Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 14, 2026

    6:34:43 AM

  • rahul gandhi will visit punjab

    ਕਾਂਗਰਸ ਦੇ ਕਾਟੋ-ਕਲੇਸ਼ ਵਿਚਾਲੇ ਵੱਡੀ ਖ਼ਬਰ! ਪੰਜਾਬ...

  • transfers in punjab

    ਪੰਜਾਬ 'ਚ ਪ੍ਰਸ਼ਾਸਨਿਕ ਫ਼ੇਰਬਦਲ! 46 ਅਫ਼ਸਰਾਂ ਦੇ...

  • nature s fury in chamoli uttarakhand

    ਉੱਤਰਾਖੰਡ ਦੇ ਚਮੋਲੀ 'ਚ ਕੁਦਰਤ ਦਾ ਕਹਿਰ, THDC...

  • who is the powerful ias tukaram munde

    20 ਸਾਲ 'ਚ 25 ਤਬਾਦਲੇ! ਜਾਣੋ ਕੌਣ ਹਨ ਧਾਕੜ IAS...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਲੋੜੀਂਦੇ ਅਧਿਆਪਕਾਂ ਦੀ ਕਮੀ ’ਚ ਪੜ੍ਹਾਈ ਕਿਵੇਂ ਹੋਵੇ

BLOG News Punjabi(ਬਲਾਗ)

ਲੋੜੀਂਦੇ ਅਧਿਆਪਕਾਂ ਦੀ ਕਮੀ ’ਚ ਪੜ੍ਹਾਈ ਕਿਵੇਂ ਹੋਵੇ

  • Edited By Harpreet Singh,
  • Updated: 19 Jul, 2026 03:48 PM
Blog
lack of teachers
  • Share
    • Facebook
    • Tumblr
    • Linkedin
    • Twitter
  • Comment

ਸਮਾਜਿਕ ਸਾਖਰਤਾ ਦੇ ਉਦੇਸ਼ ਨਾਲ ਦੇਸ਼ ਭਰ ’ਚ ਸਰਕਾਰੀ ਸਕੂਲਾਂ ਦੀ ਸਥਾਪਨਾ ਕੀਤੀ ਗਈ ਹੈ। ਸਸਤੀਆਂ ਦਰਾਂ ’ਤੇ ਉਪਲਬਧ ਸਿੱਖਿਆ ਬੇਸ਼ੱਕ ਹੀ ਪਹਿਲੀ ਨਜ਼ਰ ’ਚ ਆਮ ਵਰਗ ਨੂੰ ਆਪਣੇ ਵੱਲ ਆਕਰਸ਼ਿਤ ਕਰੇ ਪਰ ਬੁਨਿਆਦੀ ਖ਼ਾਮੀਆਂ ਨਾਲ ਸਾਹਮਣਾ ਹੁੰਦਿਆਂ ਹੀ ਵਿਵਸਥਾ ਨਾਲੋਂ ਮੋਹ ਭੰਗ ਹੁੰਦੇ ਦੇਰ ਨਹੀਂ ਲੱਗਦੀ। ਜਿਊਂਦੀ-ਜਾਗਦੀ ਉਦਾਹਰਣ ਹੈ ਇਸੇ ਅਖ਼ਬਾਰ ’ਚ ਪ੍ਰਕਾਸ਼ਿਤ ਇਕ ਖ਼ਬਰ, ਜਿਸਦੇ ਮੁਤਾਬਕ, ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲੇ ਦੇ ਸਰਾਏਪਾਲੀ ਵਿਕਾਸ ਸੈਕਸ਼ਨ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਮਹਾਰੀ ’ਚ ਲੋੜੀਂਦੇ ਅਧਿਆਪਕਾਂ ਦੀ ਘਾਟ ਵਿਰੋਧ-ਪ੍ਰਦਰਸ਼ਨ ਦਾ ਸਬੱਬ ਬਣ ਗਈ।

ਰੋਸ ਪ੍ਰਗਟਾਉਂਦੇ ਵਿਦਿਆਰਥੀਆਂ ਦੇ ਕਹਿਣ ਮੁਤਾਬਕ, ਲਗਭਗ 150 ਵਿਦਿਆਰਥੀਆਂ-ਵਿਦਿਆਰਥਣਾਂ ਦੇ ਹੋਣ ’ਤੇ ਵੀ ਸਕੂਲ ’ਚ ਸਿਰਫ ਤਿੰਨ ਅਧਿਆਪਕ ਹਨ। ਮਾਹਿਰ ਅਧਿਆਪਕਾਂ ਦੀ ਘਾਟ ’ਚ ਸਾਲ 2019-20 ਦੌਰਾਨ ਵਿਗਿਆਨ ਦੀ ਪੜ੍ਹਾਈ ਬੰਦ ਹੋ ਗਈ। ਅੱਜਕੱਲ ਇਕੋ-ਇਕ ਸੰਚਾਲਿਤ ਆਰਟਸ ਸਟ੍ਰੀਮ ਦੇ ਕਈ ਮੁੱਖ ਵਿਸ਼ਿਆਂ ਦੇ ਅਧਿਆਪਕ ਨਹੀਂ ਹਨ। ਗਣਿਤ, ਸੰਸਕ੍ਰਿਤ ਅਤੇ ਰਾਜਨੀਤੀ ਸ਼ਾਸਤਰ ਵਰਗੇ ਮਹੱਤਵਪੂਰਨ ਵਿਸ਼ਿਆਂ ਦੇ ਅਧਿਆਪਕ ਨਾ ਹੋਣ ਨਾਲ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।

ਇਸ ’ਚ ਕੋਈ ਦੋ-ਰਾਵਾਂ ਨਹੀਂ, ਭਾਰਤ ਦੀ ਸਕੂਲੀ ਸਿੱਖਿਆ ਵਿਵਸਥਾ ਮੌਜੂਦਾ ਸਮੇਂ ’ਚ ਇਕ ਵੱਡੇ ਬਦਲਾਅ ’ਚੋਂ ਲੰਘ ਰਹੀ ਹੈ। ਪਿਛਲੇ ਸਾਲਾਂ ’ਚ ਸਕੂਲਾਂ ਦੀ ਗਿਣਤੀ ਵਧਣ ਦੇ ਨਾਲ ਡਿਜੀਟਲ ਸੁਧਾਰਾਂ ਨੇ ਵੀ ਗਤੀ ਫੜੀ। ਸਿੱਖਿਆ ਮੰਤਰਾਲੇ ਵਲੋਂ ਜਾਰੀ ‘ਯੂਨੀਫਾਈਡ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਪਲੱਸ’ ਦੀ ਰਿਪੋਰਟ ਮੁਤਾਬਕ, ਦੇਸ਼ ’ਚ ਕੁੱਲ ਅਧਿਆਪਕਾਂ ਦੀ ਗਿਣਤੀ 1.02 ਕਰੋੜ ਪਾਰ ਕਰਨਾ ਬੇਸ਼ੱਕ ਸ਼ਲਾਘਾਯੋਗ ਹੈ, ਪਰ ਸਰਕਾਰੀ ਸਕੂਲਾਂ ’ਚ ਲਗਭਗ 9.83 ਲੱਖ ਪ੍ਰਵਾਨਿਤ ਅਸਾਮੀਆਂ ਖਾਲੀ ਹੋਣ ਸਬੰਧੀ ਜਾਣਕਾਰੀ ਵੀ ਨਕਾਰੀ ਨਹੀਂ ਜਾ ਸਕਦੀ।

ਆਰ. ਟੀ. ਈ. ਐਕਟ ਦੇ ਉਲਟ ਦੇਸ਼ ’ਚ ਇਕ ਲੱਖ ਤੋਂ ਵੱਧ ਸਕੂਲ ਿਸਰਫ ਇਕ ਅਧਿਆਪਕ ਦੇ ਭਰੋਸੇ ਹਨ। ਵਿਸ਼ੇਸ਼ ਕਰ ਕੇ, ਪੇਂਡੂ ਖੇਤਰਾਂ ’ਚ ਅਧਿਆਪਕਾਂ ਦੀ ਬਰਾਬਰ ਵੰਡ ਇਕ ਵੱਡੀ ਸਮੱਸਿਆ ਹੈ। ਨਵੀਂ ਸਿੱਖਿਆ ਨੀਤੀ ਦੀਆਂ ਸਿਫ਼ਾਰਸ਼ਾਂ ਮੁਤਾਬਕ ਹਰ 30 ਵਿਦਿਆਰਥੀਆਂ ਲਈ 1 ਅਧਿਆਪਕ ਹੋਣਾ ਚਾਹੀਦਾ ਹੈ। ਰਾਸ਼ਟਰੀ ਪੱਧਰ ’ਤੇ ਵਿਦਿਆਰਥੀ-ਅਧਿਆਪਕ ਦਾ ਔਸਤ ਅਨੁਪਾਤ 21:1 ਭਾਵੇਂ ਹੀ ਠੀਕ ਹੋਵੇ, ਪਰ ਝਾਰਖੰਡ ਵਰਗੇ ਕਈ ਸੂਬਿਆਂ ’ਚ ਹਾਲਾਤ ਗੰਭੀਰ ਹਨ। ਇੱਥੇ ਉੱਚ ਸੈਕੰਡਰੀ ਪੱਧਰ ਦਾ ਵਿਦਿਆਰਥੀ-ਅਧਿਆਪਕ ਅਨੁਪਾਤ 47:1 ਤੱਕ ਪਹੁੰਚ ਜਾਂਦਾ ਹੈ।

ਤਾਜ਼ਾ ਅੰਕੜਿਆਂ ਅਨੁਸਾਰ, ਹਰ 31 ਵਿਦਿਆਰਥੀਆਂ ਲਈ 1 ਅਧਿਆਪਕ ਉਪਲਬਧ ਹੋਣ ਨਾਲ ਪੰਜਾਬ ਦੀ ਸਥਿਤੀ ਬਿਹਤਰ ਕਹਿ ਸਕਦੇ ਹਾਂ, ਹਾਲਾਂਕਿ ਬੀਤੇ ਸਾਲ ਦੇ ਮੁਕਾਬਲੇ ਦਾਖ਼ਲੇ ’ਚ ਗਿਰਾਵਟ ਆਉਣਾ ਵੀ ਕੌੜਾ ਸੱਚ ਹੈ। ਸਿੱਖਿਆ ਮੰਤਰਾਲੇ ਦੀ ਯੂਨੀਫਾਈਡ ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਪਲੱਸ ਦੀ ਤਾਜ਼ਾ ਰਿਪੋਰਟ ਮੁਤਾਬਕ, ਰਾਜ ਦੇ 1759 ਸਕੂਲਾਂ ’ਚ ਇਕ ਹੀ ਅਧਿਆਪਕ ਤਾਇਨਾਤ ਹੈ। 19 ਸਕੂਲਾਂ ’ਚ ਕੋਈ ਦਾਖ਼ਲਾ ਨਹੀਂ ਹੋਇਆ।

ਕੁੱਲ ਮਿਲਾ ਕੇ, ਗੁਣਵੱਤਾ ਭਰਪੂਰ ਸਿਖਲਾਈ, ਯੋਗ ਅਧਿਆਪਕਾਂ ਦੀ ਘਾਟ, ਬੁਨਿਆਦੀ ਢਾਂਚੇ ਸਬੰਧੀ ਸਮੱਸਿਆਵਾਂ ਆਦਿ ਪ੍ਰਮੁੱਖਤਾ ਨਾਲ ਬਣੀਆਂ ਹੋਈਆਂ ਹਨ। ਦੇਸ਼ ’ਚ 18,000 ਤੋਂ ਵੱਧ ਅਧਿਆਪਕ ਸਿੱਖਿਆ ਅਦਾਰੇ ਹੋਣ ਦੇ ਬਾਵਜੂਦ 10 ਤੋਂ 12 ਲੱਖ ਅਧਿਆਪਕਾਂ ਕੋਲ ਲਾਜ਼ਮੀ ਵਿਸ਼ੇਸ਼ ਅਧਿਆਪਨ ਯੋਗਤਾ ਨਹੀਂ ਹੈ। ਸੇਵਾ ਤੋਂ ਪਹਿਲਾਂ ਅਤੇ ਸੇਵਾ-ਕਾਲੀਨ ਸਿਖਲਾਈਆਂ ਦੇ ਪੱਧਰ ’ਚ ਭਾਰੀ ਫਰਕ ਹੈ। ਅਧਿਆਪਕਾਂ ਲਈ ਸਾਲਾਨਾ ਆਯੋਜਿਤ ਵਰਕਸ਼ਾਪ ਆਧਾਰਿਤ ਸਿਖਲਾਈ ’ਚ ਨਿਰੰਤਰਤਾ ਅਤੇ ਲੋੜੀਂਦੀ ਗੁਣਵੱਤਾ ਦੀ ਕਮੀ ਦੇਖੀ ਗਈ ਹੈ।

ਦਰਅਸਲ, ਲੱਖਾਂ ਅਧਿਆਪਕ ਰਿਟਾਇਰ ਹੋਣ ’ਤੇ ਵੀ ਨਵੀਆਂ ਭਰਤੀਆਂ ਨਿਯਮਿਤ ਰੂਪ ’ਚ ਨਹੀਂ ਹੋ ਪਾਉਂਦੀਆਂ। ਕਈ ਅਧਿਆਪਕ ਦੂਰ-ਦੁਰਾਡੇ ਦੇ ਪਿੰਡਾਂ ’ਚ ਨਿਯੁਕਤੀ ਨਹੀਂ ਲੈਣਾ ਚਾਹੁੰਦੇ। ਜਨਗਣਨਾ ਤੇ ਚੋਣਾਂ ਵਰਗੇ ਗ਼ੈਰ-ਵਿੱਦਿਅਕ ਕਾਰਜਾਂ ’ਚ ਲਗਾਇਆ ਜਾਣਾ ਵੀ ਅਧਿਆਪਕਾਂ ਦੀ ਅਣ-ਉਪਲਬਧਤਾ ਵਧਾ ਦਿੰਦਾ ਹੈ। ਵਾਧੂ ਕਾਰਜਭਾਰ ਹੋਣ ਨਾਲ ਥਕਾਵਟ ’ਚ ਵਾਧਾ ਹੁੰਦਾ ਹੈ, ਮਨੋਬਲ ਡਿੱਗਦਾ ਹੈ। ਨਤੀਜੇ ਵਜੋਂ ਰੱਟਾ ਵਿੱਦਿਆ ’ਤੇ ਨਿਰਭਰਤਾ ਵਧਣ ਨਾਲ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਆਲੋਚਨਾਤਮਕ ਸੋਚ ਪ੍ਰਭਾਵਿਤ ਹੋ ਸਕਦੀ ਹੈ।

ਇਹ ਘਾਟ ਮਾਤਰ ਇਕ ਗਿਣਤੀ ਨਾ ਹੋ ਕੇ ਸਮੁੱਚੀ ਸਿੱਖਿਆ ਵਿਵਸਥਾ ਨੂੰ ਕਮਜ਼ੋਰ ਕਰਨ ਵਾਲਾ ਸੰਕਟ ਹੈ। ਗੁਣਵੱਤਾਪੂਰਨ ਸਿੱਖਿਆ ’ਚ ਸਮਾਜਿਕ, ਭਾਵਨਾਤਮਕ ਅਤੇ ਸਰੀਰਕ ਵਿਕਾਸ ਦੇ ਨਾਲ-ਨਾਲ ਵਿੱਦਿਅਕ ਉਪਲਬਧੀ ਵੀ ਸ਼ਾਮਲ ਹੁੰਦੀ ਹੈ। ਅਧਿਆਪਕਾਂ ਦੀ ਕਮੀ ਨਾਲ ਸਿੱਖਣ ਦੇ ਨਤੀਜਿਆਂ, ਸਮਾਨਤਾ ਅਤੇ ਸਮੁੱਚੇ ਵਿਦਿਆਰਥੀ ਵਿਕਾਸ ’ਤੇ ਦੂਰਗਾਮੀ ਪ੍ਰਭਾਵ ਪੈ ਸਕਦੇ ਹਨ। ਗਲੋਬਲ ਪਾਰਟਨਰਸ਼ਿਪ ਫਾਰ ਐਜੂਕੇਸ਼ਨ (ਜੀ. ਪੀ. ਆਈ.) ਦੀ ਇਕ ਰਿਪੋਰਟ ਅਨੁਸਾਰ, ਲੋੜੀਂਦੇ ਅਧਿਆਪਕ ਸਹਿਯੋਗ ਦੇ ਬਿਨਾਂ ਵਿਦਿਆਰਥੀਆਂ ਕੋਲੋਂ ਸਰਗਰਮੀਆਂ ’ਚ ਭਾਗ ਲੈਣ ਦੀ ਉਮੀਦ ਘਟਦੀ ਹੈ, ਅਸਲ ’ਚ ਜੋ ਉਨ੍ਹਾਂ ਦੇ ਸਰਬਪੱਖੀ ਵਿਕਾਸ ’ਚ ਕਾਫ਼ੀ ਹੱਦ ਤੱਕ ਸਹਾਈ ਬਣ ਸਕਦੀਆਂ ਸਨ।

ਅਧਿਆਪਕਾਂ ਦੀ ਕਮੀ ਵਿਦਿਆਰਥੀਆਂ ਦੇ ‘ਡ੍ਰੌਪ ਆਊਟ’ ’ਚ ਅਹਿਮ ਕਾਰਨ ਹੈ। ਅਨੇਕਾਂ ਵਿੱਦਿਅਕ ਸੈਸ਼ਨ ਸਮੇਂ ਸਿਰ ਪੂਰੇ ਨਹੀਂ ਹੋ ਪਾਉਂਦੇ। ਹਾਸ਼ੀਏ ’ਤੇ ਰਹਿਣ ਵਾਲੇ ਸਮਾਜਾਂ, ਖ਼ਾਸਕਰ ਪੇਂਡੂ ਅਤੇ ਆਰਥਿਕ ਰੂਪ ਤੋਂ ਵਾਂਝੇ ਵਿਦਿਆਰਥੀਆਂ ਦੀ ਯੋਗ ਅਧਿਆਪਕਾਂ ਤੱਕ ਪਹੁੰਚ ਸੀਮਤ ਹੋਣ ਕਾਰਨ ਜਿੱਥੇ ਵਿੱਦਿਅਕ ਨਾਬਰਾਬਰੀ ’ਚ ਵਾਧਾ ਹੁੰਦਾ ਹੈ, ਉੱਥੇ ਹੀ ਸਿੱਖਿਆ ਤੰਤਰ ’ਤੇ ਵਿੱਤੀ ਦਬਾਅ ਵੀ ਵਧਦਾ ਹੈ।

ਨੀਤੀ ਆਯੋਗ ਦੀ ਤਾਜ਼ਾ ਰਿਪੋਰਟ ਤਹਿਤ, ਸਰਕਾਰੀ ਸਕੂਲਾਂ ਦੀ ਸਿੱਖਿਆ ਵਿਵਸਥਾ ਇਕ ਡੂੰਘੇ ਭਰੋਸੇ ਦੇ ਸੰਕਟ ’ਚੋਂ ਲੰਘ ਰਹੀ ਹੈ। ਇਹ ਇਕ ਗੰਭੀਰ ਮੁੱਦਾ ਹੈ, ਜਿਸ ਨੂੰ ਬਹੁ-ਆਯਾਮੀ ਦ੍ਰਿਸ਼ਟੀਕੋਣ ਅਪਣਾ ਕੇ ਹੀ ਨਿਪਟਾਇਆ ਜਾ ਸਕਦਾ ਹੈ। ਲੋੜ ਹੈ, ਸਮੱਸਿਆ ਦੀ ਪ੍ਰਕਿਰਤੀ ਸਮਝ ਕੇ ਸਰਕਾਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਰਣਨੀਤੀਆਂ ਲਾਗੂ ਕਰੇ, ਜਿਸ ’ਚ ਖਾਹਿਸ਼ੀ ਅਧਿਆਪਕਾਂ ਲਈ ਵਜ਼ੀਫ਼ੇ, ਪ੍ਰੋਤਸਾਹਨ, ਵਿੱਦਿਅਕ ਹੁਨਰ ਅਤੇ ਵਿਸ਼ਾ ਗਿਆਨ ’ਤੇ ਬਲ ਦੇਣ ਵਾਲੇ ਵਿਆਪਕ ਪ੍ਰੋਗਰਾਮ ਬਰਾਬਰ ਸ਼ਾਮਲ ਹੋਣ।

ਅਧਿਆਪਕਾਂ ਦੀ ਭਰਤੀ, ਸਿਖਲਾਈ ਅਤੇ ਸਹਾਇਤਾ ’ਚ ਲੋੜੀਂਦਾ ਨਿਵੇਸ਼ ਕਰ ਕੇ ਹੀ ਭਾਰਤ ਇਕ ਵੱਧ ਪ੍ਰਭਾਵਸ਼ਾਲੀ ਅਤੇ ਸਮਾਵੇਸ਼ੀ ਸਿੱਖਿਆ ਪ੍ਰਣਾਲੀ ਬਣਾ ਸਕਦਾ ਹੈ। ਦੇਸ਼ ਦੇ ਭਵਿੱਖ ਨੂੰ ਚੁਣੌਤੀਆਂ ਹੇਠ ਤਿਆਰ ਕਰਨ ਲਈ ਸਕੂਲ ਦੇ ਬੁਨਿਆਦੀ ਢਾਂਚੇ ’ਚ ਸੁਧਾਰ ਲਿਆਉਣਾ ਹੋਵੇਗਾ, ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਆਧੁਨਿਕ ਸਰੋਤ ਅਤੇ ਲੋੜੀਂਦੇ ਅਧਿਆਪਕ ਮੁਹੱਈਆ ਕਰਵਾਉਣੇ ਹੋਣਗੇ। ਮਾਹਿਰਾਂ ਦੀ ਰਾਏ ਅਨੁਸਾਰ, ਸਮੱਸਿਆ ਸਿਰਫ ਭਰਤੀ ਨਾਲ ਨਹੀਂ ਸੁਲਝ ਸਕਦੀ; ਪੇਂਡੂ ਅਤੇ ਪਿਛੜੇ ਇਲਾਕਿਆਂ ਵਿਚ ਤਾਇਨਾਤੀ, ਸਿਖਲਾਈ ਅਤੇ ਸੋਧ ਵੀ ਜ਼ਰੂਰੀ ਹੈ। ਐੱਨ. ਈ. ਪੀ. ਅਨੁਸਾਰ, ਅਧਿਆਪਕ ਸਿਰਫ ਪੜ੍ਹਾਉਣ ਵਾਲੇ ਨਹੀਂ ਸਗੋਂ ਸਿੱਖਣ ਦੀ ਪ੍ਰੇਰਨਾ ਦੇਣ ਵਾਲੇ ਵੀ ਹੋਣੇ ਚਾਹੀਦੇ ਹਨ।

ਭਾਰਤੀ ਸੰਵਿਧਾਨ ਦੀ ਧਾਰਾ 21-ਏ ਅਧੀਨ ‘ਸਿੱਖਿਆ ਦਾ ਅਧਿਕਾਰ’ ਹਰੇਕ ਬੱਚੇ ਦਾ ਮੌਲਿਕ ਹੱਕ ਹੈ, ਜੋ ਉਸ ਨੂੰ ਮਿਲਣਾ ਹੀ ਚਾਹੀਦਾ ਹੈ। ਯੋਗ ਗੁਰੂਆਂ ਦੀ ਰਾਹ ਦੇਖਦੇ-ਦੇਖਦੇ ਵਿਦਿਆਰਥੀਆਂ ਨੂੰ ਧਰਨਾ ਦੇਣਾ ਪਵੇ, ਹਾਲਾਤ ਨਾਲ ਸਮਝੌਤਾ ਕਰਨਾ ਪਵੇ ਜਾਂ ਮਜਬੂਰੀ ਕਾਰਨ ਨਿੱਜੀ ਸਕੂਲ ਅਪਣਾਉਣੇ ਪੈਣ, ਸਮੁੱਚੇ ਤੌਰ ’ਤੇ ਇਹ ਸਰਕਾਰੀ ਸਿੱਖਿਆ-ਤੰਤਰ ਦੀ ਹੀ ਅਸਫ਼ਲਤਾ ਹੈ।

-ਦੀਪਿਕਾ ਅਰੋੜਾ

  • Lack Of Teachers
  • Students
  • Study
  • Schools

‘‘ਈਥੇਨੌਲ ਮਿਸ਼ਰਿਤ ਫਿਊਲ : ਖਦਸ਼ਿਆਂ ਦਰਮਿਆਨੇ ਸਤੁੰਲਨ ਦੀ ਚੁਣੌਤੀ

NEXT STORY

Stories You May Like

  • pranav ilango  scholarship  brown university  studies
    ਭਾਰਤ ਦੇ 17 ਸਾਲਾ ਪ੍ਰਣਵ ਨੂੰ ਮਿਲੀ 3.55 ਕਰੋੜ ਦੀ ਸਕਾਲਰਸ਼ਿਪ ! ਬ੍ਰਾਊਨ ਯੂਨੀਵਰਸਿਟੀ 'ਚ ਕਰੇਗਾ ਪੜ੍ਹਾਈ
  • students keen to work in us
    ਅਮਰੀਕਾ 'ਚ ਪੜ੍ਹਾਈ ਮਗਰੋਂ ਨੌਕਰੀ ਕਰਨਾ ਹੋਵੇਗਾ ਮਹਿੰਗਾ ! ਟਰੰਪ ਦੇ ਨਵੇਂ ਪ੍ਰਸਤਾਵ ਨਾਲ ਭਾਰਤੀ ਹੋਣਗੇ ਪ੍ਰਭਾਵਿਤ
  • police  accused  encounter  murder  hospital
    ਕਤਲ ਮਾਮਲੇ 'ਚ ਲੋੜੀਂਦੇ 2 ਦੋਸ਼ੀਆਂ ਨੂੰ ਦਾ ਪੁਲਸ ਨੇ ਕੀਤਾ ਐਨਕਾਊਂਟਰ
  • united nations statement on pok
    ਪੀਓਕੇ 'ਚ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈਆਂ ਲਈ ਜਵਾਬਦੇਹੀ ਹੋਵੇ ਤੈਅ : ਯੂਐਨ
  • if there is a deficiency of iodine in the body then eat these things
    ਸਰੀਰ 'ਚ ਹੋ ਗਈ ਹੈ 'ਆਇਓਡੀਨ' ਦੀ ਕਮੀ ਤਾਂ ਖਾਓ ਇਹ ਚੀਜ਼ਾਂ ! ਮਿਲਣਗੇ ਜ਼ਬਰਦਸਤ ਫਾਇਦੇ
  • je  s menial job and son  s study abroad
    JE ਦੀ ਮਾਮੂਲੀ ਨੌਕਰੀ ਤੇ ਪੁੱਤਰ ਦੀ ਵਿਦੇਸ਼ 'ਚ ਪੜ੍ਹਾਈ, ਹੁਣ CJP ਸੰਸਥਾਪਕ ਦੀਪਕੇ ਦੇ ਪਿਤਾ 'ਤੇ ਦਰਜ ਹੋਈ ਸ਼ਿਕਾਇਤ
  • granthi singh  serving in australia excels in studies
    ਆਸਟ੍ਰੇਲੀਆ ’ਚ ਸੇਵਾ ਨਿਭਾਅ ਰਹੇ ਗ੍ਰੰਥੀ ਸਿੰਘ ਨੇ ਪੜ੍ਹਾਈ ’ਚ ਗੱਡੇ ਝੰਡੇ, ਜਿੱਤਿਆ ਗੋਲਡ ਮੈਡਲ
  • now education will be available only up to 12th in mardese
    ਹੁਣ ਮਰਦਸੇ 'ਚ 12 ਤੱਕ ਹੀ ਹੋਵੇਗੀ ਪੜ੍ਹਾਈ, ਯੋਗੀ ਸਰਕਾਰ ਦਾ ਵੱਡਾ ਫੈਸਲਾ
  • pargat singh statement
    ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ
  • over rs 4 crore frozen after ed raids 11 places in punjab
    ਪੰਜਾਬ 'ਚ 11 ਥਾਵਾਂ ’ਤੇ ED ਵੱਲੋਂ ਛਾਪੇਮਾਰੀ ਮਗਰੋਂ 4 ਕਰੋੜ ਤੋਂ ਵੱਧ ਦੀ...
  • raid in jalandhar
    ਵੱਡੀ ਖ਼ਬਰ: ਜਲੰਧਰ 'ਚ ਪੈ ਗਈ RAID!
  • ravneet bittu s big statement regarding the attack on sukhbir badal
    ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਲੈ ਕੇ ਕੀ ਬੋਲੇ ਰਵਨੀਤ ਬਿੱਟੂ
  • major revelations in the double murder case in jalandhar
    ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਵੱਡੇ ਖ਼ੁਲਾਸੇ! CCTV ਨੇ ਖੋਲ੍ਹਿਆ ਰਾਜ਼
  • nanded sahib sukhbir singh badal akali dal
    ਨਾਂਦੇੜ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ 'ਤੇ ਹਮਲਾ, ਹਸਪਤਾਲ ਲਿਜਾਇਆ ਗਿਆ
  • heavy rain alert for 2 days in punjab
    ਪੰਜਾਬ 'ਚ 2 ਦਿਨ ਭਾਰੀ ਮੀਂਹ ਅਲਰਟ, ਮੌਸਮ ਵਿਭਾਗ ਵੱਲੋਂ ਵੱਡੀ ਚਿਤਾਵਨੀ ਜਾਰੀ
  • jalandhar sealed cp satinder singh in action mode issued guidelines
    ਜਲੰਧਰ ਕਰ 'ਤਾ ਸੀਲ! ਐਕਸ਼ਨ ਮੋਡ 'ਚ CP ਸਤਿੰਦਰ ਸਿੰਘ, ਜਾਰੀ ਕੀਤੇ ਦਿਸ਼ਾ-ਨਿਰਦੇਸ਼
Trending
Ek Nazar
meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

bill against   public charge   rule

ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...

actress started her film career at the age of 4 and then suddenly left the world

4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ...

incident in us

ਅਮਰੀਕਾ  :  ਸ਼ਖਸ ਨੇ ਪਤਨੀ ਤੇ ਚਾਰ ਜਵਾਕਾਂ ਦਾ ਕਤਲ ਕਰਨ ਮਗਰੋਂ ਦੇ'ਤੀ ਜਾਨ

excessive use of mobile phone lands actress in hospital

ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਅਦਾਕਾਰਾ ਨੂੰ ਪਹੁੰਚਾਇਆ ਹਸਪਤਾਲ! ਸਰਜਰੀ 'ਤੇ ਲੱਖ...

biker riddhi thakkar

ਰਾਈਡ 'ਤੇ ਗਈ ਮਸ਼ਹੂਰ Biker ਨਾਲ ਵਾਪਰਿਆ ਭਿਆਨਕ ਹਾਦਸਾ ! 24 ਸਾਲ ਦੀ ਉਮਰ 'ਚ...

air strike on balochistan

ਪਾਕਿ ਫੌਜ ਨੇ ਬਲੋਚਿਸਤਾਨ 'ਤੇ ਕਰ'ਤੀ ਏਅਰ ਸਟ੍ਰਾਈਕ, ਮਾਰੇ ਗਏ 28 ਲੋਕ

full dress rehearsal for independence day in jalandhar guru gobind singh stadium

ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...

delaware also declared about  august 15th

ਅਮਰੀਕੀ ਰਾਜ ਡੇਲਾਵੇਅਰ ਨੇ ਵੀ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਵਜੋਂ ਮਨਾਉਣ...

police officer punches woman

ਅਮਰੀਕਾ 'ਚ ਪੁਲਿਸ ਮੁਲਾਜ਼ਮ ਨੇ 18 ਸਾਲਾ ਮੁਟਿਆਰ ਨੂੰ ਮਾਰ'ਤਾ ਮੁੱਕਾ

famous influencer

ਛੁੱਟੀਆਂ ਮਨਾਉਣ ਗਈ ਮਸ਼ਹੂਰ ਇਨਫਲੂਐਂਸਰ ਦੀ ਹੈਲੀਕਾਪਟਰ ਕ੍ਰੈਸ਼ 'ਚ ਦਰਦਨਾਕ ਮੌਤ !...

karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • e20
      ਇਥੇਨੌਲ-20, ਕਿਸਾਨਾਂ ਦੀ ਆਰਥਿਕ ਖੁਸ਼ਹਾਲੀ
    • tribunal reforms
      ਟ੍ਰਿਬਿਊਨਲ ਰੀਫਾਰਮਸ : ਸੰਸਥਾਵਾਂ ਨੂੰ ਮਜ਼ਬੂਤ ਕਰਨਾ, ਇਨਸਾਫ਼ ਨੂੰ ਅੱਗੇ ਵਧਾਉਣਾ
    • some police personnel involved in crimes is a matter of concern
      ਕੁਝ ਪੁਲਸ ਕਰਮਚਾਰੀਆਂ ਦਾ ਅਪਰਾਧਾਂ ’ਚ ਸ਼ਾਮਲ ਹੋਣਾ ਚਿੰਤਾ ਦਾ ਵਿਸ਼ਾ!
    • school tiffin
      ਸਕੂਲੀ ਬੱਚਿਆਂ ਦੇ ਟਿਫਿਨ ’ਚ ਕਿਹੜਾ ਭੋਜਨ ਜ਼ਰੂਰੀ
    • india  s new rich are emerging outside the metropolises
      ਭਾਰਤ ਦੇ ਨਵੇਂ ਅਮੀਰ ਮਹਾਨਗਰਾਂ ਤੋਂ ਬਾਹਰ ਉੱਭਰ ਰਹੇ ਹਨ
    • mohan bhagwat
      ਭਾਗਵਤ ਦੀ ਜੈੱਨ-ਜ਼ੀ ਨਾਲ ਗੱਲਬਾਤ ਸਮੇਂ ਮੁਤਾਬਕ ਅਤੇ ਉਸਾਰੂ
    • sheikh hasina s return
      ਸ਼ੇਖ ਹਸੀਨਾ ਦੀ ਪ੍ਰਸਤਾਵਿਤ ਬੰਗਲਾਦੇਸ਼ ਵਾਪਸੀ ਅਹਿਮ
    • some indian security personnel trapping pakistani women
      ‘ਪਾਕਿ ਔਰਤਾਂ ਦੇ ਰੂਪ ਜਾਲ ’ਚ ਫਸ ਕੇ’ ਦੇਸ਼ ਨਾਲ ਗੱਦਾਰੀ ਕਰਦੇ ਕੁਝ ਭਾਰਤੀ...
    • democracy protests and government
      ਲੋਕਤੰਤਰ ’ਚ ਵਿਰੋਧ, ਪ੍ਰਦਰਸ਼ਨ ਅਤੇ ਸਰਕਾਰ ਦੀ ਜ਼ਿੰਮੇਵਾਰੀ !
    • bihar flood and e 20
      ਬਿਹਾਰ ’ਚ ਕੋਸੀ ਦੇ ਹੜ੍ਹ ਪ੍ਰਭਾਵਿਤ ਕਿਸਾਨ ਦੇਖ ਰਹੇ ਹਨ ਈ 20 ’ਚ ‘ਸੋਨੇ ਦੀ ਖਾਨ’
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +