Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 21, 2026

    9:25:04 PM

  • kangana ranaut speaks on janata party  s performance

    ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ...

  • raja warring came out in favor of the students

    "ਇਹ ਸਿਰਫ਼ ਵਿਦਿਆਰਥੀਆਂ ਦੀ ਲੜਾਈ ਨਹੀਂ, ਭਾਰਤ ਦੇ...

  • punjab farmers march to delhi postponed

    ਪੰਜਾਬ ਦੇ ਕਿਸਾਨਾਂ ਦਾ ਦਿੱਲੀ ਕੂਚ ਟਲਿਆ, ਜਲਦ...

  • punjab bjp punjab farmers kewal singh dhillon

    ਭਾਜਪਾ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੀ, ਝੂਠਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਛੋਟੇ ਸਕੂਲੀ ਬੱਚਿਆਂ ਦੀ ਯੂਨੀਫਾਰਮ ’ਚ ਟਾਈ ਨਹੀਂ ਹੋਣੀ ਚਾਹੀਦੀ

BLOG News Punjabi(ਬਲਾਗ)

ਛੋਟੇ ਸਕੂਲੀ ਬੱਚਿਆਂ ਦੀ ਯੂਨੀਫਾਰਮ ’ਚ ਟਾਈ ਨਹੀਂ ਹੋਣੀ ਚਾਹੀਦੀ

  • Edited By Anmol Tagra,
  • Updated: 21 Jul, 2026 03:53 PM
Blog
school uniform
  • Share
    • Facebook
    • Tumblr
    • Linkedin
    • Twitter
  • Comment

ਕਈ ਸਾਲ ਪਹਿਲਾਂ ਦੀ ਗੱਲ ਹੈ। ਕਿਸੇ ਸਹੇਲੀ ਨੇ ਆਪਣੇ ਗੁਆਂਢੀ ਦੇ ਬੱਚੇ ਨਾਲ ਹੋਈ ਘਟਨਾ ਦੱਸੀ ਸੀ। ਇਕ ਦੁਪਹਿਰ ਦੇ ਸਕੂਲ ’ਚ ਖਾਣੇ ਦੀ ਛੁੱਟੀ ਵੇੇਲੇ ਮੈਦਾਨ ’ਚ ਬੱਚੇ ਖੇਡ ਰਹੇ ਸਨ। ਦੋ ਛੋਟੇ ਬੱਚਿਆਂ ’ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਪਹਿਲਾਂ ਤਾਂ ਉਹ ਗੱਲੀਂ ਬਾਤੀਂ ਹੀ ਇਕ-ਦੂਜੇ ਨਾਲ ਲੜਦੇ ਰਹੇ। ਫਿਰ ਇਕ ਬੱਚੇ ਨੇ ਦੂਜੇ ਬੱਚੇ ’ਤੇ ਹਮਲਾ ਕਰ ਦਿੱਤਾ। ਪਹਿਲਾਂ ਉਸ ਨੂੰ ਖੂਬ ਥੱਪੜ ਅਤੇ ਹੁੱਜਾਂ ਮਾਰੀਆਂ। ਫਿਰ ਉਸ ਦੇ ਗਲੇ ’ਚ ਬੰਨ੍ਹੀ ਟਾਈ ਨੂੰ ਇੰਨੀ ਜ਼ੋਰ ਨਾਲ ਖਿੱਚਿਆ ਕਿ ਟਾਈ ਨੇ ਗਲੇ ਨੂੰ ਕੱਸ ਲਿਆ। ਬੱਚੇ ਦਾ ਦਮ ਘੁੱਟਣ ਲੱਗਾ ਅਤੇ ਉਹ ਜ਼ਮੀਨ ’ਤੇ ਡਿੱਗ ਪਿਆ। ਅਜਿਹਾ ਹੁੰਦੇ ਦੇਖ, ਦੂਜੇ ਬੱਚੇ ਰੌਲਾ ਪਾਉਣ ਲੱਗੇ, ਰੋਣ ਲੱਗੇ।

ਉੱਥੇ ਆਲੇ-ਦੁਆਲੇ ਵੱਡੀਆਂ ਕਲਾਸਾਂ ’ਚ ਪੜ੍ਹਨ ਵਾਲੇ ਬੱਚੇ ਵੀ ਖੇਡ ਰਹੇ ਸਨ। ਉਨ੍ਹਾਂ ਨੇ ਛੋਟੇ ਬੱਚਿਆਂ ਦਾ ਰੋਣਾ ਅਤੇ ਚੀਕਾਂ ਸੁਣੀਆਂ, ਤਾਂ ਉਹ ਉਸ ਪਾਸੇ ਦੌੜੇ ਜਿੱਥੇ ਬੱਚਾ ਡਿੱਗਿਆ ਸੀ। ਕੁਝ ਬੱਚੇ ਅਧਿਆਪਕਾਂ ਕੋਲ ਵੀ ਪਹੁੰਚੇ। ਵੱਡੇ ਬੱਚਿਆਂ ਨੇ ਡਿੱਗੇ ਹੋਏ ਬੱਚੇ ਨੂੰ ਦੇਖਿਆ, ਤਾਂ ਉਨ੍ਹਾਂ ਨੂੰ ਗੱਲ ਸਮਝਦਿਆਂ ਦੇਰ ਨਾ ਲੱਗੀ। ਫੌਰਨ ਇਕ ਵੱਡੇ ਬੱਚੇ ਨੇ ਛੋਟੇ ਬੱਚੇ ਦੀ ਟਾਈ ਨੂੰ ਢਿੱਲਾ ਕੀਤਾ। ਦੂਜੇ ਬੱਚੇ ਨੇ ਮੂੰਹ ’ਤੇ ਪਾਣੀ ਦੇ ਛਿੱਟੇ ਮਾਰੇ। ਜਦੋਂ ਹੇਠਾਂ ਡਿੱਗੇ ਬੱਚੇ ਨੇ ਅੱਖਾਂ ਖੋਲ੍ਹੀਆਂ, ਤਾਂ ਉਸ ਨੂੰ ਪਾਣੀ ਪਿਲਾਇਆ। ਉਦੋਂ ਤੱਕ ਕਈ ਅਧਿਆਪਕ ਵੀ ਉੱਥੇ ਆ ਪਹੁੰਚੇ। ਬੱਚੇ ਨੂੰ ਮੈਡੀਕਲ ਰੂਮ ’ਚ ਲਿਜਾਇਆ ਗਿਆ। ਉਸ ਦਾ ਇਲਾਜ ਕੀਤਾ ਗਿਆ। ਉਸ ਦੇ ਘਰਦਿਆਂ ਨੂੰ ਬੁਲਾਇਆ ਗਿਆ। ਬੱਚਾ ਹੁਣ ਠੀਕ ਸੀ। ਘਰ ਵਾਲੇ ਉਸ ਨੂੰ ਆਪਣੇ ਨਾਲ ਲੈ ਗਏ।

ਚੰਗੀ ਕਿਸਮਤ ਸੀ ਕਿ ਵੱਡੇ ਬੱਚਿਆਂ ਦੀ ਜਾਗਰੂਕਤਾ ਅਤੇ ਸਕੂਲ ਦੀਆਂ ਡਾਕਟਰੀ ਸਹੂਲਤਾਂ ਕਰ ਕੇ ਛੋਟੇ ਬੱਚੇ ਦੀ ਜਾਨ ਬਚ ਗਈ। ਇਸ ਹਾਦਸੇ ’ਚ ਬੱਚਿਆਂ ਦੀ ਆਪਸੀ ਲੜਾਈ ਤਾਂ ਜ਼ਿੰਮੇਵਾਰ ਸੀ ਹੀ, ਉਹ ਟਾਈ ਵੀ ਜ਼ਿੰਮੇਵਾਰ ਸੀ, ਜਿਸ ਨੂੰ ਖਿੱਚਣ ਨਾਲ ਬੱਚੇ ਦੀ ਜਾਨ ਜਾਂਦੇ-ਜਾਂਦੇ ਬਚੀ ਸੀ ਪਰ ਉਸ ਵੇਲੇ ਨਾ ਸਕੂਲ, ਨਾ ਮਾਤਾ-ਪਿਤਾ, ਕਿਸੇ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਕਿ ਕੀ ਬੱਚਿਆਂ ਦੀ ਸਕੂਲੀ ਯੂਨੀਫਾਰਮ ’ਚ ਟਾਈ ਦਾ ਹੋਣਾ ਜ਼ਰੂਰੀ ਹੈ। ਸਗੋਂ ਇਸ ਘਟਨਾ ਤੋਂ ਉਸ ਜਾਂ ਕਿਸੇ ਹੋਰ ਸਕੂਲ ਨੇ ਸ਼ਾਇਦ ਹੀ ਕੋਈ ਸਬਕ ਸਿੱਖਿਆ ਹੋਵੇ।

ਉਸ ਸਮੇਂ ਜਿਸ ਬੱਚੇ ਨਾਲ ਦੁਰਘਟਨਾ ਹੋਣੋਂ ਬਚੀ ਸੀ, ਉਹ ਇਸ ਹਾਦਸੇ ਤੋਂ ਬੁਰੀ ਤਰ੍ਹਾਂ ਘਬਰਾ ਗਿਆ। ਉਸ ਨੇ ਸਕੂਲ ਜਾਣ ਤੋਂ ਮਨ੍ਹਾ ਕਰ ਦਿੱਤਾ। ਸਕੂਲ ਜਾਣ ਦੀ ਗੱਲ ਸੁਣਦੇ ਹੀ ਉਹ ਜ਼ੋਰ-ਜ਼ੋਰ ਨਾਲ ਰੋਣ ਲੱਗਦਾ। ਖਾਣਾ-ਪੀਣਾ ਛੱਡ ਦਿੰਦਾ। ਫਿਰ ਉਸ ਦਾ ਦਾਖ਼ਲਾ ਦੂਜੇ ਸਕੂਲ ’ਚ ਕਰਵਾਇਆ ਗਿਆ। ਬੜੀ ਮੁਸ਼ਕਿਲ ਨਾਲ ਉਸ ਨੂੰ ਸਕੂਲ ਜਾਣ ਲਈ ਮਨਾਇਆ ਗਿਆ ਪਰ ਅਫ਼ਸੋਸ ਕਿ ਨਵੇਂ ਸਕੂਲ ’ਚ ਵੀ ਉਸ ਨੂੰ ਯੂਨੀਫਾਰਮ ਦੀ ਟਾਈ ਤੋਂ ਛੁਟਕਾਰਾ ਨਹੀਂ ਮਿਲਿਆ।

ਇਹ ਤਾਂ ਸਿਰਫ਼ ਇਕ ਘਟਨਾ ਸੀ। ਅਜਿਹੀਆਂ ਨਾ ਜਾਣੇ ਕਿੰਨੀਆਂ ਬੇਸ਼ੁਮਾਰ ਘਟਨਾਵਾਂ ਆਏ ਦਿਨ ਹੁੰਦੀਆਂ ਹੋਣਗੀਆਂ, ਜੋ ਪਤਾ ਵੀ ਨਹੀਂ ਲੱਗਦੀਆਂ ਹੋਣਗੀਆਂ। ਪਤਾ ਲੱਗਣ ਵੀ ਤਾਂ ਇਕ-ਅੱਧਾ ਦਿਨ ਚਰਚਾ ਕਰ ਕੇ ਲੋਕ ਭੁੱਲ ਜਾਂਦੇ ਹਨ।

ਜਦੋਂ ਇਹ ਘਟਨਾ ਪਤਾ ਲੱਗੀ, ਤਾਂ ਲੋਕ ਸੋਚਣ ਲੱਗੇ ਕਿ ਆਖ਼ਰ ਛੋਟੇ ਬੱਚਿਆਂ ਦੀ ਯੂਨੀਫਾਰਮ ’ਚ ਟਾਈ ਕਿਉਂ ਹੋਣੀ ਚਾਹੀਦੀ ਹੈ। ਉਂਝ ਵੀ ਭਾਰਤ ਵਰਗੇ ਗਰਮ ਦੇਸ਼ ’ਚ ਟਾਈ ਦੀ ਕੋਈ ਲੋੜ ਵੀ ਨਹੀਂ ਹੁੰਦੀ। ਇਹ ਬਸ ਸਾਹਬੀ ਦਿਖਾਵੇ ਅਤੇ ਅੰਗਰੇਜ਼ਾਂ ਦੀ ਨਕਲ ਕਰਨ ਦਾ ਇਕ ਤਰੀਕਾ ਮਾਤਰ ਹੈ।

ਖ਼ੈਰ, ਹਾਲ ਹੀ ’ਚ ਜਦੋਂ ਹਰਿਆਣਾ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਵੀ ਸਕੂਲੀ ਬੱਚਿਆਂ ਨੂੰ ਗੰਢ ਵਾਲੀ ਟਾਈ ਬੰਨ੍ਹਣ ’ਤੇ ਇਤਰਾਜ਼ ਜਤਾਇਆ, ਤਾਂ ਉੱਪਰ ਲਿਖੀ ਘਟਨਾ ਯਾਦ ਆ ਗਈ। ਕਮਿਸ਼ਨ ਨੇ ਰਾਜ ਦੇ ਨਿੱਜੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਾਰੇ ਸਕੂਲਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਜਿਸ ’ਚ ਕਿਹਾ ਗਿਆ ਹੈ ਕਿ ਸਕੂਲਾਂ ’ਚ ਪੜ੍ਹਨ ਵਾਲੇ ਬੱਚੇ ਗੰਢ ਵਾਲੀ ਟਾਈ ਦੀ ਥਾਂ ’ਤੇ ਕਲਿੱਪ ਵਾਲੀ ਟਾਈ ਜਾਂ ਵੈਲਕਰੋ ਭਾਵ ਕਿ ਹੁੱਕ ਵਾਲੀ ਟਾਈ ਪਹਿਨਣ।

ਕਮਿਸ਼ਨ ਨੇ ਵੀ ਉਹੋ ਕਿਹਾ, ਜਿਸ ਘਟਨਾ ਦਾ ਜ਼ਿਕਰ ਉੱਪਰ ਕੀਤਾ ਗਿਆ ਹੈ। ਕਮਿਸ਼ਨ ਨੇ ਕਿਹਾ ਕਿ ਗੰਢ ਵਾਲੀ ਟਾਈ ਪਹਿਨਣ ਨਾਲ ਦੇਸ਼ ਦੇ ਵੱਖ-ਵੱਖ ਸਕੂਲਾਂ ਤੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨਾਲ ਰੋਜ਼ਾਨਾ ਦੀਆਂ ਸਕੂਲੀ ਸਰਗਰਮੀਆਂ ’ਚ ਬੱਚੇ ਹਾਦਸਾਗ੍ਰਸਤ ਹੁੰਦੇ ਹਨ। ਇੱਥੋਂ ਤੱਕ ਕਿ ਬੱਚਿਆਂ ਨੇ ਜਾਨ ਵੀ ਗੁਆਈ ਹੈ। ਇਹੋ ਨਹੀਂ, ਸਕੂਲਾਂ ਦੇ ਝੂਲਿਆਂ, ਹੁੱਕਾਂ ਅਤੇ ਹੋਰ ਉਪਕਰਨਾਂ ’ਚ ਵੀ ਬੱਚਿਆਂ ਦੀਆਂ ਟਾਈਆਂ ਉਲਝ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਜੀਵਨ ਖ਼ਤਰੇ ’ਚ ਪੈ ਜਾਂਦਾ ਹੈ।

ਇਸ ਲਈ ਸਕੂਲਾਂ ’ਚ ਬੱਚਿਆਂ ਦੀ ਸੁਰੱਖਿਆ ਪਹਿਲੀ ਪਹਿਲ ਹੈ। ਉਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਕਮਿਸ਼ਨ ਵਲੋੋਂ ਜਾਰੀ ਕੀਤੀ ਗਈ ਐਡਵਾਈਜ਼ਰੀ ’ਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਤੱਕ ਸਾਰੇ ਸਕੂਲ ਟਾਈਆਂ ਨਾਲ ਸਬੰਧਤ ਨਵੀਂ ਸੁਰੱਖਿਆ ਵਿਵਸਥਾ ਲਾਗੂ ਨਾ ਕਰ ਲੈਣ, ਬੱਚਿਆਂ ਨੂੰ ਸਰੀਰਕ ਸਿੱਖਿਆ, ਖੇਡ-ਕੁੱਦ ਅਤੇ ਅਜਿਹੇ ਹੀ ਹੋਰ ਕੰਮਾਂ ਤੋਂ ਦੂਰ ਰੱਖਿਆ ਜਾਵੇ, ਜਿਨ੍ਹਾਂ ਨਾਲ ਉਨ੍ਹਾਂ ਦੇ ਜੀਵਨ ਲਈ ਮੁਸ਼ਕਿਲ ਪੈਦਾ ਹੋ ਸਕਦੀ ਹੈ।

ਬਾਲ ਸੁਰੱਖਿਆ ਕਮਿਸ਼ਨ ਨੇ ਹਰਿਆਣਾ ’ਚ ਸਿੱਖਿਆ ਨਾਲ ਸਬੰਧਤ ਅਧਿਕਾਰੀਆਂ ਨੂੰ ਵੀ ਪੱਤਰ ਲਿਖਿਆ ਹੈ। ਅਧਿਕਾਰੀਆਂ ਤੋਂ ਮੰਗ ਕੀਤੀ ਗਈ ਹੈ ਕਿ ਉਹ ਕਮਿਸ਼ਨ ਵਲੋਂ ਜਾਰੀ ਐਡਵਾਈਜ਼ਰੀ ਨੂੰ ਸਕੂਲਾਂ ’ਚ ਲਾਗੂ ਕਰਵਾਉਣ, ਜਿਸ ਨਾਲ ਕਿ ਬੱਚਿਆਂ ਦੀ ਸੁਰੱਖਿਆ ਯਕੀਨੀ ਹੋ ਸਕੇ।

ਹਰਿਆਣਾ ਬਾਲ ਸੁਰੱਖਿਆ ਕਮਿਸ਼ਨ ਦੀ ਇਹ ਪਹਿਲ ਸ਼ਲਾਘਾਯੋਗ ਹੈ। ਕਾਇਦੇ ਨਾਲ ਤਾਂ ਇਸ ਨੂੰ ਸਿਰਫ਼ ਹਰਿਆਣਾ ਤੱਕ ਹੀ ਨਹੀਂ, ਪੂਰੇ ਦੇਸ਼ ’ਚ ਲਾਗੂ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਟਾਈ ਵਾਲੀ ਯੂਨੀਫਾਰਮ ਦਾ ਰਿਵਾਜ਼ ਆਪਣੇ ਦੇਸ਼ ’ਚ ਸਿਰਫ਼ ਮਹਾਨਗਰਾਂ, ਨਗਰਾਂ, ਕਸਬਿਆਂ ਤੱਕ ਹੀ ਸੀਮਤ ਨਹੀਂ ਹੈ। ਇਹ ਪਿੰਡ-ਪਿੰਡ ਤੱਕ ਜਾ ਪਹੁੰਚਿਆ ਹੈ। ਪੀਲੀਆਂ ਬੱਸਾਂ ’ਚ ਅਜਿਹੀ ਹੀ ਯੂਨੀਫਾਰਮ ’ਚ ਬੱਚੇ ਸਕੂਲ ਜਾਂਦੇ ਦਿਸਦੇ ਹਨ। ਜਿਸ ਯੂਨੀਫਾਰਮ ਨੂੰ ਆਪਣੇ ਬੱਚਿਆਂ ਨੂੰ ਪੁਆ ਕੇ ਮਾਤਾ-ਪਿਤਾ ਮਾਣ ਮਹਿਸੂਸ ਕਰਦੇ ਹਨ, ਉਨ੍ਹਾਂ ਨੂੰ ਨਹੀਂ ਪਤਾ ਜਾਂ ਉਹ ਇਸ ਪਾਸੇ ਧਿਆਨ ਹੀ ਨਹੀਂ ਦਿੰਦੇ ਕਿ ਉਹੋ ਯੂਨੀਫਾਰਮ ਬੱਚੇ ਲਈ ਜਾਨਲੇਵਾ ਵੀ ਹੋ ਸਕਦੀ ਹੈ।

ਬੱਚਿਆਂ ਲਈ ਅਜਿਹੀ ਯੂਨੀਫਾਰਮ ਹੋਵੇ, ਜੋ ਉਨ੍ਹਾਂ ਨੂੰ ਪਹਿਨਣ ’ਚ ਆਸਾਨ ਹੋਵੇ। ਬਹੁਤੀ ਮਹਿੰਗੀ ਵੀ ਨਾ ਹੋਵੇ। ਆਏ ਦਿਨ ਫ਼ਾਇਦੇ ਲਈ ਸਕੂਲ ਉਸ ਨੂੰ ਨਾ ਬਦਲਣ।

—ਸ਼ਮਾ ਸ਼ਰਮਾ

  • Students
  • School Uniform
  • Uniform

ਪਵਾਰ ਨੂੰ ਆਪਣੀ ਪਾਰਟੀ ’ਚ ਅੰਦਰੂਨੀ ਸੰਕਟਾਂ ਦਾ ਸਾਹਮਣਾ

NEXT STORY

Stories You May Like

  • deaths of children are happening due to some reckless drivers
    ‘ਸਕੂਲੀ ਬੱਸਾਂ ਦੇ ਕੁਝ ਲਾਪਰਵਾਹ ਡਰਾਈਵਰਾਂ’ ਦੇ ਕਾਰਨ ਹੋ ਰਹੀਆਂ ਬੱਚਿਆਂ ਦੀਆਂ ਮੌਤਾਂ!
  • heat as high as 48 degrees in a temperature
    35 ਡਿਗਰੀ ਤਾਪਮਾਨ ’ਚ 48 ਡਿਗਰੀ ਵਰਗਾ ਸੇਕ: ਸਕੂਲੀ ਬੱਚਿਆਂ ਲਈ ਆਫ਼ਤ ਬਣੀ ਅੱਤ ਦੀ ਹੁੰਮਸ
  • road accident private bus full of school children in hoshiarpur
    ਹੁਸ਼ਿਆਰਪੁਰ 'ਚ ਸਕੂਲੀ ਬੱਚਿਆਂ ਨਾਲ ਭਰੀ ਨਿੱਜੀ ਬੱਸ ਹੋਈ ਹਾਦਸੇ ਦਾ ਸ਼ਿਕਾਰ, ਮੂੰਹ 'ਚੋਂ ਬਚੇ 20 ਵਿਦਿਆਰਥੀ
  • ludhiana school news
    ਲੁਧਿਆਣਾ : ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਸਕੂਲੀ ਬੱਚਿਆਂ ਨੂੰ ਕੀਤੀ ਗਈ ਛੁੱਟੀ
  • two students injured on road accident
    ਬੱਸ ਤੇ ਸਕੂਟਰੀ ਦੀ ਭਿਆਨਰ ਟੱਕਰ, ਦੋ ਸਕੂਲੀ ਵਿਦਿਆਰਥਣਾਂ ਫੱਟੜ
  • horrific collision between two school buses in jalandhar
    ਜਲੰਧਰ 'ਚ ਦੋ ਸਕੂਲੀ ਬੱਸਾਂ ਦੀ ਜ਼ਬਰਦਸਤ ਟੱਕਰ! ਪਲਟੀ ਬੱਸ, ਹਾਦਸਾ ਵੇਖ ਸਹਿਮੇ ਲੋਕ
  • big malls are opening in gurdaspur
    ਗੁਰਦਾਸਪੁਰ ’ਚ ਖੁੱਲ੍ਹ ਰਹੇ ਵੱਡੇ ਮਾਲ, Online ਕਾਰੋਬਾਰ ਦੇ ਸ਼ਿਕਾਰ ਹੋ ਰਹੇ ਹਨ ਛੋਟੇ ਦੁਕਾਨਦਾਰ
  • 1 42 lakh small industries closed in five years  10 26 lakh jobs affected
    ਪੰਜ ਸਾਲਾਂ 'ਚ 1.42 ਲੱਖ ਛੋਟੇ ਉਦਯੋਗ ਹੋਏ ਬੰਦ, 10.26 ਲੱਖ ਨੌਕਰੀਆਂ ਹੋਈਆਂ ਪ੍ਰਭਾਵਿਤ
  • major weather warning in punjab for next 48 hours
    ਪੰਜਾਬ 'ਚ ਅਗਲੇ 48 ਘੰਟਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ...
  • building rules changes in rules
    ਪੰਜਾਬ ’ਚ ਬਿਲਡਿੰਗ ਨਿਯਮਾਂ ਵਿਚ ਬਦਲਾਅ, ਲਿਆ ਗਿਆ ਇਹ ਵੱਡਾ ਫ਼ੈਸਲਾ
  • rain in punjab meteorological department
    ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
  • punjab school education board issues strict order
    ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਖ਼ਤ ਰੁਖ, ਸੂਬੇ ਦੇ ਸਾਰੇ ਸਕੂਲਾਂ ਲਈ ਨਵੇਂ...
  • 20 foot road  water pipe  municipal corporation
    120 ਫੁੱਟੀ ਰੋਡ 'ਤੇ ਪੈ ਗਿਆ ਵੱਡਾ ਟੋਇਆ, ਪਾਣੀ ਵਾਲੀ ਪਾਈਪ ਵੀ ਲੀਕ, ਨਿਗਮ ਬੇਖਬਰ
  • heavy rains for 4 consecutive days in punjab thunderstorm alert
    ਪੰਜਾਬ 'ਚ ਲਗਾਤਾਰ 4 ਦਿਨ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ...
  • haryana chief minister naib singh saini visit in nakodar
    ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ
  • cm naib saini different style stopped convoy in nurmahal met people passing by
    CM ਨਾਇਬ ਸੈਣੀ ਦਾ ਵੱਖਰਾ ਅੰਦਾਜ਼: ਨੂਰਮਹਿਲ 'ਚ ਰੋਕਿਆ ਕਾਫ਼ਲਾ, ਰਾਹ ਜਾਂਦੇ...
Trending
Ek Nazar
bus bursts into flames

ਵੀਅਤਨਾਮ 'ਚ ਯਾਤਰੀ ਬੱਸ ਨੂੰ ਲੱਗੀ ਅੱਗ, 7 ਲੋਕਾਂ ਦੀ ਦਰਦਨਾਕ ਮੌਤ

surprise checking in amritsar central jail

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਅਚਨਚੇਤ ਚੈਕਿੰਗ, 18 ਹਵਾਲਾਤੀਆਂ ਤੋਂ ਮੋਬਾਈਲ...

brain tumor treatment

ਉਮੀਦ ਦੀ ਕਿਰਨ! ਬ੍ਰੇਨ ਟਿਊਮਰ ਦੇ ਇਲਾਜ 'ਚ ਵਿਗਿਆਨੀਆਂ ਨੂੰ ਮਿਲੀ ਵੱਡੀ ਸਫਲਤਾ

carney strong response to trump

ਟਰੰਪ ਨੇ ਕੈਨੇਡਾ 'ਤੇ ਫੋੜਿਆ ਟੈਰਿਫ ਬੰਬ! ਕੈਨੇਡੀਅਨ PM ਕਾਰਨੀ ਨੇ ਦਿੱਤਾ ਕਰਾਰਾ...

famous bollywood actor buys luxurious bungalow worth rs 84 crore

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਖਰੀਦਿਆ 84 ਕਰੋੜ ਦਾ ਆਲੀਸ਼ਾਨ ਬੰਗਲਾ, 5 ਕਰੋੜ ਤਾਂ...

new us visa rules

ਅਮਰੀਕਾ ਦੇ ਨਵੇਂ ਵੀਜ਼ਾ ਨਿਯਮਾਂ ਕਾਰਨ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ

this famous actor is still single at the age of 40

'7 ਮੁੰਡਿਆਂ ਨੂੰ ਡੇਟ ਕਰ ਰਹੀ ਸੀ Girlfriend' ! 40 ਸਾਲ ਦੀ ਉਮਰ 'ਚ ਵੀ...

china  dominance in kyrgyzstan

ਕਿਰਗਿਜ਼ਸਤਾਨ 'ਚ ਚੀਨ ਦਾ ਵਧਦਾ ਦਬਦਬਾ! ਦੇਸ਼ ਦੀ ਪ੍ਰਭੂਸੱਤਾ ਨੂੰ ਲੈ ਕੇ ਵਧੀ...

gunfire near pakistan minister

ਪਾਕਿ ਮੰਤਰੀ ਅਤਾਉੱਲਾ ਤਰਾਰ ਦੀ ਕਾਰ ਨੇੜੇ ਗੋਲੀਬਾਰੀ, ਵਾਲ-ਵਾਲ ਬਚੀ ਜਾਨ

actress on casting couch

'ਰਾਤ ਨੂੰ ਉਸਨੇ ਮੈਨੂੰ ਹੋਟਲ ਦੇ ਕਮਰੇ 'ਚ...'; ਇਸ ਮਸ਼ਹੂਰ ਅਦਾਕਾਰਾ ਨੇ ਕੀਤਾ...

entertainment industry mourns death of veteran actor

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਦਿਹਾਂਤ, ਆਸਟ੍ਰੇਲੀਆ 'ਚ...

andy burnham

ਐਂਡੀ ਬਰਨਹੈਮ ਬਣੇ ਬ੍ਰਿਟੇਨ ਦੇ ਨਵੇਂ PM

american soldiers

ਈਰਾਨੀ ਹਮਲੇ 'ਚ ਮਾਰੇ ਗਏ ਦੋ ਅਮਰੀਕੀ ਸੈਨਿਕਾਂ ਦੀ ਪਛਾਣ ਜਾਰੀ

monsoon rains

ਪਾਕਿਸਤਾਨ : ਮੌਨਸੂਨ ਦੀ ਬਾਰਿਸ਼ ਨੇ ਲਈ ਛੇ ਲੋਕਾਂ ਦੀ ਜਾਨ, ਕਈ ਜ਼ਖਮੀ

indians in italy

ਇਟਲੀ ਦੇ ਦਰਿਆ ਅੱਦਾ ਨੇ ਲੈ ਲਈ ਚਾਚੇ-ਭਤੀਜੇ ਦੀ ਜਾਨ, ਭਾਰਤੀ ਭਾਈਚਾਰੇ 'ਚ ਛਾਇਆ...

nyc mayor

ਨੇਤਨਯਾਹੂ ਨੂੰ ਕਰਾਂਗੇ ਗ੍ਰਿਫ਼ਤਾਰ! ਬਿਆਨ 'ਤੇ NYC ਦੇ ਮੇਅਰ ਮਮਦਾਨੀ ਨੂੰ ਕਰਾਰਾ...

study in america

ਅਮਰੀਕਾ ’ਚ ਪੜ੍ਹਾਈ ਹੁਣ ਪਹਿਲਾਂ ਵਾਂਗ ਆਸਾਨ ਨਹੀਂ, ਵਿਦੇਸ਼ੀ ਵਿਦਿਆਰਥੀਆਂ ’ਤੇ...

tooth cavities

ਵਿਗਿਆਨੀਆਂ ਦਾ ਦਾਅਵਾ : ਡੈਂਟਿਸਟ ਦੇ ਡ੍ਰਿਲ ਤੋਂ ਮਿਲ ਸਕਦੀ ਹੈ ਛੁੱਟੀ, ਹੁਣ ਖੁਦ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • moon is a symbol of the triumph of science
      ਅੱਜ ਕੌਮਾਂਤਰੀ ਚੰਦਰਮਾ ਦਿਵਸ ’ਤੇ ਵਿਸ਼ੇਸ਼: ਕਲਪਨਾਵਾਂ ਦਾ ਨਹੀਂ, ਵਿਗਿਆਨ ਦੀ...
    • iran us war is a boon for china
      ‘ਚੀਨ ਲਈ ‘ਵਰਦਾਨ’ ਹੈ ਈਰਾਨ-ਅਮਰੀਕਾ ਜੰਗ’ ਬਿਨਾਂ ਕੁਝ ਕੀਤੇ ਆਪਣਾ ਦਬਦਬਾ ਵਧਾ ਲਿਆ!
    • silence on satluj movie
      ‘ਸਤਲੁਜ’ ਦੀਆਂ ਖ਼ਾਮੋਸ਼ੀਆਂ : ਇਸ ਫ਼ਿਲਮ ਦੇ ਜਵਾਬ ’ਚ ਹਨ ਕਈ ਹੋਰ ਪੱਖ
    • lack of teachers
      ਲੋੜੀਂਦੇ ਅਧਿਆਪਕਾਂ ਦੀ ਕਮੀ ’ਚ ਪੜ੍ਹਾਈ ਕਿਵੇਂ ਹੋਵੇ
    • ethanol blended fuel the challenge of balancing concerns
      ‘‘ਈਥੇਨੌਲ ਮਿਸ਼ਰਿਤ ਫਿਊਲ : ਖਦਸ਼ਿਆਂ ਦਰਮਿਆਨੇ ਸਤੁੰਲਨ ਦੀ ਚੁਣੌਤੀ
    • modis new strategic steps in ladakh
      ਲੱਦਾਖ ’ਚ ਮੋਦੀ ਦੇ ਨਵੇਂ ਰਣਨੀਤਕ ਕਦਮ
    • women being killed by drunken husbands and children
      ‘ਸ਼ਰਾਬੀ ਪਤੀਆਂ ਅਤੇ ਬੱਚਿਆਂ ਦੇ ਹੱਥੋਂ’ ਮਾਰੀਆਂ ਜਾ ਰਹੀਆਂ ਔਰਤਾਂ!
    • speculations over the political future of the ncp
      ‘ਰਾਕਾਂਪਾ’ ਦੇ ਸਿਆਸੀ ਭਵਿੱਖ ਨੂੰ ਲੈ ਕੇ ਅਟਕਲਾਂ
    • the root of corruption  s evil will have to be found
      ਲੱਭਣੀ ਹੋਵੇਗੀ ਭ੍ਰਿਸ਼ਟਾਚਾਰ ਦੇ ਰਾਵਣ ਦੀ ਧੁੰਨੀ
    • india export problem
      ਭਾਰਤ ਦੀ ਬਰਾਮਦ ਰਣਨੀਤੀ ’ਚ ਮੌਜੂਦ ਕਮੀ ਨੂੰ ਦੂਰ ਕਰਨ ਦਾ ਸਮਾਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +