ਪ੍ਰਧਾਨ ਮੰਤਰੀ ਮੋਦੀ ਦੀ ਇਸ ਗੱਲ ਲਈ ਸ਼ਲਾਘਾ ਕੀਤੀ ਜਾ ਸਕਦੀ ਹੈ ਕਿ ਜਦੋਂ ਵੀ ਦੇਸ਼ ਦੇ ਹਿੱਤ ਨਾਲ ਜੁੜੀ ਕਿਸੇ ਸਮੱਸਿਆ ਨੂੰ ਹੱਲ ਕਰਨਾ ਹੁੰਦਾ ਹੈ, ਤਾਂ ਪਾਰਟੀ ਪਾਲੀਟਿਕਸ ਤੋਂ ਉੱਪਰ ਉੱਠ ਕੇ ਉਨ੍ਹਾਂ ਵੱਲੋਂ ਯੋਗ ਅਤੇ ਵਿਦਵਾਨ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਉਦਾਹਰਣ ਵਜੋਂ, ਪਾਕਿਸਤਾਨ ਨਾਲ ਯੁੱਧ ਦੌਰਾਨ ਦੇਸ਼ ਦਾ ਪੱਖ ਵਿਦੇਸ਼ਾਂ ’ਚ ਰੱਖਣ ਲਈ ਭੇਜੇ ਗਏ ਸ਼ਸ਼ੀ ਥਰੂਰ, ਮਨੀਸ਼ ਤਿਵਾੜੀ, ਅਸਦੁਦੀਨ ਓਵੈਸੀ ਆਦਿ ਕਈ ਨਾਂ ਲਏ ਜਾ ਸਕਦੇ ਹਨ। ਇਹ ਬਿਲਕੁਲ ਉਸੇ ਤਰ੍ਹਾਂ ਹੈ, ਜਿਵੇਂ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਨੇ ਅੰਮ੍ਰਿਤਸਰ ਤੋਂ ਕਈ ਵਾਰ ਸੰਸਦ ਮੈਂਬਰ, ਸਾਬਕਾ ਵਿਦੇਸ਼ ਰਾਜ ਮੰਤਰੀ, ਬਿਹਾਰ ਅਤੇ ਕੇਰਲ ਦੇ ਸਾਬਕਾ ਰਾਜਪਾਲ ਸਵਰਗੀ ਰਘੁਨੰਦਨ ਲਾਲ ਭਾਟੀਆ ਨੂੰ ਚੀਨ ਨਾਲ ਜੁੜੇ ਮਾਮਲਿਆਂ ਦੀ ਜ਼ਿੰਮੇਵਾਰੀ ਦਿੱਤੀ ਸੀ।
ਅਤੇ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ’ਚ ਪ੍ਰੀਖਿਆ ਸੁਧਾਰਾਂ ਨੂੰ ਲੈ ਕੇ ‘ਆਧਾਰ’ ਦੇ ਜਨਕ ਨੰਦਨ ਨੀਲੇਕਣੀ ਨੂੰ ਪ੍ਰੀਖਿਆ ਸੁਧਾਰ ਕਮੇਟੀ ਦੀ ਜ਼ਿੰਮੇਵਾਰੀ ਸੌਂਪੀ ਹੈ। ਇਕ ਗੱਲ ਤਾਂ ਭਰੋਸੇਯੋਗ ਲੱਗਦੀ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਤਹਿਤ ਹੋਣ ਵਾਲੇ ਵੱਡੇ-ਵੱਡੇ ਇਮਤਿਹਾਨਾਂ ਜਿਵੇਂ ਨੀਟ ਅਤੇ ਸੀ. ਯੂ. ਈ. ਟੀ. ਦੇ ਭਾਰੀ ਵਿਵਾਦਾਂ ਤੋਂ ਬਾਅਦ ਉੱਚ ਪੱਧਰੀ ਪੈਨਲ/ਕਮੇਟੀ ’ਚ ਨੀਲੇਕਣੀ ਵਰਗੇ ਮਾਹਿਰਾਂ ਨੂੰ ਜੋੜਨ ਨਾਲ ਲੀਕ-ਪਰੂਫ ਟੈੱਕ-ਸਿਸਟਮ ਦੀ ਉਮੀਦ ਕੀਤੀ ਜਾ ਸਕਦੀ ਹੈ।
ਨੰਦਨ ਨੀਲੇਕਣੀ ਉਹੀ ਵਿਦਵਾਨ ਹਨ, ਜਿਨ੍ਹਾਂ ਨੇ ‘ਆਧਾਰ’ ਦਾ ਪੂਰਾ ਢਾਂਚਾ ਬਣਾ ਕੇ 1.4 ਅਰਬ ਤੋਂ ਵੱਧ ਲੋਕਾਂ ਦਾ ਬਾਇਓਮੈਟ੍ਰਿਕ ਡਾਟਾ ਇਕ ਜਗ੍ਹਾ ਸੈੱਟ ਕਰ ਦਿੱਤਾ ਅਤੇ ਯੂ. ਪੀ. ਆਈ. ਦੀ ਨੀਂਹ ਰੱਖ ਕੇ ਗਲੀ-ਮੋੜ ’ਤੇ ਚਾਹ ਵੇਚਣ ਵਾਲੇ ਤੋਂ ਲੈ ਕੇ ਵੱਡੇ ਸ਼ੋਅਰੂਮਾਂ ਤੱਕ ਦਾ ਕੈਸ਼ਲੈੱਸ ਸਿਸਟਮ ਆਨ ਕਰ ਦਿੱਤਾ।
ਹੁਣ ਜਦੋਂ ਇਹ ਵਿਦਵਾਨ ਐਗਜ਼ਾਮ ਰਿਫਾਰਮਜ਼ ਦੇ ਮੈਦਾਨ ’ਚ ਉਤਰ ਗਿਆ ਹੈ, ਤਾਂ ਪਹਿਲਾ ਵੱਡਾ ਬਦਲਾਅ ਹੋ ਸਕਦਾ ਹੈ ‘ਐਂਡ ਟੂ ਐਂਡ ਐਨਕ੍ਰਿਪਸ਼ਨਸ’ ਅਤੇ ‘ਆਟੋਮੇਟਿਡ’ ਕੁਆਸ਼ਚਨ ਪੇਪਰ ਜਨਰੇਸ਼ਨ ਦਾ।
ਮਤਲਬ ਹੁਣ ਉਹ ਦਿਨ ਗਏ ਜਦੋਂ ਪਰਚਾ ਛਪਣ ਲਈ ਪ੍ਰੈੱਸ ’ਚ ਜਾਂਦਾ ਸੀ ਅਤੇ ਰਸਤੇ ’ਚ ਹੀ ਕੋਈ ਸ਼ਾਤਿਰ ਏਜੰਟ ਲੀਕ ਕਰਵਾ ਕੇ ਛਾ ਜਾਂਦਾ ਸੀ। ਹੁਣ ਪੇਪਰ ਸਿੱਧਾ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆੲੀ.) ਅਤੇ ਕ੍ਰਿਪਟੋਗ੍ਰਾਫ਼ੀ ਨਾਲ ਪ੍ਰੀਖਿਆ ਦੇ ਸਮੇਂ ਤੋਂ ਕੁਝ ਮਿੰਟ ਪਹਿਲਾਂ ਹੀ ਸੈਂਟਰ ’ਤੇ ਡਿਜੀਟਲ ਅਨਲੌਕ ਹੋਵੇਗਾ, ਜਿਸ ਨਾਲ ਕਿਸੇ ਦੇ ਵੀ ਪਰਚਾ ਚੋਰੀ ਕਰਨ ਦੇ ਸਾਰੇ ਪਲਾਨ ਧਰੇ-ਧਰਾਏ ਰਹਿ ਜਾਣਗੇ।
ਹੁਣ ਗੱਲ ਕਰਦੇ ਹਾਂ ਦੂਜੇ ਵੱਡੇ ਸੁਧਾਰ ਦੀ, ਜੋ ਹੈ ‘ਬਾਇਓਮੈਟ੍ਰਿਕ ਅਥੈਂਟੀਕੇਸ਼ਨ’ ਅਤੇ ‘ਸੈਂਟਰਲਾਈਜ਼ਡ ਸਰਵਰ ਸਕਿਓਰਿਟੀ’। ਨੀਲੇਕਣੀ ਦਾ ਟ੍ਰੈਕ ਰਿਕਾਰਡ ਗਵਾਹੀ ਦਿੰਦਾ ਹੈ ਕਿ ਉਹ ਡੁਪਲੀਕੇਸੀ ਅਤੇ ‘ਮੁੰਨਾਭਾਈ’ ਟਾਈਪ ਦੇ ਫਰਜ਼ੀਵਾੜੇ ਦੀ ਖੇਡ ਇਕ ਝਟਕੇ ’ਚ ਖ਼ਤਮ ਕਰ ਦਿੰਦੇ ਹਨ। ਪਹਿਲਾਂ ਕੀ ਹੁੰਦਾ ਸੀ ਕਿ ਸੋਨਾ ਦੀ ਜਗ੍ਹਾ ਮੋਨਾ ਜਾ ਕੇ ਪੇਪਰ ’ਚ ਬੈਠ ਜਾਂਦੀ ਸੀ, ਫੋਟੋ ਮੈਚ ਨਹੀਂ ਹੁੰਦੀ ਸੀ ਅਤੇ ਸੈਟਿੰਗ ਨਾਲ ਬਾਇਓਮੈਟ੍ਰਿਕ ਬਾਈਪਾਸ ਹੋ ਜਾਂਦਾ ਸੀ। ਪਰ ਨੀਲੇਕਣੀ ਸਟਾਈਲ ’ਚ ਹੁਣ ਆਧਾਰ-ਆਧਾਰਿਤ 2-ਫੈਕਟਰ ਬਾਇਓਮੈਟ੍ਰਿਕ (ਆਈਰਿਸ ਅਤੇ ਫਿੰਗਰਪ੍ਰਿੰਟ) ਅਤੇ ਏ. ਆਈ.-ਸੰਚਾਲਿਤ ਫੇਸ-ਰਿਕਗਨਿਸ਼ਨ ਤਕਨੀਕ ਸਿੱਧੀ ਪ੍ਰੀਖਿਆ ਹਾਲ ਦੇ ਗੇਟ ’ਤੇ ਲੱਗ ਸਕਦੀ ਹੈ।
ਜਿਵੇਂ ਹੀ ਕੋਈ ਫਰਜ਼ੀ ਬੰਦਾ ਹਾਲ ’ਚ ਵੜੇਗਾ, ਸਿਸਟਮ ਤੁਰੰਤ ਲਾਲ ਬੱਤੀ ਜਗਾ ਦੇਵੇਗਾ ਅਤੇ ਪੁਲਸ ਦੀ ਗੱਡੀ ਬਾਹਰ ਹੀ ਖੜ੍ਹੀ ਮਿਲੇਗੀ। ਇਸ ਤੋਂ ਇਲਾਵਾ, ਪ੍ਰੀਖਿਆ ਸੈਂਟਰਾਂ ’ਚ ਜੋ ਸੀ. ਸੀ. ਟੀ. ਵੀ. ਫੁਟੇਜ ਅਤੇ ਓ. ਐੱਮ. ਆਰ. ਸ਼ੀਟ ਦੀ ਚੈਕਿੰਗ ਦਾ ਢਿੱਲਾ-ਢਾਲਾ ਕੰਮ ਮਹੀਨਿਆਂ ਤੱਕ ਲਟਕਦਾ ਸੀ, ਉਸ ਨੂੰ ਨੀਲੇਕਣੀ ਦਾ ‘ਓਪਨ ਡਾਟਾ ਡਿਜੀਟਲ ਆਰਕੀਟੈਕਚਰ’ (ਜਿਵੇਂ ਯੂ. ਪੀ. ਆਈ. ਅਤੇ ਅਕਾਊਂਟ ਐਗਰੀਗੇਟਰ ਸਿਸਟਮ) ਕੁਝ ਹੀ ਦਿਨਾਂ ’ਚ ਪੂਰਾ ਕਰ ਦੇਵੇਗਾ। ਭਾਵ ਸਾਰਾ ਕੰਮ 100 ਫੀਸਦੀ ਪਾਰਦਰਸ਼ੀ ਹੋਵੇਗਾ, ਜਿਸ ’ਚ ਕਿਸੇ ਦਲਾਲ ਜਾਂ ਬਾਬੂ ਨੂੰ ਹੱਥ ਮਾਰਨ ਦੀ ਰੱਤੀ ਭਰ ਵੀ ਜਗ੍ਹਾ ਨਹੀਂ ਮਿਲੇਗੀ।
ਤੀਜਾ ਅਤੇ ਸਭ ਤੋਂ ਤਕੜਾ ਸੁਧਾਰ ਹੋਵੇਗਾ ‘ਅਡੈਪਟਿਵ ਟੈਸਟਿੰਗ’ ਅਤੇ ‘ਲੋ-ਬੈਂਡਵਿਡਥ ਕਲਾਊਡ ਇਨਫਰਾਸਟ੍ਰਕਚਰ’ ਦਾ, ਜੋ ਦੂਰ-ਦੁਰਾਡੇ ਦੇ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਆਸਾਨ ਕਰ ਦੇਵੇਗਾ। ਅਕਸਰ ਕੀ ਹੁੰਦਾ ਹੈ ਕਿ ਕੰਪਿਊਟਰ ਬੇਸਡ ਟੈਸਟ (ਸੀ. ਬੀ. ਟੀ.) ’ਚ ਪਿੰਡ-ਦਿਹਾਤ ਦੇ ਸੈਂਟਰਾਂ ’ਤੇ ਸਰਵਰ ਡਾਊਨ ਹੋ ਜਾਂਦਾ ਹੈ ਜਾਂ ਸਕ੍ਰੀਨ ਹੈਂਗ ਹੋ ਜਾਂਦੀ ਹੈ ਅਤੇ ਗਰੀਬ ਬੱਚੇ ਦਾ ਪੂਰਾ ਸਾਲ ਬਰਬਾਦ ਹੋ ਜਾਂਦਾ ਹੈ।
ਨੀਲੇਕਣੀ ਦੀ ਪਿਛਲੀ ਕਾਰਜਸ਼ੈਲੀ ਨੂੰ ਦੇਖੀਏ ਤਾਂ ਉਨ੍ਹਾਂ ਦਾ ਪੂਰਾ ਫੋਕਸ ਹਮੇਸ਼ਾ ‘ਸਕੇਲੇਬਿਲਟੀ’ ’ਤੇ ਰਹਿੰਦਾ ਹੈ, ਭਾਵ ਅਜਿਹਾ ਸਿਸਟਮ ਬਣਾਓ, ਜੋ ਕਰੋੜਾਂ ਯੂਜ਼ਰਸ ਦਾ ਲੋਡ ਇਕੱਠਿਆਂ ਬਿਨਾਂ ਕ੍ਰੈਸ਼ ਹੋਏ ਝੱਲ ਸਕੇ। ਇਹ ਬਿਲਕੁਲ ਡਿਜੀਟਲ ਇੰਡੀਆ ਅਤੇ ਯੂ. ਪੀ. ਆਈ. ਵਾਂਗ ਹੈ, ਜੋ ਹਰ ਸੈਕਿੰਡ ਲੱਖਾਂ ਟ੍ਰਾਂਜ਼ੈਕਸ਼ਨ ਬਿਨਾਂ ਅਟਕੇ ਨਿਪਟਾਉਂਦਾ ਹੈ। ਤਾਂ ਉਮੀਦ ਇਹ ਹੈ ਕਿ ਉਹ ਇਕ ਅਜਿਹਾ ‘ਡਿਸਟ੍ਰੀਬਿਊਟਿਡ ਟੈਸਟਿੰਗ ਨੈੱਟਵਰਕ’ ਖੜ੍ਹਾ ਕਰਨਗੇ, ਜਿੱਥੇ ਇੰਟਰਨੈੱਟ ਚੱਲੇ ਨਾ ਚੱਲੇ, ਲੋਕਲ ਸਰਵਰ ’ਤੇ ਵਿਦਿਆਰਥੀ ਬਿਨਾਂ ਕਿਸੇ ਰੁਕਾਵਟ ਦੇ ਟੈਸਟ ਦੇ ਸਕੇਗਾ ਅਤੇ ਡਾਟਾ ਆਪਣੇ ਆਪ ਸਿੰਕ ਹੋ ਜਾਵੇਗਾ।
ਨਾਲ ਹੀ, ਵਾਰ-ਵਾਰ ਪੇਪਰ ਲੀਕ ਹੋਣ ਦੀ ਵਜ੍ਹਾ ਨਾਲ ਲੱਖਾਂ ਵਿਦਿਆਰਥੀਆਂ ਦਾ ਜੋ ਭਰੋਸਾ ਹਿੱਲਿਆ ਹੈ, ਉਸ ਨੂੰ ਵਾਪਸ ਲਿਆਉਣ ਲਈ ਉਹ ਇਕ ‘ਡਿਜੀਟਲ ਟ੍ਰਿਗਰ ਐਂਡ ਆਡਿਟ ਟ੍ਰੇਲ’ ਲਾਗੂ ਕਰਨਗੇ, ਜਿਸ ਨਾਲ ਪੇਪਰ ਦਾ ਇਕ-ਇਕ ਕਲਿੱਕ ਅਤੇ ਐਕਸੈਸ ਲਾਗ ਟ੍ਰੈਕ ਹੋਵੇਗਾ, ਕਿ ਕਿਸ ਟਾਈਮ ’ਤੇ ਕਿਸ ਬੰਦੇ ਨੇ ਡਾਟਾ ਨੂੰ ਛੂਹਿਆ। ਕੁੱਲ ਮਿਲਾ ਕੇ ਨੀਲੇਕਣੀ ਦੇ ਆਉਣ ਨਾਲ ਪ੍ਰੀਖਿਆ ਸਿਸਟਮ ਦਾ ਕਾਫ਼ੀ ‘ਕਚਰਾ’ ਸਾਫ਼ ਹੋਣ ਦੀਆਂ ਉਮੀਦਾਂ ਹਨ ਤਾਂ ਜੋ ਸਾਡੇ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਹੱਕ ਮਿਲਦਾ ਰਹੇ।
-ਡਾ. ਵਰਿੰਦਰ ਭਾਟੀਆ
ਜਦੋਂ ਸ਼ਬਦਾਂ ਦੀ ਮਰਿਆਦਾ ਗੁਆਚ ਜਾਂਦੀ ਹੈ, ਤਾਂ ਰਾਸ਼ਟਰ ਆਪਣੀ ਆਤਮਾ ਗੁਆ ਦਿੰਦਾ ਹੈ
NEXT STORY