Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 07, 2026

    5:40:57 PM

  • government school  call monitor  punjab school

    ਸਰਕਾਰੀ ਸਕੂਲ ਦੇ ਬਾਹਰ ਹੋਏ ਮੁੰਡੇ ਦੇ ਕਤਲ 'ਚ...

  • key defence pact

    "ਇੱਕ 'ਤੇ ਹਮਲਾ, ਸਾਰਿਆਂ 'ਤੇ ਹਮਲਾ"! ਪਾਕਿਸਤਾਨ,...

  • 5 accused arrested with drugs worth crores and illegal weapons in punjab

    ਪੰਜਾਬ 'ਚ ਕਰੋੜਾਂ ਦੇ ਨਸ਼ੇ ਤੇ ਗੈਰ-ਕਾਨੂੰਨੀ ਹਥਿਆਰ...

  • heroin worth rs 350 000 000 seized in punjab  one smuggler arrested

    ਪੰਜਾਬ 'ਚ 350,000,000 ਦੀ ਹੈਰੋਇਨ ਬਰਾਮਦ, ਇਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਆਜ਼ਾਦੀ ਦੀ ਮਿਸ਼ਾਲ ਕਵਿਤਾਵਾਂ ਅਤੇ ਸ਼ਾਇਰੀ ਤੋਂ ਪ੍ਰਜਵੱਲਿਤ ਹੋਈ

BLOG News Punjabi(ਬਲਾਗ)

ਆਜ਼ਾਦੀ ਦੀ ਮਿਸ਼ਾਲ ਕਵਿਤਾਵਾਂ ਅਤੇ ਸ਼ਾਇਰੀ ਤੋਂ ਪ੍ਰਜਵੱਲਿਤ ਹੋਈ

  • Edited By Shubam Kumar,
  • Updated: 03 Aug, 2026 06:06 PM
Blog
the beacon of freedom shone through poems and shayari
  • Share
    • Facebook
    • Tumblr
    • Linkedin
    • Twitter
  • Comment

ਆਜ਼ਾਦੀ ਦੀ ਮਨੁੱਖੀ ਲਾਲਸਾ ਨੇ ਦੁਨੀਆ ਭਰ ’ਚ ਅਨੇਕਾਂ ਆਜ਼ਾਦੀ ਅੰਦੋਲਨਾਂ ਨੂੰ ਜਨਮ ਦਿੱਤਾ ਹੈ। ਭਾਰਤ ਦਾ ਆਜ਼ਾਦੀ ਸੰਘਰਸ਼ ਵੀ ਸਾਮਰਾਜਵਾਦੀ ਬਸਤੀਵਾਦ ਦੇ ਵਿਰੁੱਧ ਲੜੀ ਗਈ ਇਕ ਲੰਬੀ ਅਤੇ ਅਸਮਾਨ ਲੜਾਈ ਦਾ ਨਤੀਜਾ ਸੀ। ਆਜ਼ਾਦੀ ਦਾ 80ਵਾਂ ਸਾਲ ਸਾਡੇ ਲਈ ਉਨ੍ਹਾਂ ਕਵੀਆਂ, ਲੇਖਕਾਂ ਅਤੇ ਰਚਨਾਕਾਰਾਂ ਨੂੰ ਨਮਨ ਕਰਨ ਦਾ ਮੌਕਾ ਹੈ, ਜਿਨ੍ਹਾਂ ਨੇ ਇਕ ਗੁਲਾਮ ਦੇਸ਼ ਦੇ ਦੁੱਖ ਅਤੇ ਉਸ ਦੀ ਆਜ਼ਾਦੀ ਦੀ ਤਾਂਘ ਨੂੰ ਅਜਿਹੇ ਸ਼ਕਤੀਸ਼ਾਲੀ ਵਿਰੋਧ ਦੇ ਗੀਤਾਂ ਵਿਚ ਬਿਆਨ ਕੀਤਾ, ਜਿਨ੍ਹਾਂ ਨੇ ਬਰਤਾਨਵੀ ਸਾਮਰਾਜ ਦੀਆਂ ਨੀਂਹਾਂ ਤੱਕ ਹਿਲਾ ਦਿੱਤੀਆਂ।

ਇਕ ਸੁਤੰਤਰ, ਸਮਾਨਤਾ-ਆਧਾਰਿਤ ਅਤੇ ਪ੍ਰਭੂਸੱਤਾ-ਸੰਪੰਨ ਰਾਸ਼ਟਰ ਦਾ ਇਹ ਸੁਪਨਾ ਉਸ ਸਮੇਂ ਦੇ ਲੇਖਕਾਂ, ਕਵੀਆਂ, ਗੀਤਕਾਰਾਂ, ਕਹਾਣੀਕਾਰਾਂ ਅਤੇ ਗਾਇਕਾਂ ਦੀਆਂ ਰਚਨਾਵਾਂ ਨਾਲ ਹੋਰ ਵੀ ਰੌਸ਼ਨ ਹੋਇਆ। ਉਨ੍ਹਾਂ ਦੀ ਲਿਖਤ ਅਤੇ ਪੇਸ਼ਕਾਰੀ ਨੇ ਵਿਦੇਸ਼ੀ ਰਾਜ ਦੇ ਵਿਰੁੱਧ ਦੇਸ਼ ਭਰ ਵਿਚ ਅਟੁੱਟ ਰਾਸ਼ਟਰੀ ਚੇਤਨਾ ਪੈਦਾ ਕੀਤੀ ਅਤੇ ਲੋਕਾਂ ਵਿਚ ਆਪਣੇ ਭਵਿੱਖ ਦੇ ਨਿਰਮਾਤਾ ਆਪ ਬਣਨ ਦਾ ਵਿਸ਼ਵਾਸ ਜਗਾਇਆ। ਅਨੇਕਾਂ ਸਮਾਜਿਕ ਵੰਡਾਂ ਨਾਲ ਵੰਡੇ ਹੋਏ ਸਮਾਜ ਅਤੇ ਕਈ ਰਿਆਸਤਾਂ ਵਿਚ ਖਿੰਡੇ ਹੋਏ ਦੇਸ਼ ਨੂੰ ਆਜ਼ਾਦੀ ਦੇ ਸੰਘਰਸ਼ ਲਈ ਇਕਜੁੱਟ ਕਰਨਾ ਕੋਈ ਆਸਾਨ ਕੰਮ ਨਹੀਂ ਸੀ। ਇਸ ਲਈ ਗੁਲਾਮ ਬਣਾਈ ਗਈ ਜਨਤਾ ਦੇ ਆਹਤ ਸਵੈ-ਮਾਣ ਨੂੰ ਜਗਾਉਣਾ ਅਤੇ ਉਸ ਨੂੰ ਅਜਿਹੀ ਭਾਸ਼ਾ ਵਿਚ ਪ੍ਰਗਟ ਕਰਨਾ ਲਾਜ਼ਮੀ ਸੀ, ਜੋ ਲੋਕਾਂ ਦੀ ਰੂਹ ਨੂੰ ਝੰਜੋੜ ਦੇਵੇ ਅਤੇ ਉਨ੍ਹਾਂ ਦੇ ਦਿਲਾਂ ’ਚ ਆਜ਼ਾਦੀ ਦੀ ਲੌ ਜਗਾ ਦੇਵੇ।

ਆਜ਼ਾਦੀ ਅੰਦੋਲਨ ਦੇ ਕਵੀਆਂ ਅਤੇ ਸਾਹਿਤਕਾਰਾਂ ਨੇ ਬਰਤਾਨਵੀ ਹਕੂਮਤ ਦੇ ਜ਼ੁਲਮ ਅਤੇ ਬੇਇਨਸਾਫ਼ੀ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕਰ ਕੇ ਇਹ ਮਹੱਤਵਪੂਰਨ ਭੂਮਿਕਾ ਨਿਭਾਈ। ਦੇਸ਼-ਪ੍ਰੇਮ ਨਾਲ ਭਰਪੂਰ ਉਨ੍ਹਾਂ ਦੀਆਂ ਕਵਿਤਾਵਾਂ ਦੇ ਸ਼ਬਦ, ਲੈਅ ਅਤੇ ਸੁਰਾਂ ਨੇ ਲੋਕਾਂ ਦੇ ਮਨਾਂ ’ਚ ਸੁੱਤੀ ਪਈ ਆਜ਼ਾਦੀ ਦੀ ਤਾਂਘ ਨੂੰ ਜਗਾ ਦਿੱਤਾ। ਇਸ ਕੰਮ ’ਚ ਜਿਨ੍ਹਾਂ ਮਹਾਨ ਸ਼ਖ਼ਸੀਅਤਾਂ ਨੇ ਅਹਿਮ ਯੋਗਦਾਨ ਪਾਇਆ, ਉਨ੍ਹਾਂ ’ਚ ਨੋਬਲ ਪੁਰਸਕਾਰ ਜੇਤੂ ਰਬਿੰਦਰਨਾਥ ਠਾਕੁਰ, ਬੰਕਿਮਚੰਦਰ ਚੱਟੋਪਾਧਿਆਇ, ਸਰੋਜਿਨੀ ਨਾਇਡੂ, ਮੁਹੰਮਦ ਇਕਬਾਲ, ਫ਼ੈਜ਼ ਅਹਿਮਦ ਫ਼ੈਜ਼, ਸਰਦਾਰ ਜਾਫ਼ਰੀ, ਜੋਸ਼ ਮਲੀਹਾਬਾਦੀ, ਆਗਾ ਸ਼ੋਰੀਸ਼ ਕਸ਼ਮੀਰੀ, ਮਜਾਜ਼ ਲਖਨਵੀ, ਰਾਮ ਪ੍ਰਸਾਦ ਬਿਸਮਿਲ, ਸੂਰਯਕਾਂਤ ਤ੍ਰਿਪਾਠੀ ‘ਨਿਰਾਲਾ’, ਸਾਹਿਰ ਲੁਧਿਆਣਵੀ, ਅੰਮ੍ਰਿਤਾ ਪ੍ਰੀਤਮ, ਕੈਫ਼ੀ ਆਜ਼ਮੀ, ਰਾਮਧਾਰੀ ਸਿੰਘ ‘ਦਿਨਕਰ’, ਸੁਬ੍ਰਮਣੀਅਮ ਭਾਰਤੀ, ਨਾਨਕ ਸਿੰਘ ਅਤੇ ਧਨੀ ਰਾਮ ਚਾਤ੍ਰਿਕ ਵਰਗੇ ਅਨੇਕ ਮਹਾਨ ਰਚਨਾਕਾਰ ਸ਼ਾਮਲ ਸਨ।

ਆਜ਼ਾਦੀ ਅੰਦੋਲਨ ਦੀ ਪ੍ਰੇਰਣਾਦਾਇਕ ਸ਼ਾਇਰੀ ਨੇ ਸਿਰਫ਼ ਰਾਜਨੀਤਿਕ ਆਜ਼ਾਦੀ ਦੀ ਹੀ ਗੱਲ ਨਹੀਂ ਕੀਤੀ, ਸਗੋਂ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਨੂੰ ਵੀ ਬਰਾਬਰ ਮਹੱਤਵ ਦਿੱਤਾ। ਇਸ ਨੇ ਲੋਕਾਂ ਵਿਚ ਇਹ ਵਿਸ਼ਵਾਸ ਪੈਦਾ ਕੀਤਾ ਕਿ ਮਨੁੱਖ ਦੀ ਆਜ਼ਾਦੀ ਦੀ ਤਾਂਘ ਆਖ਼ਿਰਕਾਰ ਹਰ ਜ਼ਾਲਮ ਤਾਕਤ ’ਤੇ ਜਿੱਤ ਹਾਸਲ ਕਰਦੀ ਹੈ। ਇਸ ਸਾਹਿਤ ਦੀਆਂ ਜੜ੍ਹਾਂ ਸਾਡੀ ਉਸ ਸੱਭਿਆਚਾਰਕ ਚੇਤਨਾ ’ਚ ਸਨ, ਜਿਸ ਨੇ ਹਰ ਕਿਸਮ ਦੀ ਗੁਲਾਮੀ ਅਤੇ ਬੇਇਨਸਾਫ਼ੀ ਨੂੰ ਰੱਦ ਕੀਤਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ‘ਜ਼ਫ਼ਰਨਾਮਾ’ ’ਚ ਮੁਗ਼ਲ ਸਾਮਰਾਜਵਾਦ ਦੀ ਤਿੱਖੀ ਆਲੋਚਨਾ ਅਤੇ ਜ਼ੁਲਮ ਵਿਰੁੱਧ ਡਟ ਕੇ ਖੜ੍ਹਨ ਦਾ ਨੈਤਿਕ ਸੰਦੇਸ਼ ਅੱਜ ਵੀ ਸਾਡੀ ਰਾਸ਼ਟਰੀ ਚੇਤਨਾ ਦਾ ਸਥਾਈ ਹਿੱਸਾ ਹੈ। ਉਨ੍ਹਾਂ ਦੀਆਂ ਇਹ ਅਮਰ ਪੰਕਤੀਆਂ ਅੱਜ ਵੀ ਸਾਨੂੰ ਉਸੇ ਤਰ੍ਹਾਂ ਪ੍ਰੇਰਿਤ ਕਰਦੀਆਂ ਹਨ— ‘‘ਚੁਨ ਕਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਬਿ-ਸ਼ਮਸ਼ੀਰ ਦਸਤ।’’ ਭਾਵ, ‘ਜਦੋਂ ਨਿਆਂ ਪ੍ਰਾਪਤ ਕਰਨ ਦੇ ਸਾਰੇ ਰਸਤੇ ਮੁੱਕ ਜਾਣ, ਤਾਂ ਜ਼ੁਲਮ ਦਾ ਮੁਕਾਬਲਾ ਕਰਨ ਲਈ ਤਲਵਾਰ ਚੁੱਕਣਾ ਜਾਇਜ਼ ਹੈ।’ ਆਜ਼ਾਦੀ ਅਤੇ ਨਿਆਂ ਦੀ ਇਹੀ ਲੌ ਪੀੜ੍ਹੀ-ਦਰ-ਪੀੜ੍ਹੀ ਜਗਦੀ ਰਹੀ ਹੈ ਅਤੇ ਅੱਜ ਦੇ ਆਜ਼ਾਦੀ-ਪ੍ਰੇਮੀ ਸਾਹਿਤ ਵਿਚ ਵੀ ਇਸ ਦੀ ਸਪੱਸ਼ਟ ਝਲਕ ਮਿਲਦੀ ਹੈ।

ਰਾਮ ਪ੍ਰਸਾਦ ਬਿਸਮਿਲ ਦੀਆਂ ਅਮਰ ਪੰਕਤੀਆਂ-‘ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ’ ਅੱਜ ਵੀ ਦੇਸ਼ਵਾਸੀਆਂ ਦੇ ਦਿਲਾਂ ਵਿਚ ਸੰਘਰਸ਼, ਕੁਰਬਾਨੀ ਅਤੇ ਦੇਸ਼-ਪ੍ਰੇਮ ਦੇ ਇਸੇ ਤਰ੍ਹਾਂ ‘ਮੇਰਾ ਰੰਗ ਦੇ ਬਸੰਤੀ ਚੋਲਾ... ਦਮ ਨਿਕਲੇ ਇਸ ਦੇਸ਼ ਕੀ ਖ਼ਾਤਿਰ, ਬਸ ਇਤਨਾ ਅਰਮਾਨ ਹੈ, ਏਕ ਬਾਰ ਇਸ ਰਾਹ ਮੇਂ ਮਰਨਾ ਸੌ ਜਨਮੋਂ ਕੇ ਸਮਾਨ ਹੈ...’ ਇਹ ਗੀਤ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨਾਲ ਸਦਾ ਲਈ ਜੁੜ ਗਿਆ। ਬੰਕਿਮਚੰਦਰ ਚੱਟੋਪਾਧਿਆਇ ਦਾ ‘ਵੰਦੇ ਮਾਤਰਮ’ ਮਾਤਭੂਮੀ ਪ੍ਰਤੀ ਸਮਰਪਣ ਦਾ ਬੇਮਿਸਾਲ ਗੀਤ ਹੈ, ਜਿਸ ਨੇ ਆਜ਼ਾਦੀ ਦੀ ਜੋਤ ਨੂੰ ਹੋਰ ਪ੍ਰਚੰਡ ਕੀਤਾ। ਗੁਰਦੇਵ ਰਬਿੰਦਰਨਾਥ ਠਾਕੁਰ ਦੀ ਪ੍ਰਸਿੱਧ ਕਵਿਤਾ ‘ਚਿੱਤੋ ਜੇਥਾ ਭੈਸ਼ੂਨਯੋ’’, ਅਜਿਹੇ ਭਾਰਤ ਦੀ ਕਲਪਨਾ ਕਰਦੀ ਹੈ ਜਿੱਥੇ ਲੋਕ ਨਿਡਰ ਹੋ ਕੇ, ਸਿਰ ਉੱਚਾ ਰੱਖ ਕੇ ਅਤੇ ਸਵੈ-ਮਾਣ ਨਾਲ ਜੀਵਨ ਬਤੀਤ ਕਰ ਸਕਣ।

ਰਾਮਧਾਰੀ ਸਿੰਘ ‘ਦਿਨਕਰ’ ਦੀਆਂ ਇਹ ਪ੍ਰਸਿੱਧ ਪੰਕਤੀਆਂ-‘ਸਮਰ ਸ਼ੇਸ਼ ਹੈ, ਨਹੀਂ ਪਾਪ ਕਾ ਭਾਗੀ ਕੇਵਲ ਵਿਆਧ, ਜੋ ਤਟਸਥ ਹੈਂ, ਸਮਯ ਲਿਖੇਗਾ ਉਨਕੇ ਭੀ ਅਪਰਾਧ।’ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਬੇਇਨਸਾਫ਼ੀ ਦੇ ਸਾਹਮਣੇ ਚੁੱਪ ਰਹਿਣਾ ਵੀ ਇਕ ਜੁਰਮ ਹੈ। ਅੱਲਾਮਾ ਇਕਬਾਲ ਦੀਆਂ ਇਹ ਪੰਕਤੀਆਂ- ‘ਉਠੋ ਮੇਰੀ ਦੁਨੀਆ ਕੇ ਗ਼ਰੀਬੋਂ ਕੋ ਜਗਾ ਦੋ... ਜਿਸ ਖੇਤ ਸੇ ਦਹਕਾਂ ਕੋ ਮਯੱਸਰ ਨਹੀਂ ਰੋਜ਼ੀ, ਉਸ ਖੇਤ ਕੇ ਹਰ ਖ਼ੋਸ਼ਾ-ਏ-ਗੰਦੁਮ ਕੋ ਜਲਾ ਦੋ।’’ ਅਜਿਹੀ ਵਿਵਸਥਾ ਦੇ ਵਿਰੁੱਧ ਆਵਾਜ਼ ਉਠਾਉਂਦੀਆਂ ਹਨ, ਜਿੱਥੇ ਕਿਸਾਨ ਅਤੇ ਮਜ਼ਦੂਰ ਆਪਣੀ ਹੀ ਮਿਹਨਤ ਦੇ ਬਾਵਜੂਦ ਭੁੱਖੇ ਰਹਿਣ ਲਈ ਮਜਬੂਰ ਹੋਣ।

ਪੰਜਾਬੀ ਕਵੀ ਅਤੇ ਪੱਤਰਕਾਰ ਬਾਂਕੇ ਦਿਆਲ ਦੀ ਕਵਿਤਾ ‘ਪੱਗੜੀ ਸੰਭਾਲ ਜੱਟਾ’, ਜੋ ਉਨ੍ਹਾਂ ਨੇ ਅੰਗਰੇਜ਼ ਸਰਕਾਰ ਦੇ ਜ਼ਾਲਮ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ’ਚ ਲਿਖੀ ਸੀ, ਕਿਸਾਨਾਂ ਦੇ ਸਵੈ-ਮਾਣ ਅਤੇ ਹੱਕਾਂ ਦਾ ਪ੍ਰਤੀਕ ਬਣ ਗਈ। ਇਸੇ ਤਰ੍ਹਾਂ ਸੁਬ੍ਰਮਣੀਅਮ ਭਾਰਤੀ ਦੀ ਕਵਿਤਾ ‘ਵਿਦੁਥਲੈ’ ਨੇ ਇਕ ਆਜ਼ਾਦ ਅਤੇ ਇਕਜੁੱਟ ਭਾਰਤ ਦਾ ਸੁਪਨਾ ਪੇਸ਼ ਕਰਦਿਆਂ ਲੋਕਾਂ ਵਿਚ ਨਵੀਂ ਚੇਤਨਾ ਜਗਾਈ। ਜੋਸ਼ ਮਲੀਹਾਬਾਦੀ ਦੀ ਪ੍ਰਸਿੱਧ ਰਚਨਾ ‘ਸ਼ਿਕਸਤ-ਏ-ਜ਼ਿੰਦਾਂ ਦਾ ਖ਼ੁਆਬ’ ਸਾਮਰਾਜੀ ਹਕੂਮਤ ਵੱਲੋਂ ਬਣਾਈਆਂ ਗਈਆਂ ਜੇਲਾਂ ਦੀਆਂ ਕੰਧਾਂ ਦੇ ਢਹਿ ਜਾਣ ਅਤੇ ਆਜ਼ਾਦੀ ਦੇ ਲਾਜ਼ਮੀ ਆਗਮਨ ਦਾ ਤਾਕਤਵਰ ਪ੍ਰਤੀਕ ਬਣ ਕੇ ਉੱਭਰੀ।

ਆਜ਼ਾਦੀ ਮਿਲਣ ਤੋਂ ਬਾਅਦ ਵੀ ਇਹ ਸਾਹਿਤਕ ਪਰੰਪਰਾ ਜਾਰੀ ਰਹੀ। ਉਦਾਹਰਣ ਵਜੋਂ, ਸਾਹਿਰ ਲੁਧਿਆਣਵੀ ਦੀਆਂ ਕਵਿਤਾਵਾਂ ਅੱਜ ਵੀ ਆਪਣੀ ਡੂੰਘੀ ਮਨੁੱਖੀ ਸੰਵੇਦਨਾ, ਬੇਇਨਸਾਫ਼ ਸਮਾਜਿਕ ਵਿਵਸਥਾ ਪ੍ਰਤੀ ਉਨ੍ਹਾਂ ਦੀ ਬੇਚੈਨੀ ਅਤੇ ਸ਼ੋਸ਼ਿਤ ਲੋਕਾਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਕਾਰਨ ਪੀੜ੍ਹੀ-ਦਰ-ਪੀੜ੍ਹੀ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਦੀਆਂ ਭਾਵਨਾਵਾਂ ਦੀ ਡੂੰਘਾਈ ਇਨ੍ਹਾਂ ਪੰਕਤੀਆਂ ਵਿਚ ਸਾਫ਼ ਨਜ਼ਰ ਆਉਂਦੀ ਹੈ-

ਮਜਬੂਰ ਹੂੰ ਮੈਂ, ਮਜਬੂਰ ਹੋ ਤੁਮ,

ਮਜਬੂਰ ਯੇ ਦੁਨੀਆ ਸਾਰੀ ਹੈ।

ਤਨ ਕਾ ਦੁੱਖ ਮਨ ਪਰ ਭਾਰੀ ਹੈ,

ਇਸ ਦੌਰ ਮੇਂ ਜੀਨੇ ਕੀ ਕੀਮਤ,

ਯਾ ਦਾਰ-ਓ-ਰਸਨ ਯਾ ਖ਼ਵਾਰੀ ਹੈ।

ਬਰਤਾਨਵੀ ਹਕੂਮਤ ਅਤੇ ਉਸ ਦੇ ਜ਼ੁਲਮਾਂ ਦੇ ਵਿਰੁੱਧ ਲਿਖੀਆਂ ਗਈਆਂ ਇਨ੍ਹਾਂ ਪ੍ਰਭਾਵਸ਼ਾਲੀ ਕਵਿਤਾਵਾਂ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜਦੋਂ ਲੋਕਤੰਤਰੀ ਵਿਰੋਧ ਦੀ ਭਾਸ਼ਾ ਸੰਜਮ, ਮਰਿਆਦਾ ਅਤੇ ਸੱਭਿਆਚਾਰ ਨਾਲ ਭਰੀ ਹੋਵੇ, ਤਾਂ ਉਸ ਦਾ ਪ੍ਰਭਾਵ ਹੋਰ ਵੀ ਵੱਧ ਡੂੰਘਾ ਹੁੰਦਾ ਹੈ।

 

–ਅਸ਼ਵਨੀ ਕੁਮਾਰ
(ਸਾਬਕਾ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ)

  • beacon
  • freedom
  • shone through
  • poems
  • shayari

ਅੰਦੋਲਨ ਦੇ ਨਾਂ ’ਤੇ ਹੱਦ ਦੀ ਬੇਸ਼ਰਮੀ!

NEXT STORY

Stories You May Like

  • independence day tricolour every house  campaign
    ਆਜ਼ਾਦੀ ਦਿਹਾੜੇ ਨੂੰ ਲੈ ਕੇ 10 ਤੋਂ 15 ਅਗਸਤ ਤੱਕ ਚੱਲੇਗੀ 'ਹਰ ਘਰ ਤਿਰੰਗਾ' ਮੁਹਿੰਮ
  • chloride and moisture content in e 20 exceeds   siam
    ਈ-20 ਪੈਟਰੋਲ ’ਚ ਕਲੋਰਾਈਡ ਅਤੇ ਨਮੀ ਦੀ ਮਾਤਰਾ ਤੈਅ ਹੱਦ ਤੋਂ ਕਿਤੇ ਜ਼ਿਆਦਾ : ਸਿਆਮ
  • high alert ahead of independence day
    ਆਜ਼ਾਦੀ ਦਿਹਾੜੇ ਤੋਂ ਪਹਿਲਾਂ ਹਾਈ ਅਲਰਟ: ਸ਼ਹਿਰ ਭਰ ’ਚ ਵਿਸ਼ੇਸ਼ ਨਾਕਾਬੰਦੀ, ਵਾਹਨਾਂ ਦੀ ਕੀਤੀ ਬਾਰੀਕੀ ਨਾਲ ਜਾਂਚ
  • google becomes india  s most attractive employer  tata group at second
    ਗੂਗਲ ਬਣਿਆ ਭਾਰਤ ਦਾ ਸਭ ਤੋਂ ਆਕਰਸ਼ਕ ਇੰਪਲਾਇਰ, ਟਾਟਾ ਸਮੂਹ ਦੂਜੇ ਅਤੇ ਐਮਾਜ਼ੋਨ ਤੀਜੇ ਸਥਾਨ ’ਤੇ
  • independence day in boston
    ਬੋਸਟਨ 'ਚ ਭਾਰਤੀ-ਅਮਰੀਕੀ ਭਾਈਚਾਰਾ ਸ਼ਾਨਦਾਰ ਢੰਗ ਨਾਲ ਮਨਾਏਗਾ ਆਜ਼ਾਦੀ ਦਿਵਸ
  • balochistan to celebrate independence day on august 11
    ਬਲੋਚਿਸਤਾਨ 11 ਅਗਸਤ ਨੂੰ ਮਨਾਏਗਾ ਆਜ਼ਾਦੀ ਦਿਹਾੜਾ
  • credit card spending crosses 2 lakh crore  hdfc  sbi cards lead
    ਜੂਨ 'ਚ ਕ੍ਰੈਡਿਟ ਕਾਰਡ ਖਰਚ 2 ਲੱਖ ਕਰੋੜ ਦੇ ਪਾਰ, HDFC ਅਤੇ SBI ਕਾਰਡ ਸਭ ਤੋਂ ਅੱਗੇ
  • government s tough questioning of meta for the second day
    ‘ਮੈਟਾ’ ਤੋਂ ਦੂਜੇ ਦਿਨ ਵੀ ਸਰਕਾਰ ਦੀ ਸਖ਼ਤ ਪੁੱਛਗਿੱਛ, ‘ਐਲਗੋਰਿਦਮ’ ਅਤੇ ਕਾਨੂੰਨ ਦੀ ਪਾਲਣਾ ’ਤੇ ਮੰਗਿਆ ਜਵਾਬ
  • road near transport nagar becomes cause of accidents
    ਟਰਾਂਸਪੋਰਟ ਨਗਰ ਨੇੜੇ ਸੜਕ ਬਣੀ ਹਾਦਸਿਆਂ ਦਾ ਕਾਰਨ, ਪ੍ਰੇਸ਼ਾਨ ਹੋ ਰਹੇ ਵਾਹਨ ਚਾਲਕ
  • khalistani slogans found written on school walls in jalandhar
    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ...
  • mahindra pickup stolen in jalandhar
    ਜਲੰਧਰ 'ਚ ਚੋਰ ਡੇਢ ਮਿੰਟਾਂ 'ਚ ਕਰ ਗਏ ਵੱਡੀ ਵਾਰਦਾਤ! CCTV ਕੈਮਰੇ ਨੇ ਉਡਾਏ...
  • security increased in jalandhar deployment of women police personnel
    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ...
  • municipal corporation strict on property owners 4 properties sealed
    ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
  • jalandhar gymkhana club elections likely to be postponed till september
    ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸਤੰਬਰ ਤੱਕ ਟਲਣ ਦੇ ਆਸਾਰ, ਅਜੇ ਤੱਕ ਜਾਰੀ...
  • railways   major action
    ਰੇਲਵੇ ਦੀ ਵੱਡੀ ਕਾਰਵਾਈ, ਟਿਕਟ ਚੈਕਿੰਗ ਮੁਹਿੰਮ ਤਹਿਤ ਜੁਲਾਈ ’ਚ 34,410 ਯਾਤਰੀਆਂ...
  • jantar mantar  protest  punjab police
    ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨ ਵਾਲਿਆਂ ਦਾ ਕਿਸੇ ਵੀ ਅੱਤਵਾਦੀ ਮਾਡਿਊਲ ਨਾਲ ਸਬੰਧ...
Trending
Ek Nazar
bengal cm adhikari visits ailing mithun chakraborty at hospital in kolkata

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...

explosion in damascus

ਦਮਿਸ਼ਕ 'ਚ ਬੰਬ ਧਮਾਕਾ, 14 ਲੋਕ ਜ਼ਖਮੀ

clash in prison

ਸ਼੍ਰੀਲੰਕਾ ਦੀ ਜੇਲ੍ਹ ਚ ਹੋਈ ਝੜਪ, ਦੋ ਕੈਦੀਆਂ ਦੀ ਮੌਤ ਤੇ ਕਈ ਜ਼ਖਮੀ

action of italian police

ਇਟਲੀ ਪੁਲਸ ਨੇ ਆਈ.ਐਸ.ਆਈ.ਐਸ ਲਈ ਪ੍ਰਚਾਰ ਕਰਨ ਦ ਦੋਸ਼ 'ਚ 16 ਸਾਲਾ ਨੌਜਵਾਨ ਨੂੰ...

call foriran and us

ਈਰਾਨ ਅਤੇ ਅਮਰੀਕਾ ਨੂੰ ਮੁੜ ਗੱਲਬਾਤ ਕਰਨ ਦੀ ਅਪੀਲ

security forces operation

ਪਾਕਿਸਤਾਨ ਚ ਸੁਰੱਖਿਆ ਬਲਾਂ ਨੇ 10 ਅੱਤਵਾਦੀ ਕੀਤੇ ਢੇਰ

incident in school

ਸਕੂਲ ਗੋਲੀਬਾਰੀ ਅਪਡੇਟ : ਵਿਦਿਆਰਥੀਆਂ ਸਣੇ ਛੇ ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖਮੀ

kangana ranaut targets rahul gandhi for silence on jharkhand students agitation

'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ...

independence day in boston

ਬੋਸਟਨ 'ਚ ਭਾਰਤੀ-ਅਮਰੀਕੀ ਭਾਈਚਾਰਾ ਸ਼ਾਨਦਾਰ ਢੰਗ ਨਾਲ ਮਨਾਏਗਾ ਆਜ਼ਾਦੀ ਦਿਵਸ

groom in sherwani food delivery video viral

ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...

veteran actress usha nadkarni

ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ...

punjabi businessman in canada

ਕੈਨੇਡਾ 'ਚ ਲੁਟੇਰੇ ਨੇ ਪੰਜਾਬੀ ਕਾਰੋਬਾਰੀ ਦਾ ਕਰ'ਤਾ ਕਤਲ

i wish pm modi was a dictator       rupali ganguly  s statement creates a stir

'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ

kamal sadanah birthday incident

20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ...

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • prostitution in country
      ‘ਦੇਸ਼ ’ਚ ਦੇਹ ਵਪਾਰ ਜ਼ੋਰਾਂ ’ਤੇ’ ਕੁਝ ਹੋਟਲ ਅਤੇ ਸਪਾ ਸੈਂਟਰ ਬਣੇ ਅੱਡੇ!
    • drug free india
      ਸੰਦੇਸ਼ ਨਹੀਂ, ਸਖ਼ਤੀ ਨਾਲ ਹੀ ਸੰਭਵ ‘ਨਸ਼ਾ ਮੁਕਤ ਭਾਰਤ’
    • delimitation bill
      ਹੱਦਬੰਦੀ : ਸੀਟਾਂ ਵਧਣ ਨਾਲ ਰਾਜ ਵੱਡਾ ਹੋਵੇਗਾ ਜਾਂ ਛੋਟਾ ?
    • pok protests
      ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਰੋਸ ਪ੍ਰਦਰਸ਼ਨ ਕਿਉਂ ਭੜਕੇ ?
    • democracy and the freedom to use force cannot coexist
      ਲੋਕਤੰਤਰ ਅਤੇ ਬਲ ਪ੍ਰਯੋਗ ਨਾਲ ਛੋਟ ਦੀ ਤਾਕਤ ਨਾਲ-ਨਾਲ ਨਹੀਂ ਚੱਲ ਸਕਦੇ
    • precious lives lost in hospital fires
      ਹਸਪਤਾਲਾਂ ’ਚ ਅਗਨੀਕਾਂਡਾਂ ਨਾਲ ਜਾ ਰਹੇ ਅਨਮੋਲ ਪ੍ਰਾਣ!
    • today is the gen z god tomorrow who
      ਅੱਜ ‘ਜੈੱਨ-ਜ਼ੀ’ ਭਗਵਾਨ, ਕੱਲ ਕੌਣ?
    • how america helped china challenge its own dominance
      ਅਮਰੀਕਾ ਨੇ ਚੀਨ ਨੂੰ ਆਪਣੇ ਹੀ ਦਬਦਬੇ ਨੂੰ ਚੁਣੌਤੀ ਦੇਣ ’ਚ ਕਿਵੇਂ ਮਦਦ ਕੀਤੀ
    • bhakhra dam news
      ਸਰਕਾਰੀ ਲਾਪ੍ਰਵਾਹੀ ਪਾ ਰਹੀ ਭਾਖੜਾ ਡੈਮ ਨੂੰ ਖ਼ਤਰੇ ’ਚ
    • anti paper leak
      ਕੀ ਐਂਟੀ-ਲੀਕ ਬਿੱਲ ਤੋਂ ਬਾਅਦ ਭਾਜਪਾ ‘ਜਨਰੇਸ਼ਨ ਐਕਸ’ ਦਾ ਵਿਸ਼ਵਾਸ ਮੁੜ ਜਿੱਤ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +