Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 25, 2026

    3:30:26 PM

  • boys tragically die in horrific road accident

    ਪੰਜਾਬ: ਭਿਆਨਕ ਸੜਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ,...

  • over 900 suspected cases identified in congo

    ਕਾਂਗੋ 'ਚ ਇਬੋਲਾ ਦਾ ਕਹਿਰ: 900 ਤੋਂ ਵੱਧ ਸ਼ੱਕੀ...

  • tripura government 5 hike in da

    5% DA ਵਾਧੇ ਦਾ ਐਲਾਨ! CM ਸਾਹਾ ਨੇ ਸਰਕਾਰੀ...

  • using ai in job interviews  indian companies have found a solution

    ਸਾਵਧਾਨ! ਨੌਕਰੀ ਲਈ ਇੰਟਰਵਿਊ 'ਚ AI ਦੀ ਵਰਤੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮਿਸਲ ਸਤਲੁਜ ਵੱਲੋਂ ਮਜ਼ਬੂਤ ਅਤੇ ਬਦਲਵੀਂ ਰਾਜਨੀਤਿਕ ਲਹਿਰ ਦੀ ਸ਼ੁਰੂਆਤ

BLOG News Punjabi(ਬਲਾਗ)

ਮਿਸਲ ਸਤਲੁਜ ਵੱਲੋਂ ਮਜ਼ਬੂਤ ਅਤੇ ਬਦਲਵੀਂ ਰਾਜਨੀਤਿਕ ਲਹਿਰ ਦੀ ਸ਼ੁਰੂਆਤ

  • Edited By Anmol Tagra,
  • Updated: 13 Apr, 2026 04:49 PM
Blog
misal satluj
  • Share
    • Facebook
    • Tumblr
    • Linkedin
    • Twitter
  • Comment

ਪੰਜਾਬ ਦੀ ਧਰਤੀ ਸਿਰਫ ਇਤਿਹਾਸਕ ਵਿਰਾਸਤ, ਬਹਾਦਰੀ ਅਤੇ ਸਵੈ-ਮਾਣ ਦੀ ਮਿਸਾਲ ਹੀ ਨਹੀਂ, ਸਗੋਂ ਲੋਕਤੰਤਰਿਕ ਜਾਗਰੂਕਤਾ ਅਤੇ ਆਪਣੇ ਅਧਿਕਾਰਾਂ ਲਈ ਲੜਨ ਦੀ ਅਟੱਲ ਪ੍ਰੇਰਣਾ ਦਾ ਸਰੋਤ ਵੀ ਰਹੀ ਹੈ। ਸਮੇਂ-ਸਮੇਂ ’ਤੇ ਪੰਜਾਬ ਨੇ ਅਜਿਹੀਆਂ ਰਾਜਨੀਤਿਕ ਲਹਿਰਾਂ ਨੂੰ ਜਨਮ ਦਿੱਤਾ ਹੈ ਜਿਨ੍ਹਾਂ ਨੇ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਨੂੰ ਨਵੀਂ ਦਿਸ਼ਾ ਦਿੱਤੀ। ਇਸੇ ਪ੍ਰੰਪਰਾ ਨੂੰ ਅੱਗੇ ਵਧਾਉਂਦਿਆਂ ਮਿਸਲ ਸਤਲੁਜ ਇਕ ਮਜ਼ਬੂਤ ਅਤੇ ਬਦਲਵੀਂ ਰਾਜਨੀਤਿਕ ਧਾਰਾ ਵਜੋਂ ਪੰਜਾਬ ਵਿਚ ਉੱਭਰ ਰਹੀ ਹੈ, ਜੋ ਪੰਜਾਬ ਦੇ ਹਿੱਤਾਂ ਨੂੰ ਕੇਂਦਰ ਵਿਚ ਰੱਖ ਕੇ ਸੰਘਰਸ਼ ਕਰਨ ਲਈ ਵਚਨਬੱਧ ਹੈ।

ਅਜੇਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਮਿਸਲ ਸਤਲੁਜ

ਮਿਸਲ ਸਤਲੁਜ ਦਾ ਮੂਲ ਉਦੇਸ਼ ਪੰਜਾਬ ਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਹਿੱਤਾਂ ਦੀ ਰਾਖੀ ਕਰਨਾ ਹੈ। ਮਿਸਲ ਸਤਲੁਜ ਜਥੇਬੰਦੀ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝਦੀ ਹੈ ਕਿ ਪੰਜਾਬ ਅੱਜ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ—ਜਿਵੇਂ ਕਿ ਨੌਜਵਾਨਾਂ ਦੀ ਬੇਰੁਜ਼ਗਾਰੀ, ਕਿਸਾਨੀ ਸੰਕਟ, ਪਾਣੀਆਂ ਦੇ ਮਸਲੇ, ਉਦਯੋਗਿਕ ਪਿਛੜਾਪਣ ਅਤੇ ਸੱਭਿਆਚਾਰਕ ਪਛਾਣ ’ਤੇ ਪੈਦਾ ਹੋ ਰਹੇ ਖਤਰੇ। ਮਿਸਲ ਸਤਲੁਜ ਇਨ੍ਹਾਂ ਮੁੱਦਿਆਂ ਨੂੰ ਸਿਰਫ ਰਾਜਨੀਤਿਕ ਨਾਅਰਿਆਂ ਤੱਕ ਸੀਮਤ ਨਹੀਂ ਰੱਖਦੀ, ਸਗੋਂ ਵਿਵਹਾਰਿਕ ਹੱਲਾਂ ਰਾਹੀਂ ਇਕ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।

ਜਥੇਬੰਦੀ ਅਨੁਸਾਰ ਪੰਜਾਬ ਦੀ ਤਰੱਕੀ ਲਈ ਇਕ ਅਜਿਹੀ ਰਾਜਨੀਤਿਕ ਸੋਚ ਦੀ ਲੋੜ ਹੈ ਜੋ ਸੂਬੇ ਦੇ ਸਰੋਤਾਂ ’ਤੇ ਪੰਜਾਬ ਦਾ ਪਹਿਲਾ ਹੱਕ ਯਕੀਨੀ ਬਣਾਏ ਅਤੇ ਕੇਂਦਰ-ਰਾਜ ਸੰਬੰਧਾਂ ਵਿਚ ਸੰਵਿਧਾਨਕ ਸੰਤੁਲਨ ਨੂੰ ਮਜ਼ਬੂਤ ਕਰੇ। ਇਸ ਦੇ ਨਾਲ ਹੀ ਮਿਸਲ ਸਤਲੁਜ ਸਿੱਖਿਆ, ਸਿਹਤ, ਉਦਯੋਗ ਅਤੇ ਖੇਤੀਬਾੜੀ ਦੇ ਖੇਤਰਾਂ ਵਿਚ ਨਵੀਂ ਨੀਤੀਗਤ ਦ੍ਰਿਸ਼ਟੀ ਲਿਆਉਣ ਲਈ ਪ੍ਰਤੀਬੱਧ ਹੈ, ਤਾਂ ਜੋ ਪੰਜਾਬ ਨੂੰ ਮੁੜ ਖੁਸ਼ਹਾਲੀ ਦੇ ਰਸਤੇ ’ਤੇ ਲਿਆਂਦਾ ਜਾ ਸਕੇ।

ਮਿਸਲ ਸਤਲੁਜ ਦੀ ਰਾਜਨੀਤਿਕ ਦ੍ਰਿਸ਼ਟੀ ਸਿਰਫ਼ ਵਿਰੋਧ ਦੀ ਰਾਜਨੀਤੀ ਤੱਕ ਸੀਮਤ ਨਹੀਂ, ਸਗੋਂ ਰਚਨਾਤਮਕ ਅਤੇ ਲੋਕ-ਕੇਂਦਰਿਤ ਬਦਲਾਅ ਦੀ ਰਾਜਨੀਤੀ ਨੂੰ ਅੱਗੇ ਵਧਾਉਣ ’ਤੇ ਕੇਂਦਰਿਤ ਹੈ। ਜਥੇਬੰਦੀ ਨੌਜਵਾਨਾਂ ਨੂੰ ਆਪਣੀ ਤਾਕਤ ਮੰਨਦੀ ਹੈ ਅਤੇ ਉਨ੍ਹਾਂ ਨੂੰ ਰਾਜਨੀਤਿਕ ਪ੍ਰਕਿਰਿਆ ਵਿਚ ਸਰਗਰਮ ਭਾਗੀਦਾਰ ਬਣਾਉਣ ਲਈ ਪ੍ਰੇਰਿਤ ਕਰ ਰਹੀ ਹੈ, ਤਾਂ ਜੋ ਭਵਿੱਖ ਦੀ ਨੀਤੀ-ਨਿਰਧਾਰਕ ਸੋਚ ਵਿਚ ਨਵੀਂ ਊਰਜਾ ਅਤੇ ਨਵੀਂ ਦਿਸ਼ਾ ਸ਼ਾਮਲ ਹੋ ਸਕੇ।

ਇਸ ਤੋਂ ਇਲਾਵਾ, ਮਿਸਲ ਸਤਲੁਜ ਸਮਾਜਿਕ ਇਕਤਾ, ਭਾਈਚਾਰਕ ਸਾਂਝ ਅਤੇ ਲੋਕਤੰਤਰਿਕ ਮੁੱਲਾਂ ਨੂੰ ਮਜ਼ਬੂਤ ਕਰਨ ਲਈ ਵੀ ਸੰਕਲਪਬੱਧ ਹੈ। ਜਥੇਬੰਦੀ ਦਾ ਵਿਸ਼ਵਾਸ ਹੈ ਕਿ ਪੰਜਾਬ ਦੀ ਅਸਲ ਤਾਕਤ ਉਸ ਦੀ ਲੋਕ-ਏਕਤਾ ਅਤੇ ਸਾਂਝੀ ਵਿਰਾਸਤ ਵਿਚ ਵੱਸਦੀ ਹੈ, ਜਿਸ ਨੂੰ ਮਜ਼ਬੂਤ ਕਰਕੇ ਹੀ ਇਕ ਖੁਸ਼ਹਾਲ ਅਤੇ ਸਵੈ-ਨਿਰਭਰ ਪੰਜਾਬ ਦੀ ਰਚਨਾ ਕੀਤੀ ਜਾ ਸਕਦੀ ਹੈ।

ਅੱਜ ਦੇ ਇਸ ਸੰਵੇਦਨਸ਼ੀਲ ਅਤੇ ਚੁਣੌਤੀ ਭਰੇ ਸਮੇਂ ਵਿਚ ਮਿਸਲ ਸਤਲੁਜ ਵੱਲੋਂ ਸ਼ੁਰੂ ਕੀਤੀ ਗਈ ਇਹ ਬਦਲਵੀਂ ਰਾਜਨੀਤਿਕ ਲਹਿਰ ਪੰਜਾਬ ਦੀ ਨਵੀਂ ਉਮੀਦ ਬਣ ਕੇ ਸਾਹਮਣੇ ਆ ਰਹੀ ਹੈ। ਇਹ ਲਹਿਰ ਨਾ ਸਿਰਫ਼ ਸੂਬੇ ਦੇ ਹਿੱਤਾਂ ਦੀ ਰੱਖਿਆ ਲਈ ਪ੍ਰਤੀਬੱਧ ਹੈ, ਸਗੋਂ ਪੰਜਾਬ ਨੂੰ ਮੁੜ ਉਸਦੀ ਸ਼ਾਨਦਾਰ ਪਛਾਣ ਅਤੇ ਖੁਸ਼ਹਾਲ ਭਵਿੱਖ ਵੱਲ ਲੈ ਜਾਣ ਦਾ ਇਕ ਮਜ਼ਬੂਤ ਇਰਾਦਾ ਹੈ।

‘ਪੂਰਾ ਪੰਜਾਬ ਮੁਹਿੰਮ’-ਸ਼੍ਰੀ ਅਜੇਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਮਿਸਲ ਸਤਲੁਜ ਵੱਲੋਂ ਪੰਜਾਬ ਕੇਂਦਰਿਤ ਮਜ਼ਬੂਤ ਬਦਲਵੀਂ ਰਾਜਨੀਤਿਕ ਲਹਿਰ ਦਾ ਆਗਾਜ਼

ਪੰਜਾਬ ਦੀ ਅਸਮਿਤਾ, ਅਧਿਕਾਰਾਂ ਅਤੇ ਭਵਿੱਖੀ ਖੁਸ਼ਹਾਲੀ ਨੂੰ ਕੇਂਦਰ ਵਿਚ ਰੱਖਦਿਆਂ ਮਿਸਲ ਸਤਲੁਜ ਵੱਲੋਂ ਸ਼ੁਰੂ ਕੀਤੀ ਗਈ ‘ਪੂਰਾ ਪੰਜਾਬ ਮੁਹਿੰਮ’ ਅੱਜ ਇਕ ਨਵੀਂ ਜਨ-ਚੇਤਨਾ ਦਾ ਰੂਪ ਧਾਰਦੀ ਨਜ਼ਰ ਆ ਰਹੀ ਹੈ। ਜਥੇਬੰਦੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਦੀ ਦੂਰਅੰਦੇਸ਼ ਅਗਵਾਈ ਵਿਚ ਇਹ ਮੁਹਿੰਮ ਪੰਜਾਬ ਦੇ ਹੱਕਾਂ, ਸਨਮਾਨ ਅਤੇ ਸਰੋਤਾਂ ਦੀ ਰੱਖਿਆ ਲਈ ਇਕ ਮਜ਼ਬੂਤ ਅਤੇ ਬਦਲਵੀਂ ਰਾਜਨੀਤਿਕ ਧਾਰਾ ਵਜੋਂ ਉੱਭਰ ਰਹੀ ਹੈ।

‘ਪੂਰਾ ਪੰਜਾਬ ਮੁਹਿੰਮ’ ਦਾ ਕੇਂਦਰੀ ਉਦੇਸ਼ ਸਿਰਫ਼ ਰਾਜਨੀਤਿਕ ਵਾਅਦਿਆਂ ਤੱਕ ਸੀਮਤ ਨਹੀਂ, ਸਗੋਂ ਪੰਜਾਬ ਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਹਿੱਤਾਂ ਦੀ ਸੰਪੂਰਨ ਰੱਖਿਆ ਅਤੇ ਪੁਨਰ ਸਥਾਪਨਾ ਕਰਨਾ ਹੈ। ਇਹ ਮੁਹਿੰਮ ਪੰਜਾਬ ਦੇ ਲੋਕਾਂ ਵਿਚ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਪੈਦਾ ਕਰਦਿਆਂ ਇਕ ਅਜਿਹੀ ਲੋਕ-ਅਾਧਾਰਿਤ ਰਾਜਨੀਤਿਕ ਲਹਿਰ ਨੂੰ ਜਨਮ ਦੇ ਰਹੀ ਹੈ, ਜੋ ਸੂਬੇ ਦੀਆਂ ਅਸਲ ਲੋੜਾਂ ਨੂੰ ਪਹਿਲ ਦੇ ਅਾਧਾਰ ’ਤੇ ਹੱਲ ਕਰਨ ਲਈ ਵਚਨਬੱਧ ਹੈ।

ਅਜੇਪਾਲ ਸਿੰਘ ਬਰਾੜ ਨੇ ਆਪਣੇ ਸੰਬੋਧਨਾਂ ਵਿਚ ਵਾਰ-ਵਾਰ ਇਹ ਗੱਲ ਉਭਾਰੀ ਹੈ ਕਿ ਪੰਜਾਬ ਅੱਜ ਕਈ ਸੰਵੇਦਨਸ਼ੀਲ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ—ਪਾਣੀਆਂ ਦੇ ਹੱਕਾਂ ਦੀ ਲੜਾਈ, ਕਿਸਾਨੀ ਸੰਕਟ, ਉਦਯੋਗਿਕ ਪਿਛੜਾਪਣ, ਬੇਰੁਜ਼ਗਾਰੀ ਦੀ ਵਧਦੀ ਦਰ ਅਤੇ ਨੌਜਵਾਨੀ ਦਾ ਪ੍ਰਵਾਸ ਵੱਲ ਰੁਝਾਨ।

‘ਪੂਰਾ ਪੰਜਾਬ ਮੁਹਿੰਮ’ ਦਾ ਮੁੱਖ ਮੰਤਵ

ਇਨ੍ਹਾਂ ਮੁੱਦਿਆਂ ’ਤੇ ਇਕ ਢੁੱਕਵੀਂ ਅਤੇ ਦੂਰਦਰਸ਼ੀ ਨੀਤੀਗਤ ਦ੍ਰਿਸ਼ਟੀ ਤਿਆਰ ਕਰਨਾ ਹੈ, ਤਾਂ ਜੋ ਪੰਜਾਬ ਨੂੰ ਮੁੜ ਤਰੱਕੀ ਦੇ ਰਸਤੇ ’ਤੇ ਲਿਆਂਦਾ ਜਾ ਸਕੇ।

ਮਿਸਲ ਸਤਲੁਜ ਦੀ ਇਹ ਮੁਹਿੰਮ ਪੰਜਾਬ ਦੇ ਹਰੇਕ ਵਰਗ—ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਪਾਰੀਆਂ ਅਤੇ ਬੁੱਧੀਜੀਵੀਆਂ—ਨੂੰ ਇਕ ਸਾਂਝੇ ਮੰਚ ’ਤੇ ਇਕੱਠਾ ਕਰਕੇ ਇਕ ਲੋਕ-ਕੇਂਦਰਿਤ ਰਾਜਨੀਤਿਕ ਬਦਲਾਅ ਦੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ। ਜਥੇਬੰਦੀ ਦਾ ਵਿਸ਼ਵਾਸ ਹੈ ਕਿ ਜਦੋਂ ਤੱਕ ਪੰਜਾਬ ਦੇ ਸਰੋਤਾਂ ’ਤੇ ਪੰਜਾਬ ਦਾ ਪਹਿਲਾ ਹੱਕ ਯਕੀਨੀ ਨਹੀਂ ਬਣਦਾ, ਤਦ ਤੱਕ ਸੂਬੇ ਦੀ ਸੰਪੂਰਨ ਤਰੱਕੀ ਸੰਭਵ ਨਹੀਂ।

ਇਸ ਮੁਹਿੰਮ ਰਾਹੀਂ ਮਿਸਲ ਸਤਲੁਜ ਸਿਰਫ਼ ਸਮੱਸਿਆਵਾਂ ਦੀ ਪਛਾਣ ਹੀ ਨਹੀਂ ਕਰ ਰਹੀ, ਸਗੋਂ ਲੋਕਾਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੇ ਸੁਝਾਵਾਂ ਨੂੰ ਆਪਣੇ ਭਵਿੱਖੀ ਕਾਰਜ-ਯੋਜਨਾ ਦਾ ਹਿੱਸਾ ਬਣਾਉਣ ਦੀ ਦਿਸ਼ਾ ਵਿਚ ਵੀ ਅੱਗੇ ਵਧ ਰਹੀ ਹੈ। ਇਹ ਜਨਤਾ ਦੀ ਸ਼ਮੂਲੀਅਤ ਦੀ ਸੋਚ ਹੀ ਇਸ ਮੁਹਿੰਮ ਨੂੰ ਇਕ ਵਿਲੱਖਣ ਅਤੇ ਭਰੋਸੇਯੋਗ ਰਾਜਨੀਤਿਕ ਪਹਿਲ ਬਣਾਉਂਦੀ ਹੈ।

‘ਪੂਰਾ ਪੰਜਾਬ ਮੁਹਿੰਮ’ ਅਸਲ ਵਿਚ ਇਕ ਅਜਿਹੀ ਜਨ-ਅੰਦੋਲਨਾਤਮਕ ਲਹਿਰ ਬਣਦੀ ਜਾ ਰਹੀ ਹੈ, ਜੋ ਪੰਜਾਬ ਦੀ ਪਛਾਣ, ਅਧਿਕਾਰਾਂ ਅਤੇ ਖੁਸ਼ਹਾਲੀ ਲਈ ਨਵੀਂ ਦਿਸ਼ਾ ਨਿਰਧਾਰਤ ਕਰਨ ਦਾ ਸੰਕਲਪ ਲੈ ਕੇ ਅੱਗੇ ਵਧ ਰਹੀ ਹੈ। ਸ਼੍ਰੀ ਅਜੇਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਮਿਸਲ ਸਤਲੁਜ ਦਾ ਇਹ ਯਤਨ ਪੰਜਾਬ ਦੇ ਭਵਿੱਖ ਨੂੰ ਮਜ਼ਬੂਤ ਅਤੇ ਆਤਮ-ਨਿਰਭਰ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋ ਰਿਹਾ ਹੈ।

–ਮਨਮੋਹਨ ਸਿੰਘ
ਉਪ ਸਕੱਤਰ ਲੋਕ ਸੰਪਰਕ (ਸੇਵਾਮੁਕਤ) ਪਾਵਰਕਾਮ

  • Punjab
  • Punjab Politics
  • Misal Satluj

ਅਸਫਲ ਸ਼ਾਂਤੀ ਵਾਰਤਾ : ਸਭ ਤੋਂ ਵੱਡਾ ਸਵਾਲ ਇਜ਼ਰਾਈਲ ਅਤੇ ਉਸ ਦੀਆਂ ਇੱਛਾਵਾਂ!

NEXT STORY

Stories You May Like

  • big explosion of corona
    ਕੀ ਆ ਗਈ ਹੈ ਕੋਰੋਨਾ ਦੀ ਨਵੀਂ ਲਹਿਰ? ਸਿੰਗਾਪੁਰ ਦੇ ਸਿਹਤ ਵਿਭਾਗ ਵੱਲੋਂ ਅਲਰਟ ਜਾਰੀ
  • sutlej river  drone recovered
    ਸਤਲੁਜ ਦਰਿਆ ਦੇ ਕੋਲੋਂ ਇਕ ਡਰੋਨ ਬਰਾਮਦ
  • a drone was recovered near the sutlej river
    ਸਤਲੁਜ ਦਰਿਆ ਨੇੜਿਓਂ ਇਕ ਡਰੋਨ ਬਰਾਮਦ, ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
  • thieves steal cash and mobile phone from medical store
    ਮੈਡੀਕਲ ਸਟੋਰ ’ਚੋਂ ਚੋਰਾਂ ਵੱਲੋਂ 15 ਹਜ਼ਾਰ ਦੀ ਨਕਦੀ ਅਤੇ ਮੋਬਾਈਲ ਫੋਨ ਕੀਤਾ ਚੋਰੀ
  • nadal confident  carlos alcaraz will return stronger after injury
    ਨਡਾਲ ਨੂੰ ਭਰੋਸਾ : ਸੱਟ ਤੋਂ ਬਾਅਦ ਹੋਰ ਮਜ਼ਬੂਤ ਹੋ ਕੇ ਵਾਪਸੀ ਕਰਨਗੇ ਕਾਰਲੋਸ ਅਲਕਾਰਾਜ਼
  • drug addict arrested
    ਸਤਲੁਜ ਦਰਿਆ ਕਿਨਾਰੇ ਨਸ਼ਾ ਕਰਦਾ ਮੁਲਜ਼ਮ ਗ੍ਰਿਫ਼ਤਾਰ
  • collision of two buses
    ਦੋ ਬੱਸਾਂ ਦੀ ਜ਼ਬਰਦਸਤ ਟੱਕਰ, 17 ਲੋਕਾਂ ਦੀ ਮੌਤ, ਪਾਕਿਸਤਾਨ 'ਚ ਸੋਗ ਦੀ ਲਹਿਰ
  • punjab airport halwara airport ravneet singh bittu
    ਪੰਜਾਬ ਵਾਸੀਆਂ ਲਈ ਖ਼ੁਸ਼ਖ਼ਬਰੀ, ਇਸ ਏਅਰਪੋਰਟ ਤੋਂ ਹਵਾਈ ਸੇਵਾ ਦੀ ਆਧਿਕਾਰਿਕ ਸ਼ੁਰੂਆਤ
  • india s fastest runner makes first phone call home after 10 9 sprint
    'ਮਾਂ ਦੇਖੀ ਮੇਰੀ ਰੇਸ..?' ਗੁਰਿੰਦਰਵੀਰ ਨੇ ਰਿਕਾਰਡਤੋੜ ਸਪ੍ਰਿੰਟ ਮਗਰੋਂ ਪਹਿਲੀ...
  • municipal council city panchayat elections will be tomorrow
    ਭਲਕੇ ਹੋਣਗੀਆਂ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ, ਬਿਨਾਂ ਵੋਟਰ ID ਦੇ ਇਨ੍ਹਾਂ...
  • massive fire in home temple after cylinder explodes in jalandhar
    Blast ਨਾਲ ਕੰਬਿਆ ਜਲੰਧਰ ਦਾ ਇਹ ਇਲਾਕਾ! ਅੱਗ ਲੱਗਣ ਨਾਲ ਮਚੀ ਹਫ਼ੜਾ-ਦਫ਼ੜੀ, 3...
  • changed timings of government offices
    ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਲੋਕਾਂ ਤੇ ਮੁਲਾਜ਼ਮਾਂ ਦੀਆਂ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ: MP ਹਰਭਜਨ ਸਿੰਘ ਦੇ ਘਰ ਕੋਲ ਬੈਂਕ ਮੈਨੇਜਰ ਦਾ ਹੱਥ ਵੱਢ...
  • punjab weather changes heat wave thunderstorm yellow alert issue
    ਪੰਜਾਬ 'ਚ ਇਸ ਤਾਰੀਖ਼ ਤੋਂ ਬਦਲੇਗਾ ਮੌਸਮ! 9 ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ...
  • tuesday and wednesday will be government holiday in punjab
    ਪੰਜਾਬ 'ਚ ਮੰਗਲਵਾਰ ਤੇ ਬੁੱਧਵਾਰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਾਰੇ...
  • municipal corporation elections to be held in punjab on tuesday
    ਪੰਜਾਬ 'ਚ ਮੰਗਲਵਾਰ ਨੂੰ ਪੈਣਗੀਆਂ ਵੋਟਾਂ! ਮਿਊਂਸੀਪਲ ਚੋਣਾਂ ਲਈ ਕੁੱਲ੍ਹ 7,555...
Trending
Ek Nazar
sonipat man  wife  woman  attack

ਟ੍ਰਿਪਲ ਮਰਡਰ ਨਾਲ ਕੰਬ ਗਿਆ ਸੋਨੀਪਤ! ਪਤੀ-ਪਤਨੀ ਸਣੇ 3 ਲੋਕਾਂ ਦੇ ਮਾਰੀ ਰਾਡ,...

cbi probe ordered in twisha sharma case

'ਮਰੀ ਹੋਈ ਧੀ ਨਾਲੋਂ ਤਲਾਕਸ਼ੁਦਾ ਧੀ ਤਾਂ ਚੰਗੀ ਐ': ਟਵਿਸ਼ਾ ਸ਼ਰਮਾ ਮੌਤ ਮਾਮਲੇ...

sexual crimes accused fir  cm vijay

'ਜਿਨਸੀ ਅਪਰਾਧਾਂ 'ਤੇ ਤੁਰੰਤ ਹੋਵੇ FIR, ਦੋਸ਼ੀਆਂ ਨੂੰ ਮਿਲੇ ਸਖ਼ਤ ਤੋਂ ਸਖ਼ਤ...

collision of two buses

ਦੋ ਬੱਸਾਂ ਦੀ ਜ਼ਬਰਦਸਤ ਟੱਕਰ, 17 ਲੋਕਾਂ ਦੀ ਮੌਤ, ਪਾਕਿਸਤਾਨ 'ਚ ਸੋਗ ਦੀ ਲਹਿਰ

agra 45 feet high zipline breaks boy falls ground

ਆਗਰਾ 'ਚ 45 ਫੁੱਟ ਦੀ ਉਚਾਈ 'ਤੇ ਟੁੱਟ ਗਈ ਜ਼ਿਪਲਾਈਨ! ਜ਼ਮੀਨ 'ਤੇ ਆ ਡਿੱਗਾ...

bollywood superstar   hide   intimate scenes from family

ਬਾਲੀਵੁੱਡ ਦੇ ਸੁਪਰਸਟਾਰ ਨੇ ਪਰਿਵਾਰ ਤੋਂ ਲੁਕੋਈ ਇੰਟੀਮੈਂਟ ਸੀਨਜ਼ ਦੀ 'ਗੱਲ' !...

mother in law pension daughter in law video viral

ਪੈਨਸ਼ਨ ਦੀ ਖ਼ਾਤਰ 9 ਕਿਲੋਮੀਟਰ ਤੱਕ ਸੱਸ ਨੂੰ ਪਿੱਠ 'ਤੇ ਬੰਨ੍ਹ ਕੇ ਬੈਂਕ ਪਹੁੰਚੀ...

heavy rains expected for next 2 days

ਅਗਲੇ 2 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ 'ਚ ਜਾਰੀ...

good news for cbse students

CBSE ਵਿਦਿਆਰਥੀਆਂ ਲਈ Good News ! ਕੇਂਦਰੀ ਸਿੱਖਿਆ ਮੰਤਰਾਲੇ ਨੇ ਲਿਆ ਵੱਡਾ ਫੈਸਲਾ

russisa attack on ukraine

ਰੂਸੀ ਹਮਲੇ 'ਚ ਚਾਰ ਯੂਕਰੇਨੀ ਨਾਗਰਿਕਾਂ ਦੀ ਮੌਤ, 50 ਤੋਂ ਵੱਧ ਜ਼ਖਮੀ

actress sanya thakur embodies radha rani

'ਰਾਧਾ ਰਾਣੀ' ਬਣ ਰੈੱਡ ਕਾਰਪੇਟ 'ਤੇ ਉਤਰੀ ਅਦਾਕਾਰਾ ! ਕਾਨਸ 'ਚ ਦਿਸੀ ਸਨਾਤਨ...

russia uses hypersonic oreshnik missile

ਰੂਸ ਦਾ ਯੂਕਰੇਨ 'ਤੇ ਭਿਆਨਕ ਹਮਲਾ; ਹਾਈਪਰਸੋਨਿਕ 'ਓਰੇਸ਼ਨਿਕ' ਮਿਜ਼ਾਈਲ ਦੀ...

nine story building collapses in philippines

ਫਿਲੀਪੀਨਜ਼ 'ਚ ਉਸਾਰੀ ਅਧੀਨ 9 ਮੰਜ਼ਿਲਾ ਇਮਾਰਤ ਡਿੱਗੀ, ਕਈ ਮਜ਼ਦੂਰ ਫਸੇ

when salman khan revealed why he does not contest elections

ਸਭ ਤੋਂ ਮਸ਼ਹੂਰ ਹੋਣ ਦੇ ਬਾਵਜੂਦ ਸਲਮਾਨ ਕਿਉਂ ਹਨ ਰਾਜਨੀਤੀ ਤੋਂ ਦੂਰ? ਜਾਣੋ...

cm samrat chaudharys helicopter landing

ਬਿਹਾਰ ਦੇ CM ਸਮਰਾਟ ਚੌਧਰੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

icc new cricket rules

ਕ੍ਰਿਕਟ ਦੇ ਨਿਯਮਾਂ 'ਚ ਹੋਣਗੇ ਵੱਡੇ ਬਦਲਾਅ! ICC ਨੇ ਤਿਆਰ ਕੀਤਾ ਪਲਾਨ

guru gochar 2026 rashi 2 june all zodiac signs

2 ਜੂਨ ਨੂੰ ਬਦਲੇਗੀ ਬ੍ਰਹਿਸਪਤੀ ਦੀ ਚਾਲ, ਇਨ੍ਹਾਂ 5 ਰਾਸ਼ੀਆਂ ਦੇ ਹੋਣਗੇ...

seven killed due to heavy rainfall in china  s hunan

ਚੀਨ ਦੇ ਹੁਨਾਨ 'ਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਮੌਤ, 14 ਲਾਪਤਾ; ਰਾਹਤ ਕਾਰਜ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • divisive forces are dominant in the country
      ਦੇਸ਼ ’ਚ ਫੁੱਟਪਾਊ ਤਾਕਤਾਂ ਦਾ ਬੋਲਬਾਲਾ
    • education policy at a crossroads
      ਚੌਰਾਹੇ ’ਤੇ ਖੜ੍ਹੀ ਸਿੱਖਿਆ ਨੀਤੀ : ਭਾਸ਼ਾ ਵਿਵਾਦ, ਪੇਪਰ ਲੀਕ, ਪ੍ਰੇਸ਼ਾਨ...
    • purification campaign in the chinese army
      ‘ਚੀਨੀ ਫੌਜ ’ਚ ਸ਼ੁੱਧੀਕਰਨ ਮੁਹਿੰਮ’ ਦੋ ਸਾਬਕਾ ਰੱਖਿਆ ਮੰਤਰੀਆਂ ਨੂੰ ਹੋਈ ਫਾਂਸੀ...
    • biological balance in crisis
      ਅੱਜ ਵਿਸ਼ਵ ਜੈਵ-ਭਿੰਨਤਾ ਦਿਵਸ ’ਤੇ ਵਿਸ਼ੇਸ਼- ਸੰਕਟ ’ਚ ਜੈਵਿਕ ਸੰਤੁਲਨ
    • why are conversions like the one in tcs nashik not stopping
      ਟੀ. ਸੀ. ਐੱਸ. ਨਾਸਿਕ ਵਰਗੀਆਂ ਧਰਮ-ਤਬਦੀਲੀਆਂ ਰੁਕ ਕਿਉਂ ਨਹੀਂ ਰਹੀਆਂ?
    • the current education a trap from which liberation is necessary
      ਮੌਜੂਦਾ ਸਿੱਖਿਆ ਪ੍ਰਣਾਲੀ : ਇਕ ਜਾਲ, ਜਿਸ ਤੋਂ ਮੁਕਤੀ ਜ਼ਰੂਰੀ
    • opposition and criticism of modi s call is merely political
      ਮੋਦੀ ਦੇ ਸੱਦੇ ਦਾ ਵਿਰੋਧ ਅਤੇ ਆਲੋਚਨਾਵਾਂ ਸਿਰਫ਼ ਸਿਆਸੀ
    • unbridled trump surrounded in his own country
      ਬੇਲਗਾਮ ਟਰੰਪ ਆਪਣੇ ਹੀ ਦੇਸ਼ ’ਚ ਘਿਰੇ, ਨਾਟੋ ਸਮੇਤ ਸਮਰਥਕ ਦੇਸ਼ਾਂ ਨੇ ਵੀ ਪਿੱਛੇ...
    • supreme court bail rules
      ਸੁਪਰੀਮ ਕੋਰਟ ਨੂੰ ਜ਼ਮਾਨਤ ਸਬੰਧੀ ਨਿਯਮ ਤੈਅ ਕਰਨੇ ਚਾਹੀਦੇ ਹਨ
    • high court judge recruitment
      ਜ਼ਿਲਾ ਅਦਾਲਤਾਂ ਅਤੇ ਹਾਈਕੋਰਟਾਂ ’ਚ ਜੱਜਾਂ ਦੀਆਂ ਖ਼ਾਲੀ ਅਸਾਮੀਆਂ ਭਰੀਆਂ ਜਾਣ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +