Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 18, 2026

    6:26:43 AM

  • america launched a massive attack on iran

    ਅਮਰੀਕਾ ਨੇ ਈਰਾਨ 'ਤੇ 7ਵੀਂ ਰਾਤ ਕੀਤੇ ਜ਼ਬਰਦਸਤ...

  • death toll at funeral in gaza

    ਗਾਜ਼ਾ 'ਚ ਜਨਾਜ਼ੇ 'ਤੇ ਵਰ੍ਹਿਆ ਮੌਤ ਦਾ ਕਹਿਰ:...

  • punjab student news

    ਵੱਡੀ ਖ਼ਬਰ: ਪੰਜਾਬ 'ਚ 60,00,00,000 ਰੁਪਏ ਦੇ...

  • pm narendra modi reached the stage wearing a green scarf

    ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮਾਨਸਿਕ ਤਣਾਅ ’ਚ ਹਾਰਦੇ ਲੋਕ

BLOG News Punjabi(ਬਲਾਗ)

ਮਾਨਸਿਕ ਤਣਾਅ ’ਚ ਹਾਰਦੇ ਲੋਕ

  • Updated: 09 Apr, 2021 03:01 AM
Blog
people who lose out on stress
  • Share
    • Facebook
    • Tumblr
    • Linkedin
    • Twitter
  • Comment

ਪ੍ਰਿੰ. ਡਾ. ਮੋਹਨ ਲਾਲ ਸ਼ਰਮਾ
ਅਕਸਰ ਇਹ ਸੁਣਨ ਅਤੇ ਦੇਖਣ ਨੂੰ ਮਿਲਦਾ ਹੈ ਕਿ ਸਾਡਾ ਨੌਜਵਾਨ ਵਰਗ ਡਿਪ੍ਰੈਸ਼ਨ ’ਚ ਰਹਿੰਦਾ ਹੈ, ਹਰ ਸਮੇਂ ਤਣਾਅ ’ਚ ਜਿਊਂਦਾ ਅਤੇ ਨਿਰਾਸ਼ਾ ਦਾ ਪੱਲਾ ਫੜ ਲੈਂਦਾ ਹੈ। ਇਹ ਹਕੀਕਤ ਅਜੇ ਮੁੱਠੀ ਭਰ ਭਾਵ ਥੋੜ੍ਹੇ ਜਿਹੇ ਨੌਜਵਾਨਾਂ ਤਕ ਹੀ ਸੀਮਿਤ ਹੈ ਪਰ ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਿਸੇ ਵੀ ਵੱਡੀ ਬੀਮਾਰੀ ਦੀ ਸ਼ੁਰੂਆਤ ਛੋਟੀ ਜਿਹੀ ਲਾਪ੍ਰਵਾਹੀ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਜੇਕਰ ਸਹੀ ਇਲਾਜ ਨਾ ਕਰਵਾਇਆ ਜਾਵੇ ਤਾਂ ਨਤੀਜੇ ਖਤਰਨਾਕ ਵੀ ਹੋ ਸਕਦੇ ਹਨ।

ਆਧੁਨਿਕ ਯੁੱਗ ’ਚ ਜਿਥੇ ਮਨੁੱਖ ਨੇ ਇੰਨੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਉਥੇ ਮਾਨਸਿਕ ਤਣਾਅ ਵਰਗੇ ਰੋਗ ਨੂੰ ਵੀ ਜਨਮ ਦਿੱਤਾ ਹੈ। ਤਣਾਅ ਦਿਮਾਗ ਨਾਲ ਜੁੜਿਆ ਹੋਇਆ ਇਕ ਰੋਗ ਹੈ, ਇਹ ਇਕ ਅਜਿਹੀ ਅਵਸਥਾ ਹੈ ਜਦੋਂ ਵਿਅਕਤੀ ਦਾ ਮਨ ਅਤੇ ਦਿਮਾਗ ਚਿੰਤਾ, ਤਣਾਅ, ਉਦਾਸੀ ਨਾਲ ਘਿਰਿਆ ਰਹਿੰਦਾ ਹੈ। ਇਸ ਸਥਿਤੀ ’ਚ ਮਨੁੱਖ ਦੀ ਸੋਚਣ-ਸਮਝਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਅਤੇ ਉਹ ਹੌਲੀ-ਹੌਲੀ ਅੰਦਰੋਂ ਟੁੱਟਣ ਲੱਗਦਾ ਹੈ।

ਇਸ ਮਾਨਸਿਕ ਤਣਾਅ ਦੇ ਕਾਰਣ ਲੋਕ ਸਮੂਹਿਕ ਖੁਦਕੁਸ਼ੀਆਂ ਵੀ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਹਾਲ ਹੀ ’ਚ ਰਾਜਸਥਾਨ ਦੇ ਸੀਕਰ ਅਤੇ ਆਗਰਾ ਦੇ ਗਾਕੁਲਪੁਰਾ ਸਥਿਤ ਬਾਲਕਾ ਬਸਤੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਚ ਬੇਟੇ ਦੇ ਗਮ ਅਤੇ ਆਰਥਿਕ ਨੁਕਸਾਨ ਦੇ ਕਾਰਣ ਲੋਕਾਂ ਨੇ ਖੁਦਕੁਸ਼ੀਆਂ ਕਰਨ ਦਾ ਫੈਸਲਾ ਲਿਆ।

ਜਿਹੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਵਿਅਕਤੀ ਖੁਦਕੁਸ਼ੀ ਕਰਦਾ ਹੈ, ਸ਼ਾਸਤਰਾਂ ਅਨੁਸਾਰ ਉਨ੍ਹਾਂ ਸਮੱਸਿਆਵਾਂ ਦਾ ਹੱਲ ਜ਼ਿੰਦਾ ਰਹਿੰਦੇ ਤਾਂ ਮਿਲ ਸਕਦਾ ਹੈ ਪਰ ਖੁਦਕੁਸ਼ੀ ਕਰਕੇ ਅੰਤਹੀਣ ਦੁੱਖਾਂ ਵਾਲੀ ਜ਼ਿੰਦਗੀ ਦੀ ਸ਼ੁਰੂਆਤ ਹੋ ਜਾਂਦੀ ਹੈ। ਉਨ੍ਹਾਂ ਨੂੰ ਵਾਰ-ਵਾਰ ਪਰਮਾਤਮਾ ਦੇ ਬਣਾਏ ਨਿਯਮ ਨੂੰ ਤੋੜਨ ਦੀ ਸਜ਼ਾ ਭੁਗਤਣੀ ਪੈਂਦੀ ਹੈ।

ਜਦੋਂ ਕੋਈ ਵਿਅਕਤੀ ਕਿਸੇ ਸਥਿਤੀ ’ਚ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦਾ ਹੈ ਤਾਂ ਇਸ ਨੂੰ ਚਿੰਤਾ ਜਾਂ ਤਣਾਅ ਦੀ ਸਥਿਤੀ ਕਹਿੰਦੇ ਹਨ। ਇਸ ਸਥਿਤੀ ’ਚ ਵਿਅਕਤੀ ਖੁਦ ਨੂੰ ਬੇ-ਉਮੀਦ ਮਹਿਸੂਸ ਕਰਨ ਲੱਗਦਾ ਹੈ। ਉਸ ਨੂੰ ਆਪਣੀ ਸਾਰੀ ਜ਼ਿੰਦਗੀ ਬੇਕਾਰ, ਉਹ ਧਰਤੀ ’ਤੇ ਕਿਉਂ ਆਇਆ, ਉਸ ਦਾ ਭਵਿੱਖ ਕੀ ਹੋਵੇਗਾ, ਵਰਗੇ ਸਵਾਲ ਘੇਰਨ ਲੱਗਦੇ ਹਨ।

ਅੱਜ ਦਾ ਸਮਾਂ ਕੋਰੋਨਾ ਦਾ ਸਮਾਂ ਹੈ। ਇਸ ਕੋਰੋਨਾ ਮਹਾਮਾਰੀ ਕਾਰਣ ਲੋਕਾਂ ’ਚ ਮਾਨਸਿਕ ਤਣਾਅ ਵੀ ਕਾਫੀ ਵਧ ਗਿਆ ਹੈ ਕਿਉਂਕਿ ਲਾਕਡਾਊਨ ਹੋਣ ਦੇ ਕਾਰਣ ਕਈ ਲੋਕਾਂ ਦੇ ਕੰਮ-ਧੰਦੇ ਬੰਦ ਹੋ ਗਏ, ਰੋਜ਼ਗਾਰ ਚਲੇ ਗਏ, ਆਰਥਿਕ ਹਾਲਤ ਖਸਤਾ ਹੋ ਗਈ, ਗਰੀਬੀ ਦੇ ਕਾਰਣ ਲੋਕਾਂ ਦੇ ਘਰਾਂ ’ਚ ਝਗੜੇ ਵਧ ਗਏ ਅਤੇ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਵੀ ਇਸ ਦਾ ਬੁਰਾ ਅਸਰ ਪਿਆ।

ਜਦੋਂ ਵਿਅਕਤੀ ਆਪਣੇ ਮਕਸਦ ਨੂੰ ਪ੍ਰਾਪਤ ਨਹੀਂ ਕਰ ਸਕਦਾ ਤਾਂ ਉਹ ਤਣਾਅ ’ਚ ਆ ਜਾਂਦਾ ਹੈ ਅਤੇ ਉਸ ਦੇ ਸੋਚਣ-ਸਮਝਣ ਦੀ ਸ਼ਕਤੀ ਵੀ ਖਤਮ ਹੋ ਜਾਂਦੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉੱਚ ਸਿੱਖਿਆ ਅਤੇ ਆਰਥਿਕ ਤੌਰ ’ਤੇ ਆਤਮਨਿਰਭਰ ਪਰਿਵਾਰਾਂ ’ਚ ਜ਼ਿੰਦਗੀ ਤੋਂ ਮੂੰਹ ਮੋੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਮੌਜੂਦਾ ਸਮੇਂ ’ਚ ਜ਼ਿੰਦਗੀ ਨਾਲ ਜੂਝਣ ਦੀ ਸ਼ਕਤੀ ਵੀ ਘੱਟ ਹੋਈ ਹੈ। ਇਸ ਦਾ ਸਭ ਤੋਂ ਵੱਡਾ ਕਾਰਣ ਸਹਿਣਸ਼ੀਲਤਾ ਦੀ ਘਾਟ ਹੈ।

ਹੁਣ ਸਵਾਲ ਇਹ ਹੈ ਕਿ ਆਖਿਰ ਅਜਿਹਾ ਕੀ ਹੁੰਦਾ ਹੈ ਜੋ ਉਨ੍ਹਾਂ ਦੀ ਸੋਚ ’ਚ ਪਰਿਵਰਤਨ ਆ ਜਾਂਦਾ ਹੈ। ਇਸ ਵਿਸ਼ੇ ’ਚ ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਕਿਸਮ ਦੇ ਲੋਕਾਂ ਦੇ ਨਾਲ ਸਾਨੂੰ ਭਾਵਨਾਤਮਕ ਰੂਪ ਨਾਲ ਜੁੜਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਮਨ ਦੀ ਗੱਲ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਸਭ ਸਿਰਫ ਸੱਚਾ ਅਤੇ ਚੰਗਾ ਮਿੱਤਰ ਹੀ ਕਰ ਸਕਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਖੁਸ਼ੀਆਂ ਵੰਡਣ ਨਾਲ ਵਧਦੀਆਂ ਹਨ ਅਤੇ ਦੁੱਖ ਵੰਡਣ ਨਾਲ ਘੱਟ ਹੁੰਦੇ ਹਨ। ਇਹ ਵੀ ਜ਼ਰੂਰੀ ਨਹੀਂ ਕਿ ਮਾਨਸਿਕ ਤਣਾਅ ਸਿਰਫ ਭਾਵਨਾਤਮਕ ਕਾਰਣਾਂ ਤੋਂ ਹੋਵੇ। ਕਈ ਵਾਰ ਹੋਰ ਕਾਰਣ ਵੀ ਹੋ ਸਕਦੇ ਹਨ ਜਿਵੇਂ ਕੁਪੋਸ਼ਣ, ਮੌਸਮ, ਤਣਾਅ ਜਾਂ ਬੀਮਾਰੀ। ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਲੰਬੇ ਸਮੇਂ ਤਕ ਚੱਲਣ ਵਾਲੀ ਬੀਮਾਰੀ ਵੀ ਵਿਅਕਤੀ ਨੂੰ ਮਾਨਸਿਕ ਤਣਾਅ ਦੇ ਦਿੰਦੀ ਹੈ।

ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਯੋਗ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ। ਲੋੜ ਹੈ ਇਕ ਹੁਨਰਮੰਦ ਸਲਾਹਕਾਰ ਦੀ, ਇਕ ਹੁਨਰਮੰਦ ਮਾਰਗਦਰਸ਼ਕ ਦੀ ਕਿਉਂਕਿ ਇਸ ਦੁਨੀਆ ’ਚ ਅਸੰਭਵ ਕੁਝ ਵੀ ਨਹੀਂ ਹੈ। ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਕੁਝ ਨਾ ਕੁਝ ਅਜਿਹਾ ਕਰਦੇ ਰਹਿਣਾ ਚਾਹੀਦਾ ਹੈ ਜਿਸ ’ਚ ਰੁੱਝ ਕੇ ਉਹ ਦੁੱਖ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਰਹਿਣ। ਇਸ ਦੇ ਨਾਲ ਹੀ ਅਜਿਹੇ ਵਿਅਕਤੀ ਨੂੰ ਆਪਣੇ ਉੱਪਰ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਕਿ ਉਹ ਜੋ ਕਰ ਰਿਹਾ ਹੈ, ਉਹ ਬਿਲਕੁਲ ਸਹੀ ਹੈ।

ਇਸ ਗੱਲ ਦਾ ਸਾਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੇ ਵਿਅਕਤੀ ਨੂੰ ਸਮੇਂ ਸਿਰ ਸੌਣਾ ਅਤੇ ਸਮੇਂ ਸਿਰ ਉੱਠਣਾ ਜ਼ਰੂਰੀ ਹੈ। ਸੰਤੁਲਿਤ ਅਤੇ ਪੌਸ਼ਟਿਕ ਆਹਾਰ ਲਓ, ਰੋਜ਼ਾਨਾ ਕਸਰਤ ਕਰੋ, ਸ਼ਰਾਬ ਅਤੇ ਸਿਗਰਟਨੋਸ਼ੀ ਤੋਂ ਬਚੋ। ਜ਼ਿੰਦਗੀ ’ਚ ਸਹਿਣਸ਼ੀਲਤਾ ਨੂੰ ਅਪਣਾਓ। ਜਿਸ ਤਰ੍ਹਾਂ ਸਰੀਰ ਪੰਜ ਤੱਤਾਂ ਨਾਲ ਬਣਿਆ ਮੰਨਿਆ ਜਾਂਦਾ ਹੈ ਉਸੇ ਤਰ੍ਹਾਂ ਜ਼ਿੰਦਗੀ ਦੇ ਕਈ ਮੂਲਮੰਤਰ ਹਨ ਜਿਸ ਨਾਲ ਜ਼ਿੰਦਗੀ ਨੂੰ ਸੁਖਮਈ ਬਣਾਇਆ ਜਾ ਸਕਦਾ ਹੈ। ਦ੍ਰਿੜ੍ਹ ਸੰਕਲਪ, ਆਤਮਵਿਸ਼ਵਾਸ, ਸੰਜਮ, ਬੁੱਧੀ ਅਤੇ ਵਿਵੇਕ ਆਦਿ ਗੁਣਾਂ ਨੂੰ ਅਪਣਾ ਕੇ ਮਾਨਸਿਕ ਤਣਾਅ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਅਖੀਰ ’ਚ ਮੈਨੂੰ ਲੱਗਦਾ ਹੈ ਕਿ ਵੱਡਿਆਂ ਦਾ ਸਿਰ ’ਤੇ ਹੱਥ ਰੱਖਣਾ ਹੀ ਇਸ ਬੀਮਾਰੀ ਲਈ ਕਾਫੀ ਹੈ।

drmlsharmaz@gmail.com

  • People
  • lose out
  • ਮਾਨਸਿਕ ਤਣਾਅ
  • ਹਾਰਦੇ ਲੋਕ

ਵਿਖਾਵਾਕਾਰੀ ਕਿਸਾਨ ਅਤੇ ਮੋਦੀ ਦਾ ਵਤੀਰਾ

NEXT STORY

Stories You May Like

  • india  s crude oil imports remain strong despite tension in strait of hormuz
    ਸਟ੍ਰੇਟ ਆਫ ਹੋਰਮੂਜ਼ ’ਚ ਤਣਾਅ ਦੇ ਬਾਵਜੂਦ ਭਾਰਤ ਦੀ ਕੱਚਾ ਤੇਲ ਦਰਾਮਦ ਮਜ਼ਬੂਤ
  • common people are in panic due to the activities of extortion gangs
    ‘ਦੇਸ਼ ’ਚ ਜਬਰਨ ਵਸੂਲੀ ਗਿਰੋਹਾਂ ਦੀ’ ਸਰਗਰਮੀ ਕਾਰਨ ਆਮ ਲੋਕ ਦਹਿਸ਼ਤ ’ਚ!
  •   stress relief   with music
    ਸੰਗੀਤ ਨਾਲ ‘ਤਣਾਅ ਮੁਕਤੀ’ ਦਾ ਵਧਦਾ ਟ੍ਰੈਂਡ
  • people are committing crimes under the spell of witchcraft
    ‘ਜਾਦੂ-ਟੂਣੇ ਦੇ ਚੱਕਰ ’ਚ’ ਲੋਕ ਕਰ ਰਹੇ ਅਪਰਾਧ!
  • landslide in china
    ਚੀਨ 'ਚ ਖਿਸਕੀ ਜ਼ਮੀਨ, ਮਲਬੇ ਹੇਠ ਦੱਬੇ ਗਏ 33 ਲੋਕ
  • case of finding fake voter cards during voting in jalalabad
    ਜਲਾਲਾਬਾਦ 'ਚ ਵੋਟਿੰਗ ਦੌਰਾਨ ਜਾਅਲੀ ਵੋਟਰ ਕਾਰਡ ਮਿਲਣ ਦਾ ਮਾਮਲਾ, ਤਣਾਅ ਪੂਰਨ ਬਣਿਆ ਮਾਹੌਲ
  • silver is a boon for mental peace
    ਮਾਨਸਿਕ ਸ਼ਾਂਤੀ ਤੋਂ ਮੁਕਤੀ ਲਈ ਵਰਦਾਨ ਹੈ ਚਾਂਦੀ, ਜਾਣੋ ਇਸ ਦੇ ਜੋਤਿਸ਼ੀ ਲਾਭ
  • sensex and nifty both fell due to tension between us iran
    US-Iran 'ਚ ਵਧਦੇ ਤਣਾਅ ਕਾਰਨ ਸੈਂਸੈਕਸ ਤੇ ਨਿਫਟੀ ਦੋਵੇਂ ਡਿੱਗੇ, ਜਾਣੋ ਬਾਜ਼ਾਰ 'ਚ ਗਿਰਾਵਟ ਦੇ ਹੋਰ ਕਾਰਨ
  • thanks to prime minister modi for safeguarding farmers interests
    ਕਿਸਾਨੀ ਹਿੱਤਾਂ ਦੀ ਪਹਿਰੇਦਾਰੀ ਲਈ ਪ੍ਰਧਾਨ ਮੰਤਰੀ ਮੋਦੀ ਦਾ ਤਹਿਦਿਲੋਂ ਧੰਨਵਾਦ :...
  • historic trade agreement with eu and record increase in msp a boon for punjab
    ਯੂਰਪੀ ਸੰਘ ਨਾਲ ਇਤਿਹਾਸਕ ਵਪਾਰਕ ਸਮਝੌਤਾ ਤੇ MSP 'ਚ ਰਿਕਾਰਡ ਵਾਧਾ ਪੰਜਾਬ ਲਈ...
  • two people arrested with stolen vehicles
    ਚੋਰੀ ਕੀਤੇ ਵਾਹਨਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ
  • pm narendra modi reached the stage wearing a green scarf
    ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ
  • prime minister narendra modi speech
    ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ
  • modi ji comes to punjab he never comes empty handed kewal singh dhillon
    PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ...
  • pm narendra modi reached jalandhar jalandhar cantt railway station
    ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ
  • ashwini vaishnav  railway station  jalandhar cantt  amrit bharat station
    1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4...
Trending
Ek Nazar
pakistani army action

ਪਾਕਿਸਤਾਨੀ ਫੌਜ ਨੇ 24 ਅੱਤਵਾਦੀ ਕੀਤੇ ਢੇਰ, ਰਾਸ਼ਟਰਪਤੀ ਨੇ ਕੀਤੀ ਸ਼ਲਾਘਾ

famous actor secretly got engaged  shared beautiful pictures

ਮਸ਼ਹੂਰ ਅਦਾਕਾਰ ਨੇ ਚੁੱਪ-ਚੁਪੀਤੇ ਕਰਵਾ ਲਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ...

is arjun bijlani dating mouni roy

ਕੀ ਮੌਨੀ ਰਾਏ ਨੂੰ ਡੇਟ ਕਰ ਰਹੇ ਹਨ ਅਰਜੁਨ ਬਿਜਲਾਨੀ ? ਅਦਾਕਾਰ ਨੇ ਸਭ ਦੀ ਬੋਲਤੀ...

another famous couple is separating after 15 years of marriage

ਵਿਆਹ ਦੇ 15 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਕੀਤਾ ਤਲਾਕ ਲੈਣ ਦਾ...

mother five children absconds father of three child

3 ਬੱਚਿਆਂ ਦੇ ਪਿਓ ਨਾਲ ਫ਼ਰਾਰ 5 ਜਵਾਕਾਂ ਦੀ ਮਾਂ, ਅਲਮਾਰੀ ਖੋਲ੍ਹਣ 'ਤੇ ਉੱਡੇ ਪਤੀ...

india strategy

ਪਾਕਿਸਤਾਨ ਦੀ ਅਮਰੀਕਾ-ਈਰਾਨ ਵਿਚਾਲੇ ਵਿਚੋਲਗੀ ਦੀਆਂ ਕੋਸ਼ਿਸ਼ਾਂ ਫੇਲ੍ਹ, ਭਾਰਤ ਦੀ...

czech citizen detained in china

ਚੀਨ ਨੇ ਚੈੱਕ ਨਾਗਰਿਕ ਨੂੰ ਕੀਤਾ ਗ੍ਰਿਫਤਾਰ, ਰਾਸ਼ਟਰੀ ਸੁਰੱਖਿਆ ਨੂੰ ਖਤਰੇ 'ਚ...

indigo flight toilet paper

ਜਹਾਜ਼ 'ਚ 'ਬੰਬ'! ਉਡਾਣ ਤੋਂ ਪਹਿਲਾਂ ਇੰਡੀਗੋ ਦੇ ਯਾਤਰੀਆਂ ਦੀ ਮੁੱਠੀ 'ਚ ਆ...

aamir khan says 3 idiots was not based on sonam wangchuk

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

leopard terror in badala village in hajipur heifer hunted

ਪਿੰਡ ਬਡਾਲਾ 'ਚ ਤੇਂਦੂਏ ਦੀ ਦਹਿਸ਼ਤ! ਵੱਛੀ ਨੂੰ ਬਣਾਇਆ ਸ਼ਿਕਾਰ, ਹੈਰਾਨ ਕਰਦੀ...

tarsem jassar  s film   dastar   gets approval from censor board

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ...

jagannath   rath yatra

ਪਾਕਿਸਤਾਨ 'ਚ ਨਿਕਲੀ ਭਗਵਾਨ ਜਗਨਨਾਥ ਦੀ ਰੱਥ ਯਾਤਰਾ, ਭਗਤੀ 'ਚ ਡੁੱਬੇ ਸ਼ਰਧਾਲੂ

how much did diljit dosanjh charge to play the role of khalra in satluj

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ...

new prime minister

ਯੂਕਰੇਨ 'ਚ ਵੱਡਾ ਸਰਕਾਰੀ ਫੇਰਬਦਲ, ਸੇਰਹੀ ਕੋਰੇਤਸਕੀ ਨੂੰ ਨਵੇਂ ਪ੍ਰਧਾਨ ਮੰਤਰੀ...

coins featuring trump image

ਟਰੰਪ ਦੀ ਤਸਵੀਰ ਵਾਲੇ ਇੱਕ ਡਾਲਰ ਦੇ ਯਾਦਗਾਰੀ 'ਸਿੱਕੇ' ਦਾ ਉਤਪਾਦਨ ਸ਼ੁਰੂ

fire in house

ਪਾਕਿਸਤਾਨ 'ਚ ਵੱਡਾ ਹਾਦਸਾ, ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਹੋਈ ਮੌਤ

modi new zealand visit

PM ਮੋਦੀ ਦੀ ਫੇਰੀ ਨੇ ਭਾਰਤੀਆਂ ਲਈ ਖੋਲ੍ਹ'ਤੇ ਨਿਊਜ਼ੀਲੈਂਡ ਦੇ ਦਰਵਾਜ਼ੇ

japan defense minister visit to india

ਜਲਦ ਭਾਰਤ ਆਉਣਗੇ ਜਾਪਾਨ ਦੇ ਰੱਖਿਆ ਮੰਤਰੀ, ਹੋਣਗੇ ਅਹਿਮ ਸਮਝੌਤੇ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • common people are in panic due to the activities of extortion gangs
      ‘ਦੇਸ਼ ’ਚ ਜਬਰਨ ਵਸੂਲੀ ਗਿਰੋਹਾਂ ਦੀ’ ਸਰਗਰਮੀ ਕਾਰਨ ਆਮ ਲੋਕ ਦਹਿਸ਼ਤ ’ਚ!
    • red corridor
      ‘ਰੈੱਡ ਕਾਰੀਡੋਰ’ ਤੋਂ ਵਾਪਸੀ ਦਾ ਰਾਹ
    • ram mandir chori
      ਚੰਦਾ ਚੋਰੀ : ਭਾਜਪਾ ’ਤੇ ਨੈਤਿਕ ਜਵਾਬਦੇਹੀ ਦਾ ਬੋਝ
    • education and employment
      ਰੋਜ਼ਗਾਰ ਲਾਇਕ ਸਿੱਖਿਆ ਲਈ ਪੁਰਾਣੇ ਡਿਗਰੀ ਢਾਂਚੇ ’ਚ ਬਦਲਾਅ ਜ਼ਰੂਰੀ
    • modi government train revolution
      ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹਰਿਆਣਾ ਬਣਿਆ ਆਧੁਨਿਕ ਰੇਲ ਕ੍ਰਾਂਤੀ...
    • rising crimes of robbing the unemployed by promising them jobs
      ਬੇਰੁਜ਼ਗਾਰਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਲੁੱਟਣ ਦੇ ਵਧ ਰਹੇ ਅਪਰਾਧ!
    • lawrance bishnoi usa
      ਅਮਰੀਕਾ ਨੇ ਲਾਰੈਂਸ ਬਿਸ਼ਨੋਈ ’ਤੇ ਮੁਕੱਦਮਾ ਕਿਉਂ ਚਲਾਇਆ?
    • satluj movie impact
      ਕੀ ‘ਸਤਲੁਜ’ ਪੰਜਾਬ ਵਿਧਾਨ ਸਭਾ ਚੋਣਾਂ ਦੀ ਸਿਆਸੀ ਪਟਕਥਾ ਬਦਲ ਦੇਵੇਗੀ?
    • women jobs
      ਬਹੁਤ ਸਾਰੀਆਂ ਔਰਤਾਂ ਆਪਣੇ ਘਰ ਅਤੇ ਬੱਚਿਆਂ ਦੇ ਕਾਰਨ ਨੌਕਰੀ ਨਹੀਂ ਕਰ ਸਕਦੀਆਂ
    • up elections
      ਯੂ.ਪੀ. ਚੋਣਾਂ ਲਈ ਭਾਜਪਾ ਅਤੇ ਵਿਰੋਧੀ ਧਿਰ ਦੀਆਂ ਤਿਆਰੀਆਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +