Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 26, 2026

    2:14:12 AM

  • trump adds fresh uncertainty to iran peace talks with   abraham accords

    ਈਰਾਨ ਨਾਲ ਸ਼ਾਂਤੀ ਸਮਝੌਤੇ ਲਈ ਟਰੰਪ ਨੇ ਖੇਡਿਆ...

  • 17 arrested as peel police extortion network

    ਕੈਨੇਡਾ 'ਚ ਜ਼ਬਰੀ ਵਸੂਲੀ ਵਾਲੇ 'ਪੰਜਾਬੀ ਗੈਂਗ' ਦਾ...

  • fm sitharaman says government open to hear investor concerns

    ਸ਼ੇਅਰ ਬਾਜ਼ਾਰ ਦੇ ਉਤਾਰ-ਚੜ੍ਹਾਅ ਵਿਚਕਾਰ ਵਿੱਤ...

  • two punjabi youths die in road accident in italy

    ਇਟਲੀ 'ਚ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬੱਚਿਆਂ ਨੂੰ ਜੀਵਨ ਲਈ ਤਿਆਰ ਕਰਦੀ ਹੈ ‘ਮੋਰਲ ਸਾਇੰਸ’

BLOG News Punjabi(ਬਲਾਗ)

ਬੱਚਿਆਂ ਨੂੰ ਜੀਵਨ ਲਈ ਤਿਆਰ ਕਰਦੀ ਹੈ ‘ਮੋਰਲ ਸਾਇੰਸ’

  • Edited By Rakesh,
  • Updated: 04 May, 2026 04:26 PM
Blog
moral science prepares children for life
  • Share
    • Facebook
    • Tumblr
    • Linkedin
    • Twitter
  • Comment

ਅੱਜ ਦੀ ਤੇਜ਼ੀ ਨਾਲ ਬਦਲਦੀ ਦੁਨੀਆ ’ਚ ਸਿੱਖਿਆ ਨੂੰ ਅਕਸਰ ਅੰਕਾਂ, ਰੈਂਕਿੰਗ ਅਤੇ ਮੁਕਾਬਲੇਬਾਜ਼ੀ ਵਾਲੀ ਸਫਲਤਾ ਨਾਲ ਮਾਪਿਆ ਜਾਂਦਾ ਹੈ। ਸਕੂਲ ਗਣਿਤ, ਵਿਗਿਆਨ ਅਤੇ ਤਕਨੀਕ ਵਰਗੇ ਵਿਸ਼ਿਆਂ ’ਤੇ ਭਾਰੀ ਧਿਆਨ ਕੇਂਦਰਿਤ ਕਰਦੇ ਹਨ, ਜੋ ਕਿ ਬਿਨਾਂ ਸ਼ੱਕ ਮਹੱਤਵਪੂਰਨ ਹਨ। ਹਾਲਾਂਕਿ, ਕਈ ਜਮਾਤਾਂ ’ਚੋਂ ਹੌਲੀ-ਹੌਲੀ ਕੁਝ ਜ਼ਰੂਰੀ ਚੀਜ਼ਾਂ ਓਝਲ ਹੋ ਗਈਆਂ ਹਨ—ਕਦਰਾਂ-ਕੀਮਤਾਂ। ਪੁਰਾਣੇ ਸਮਿਆਂ ’ਚ, ਸਕੂਲਾਂ ’ਚ ‘ਮੋਰਲ ਸਾਇੰਸ’ (ਨੈਤਿਕ ਵਿਗਿਆਨ) ਨਾਂ ਦਾ ਇਕ ਵਿਸ਼ਾ ਹੁੰਦਾ ਸੀ ਅਤੇ ਸਵੇਰ ਦੀਆਂ ਸਭਾਵਾਂ ਅਕਸਰ ਰਾਸ਼ਟਰੀ ਗਾਨ ਅਤੇ ਇਕ ਸਰਲ ਭਜਨ ਨਾਲ ਸ਼ੁਰੂ ਹੁੰਦੀਆਂ ਸਨ। ਇਹ ਸਿਰਫ ਰਸਮਾਂ ਨਹੀਂ ਸਨ, ਇਨ੍ਹਾਂ ਨੇ ਨੌਜਵਾਨ ਦਿਮਾਗਾਂ ਨੂੰ ਆਕਾਰ ਦੇਣ ’ਚ ਇਕ ਸ਼ਾਂਤ ਪਰ ਸ਼ਕਤੀਸ਼ਾਲੀ ਭੂਮਿਕਾ ਨਿਭਾਈ। ਅੱਜ ਦੀ ਗੁੰਝਲਦਾਰ, ਡਿਜੀਟਲ ਦੁਨੀਆ ’ਚ ਵੱਡੇ ਹੋ ਰਹੇ ਬੱਚਿਆਂ ਲਈ ਇਨ੍ਹਾਂ ਪ੍ਰਥਾਵਾਂ ਨੂੰ ਵਾਪਸ ਸਕੂਲਾਂ ’ਚ ਲਿਆਉਣਾ ਡੂੰਘਾ ਹਾਂਪੱਖੀ ਪ੍ਰਭਾਵ ਪਾ ਸਕਦਾ ਹੈ।

ਮੋਰਲ ਸਾਇੰਸ ਕਦੇ ਵੀ ਪ੍ਰੀਖਿਆ ਜਾਂ ਗ੍ਰੇਡ ਬਾਰੇ ਨਹੀਂ ਸੀ। ਇਹ ਇਕ ਚੰਗਾ ਇਨਸਾਨ ਬਣਨ ਬਾਰੇ ਸੀ। ਸਰਲ ਕਹਾਣੀਆਂ, ਚਰਚਾਵਾਂ ਅਤੇ ਉਦਾਹਰਣਾਂ ਜ਼ਰੀਏ ਬੱਚਿਆਂ ਨੂੰ ਇਮਾਨਦਾਰੀ, ਦਇਆ, ਸਨਮਾਨ, ਧੀਰਜ ਅਤੇ ਜ਼ਿੰਮੇਵਾਰੀ ਦੀ ਕਲਾ ਸਿਖਾਈ ਜਾਂਦੀ ਸੀ। ਇਹ ਸਬਕ ਉਸ ਸਮੇਂ ਛੋਟੇ ਲੱਗ ਸਕਦੇ ਸਨ ਪਰ ਉਹ ਜੀਵਨ ਭਰ ਵਿਦਿਆਰਥੀਆਂ ਦੇ ਨਾਲ ਰਹੇ। ਉਨ੍ਹਾਂ ਨੇ ਬੱਚਿਆਂ ਨੂੰ ਸਹੀ ਅਤੇ ਗਲਤ ਦੇ ਵਿਚਾਲੇ ਫਰਕ ਸਮਝਣ ’ਚ ਮਦਦ ਕੀਤੀ, ਡਰ ਦੇ ਕਾਰਨ ਨਹੀਂ, ਸਗੋਂ ਸਮਝ ਅਤੇ ਹਮਦਰਦੀ ਦੇ ਕਾਰਨ।

ਅੱਜ ਦੇ ਬੱਚੇ ਬਹੁਤ ਵੱਖਰੇ ਮਾਹੌਲ ’ਚ ਵੱਡੇ ਹੋ ਰਹੇ ਹਨ। ਸੋਸ਼ਲ ਮੀਡੀਆ ਉਨ੍ਹਾਂ ਦੇ ਰੋਜ਼ਾਨਾ ਜੀਵਨ ਦਾ ਇਕ ਵੱਡਾ ਹਿੱਸਾ ਬਣ ਗਿਆ ਹੈ। ਜਿੱਥੇ ਇਹ ਗਿਆਨ ਅਤੇ ਜੁੜਾਅ ਪ੍ਰਦਾਨ ਕਰਦਾ ਹੈ, ਉੱਥੇ ਹੀ ਉਨ੍ਹਾਂ ਨੂੰ ਨਕਾਰਾਤਮਕਤਾ, ਹਿੰਸਾ, ਬਦਮਾਸ਼ੀ, ਅਵਾਸਤਵਿਕ ਜੀਵਨਸ਼ੈਲੀ ਅਤੇ ਨਿਰੰਤਰ ਤੁਲਨਾ ਦੇ ਸੰਪਰਕ ’ਚ ਵੀ ਲਿਆਉਂਦਾ ਹੈ। ਨੌਜਵਾਨ ਦਿਮਾਗ ਅਜੇ ਵਿਕਸਿਤ ਹੋ ਰਹੇ ਹਨ ਅਤੇ ਉਹ ਜੋ ਦੇਖਦੇ ਅਤੇ ਸੁਣਦੇ ਹਨ, ਉਸ ਤੋਂ ਆਸਾਨੀ ਨਾਲ ਪ੍ਰਭਾਵਿਤ ਹੋ ਸਕਦੇ ਹਨ। ਉਚਿਤ ਮਾਰਗਦਰਸ਼ਨ ਤੋਂ ਬਿਨਾਂ, ਉਨ੍ਹਾਂ ਲਈ ਇਨ੍ਹਾਂ ਪ੍ਰਭਾਵਾਂ ਨੂੰ ਸਿਹਤਮੰਦ ਤਰੀਕੇ ਨਾਲ ਸਮਝਣਾ ਮੁਸ਼ਕਲ ਹੋ ਜਾਂਦਾ ਹੈ।

ਇਹੀ ਉਹ ਜਗ੍ਹਾ ਹੈ ਜਿੱਥੇ ਮੋਰਲ ਸਾਇੰਸ ਫਿਰ ਤੋਂ ਬਦਲਾਅ ਲਿਆ ਸਕਦੀ ਹੈ। ਇਸ ਨੂੰ ਸਕੂਲਾਂ ’ਚ ਫਿਰ ਤੋਂ ਸ਼ੁਰੂ ਕਰਕੇ, ਅਸੀਂ ਬੱਚਿਆਂ ਨੂੰ ਚਿੰਤਨ ਕਰਨ, ਸਵਾਲ ਪੁੱਛਣ ਅਤੇ ਭਾਵਨਾਤਮਕ ਬੁੱਧੀ ਵਿਕਸਿਤ ਕਰਨ ਲਈ ਇਕ ਜਗ੍ਹਾ ਦਿੰਦੇ ਹਾਂ। ਇਹ ਉਨ੍ਹਾਂ ਨੂੰ ਸਾਥੀਆਂ ਦੇ ਦਬਾਅ ਨੂੰ ਸੰਭਾਲਣ, ਅਸਫਲਤਾ ਨਾਲ ਨਜਿੱਠਣ ਅਤੇ ਬਿਨਾਂ ਹੰਕਾਰ ਦੇ ਆਤਮਵਿਸ਼ਵਾਸ ਵਿਕਸਿਤ ਕਰਨ ’ਚ ਮਦਦ ਕਰ ਸਕਦਾ ਹੈ। ਇਹ ਉਨ੍ਹਾਂ ਨੂੰ ਸਿਖਾਉਂਦਾ ਹੈ ਕਿ ਸਫਲਤਾ ਸਿਰਫ ਜਿੱਤਣ ਬਾਰੇ ਨਹੀਂ, ਸਗੋਂ ਨਿਰਪੱਖ, ਦਿਆਲੂ ਅਤੇ ਇਮਾਨਦਾਰ ਹੋਣ ਬਾਰੇ ਵੀ ਹੈ।

ਸਵੇਰ ਦੀਆਂ ਸਭਾਵਾਂ ਵੀ ਦਿਨ ਦੀ ਲੈਅ ਤੈਅ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਦਿਨ ਦੀ ਸ਼ੁਰੂਆਤ ਰਾਸ਼ਟਰੀ ਗਾਨ ਜਾਂ ਵੰਦੇ ਮਾਤਰਮ ਜਾਂ ਕਿਸੇ ਦੇਸ਼ ਭਗਤੀ ਦੇ ਗੀਤ ਨਾਲ ਕਰਨ ਨਾਲ ਏਕਤਾ ਅਤੇ ਅਪਣੇਪਨ ਦੀ ਭਾਵਨਾ ਪੈਦਾ ਹੁੰਦੀ ਹੈ। ਇਹ ਵਿਦਿਆਰਥੀਆਂ ਨੂੰ ਯਾਦ ਦਿਵਾਉਂਦਾ ਹੈ ਕਿ ਉਹ ਆਪਣੇ ਆਪ ਤੋਂ ਵੱਡੀ ਕਿਸੇ ਚੀਜ਼ (ਆਪਣੇ ਦੇਸ਼) ਦਾ ਹਿੱਸਾ ਹਨ। ਇਹ ਜ਼ਬਰਦਸਤੀ ਨਹੀਂ, ਸਗੋਂ ਰੋਜ਼ਾਨਾ ਅਭਿਆਸ ਦੇ ਜ਼ਰੀਏ ਸਨਮਾਨ ਅਤੇ ਮਾਣ ਦੀ ਭਾਵਨਾ ਜਗਾਉਂਦਾ ਹੈ।

ਭਜਨ ਜਾਂ ਇਕ ਸਾਧਾਰਨ ਭਗਤੀ ਜਾਂ ਪ੍ਰੇਰਨਾਦਾਇਕ ਗੀਤ ਜੋੜਨ ਨਾਲ ਨੌਜਵਾਨ ਦਿਮਾਗਾਂ ’ਚ ਸ਼ਾਂਤੀ ਅਤੇ ਇਕਾਗਰਤਾ ਆ ਸਕਦੀ ਹੈ। ਇਸ ਨੂੰ ਸਖ਼ਤ ਅਰਥਾਂ ’ਚ ਧਾਰਮਿਕ ਹੋਣ ਦੀ ਲੋੜ ਨਹੀਂ, ਇਹ ਅਧਿਆਤਮਿਕ ਜਾਂ ਕਦਰਾਂ-ਕੀਮਤਾਂ ’ਤੇ ਆਧਾਰਿਤ ਹੋ ਸਕਦਾ ਹੈ। ਵਿਚਾਰ ਇਕ ਸ਼ਾਂਤੀਪੂਰਨ ਪਲ ਬਣਾਉਣ ਦਾ ਹੈ, ਜਿੱਥੇ ਬੱਚੇ ਆਪਣਾ ਅਕਾਦਮਿਕ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਰੁਕਣ, ਸਾਹ ਲੈਣ ਅਤੇ ਹਾਂਪੱਖੀ ਵਿਚਾਰਾਂ ਨਾਲ ਜੁੜਨ। ਅਜਿਹੀ ਦੁਨੀਆ ’ਚ, ਜਿੱਥੇ ਬੱਚੇ ਲਗਾਤਾਰ ਸਕ੍ਰੀਨ ਅਤੇ ਤੇਜ਼ ਕੰਟੈਂਟ ਨਾਲ ਉਤੇਜਿਤ ਰਹਿੰਦੇ ਹਨ, ਕੁਝ ਮਿੰਟਾਂ ਦਾ ਸ਼ਾਂਤ ਚਿੰਤਨ ਵੀ ਬਹੁਤ ਸ਼ਕਤੀਸ਼ਾਲੀ ਹੋ ਸਕਦਾ ਹੈ।

ਕੁਝ ਲੋਕ ਤਰਕ ਦੇ ਸਕਦੇ ਹਨ ਕਿ ਸਕੂਲਾਂ ਨੂੰ ਸਿਰਫ ਸਿੱਖਿਆ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਅਜਿਹੀ ਕਿਸੇ ਵੀ ਚੀਜ਼ ਤੋਂ ਬਚਣਾ ਚਾਹੀਦਾ ਹੈ, ਜੋ ਰਵਾਇਤੀ ਜਾਂ ਪੁਰਾਣੀ ਲੱਗਦੀ ਹੋਵੇ ਪਰ ਸੱਚ ਤਾਂ ਇਹ ਹੈ ਕਿ ਚਰਿੱਤਰ ਨਿਰਮਾਣ ਤੋਂ ਬਿਨਾਂ ਸਿੱਖਿਆ ਅਧੂਰੀ ਹੈ। ਇਕ ਬੱਚਾ ਜੋ ਉੱਚ ਅੰਕ ਪ੍ਰਾਪਤ ਕਰਦਾ ਹੈ ਪਰ ਜਿਸ ’ਚ ਹਮਦਰਦੀ ਜਾਂ ਅਖੰਡਤਾ ਦੀ ਕਮੀ ਹੈ, ਉਹ ਅਸਲ ਜੀਵਨ ’ਚ ਸੰਘਰਸ਼ ਕਰ ਸਕਦਾ ਹੈ। ਦੂਜੇ ਪਾਸੇ, ਇਕ ਬੱਚਾ ਜੋ ਕਦਰਾਂ-ਕੀਮਤਾਂ ਨੂੰ ਸਮਝਦਾ ਹੈ, ਭਾਵੇਂ ਉਹ ਪੜ੍ਹਾਈ ’ਚ ਔਸਤ ਹੋਵੇ, ਉਸ ਦੇ ਇਕ ਜ਼ਿੰਮੇਵਾਰ ਅਤੇ ਸੰਤੁਲਿਤ ਬਾਲਗ ਦੇ ਰੂਪ ’ਚ ਵਿਕਸਿਤ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ।

ਮੋਰਲ ਸਾਇੰਸ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਮਤਲਬ ਪਿੱਛੇ ਜਾਣਾ ਨਹੀਂ, ਇਸ ਦਾ ਅਰਥ ਹੈ ਨੀਂਹ ਨੂੰ ਮਜ਼ਬੂਤ ਕਰਨਾ। ਆਧੁਨਿਕ ਸਮੇਂ ਦੇ ਅਨੁਕੂਲ ਇਸ ਵਿਸ਼ੇ ਨੂੰ ਅਪਡੇਟ ਕੀਤਾ ਜਾ ਸਕਦਾ ਹੈ। ਪਾਠਾਂ ’ਚ ਡਿਜੀਟਲ ਜ਼ਿੰਮੇਵਾਰੀ, ਸੋਸ਼ਲ ਮੀਡੀਆ ’ਤੇ ਸਨਮਾਨ, ਮਾਨਸਿਕ ਸਿਹਤ ਜਾਗਰੂਕਤਾ ਅਤੇ ਰੋਜ਼ਾਨਾ ਜੀਵਨ ’ਚ ਦਿਆਲਤਾ ਦੇ ਮਹੱਤਵ ਜਿਹੇ ਵਿਸ਼ੇ ਸ਼ਾਮਲ ਕੀਤੇ ਜਾ ਸਕਦੇ ਹਨ। ਅਧਿਆਪਕ ਸਿਰਫ ਪਾਠ-ਪੁਸਤਕਾਂ ਦੀ ਬਜਾਏ ਅਸਲ ਜੀਵਨ ਦੀਆਂ ਉਦਾਹਰਣਾਂ, ਸਮੂਹ ਚਰਚਾਵਾਂ ਅਤੇ ਗਤੀਵਿਧੀਆਂ ਦੀ ਵਰਤੋਂ ਕਰ ਸਕਦੇ ਹਨ।

ਇਸੇ ਤਰ੍ਹਾਂ, ਸਵੇਰ ਦੀਆਂ ਸਭਾਵਾਂ ਨੂੰ ਦਿਲਚਸਪ ਅਤੇ ਸਮਾਵੇਸ਼ੀ ਬਣਾਇਆ ਜਾ ਸਕਦਾ ਹੈ। ਗਾਉਣ ਅਤੇ ਭਜਨ ਦੇ ਨਾਲ, ਵਿਦਿਆਰਥੀ ਕਦਰਾਂ-ਕੀਮਤਾਂ ਬਾਰੇ ਛੋਟੇ ਵਿਚਾਰ, ਕਹਾਣੀਆਂ ਜਾਂ ਅਨੁਭਵ ਸਾਂਝੇ ਕਰ ਸਕਦੇ ਹਨ। ਉਹ ਦਿਆਲਤਾ, ਟੀਮ ਵਰਕ ਜਾਂ ਇਮਾਨਦਾਰੀ ਦੇ ਉਨ੍ਹਾਂ ਕਾਰਜਾਂ ਬਾਰੇ ਗੱਲ ਕਰ ਸਕਦੇ ਹਨ, ਜੋ ਉਨ੍ਹਾਂ ਨੇ ਦੇਖੇ ਜਾਂ ਕੀਤੇ ਹਨ। ਇਹ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਕਦਰਾਂ-ਕੀਮਤਾਂ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਂਦਾ ਹੈ, ਨਾ ਕਿ ਸਿਰਫ ਜਮਾਤ ਦਾ ਇਕ ਵਿਸ਼ਾ।

ਮਾਤਾ-ਪਿਤਾ ਅਤੇ ਅਧਿਆਪਕ ਦੋਵਾਂ ਦੀ ਇਸ ’ਚ ਭੂਮਿਕਾ ਹੈ। ਇਕੱਲੇ ਸਕੂਲ ਇਕ ਬੱਚੇ ਨੂੰ ਪੂਰੀ ਤਰ੍ਹਾਂ ਆਕਾਰ ਨਹੀਂ ਦੇ ਸਕਦੇ ਪਰ ਉਹ ਇਕ ਮਜ਼ਬੂਤ ਵਾਤਾਵਰਣ ਬਣਾ ਸਕਦੇ ਹਨ, ਜਿੱਥੇ ਚੰਗੀਆਂ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਅਤੇ ਉਨ੍ਹਾਂ ਦਾ ਅਭਿਆਸ ਕੀਤਾ ਜਾਂਦਾ ਹੈ। ਜਦੋਂ ਬੱਚੇ ਸਕੂਲ ’ਚ ਸਿਖਾਈਆਂ ਜਾਣ ਵਾਲੀਆਂ ਗੱਲਾਂ ਅਤੇ ਘਰ ’ਚ ਮਿਲਣ ਵਾਲੇ ਤਜਰਬਿਆਂ ਦੇ ਵਿਚਾਲੇ ਨਿਰੰਤਰਤਾ ਦੇਖਦੇ ਹਨ, ਤਾਂ ਪ੍ਰਭਾਵ ਹੋਰ ਵੀ ਡੂੰਘਾ ਹੋ ਜਾਂਦਾ ਹੈ।

ਅੱਜ ਦੀ ਦੁਨੀਆ ’ਚ, ਜਿੱਥੇ ਤਣਾਅ, ਮੁਕਾਬਲਾ ਅਤੇ ਭਟਕਣਾ ਵਧ ਰਹੀ ਹੈ, ਬੱਚਿਆਂ ਨੂੰ ਸਿਰਫ ਅਕਾਦਮਿਕ ਗਿਆਨ ਤੋਂ ਵੱਧ ਦੀ ਲੋੜ ਹੈ। ਉਨ੍ਹਾਂ ਨੂੰ ਮਾਰਗਦਰਸ਼ਨ, ਭਾਵਨਾਤਮਕ ਸ਼ਕਤੀ ਅਤੇ ਸਹੀ-ਗਲਤ ਦੀ ਸਪੱਸ਼ਟ ਸਮਝ ਦੀ ਲੋੜ ਹੈ। ਮੋਰਲ ਸਾਇੰਸ ਅਤੇ ਸਾਰਥਕ ਸਵੇਰ ਦੀਆਂ ਸਭਾਵਾਂ ਸਰਲ ਪਰ ਪ੍ਰਭਾਵਸ਼ਾਲੀ ਤਰੀਕੇ ਨਾਲ ਇਹ ਸਹਾਇਤਾ ਪ੍ਰਦਾਨ ਕਰ ਸਕਦੀਆਂ ਹਨ।

ਪਿੱਛੇ ਮੁੜ ਕੇ ਦੇਖਣ ’ਤੇ, ਕਈ ਬਾਲਗਾਂ ਨੂੰ ਆਪਣੇ ਸਕੂਲ ਦੇ ਦਿਨ ਸਿਰਫ ਪਾਠਾਂ ਅਤੇ ਪ੍ਰੀਖਿਆਵਾਂ ਲਈ ਨਹੀਂ, ਸਗੋਂ ਉਨ੍ਹਾਂ ਵੱਲੋਂ ਸਿੱਖੀਆਂ ਗਈਆਂ ਕਦਰਾਂ-ਕੀਮਤਾਂ, ਗਾਏ ਗਏ ਗੀਤਾਂ ਅਤੇ ਅਨੁਸ਼ਾਸਨ ਅਤੇ ਇਕਜੁੱਟਤਾ ਦੀ ਭਾਵਨਾ ਲਈ ਯਾਦ ਆਉਂਦੇ ਹਨ। ਇਨ੍ਹਾਂ ਯਾਦਾਂ ਨੇ ਉਨ੍ਹਾਂ ਨੂੰ ਉਹ ਬਣਾਇਆ, ਜੋ ਉਹ ਅੱਜ ਹਨ। ਹੁਣ ਸਮਾਂ ਆ ਗਿਆ ਹੈ ਕਿ ਅੱਜ ਦੇ ਬੱਚਿਆਂ ਨੂੰ ਵੀ ਉਹੀ ਮੌਕਾ ਦਿੱਤਾ ਜਾਵੇ। ਇਹ ਬੱਚਿਆਂ ਨੂੰ ਜੀਵਨ ਲਈ ਤਿਆਰ ਕਰਨ ਬਾਰੇ ਹੈ, ਨਾ ਕਿ ਸਿਰਫ ਕਰੀਅਰ ਲਈ। ਇਹ ਉਨ੍ਹਾਂ ਨੂੰ ਵਿਚਾਰਸ਼ੀਲ, ਸਤਿਕਾਰਯੋਗ ਅਤੇ ਜ਼ਿੰਮੇਵਾਰ ਵਿਅਕਤੀਆਂ ਦੇ ਰੂਪ ’ਚ ਵਧਣ ’ਚ ਮਦਦ ਕਰਨ ਬਾਰੇ ਹੈ। ਲੰਬੇ ਸਮੇਂ ’ਚ, ਇਹੀ ਅਸਲ ’ਚ ਇਕ ਮਜ਼ਬੂਤ ਸਮਾਜ ਦਾ ਨਿਰਮਾਣ ਕਰਦਾ ਹੈ।

ਜੇਕਰ ਸਕੂਲ ਇਹ ਕਦਮ ਉਠਾਉਂਦੇ ਹਨ, ਤਾਂ ਇਸ ਦਾ ਪ੍ਰਭਾਵ ਮਾਰਕਸ਼ੀਟ ’ਚ ਤੁਰੰਤ ਜਾਂ ਪ੍ਰਤੱਖ ਰੂਪ ’ਚ ਨਹੀਂ ਦਿਸੇਗਾ ਪਰ ਇਹ ਬੱਚਿਆਂ ਦੇ ਸੋਚਣ ਅਤੇ ਦੂਜਿਆਂ ਨਾਲ ਵਿਵਹਾਰ ਕਰਨ ਦੇ ਤਰੀਕੇ ’ਚ ਦਿਖਾਈ ਦੇਵੇਗਾ। ਅਤੇ ਅੰਤ ’ਚ, ਇਹੀ ਸਿੱਖਿਆ ਦਾ ਅਸਲ ਉਦੇਸ਼ ਹੈ।

ਦੇਵੀ ਐੱਮ. ਚੇਰੀਅਨ

  • Moral Science
  • prepares
  • children for life

ਓਪੇਕ ਤੋਂ ਵੱਖ ਹੋਣਾ ਯੂ. ਏ. ਈ ਦੇ ਇਲਾਵਾ ਭਾਰਤ ਲਈ ਵੀ ਲਾਭਦਾਇਕ

NEXT STORY

Stories You May Like

  • shameful incident in jalandhar woman gangraped in a moving car
    ਜਲੰਧਰ 'ਚ ਸ਼ਰਮਸਾਰ ਕਰਦੀ ਘਟਨਾ! ਚੱਲਦੀ ਕਾਰ 'ਚ ਔਰਤ ਨਾਲ ਗੈਂਗਰੇਪ
  • jalandhar administration ready for municipal council panchayat elections
    ਜਲੰਧਰ 'ਚ ਨਗਰ ਪ੍ਰੀਸ਼ਦ-ਪੰਚਾਇਤ ਚੋਣਾਂ ਲਈ ਪ੍ਰਸ਼ਾਸਨ ਤਿਆਰ, 342 ਉਮੀਦਵਾਰ ਚੋਣ ਮੈਦਾਨ ’ਚ
  • it can be difficult to scold children daily
    ਬੱਚਿਆਂ ਨੂੰ ਰੋਜ਼ਾਨਾ ਡਾਂਟਣਾ ਪੈ ਸਕਦਾ ਹੈ ਭਾਰੀ, ਦਿਮਾਗ 'ਤੇ ਪੈ ਰਿਹੈ ਬੁਰਾ ਅਸਰ
  • children  black neck  underarms  sweat
    ਕਾਲੀ ਗਰਦਨ ਵਾਲੇ ਲਾਜ਼ਮੀ ਪੜ੍ਹਨ ਇਹ ਖ਼ਬਰ, ਬੱਚਿਆਂ ਨੂੰ ਗੰਭੀਰ ਬੀਮਾਰੀਆਂ ਦਾ ਹੈ ਸੰਕੇਤ
  • apy beneficiaries  pension limit may increase
    ਅਟਲ ਪੈਨਸ਼ਨ ਯੋਜਨਾ ਦੇ ਲਾਭਪਾਤਰੀਆਂ ਲਈ ਵੱਡੀ ਖ਼ਬਰ: ਵਧ ਸਕਦੀ ਹੈ ਪੈਨਸ਼ਨ ਦੀ ਸੀਮਾ
  • kelowna gears up to host memorial cup
    ਕੈਲੋਨਾ 22 ਸਾਲਾਂ ਬਾਅਦ ਮੈਮੋਰੀਅਲ ਕੱਪ ਦੀ ਮੇਜ਼ਬਾਨੀ ਲਈ ਤਿਆਰ
  • jin ping to trump
    'ਜੰਗ ਲਈ ਹੋ ਜਾਓ ਤਿਆਰ..!' ਚੀਨ ਦੌਰੇ 'ਤੇ ਪਹੁੰਚੇ ਟਰੰਪ ਨੂੰ ਜਿਨ ਪਿੰਗ ਦੀ ਸਿੱਧੀ ਧਮਕੀ
  • public life affected by dust storms
    ਧੂੜ ਭਰੀਆਂ ਹਨ੍ਹੇਰੀਆਂ ਨਾਲ ਜਨ ਜੀਵਨ ਪ੍ਰਭਾਵਿਤ, ਗਰਮੀ ਤੋਂ ਰਾਹਤ
  • mla raman arora
    ਵਿਧਾਇਕ ਰਮਨ ਅਰੋੜਾ ਹੁਣ ED ਵੱਲੋਂ ਸੰਮਨ ਜਾਰੀ
  • massive fire in home temple after cylinder explodes in jalandhar
    Blast ਨਾਲ ਕੰਬਿਆ ਜਲੰਧਰ ਦਾ ਇਹ ਇਲਾਕਾ! ਅੱਗ ਲੱਗਣ ਨਾਲ ਮਚੀ ਹਫ਼ੜਾ-ਦਫ਼ੜੀ, 3...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਸਿਰ 'ਚ ਕੁੱਕਰ ਮਾਰ ਕੇ ਦੋਸਤ ਦਾ ਕਰ 'ਤਾ ਕਤਲ
  • three personalities from punjab honored with padma shri award
    ਵੱਡੀ ਖ਼ਬਰ: ਪੰਜਾਬ ਦੀਆਂ ਤਿੰਨ ਹਸਤੀਆਂ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ
  • india s fastest runner makes first phone call home after 10 9 sprint
    'ਮਾਂ ਦੇਖੀ ਮੇਰੀ ਰੇਸ..?' ਗੁਰਿੰਦਰਵੀਰ ਨੇ ਰਿਕਾਰਡਤੋੜ ਸਪ੍ਰਿੰਟ ਮਗਰੋਂ ਪਹਿਲੀ...
  • signs of a major change in punjab  s weather
    ਪੰਜਾਬ ਦੇ ਮੌਸਮ 'ਚ ਵੱਡੀ ਤਬਦੀਲੀ ਆਉਣ ਦੇ ਸੰਕੇਤ, ਵਿਭਾਗ ਨੇ ਇਸ ਦਿਨ...
  • municipal council city panchayat elections will be tomorrow
    ਭਲਕੇ ਹੋਣਗੀਆਂ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ, ਬਿਨਾਂ ਵੋਟਰ ID ਦੇ ਇਨ੍ਹਾਂ...
  • changed timings of government offices
    ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਲੋਕਾਂ ਤੇ ਮੁਲਾਜ਼ਮਾਂ ਦੀਆਂ...
Trending
Ek Nazar
200 in t20 cricket

'ਮੈਂ T20 'ਚ 200 ਦੌੜਾਂ ਬਣਾਵਾਂਗਾ....', ਧਾਕੜ ਖਿਡਾਰੀ ਨੇ ਕਰ'ਤਾ ਵੱਡਾ ਦਾਅਵਾ

ipl 2026 qualifier 1 rcb vs gt

ਬਿਨਾਂ ਮੈਚ ਖੇਡੇ ਫਾਈਨਲ 'ਚ ਪਹੁੰਚ ਜਾਏਗੀ RCB! ਜਾਣੋ IPL ਦੇ ਖ਼ਾਸ ਨਿਯਮ ਬਾਰੇ

29 may holiday declared

28 ਦੇ ਨਾਲ-ਨਾਲ 29 ਮਈ ਨੂੰ ਵੀ ਛੁੱਟੀ ਦਾ ਐਲਾਨ ! CM ਉਮਰ ਨੇ ਈਦ 'ਤੇ ਮੁਲਾਜ਼ਮਾਂ...

team india  t20 series

TEAM INDIA ਦੀ ਜਿੱਤ ਤੋਂ ਬਾਅਦ ਵੀ ਨਹੀਂ ਰੁਕਿਆ ਮੈਚ, ਬਣਾ'ਤੀਆਂ ਟੀਚੇਂ ਤੋਂ 45...

ranveer singh will no longer be able to work in bollywood

ਹੁਣ ਰਣਵੀਰ ਸਿੰਘ ਨਹੀਂ ਕਰ ਸਕੇਗਾ ਬਾਲੀਵੁੱਡ 'ਚ ਕੰਮ ! FWICE ਨੇ ਲਾਇਆ ਬੈਨ,...

delhi government plans to introduce health insurance

ਦਿਵਿਆਂਗ ਬੱਚਿਆਂ ਲਈ ਸਿਹਤ ਬੀਮਾ ਯੋਜਨਾ ਦੀ ਤਿਆਰੀ 'ਚ ਦਿੱਲੀ ਸਰਕਾਰ

monsoon will enter tomorrow

ਭਲਕੇ ਹੋਵੇਗੀ ਮਾਨਸੂਨ ਦੀ ਐਂਟਰੀ ! ਇਨ੍ਹਾਂ ਸੂਬਿਆਂ 'ਚ ਹੋਵੇਗੀ ਭਾਰੀ ਬਾਰਿਸ਼,...

bakrid goats falling sick

ਬਕਰੀਦ ਤੋਂ ਪਹਿਲਾਂ ਬਿਮਾਰ ਪੈਣ ਲੱਗੇ ਬੱਕਰੇ! ਤੇਜ਼ ਬੁਖਾਰ ਤੇ ਡੀਹਾਈਡ੍ਰੇਸ਼ਨ ਦੇ...

plane collides with parachute

ਪੈਰਾਸ਼ੂਟ ਨਾਲ ਟਕਰਾ ਗਿਆ ਜਹਾਜ਼....ਵਾਲ-ਵਾਲ ਬਚੀ ਮਹਿਲਾ, ਵੀਡੀਓ ਵਾਇਰਲ

mourning spreads in the house of famous actress  father passes away

ਮਸ਼ਹੂਰ ਅਦਾਕਾਰਾ ਦੇ ਘਰ ਪਸਰਿਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

never heat these items in a microwave

Microwave 'ਚ ਭੁੱਲ ਕੇ ਵੀ ਗਰਮ ਨਾ ਕਰੋ ਇਹ ਚੀਜ਼ਾਂ! ਵਿਗੜ ਜਾਏਗੀ ਸਿਹਤ

indian national charged in singapore

ਸਿੰਗਾਪੁਰ 'ਚ ਭਾਰਤੀ ਨਾਗਰਿਕ 'ਤੇ ਦੋਸ਼ ਤੈਅ, ਹੋਵੇਗੀ ਸਜ਼ਾ ਤੇ ਲੱਗੇਗਾ ਜੁਰਮਾਨਾ

air india express b737 hits runway edge lights

ਮਸਕਟ ਹਵਾਈ ਅੱਡੇ 'ਤੇ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਹਾਦਸਾਗ੍ਰਸਤ

sonipat man  wife  woman  attack

ਟ੍ਰਿਪਲ ਮਰਡਰ ਨਾਲ ਕੰਬ ਗਿਆ ਸੋਨੀਪਤ! ਪਤੀ-ਪਤਨੀ ਸਣੇ 3 ਲੋਕਾਂ ਦੇ ਮਾਰੀ ਰਾਡ,...

cbi probe ordered in twisha sharma case

'ਮਰੀ ਹੋਈ ਧੀ ਨਾਲੋਂ ਤਲਾਕਸ਼ੁਦਾ ਧੀ ਤਾਂ ਚੰਗੀ ਐ': ਟਵਿਸ਼ਾ ਸ਼ਰਮਾ ਮੌਤ ਮਾਮਲੇ...

sexual crimes accused fir  cm vijay

'ਜਿਨਸੀ ਅਪਰਾਧਾਂ 'ਤੇ ਤੁਰੰਤ ਹੋਵੇ FIR, ਦੋਸ਼ੀਆਂ ਨੂੰ ਮਿਲੇ ਸਖ਼ਤ ਤੋਂ ਸਖ਼ਤ...

collision of two buses

ਦੋ ਬੱਸਾਂ ਦੀ ਜ਼ਬਰਦਸਤ ਟੱਕਰ, 17 ਲੋਕਾਂ ਦੀ ਮੌਤ, ਪਾਕਿਸਤਾਨ 'ਚ ਸੋਗ ਦੀ ਲਹਿਰ

agra 45 feet high zipline breaks boy falls ground

ਆਗਰਾ 'ਚ 45 ਫੁੱਟ ਦੀ ਉਚਾਈ 'ਤੇ ਟੁੱਟ ਗਈ ਜ਼ਿਪਲਾਈਨ! ਜ਼ਮੀਨ 'ਤੇ ਆ ਡਿੱਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • incidents of fires in buses
      ‘ਬੱਸਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ’ ਬਣ ਰਹੀਆਂ ਯਾਤਰੀਆਂ ਦੀ ਜਾਨ ਦੀਆਂ ਦੁਸ਼ਮਣ!
    • groundwater crisis and a state of carelessness
      ਗੰਭੀਰ ਭੂ-ਜਲ ਸੰਕਟ ਦੀ ਦਸਤਕ ਅਤੇ ਬੇਫਿਕਰੀ ਦਾ ਆਲਮ
    • congress mayavati
      ਦਲਿਤ ਵੋਟਾਂ : ਕਾਂਗਰਸ ਚਾਹੁੰਦੀ ਹੈ ਮਾਇਆਵਤੀ ਨੂੰ ਵਿਰੋਧੀ ਮੋਰਚੇ ’ਚ ਸ਼ਾਮਲ ਕਰਨਾ
    • divisive forces are dominant in the country
      ਦੇਸ਼ ’ਚ ਫੁੱਟਪਾਊ ਤਾਕਤਾਂ ਦਾ ਬੋਲਬਾਲਾ
    • education policy at a crossroads
      ਚੌਰਾਹੇ ’ਤੇ ਖੜ੍ਹੀ ਸਿੱਖਿਆ ਨੀਤੀ : ਭਾਸ਼ਾ ਵਿਵਾਦ, ਪੇਪਰ ਲੀਕ, ਪ੍ਰੇਸ਼ਾਨ...
    • purification campaign in the chinese army
      ‘ਚੀਨੀ ਫੌਜ ’ਚ ਸ਼ੁੱਧੀਕਰਨ ਮੁਹਿੰਮ’ ਦੋ ਸਾਬਕਾ ਰੱਖਿਆ ਮੰਤਰੀਆਂ ਨੂੰ ਹੋਈ ਫਾਂਸੀ...
    • biological balance in crisis
      ਅੱਜ ਵਿਸ਼ਵ ਜੈਵ-ਭਿੰਨਤਾ ਦਿਵਸ ’ਤੇ ਵਿਸ਼ੇਸ਼- ਸੰਕਟ ’ਚ ਜੈਵਿਕ ਸੰਤੁਲਨ
    • why are conversions like the one in tcs nashik not stopping
      ਟੀ. ਸੀ. ਐੱਸ. ਨਾਸਿਕ ਵਰਗੀਆਂ ਧਰਮ-ਤਬਦੀਲੀਆਂ ਰੁਕ ਕਿਉਂ ਨਹੀਂ ਰਹੀਆਂ?
    • the current education a trap from which liberation is necessary
      ਮੌਜੂਦਾ ਸਿੱਖਿਆ ਪ੍ਰਣਾਲੀ : ਇਕ ਜਾਲ, ਜਿਸ ਤੋਂ ਮੁਕਤੀ ਜ਼ਰੂਰੀ
    • opposition and criticism of modi s call is merely political
      ਮੋਦੀ ਦੇ ਸੱਦੇ ਦਾ ਵਿਰੋਧ ਅਤੇ ਆਲੋਚਨਾਵਾਂ ਸਿਰਫ਼ ਸਿਆਸੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +