Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 23, 2026

    2:38:33 PM

  • condition of the platoon bridge built near gurdwara sant ghat is poor

    ਗੁਰਦੁਆਰਾ ਸੰਤ ਘਾਟ ਨੇੜੇ ਬਣਿਆ ਇਹ ਪਲਟੂਨ ਪੁਲ...

  • 2 accused arrested with drugs and weapons worth crores

    ਪੰਜਾਬ ਪੁਲਸ ਦੀ ਵੱਡੀ ਕਾਰਵਾਈ, 2 ਮੁਲਜ਼ਮ ਕਰੋੜਾਂ...

  • dragon seen

    ਅਸਮਾਨ 'ਚ ਉੱਡਦਾ ਦਿਸਿਆ 8 ਮੀਟਰ ਲੰਬਾ Dragon !...

  • fast track courts

    ਹੁਣ ਨਹੀਂ ਬਚਣਗੇ ਪੇਪਰ ਲੀਕ ਦੇ ਦੋਸ਼ੀ ! ਸਰਕਾਰ ਨੇ 4...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਨਵੇਂ ਸਾਲ ’ਚ ਕਰੋਂ ਨਵੀਂ ਸ਼ੁਰੂਆਤ

BLOG News Punjabi(ਬਲਾਗ)

ਨਵੇਂ ਸਾਲ ’ਚ ਕਰੋਂ ਨਵੀਂ ਸ਼ੁਰੂਆਤ

  • Edited By Tanu,
  • Updated: 03 Jan, 2025 03:25 PM
Blog
new year 2025
  • Share
    • Facebook
    • Tumblr
    • Linkedin
    • Twitter
  • Comment

31 ਦਸੰਬਰ ਦੀ ਰਾਤ ਨੂੰ ਜਦੋਂ ਘੜੀ ’ਤੇ 12 ਵੱਜਦੇ ਹਨ, ਤਾਂ ਆਸਮਾਨ ਰੰਗ-ਬਿਰੰਗੀ ਆਤਿਸ਼ਬਾਜ਼ੀ ਨਾਲ ਜਗਮਗਾਉਣ ਲੱਗਦਾ ਹੈ। ਘਰ, ਗਲੀਆਂ, ਰੈਸਟੋਰੈਂਟ ਅਤੇ ਕਲੱਬ ਤਿਉਹਾਰ ਦੇ ਮਾਹੌਲ ਵਿਚ ਡੁੱਬੇ ਹੁੰਦੇ ਹਨ। ਹਰ ਪਾਸੇ ਮੁਸਕਰਾਹਟ ਫੈਲਦੀ ਹੈ, ਪਰਿਵਾਰ ਅਤੇ ਦੋਸਤ ਮਿਲਦੇ ਹਨ ਅਤੇ ਇਕ-ਦੂਜੇ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਨ।

ਆਖ਼ਰਕਾਰ, ਲੋਕ ਸਾਲ ਦੀ ਆਖ਼ਰੀ ਰਾਤ ਨੂੰ ਨਵੇਂ ਸਾਲ ਲਈ ਦਲੇਰ ਅਤੇ ਪ੍ਰੇਰਣਾਦਾਇਕ ਸੰਕਲਪ ਕਿਉਂ ਲੈਂਦੇ ਹਨ? ਕੋਈ ਕਹਿੰਦਾ ਹੈ, ‘ਮੈਂ ਹਰ ਰੋਜ਼ ਸਵੇਰੇ 5 ਵਜੇ ਉੱਠਾਂਗਾ’, ਜਦ ਕਿ ਕੋਈ ਕਹਿੰਦਾ ਹੈ, ‘ਇਸ ਸਾਲ ਮੈਂ ਆਪਣੀ ਫਿਟਨੈੱਸ ’ਤੇ ਧਿਆਨ ਦੇਵਾਂਗਾ।’ ਪਰ ਕੁਝ ਹਫ਼ਤਿਆਂ ਬਾਅਦ, ਸ਼ਾਇਦ ਫਰਵਰੀ ਤੱਕ, ਇਹ ਸੰਕਲਪ ਫਿੱਕੇ ਪੈ ਜਾਂਦੇ ਹਨ। ਅਲਾਰਮ ਘੜੀ ਦਾ ਗਲਾ ਘੁੱਟ ਦਿੱਤਾ ਜਾਂਦਾ ਹੈ ਅਤੇ ਤੰਦਰੁਸਤੀ ਦਾ ਟੀਚਾ ਭੁੱਲ ਜਾਂਦਾ ਹੈ। ਹੌਲੀ-ਹੌਲੀ ਜ਼ਿੰਦਗੀ ਆਪਣੇ ਪੁਰਾਣੇ ਢੰਗ ’ਤੇ ਵਾਪਸ ਆ ਜਾਂਦੀ ਹੈ।

ਸੰਕਲਪ ਕਿਉਂ ਟੁੱਟਦੇ ਹਨ?

ਅਕਸਰ ਇਹ ਅਤਿਅੰਤ ਉਤਸ਼ਾਹੀ ਸੰਕਲਪ ਗੈਰ-ਵਿਹਾਰਕ ਹੁੰਦੇ ਹਨ। ਇਨ੍ਹਾਂ ਨੂੰ ਪਲ-ਪਲ ਉਤਸ਼ਾਹ ਅਤੇ ਜੋਸ਼ ਲਈ ਲਿਆ ਜਾਂਦਾ ਹੈ ਪਰ ਇਨ੍ਹਾਂ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਦੀ ਕੋਈ ਤਿਆਰੀ ਨਹੀਂ ਹੁੰਦੀ। ਇਕ ਖੁਸ਼ਹਾਲ ਨਵਾਂ ਸਾਲ ਕਿਸੇ ਵੱਡੀ ਤਬਦੀਲੀ ਜਾਂ ਪੂਰੀ ਤਰ੍ਹਾਂ ਨਵੀਂ ਜ਼ਿੰਦਗੀ ਦੀ ਮੰਗ ਨਹੀਂ ਕਰਦਾ। ਇਸਦੀ ਕੁੰਜੀ ਹਨ ਛੋਟੀਆਂ-ਛੋਟੀਆਂ, ਪਰ ਸਥਾਈ ਤਬਦੀਲੀਆਂ ਕਰਨਾ। ਉਹ ਚੀਜ਼ਾਂ ਰੱਖੋ ਜੋ ਕੰਮ ਕਰ ਰਹੀਆਂ ਹਨ, ਉਨ੍ਹਾਂ ਚੀਜ਼ਾਂ ਨੂੰ ਛੱਡ ਦਿਓ ਜੋ ਨਹੀਂ ਹਨ। ਸਿਰਫ਼ ਛੋਟੀਆਂ ਅਤੇ ਸਥਾਈ ਤਬਦੀਲੀਆਂ ਹੀ ਤੁਹਾਨੂੰ ਬਿਹਤਰ ਜ਼ਿੰਦਗੀ ਵੱਲ ਲੈ ਜਾਂਦੀਆਂ ਹਨ।

ਨਵਾਂ ਸਾਲ ਖਾਸ ਮਹਿਸੂਸ ਹੁੰਦਾ ਹੈ। ਮਨੋਵਿਗਿਆਨੀ ਇਸ ਨੂੰ ‘ਫ੍ਰੈੱਸ਼ ਸਟਾਰਟ ਇਫੈਕਟ’ ਕਹਿੰਦੇ ਹਨ। 1 ਜਨਵਰੀ, ਜਨਮ ਦਿਨ ਜਾਂ ਕਿਸੇ ਵੀ ਹਫ਼ਤੇ ਦਾ ਪਹਿਲਾ ਦਿਨ ਸਾਨੂੰ ਮਾਨਸਿਕ ਤੌਰ ’ਤੇ ਨਵੀਂ ਸ਼ੁਰੂਆਤ ਦਾ ਅਹਿਸਾਸ ਦਿਵਾਉਂਦਾ ਹੈ। ਅਜਿਹਾ ਮਹਿਸੂਸ ਹੁੰਦਾ ਹੈ ਕਿ ਅਸੀਂ ਹੁਣ ਆਪਣੀ ਜ਼ਿੰਦਗੀ ’ਚ ਇਕ ਨਵੀਂ ਦਿਸ਼ਾ ਲੈ ਸਕਦੇ ਹਾਂ। ਸ਼ਾਇਦ ਇਸੇ ਕਾਰਨ ਅਸੀਂ ਨਵੇਂ ਪਲੈਨਰ ਖਰੀਦਦੇ ਹਾਂ, ਜਿੰਮ ਮੈਂਬਰਸ਼ਿਪ ਲੈਂਦੇ ਹਾਂ, ਜਾਂ ਨਵੇਂ ਸਾਲ ਦੀ ਸ਼ੁਰੂਆਤ ਵਿਚ ਵੱਡੇ ਟੀਚੇ ਨਿਰਧਾਰਤ ਕਰਦੇ ਹਾਂ ਪਰ ਸਿਰਫ਼ ਉਤਸ਼ਾਹ ਹੀ ਸਫ਼ਲਤਾ ਦੀ ਗਾਰੰਟੀ ਨਹੀਂ ਦਿੰਦਾ। ਸਹੀ ਵਿਉਂਤਬੰਦੀ ਅਤੇ ਆਤਮ-ਨਿਰੀਖਣ ਤੋਂ ਬਿਨਾਂ, ਇਹ ਚੰਗੇ ਇਰਾਦੇ ਛੇਤੀ ਹੀ ਦਮ ਤੋੜ ਜਾਂਦੇ ਹਨ।

ਆਤਮ ਨਿਰੀਖਣ ਕਰੋ

ਇਕ ਖੁਸ਼ਹਾਲ ਨਵਾਂ ਸਾਲ ਆਤਮ ਨਿਰੀਖਣ ਨਾਲ ਸ਼ੁਰੂ ਹੁੰਦਾ ਹੈ। ਇਹ ਆਤਮ ਨਿਰੀਖਣ ਅਸਫਲਤਾਵਾਂ ਦਾ ਪਛਤਾਵਾ ਕਰਨ ਬਾਰੇ ਨਹੀਂ ਹੈ, ਸਗੋਂ ਉਤਸੁਕਤਾ ਅਤੇ ਸਮਝ ਨਾਲ ਜੀਵਨ ਦਾ ਮੁਲਾਂਕਣ ਕਰਨ ਬਾਰੇ ਹੈ। ਤੁਹਾਡੇ ਲਈ ਪਿਛਲਾ ਸਾਲ ਕਿਹੋ ਜਿਹਾ ਰਿਹਾ? ਕੀ ਅਜਿਹੀਆਂ ਚੀਜ਼ਾਂ ਸਨ ਜਿਨ੍ਹਾਂ ਨੇ ਤੁਹਾਨੂੰ ਖੁਸ਼ੀ ਦਿੱਤੀ ਜਾਂ ਤੁਹਾਨੂੰ ਤਰੱਕੀ ਕਰਨ ਲਈ ਪ੍ਰੇਰਿਤ ਕੀਤਾ? ਹੋ ਸਕਦਾ ਹੈ ਕਿ ਤੁਸੀਂ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਇਆ ਹੋਵੇ, ਸ਼ਾਮ ਦੀ ਸੈਰ ਕਰਨ ਦੀ ਆਦਤ ਵਿਕਸਿਤ ਕੀਤੀ ਹੋਵੇ, ਜਾਂ ਆਪਣੇ ਸਮੇਂ ਦਾ ਬਿਹਤਰ ਪ੍ਰਬੰਧਨ ਕੀਤਾ ਹੋਵੇ।

ਦੂਜੇ ਪਾਸੇ ਕਿਹੜੀਆਂ ਚੀਜ਼ਾਂ ਨੇ ਤੁਹਾਨੂੰ ਥਕਾ ਦਿੱਤਾ? ਸ਼ਾਇਦ ਕੰਮ ਦਾ ਓਵਰਲੋਡ, ਸਮੇਂ ਦੀ ਬਰਬਾਦੀ ਜਾਂ ਸਾਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼। ਮਨੋਵਿਗਿਆਨੀ ‘ਸੈਲਫ-ਡਿਸਟੈਂਸਡ ਰਿਫਲੈਕਸ਼ਨ’ (ਸਵੈ-ਦੂਰੀ ਪ੍ਰਤੀਬਿੰਬ) ਦੀ ਸਿਫਾਰਸ਼ ਕਰਦੇ ਹਨ। ਇਸਦਾ ਮਤਲਬ ਹੈ ਆਪਣੀ ਜ਼ਿੰਦਗੀ ਨੂੰ ਕਿਸੇ ਹੋਰ ਦੇ ਨਜ਼ਰੀਏ ਤੋਂ ਦੇਖਣਾ। ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਇਹ ਵਿਅਕਤੀ ਆਪਣੀਆਂ ਯੋਜਨਾਵਾਂ ਕਿਉਂ ਛੱਡਦਾ ਹੈ? ਉਹ ਕੰਮ ਕਿਉਂ ਕਰਦਾ ਹੈ ਜੋ ਉਸਨੂੰ ਖੁਸ਼ੀ ਨਹੀਂ ਦਿੰਦੇ? ਇਹ ਪਹੁੰਚ ਤੁਹਾਨੂੰ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਕਿਹੜੀਆਂ ਆਦਤਾਂ ਤੁਹਾਡੇ ਲਈ ਫਾਇਦੇਮੰਦ ਹਨ ਅਤੇ ਕਿਹੜੀਆਂ ਆਦਤਾਂ ਨੂੰ ਛੱਡ ਦੇਣਾ ਚਾਹੀਦਾ ਹੈ।

ਪਰ ਇਕੱਲੀ ਸਪੱਸ਼ਟਤਾ ਜ਼ਿੰਦਗੀ ਨੂੰ ਆਸਾਨ ਨਹੀਂ ਬਣਾਉਂਦੀ। ਜ਼ਿੰਦਗੀ ਕਦੇ ਵੀ ਸਿੱਧੀ ਲਾਈਨ ਵਿਚ ਨਹੀਂ ਚਲਦੀ। ਯੋਜਨਾਵਾਂ ਬਦਲਦੀਆਂ ਹਨ ਅਤੇ ਅਸਫਲਤਾਵਾਂ ਕੁਦਰਤੀ ਹਨ। ਜੋ ਇਨ੍ਹਾਂ ਰੁਕਾਵਟਾਂ ਦਾ ਸਾਹਮਣਾ ਕਰਨ ਦੇ ਯੋਗ ਹੁੰਦੇ ਹਨ, ਉਹ ਸਫਲ ਹੁੰਦੇ ਹਨ। ਉਹ ਆਪਣੇ ਆਪ ਨੂੰ ਹਾਲਾਤ ਅਨੁਸਾਰ ਢਾਲਣ ਅਤੇ ਦੁਬਾਰਾ ਖੜ੍ਹੇ ਹੋਣ ਦੀ ਸਮਰੱਥਾ ਰੱਖਦੇ ਹਨ। ਅਜਿਹੀ ਯੋਗਤਾ ਵਿਕਸਿਤ ਕਰਨ ਦਾ ਪਹਿਲਾ ਸਬਕ ਹੈ ਸ਼ੁਕਰਗੁਜ਼ਾਰੀ ਜੋ ਸਾਨੂੰ ਉਸ ਦੀ ਕਦਰ ਕਰਨਾ ਸਿਖਾਉਂਦੀ ਹੈ ਜੋ ਸਾਡੇ ਕੋਲ ਹੈ। ਛੋਟੀਆਂ-ਛੋਟੀਆਂ ਸਕਾਰਾਤਮਕ ਚੀਜ਼ਾਂ ਨੂੰ ਪਛਾਣਨਾ ਸਾਡੇ ਦਿਮਾਗ ਨੂੰ ਸਮੱਸਿਆਵਾਂ ਦੀ ਬਜਾਏ ਮੌਕਿਆਂ ’ਤੇ ਧਿਆਨ ਕੇਂਦ੍ਰਿਤ ਕਰਨਾ ਸਿਖਾਉਂਦਾ ਹੈ।

ਦੂਸਰਾ ਹੈ ‘ਮਾਈਂਡਫੁੱਲਨੈੱਸ’ ਭਾਵ ਵਰਤਮਾਨ ਵਿਚ ਜਿਊਣਾ। ਭਾਵੇਂ ਕਿਸੇ ਮਹੱਤਵਪੂਰਨ ਗੱਲਬਾਤ ਵੱਲ ਧਿਆਨ ਦੇਣਾ ਹੋਵੇ ਜਾਂ ਸ਼ਾਂਤ ਸਵੇਰ ਦਾ ਆਨੰਦ ਲੈਣਾ, ਇਹ ਅਭਿਆਸ ਤਣਾਅ ਨੂੰ ਘਟਾਉਂਦਾ ਹੈ ਅਤੇ ਤੁਹਾਨੂੰ ਤੁਹਾਡੀ ਜ਼ਿੰਦਗੀ ਨਾਲ ਬਿਹਤਰ ਢੰਗ ਨਾਲ ਜੋੜਦਾ ਹੈ। ਤੀਜਾ, ਅਸਫਲਤਾਵਾਂ ਨੂੰ ਨਵੇਂ ਨਜ਼ਰੀਏ ਤੋਂ ਦੇਖਣਾ। ਜਦੋਂ ਤੁਹਾਡੇ ਟੀਚੇ ਪੂਰੇ ਨਹੀਂ ਹੁੰਦੇ, ਤਾਂ ਇਸ ਨੂੰ ਹਾਰ ਨਾ ਸਮਝੋ, ਸਗੋਂ ‘ਫੀਡਬੈਕ’ ਸਮਝੋ। ਮਿਸਾਲ ਲਈ, ਜੇਕਰ ਤੁਸੀਂ ਹਰ ਰੋਜ਼ ਕਸਰਤ ਕਰਨ ਦੀ ਯੋਜਨਾ ਬਣਾਈ ਹੈ, ਪਰ ਤੁਸੀਂ ਇਸਨੂੰ ਹਫ਼ਤੇ ਵਿਚ ਦੋ ਵਾਰ ਕਰਨ ਦੇ ਯੋਗ ਹੋ, ਤਾਂ ਇਹ ਵੀ ਤਰੱਕੀ ਹੈ।

ਰਿਸ਼ਤਿਆਂ ਨੂੰ ਤਰਜੀਹ

ਚੰਗੇ ਰਿਸ਼ਤੇ ਖੁਸ਼ਹਾਲ ਜੀਵਨ ਦਾ ਇਕ ਅਹਿਮ ਥੰਮ੍ਹ ਹਨ। ਸੱਚੇ ਰਿਸ਼ਤੇ ਸਿਰਫ਼ ਵ੍ਹਟਸਐਪ ਸੁਨੇਹਿਆਂ ਜਾਂ ਫਾਰਵਰਡ ਕੀਤੀਆਂ ਗਈਆਂ ਸ਼ੁੱਭਕਾਮਨਾਵਾਂ ਨਾਲ ਨਹੀਂ ਬਣਦੇ। ਇਹ ਰਿਸ਼ਤੇ ਮੌਜੂਦਗੀ ਅਤੇ ਹਿੱਸੇਦਾਰੀ ’ਤੇ ਆਧਾਰਿਤ ਹਨ। ਆਪਣੇ ਦੋਸਤਾਂ ਨੂੰ ਕਾਲ ਕਰੋ, ਉਨ੍ਹਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸੁਣੋ ਅਤੇ ਜਦੋਂ ਵੀ ਸੰਭਵ ਹੋਵੇ ਆਪਣੇ ਅਜ਼ੀਜ਼ਾਂ ਨੂੰ ਮਿਲੋ। ਰਿਸ਼ਤਿਆਂ ਨੂੰ ਮਜ਼ਬੂਤ ​​ਕਰਨ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਨਾਲ ਸਮਾਂ ਬਿਤਾਓ ਅਤੇ ਆਪਣੇ ਸਬੰਧਾਂ ਨੂੰ ਗੂੜ੍ਹਾ ਬਣਾਓ। ਨਵਾਂ ਸਾਲ ਕੋਈ ਜਾਦੂਈ ਸਮਾਂ ਨਹੀਂ ਹੈ। ਇਹ ਸਿਰਫ ਇਕ ਮਾਨਸਿਕ ਸੰਕੇਤ ਹੈ ਜੋ ਸਾਨੂੰ ਰੁਕਣ, ਸੋਚਣ ਅਤੇ ਫਿਰ ਤੋਂ ਦਿਸ਼ਾ ਦੇਣ ਦਾ ਮੌਕਾ ਦਿੰਦਾ ਹੈ। ਇਸ ਦਾ ਅਸਲ ਮੁੱਲ ਇਸ ਵਿਚ ਹੈ ਕਿ ਤੁਸੀਂ ਇਸ ਨੂੰ ਕਿਵੇਂ ਵਰਤਦੇ ਹੋ।

ਸੰਪੂਰਨਤਾ ਦੀ ਬਜਾਏ ਤਰੱਕੀ ’ਤੇ ਧਿਆਨ ਦਿਓ। ਜੋ ਕੰਮ ਕਰ ਰਹੇ ਹੋ ਉਸ ਨੂੰ ਦੁਹਰਾਓ, ਜੋ ਅਸਫਲ ਰਿਹਾ ਉਸ ਤੋਂ ਸਿੱਖੋ। ਰਿਸ਼ਤਿਆਂ ਵਿਚ ਨਿਵੇਸ਼ ਕਰੋ ਅਤੇ ਵਰਤਮਾਨ ਵਿਚ ਜੀਓ। ਜੇਕਰ ਤੁਹਾਡੇ ਸੰਕਲਪ ਫਰਵਰੀ ਤੱਕ ਥੋੜ੍ਹੇ ਜਿਹੇ ਡਗਮਗਾਉਂਦੇ ਹਨ ਤਾਂ ਚਿੰਤਾ ਨਾ ਕਰੋ, ਹਰ ਦਿਨ ਇਕ ਨਵੀਂ ਸ਼ੁਰੂਆਤ ਦਾ ਮੌਕਾ ਹੈ।

–ਓ. ਪੀ. ਸਿੰਘ
ਡੀ. ਜੀ. ਪੀ. ਹਰਿਆਣਾ

  • New year
  • new beginning
  • alarm clock
  • wellness
  • ਨਵੇਂ ਸਾਲ
  • ਨਵੀਂ ਸ਼ੁਰੂਆਤ
  • ਅਲਾਰਮ ਘੜੀ
  • ਤੰਦਰੁਸਤੀ

ਜਮ੍ਹਾਂ ਰਾਸ਼ੀ ’ਚ ਗਿਰਾਵਟ ਬੈਂਕਾਂ ਲਈ ਇਕ ਚਿਤਾਵਨੀ

NEXT STORY

Stories You May Like

  • satnam singh sandhu statement
    ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਨਾਲ ਸੂਬੇ 'ਚ ਨਵੇਂ ਦੌਰ ਦੀ ਸ਼ੁਰੂਆਤ : ਸਤਨਾਮ ਸਿੰਘ ਸੰਧੂ
  • india  s new beginning with vikram 1
    Vikram-1 ਨਾਲ ਭਾਰਤ ਦੀ ਨਵੀਂ ਸ਼ੁਰੂਆਤ : ਵੱਡੀ ਸਫ਼ਲਤਾ ਲਈ ਵਿਦੇਸ਼ੀ ਨਿਵੇਸ਼ ਅਤੇ ਖੁੱਲ੍ਹੇਪਣ ਦੀ ਲੋੜ
  • india left china behind more than 31 000 new millionaires
    ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ, ਇੱਕ ਸਾਲ 'ਚ 31,000 ਤੋਂ ਵੱਧ ਭਾਰਤੀ ਬਣੇ ਨਵੇਂ ਕਰੋੜਪਤੀ
  • nikas kumar appointed as new commissioner of jalandhar municipal corporation
    32 ਸਾਲ ਦੇ ਵੀ ਨਹੀਂ ਹਨ ਜਲੰਧਰ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਨਿਕਾਸ ਕੁਮਾਰ
  • seven year leap for  udne ki aasha   kanwar dhillon to sport a new look
    "ਉੜਨੇ ਕੀ ਆਸ਼ਾ" 'ਚ ਆਵੇਗਾ 7 ਸਾਲ ਦਾ ਲੀਪ, ਨਵੇਂ ਲੁੱਕ ਵਿੱਚ ਨਜ਼ਰ ਆਉਣਗੇ ਕੰਵਰ ਢਿੱਲੋਂ
  • india new zealand wool cooperation gets new boost with india tax 2026
    ਭਾਰਤ ਟੈਕਸ 2026 ਨਾਲ ਭਾਰਤ-ਨਿਊਜ਼ੀਲੈਂਡ ਦੇ ਉੱਨ ਖੇਤਰ ’ਚ ਸਹਿਯੋਗ ਨੂੰ ਮਿਲੀ ਨਵੀਂ ਮਜ਼ਬੂਤੀ: RC Khanna
  • indian players made a good start in world junior squash
    ਭਾਰਤੀ ਖਿਡਾਰੀਆਂ ਨੇ ਵਿਸ਼ਵ ਜੂਨੀਅਰ ਸਕੁਐਸ਼ ਵਿੱਚ ਕੀਤੀ ਚੰਗੀ ਸ਼ੁਰੂਆਤ
  • sunbury teej mela
    ਵਿਦੇਸ਼ਾਂ 'ਚ ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਦਾ ਉਪਰਾਲਾ ; 'ਸਨਬਰੀ ਤੀਆਂ ਮੇਲਾ 2026' ਸਫਲਤਾਪੂਰਵਕ ਸੰਪੰਨ
  • thief makes off with activa from outside the house  watch cctv footage
    ਘਰ ਦੇ ਬਾਹਰ ਖੜ੍ਹੀ ਐਕਟਿਵਾ ਹੋਈ ਚੋਰੀ
  • punjabis phones suddenly started ringing big warning for 8 districts
    ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! 8 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਅਗਲੇ 3...
  • swati maliwal statement over lathicharge on women sanitation workers
    ਮਹਿਲਾ ਸਫ਼ਾਈ ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਨੂੰ ਲੈ ਕੇ ਸਵਾਤੀ ਮਾਲੀਵਾਲ ਦੇ...
  • man dies in front of aam aadmi clinic
    ਆਮ ਆਦਮੀ ਕਲੀਨਿਕ ਦੇ ਸਾਹਮਣੇ ਵਿਅਕਤੀ ਦੀ ਮੌਤ, ਸਮੇਂ ’ਤੇ ਇਲਾਜ ਨਾ ਮਿਲਣ ਦੇ ਲੱਗੇ...
  • important news for those registering
    ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਤਕਨੀਕੀ ਬਦਲਾਅ ਕਾਰਨ ਝੱਲਣੀ ਪਵੇਗੀ ਨਵੀਂ...
  • senior assistant of excise department arrested in punjab
    ਪੰਜਾਬ 'ਚ ਆਬਕਾਰੀ ਵਿਭਾਗ ਦਾ ਸੀਨੀਅਰ ਸਹਾਇਕ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ...
  • looters wreak havoc in jalandhar
    ਜਲੰਧਰ 'ਚ ਸਨੈਚਰਾਂ ਦਾ ਕਹਿਰ: ਬਜ਼ੁਰਗ ਔਰਤ ਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟੀ,...
  • weather warning for 15 districts in punjab thunderstorm alert with heavy rain
    ਪੰਜਾਬ 'ਚ 15 ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ! ਭਾਰੀ ਮੀਂਹ ਦੇ ਨਾਲ...
Trending
Ek Nazar
presidential elections

ਰਾਸ਼ਟਰਪਤੀ ਚੋਣਾਂ 'ਚ ਕੀਤੀ ਦਖਲ ਅੰਦਾਜ਼ੀ ਤਾਂ ਮਿਲੇਗੀ ਸਖ਼ਤ ਸਜ਼ਾ, ਫਰਾਂਸ ਨੇ...

famous actor fell in bathroom

ਬਾਥਰੂਮ 'ਚ ਤਿਲਕ ਕੇ ਡਿੱਗਾ ਮਸ਼ਹੂਰ ਅਦਾਕਾਰ ! ਹੋ ਗਿਆ ਫ੍ਰੈਕਚਰ, ਬੈੱਡ ਤੋਂ...

saudi oil tankers

ਹੂਤੀ ਵਿਦਰੋਹੀਆਂ ਨੇ ਸਾਊਦੀ ਅਰਬ ਦੇ ਦੋ ਤੇਲ ਟੈਂਕਰਾਂ 'ਤੇ ਕੀਤੇ ਮਿਜ਼ਾਈਲ ਤੇ...

dhurandhar actress ayesha khan detained during mumbai student protest

ਚੁੱਪ-ਚਾਪ ਖੜ੍ਹੀ 'ਧੁਰੰਦਰ' ਅਦਾਕਾਰਾ ਨੂੰ ਚੁੱਕ ਕੇ ਲੈ ਗਈ ਪੁਲਸ ! ਜਾਣੋ ਕੀ ਹੈ...

big decision of  president zelenskyy

ਰਾਸ਼ਟਰਪਤੀ ਜ਼ੇਲੇਂਸਕੀ ਨੇ ਯੂਕਰੇਨੀ ਫੌਜ ਮੁਖੀ ਦੀ ਕਰ'ਤੀ ਛੁੱਟੀ

major restrictions imposed in nawanshihar till september 17

17 ਸਤੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਹਿਰ DC ਨੇ ਸਖ਼ਤ ਹੁਕਮ ਕੀਤੇ...

raghav breaks silence for the first time on dating rumors with shehnaaz gill

'ਮਰਦੇ ਦਮ ਤੱਕ ਰੱਖਿਆ ਕਰਾਂਗਾ...'; ਰਾਘਵ ਨੇ ਸ਼ਹਿਨਾਜ਼ ਗਿੱਲ ਨਾਲ ਡੇਟਿੰਗ...

foreign origin man in italy

ਇਟਲੀ 'ਚ ਅਮਰੀਕਾ ਵਰਗੀ ਨਸਲੀ ਘਟਨਾ ! ਗ੍ਰਿਫ਼ਤਾਰੀ ਦੌਰਾਨ ਵਿਦੇਸ਼ੀ ਮੂਲ ਦੇ...

mamdani urges to arrest netanyahu

ਮਮਦਾਨੀ ਨੇ ਸੰਘੀ ਸਰਕਾਰ ਨੂੰ ਨੇਤਨਯਾਹੂ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਅਪੀਲ

india  former cricketer  fraud  fir  police

ਭਾਰਤ ਦੇ ਸਾਬਕਾ ਕ੍ਰਿਕਟਰ ਨੇ ਮਾਰ ਲਈ ਲੱਖਾਂ ਦੀ ਠੱਗੀ ! ਹੈਰਾਨ ਕਰੇਗਾ ਪੂਰਾ ਮਾਮਲਾ

this film has earned 27 crores even before its release

ਰਿਲੀਜ਼ ਤੋਂ ਪਹਿਲਾਂ ਹੀ ਇਸ ਫਿਲਮ ਨੇ ਕਰ ਲਈ 27 ਕਰੋੜ ਦੀ ਕਮਾਈ ! ਵਿਕ ਗਈਆਂ 6...

3 days yours 3 days me 2 wife divided husband

3 ਦਿਨ ਤੇਰਾ, 3 ਦਿਨ ਮੇਰਾ..! ਪੰਚਾਇਤ ਨੇ ਕਰਵਾ'ਤਾ ਪਤੀ ਦਾ ਬਟਵਾਰਾ, ਹੋਸ਼ ਉਡਾਏਗਾ...

famous actress tied the knot

ਵਿਆਹ ਦੇ ਬੰਧਨ 'ਚ ਬੱਝੀ ਮਸ਼ਹੂਰ ਅਦਾਕਾਰਾ, ਜਾਣੋ ਕਿਸਨੂੰ ਚੁਣਿਆ ਜੀਵਨਸਾਥੀ

kashmir issue in pakistan

ਪਾਕਿਸਤਾਨ 'ਚ ਕਸ਼ਮੀਰ ਮੁੱਦੇ 'ਤੇ ਹਾਲਾਤ ਨਾਜ਼ੁਕ, ਫੌਜ ਦੇ ਵਧਦੇ ਪ੍ਰਭਾਵ 'ਤੇ...

hasanul huq inu trial

ਬੰਗਲਾਦੇਸ਼ 'ਚ ਸਾਬਕਾ ਮੰਤਰੀ ਹਸਨੁਲ ਹੱਕ ਇਨੂੰ ਨੂੰ 10 ਸਾਲ ਦੀ ਸਜ਼ਾ, ਸਮਰਥਕਾਂ...

savreet kaur arrested

ਕੈਨੇਡਾ 'ਚ 'ਰੈਂਟਲ ਸਕੈਮ' ਦਾ ਪਰਦਾਫਾਸ਼, 27 ਸਾਲਾ ਸਵਰੀਤ ਕੌਰ ਗ੍ਰਿਫ਼ਤਾਰ

famous actor returning home from shooting crushed by truck

ਸ਼ੂਟਿੰਗ ਕਰ ਘਰ ਪਰਤ ਰਹੇ ਮਸ਼ਹੂਰ ਅਦਾਕਾਰ ਨੂੰ ਟਰੱਕ ਨੇ ਕੁਚਲਿਆ, ਹੋਈ ਦਰਦਨਾਕ ਮੌਤ

italian police action

ਇਟਲੀ ਪੁਲਸ ਨੇ ਭਾਰਤੀ ਮੂਲ ਦਾ ਨੌਜਵਾਨ ਕੀਤਾ ਕਾਬੂ, 7 ਹੋਰ ਭਾਰਤੀ ਤੇ ਪਾਕਿਸਤਾਨੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • school uniform
      ਛੋਟੇ ਸਕੂਲੀ ਬੱਚਿਆਂ ਦੀ ਯੂਨੀਫਾਰਮ ’ਚ ਟਾਈ ਨਹੀਂ ਹੋਣੀ ਚਾਹੀਦੀ
    • sharad pawar party clash
      ਪਵਾਰ ਨੂੰ ਆਪਣੀ ਪਾਰਟੀ ’ਚ ਅੰਦਰੂਨੀ ਸੰਕਟਾਂ ਦਾ ਸਾਹਮਣਾ
    • some teachers physically abuse children
      ਬੱਚਿਆਂ ਦਾ ਸਰੀਰਕ ਸ਼ੋਸ਼ਣ ਕਰਦੇ’ ਕੁਝ ਅਧਿਆਪਕ ਅਤੇ ਅਧਿਆਪਕਾਵਾਂ!
    • when you are just a topic of discussion
      ਜਦੋਂ ਤੁਸੀਂ ਮਹਿਜ਼ ਚਰਚਾ ਦਾ ਵਿਸ਼ਾ ਹੋਵੋ...!
    • deep scientific research on ayurvedic medicines
      ਆਯੁਰਵੈਦਿਕ ਦਵਾਈਆਂ ’ਤੇ ਡੂੰਘੀ ਵਿਗਿਆਨਕ ਖੋਜ
    • social media
      ਸੋਸ਼ਲ ਮੀਡੀਆ : ਜੋ ਇਨਸਾਨੀਅਤ ਤੋਂ ਬਿਨਾਂ ਸਰਾਪ ਬਣ ਸਕਦਾ ਹੈ
    • moon is a symbol of the triumph of science
      ਅੱਜ ਕੌਮਾਂਤਰੀ ਚੰਦਰਮਾ ਦਿਵਸ ’ਤੇ ਵਿਸ਼ੇਸ਼: ਕਲਪਨਾਵਾਂ ਦਾ ਨਹੀਂ, ਵਿਗਿਆਨ ਦੀ...
    • iran us war is a boon for china
      ‘ਚੀਨ ਲਈ ‘ਵਰਦਾਨ’ ਹੈ ਈਰਾਨ-ਅਮਰੀਕਾ ਜੰਗ’ ਬਿਨਾਂ ਕੁਝ ਕੀਤੇ ਆਪਣਾ ਦਬਦਬਾ ਵਧਾ ਲਿਆ!
    • silence on satluj movie
      ‘ਸਤਲੁਜ’ ਦੀਆਂ ਖ਼ਾਮੋਸ਼ੀਆਂ : ਇਸ ਫ਼ਿਲਮ ਦੇ ਜਵਾਬ ’ਚ ਹਨ ਕਈ ਹੋਰ ਪੱਖ
    • lack of teachers
      ਲੋੜੀਂਦੇ ਅਧਿਆਪਕਾਂ ਦੀ ਕਮੀ ’ਚ ਪੜ੍ਹਾਈ ਕਿਵੇਂ ਹੋਵੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +