲ 2021 ਵਿਚ ਇਸ ਪੂੰਜੀਗਤ ਲਾਗਤ ਨੂੰ ਹੋਰ ਵਧਾ ਕੇ ਕ੍ਰਮਵਾਰ 37.80 ਕਰੋੜ ਰੁਪਏ ਅਤੇ 48 ਕਰੋੜ ਰੁਪਏ ਕਰ ਦਿੱਤਾ ਗਿਆ।

ਮੌਜੂਦਾ ਵਿੱਤੀ ਸਾਲ 2026-2027 ਦੀ ਸ਼ੁਰੂਆਤ ਤੋਂ ਹਰੇਕ ਵਿਦਿਆਰਥੀ ’ਤੇ ਵੱਧ ਤੋਂ ਵੱਧ ਮਨਜ਼ੂਰਸ਼ੁਦਾ ਸਾਲਾਨਾ ਖ਼ਰਚ 1,47,356 ਰੁਪਏ ਹੈ। ਇਸ ਵਿਚ ਵਿਦਿਆਰਥੀਆਂ ’ਤੇ ਸਿੱਧੇ ਤੌਰ ’ਤੇ ਕੀਤੇ ਜਾਣ ਵਾਲੇ ਖ਼ਰਚੇ, ਜਿਵੇਂ ਕਿ ਭੋਜਨ, ਵਰਦੀ, ਪਾਠ-ਪੁਸਤਕਾਂ, ਮੈਡੀਕਲ ਖ਼ਰਚੇ, ਸੀ. ਬੀ. ਐੱਸ. ਈ. ਫ਼ੀਸ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਲਈ ਵਿਵਸਥਾ ਸ਼ਾਮਲ ਹੈ। ਅੱਜ ਦੀ ਤਰੀਕ ਤੱਕ ਈ. ਐੱਮ. ਆਰ. ਐੱਸ. ਵਿਚ ਕੁੱਲ 1,72,952 ਵਿਦਿਆਰਥੀ ਦਾਖ਼ਲ ਹਨ, ਜਿਨ੍ਹਾਂ ਵਿਚ 84,636 ਲੜਕੇ ਅਤੇ 88,317 ਲੜਕੀਆਂ ਹਨ।

ਅਸੀਂ ਕਲਾਸਰੂਮ ਵਿਚ ਪੜ੍ਹਾਈ ਨੂੰ ਬਦਲਣ ਲਈ ਤਕਨਾਲੋਜੀ ਨੂੰ ਵੀ ਅਪਣਾ ਰਹੇ ਹਾਂ। ਸਕੂਲਾਂ ਦੇ ਕਲਾਸਰੂਮਾਂ ਵਿਚ ਸਮਾਰਟ ਬੋਰਡ ਲਗਾਏ ਗਏ ਹਨ ਅਤੇ ਐੱਮ. ਈ. ਆਈ. ਟੀ. ਵਾਈ. ਤੇ ਹੋਰ ਯੋਜਨਾਵਾਂ ਨਾਲ ਸਾਂਝੇਦਾਰੀ ਤਹਿਤ 365 ਈ. ਐੱਮ. ਆਰ. ਐੱਸ. ਸਕੂਲਾਂ ਨੂੰ ਇਸ ਸਹੂਲਤ ਨਾਲ ਜੋੜਿਆ ਗਿਆ ਹੈ। ‘ਮੇਧਾ ਏ. ਆਈ.’ ਪਲੇਟਫਾਰਮ ਅਧਿਆਪਕਾਂ ਨੂੰ ਪਾਠ ਯੋਜਨਾ ਤਿਆਰ ਕਰਨ, ਸਮੱਗਰੀ ਪੇਸ਼ ਕਰਨ ਅਤੇ ਵਿਦਿਆਰਥੀਆਂ ਦੇ ਮੁਲਾਂਕਣ ਵਿਚ ਸਹਾਇਤਾ ਕਰਦਾ ਹੈ।

ਕਬਾਇਲੀ ਭਾਈਚਾਰਿਆਂ ਦੀ ਵਿਰਾਸਤ, ਸੱਭਿਆਚਾਰ ਅਤੇ ਰਵਾਇਤਾਂ ਨੂੰ ਸੰਭਾਲਣ ਅਤੇ ਉਨ੍ਹਾਂ ਦਾ ਜਸ਼ਨ ਮਨਾਉਣ ਲਈ ਈ. ਐੱਮ. ਆਰ. ਐੱਸ. ਵਿਚ ‘ਟ੍ਰਾਈਬਲ ਕਾਰਨਰ’ ਸਥਾਪਤ ਕੀਤੇ ਗਏ ਹਨ। ਜਿੱਥੇ ਲੋੜੀਂਦੀ ਜ਼ਮੀਨ ਉਪਲਬਧ ਹੈ, ਉੱਥੇ ਨਵੇਂ ਸਕੂਲਾਂ ਵਿਚ ਖੋ-ਖੋ, ਬਾਸਕਟਬਾਲ, ਦੌੜਨ ਲਈ ਟਰੈਕ ਅਤੇ ਤੀਰਅੰਦਾਜ਼ੀ ਵਰਗੀਆਂ ਖੇਡ ਸਹੂਲਤਾਂ ਉਪਲਬਧ ਹਨ। ਸਕੂਲਾਂ ਵਿਚ ਕਿੱਤਾਮੁਖੀ ਸਿਖਲਾਈ ਕੇਂਦਰਾਂ ਦੇ ਨਾਲ-ਨਾਲ ਕਲਾ, ਸੰਗੀਤ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਵੀ ਥਾਵਾਂ ਤਿਆਰ ਕੀਤੀਆਂ ਗਈਆਂ ਹਨ। ਸੀ. ਬੀ. ਐੱਸ. ਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਨਰ-ਆਧਾਰਿਤ ਵਿਸ਼ੇ ਵੀ ‘ਸੰਕਲਪ ਪ੍ਰਾਜੈਕਟ’ ਤਹਿਤ ਸ਼ੁਰੂ ਕੀਤੇ ਗਏ ਹਨ।

ਈ. ਐੱਮ. ਆਰ. ਐੱਸ. ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ‘ਜਨਜਾਤੀਯ ਗੌਰਵ ਦਿਵਸ’ ਦੀ ਭਾਵਨਾ ਨੂੰ ਸੱਚੀ ਸ਼ਰਧਾਂਜਲੀ ਹਨ, ਜੋ ਹੁਣ ਆਈ. ਆਈ. ਟੀਜ਼., ਏਮਜ਼ ਅਤੇ ਹੋਰ ਪ੍ਰਮੁੱਖ ਪੇਸ਼ੇਵਰ ਅਤੇ ਉੱਚ ਸਿੱਖਿਆ ਸੰਸਥਾਵਾਂ ਵਿਚ ਦਾਖ਼ਲਾ ਹਾਸਲ ਕਰ ਰਹੇ ਹਨ। ਸਾਡੇ ਕਬਾਇਲੀ ਬੱਚਿਆਂ ਨੂੰ ਬਿਨਾਂ ਕਿਸੇ ਹੱਦ ਦੇ ਸੁਪਨੇ ਦੇਖਣੇ ਚਾਹੀਦੇ ਹਨ, ਉੱਤਮਤਾ ਹਾਸਲ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਆਤਮਵਿਸ਼ਵਾਸ ਨਾਲ ਭਰੇ ਆਗੂਆਂ, ਨਵੀਨਤਾਕਾਰਾਂ ਅਤੇ ਰਾਸ਼ਟਰ ਨਿਰਮਾਤਾਵਾਂ ਵਜੋਂ ਉੱਭਰਨਾ ਚਾਹੀਦਾ ਹੈ। ਇਹ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਦਿੱਤਾ ਗਿਆ ਪ੍ਰੇਰਣਾਦਾਇਕ ਸੱਦਾ ਹੈ।

-ਸੀ. ਪੀ. ਰਾਧਾਕ੍ਰਿਸ਼ਨਨ
(ਭਾਰਤ ਦੇ ਉਪ-ਰਾਸ਼ਟਰਪਤੀ)

  • Tribal Education
  • Birsa Munda
  • Tribes

‘ਧੀਆਂ-ਭੈਣਾਂ ਨਾਲ ਜਬਰ-ਜ਼ਨਾਹ ਰਾਹੀਂ’ ਪਿਓ-ਭਰਾ ਤਬਾਹ ਕਰ ਰਹੇ ਰਿਸ਼ਤਿਆਂ ਨੂੰ!

NEXT STORY

Stories You May Like

  • cec
    ਸੀ.ਈ.ਸੀ. ਅਤੇ ਚੋਣ ਕਮਿਸ਼ਨਰਾਂ ਨੂੰ ‘ਪੂਰਨ ਕਾਨੂੰਨੀ ਛੋਟ’ ਖ਼ਤਮ ਹੋਣੀ ਚਾਹੀਦੀ ਹੈ
  • fathers and brothers are destroying relationships committing rape against
    ‘ਧੀਆਂ-ਭੈਣਾਂ ਨਾਲ ਜਬਰ-ਜ਼ਨਾਹ ਰਾਹੀਂ’ ਪਿਓ-ਭਰਾ ਤਬਾਹ ਕਰ ਰਹੇ ਰਿਸ਼ਤਿਆਂ ਨੂੰ!
  • what platform larger than parliament is rahul looking for
    ਸੰਸਦ ਤੋਂ ਵੱਡਾ ਕਿਹੜਾ ਮੰਚ ਲੱਭ ਰਹੇ ਹਨ ਰਾਹੁਲ?
  • politics
    ਸਿਆਸੀ ਵਿਰਾਸਤ : ਰਾਜਸ਼ਾਹੀ ਦਾ ਵਿਸਥਾਰ ਜਾਂ ਲੋਕਤੰਤਰੀ ਕਦਰਾਂ-ਕੀਮਤਾਂ ਦਾ ਅਪਮਾਨ ?
  • cancer medicines
    ਕੈਂਸਰ ਦੀਆਂ ਦਵਾਈਆਂ ਸਸਤੀਆਂ ਬਣਾਉਣ ਦੀ ਪ੍ਰਕਿਰਿਆ ਅਤੇ ਮਰੀਜ਼ਾਂ ਨੂੰ ਤਰਜੀਹ
  • speculation regarding the merger of ncp factions
    ਰਾਕਾਂਪਾ ਧੜਿਆਂ ਦੇ ਰਲੇਵੇਂ ਨੂੰ ਲੈ ਕੇ ਅਟਕਲਾਂ
  • isolated train accidents that serve as a warning
    ‘ਖ਼ਤਰੇ ਦੀ ਚਿਤਾਵਨੀ ਦੇ ਰਹੀਆਂ’ ਇੱਕਾ-ਦੁੱਕਾ ਰੇਲ ਦੁਰਘਟਨਾਵਾਂ!
  • the secret to china progress
    ਚੀਨ ਦੀ ਤਰੱਕੀ ਦਾ ਰਾਜ਼ : ਅਨੁਸ਼ਾਸਨ, ਆਧੁਨਿਕ ਤਕਨੀਕ ਅਤੇ ਵਪਾਰਕ ਦੂਰਅੰਦੇਸ਼ੀ
  • retired nsg commando submits complaint to cp regarding incident slapped asi
    ASI ਵੱਲੋਂ ਥੱਪੜ ਮਾਰੇ ਜਾਣ ਦੇ ਮਾਮਲੇ 'ਚ ਰਿਟਾਇਰਡ NSG ਕਮਾਂਡੋ ਨੇ CP ਨੂੰ...
  • accused arrested with weapons in punjab links to foreign handlers
    ਪੰਜਾਬ 'ਚ 5 ਨੌਜਵਾਨ ਹਥਿਆਰਾਂ ਸਮੇਤ ਗ੍ਰਿਫ਼ਤਾਰ! ਵਿਦੇਸ਼ੀ ਹੈਂਡਲਰਾਂ ਨਾਲ ਜੁੜੇ...
  • commissionerate police took action against illegal construction
    ਕਪੂਰਥਲਾ ਜੇਲ੍ਹ ’ਚ ਬੰਦ ਮੁਲਜ਼ਮ ਦੀ ਨਾਜਾਇਜ਼ ਉਸਾਰੀ ’ਤੇ ਕਮਿਸ਼ਨਰਰੇਟ ਪੁਲਸ ਨੇ...
  • commissionerate police takes action against illegal construction
    ਨਸ਼ਾ ਸਮੱਗਲਰਾਂ ਖ਼ਿਲਾਫ਼ ਪੁਲਸ ਦਾ ਵੱਡਾ ਐਕਸ਼ਨ, ਕਪੂਰਥਲਾ ਜੇਲ੍ਹ 'ਚ ਬੰਦ ਦੋਸ਼ੀ...
  • heavy rush on trains during the chhath festival
    ਛੱਠ ਦੇ ਤਿਉਹਾਰ ਵਿਚਕਾਰ ਟ੍ਰੇਨਾਂ ’ਚ ਭਾਰੀ ਭੀੜ, ਅੱਜ ਅੰਮ੍ਰਿਤਸਰ-ਮੁੰਬਈ ਵਿਚਕਾਰ...
  • early morning rain in punjab
    ਪੰਜਾਬ 'ਚ ਬਦਲਿਆ ਮੌਸਮ ਦਾ ਮਿਜ਼ਾਜ, ਤੜਕਸਾਰ ਬਾਰਿਸ਼ ਨਾਲ ਵਧੀ ਠੰਡ
  • phone and network services being used by gangsters lodged in jails
    ਜੇਲ੍ਹਾਂ ’ਚ ਬੰਦ ਗੈਂਗਸਟਰਾਂ ਵੱਲੋਂ ਚਲਾਏ ਜਾ ਰਹੇ ਫੋਨ ਤੇ ਨੈੱਟਵਰਕ ਬੰਦ ਕਰਵਾਏ...
  • security vigil during elections and festivals
    ਚੋਣਾਂ ਤੇ ਤਿਉਹਾਰਾਂ 'ਤੇ ਸੁਰੱਖਿਆ ਦਾ ਪਹਿਰਾ, ਪੰਜਾਬ 'ਚ ਅਰਧ ਸੈਨਿਕ ਬਲਾਂ...
Trending
Ek Nazar
a golden opportunity to buy jewelry

ਗਹਿਣੇ ਖਰੀਦਣ ਦਾ ਸੁਨਹਿਰੀ ਮੌਕਾ ! ਆਲ-ਟਾਈਮ ਹਾਈ ਤੋਂ 2.43 ਲੱਖ ਰੁਪਏ ਡਿੱਗੀ...

punjab father daughter

ਪੰਜਾਬ: 5 ਸਾਲਾ ਧੀ ਨੇ ਪਿਓ ਨੂੰ ਕਰ'ਤਾ ਮਾਲੋਮਾਲ! ਕਹਿੰਦਾ- 'ਲਾਡੋ ਰਾਣੀਆਂ ਨੂੰ...

film producer  s daughter passes away due to cancer

ਬਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ : ਫ਼ਿਲਮ ਪ੍ਰੋਡਿਊਸਰ ਦੀ ਧੀ ਦਾ ਕੈਂਸਰ ਨਾਲ...

antony blinken statement

"ਅੱਤਵਾਦ ਵਿਰੁੱਧ 'ਜ਼ੀਰੋ-ਟੋਲਰੈਂਸ' ਨੀਤੀ ਜ਼ਰੂਰੀ ਅਤੇ ਭਾਰਤ ਕੋਲ ਆਪਣੀ ਰੱਖਿਆ...

famous actor becomes a groom again at the age of 44

44 ਸਾਲ ਦੀ ਉਮਰ 'ਚ ਮੁੜ ਲਾੜਾ ਬਣਿਆ ਮਸ਼ਹੂਰ ਅਦਾਕਾਰ ! 10 ਸਾਲ ਛੋਟੀ ਲਾੜੀ ਨਾਲ...

luxury car indian market year 2027 design features

ਦੇਖਦਿਆਂ ਹੀ ਦੀਵਾਨੇ ਬਣਾ ਦੇਵੇਗੀ ਸਭ ਤੋਂ ਲਗਜ਼ਰੀ ਕਾਰ ! ਫੀਚਰਜ਼ ਅਜਿਹੇ ਕਿ...

italy slaps meta with an 887 million fine

ਇਟਲੀ ਨੇ Meta ਨੂੰ ਠੋਕਿਆ 887 ਮਿਲੀਅਨ ਡਾਲਰ ਦਾ ਜੁਰਮਾਨਾ! ਇਸ ਮਾਮਲੇ 'ਚ ਕੀਤੀ...

2 arrested including a shooter wanted in the mad sandhu murder case

‘ਮੈਡ ਸੰਧੂ’ ਕਤਲ ਕਾਂਡ ’ਚ ਲੋੜੀਂਦੇ ਸ਼ੂਟਰ ਸਮੇਤ 2 ਗ੍ਰਿਫ਼ਤਾਰ, ਬਾਲੀਵੁੱਡ...

holiday monday government offices closed

ਸੋਮਵਾਰ ਨੂੰ ਛੁੱਟੀ ! ਬੰਦ ਰਹਿਣਗੇ ਸਰਕਾਰੀ ਦਫ਼ਤਰ, ਦਿੱਲੀ ਸਰਕਾਰ ਨੇ ਕੀਤਾ ਐਲਾਨ

this is the cheapest 7seater car in the country

ਇਹ ਹੈ ਦੇਸ਼ ਦੀ ਸਭ ਤੋਂ ਸਸਤੀ 7 ਸੀਟਰ ਕਾਰ ! ਘੱਟ ਕੀਮਤ 'ਚ ਸ਼ਾਨਦਾਰ ਫੀਚਰਜ਼ ਦੇ...

parents  teaching  good habits  children

ਮਾਪੇ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਉਣ ਇਹ ਚੰਗੀਆਂ ਆਦਤਾਂ, ਹਰ ਕੋਈ ਕਰੇਗਾ ਤਾਰੀਫ਼

partner blames every argument how to deal

ਰਿਸ਼ਤੇ 'ਚ ਹਰ ਝਗੜੇ ਲਈ ਤੁਹਾਨੂੰ ਦੱਸਿਆ ਜਾਂਦਾ ਜ਼ਿੰਮੇਵਾਰ! ਤਾਂ ਇਨ੍ਹਾਂ...

dhvani bhanushali engaged to boyfriend yash

1.7 ਬਿਲੀਅਨ ਵਿਊਜ਼ ਵਾਲੇ ਗਾਣੇ ਦੀ ਮਸ਼ਹੂਰ ਗਾਇਕਾ ਨੇ ਚੁੱਪ-ਚਪੀਤੇ ਯਸ਼ ਨਾਲ ਕਰਾ ਲਈ...

82 year old actress dating 28 year old son of hollywood superstar

ਹਾਲੀਵੁੱਡ ਸੁਪਰਸਟਾਰ ਦੇ 28 ਸਾਲਾ ਮੁੰਡੇ ਨੂੰ ਡੇਟ ਕਰ ਰਹੀ 82 ਸਾਲ ਦੀ ਅਦਾਕਾਰਾ !...

rs 50 lottery ticket makes a man a lakhpati wins a prize of rs 21 lakh

ਪੰਜਾਬ: 50 ਰੁਪਏ ਨੇ ਬਦਲੀ ਕਿਸਮਤ! ਬਣ ਗਿਆ ਲੱਖਪਤੀ, ਨਿਕਲਿਆ 21 ਲੱਖ ਦਾ ਇਨਾਮ

power cut punjab tomorrow

ਪੰਜਾਬ 'ਚ ਸ਼ਨੀਵਾਰ 8-9 ਘੰਟੇ ਬੰਦ ਰਹੇਗੀ ਬਿਜਲੀ ! ਇਨ੍ਹਾਂ ਇਲਾਕਿਆਂ 'ਚ ਲੱਗੇਗਾ...

after diwali rs 1500 each was credited to womens accounts

ਦੀਵਾਲੀ ਤੋਂ ਬਾਅਦ ਔਰਤਾਂ ਦੇ ਖਾਤਿਆਂ 'ਚ ਆ ਗਏ 1500-1500 ਰੁਪਏ! CM ਮੋਹਨ...

31 year old fast bowler shines in debut match

ਡੈਬਿਊ ਮੈਚ 'ਚ ਹੀ ਛਾਇਆ 31 ਸਾਲਾ ਤੇਜ਼ ਗੇਂਦਬਾਜ਼, 7 ਵਿਕਟਾਂ ਝਟਕਾ ਕੇ ਰਚ'ਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • the secret to china progress
      ਚੀਨ ਦੀ ਤਰੱਕੀ ਦਾ ਰਾਜ਼ : ਅਨੁਸ਼ਾਸਨ, ਆਧੁਨਿਕ ਤਕਨੀਕ ਅਤੇ ਵਪਾਰਕ ਦੂਰਅੰਦੇਸ਼ੀ
    • what should be the solution to pollution in delhincr
      ਦਿੱਲੀ-ਐੱਨ. ਸੀ. ਆਰ. ’ਚ ਪ੍ਰਦੂਸ਼ਣ ਦਾ ਹੱਲ ਕੀ ਹੋਵੇ
    • donald trump
      ਟਰੰਪ ਦੇ ਟੈਰਿਫ ਅਤੇ ਜੰਗ ਨੇ ਵੋਟਰਾਂ ਦੇ ਗੁੱਸੇ ਨੂੰ ਕਿਵੇਂ ਭੜਕਾਇਆ
    • sukhbir badal
      ਸੁਖਬੀਰ ‘ਘਰ ਵਾਪਸੀ’ ਕਰਾਉਣ ’ਚ ਕਾਮਯਾਬ, ਪਰ ਅਸਲੀ ਪ੍ਰੀਖਿਆ ਵਿਧਾਨ ਸਭਾ ਚੋਣਾਂ
    • girls who  do not marry at a young age  deserve praise
      ‘ਛੋਟੀ ਉਮਰ ’ਚ ਵਿਆਹ ਨਾ ਕਰਨ’ ਵਾਲੀਆਂ ਕੁੜੀਆਂ ਪ੍ਰਸ਼ੰਸਾ ਦੀਆਂ ਪਾਤਰ!
    • israel elections
      ਇਜ਼ਰਾਈਲ ਦੀਆਂ ਚੋਣਾਂ : ਭਾਰਤ ਨਵੇਂ ਸਮੀਕਰਨਾਂ ਲਈ ਤਿਆਰ ਰਹੇ
    • world politics
      ‘ਤੂਫਾਨ ਵੀ ਚੱਲ ਰਹੇ ਹਨ ਅਤੇ ਦੀਵੇ ਵੀ ਬਲ ਰਹੇ ਹਨ’
    • rss learnings
      ਵਿਰੋਧੀ ਵੀ ਸੰਘ ਤੋਂ ਸਿੱਖ ਸਕਦੇ ਹਨ
    • demonetization
      ਨੋਟਬੰਦੀ ਆਪਣੇ ਐਲਾਨੇ ਮੰਤਵਾਂ ਨੂੰ ਪੂਰਾ ਨਹੀਂ ਕਰ ਸਕੀ
    • rising incidents of fires in buses
      ‘ਬੱਸਾਂ ’ਚ ਵਧ ਰਹੀਆਂ’ ਅੱਗ ਲੱਗਣ ਦੀਆਂ ਘਟਨਾਵਾਂ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +