Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 28, 2026

    1:41:10 AM

  • karachi rocked by explosions and gunfire

    ਧਮਾਕਿਆਂ ਨਾਲ ਦਹਿਲਿਆ ਕਰਾਚੀ: ਪਾਕਿ ਰੇਂਜਰਸ...

  • earthquake in chandigarh punjab

    ਪੰਜਾਬ ਸਣੇ ਉੱਤਰ ਭਾਰਤ 'ਚ ਭੂਚਾਲ ਦੇ ਤੇਜ਼ ਝਟਕਿਆਂ...

  • will change from 1st july this rule will affect every person in the country

    EPFO ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ... 4 ਦਿਨ...

  • using png will also be able to get their lpg gas connection back

    ਹੁਣ PNG ਦੀ ਵਰਤੋਂ ਕਰਨ ਵਾਲਿਆਂ ਨੂੰ ਵੀ ਵਾਪਸ ਮਿਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਚੋਣ ਕਮਿਸ਼ਨ ਦੇ ਖੋਖਲੇ ਦਾਅਵੇ ਅਤੇ ਐੱਸ. ਆਈ. ਆਰ. ਪ੍ਰਕਿਰਿਆ ਦੀਆਂ ਗਲਤੀਆਂ

BLOG News Punjabi(ਬਲਾਗ)

ਚੋਣ ਕਮਿਸ਼ਨ ਦੇ ਖੋਖਲੇ ਦਾਅਵੇ ਅਤੇ ਐੱਸ. ਆਈ. ਆਰ. ਪ੍ਰਕਿਰਿਆ ਦੀਆਂ ਗਲਤੀਆਂ

  • Edited By Harpreet Singh,
  • Updated: 07 Jun, 2026 05:14 PM
Blog
election commission sir
  • Share
    • Facebook
    • Tumblr
    • Linkedin
    • Twitter
  • Comment

ਇਕ ਵਕੀਲ ਦੇ ਤੌਰ ’ਤੇ, ਮੈਂ ਸਮਝਦਾ ਹਾਂ ਕਿ ਜੇਕਰ 2 ਸਤਿਕਾਰਯੋਗ ਜੱਜ ਕੋਰਟ ਵੱਲੋਂ ਬੋਲਦੇ ਹਨ, ਤਾਂ ਅਸਲ ’ਚ ਭਾਰਤ ਦੀ ਸੁਪਰੀਮ ਕੋਰਟ ਬੋਲ ਰਹੀ ਹੁੰਦੀ ਹੈ। ਸੁਪਰੀਮ ਕੋਰਟ ਇਕ ਸੰਵਿਧਾਨਕ ਅਦਾਲਤ ਹੈ, ਇਹ ਅਪੀਲ ਸੁਣਨ ਵਾਲੀ ਆਖ਼ਰੀ ਅਦਾਲਤ ਵੀ ਹੈ, ਕੁਝ ਮਾਮਲਿਆਂ ’ਚ ਇਸ ਕੋਲ ਸਿੱਧੀ ਸੁਣਵਾਈ ਦਾ ਅਧਿਕਾਰ ਹੈ, ਸਾਰੀਆਂ ਅਦਾਲਤਾਂ ’ਤੇ ਇਸਦੀ ਨਿਗਰਾਨੀ ਹੈ, ਇਹ ਆਪਣੇ ਹੀ ਫ਼ੈਸਲਿਆਂ ਦੀ ਸਮੀਖਿਆ ਕਰ ਸਕਦੀ ਹੈ ਅਤੇ ਉਨ੍ਹਾਂ ਨੂੰ ਬਦਲ ਸਕਦੀ ਹੈ, ਇਹ ਖ਼ੁਦ ਕਿਸੇ ਮਾਮਲੇ ’ਤੇ ਨੋਟਿਸ ਲੈ ਸਕਦੀ ਹੈ, ਇਸ ਕੋਲ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਜਾਂ ਕਮਿਸ਼ਨ ਬਣਾਉਣ ਦੀ ਤਾਕਤ ਹੈ, ਇਹ ਕਿਸੇ ਮਾਮਲੇ ਦੀ ਜਾਂਚ ਲਈ ਪੁਲਸ ਏਜੰਸੀ ਨੂੰ ਨਿਰਦੇਸ਼ ਦੇ ਸਕਦੀ ਹੈ, ਇਹ ਸਿਵਲ ਜਾਂ ਵਪਾਰਕ ਵਿਵਾਦ ਨੂੰ ਵਿਚੋਲਗੀ ਜਾਂ ਆਰਬੀਟ੍ਰੇਸ਼ਨ ਲਈ ਭੇਜ ਸਕਦੀ ਹੈ, ਇਹ ਕਿਸੇ ਮਾਮਲੇ ਨੂੰ ਇਕ ਹਾਈ ਕੋਰਟ ਦੇ ਅਧਿਕਾਰ ਖੇਤਰ ਤੋਂ ਦੂਜੀ ਹਾਈ ਕੋਰਟ ’ਚ ਤਬਦੀਲ ਕਰ ਸਕਦੀ ਹੈ, ਇਹ ਕਿਸੇ ਮਰਦ ਅਤੇ ਔਰਤ ਨੂੰ ਤਲਾਕਸ਼ੁਦਾ ਐਲਾਨ ਕਰ ਸਕਦੀ ਹੈ, ਇਸ ਕੋਲ ਕੋਰਟ ਦੀ ਮਾਣਹਾਨੀ ਲਈ ਕਿਸੇ ਵਿਅਕਤੀ ਨੂੰ ਸਜ਼ਾ ਦੇਣ ਦੀ ਤਾਕਤ ਹੈ, ਭਾਰਤ ਦੇ ਸੰਵਿਧਾਨ ਦੀ ਇਸਦੀ ਵਿਆਖਿਆ ਹੀ ਆਖ਼ਰੀ ਗੱਲ ਮੰਨੀ ਜਾਂਦੀ ਹੈ ਅਤੇ ਇਸ ਕੋਲ ‘ਪੂਰਾ ਨਿਆਂ’ ਕਰਨ ਲਈ ਕੋਈ ਵੀ ਹੁਕਮ ਪਾਸ ਕਰਨ ਦੀ ਤਾਕਤ ਹੈ। ਕਿਹਾ ਜਾਂਦਾ ਹੈ ਕਿ ਸੁਪਰੀਮ ਕੋਰਟ ਦੁਨੀਆ ਦੀ ਸਭ ਤੋਂ ਤਾਕਤਵਰ ਅਦਾਲਤ ਹੈ।

ਸਰਵਵਿਆਪੀ ਬਾਲਗ ਵੋਟ ਦਾ ਅਧਿਕਾਰ : ਇਸਦੀਆਂ ਬਹੁਤ ਸਾਰੀਆਂ ਤਾਕਤਾਂ ’ਚੋਂ ਇਕ ਵਿਸ਼ੇਸ਼ ਤਾਕਤ ਹੈ। ‘ਸਟੇਟ ਆਫ਼ ਮਦਰਾਸ ਬਨਾਮ ਵੀ. ਜੀ. ਰੋ’ ਮਾਮਲੇ ’ਚ, ਸੁਪਰੀਮ ਕੋਰਟ ਨੇ ਖ਼ੁਦ ਨੂੰ ‘ਸੈਂਟੀਨਲ ਕੁਈ ਵਾਈਵ’ ਭਾਵ ਸੰਵਿਧਾਨ ਦਾ ਚੌਕਸ ਪਹਿਰੇਦਾਰ ਦੱਸਿਆ। ਸੰਵਿਧਾਨ ਚੋਣਾਂ ਬਾਰੇ ਕੀ ਕਹਿੰਦਾ ਹੈ?

–ਧਾਰਾ 324 ਭਾਰਤ ਦੇ ਚੋਣ ਕਮਿਸ਼ਨ (ਈ. ਸੀ. ਆਈ.) ਨੂੰ ਸੰਸਦ ਅਤੇ ਹਰ ਰਾਜ ਦੀ ਵਿਧਾਨ ਸਭਾ ਲਈ ਵੋਟਰ ਸੂਚੀ ਤਿਆਰ ਕਰਨ ਅਤੇ ਸਾਰੀਆਂ ਚੋਣਾਂ ਕਰਵਾਉਣ ਦੀ ਨਿਗਰਾਨੀ, ਨਿਰਦੇਸ਼ਨ ਅਤੇ ਕੰਟਰੋਲ ਦੀ ਜ਼ਿੰਮੇਵਾਰੀ ਦਿੰਦੀ ਹੈ।

–ਧਾਰਾ 326 ਕਹਿੰਦੀ ਹੈ ਕਿ ਲੋਕ ਸਭਾ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਬਾਲਗ ਵੋਟ ਅਧਿਕਾਰ ਦੇ ਆਧਾਰ ’ਤੇ ਹੋਣਗੀਆਂ। (ਵੋਟ ਪਾਉਣ ਦਾ ਅਧਿਕਾਰ ਇਕ ਸੰਵਿਧਾਨਕ ਅਧਿਕਾਰ ਹੈ-ਸੁਪਰੀਮ ਕੋਰਟ)

ਇਨ੍ਹਾਂ ਦੋਵਾਂ ਧਾਰਾਂ ਵਿਚਾਲੇ ਕੋਈ ਟਕਰਾਅ ਨਹੀਂ ਹੈ। ਈ. ਸੀ. ਆਈ. ਸੰਵਿਧਾਨਕ ਤੌਰ ’ਤੇ ਭਾਰਤ ਦੇ ਹਰ ਬਾਲਗ ਨੂੰ ਸ਼ਾਮਲ ਕਰਦੇ ਹੋਏ ਵੋਟਰ ਸੂਚੀ ਤਿਆਰ ਕਰਨ ਲਈ ਪਾਬੰਦ ਹੈ। ਜ਼ਾਹਿਰ ਹੈ, ਸੰਵਿਧਾਨ, ਨਾਗਰਿਕਤਾ ਐਕਟ 1955 ਅਤੇ ਲੋਕ ਪ੍ਰਤੀਨਿਧਤਾ ਐਕਟ 1950 ਤਹਿਤ ਨਾਗਰਿਕਤਾ ਅਤੇ ਰਿਹਾਇਸ਼ ਵਰਗੀਆਂ ਹੋਰ ਯੋਗਤਾਵਾਂ ਵੀ ਤੈਅ ਕੀਤੀਆਂ ਗਈਆਂ ਹਨ। ਹਰ ਕਾਨੂੰਨ ਇਕ ਅਥਾਰਟੀ ਅਤੇ ਇਕ ਪ੍ਰਕਿਰਿਆ ਤੈਅ ਕਰਦਾ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੋਈ ਵਿਅਕਤੀ ਕਾਨੂੰਨ ਤਹਿਤ ਯੋਗਤਾਵਾਂ ਨੂੰ ਪੂਰਾ ਕਰਦਾ ਹੈ ਜਾਂ ਨਹੀਂ।

ਸਰਵਵਿਆਪੀ ਬਾਲਗ ਵੋਟ ਅਧਿਕਾਰ ਦਾ ਮੂਲ ਆਧਾਰ ਸਾਰਿਆਂ ਨੂੰ ਸ਼ਾਮਲ ਕਰਨਾ ਹੈ। ਵੋਟਰ ਸੂਚੀ ’ਚੋਂ ਨਾਂ ਹਟਾਉਣਾ ਇਕ ਅਪਵਾਦ ਹੈ ਅਤੇ ਇਸ ਦੇ ਲਈ ਤੈਅ ਪ੍ਰਕਿਰਿਆ ਦੀ ਪਾਲਣਾ ਕਰਨਾ ਅਤੇ ਲਿਖਤੀ ’ਚ ਫ਼ੈਸਲਾ ਲੈਣਾ ਜ਼ਰੂਰੀ ਹੈ, ਜਿਸਦੀ ਨਿਆਂਇਕ ਸਮੀਖਿਆ ਹੋ ਸਕਦੀ ਹੈ।

ਦਿਲਚਸਪ ਗੱਲਾਂ : ‘ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਬਨਾਮ ਚੋਣ ਕਮਿਸ਼ਨ’ ਮਾਮਲੇ ’ਚ 27 ਮਈ, 2026 ਦੇ ਫ਼ੈਸਲੇ ਦੌਰਾਨ (ਬਿਹਾਰ ’ਚ ਐੱਸ. ਆਈ. ਆਰ. ਪ੍ਰਕਿਰਿਆ ਦੇ ਸੰਦਰਭ ’ਚ), ਸੁਪਰੀਮ ਕੋਰਟ ਨੇ ਇਹ ਗੱਲਾਂ ਕਹੀਆਂ :

–ਕਮਿਸ਼ਨ ਨੇ ਤੈਅ ਕੀਤਾ ਕਿ 2003 ਦੀ ਵੋਟਰ ਸੂਚੀ (ਜਿਸ ’ਚ 01.01.2003 ਨੂੰ ਯੋਗਤਾ ਦੀ ਮਿਤੀ ਮੰਨਿਆ ਗਿਆ ਸੀ) ਨੂੰ ਯੋਗਤਾ ਦਾ ਸਬੂਤ ਮੰਨਿਆ ਜਾਵੇਗਾ, ਜਦੋਂ ਤੱਕ ਕਿ ਇਸ ਨੂੰ ਗਲਤ ਸਾਬਤ ਨਾ ਕੀਤਾ ਜਾਵੇ। ਜਿਸ ਵਿਅਕਤੀ ਦਾ ਨਾਂ 2003 ਦੀ ਸੂਚੀ ’ਚ ਨਹੀਂ ਹੈ, ਉਸ ਨੂੰ ਵੋਟਰ ਵਜੋਂ ਆਪਣੀ ਯੋਗਤਾ ਸਾਬਤ ਕਰਨ ਲਈ ਇਕ ਜਾਂ ਵੱਧ ਤੈਅ ਦਸਤਾਵੇਜ਼ ਦਿਖਾਉਣੇ ਪੈਣਗੇ। (ਇੰਦਰਜੀਤ ਬਰੂਆ (1985) ਅਤੇ ਲਾਲ ਬਾਬੂ ਹੁਸੈਨ (1995) ਦੇ ਮਾਮਲਿਆਂ ’ਚ ਸੁਪਰੀਮ ਕੋਰਟ ਨੇ ਮੰਨਿਆ ਸੀ ਕਿ ਵੋਟਰ ਸੂਚੀ ’ਚ ਸ਼ਾਮਲ ਨਾਵਾਂ ਨੂੰ ਨਾਗਰਿਕਤਾ ਦਾ ਪ੍ਰਮਾਣ ਮੰਨਿਆ ਜਾ ਸਕਦਾ ਹੈ।)

–ਜਾਂਚ ਦੌਰਾਨ, ਜੇਕਰ ਕਿਸੇ ਵਿਅਕਤੀ ਦੀ ਯੋਗਤਾ ’ਤੇ ਸ਼ੱਕ ਹੁੰਦਾ ਹੈ, ਤਾਂ ERO/AERO ਲਈ ਜ਼ਰੂਰੀ ਸੀ ਕਿ ਉਹ ਨਾਂ ਹਟਾਉਣ ਦੇ ਪ੍ਰਸਤਾਵਿਤ ਆਧਾਰ ਦੱਸਦੇ ਹੋਏ ‘ਕਾਰਨ ਦੱਸੋ ਨੋਟਿਸ’ ਜਾਰੀ ਕਰੇ... ਅਤੇ ਦਲੀਲਪੂਰਨ ਹੁਕਮ ਦੇਵੇ। ERO ਦੇ ਫ਼ੈਸਲੇ ਤੋਂ ਅਸੰਤੁਸ਼ਟ ਕੋਈ ਵੀ ਵਿਅਕਤੀ ਆਰ. ਪੀ. ਐਕਟ, 1969 ਦੀ ਧਾਰਾ 24(ਏ) ਦੇ ਤਹਿਤ ਜ਼ਿਲਾ ਮੈਜਿਸਟ੍ਰੇਟ ਕੋਲ ਅਪੀਲ ਕਰ ਸਕਦਾ ਹੈ। ਦੂਜੀ ਅਪੀਲ ਧਾਰਾ 24(ਬੀ) ਤਹਿਤ ਰਾਜ ਦੇ ਮੁੱਖ ਚੋਣ ਅਫ਼ਸਰ (ਸੀ. ਈ. ਓ.) ਕੋਲ ਕੀਤੀ ਜਾ ਸਕਦੀ ਹੈ।

–ਵੋਟਰ ਸੂਚੀ ਤਿਆਰ ਕਰਨ ਜਾਂ ਉਸ ’ਚ ਸੁਧਾਰ ਕਰਨ ਦੌਰਾਨ, ਕਮਿਸ਼ਨ ਕੋਲ ਨਿਸ਼ਚਿਤ ਤੌਰ ’ਤੇ ਨਾਗਰਿਕਤਾ ਨਾਲ ਜੁੜੇ ਸਵਾਲਾਂ ਦੀ ਜਾਂਚ ਕਰਨ ਦਾ ਅਧਿਕਾਰ ਹੈ (‘ਇਕ ਸੀਮਤ ਜਾਂਚ’ -ਸੁਪਰੀਮ ਕੋਰਟ)। ਅਹਿਮ ਗੱਲ ਇਹ ਹੈ ਕਿ ਇਸ ਪੂਰੀ ਪ੍ਰਕਿਰਿਆ ਦੀ ਨਿਆਂਇਕ ਸਮੀਖਿਆ ਹੋ ਸਕਦੀ ਹੈ।

ਫ਼ੈਸਲੇ ’ਚ ਦੱਸਿਆ ਗਿਆ ਕਿ ਬਿਹਾਰ ’ਚ ਐੱਸ. ਆਈ. ਆਰ. ਪ੍ਰਕਿਰਿਆ ਦਾ ਨਤੀਜਾ ਇਹ ਹੋਇਆ ਕਿ 2003 ਦੀ ਵੋਟਰ ਸੂਚੀ ’ਚੋਂ ਲਗਭਗ 47,00,000 ਨਾਂ ਹਟਾ ਦਿੱਤੇ ਗਏ। ਬਿਹਾਰ ’ਚ ਹਰ 100 ਬਾਲਗਾਂ ’ਚੋਂ 6 ਲੋਕਾਂ ਦੇ ਨਾਂ ਅੰਤਿਮ ਵੋਟਰ ਸੂਚੀ ’ਚੋਂ ਹਟਾ ਦਿੱਤੇ ਗਏ।

ਅਸਲ ਨਤੀਜਾ : ਬਿਹਾਰ ਐੱਸ. ਆਈ. ਆਰ. ਮਾਮਲੇ ’ਚ ਫ਼ੈਸਲਾ ਆਉਣ ਤੋਂ ਪਹਿਲਾਂ ਹੀ, ਪੱਛਮੀ ਬੰਗਾਲ ’ਚ ਐੱਸ. ਆਈ. ਆਰ. ਪ੍ਰਕਿਰਿਆ ਸ਼ੁਰੂ ਅਤੇ ਪੂਰੀ ਹੋ ਚੁੱਕੀ ਸੀ। ਕਈ ਲੱਖ ਨਾਂ ਹਟਾ ਦਿੱਤੇ ਗਏ ਸਨ। ਐਡਹਾਕ ਨਿਆਂਇਕ ਅਧਿਕਾਰੀਆਂ ਦੁਆਰਾ ਸੁਪਰੀਮ ਕੋਰਟ ਦੇ ਹੁਕਮ ’ਤੇ ਨਿਆਂਇਕ ਸਮੀਖਿਆ ਕੀਤੀ ਗਈ ਸੀ। ਈ. ਸੀ. ਆਈ. ਵੱਲੋਂ ਜਾਰੀ ਕੀਤੇ ਗਏ ਡਾਟਾ ਅਤੇ ਪੱਛਮੀ ਬੰਗਾਲ ਐੱਸ. ਆਈ. ਆਰ. ਅਭਿਆਸ ਦੇ ਸਰਕਾਰੀ ਅੰਕੜਿਆਂ ’ਤੇ ਅਾਧਾਰਿਤ ਰਿਪੋਰਟ ਅਨੁਸਾਰ :

ਪਹਿਲਾ ਪੜਾਅ : ਮੌਤ, ਡੁਪਲੀਕੇਟ ਐਂਟਰੀ, ਸਥਾਨ ਬਦਲਣ, ਗੈਰ-ਹਾਜ਼ਰ ਰਹਿਣ ਆਦਿ ਕਾਰਨ ਹਟਾਏ ਗਏ ਨਾਂ-63.66 ਲੱਖ

ਮੁੱਖ ਤੌਰ ’ਤੇ ‘ਤਰਕਪੂਰਨ ਵਿਸੰਗਤੀਆਂ’ ਕਾਰਨ ਸੰਖੇਪ ਸਮੀਖਿਆ ਤੋਂ ਬਾਅਦ ਹਟਾਏ ਗਏ ਨਾਂ-27.16 ਲੱਖ

ਕੁੱਲ ਹਟਾਏ ਗਏ ਨਾਂ-90.83 ਲੱਖ

ਐਡਹਾਕ ਨਿਆਂਇਕ ਅਧਿਕਾਰੀਆਂ ਕੋਲ ਦਾਇਰ ਅਪੀਲਾਂ-25 ਲੱਖ (ਲਗਭਗ)

–ਸੁਣੀਆਂ ਅਤੇ ਨਿਪਟਾਈਆਂ ਗਈਆਂ ਅਪੀਲਾਂ (14 ਮਈ, 2026 ਤੱਕ)-6,581

ਸਵੀਕਾਰ ਕੀਤੀਆਂ ਗਈਆਂ ਅਪੀਲਾਂ ਅਤੇ ਵੋਟਰ ਸੂਚੀ ’ਚ ਫਿਰ ਤੋਂ ਜੋੜੇ ਗਏ ਨਾਂ-4,043

ਸਫ਼ਲਤਾ ਦਾ ਫੀਸਦੀ-61.43

ਪੱਛਮੀ ਬੰਗਾਲ ਹੀ ਇਕੋ-ਇਕ ਅਜਿਹਾ ਰਾਜ ਸੀ, ਜਿੱਥੇ ਹਟਾਏ ਗਏ ਨਾਵਾਂ ਦੀ ਨਿਆਂਇਕ ਸਮੀਖਿਆ ਦੀ ਪ੍ਰਕਿਰਿਆ ਸੁਪਰੀਮ ਕੋਰਟ ਦੇ ਹੁਕਮ ’ਤੇ ਕੀਤੀ ਗਈ ਸੀ। ਬਿਹਾਰ ’ਚ ਅਜਿਹਾ ਨਹੀਂ ਹੋਇਆ। ਫ਼ੈਸਲੇ ਅਤੇ ਨਿਆਂਇਕ ਸਮੀਖਿਆ ਦੇ ਨਤੀਜਿਆਂ ਦੀ ਤੁਲਨਾ ਕਰੋ। ਜੇਕਰ ਅਸੀਂ ਪੱਛਮੀ ਬੰਗਾਲ ਦੇ ਸੈਂਪਲ ਦੀ ਸਫ਼ਲਤਾ ਦਰ (61.43 ਫੀਸਦੀ) ਨੂੰ ਬਿਹਾਰ ’ਚ ਹਟਾਏ ਗਏ ਨਾਵਾਂ (47,00,000) ’ਤੇ ਲਾਗੂ ਕਰੀਏ, ਤਾਂ ਇਹ ਸਿੱਟਾ ਕੱਢਣਾ ਸਹੀ ਹੋਵੇਗਾ ਕਿ ਲਗਭਗ 28,87,210 ਲੋਕ, ਜਿਨ੍ਹਾਂ ਨੇ ਵੋਟ ਨਹੀਂ ਪਾਈ ਸੀ, ਬਿਹਾਰ ਦੀ ਵੋਟਰ ਸੂਚੀ ’ਚ ਫਿਰ ਤੋਂ ਸ਼ਾਮਲ ਕੀਤੇ ਜਾਣ ਦੇ ਹੱਕਦਾਰ ਹੁੰਦੇ।

ਇਹ ਸਿੱਟਾ ਈ. ਸੀ. ਆਈ. ਦੇ ਦਾਅਵਿਆਂ ਦੇ ਖੋਖਲੇਪਣ ਅਤੇ ਐੱਸ. ਆਈ. ਆਰ. ਪ੍ਰਕਿਰਿਆ ਦੀਆਂ ਗਲਤੀਆਂ, ਅਵਿਸ਼ਵਾਸਯੋਗਤਾ ਅਤੇ ਭਰੋਸੇ ਦੀ ਕਮੀ ਨੂੰ ਉਜਾਗਰ ਕਰਦਾ ਹੈ। ਈ. ਸੀ. ਆਈ. ਦੀ ਮਨਜ਼ੂਰੀ ਤੋਂ ਬਾਅਦ, ਕੀ ਲੋਕਤੰਤਰ ਬਚੇਗਾ?

-ਪੀ. ਚਿਦਾਂਬਰਮ

  • Election Commission
  • SIR
  • VOter Lists

‘ਨੌਕਰੀ ਦਾ ਲਾਲਚ ਦੇ ਕੇ’ ਨੌਜਵਾਨਾਂ ਨੂੰ ਲੁੱਟਣ ਵਾਲੇ!

NEXT STORY

Stories You May Like

  • voting underway in 4 municipal councils of punjab
    ਪੰਜਾਬ ਦੀਆਂ 4 ਨਗਰ ਕੌਂਸਲਾਂ 'ਚ ਚੋਣ ਪ੍ਰਕਿਰਿਆ ਮੁਕੰਮਲ, ਥੋੜ੍ਹੀ ਦੇਰ 'ਚ ਆਉਣਗੇ ਨਤੀਜੇ
  • trinamool congress  mamata banerjee  president  election commission
    ਤ੍ਰਿਣਮੂਲ ਨੇ ਮਮਤਾ ਬੈਨਰਜੀ ਨੂੰ ਪਾਰਟੀ ਪ੍ਰਧਾਨ ਦੱਸਿਆ, ਚੋਣ ਕਮਿਸ਼ਨ ਨੂੰ ਭੇਜੀ ਅਹੁਦੇਦਾਰਾਂ ਦੀ ਸੂਚੀ
  • municipal council election  election process postponed
    ਪਾਤੜਾਂ ਨਗਰ ਕੌਂਸਲ ਚੋਣਾਂ 'ਚ ਪ੍ਰਸ਼ਾਸਨ ਨੇ ਲਾਈ 'ਮੁਲਤਵੀ ਦੀ ਹੈਟ੍ਰਿਕ', ਤੀਜੀ ਵਾਰ ਪ੍ਰਕਿਰਿਆ ਟਾਲੀ
  • counting of votes for elections to 4 municipal councils in punjab begins
    ਪੰਜਾਬ ਦੀਆਂ 4 ਨਗਰ ਕੌਂਸਲਾਂ ਦੇ ਚੋਣ ਨਤੀਜਿਆਂ ਦਾ ਐਲਾਨ
  • 1 678 errors in books for classes 1 to 8
    1 ਤੋਂ 8ਵੀਂ ਜਮਾਤ ਦੀਆਂ ਕਿਤਾਬਾਂ 'ਚ 1,678 ਗਲਤੀਆਂ, ਨਿਊਟਨ ਨੂੰ ਦੱਸਿਆ 'ਮਹਾਨ ਪਾਇਲਟ'
  • elders with ai
    ਬਜ਼ੁਰਗਾਂ ਦਾ ਇਕੱਲਾਪਨ ਅਤੇ ਏ. ਆਈ.
  • growing demand for specialty fertilizers  registration process
    ਵਿਸ਼ੇਸ਼ ਖਾਦਾਂ ਦੀ ਵਧ ਰਹੀ ਮੰਗ, ਸਰਕਾਰ ਰਜਿਸਟ੍ਰੇਸ਼ਨ ਪ੍ਰਕਿਰਿਆ ’ਚ ਸੁਧਾਰ ਦੀ ਤਿਆਰੀ ’ਚ!
  • goldsmiths   shops
    18, 19, 20 ਅਤੇ 21 ਜੂਨ ਨੂੰ ਸੁਨਿਆਰਿਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ
  • earthquake in chandigarh punjab
    ਪੰਜਾਬ ਸਣੇ ਉੱਤਰ ਭਾਰਤ 'ਚ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ
  • doni ball gang member arrested with weapons in jalandhar
    ਜਲੰਧਰ 'ਚ ਡੋਨੀ ਬਲ ਗੈਂਗ ਦੇ 2 ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ
  • fire broke out in a moving vehicle on the highway in jalandhar
    ਜਲੰਧਰ 'ਚ ਹਾਈਵੇਅ 'ਤੇ ਚੱਲਦੀ ਕਾਰ ਨੂੰ ਲੱਗੀ ਅੱਗ, ਡਰਾਈਵਰਾਂ ਨੇ ਭੱਜ ਕੇ ਬਚਾਈ...
  • electricity consumers electricity department
    ਬਿਜਲੀ ਖਪਤਕਾਰਾਂ ਨੂੰ ਖ਼ੁਸ਼ਖ਼ਬਰੀ, ਲਿਆ ਗਿਆ ਇਹ ਵੱਡਾ ਫ਼ੈਸਲਾ
  • weather will change in punjab on july 1
    ਪੰਜਾਬ 'ਚ 1 ਜੁਲਾਈ ਨੂੰ ਬਦਲੇਗਾ ਮੌਸਮ, 15 ਜ਼ਿਲ੍ਹਿਆਂ 'ਚ ਅਲਰਟ ਜਾਰੀ
  • man dies after getting electrocuted while lighting a lantern in jalandhar
    ਜਲੰਧਰ 'ਚ ਲੈਂਟਰ ਪਾਉਂਦੇ ਸਮੇਂ ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ
  • daljit cheema on jagbani
    ਅਕਾਲੀ-ਭਾਜਪਾ ਗੱਠਜੋੜ ਬਾਰੇ ਸਮਾਂ ਹੀ ਦੱਸੇਗਾ : ਡਾ. ਦਲਜੀਤ ਸਿੰਘ ਚੀਮਾ
  • major firing outside chawla mobile point in jalandhar
    ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਬਾਹਰ ਗੋਲ਼ੀਆਂ ਚੱਲਣ ਦੇ ਮਾਮਲੇ 'ਚ ਵੱਡੀ ਅਪਡੇਟ!...
Trending
Ek Nazar
heavy vehicle movement banned on banga mukandpur road

ਨਵਾਂਸ਼ਹਿਰ 'ਚ ਇਨ੍ਹਾਂ ਵਾਹਨਾਂ 'ਤੇ 25 ਅਗਸਤ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ...

has hardik pandya really secretly married mahika sharma

ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ...

veteran filmmaker k  bhagyaraj passes away at 73

ਦਿੱਗਜ ਐਕਟਰ-ਡਾਇਰੈਕਟਰ ਦੀ ਹਾਰਟ ਅਟੈਕ ਕਾਰਨ ਮੌਤ ! 73 ਸਾਲ ਦੀ ਉਮਰ 'ਚ ਲਏ...

horrific collision between high speed car and scooter

ਤੇਜ਼ ਰਫਤਾਰ ਕਾਰ ਤੇ ਸਕੂਟਰੀ ਵਿਚਾਲੇ ਭਿਆਨਕ ਟੱਕਰ, ਮਾਸੂਮ ਕੁੜੀ ਦੀ ਮੌਕੇ 'ਤੇ...

heavy rain next 6 days monsoon

ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼...

freedom to travel to any country without a visa

ਬਿਨਾਂ Visa ਦੇ ਕਿਸੇ ਵੀ ਦੇਸ਼ ਜਾ ਸਕਦਾ ਇਕ ਸ਼ਖਸ! ਤੁਹਾਨੂੰ ਪਤਾ ਹੈ ਕੌਣ

mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

veteran actor passes away

ਮਸ਼ਹੂਰ ਸ਼ੋਅ 'ਸ਼ਕਤੀਮਾਨ' 'ਚ ਨਜ਼ਰ ਆ ਚੁੱਕੇ ਦਿੱਗਜ ਅਦਾਕਾਰ ਦਾ ਦਿਹਾਂਤ

gold silver price

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...

wife talking another man phone night character

'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ...

amitabh  s heroine quits acting and sells chicken

ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

this famous actress had her leg amputated at the age of 15

15 ਸਾਲ ਦੀ ਉਮਰ 'ਚ ਕੱਟਣੀ ਪਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਲੱਤ, ਫਿਰ ਇੰਝ ਬਣੀ...

making passport has become expensive

ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ ਨੇ ਵਧਾਈ ਫੀਸ, ਜਾਣੋ ਹੁਣ...

heavy rains expected for next 3 4 days

ਅਗਲੇ 3-4 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

good news for lpg customers government removed all restrictions on supply

LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ...

property in saudi arabia

ਸਾਊਦੀ ਅਰਬ ਤੋਂ ਭਾਰਤੀਆਂ ਲਈ ਚੰਗੀ ਖ਼ਬਰ, ਜਾਇਦਾਦ ਖਰੀਦਣਾ ਹੋਇਆ ਸੌਖਾ; ਨਵਾਂ...

teesta river

ਚੀਨ, ਬੰਗਲਾਦੇਸ਼ 'ਤੀਸਤਾ ਨਦੀ' ਪ੍ਰਬੰਧਨ 'ਤੇ ਸਹਿਯੋਗ ਨੂੰ ਮਜ਼ਬੂਤ ​​ਕਰਨ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • passport is not citizenship proof
      ਪਾਸਪੋਰਟ ਨਹੀਂ ਤਾਂ ਫਿਰ ਕੀ? ਸਰਕਾਰ ਦੇਵੇ ਉੱਤਰ
    • regional parties
      ਖੇਤਰੀ ਪਾਰਟੀਆਂ ਆਖ਼ਿਰ ਕਿਉਂ ਖਿੱਲਰ ਰਹੀਆਂ ਹਨ ?
    • pm awaas yojna
      ਕਿਵੇਂ ਇਕ ਆਵਾਸ ਯੋਜਨਾ ਬਣ ਗਈ ਸਮਾਜਿਕ ਕ੍ਰਾਂਤੀ ਦਾ ਮਾਧਿਅਮ
    • the government should not make the question paper leak an issue
      ਪ੍ਰਸ਼ਨ ਪੱਤਰ ਲੀਕ ’ਤੇ ਸਰਕਾਰ ਨੂੰ ਆਪਣੇ ਵੱਕਾਰ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ
    • keir starmer falls victim to british political storm
      ਬ੍ਰਿਟਿਸ਼ ਸਿਆਸੀ ਜਵਾਰ-ਭਾਟੇ ਦਾ ਸ਼ਿਕਾਰ ਹੋਇਆ ਕੀਰ ਸਟਾਰਮਰ
    • kirpan issue
      ਸਿੱਖ ਧਰਮ ਦਾ ਅਨਿੱਖੜਵਾਂ ਅੰਗ ‘ਕ੍ਰਿਪਾਨ’ ਵਿਵਾਦਾਂ ’ਚ ਕਿਉਂ?
    • are india  s weaker sections turning to illicit businesses
      ਕੀ ਭਾਰਤ ਦੇ ਕਮਜ਼ੋਰ ਵਰਗ ਕਰ ਰਹੇ ਹਨ ਨਾਜਾਇਜ਼ ਧਨ-ਦੌਲਤ ਦੇ ਧੰਦਿਆਂ ਵੱਲ ਰੁਖ?
    • punjab culture
      ਪੰਜਾਬੀ ਸੰਸਕ੍ਰਿਤੀ ਦਾ ਅਗਵਾ : ਬੁੱਲੇ ਸ਼ਾਹ ਤੋਂ ਬੰਦੂਕ ਤੱਕ
    • bjp congress
      ਭਾਜਪਾ ਦੀ ਹਮਲਾਵਰੀ ਮੁਹਿੰਮ, ਕੀ ਕਾਂਗਰਸ ਟਿਕ ਸਕੇਗੀ ?
    • bribe taking police officers   are becoming the reason for the disgrace
      ‘ਕੁਝ! ਰਿਸ਼ਵਤਖੋਰ ਪੁਲਸ ਮੁਲਾਜ਼ਮ’ ਬਣ ਰਹੇ ਬਦਨਾਮੀ ਦਾ ਕਾਰਨ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +