ਹਾਲ ਹੀ ’ਚ ਜਦੋਂ ਦਿੱਲੀ ਦੇ ਜੰਤਰ-ਮੰਤਰ ’ਤੇ ਕਾਕਰੋਚ ਜਨਤਾ ਪਾਰਟੀ ਵੱਲੋਂ ਰੋਸ ਵਿਖਾਵਾ ਕੀਤਾ ਗਿਆ, ਤਾਂ ਭਾਰੀ ਭੜਥੂ ਪਿਆ। ਨੌਜਵਾਨ ਮੁੰਡਿਆਂ ਅਤੇ ਕੁੜੀਆਂ ਨੇ ਜਿਸ ਤਰ੍ਹਾਂ ਗਾਲੀ-ਗਲੋਚ ਕੀਤੀ, ਉਹ ਬਹੁਤ ਸ਼ਰਮਨਾਕ ਸੀ ਪਰ ਗਾਲਾਂ ਕੱਢਣ ਵਾਲਿਆਂ ਦੇ ਵੀ ਸਮਰਥਕ ਨਿਕਲ ਆਏ। ਕਹਿਣ ਲੱਗੇ ਕਿ ਆਖਰ ਬੱਚੇ ਉਹੀ ਤਾਂ ਸਿੱਖਦੇ ਹਨ, ਜੋ ਉਨ੍ਹਾਂ ਦੇ ਘਰ ਵਾਲੇ ਕਰਦੇ ਹਨ। ਕਿ ਗਾਲਾਂ ਔਰਤਾਂ ਦੀ ਤਾਕਤ ਨੂੰ ਦਰਸਾਅ ਰਹੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਅਜਿਹੇ ਹੀ ਬਹੁਤ ਸਾਰੇ ਲੋਕ ਹੁਣ ਤੱਕ ਗਾਲਾਂ ਨੂੰ ਪਿਤਾ ਪੁਰਖੀ ਦਾ ਵਾਹਕ ਦੱਸ ਰਹੇ ਹਨ। ਫਿਰ ਜੇਕਰ ਘਰ ’ਚ ਗਾਲ ਕੱਢੀ ਜਾਂਦੀ ਸੀ, ਤਾਂ ਬੱਚਿਆਂ ਦਾ ਵੀ ਅਜਿਹਾ ਕਰਨਾ ਜਾਇਜ਼ ਹੈ, ਇਹ ਕਿਹੜਾ ਤਰਕ ਹੋਇਆ? ਇਕ ਨੇ ਗਲਤ ਕੀਤਾ, ਤਾਂ ਦੂਜਾ ਵੀ ਕਰੇ?
ਇਹੀ ਹੀ ਨਹੀਂ, ਜੋ ਲੋਕ ਗਾਲਾਂ ਕੱਢਣ ਦਾ ਵਿਰੋਧ ਕਰ ਰਹੇ ਸਨ, ਉਨ੍ਹਾਂ ਬਾਰੇ ਦੱਸਿਆ ਜਾਣ ਲੱਗਾ ਕਿ ਇਹ ਸਭ ਦੇ ਸਭ ਠਰਕੀ ਬੁੱਢੇ ਹਨ। ਖੁਦ ਤਾਂ ਬਹੁਤ ਅਪਸ਼ਬਦ ਬੋਲਦੇ ਹਨ, ਬੱਚੇ ਅਜਿਹਾ ਕਰਨ ਲੱਗਣ, ਤਾਂ ਉਨ੍ਹਾਂ ਨੂੰ ਟੋਕਦੇ ਹਨ। ਹਾਏ-ਹਾਏ ਕਰਦੇ ਹਨ। ਕਿ ਇਹ ਤਾਂ ‘ਬੇਬੀ ਬਲੂਮਰਜ਼’ ਹਨ। ਭਾਵ ਕਿ 1946 ਤੋਂ 1964 ਦੇ ਦਰਮਿਆਨ ਪੈਦਾ ਹੋਏ ਹਨ। ਇਨ੍ਹਾਂ ਅੰਕਲ-ਆਂਟੀਆਂ ਨੂੰ ਬਦਲਦੀ ਦੁਨੀਆ ਬਾਰੇ ਕੀ ਪਤਾ। ਭਾਵ ਕਿ ਜੋ ਵੀ ਬੁੱਢੇ ਹਨ, ਵੱਡੀ ਉਮਰ ਦੇ ਹਨ, ਤਜਰਬੇਕਾਰ ਹਨ, ਉਨ੍ਹਾਂ ਨੂੰ ਇਸ ਬਾਰੇ ਬੋਲਣ ਦਾ ਹੱਕ ਨਹੀਂ ਹੈ। ਇਸ ਤਰ੍ਹਾਂ ਲੋਕ ਗਾਲ ਵਿਰੋਧੀਆਂ ਨੂੰ ਉਮਰ ਦੀ ਡਾਂਗ ਨਾਲ ਕੁੱਟਣ ਲੱਗੇ, ਜਿਵੇਂ ਕਿ ਉਮਰ ਸਿਰਫ਼ ਇਨ੍ਹਾਂ ਕੋਲ ਹੀ ਆਈ ਹੈ। ਇਨ੍ਹਾਂ ਨੂੰ ਹੀ ਥਕਾਇਆ ਹੈ।
ਬਾਕੀ ਲੋਕਾਂ ਨੇ ਉਮਰ ਨੂੰ ਫੜ ਕੇ ਰੱਖਿਆ ਹੈ, ਉਹ ਕਦੇ ਬੁੱਢੇ ਨਹੀਂ ਹੋਣਗੇ। ਜਿਸ ਨੂੰ ਅੱਜ ‘ਜੈੱਨ-ਜ਼ੀ’ ਕਿਹਾ ਜਾ ਰਿਹਾ ਹੈ, 10 ਸਾਲ ਬਾਅਦ ਉਹ ਕਿੱਥੇ ਹੋਣਗੇ। ਅੱਜ ਹੀ ਜੈੱਨ-ਅਲਫ਼ਾ, ਬੀਟਾ ਉਨ੍ਹਾਂ ਦਾ ਦਰਵਾਜ਼ਾ ਖੜਕਾ ਰਹੇ ਹਨ।
ਜਿਨ੍ਹਾਂ ਨੂੰ ‘ਬੇਬੀ ਬਲੂਮਰਜ਼’ ਕਿਹਾ ਗਿਆ, ਜੈੱਨ-ਜ਼ੀ ਵਾਲੇ ਇਨ੍ਹਾਂ ਦੇ ਹੀ ਧੀ-ਪੁੱਤ, ਦੋਹਤੇ-ਪੋਤੇ ਹਨ, ਪਰਿਵਾਰ ’ਚ ਨਾਲ ਰਹਿੰਦੇ ਹੋਣਗੇ। ਤਾਂ ਕੀ ਨੌਜਵਾਨਾਂ ਨੂੰ ਪਰਿਵਾਰ ਦੇ ਬਜ਼ੁਰਗ ਮੈਂਬਰਾਂ ਦੇ ਬੋਲਣ, ਸਮਝਾਉਣ, ਕਿਸੇ ਬਿਪਤਾ ’ਚ ਸਹੀ ਰਾਹ ਕੱਢਣ ਦੇ ਮੌਕੇ ਨੂੰ ਖੋਹ ਲੈਣਾ ਚਾਹੀਦਾ ਹੈ? ਕਿਉਂਕਿ ਉਹ ਵੱਡੀ ਉਮਰ ਦੇ ਹਨ, ਇਸ ਲਈ ਉਨ੍ਹਾਂ ਦੇ ਆਮ ਹੱਕ ਵੀ ਨਹੀਂ? ਕਿਉਂ ਬਈ? ਜਿਸ ਲੋਕਤੰਤਰ ਦਾ ਢਿੰਡੋਰਾ ਪਿੱਟ ਰਹੇ ਹੋ, ਸੰਵਿਧਾਨ ਦਾ ਵਾਸਤਾ ਸੌਂਦੇ-ਜਾਗਦੇ ਦੇ ਰਹੇ ਹੋ, ਉੱਥੇ ਕਿੱਥੇ ਲਿਖਿਆ ਹੈ ਕਿ ਕਿਸ ਉਮਰ ਦੇ ਬੰਦੇ ਨੂੰ ਬੋਲਣ ਦਿੱਤਾ ਜਾਵੇ? ਅਤੇ ਕਿਸ ਦੇ ਮੂੰਹ ’ਤੇ ਤਾਲਾ ਜੜ ਦਿੱਤਾ ਜਾਵੇ?
ਫਿਰ ਜੈੱਨ-ਜ਼ੀ ਦੇ ਮੁੰਡੇ-ਕੁੜੀਆਂ ਨੂੰ ਵਿਦਿਆਰਥੀ ਦੱਸਿਆ ਜਾ ਰਿਹਾ ਹੈ, ਉਹ ਕਿਤੇ ਪੜ੍ਹ ਰਹੇ ਹੋਣਗੇ। ਕੋਈ ਕੋਰਸ ਕਰ ਰਹੇ ਹੋਣਗੇ। ਚੰਗੇ ਕੱਪੜੇ, ਸਮਾਰਟਫੋਨ, ਲੈਪਟਾਪ, ਖਾਣਾ-ਪੀਣਾ, ਰਹਿਣ-ਸਹਿਣ, ਯਾਤਰਾ ਅਤੇ ਜੇਬ ਖਰਚਾ ਕਿੱਥੋਂ ਆਉਂਦਾ ਹੋਵੇਗਾ? ਜ਼ਾਹਿਰ ਹੈ ਕਿ ਉਨ੍ਹਾਂ ਹੀ ਘਰ ਵਾਲਿਆਂ ਦੀ ਜੇਬ ’ਚੋਂ, ਜਿਨ੍ਹਾਂ ਦੇ ਬੋਲਣ ’ਤੇ ਵੀ ਇਤਰਾਜ਼ ਇਸ ਲਈ ਹੈ ਕਿ ਉਹ ਬੇਬੀ ਬਲੂਮਰਜ਼ ਹਨ। ਭਾਵ ਕਿ ਜਨਮ ਦਿੱਤਾ ਹੈ। ਮਾਤਾ-ਪਿਤਾ ਦੇ ਸਾਧਨ ਤਾਂ ਚਾਹੀਦੇ ਹਨ। ਵੱਧ ਤੋਂ ਵੱਧ ਮਿਲਣ, ਤਾਂ ਕਿੰਨਾ ਚੰਗਾ। ਉਨ੍ਹਾਂ ਦੀ ਜਾਇਦਾਦ ਮਿਲੇ ਪਰ ਉਨ੍ਹਾਂ ਨੂੰ ਬੋਲਣ, ਸਲਾਹ ਦੇਣ, ਕਿਸੇ ਮੁਸੀਬਤ ਤੋਂ ਬਚਾਉਣ ਦਾ ਕੋਈ ਹੱਕ ਨਹੀਂ। ਜੇਕਰ ਉਨ੍ਹਾਂ ਦਾ ਬੋਲਣਾ ਇੰਨਾ ਬੁਰਾ ਹੈ, ਤਾਂ ਅਜਿਹਾ ਕਰੋ ਕਿ ਆਪਣਾ ਬੋਰੀਆ-ਬਿਸਤਰਾ ਬੰਨ੍ਹੋ, ਵੱਖਰੇ ਰਹੋ। ਉਨ੍ਹਾਂ ਤੋਂ ਇਕ ਪੈਸਾ ਨਾ ਲਓ। ਉਦੋਂ ਪਤਾ ਲੱਗੇਗਾ ਕਿ ਜੋ ਤੁਹਾਨੂੰ ਦੱਸ ਰਹੇ ਹਨ ਕਿ ਆਪਣੇ ਮਾਲਕ ਆਪ ਹੀ ਹੋ, ਉਹ ਕਿੰਨੀ ਮਦਦ ਕਰਨ ਆਉਣਗੇ। ਕਦੇ ਮਿਲ ਵੀ ਜਾਣ, ਤਾਂ ਮੂੰਹ ਫੇਰ ਕੇ ਲੰਘ ਜਾਣਗੇ। ਫੋਨ ਵੀ ਨਹੀਂ ਚੁੱਕਣਗੇ।
ਇਹ ਉਹ ਮਾਤਾ-ਪਿਤਾ ਹਨ, ਜਿਨ੍ਹਾਂ ਨੇ ਆਪਣੇ ਜੀਵਨ ’ਚ ਬੜੀਆਂ ਔਕੜਾਂ ਝੱਲੀਆਂ ਹਨ। ਹੱਡ-ਭੰਨਵੀਂ ਮਿਹਨਤ ਕੀਤੀ ਹੈ। ਇਹ ਭਾਵਨਾ ਵੀ ਮਨ ’ਚ ਰਹੀ ਹੈ ਕਿ ਜੋ ਤਕਲੀਫ਼ਾਂ ਇਨ੍ਹਾਂ ਨੇ ਝੱਲੀਆਂ, ਉਨ੍ਹਾਂ ਦਾ ਪਰਛਾਵਾਂ ਵੀ ਬੱਚਿਆਂ ’ਤੇ ਨਾ ਪਵੇ। ਇਸ ਲਈ ਹਰ ਉਸ ਸਹੂਲਤ ਨੂੰ ਜੁਟਾਉਣ ਦਾ ਯਤਨ ਕੀਤਾ, ਜੋ ਉਨ੍ਹਾਂ ਨੂੰ ਕਦੇ ਨਹੀਂ ਮਿਲੀ। ਫਿਰ ਵੀ ਉਹ ਮਜ਼ਾਕ ਉਡਾਉਣ ਦੇ ਯੋਗ ਹਨ।
ਜੋ ਪਾਰਟੀ ਅਤੇ ਨੇਤਾ ਤੁਹਾਡੀ ਵਾਹ-ਵਾਹੀ ਕਰ ਰਹੇ ਹਨ, ਜੋ ਬੁੱਧੀਜੀਵੀ ਤੁਹਾਡੇ ਗੁਣ ਗਾ ਰਹੇ ਹਨ ਅਤੇ ਕਹਿ ਰਹੇ ਹਨ ਕਿ ਤੁਸੀਂ ਹੋਰ ਟਿਕੇ ਰਹਿੰਦੇ, ਉਹ ਕਦੇ ਬਚਾਉਣ ਨਹੀਂ ਆਉਣਗੇ। ਤੁਹਾਡੇ ਲਈ ਇਕ ਪੈਸਾ ਨਹੀਂ ਨਿਕਲੇਗਾ ਜੇਬ ’ਚੋਂ। ਜੋ ਕਰਨਗੇ, ਉਹ ਬਸ ਪਰਿਵਾਰ ਵਾਲੇ ਹੀ, ਜਿਨ੍ਹਾਂ ਦੀ ਕੀਮਤ ਕੁਝ ਨਹੀਂ। ਇੰਝ ਇਨ੍ਹਾਂ ਨੇਤਾਵਾਂ ਲਈ ਵੀ ਜੈੱਨ-ਜ਼ੀ ਤੁਹਾਡੀ ਕੀਮਤ ਉਦੋਂ ਤੱਕ ਹੀ ਹੈ, ਜਦੋਂ ਤੱਕ ਤੁਸੀਂ ਉਨ੍ਹਾਂ ਦੇ ਵੋਟਰ ਹੋ। ਵੋਟ ਤੋਂ ਬਾਅਦ ਇਹ ਭੁੱਲ ਜਾਣਗੇ ਕਿ ਤੁਸੀਂ ਕੌਣ। ਭਾਵ ਕਿ ਸੱਤਾ ਦੇ ਦਰਵਾਜ਼ੇ ਤੱਕ ਪਹੁੰਚਾਉਣ ਦੀ ਕੁੰਜੀ ਮਾਤਰ ਹੋ। ਇਕ ਪੁਰਜ਼ਾ, ਜਿਸ ਨੂੰ ਬੈਲਟ ਬਾਕਸ ’ਚ ਫਿੱਟ ਹੀ ਕੀਤਾ ਜਾਣਾ ਹੈ।
ਫਿਰ ਕੁਝ ਲੋਕ ਕਹਿ ਰਹੇ ਹਨ ਕਿ ਜੈੱਨ-ਜ਼ੀ ਵਰਗੀ ਤਾਂ ਕੋਈ ਜਨਰੇਸ਼ਨ ਨਹੀਂ। ਭਾਰਤ ਨੂੰ ਬੰਗਲਾਦੇਸ਼, ਨੇਪਾਲ ਬਣਾਉਣਾ ਹੈ। ਬਣਾ ਲਓ ਪਰ ਇਹ ਵੀ ਦੱਸੋ ਕਿ ਬੰਗਲਾਦੇਸ਼, ਨੇਪਾਲ ’ਚ ਕੀ ਹੋਇਆ, ਕੀ ਹੋ ਰਿਹਾ ਹੈ? ਬੰਗਲਾਦੇਸ਼ ’ਚ ਉਹ ਲੋਕ ਸਰਕਾਰ ’ਚ ਹਨ, ਜਿਨ੍ਹਾਂ ਦਾ ਕੱਟੜਪੰਥੀਆਂ ’ਤੇ ਕੋਈ ਕੰਟਰੋਲ ਨਹੀਂ। ਇੰਝ ਵੀ ਸੱਤਾਧਾਰੀ ਦਲ ਬੀ.ਐੱਨ.ਪੀ. ਖਾਲਿਦਾ ਜ਼ੀਆ ਦਾ ਹੈ, ਜੋ ਕੱਟੜਪੰਥੀਆਂ ਦੀ ਸਮਰਥਕ ਮੰਨੀ ਜਾਂਦੀ ਸੀ। ਉੱਥੇ ਕੱਟੜਪੰਥੀਆਂ ਨੇ ਘੱਟਗਿਣਤੀਆਂ ਦਾ ਜਿਊਣਾ ਮੁਸ਼ਕਿਲ ਕਰ ਰੱਖਿਆ ਹੈ। ਇੱਥੇ ਵੀ ਅਜਿਹਾ ਹੋ ਜਾਵੇ, ਇਹ ਹੀ ਚਾਹੀਦਾ ਹੈ? ਅਤੇ ਨੇਪਾਲ, ਉੱਥੇ ਜੈੱਨ-ਜ਼ੀ ਦੇ ਅੰਦੋਲਨ ਤੋਂ ਬਾਅਦ ਬਾਲੇਨ ਸ਼ਾਹ ਸੱਤਾ ’ਚ ਹਨ। ਉੱਥੇ ਉਹੀ ਲੋਕ ਬਾਲੇਨ ਦੇ ਵਿਰੁੱਧ ਹੋ ਗਏ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸੱਤਾ ਸੌਂਪੀ ਸੀ। ਅੱਜ ਨੇਪਾਲ ਭਿਆਨਕ ਦੰਗਿਆਂ ਦੀ ਅੱਗ ’ਚ ਸੜ ਰਿਹਾ ਹੈ। ਕੀ ਇਸੇ ਲਈ ਭਾਰਤ ਨੂੰ ਨੇਪਾਲ ਵਾਂਗ ਬਣਾਉਣਾ ਹੈ? ਕਿਉਂ ਬਈ? ਚੈਨ ਨਾਲ ਰਹਿਣਾ ਰਾਸ ਨਹੀਂ ਆਉਂਦਾ?
ਉਂਝ ਵੀ ਅੱਜ ਦਾ ਨਾਇਕ ਕੱਲ ਦਾ ਖਲਨਾਇਕ ਬਣਾ ਦਿੱਤਾ ਜਾਂਦਾ ਹੈ। ਅੱਜ ਜੈੱਨ-ਜ਼ੀ ਭਗਵਾਨ ਹੈ, ਕੱਲ ਕੋਈ ਹੋਰ ਹੋਵੇਗਾ।
—ਸ਼ਮਾ ਸ਼ਰਮਾ
ਅਮਰੀਕਾ ਨੇ ਚੀਨ ਨੂੰ ਆਪਣੇ ਹੀ ਦਬਦਬੇ ਨੂੰ ਚੁਣੌਤੀ ਦੇਣ ’ਚ ਕਿਵੇਂ ਮਦਦ ਕੀਤੀ
NEXT STORY