ਹਾਲਾਂਕਿ ਜਨਪ੍ਰਤੀਨਿਧੀਆਂ ਤੋਂ ‘ਸਾਦਾ ਜੀਵਨ-ਉਚ ਵਿਚਾਰ’ ਦੀ ਨੀਤੀ ’ਤੇ ਚੱਲਣ ਅਤੇ ਜਨ ਸੇਵਾ ਦੀ ਆਸ ਕੀਤੀ ਜਾਂਦੀ ਹੈ ਪਰ ਕੁਝ ਨੇਤਾ ਲੋਕਾਂ ਦੇ ਸਾਹਮਣੇ ਆਦਰਸ਼ ਉਦਾਹਰਣ ਪੇਸ਼ ਕਰਨ ਦੀ ਬਜਾਏ ਅਨੈਤਿਕ ਕੰਮਾਂ ’ਚ ਸ਼ਾਮਲ ਪਾਏ ਜਾ ਰਹੇ ਹਨ। ਇਨ੍ਹਾਂ ’ਚ ਔਰਤਾਂ ਦਾ ਯੌਨ ਸ਼ੋਸ਼ਣ ਅਤੇ ਜਬਰ-ਜ਼ਨਾਹ ਵਰਗੇ ਗੰਭੀਰ ਅਪਰਾਧ ਵੀ ਸ਼ਾਮਲ ਹਨ। ਜਿਨ੍ਹਾਂ ਦੀਆਂ ਪਿਛਲੇ 5 ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 16 ਮਾਰਚ ਨੂੰ ‘ਬਲੀਆ’ (ਉੱਤਰ ਪ੍ਰਦੇਸ਼) ’ਚ ‘ਸਮਾਜਵਾਦੀ ਸ਼ਿਕਸ਼ਕ ਸਭਾ’ ਦੇ ਰਾਸ਼ਟਰੀ ਮੀਤ ਪ੍ਰਧਾਨ ‘ਜਨਾਰਦਨ ਯਾਦਵ’ ਨੂੰ ਇਕ ਵਿਦਿਆਰਥਣ ਦੀ ਸਹਾਇਤਾ ਕਰਨ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਪੁਲਸ ਨੇ ਗ੍ਰਿਫਤਾਰ ਕੀਤਾ।
* 21 ਅਪ੍ਰੈਲ ਨੂੰ ‘ਸੀਧੀ’ (ਮੱਧ ਪ੍ਰਦੇਸ਼) ਜ਼ਿਲੇ ਦੇ ਇਕ ਭਾਜਪਾ ਨੇਤਾ ‘ਸੁਰੇਸ਼ ਿਸੰਘ’ ਦੇ ਵਿਰੁੱਧ ਇਕ ਮਹਿਲਾ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ’ਚ ਪੁਲਸ ਨੇ ਕੇਸ ਦਰਜ ਕੀਤਾ।
* 5 ਮਈ ਨੂੰ ‘ਨਾਗਪੁਰ’ (ਮਹਾਰਾਸ਼ਟਰ) ’ਚ ਇਕ ਮਹਿਲਾ ਨੇ ‘ਸ਼ਿਵ ਸੈਨਾ’ ਦੇ ਨੇਤਾ ‘ਮੰਗੇਸ਼ ਕਾਸ਼ੀਕਾਰ’ ’ਤੇ ਯੌਨ ਸ਼ੋਸ਼ਣ ਦੇ ਦੋਸ਼ ’ਚ ਕੇਸ ਦਰਜ ਕਰਵਾਇਆ। ਪੀੜਤਾ ਦਾ ਕਹਿਣਾ ਸੀ ਕਿ ਮੁਲਜ਼ਮ ਨੇ ਬੰਦੂਕ ਦੀ ਨੋਕ ’ਤੇ ਉਸਦੇ ਨਾਲ ਯੌਨ ਸਬੰਧ ਬਣਾਉਣ ਲਈ ਦਬਾਅ ਪਾਇਆ।
* 22 ਮਈ ਨੂੰ ‘ਚੇਨਈ’ (ਤਾਮਿਲਨਾਡੂ) ’ਚ ਇਕ ਮਹਿਲਾ ਨੇ ‘ਦ੍ਰਮੁਕ ਯੁਵਾ ਸ਼ਾਖਾ’ ਦੇ ਇਕ ਅਹੁਦੇਦਾਰ ’ਤੇ ਉਸ ਨੂੰ ‘ਵੱਡੇ ਲੋਕਾਂ ਦੇ ਨਾਲ ਯੌਨ ਸਬੰਧ ਬਣਾਉਣ ਦੇ ਲਈ ਮਜਬੂਰ ਕਰਨ ਦੇ ਦੋਸ਼ ’ਚ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ।
* 26 ਜੂਨ ਨੂੰ ‘ਪੁਣੇ’ (ਮਹਾਰਾਸ਼ਟਰ) ’ਚ ਇਕ ਪ੍ਰੋਗਰਾਮ ਦੇ ਦੌਰਾਨ ਇਕ ਸੀਨੀਅਰ ਮਹਿਲਾ ਪੁਲਸ ਅਧਿਕਾਰੀ ਨੇ ਉਸ ਦਾ ਯੌਨ ਸ਼ੋਸ਼ਣ, ਛੇੜਛਾੜ ਅਤੇ ਪਿੱਛਿਓਂ ਆ ਕੇ ਉਸ ਦੇ ਨਾਲ ਗੰਦੀ ਹਰਕਤ ਕਰਨ ਦੇ ਦੋਸ਼ ’ਚ ਭਾਜਪਾ ਦੇ ਨੇਤਾ ਅਤੇ ਪਾਰਟੀ ਦੀ ਸ਼ਹਿਰੀ ਇਕਾਈ ਦੇ ਜਨਰਲ ਸਕੱਤਰ ‘ਪ੍ਰਮੋਦ ਕੋਂਧਰੇ’ ਵਿਰੁੱਧ ਸ਼ਿਕਾਇਤ ਦਰਜ ਕਰਵਾਈ।
* 5 ਜੁਲਾਈ ਨੂੰ ‘ਆਗਰਾ’ (ਉੱਤਰ ਪ੍ਰਦੇਸ਼) ’ਚ ਇਕ ਔਰਤ ਨੇ ਕਾਂਗਰਸ ਨੇਤਾ ਅਤੇ ਵਕੀਲ ‘ਜਲਾਲੂਦੀਨ’ ’ਤੇ ਕਾਂਗਰਸ ਦਫਤਰ ਦੇ ਅੰਦਰ ਹਥਿਆਰ ਦੇ ਦਮ ’ਤੇ ਉਸ ਦੇ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ।
* 21 ਜੁਲਾਈ ਨੂੰ ‘ਭੁਵਨੇਸ਼ਵਰ’ (ਓਡਿਸ਼ਾ) ’ਚ ਕਾਂਗਰਸ ਨਾਲ ਸਬੰਧਤ ਇਕ ਵਿਦਿਆਰਥੀ ਨੇਤਾ ‘ਉਦਿਤ ਪ੍ਰਧਾਨ’ ਨੂੰ ਇਕ ਵਿਦਿਆਰਥਣ ਨੂੰ ਡਰਿੰਕ ’ਚ ਨਸ਼ੀਲਾ ਪਦਾਰਥ ਮਿਲਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ‘ਮੰਚੇਸ਼ਵਰ ਪੁਲਸ’ ਨੇ ਹਿਰਾਸਤ ’ਚ ਲਿਆ।
* 1 ਅਗਸਤ ਨੂੰ ‘ਬੈਂਗਲੁਰੂ’ (ਕਰਨਾਟਕ) ਦੀ ਇਕ ਅਦਾਲਤ ਨੇ ਜਦ (ਸ) ਨੇਤਾ ਅਤੇ ‘ਹਾਸਨ’ ਤੋਂ ਸਾਬਕਾ ਸੰਸਦ ਮੈਂਬਰ ‘ਪ੍ਰਜਵਲ ਰੇਵੰਨਾ’ ਨੂੰ ਆਪਣੀ ਘਰੇਲੂ ਸਹਾਇਕਾ ਨਾਲ ਜਬਰ-ਜ਼ਨਾਹ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ’ਚ ਉਮਰ ਕੈਦ ਅਤੇ 11 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਪ੍ਰਜਵਲ ਰੇਵੰਨਾ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ.ਦੇਵੇਗੌੜਾ ਦਾ ਪੋਤਾ ਹੈ।
* 17 ਅਗਸਤ ਨੂੰ ‘ਬੈਂਗਲੁਰੂ’ ( ਕਰਨਾਟਕ) ’ਚ ਇਕ ਸਪਾ ਨੇਤਾ ਅਤੇ ਉੱਤਰ ਪ੍ਰਦੇਸ਼ ਤੋਂ ਸਾਬਕਾ ਵਿਧਾਇਕ ‘ਗੁੱਡੂ ਪੰਡਿਤ’ ਉਰਫ ‘ਭਗਵਾਨ ਸ਼ਰਮਾ’ ਦੇ ਵਿਰੁੱਧ ਇਕ ਮਹਿਲਾ ਨੇ ਉਸ ਦਾ ਯੌਨ ਸ਼ੋਸ਼ਣ ਕਰਨ ਅਤੇ ਵਿਰੋਧ ਕਰਨ ’ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ’ਚ ਸ਼ਿਕਾਇਤ ਦਰਜ ਕਰਵਾਈ।
* 27 ਅਗਸਤ ਨੂੰ ‘ਪਲਕੜ’ (ਕੇਰਲ) ’ਚ ਭਾਜਪਾ ਮੀਤ ਪ੍ਰਧਾਨ ‘ਸੀ ਿਕ੍ਰਸ਼ਨ ਕੁਮਾਰ’ ’ਤੇ ਉਸ ਦੀ ਸਾਲੀ ਨੇ ਉਸ ਦਾ ਯੌਨ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ। ਵਰਨਣਯੋਗ ਹੈ ਕਿ ਕੁਝ ਸਮੇਂ ਪਹਿਲਾਂ ਜਦੋਂ ਕਿਸੇ ਮਹਿਲਾ ਨੇ ਇਕ ਹੋਰ ਪਾਰਟੀ ਦੇ ਨੇਤਾ ’ਤੇ ਉਸ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਸਨ ਤਾਂ ਉਸ ਨੇਤਾ ਦੇ ਵਿਰੁੱਧ ਪ੍ਰਦਰਸ਼ਨਾਂ ’ਚ ‘ਕ੍ਰਿਸ਼ਨ ਕੁਮਾਰ’ ਸਭ ਤੋਂ ਅੱਗੇ ਸੀ ਪਰ ਹੁਣ ਖੁਦ ਯੌਨ ਸ਼ੋਸ਼ਣ ਦੇ ਦੋਸ਼ ’ਚ ਘਿਰ ਜਾਣ ਦੇ ਕਾਰਨ ਉਹ ਖੁਦ ਵੀ ਵਿਵਾਦਾਂ ’ਚ ਆ ਗਿਆ ਹੈ।
ਸਿਆਸਤਦਾਨਾਂ ’ਤੇ ਇਸ ਤਰ੍ਹਾਂ ਦੇ ਦੋਸ਼ ਲੱਗਣ ਨਾਲ ਉਨ੍ਹਾਂ ਦੇ ਵੱਕਾਰ ਦੇ ਨਾਲ-ਨਾਲ ਉਨ੍ਹਾਂ ਦੀ ਪਾਰਟੀ ਦੇ ਵੱਕਾਰ ਨੂੰ ਭਾਰੀ ਠੇਸ ਲੱਗਦੀ ਹੈ। ਇਸ ਲਈ ਇਸ ਤਰ੍ਹਾਂ ਦੇ ਮਾਮਲਿਆਂ ’ਚ ਜਿੱਥੇ ਪਾਰਟੀ ਨੂੰ ਅਜਿਹੇ ਨੇਤਾਵਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ, ਉੱਥੇ ਹੀ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਅਦਾਲਤਾਂ ਵਲੋਂ ਜਿੰਨੀ ਜਲਦੀ ਫੈਸਲਾ ਸੁਣਾਇਆ ਜਾਵੇ ਓਨਾ ਹੀ ਚੰਗਾ ਹੋਵੇਗਾ ਤਾਂ ਕਿ ਪੀੜਤ ਨੂੰ ਨਿਆਂ ਅਤੇ ਜੋ ਵੀ ਦੋਸ਼ੀ ਹੋਵੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਅਤੇ ਹੋਰਨਾਂ ਨੂੰ ਨਸੀਹਤ ਮਿਲੇ।
–ਵਿਜੇ ਕੁਮਾਰ
ਪੰਜਾਬ ਵਿਚ ਰਾਜਪੂਤਾਂ ਦੀ ਪ੍ਰਤੀਨਿਧਤਾ ’ਤੇ ਗੰਭੀਰਤਾ ਨਾਲ ਮੁੜ ਵਿਚਾਰ ਕਰੇ ਕੇਂਦਰ ਅਤੇ ਰਾਜ ਸਰਕਾਰ
NEXT STORY