ਸ਼ਰਾਬ ਇਕ ਬੁਰਾਈ ਹੈ ਜਿਸ ਕਾਰਨ ਕਈ ਪਰਿਵਾਰ ਉੱਜੜ ਰਹੇ ਹਨ ਪਰ ਸਾਡੀਆਂ ਸਰਕਾਰਾਂ ਤਾਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੀਆਂ। ਇਸੇ ਕਾਰਨ ਉਹ ਵੱਧ ਤੋਂ ਵੱਧ ਮਾਲੀਆ ਪ੍ਰਾਪਤ ਕਰਨ ਲਈ ਹਰ ਸਾਲ ਸ਼ਰਾਬ ਦੇ ਠੇਕਿਆਂ ’ਚ ਵਾਧਾ ਕਰਦੀਆਂ ਜਾਂਦੀਆਂ ਹਨ ਕਿਉਂਕਿ ਸਰਕਾਰਾਂ ਤਾਂ ਚਲਦੀਆਂ ਹੀ ਸ਼ਰਾਬ ਦੀ ਵਿਕਰੀ ਨਾਲ ਹੋਣ ਵਾਲੀ ਆਮਦਨ ਨਾਲ ਹਨ।
ਇਸ ਨੂੰ ਤ੍ਰਾਸਦੀ ਹੀ ਕਿਹਾ ਜਾਵੇਗਾ ਕਿ ਆਮ ਲੋਕ ਤਾਂ ਇਕ ਪਾਸੇ, ਹੁਣ ਤਾਂ ਸਕੂਲਾਂ ਦੇ ਚੰਦ ਅਧਿਆਪਕਾਂ ਨੇ ਵਿਦਿਆਰਥੀਆਂ-ਵਿਦਿਆਰਥਣਾਂ ਨੂੰ ਸ਼ਰਾਬ ਪਿਲਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਦੀਆਂ ਪਿਛਲੇ ਡੇਢ ਮਹੀਨੇ ’ਚ ਸਾਹਮਣੇ ਆਈਆਂ 2 ਮਿਸਾਲਾਂ ਹੇਠਾਂ ਦਰਜ ਹਨ :
* 8 ਮਾਰਚ ਨੂੰ ਮਾਨਸਾ (ਪੰਜਾਬ) ਦੇ ਇਕ ਪ੍ਰਾਈਵੇਟ ਕਾਲਜ ਦੀ ਇਕ ਅਧਿਆਪਿਕਾ ’ਤੇ ਕੁਝ ਵਿਦਿਆਰਥਣਾਂ ਨੂੰ ਸ਼ਰਾਬ ਪਿਲਾਉਣ ਦੇ ਦੋਸ਼ ਲੱਗਣ ਪਿਛੋਂ ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਅਤੇ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਨੇ ਇਸ ਅਧਿਆਪਿਕਾ ਦੇ ਵਿਰੁੱਧ ਵਿਭਾਗੀ ਅਤੇ ਪੁਲਸ ਕਾਰਵਾਈ ਕਰਨ ਦੀ ਮੰਗ ਕੀਤੀ।
ਦੱਸਿਆ ਜਾਂਦਾ ਹੈ ਕਿ ਮਹਾਰਾਸ਼ਟਰ ’ਚ ਇਕ ਕਲਚਰਲ ਪ੍ਰੋਗਰਾਮ ’ਚ ਹਿੱਸਾ ਲੈਣ ਗਈਆਂ ਉਕਤ ਕਾਲਜ ਦੀਆਂ ਵਿਦਿਆਰਥਣਾਂ ਨੂੰ ਸ਼ਰਾਬ ਪਿਲਾਈ ਗਈ ਸੀ। ਪੀੜਤ ਵਿਦਿਆਰਥਣਾਂ ਦਾ ਇਹ ਦੋਸ਼ ਵੀ ਹੈ ਕਿ ਅਧਿਆਪਿਕਾ ਨੇ ਉਨ੍ਹਾਂ ਦੇ ਮੋਬਾਇਲ ਫੋਨ ਦੇ ਡਾਟਾ ਨਾਲ ਛੇੜਛਾੜ ਵੀ ਕੀਤੀ।
* ਅਤੇ ਹੁਣ 19 ਅਪ੍ਰੈਲ ਨੂੰ ਅਜਿਹੇ ਹੀ ਇਕ ਮਾਮਲੇ ’ਚ ‘ਕਟਨੀ’ (ਮੱਧ ਪ੍ਰਦੇਸ਼) ’ਚ ‘ਬਰਵਾਰਾ’ ਬਲਾਕ ਦੇ ‘ਖਿਰਹਨੀ’ ਪਿੰਡ ਦੇ ਇਕ ਸਰਕਾਰੀ ਸਕੂਲ ’ਚ ‘ਨਵੀਨ ਪ੍ਰਤਾਪ ਸਿੰਘ’ ਨਾਂ ਦੇ ਅਧਿਆਪਕ ਵਲੋਂ ਵਿਦਿਆਰਥੀਆਂ ’ਚ ਸ਼ਰਾਬ ਵੰਡਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਗਲਤ ਆਚਰਣ, ਬੱਚਿਆਂ ਨੂੰ ਸ਼ਰਾਬ ਪੀਣ ਲਈ ਉਤਸ਼ਾਹਿਤ ਕਰਨ ਅਤੇ ਅਧਿਆਪਕ ਵਰਗ ਦੀ ਸ਼ਾਨ ਨੂੰ ਘਟਾਉਣ ਦੇ ਦੋਸ਼ ’ਚ ਮੁਅੱਤਲ ਕੀਤਾ ਗਿਆ ਹੈ।
ਅਧਿਆਪਕ ਵਰਗ ਕੋਲੋਂ ਤਾਂ ਮਰਿਆਦਾ ਭਰਿਆ ਜੀਵਨ ਬਿਤਾ ਕੇ ਵਿਦਿਆਰਥੀਆਂ ਦੇ ਸਾਹਮਣੇ ਆਦਰਸ਼ ਪੇਸ਼ ਕਰਨ ਦੀ ਆਸ ਕੀਤੀ ਜਾਂਦੀ ਹੈ। ਇਸ ਲਈ, ਇਸ ਦੇ ਉਲਟ ਬੱਚਿਆਂ ਨੂੰ ਸ਼ਰਾਬ ਰੂਪੀ ਜ਼ਹਿਰ ਪਿਲਾ ਕੇ ਉਨ੍ਹਾਂ ਨੂੰ ਗਲਤ ਰਸਤੇ ’ਤੇ ਪਾਉਣ ਵਾਲੇ ਅਧਿਆਪਕ-ਅਧਿਆਪਿਕਾਵਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਤੁਰੰਤ ਲੋੜ ਹੈ।
–ਵਿਜੇ ਕੁਮਾਰ
‘ਅਦਾਲਤਾਂ ’ਚ ਜੱਜਾਂ ਦੀ ਕਮੀ’ ‘ਲੋਕਾਂ ਨੂੰ ਨਿਆਂ ਮਿਲਣ ’ਚ ਹੋ ਰਹੀ ਦੇਰੀ’
NEXT STORY