Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 06, 2026

    11:12:25 PM

  • big incident in tarn taran  firing at punjab poultry farm and breeding farm

    ਤਰਨਤਾਰਨ 'ਚ ਵੱਡੀ ਵਾਰਦਾਤ! ਪੰਜਾਬ ਪੋਲਟਰੀ ਫਾਰਮ...

  • srh vs pbks

    ਹੈਦਰਾਬਾਦ ਨੇ ਪੰਜਾਬ ਨੂੰ ਦਿੱਤਾ 236 ਦੌੜਾਂ ਦਾ...

  • massive fire engulfs 4 story hotel in hisar

    AC 'ਚ ਹੋ ਗਏ ਬਲਾਸਟ! ਹਿਸਾਰ ਦੇ ਹੋਟਲ 'ਚ ਅੱਗ ਲੱਗਣ...

  • golden opportunity to work in uae

    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਯੈੱਸ ਬੈਂਕ ਸੰਕਟ ਲਈ ਬੈਂਕ ਪ੍ਰਣਾਲੀ ਦੀਆਂ ਖਾਮੀਆਂ ਜ਼ਿੰਮੇਵਾਰ

BLOG News Punjabi(ਬਲਾਗ)

ਯੈੱਸ ਬੈਂਕ ਸੰਕਟ ਲਈ ਬੈਂਕ ਪ੍ਰਣਾਲੀ ਦੀਆਂ ਖਾਮੀਆਂ ਜ਼ਿੰਮੇਵਾਰ

  • Updated: 16 Mar, 2020 01:31 AM
Blog
the bank   s faults are responsible for the face bank crisis
  • Share
    • Facebook
    • Tumblr
    • Linkedin
    • Twitter
  • Comment

ਅਸ਼ਵਨੀ ਗੁਪਤਾ
ਨੀਰਵ ਮੋਦੀ, ਵਿਜੇ ਮਾਲਿਆ ਅਤੇ ਚੰਦਾ ਕੋਚਰ ਵਲੋਂ ਬੈਂਕਾਂ ਨੂੰ ਚੂਨਾ ਲਾਏ ਜਾਣ ਤੋਂ ਬਾਅਦ ਸਾਹਮਣੇ ਆਇਆ ਯੈੱਸ ਬੈਂਕ ਦਾ ਸੰਕਟ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਅਸੀਂ ਨੀਰਵ ਮੋਦੀ ਦੇ ਘਪਲੇ ਤੋਂ ਕੁਝ ਨਹੀਂ ਸਿੱਖਿਆ। ਯੈੱਸ ਬੈਂਕ ਦਾ ਮੌਜੂਦਾ ਸੰਕਟ ਵੀ ਬੈਂਕਿੰਗ ਪ੍ਰਣਾਲੀ ਦੀ ਅਸਫਲਤਾ ਦਾ ਨਤੀਜਾ ਹੈ। ਇਸ ਸੰਕਟ ਦੀ ਤਹਿ ਤਕ ਜਾਣ ਲਈ ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਹੋਵੇਗਾ ਕਿ ਬੈਂਕਿੰਗ ਪ੍ਰਣਾਲੀ ਕੰਮ ਕਿਵੇਂ ਕਰਦੀ ਹੈ ਅਤੇ ਇਸ ਪ੍ਰਣਾਲੀ ’ਚ ਅਜਿਹੀਆਂ ਕਿਹੜੀਆਂ ਖਾਮੀਆਂ ਹਨ, ਜਿਨ੍ਹਾਂ ਦਾ ਫਾਇਦਾ ਉਠਾ ਕੇ ਆਮ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਨੂੰ ਅਰਬਾਂ ਦਾ ਚੂਨਾ ਲਾ ਦਿੱਤਾ ਜਾਂਦਾ ਹੈ। ਦਰਅਸਲ, ਬੈਂਕ ਇਕ ਬੋਰਡ ਰਾਹੀਂ ਕੰਮ ਕਰਦਾ ਹੈ ਅਤੇ ਬੋਰਡ ’ਚ ਬੈਂਕ ਦੇ ਨਿਰਦੇਸ਼ਕਾਂ ਤੋਂ ਇਲਾਵਾ ਆਰ. ਬੀ. ਆਈ. ਵੱਲੋਂ ਨਾਮਜ਼ਦ ਇਕ ਨਿਰਦੇਸ਼ਕ ਵੀ ਹੁੰਦਾ ਹੈ ਅਤੇ ਇਨ੍ਹਾਂ ਸਾਰਿਆਂ ਦੇ ਉੱਪਰ ਬੈਂਕ ਦੇ ਚੇਅਰਮੈਨ ਦੀ ਪੋਸਟ ਹੁੰਦੀ ਹੈ। ਆਮ ਤੌਰ ’ਤੇ ਜੇਕਰ ਕੋਈ ਵਿਅਕਤੀ ਛੋਟਾ ਕਰਜ਼ਾ ਲੈਣ ਜਾਵੇ ਤਾਂ ਉਸ ਦੀ ਮਨਜ਼ੂਰੀ ਲਈ ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਪਰ ਜਦੋਂ ਗੱਲ ਵੱਡੇ ਕਰਜ਼ੇ ਦੀ ਹੁੰਦੀ ਹੈ ਤਾਂ ਬੈਂਕ ਦਾ ਬੋਰਡ ਇਸ ’ਤੇ ਫੈਸਲਾ ਲੈਂਦਾ ਹੈ ਪਰ ਬੈਂਕਾਂ ਦੇ ਬੋਰਡ ’ਚ ਅਜਿਹੇ ਲੋਕ ਨਿਰਦੇਸ਼ਕ ਬਣਾਏ ਜਾਂਦੇ ਹਨ, ਜਿਨ੍ਹਾਂ ਨੂੰ ਵਿਸ਼ੇ ਦੀ ਜਾਣਕਾਰੀ ਘੱਟ ਹੁੰਦੀ ਹੈ ਅਤੇ ਉਹ ਬੋਰਡ ਦੀਆਂ ਬੈਠਕਾਂ ’ਚ ਰਸਮੀ ਕਾਰਵਾਈ ਪੂਰੀ ਕਰਨ ਲਈ ਹੀ ਜਾਂਦੇ ਹਨ, ਇਸ ਲਈ ਸਾਰੇ ਫੈਸਲੇ ਚੇਅਰਮੈਨ ਦੇ ਪੱਧਰ ’ਤੇ ਹੁੰਦੇ ਹਨ ਅਤੇ ਚੇਅਰਮੈਨ ਕਈ ਮਾਮਲਿਆਂ ’ਚ ਆਪਣੇ ਅਧਿਕਾਰਾਂ ਦੀ ਜਾਂ ਤਾਂ ਗਲਤ ਵਰਤੋਂ ਕਰ ਲੈਂਦਾ ਹੈ ਜਾਂ ਉਸ ਦਾ ਇਰਾਦਾ ਠੀਕ ਹੁੰਦੇ ਹੋਏ ਵੀ ਉਸ ਕੋਲੋਂ ਗਲਤੀ ਹੋ ਜਾਂਦੀ ਹੈ ਕਿਉਂਕਿ ਉਥੇ ਚੇਅਰਮੈਨ ਦੇ ਫੈਸਲੇ ’ਤੇ ਤੱਥਾਂ ਦੇ ਆਧਾਰ ’ਤੇ ਉਂਗਲੀ ਉਠਾਉਣ ਵਾਲਾ ਕੋਈ ਨਹੀਂ ਹੁੰਦਾ। ਵੱਡੇ ਕਰਜ਼ੇ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਮਾਮਲਿਆਂ ’ਚ ਬੈਂਕ ਦੇ ਚੇਅਰਮੈਨ ’ਤੇ ਸਿਆਸੀ ਦਬਾਅ ਵੀ ਹੋ ਸਕਦਾ ਹੈ ਅਤੇ ਉਸ ਦੀ ਆਪਣੀ ਨੀਅਤ ਵੀ ਖਰਾਬ ਹੋ ਸਕਦੀ ਹੈ। ਇਸ ਤੋਂ ਇਲਾਵਾ ਕਈ ਵਾਰ ਅਜਿਹਾ ਹੁੰਦਾ ਹੈ ਕਿ ਬੈਂਕ ਆਪਣੇ ਹੱਠੀ ਵਤੀਰੇ ਰਾਹੀਂ ਵੀ ਬਿਜ਼ਨੈੱਸ ਮਾਡਲ ਅਧੀਨ ਵੱਡੇ ਕਰਜ਼ੇ ਮਨਜ਼ੂਰ ਕਰ ਦਿੰਦਾ ਹੈ ਕਿਉਂਕਿ ਬੈਂਕ ਕੋਲ ਇੰਨੀ ਜ਼ਿਆਦਾ ਜਮ੍ਹਾ ਪੂੰਜੀ ਹੁੰਦੀ ਹੈ ਕਿ ਵੱਡੇ ਕਰਜ਼ੇ ਦੇਣਾ ਉਸ ਦੀ ਮਜਬੂਰੀ ਹੋ ਜਾਂਦੀ ਹੈ। ਯੈੱਸ ਬੈਂਕ ਦੇ ਮਾਮਲੇ ’ਚ ਸਭ ਤੋਂ ਵੱਧ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੂੰ 2017 ’ਚ ਹੀ ਬੈਂਕ ਦੀ ਆਰਥਕ ਹਾਲਤ ਦਾ ਪਤਾ ਲੱਗ ਗਿਆ ਸੀ ਪਰ ਇਸ ਦੇ ਬਾਵਜੂਦ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ ਅਤੇ ਬੈਂਕ ਨੂੰ ਵੱਡੇ ਕਰਜ਼ੇ ਦੇਣ ਤੋਂ ਨਹੀਂ ਰੋਕਿਆ ਗਿਆ। ਜੇਕਰ ਇਹ ਸਰਕਾਰੀ ਬੈਂਕ ਹੁੰਦਾ ਤਾਂ ਇਸ ’ਤੇ ਪ੍ਰਾਂਪਟ ਕਰੈਕਟਿਵ ਐਕਸ਼ਨ ਲੈਂਦੇ ਹੋਏ ਇਸ ਨੂੰ ਕਰਜ਼ਾ ਦੇਣ ਤੋਂ ਰੋਕ ਲਿਆ ਜਾਂਦਾ ਪਰ ਰਿਜ਼ਰਵ ਬੈਂਕ ਨੇ ਯੈੱਸ ਬੈਂਕ ਦੇ ਮਾਮਲੇ ’ਚ ਅਜਿਹਾ ਨਹੀਂ ਕੀਤਾ। ਜੇਕਰ ਯੈੱਸ ਬੈਂਕ ਨੂੰ ਪਿਛਲੇ 3 ਸਾਲ ’ਚ ਕਰਜ਼ਾ ਦੇਣ ਤੋਂ ਰੋਕ ਦਿੱਤਾ ਜਾਂਦਾ ਤਾਂ ਸ਼ਾਇਦ ਹਾਲਾਤ ’ਤੇ ਕਾਬੂ ਪਾਇਆ ਜਾ ਸਕਦਾ ਸੀ। ਯੈੱਸ ਬੈਂਕ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਬੈਂਕਾਂ ’ਚੋਂ ਇਕ ਹੈ ਅਤੇ ਬੈਂਕ ਦਾ ਗ੍ਰਾਸ ਐੱਨ. ਪੀ. ਏ. 3.28 ਫੀਸਦੀ ਹੈ, ਜਦਕਿ ਐੱਨ. ਪੀ. ਏ. ਦੀ ਰਾਸ਼ਟਰੀ ਔਸਤ 10 ਫੀਸਦੀ ਹੈ। ਇਸ ਲਿਹਾਜ਼ ਨਾਲ ਬੈਂਕ ਦੀ ਸਿਹਤ ਬੜੀ ਚੰਗੀ ਮੰਨੀ ਜਾ ਸਕਦੀ ਹੈ ਕਿਉਂਕਿ ਇਸ ਦੇ ਬਾਵਜੂਦ ਬੈਂਕ ਜੇਕਰ ਸੰਕਟ ’ਚ ਹੈ ਤਾਂ ਇਸ ਦੇ ਲਈ ਬੈਂਕਿੰਗ ਪ੍ਰਣਾਲੀ ’ਚ ਮੌਜੂਦ ਉਹ ਮੋਰੀਆਂ ਜ਼ਿੰਮੇਵਾਰ ਹਨ, ਜਿਨ੍ਹਾਂ ਦੀ ਵਰਤੋਂ ਕਰ ਕੇ ਬੈਂਕਾਂ ਦਾ ਪੈਸਾ ਗਲਤ ਹੱਥਾਂ ’ਚ ਜਾ ਰਿਹਾ ਹੈ। ਯੈੱਸ ਬੈਂਕ ਦੇ ਸੰਕਟ ਨੂੰ ਹੱਲ ਕਰਨ ਲਈ ਹਾਲਾਂਕਿ ਸਰਕਾਰ ਨੇ ਦਖਲ ਦਿੱਤਾ ਹੈ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਜਮ੍ਹਾਕਰਤਾਵਾਂ ਦਾ ਭਰੋਸਾ ਕਿਵੇਂ ਪਰਤੇਗਾ? ਬੈਂਕ ਦਾ ਭਵਿੱਖ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਆਰ. ਬੀ. ਆਈ. ਵਲੋਂ ਤੈਅ ਕੀਤੇ ਗਏ ਸਮੇਂ ਤੋਂ ਬਾਅਦ ਜਮ੍ਹਾਕਰਤਾ ਬੈਂਕ ’ਚ ਕਿੰਨੀਆਂ ਲੰਮੀਆਂ ਲਾਈਨਾਂ ਲਾਉਂਦੇ ਹਨ। ਯਕੀਨੀ ਤੌਰ ’ਤੇ ਇਸ ਪੂਰੇ ਸੰਕਟ ਤੋਂ ਬਾਅਦ ਬੈਂਕ ਦੇ ਗਾਹਕ ਪਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਆਪਣਾ ਪੈਸਾ ਡੁੱਬਦਾ ਦਿਸ ਰਿਹਾ ਹੈ, ਇਸ ਲਈ ਯੈੱਸ ਬੈਂਕ ਦੇ ਬਾਹਰ ਲੋਕਾਂ ਦੀ ਲਾਈਨ ਲੱਗਣੀ ਲਾਜ਼ਮੀ ਹੈ। ਜਮ੍ਹਾਕਰਤਾਵਾਂ ਦਾ ਭਰੋਸਾ ਵਾਪਸ ਲਿਆਉਣ ਲਈ ਸਰਕਾਰ ਨੂੰ ਕਦਮ ਚੁੱਕਣੇ ਪੈਣਗੇ ਅਤੇ ਉਨ੍ਹਾਂ ਸਾਰੇ ਕਾਰਣਾਂ ਨੂੰ ਜਨਤਾ ਸਾਹਮਣੇ ਲਿਆਉਣਾ ਪਵੇਗਾ, ਜਿਨ੍ਹਾਂ ਕਾਰਣ ਬੈਂਕ ਦੀ ਇਹ ਹਾਲਤ ਹੋਈ ਹੈ। ਪਿਛਲੇ 5 ਮਹੀਨਿਆਂ ਤੋਂ ਬੈਂਕ ਦੇ ਕਾਰੋਬਾਰ ਸਬੰਧੀ ਡਿਟੇਲ ਜਨਤਕ ਨਹੀਂ ਕੀਤੀ ਗਈ, ਇਸ ਲਈ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਇਨ੍ਹਾਂ 5 ਮਹੀਨਿਆਂ ’ਚ ਬੈਂਕ ਦਾ ਐੱਨ. ਪੀ. ਏ. ਕਿੰਨਾ ਵਧਿਆ ਅਤੇ ਬੈਂਕ ਨੂੰ ਕਿੰਨਾ ਘਾਟਾ ਪਿਆ ਹੈ। ਇਸ ਦੇ ਨਾਲ ਇਹ ਸਵਾਲ ਵੀ ਹੈ ਕਿ ਪਿਛਲੇ 5 ਮਹੀਨਿਆਂ ’ਚੋਂ ਕਿੰਨੇ ਜਮ੍ਹਾਕਰਤਾਵਾਂ ਨੇ ਆਪਣੇ ਪੈਸੇ ਬੈਂਕ ’ਚੋਂ ਕਢਵਾਏ ਹਨ? ਸਰਕਾਰ ਬੈਂਕ ਨੂੰ ਬਚਾਉਣ ਲਈ ਰਿਵਾਈਵਲ ਪਲਾਨ ਲਿਆ ਰਹੀ ਹੈ ਅਤੇ ਇਸ ਪਲਾਨ ਦੇ ਤਹਿਤ ਹੀ ਸਟੇਟ ਬੈਂਕ ਆਫ ਇੰਡੀਆ ਯੈੱਸ ਬੈਂਕ ਦੇ ਸ਼ੇਅਰ ਖਰੀਦਣ ਜਾ ਰਿਹਾ ਹੈ ਪਰ ਜੇਕਰ ਬੈਂਕ ਨੂੰ ਬਚਾਉਣਾ ਹੀ ਹੈ ਤਾਂ ਇਸ ਦੇ ਰਲੇਵੇਂ ਬਾਰੇ ਕਿਉਂ ਨਹੀਂ ਸੋਚਿਆ ਗਿਆ। ਸਰਕਾਰ ਦਾ ਰਿਵਾਈਵਲ ਪਲਾਨ ਨਿਰਦੇਸ਼ਕਾਂ ਅਤੇ ਜਮ੍ਹਾਕਰਤਾਵਾਂ ਦਾ ਭਰੋਸਾ ਕਿਵੇਂ ਜਿੱਤੇਗਾ? ਬੈਂਕ ਦੇ ਸੀ. ਈ. ਓ. ਰਾਣਾ ਕਪੂਰ ਨੂੰ ਜਦੋਂ ਜਨਵਰੀ 2019 ’ਚ ਹਟਾ ਦਿੱਤਾ ਗਿਆ ਤਾਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਰਾਣਾ ਕਪੂਰ ਦੇ ਵਿਰੁੱਧ ਕਾਰਵਾਈ ਕਰਨ ’ਚ ਇਕ ਸਾਲ ਤੋਂ ਵੱਧ ਸਮਾਂ ਕਿਉਂ ਲਾ ਦਿੱਤਾ? ਕੀ ਸਰਕਾਰ ਬੈਂਕਿੰਗ ਪ੍ਰਬੰਧਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਹ ਗੜਬੜ ਕਰ ਕੇ ਵੀ ਲੰਮੇ ਸਮੇਂ ਤਕ ਬਚੇ ਰਹਿ ਸਕਦੇ ਹਨ?

(ਲੇਖਕ ਬੈਂਕ ਆਫ ਪਟਿਆਲਾ ਦੇ ਸਾਬਕਾ ਨਿਰਦੇਸ਼ਕ ਹਨ)

ਭਵਿੱਖ ’ਚ ਅਜਿਹੇ ਸੰਕਟ ਤੋਂ ਕਿਵੇਂ ਬਚੀਏ

ਇਸ ਸੰਕਟ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਭਵਿੱਖ ’ਚ ਇਸ ਸੰਕਟ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਇਸ ਦੇ ਲਈ ਰਿਜ਼ਰਵ ਬੈਂਕ ਨੂੰ ਬੈਂਕਾਂ ਦੇ ਅੰਦਰ ਲੋਕਪਾਲ ਦੀ ਵਿਵਸਥਾ ਕਰਨੀ ਪਵੇਗੀ। ਹਾਲਾਂਕਿ ਬੈਂਕਾਂ ਲਈ ਆਰ. ਬੀ. ਆਈ. ਦਾ ਇਕ ਲੋਕਪਾਲ ਕੰਮ ਕਰਦਾ ਹੈ ਪਰ ਉਹ ਅੰਦਰੂਨੀ ਲੋਕਪਾਲ ਨਹੀਂ ਹੈ। ਜਦੋਂ ਬੈਂਕ ਦੇ ਅੰਦਰੋਂ ਅੰਦਰੂਨੀ ਲੋਕਪਾਲ ਕੰਮ ਕਰੇਗਾ ਤਾਂ ਉਹ ਚੇਅਰਮੈਨ ਦੇ ਫੈਸਲੇ ’ਤੇ ਵੀ ਸਵਾਲ ਉਠਾ ਸਕੇਗਾ। ਇਸ ਤੋਂ ਇਲਾਵਾ ਬੈਂਕਾਂ ਦੀ ਹੈਲਥ ਦਾ ਇਕ ਬੁਲੇਟਿਨ ਰੋਜ਼ਾਨਾ ਜਾਰੀ ਹੋਣਾ ਚਾਹੀਦਾ ਹੈ, ਜਿਸ ’ਚ ਬੈਂਕ ਨੂੰ ਲੈ ਕੇ ਆਮ ਭਾਸ਼ਾ ’ਚ ਜਾਣਕਾਰੀ ਹੋਵੇਗੀ ਅਤੇ ਇਹ ਬੁਲੇਟਿਨ ਜਮ੍ਹਾਕਰਤਾ ਅਤੇ ਸ਼ੇਅਰ ਹੋਲਡਰ ਦੇ ਮੋਬਾਇਲ ’ਤੇ ਰੋਜ਼ਾਨਾ ਡਲਿਵਰ ਹੋਣਾ ਚਾਹੀਦਾ ਹੈ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਸ ਬੈਂਕ ’ਚ ਉਨ੍ਹਾਂ ਦਾ ਪੈਸਾ ਜਮ੍ਹਾ ਹੈ, ਉਹ ਕਿਸ ਤਰ੍ਹਾਂ ਦੀ ਵਿੱਤੀ ਹਾਲਤ ’ਚ ਹੈ। ਬੈਂਕ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਖਬਰ ਬਿਜ਼ਨੈੱਸ ਦੀਆਂ ਅਖਬਾਰਾਂ ’ਚ ਹੀ ਆਉਂਦੀ ਹੈ, ਇਸ ਲਈ ਜਮ੍ਹਾਕਰਤਾਵਾਂ ਦਾ ਇਕ ਵੱਡਾ ਵਰਗ ਬੈਂਕ ਨਾਲ ਸਬੰਧਤ ਖਬਰਾਂ ਤੋਂ ਵਾਂਝਾ ਰਹਿ ਜਾਂਦਾ ਹੈ। ਇਹ ਖਬਰਾਂ ਵੀ ਬੈਂਕ ਦੇ ਜਮ੍ਹਾਕਰਤਾਵਾਂ ਤਕ ਪਹੁੰਚਾਉਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਬੈਂਕਾਂ ’ਚ ਨਿਯੁਕਤ ਹੋਣ ਵਾਲੇ ਆਜ਼ਾਦ ਨਿਰਦੇਸ਼ਕ ਆਪਣੀ ਫੀਲਡ ਦੇ ਮਾਹਿਰ ਵਿਅਕਤੀ ਹੋਣੇ ਚਾਹੀਦੇ ਹਨ। ਮਨ ਲਓ ਕਿਸੇ ਬੈਂਕ ਨੇ ਏਅਰਲਾਈਨ ਨੂੰ ਕਰਜ਼ਾ ਦੇਣਾ ਹੈ ਅਤੇ ਉਸ ਕਰਜ਼ੇ ਨੂੰ ਲੈ ਕੇ ਏਅਰਲਾਈਨ ਦੀ ਅੰਦਰੂਨੀ ਹਾਲਤ ਦੇ ਵਿਸ਼ਲੇਸ਼ਣ ਲਈ ਇਸ ਫੀਲਡ ਦਾ ਮਾਹਿਰ ਵਿਅਕਤੀ ਹੀ ਬੋਰਡ ਨੂੰ ਸਲਾਹ ਦੇਵੇ ਤਾਂ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਅਜਿਹੇ ਵਿਅਕਤੀ ਸਪੈਸ਼ਲ ਇਨਵਾਈਟੀ ਦੇ ਤੌਰ ’ਤੇ ਰੱਖੇ ਜਾ ਸਕਦੇ ਹਨ। ਬੈਂਕਾਂ ਦੀ ਖਰਾਬ ਹਾਲਤ ਲਈ ਰੇਟਿੰਗ ਏਜੰਸੀਆਂ ਦੀ ਜ਼ਿੰਮੇਵਾਰੀ ਵੀ ਤੈਅ ਕਰਨੀ ਜ਼ਰੂਰੀ ਹੈ। ਇਹ ਏਜੰਸੀਆਂ ਆਪਣੇ ਹਿਸਾਬ ਨਾਲ ਬੈਂਕਾਂ ਦੀ ਰੇਟਿੰਗ ਕਰ ਦਿੰਦੀਆਂ ਹਨ ਪਰ ਜਦੋਂ ਯੈੱਸ ਬੈਂਕ ਵਰਗਾ ਸੰਕਟ ਸਾਹਮਣੇ ਆਉਂਦਾ ਹੈ ਤਾਂ ਏਜੰਸੀਆਂ ਦੀ ਰੇਟਿੰਗ ਰਾਤੋ-ਰਾਤ ਬਦਲ ਜਾਂਦੀ ਹੈ। ਇਨ੍ਹਾਂ ਏਜੰਸੀਆਂ ਦੀ ਰੇਟਿੰਗ ਲਈ ਸਰਕਾਰ ਨੂੰ ਨਿਯਮ ਅਤੇ ਕਾਇਦੇ ਬਣਾਉਣੇ ਚਾਹੀਦੇ ਹਨ ਤਾਂ ਕਿ ਭਵਿੱਖ ’ਚ ਯੈੱਸ ਬੈਂਕ ਵਰਗਾ ਮਾਮਲਾ ਸਾਹਮਣੇ ਨਾ ਆਵੇ। ਦੇਸ਼ ਦੇ ਸਾਰੇ ਬੈਂਕ ਇਸੇ ਬੈਂਕਿੰਗ ਪ੍ਰਣਾਲੀ ਦੇ ਤਹਿਤ ਕੰਮ ਕਰ ਰਹੇ ਹਨ, ਜਿਸ ਪ੍ਰਣਾਲੀ ਦੇ ਤਹਿਤ ਯੈੱਸ ਬੈਂਕ, ਪੀ. ਐੱਨ. ਬੀ., ਆਈ. ਸੀ. ਆਈ. ਸੀ. ਆਈ. ਬੈਂਕ ਕੰਮ ਕਰ ਰਹੇ ਸਨ। ਇਸ ਲਈ ਬੈਂਕਿੰਗ ਪ੍ਰਣਾਲੀ ’ਚ ਮੌਜੂਦ ਖਾਮੀਆਂ ਨੂੰ ਦੂਰ ਕਰਨਾ ਸਮੇਂ ਦੀ ਲੋੜ ਹੈ ਤਾਂ ਕਿ ਆਉਣ ਵਾਲੇ ਸਮੇਂ ’ਚ ਇਸ ਤਰ੍ਹਾਂ ਦੀਆਂ ਵਿੱਤੀ ਧਾਂਦਲੀਆਂ ’ਤੇ ਕਾਬੂ ਪਾਇਆ ਜਾ ਸਕੇ।

  • ਯੈੱਸ ਬੈਂਕ
  • ਖਾਮੀਆਂ
  • bank crisis

ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਪੱਤਰ ’ਚ

NEXT STORY

Stories You May Like

  • punjab national bank my heeran gate bank locker
    ਜਲੰਧਰ ਦੇ ਪੰਜਾਬ ਨੈਸ਼ਨਲ ਬੈਂਕ 'ਚ ਹੈਰਾਨ ਕਰਨ ਵਾਲੀ ਘਟਨਾ, ਬੈਂਕ 'ਚੋਂ ਗਾਇਬ ਹੋਇਆ ਸੋਨਾ
  • election commission s logical errors in bengal
    ਬੰਗਾਲ ’ਚ ਚੋਣ ਕਮਿਸ਼ਨ ਦੀਆਂ ‘ਤਰਕਪੂਰਨ ਖਾਮੀਆਂ’
  • ai based cyber threats increase  banks it budget
    AI ਆਧਾਰਿਤ ਸਾਈਬਰ ਖ਼ਤਰੇ ਵਧੇ, ਸਰਕਾਰੀ ਬੈਂਕ ਵਧਾਉਣਗੇ IT ਬਜਟ
  • not 1 2 days banks will be closed for 12 days in may see list of holidays
    1-2 ਦਿਨ ਨਹੀਂ, ਮਈ 'ਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ List
  • heartbreaking incident in odisha
    ਓਡੀਸ਼ਾ 'ਚ ਰੂਹ ਕੰਬਾਊ ਘਟਨਾ: ਬੈਂਕ ਨੇ ਮੰਗਿਆ ਡੈੱਥ ਸਰਟੀਫਿਕੇਟ ਤਾਂ ਭੈਣ ਦਾ 'ਕੰਕਾਲ' ਲੈ ਕੇ ਬੈਂਕ ਪਹੁੰਚ ਗਿਆ...
  • bank locker  husband and wife  jewelry in the bank
    ਬੈਂਕ ਲਾਕਰ ਬੰਦ ਕਰਵਾ ਕੇ ਗਹਿਣੇ ਆਪਣੇ ਕੋਲ ਰੱਖਣ ਦੇ ਦੋਸ਼ ਹੇਠ ਪਤੀ ਵਿਰੁੱਧ ਕੇਸ ਦਰਜ
  • usa education
    ਅਮਰੀਕਾ ’ਚ ਉੱਚ ਸਿੱਖਿਆ ਦੀਆਂ ਸਮੱਸਿਆਵਾਂ ਲਈ ਕਾਲਜ ਹੀ ਜ਼ਿੰਮੇਵਾਰ
  • no tax on depositing cash kept at home in bank
    ਘਰ 'ਚ ਰੱਖਿਆ ਕੈਸ਼ ਬੈਂਕ 'ਚ ਜਮ੍ਹਾ ਕਰਵਾਉਣ 'ਤੇ ਨਹੀਂ ਲੱਗੇਗਾ ਟੈਕਸ! ਜਾਣੋ ਨਿਯਮ
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • rain and thunderstorm warning in punjab
    ਪੰਜਾਬ 'ਚ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ! 10 ਮਈ ਤੱਕ ਮੌਸਮ ਦੀ ਵੱਡੀ...
  • big change signs of new politics strongholds of regional parties collapsing
    ਵੱਡਾ ਬਦਲਾਅ! ਨਵੀਂ ਸਿਆਸਤ ਦੇ ਸੰਕੇਤ, ਢਹਿ-ਢੇਰੀ ਹੋ ਰਹੇ ਖੇਤਰੀ ਪਾਰਟੀਆਂ ਦੇ...
  • dgp s big statement on the blasts in jalandhar and amritsar
    ਜਲੰਧਰ ਤੇ ਅੰਮ੍ਰਿਤਸਰ 'ਚ ਧਮਾਕਿਆਂ 'ਤੇ DGP ਦਾ ਵੱਡਾ ਬਿਆਨ, ਕਿਹਾ-ਬਲਾਸਟ...
  • dgp gaurav yadav visit jalandhar dhanpreet kaur cp major on blast
    ਜਲੰਧਰ 'ਚ ਹੋਏ ਬਲਾਸਟ ਦਾ DGP ਯਾਦਵ ਨੇ ਲਿਆ ਜਾਇਜ਼ਾ! ਪੁਲਸ ਕਮਿਸ਼ਨਰ ਨੇ ਦਿੱਤੀ...
  • power cut in punjab
    ਪੰਜਾਬ 'ਚ ਲੱਗੇਗਾ ਲੰਮਾ POWER CUT! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬੱਤੀ
  • major revelations explosion near the bsf headquarters in jalandhar
    ਜਲੰਧਰ BSF ਹੈੱਡਕੁਆਰਟਰ ਨੇੜੇ ਹੋਏ ਧਮਾਕੇ ਦੇ ਮਾਮਲੇ 'ਚ ਵੱਡੇ ਖ਼ੁਲਾਸੇ! ਸਾਹਮਣੇ...
  • new zealand tightens immigration rules
    ਨਿਊਜ਼ੀਲੈਂਡ ਨੇ ਇਮੀਗ੍ਰੇਸ਼ਨ ਨਿਯਮ ਕੀਤੇ ਸਖ਼ਤ; ਭਾਰਤੀਆਂ, ਖਾਸ ਕਰਕੇ ਪੰਜਾਬੀਆਂ...
Trending
Ek Nazar
indian government on allowing pakistani players

ਪਾਕਿਸਤਾਨੀ ਖਿਡਾਰੀਆਂ ਨੂੰ ਭਾਰਤ 'ਚ ਖੇਡਣ ਦੀ ਮਿਲੀ ਇਜਾਜ਼ਤ! ਭਾਰਤ ਸਰਕਾਰ ਨੇ ਲਿਆ...

auto industry sets record  26 11 317 vehicles sold in april

ਆਟੋ ਇੰਡਸਟਰੀ ਨੇ ਬਣਾਇਆ ਰਿਕਾਰਡ : ਅਪ੍ਰੈਲ ’ਚ ਵੇਚੇ 26,11,317 ਵਾਹਨ

shehbaz sharif  thanks trump

ਹੋਰਮੁਜ਼ ਸਬੰਧੀ ਇਕ ਫੈਸਲੇ ਲਈ ਸ਼ਾਹਬਾਜ਼ ਸ਼ਰੀਫ਼ ਨੇ ਟਰੰਪ ਦਾ ਕੀਤਾ ਧੰਨਵਾਦ

sanctions against iran

ਈਰਾਨ 'ਤੇ ਪਾਬੰਦੀਆਂ ਦੀ ਧਮਕੀ! ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦੁਆਰਾ ਸੰਯੁਕਤ...

indian originr fined in singapore

ਸਿੰਗਾਪੁਰ 'ਚ ਭਾਰਤੀ ਮੂਲ ਦੇ ਕੰਪਨੀ ਡਾਇਰੈਕਟਰ ਨੂੰ 785,314 ਅਮਰੀਕੀ ਡਾਲਰ ਦਾ...

this famous actress had already predicted vijay  s victory

ਵਿਜੇ ਦੀ ਜਿੱਤ ਦੀ ਇਸ ਮਸ਼ਹੂਰ ਅਦਾਕਾਰਾ ਨੇ ਪਹਿਲਾਂ ਹੀ ਕਰ ਦਿੱਤੀ ਸੀ ਭਵਿੱਖਬਾਣੀ !...

measles outbreak in bangldesh

ਬੰਗਲਾਦੇਸ਼ 'ਚ ਖ਼ਸਰੇ ਦਾ ਪ੍ਰਕੋਪ; 6 ਹੋਰ ਮੌਤਾਂ, ਹੁਣ ਤੱਕ 317 ਮਾਸੂਮਾਂ ਦੀ ਗਈ...

interesting conditions for beer lovers

ਇਸ ਬਾਰ ਨੇ ਬੀਅਰ ਦੇ ਸ਼ੁਕੀਨਾਂ ਲਈ ਰੱਖੀ ਮਜ਼ੇਦਾਰ ਸ਼ਰਤ! ਵੱਡੀ ਗਿਣਤੀ 'ਚ ਪਹੁੰਚ...

school holiday summer break

School Holiday 2026: ਦਿੱਲੀ ਤੇ ਯੂਪੀ ਸਣੇ ਕਈ ਸੂਬਿਆਂ 'ਚ ਗਰਮੀਆਂ ਦੀਆਂ...

metro pre wedding shooting happy birthday party

ਹੁਣ ਮੈਟਰੋ 'ਚ ਸ਼ੂਟ ਹੋਵੇਗੀ Pre Wedding ! Happy Birthday ਲਈ ਵੀ ਕਰ ਸਕੋਗੇ...

china and iran held talks

ਚੀਨ ਅਤੇ ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਬਾਰੇ ਕੀਤੀ ਚਰਚਾ

robbed bride 8 grooms nine times marriage

ਤੌਬਾ-ਤੌਬਾ: 8 ਲਾੜੇ ਲੁੱਟ 9ਵੇਂ ਨਾਲ ਕਰਵਾਇਆ ਵਿਆਹ, ਲੁਟੇਰੀ ਲਾੜੀ ਦੀ ਪੁਲਸ...

wife create fake instagram id husband

'ਹੋਟਲ 'ਚ ਮਿਲਦੇ ਆਂ, ਵਿਆਹ ਕਰੇਂਗੀ', ਘਰਵਾਲੀ ਨੇ ਪਤੀ ਨੂੰ ਭੇਜੀ ਫੇਕ...

this singer  s songs are still trending 17 years after his death

17 ਸਾਲ ਪਹਿਲਾਂ ਦੁਨੀਆ ਛੱਡ ਚੁੱਕੇ ਗਾਇਕ ਦੀ ਅੱਜ ਵੀ ਬੋਲਦੀ ਐ ਤੂਤੀ ! ਹਾਲੇ ਵੀ...

heavy rain alert next 48 hours

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! 11 ਸੂਬਿਆਂ 'ਚ ਹਨ੍ਹੇਰੀ-ਤੂਫਾਨ ਤੇ...

the famous actress has distanced herself from films

ਮਸ਼ਹੂਰ ਅਦਾਕਾਰਾ ਨੇ ਫਿਲਮਾਂ ਤੋਂ ਬਣਾਈ ਦੂਰੀ, ਕਿਹਾ- Intimate Scene...

weather update

ਪੈ ਗਏ ਮੋਟੇ-ਮੋਟੇ ਗੜ੍ਹੇ! ਅਗਲੇ 2 ਦਿਨ ਹਨ੍ਹੇਰੀ-ਤੂਫ਼ਾਨ ਨਾਲ ਭਾਰੀ ਮੀਂਹ ਦਾ...

power cut in punjab

ਪੰਜਾਬ 'ਚ ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਵੇਗੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • it seems the   india   alliance is a temporary arrangement
      ਲੱਗਦਾ ਹੈ ‘ਇੰਡੀਆ’ ਗਠਜੋੜ ਇਕ ਆਰਜ਼ੀ ਵਿਵਸਥਾ ਹੈ
    • suicide cases are increasing a serious challenge
      ‘ਵਧ ਰਹੇ ਹਨ ਖ਼ੁਦਕੁਸ਼ੀ ਦੇ ਮਾਮਲੇ’ ਦੇਸ਼ ਅਤੇ ਸਮਾਜ ਦੇ ਸਾਹਮਣੇ ਗੰਭੀਰ ਚੁਣੌਤੀ!
    • middle class lifestyle
      ਕੀ ਖਾਸ ਕਾਰਨ ਹਨ ਮਿਡਲ ਕਲਾਸ ਦੀ ਆਰਥਿਕ ਤੰਗੀ ਦੇ
    • exit polls
      ਐਗਜ਼ਿਟ ਪੋਲ ’ਤੇ ਸਿਰਫ ਸਿਆਸੀ ਪ੍ਰਤੀਕਿਰਿਆਵਾਂ ਅਨੁਸਾਰ ਮਤ ਨਾ ਬਣਾਓ
    • transgenders have no right to extort money
      ਕਿੰਨਰਾਂ ਨੂੰ ਜਬਰੀ ਵਸੂਲੀ ਦਾ ਅਧਿਕਾਰ ਨਹੀਂ
    • moral science prepares children for life
      ਬੱਚਿਆਂ ਨੂੰ ਜੀਵਨ ਲਈ ਤਿਆਰ ਕਰਦੀ ਹੈ ‘ਮੋਰਲ ਸਾਇੰਸ’
    • exiting opec is beneficial not only for the uae but also for india
      ਓਪੇਕ ਤੋਂ ਵੱਖ ਹੋਣਾ ਯੂ. ਏ. ਈ ਦੇ ਇਲਾਵਾ ਭਾਰਤ ਲਈ ਵੀ ਲਾਭਦਾਇਕ
    • guru ravidas maharaj
      ਸਮਾਜ ਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਲਈ ਪ੍ਰੇਰਿਤ ਕਰ ਰਹੀਆਂ ਸੰਤ...
    • impact of war on india
      ਭਾਰਤ ਦਿਖਾਵਾ ਨਹੀਂ ਕਰ ਸਕਦਾ ਕਿ ਜੰਗ ਨੇ ਦੇਸ਼ ਨੂੰ ਪ੍ਰਭਾਵਿਤ ਨਹੀਂ ਕੀਤਾ
    • cinema propaganda
      ਪ੍ਰੋਪੇਗੰਡਾ ਦੇ ਰੂਪ ’ਚ ਸਿਨੇਮਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +