Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 28, 2026

    11:45:51 AM

  • major accident in punjab tragic death of 3 boys

    ਪੰਜਾਬ 'ਚ ਵੱਡਾ ਹਾਦਸਾ, 3 ਮੁੰਡਿਆਂ ਦੀ ਦਰਦਨਾਕ...

  • heartbreaking incident in moga stray dogs attack man on way home from fields

    ਮੋਗਾ 'ਚ ਰੂਹ ਕੰਬਾਊ ਘਟਨਾ! ਬੰਦੇ 'ਤੇ ਅਚਾਨਕ ਅਵਾਰਾ...

  • indian student in uk

    14 ਮਹੀਨੇ ਪਹਿਲਾਂ ਬ੍ਰਿਟੇਨ ਗਏ ਭਾਰਤੀ ਵਿਦਿਆਰਥੀ ਦੀ...

  • israel pm netanyahu

    ਨੇਤਨਯਾਹੂ ਦੀਆਂ 'ਜੜ੍ਹਾਂ' 'ਚ ਬੈਠੀ ਜੰਗ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਰਤ ਦਿਖਾਵਾ ਨਹੀਂ ਕਰ ਸਕਦਾ ਕਿ ਜੰਗ ਨੇ ਦੇਸ਼ ਨੂੰ ਪ੍ਰਭਾਵਿਤ ਨਹੀਂ ਕੀਤਾ

BLOG News Punjabi(ਬਲਾਗ)

ਭਾਰਤ ਦਿਖਾਵਾ ਨਹੀਂ ਕਰ ਸਕਦਾ ਕਿ ਜੰਗ ਨੇ ਦੇਸ਼ ਨੂੰ ਪ੍ਰਭਾਵਿਤ ਨਹੀਂ ਕੀਤਾ

  • Edited By Anmol Tagra,
  • Updated: 03 May, 2026 04:46 PM
Blog
impact of war on india
  • Share
    • Facebook
    • Tumblr
    • Linkedin
    • Twitter
  • Comment

ਯੂ. ਐੱਸ.-ਇਜ਼ਰਾਈਲ ਦੀ ਈਰਾਨ ਵਿਰੁੱਧ ਜੰਗ ਕੋਈ ਦੂਰ ਦੀ ਜੰਗ ਨਹੀਂ ਹੈ। ਇਹ ਪੱਛਮੀ ਏਸ਼ੀਆ ’ਚ ਹੈ, ਜੋ ਭਾਰਤੀ ਉਪ-ਮਹਾਦੀਪ ਦਾ ਗੁਆਂਢੀ ਹੈ। ਲੱਖਾਂ ਭਾਰਤੀ ਇਸ ਖੇਤਰ ’ਚ ਰਹਿੰਦੇ ਅਤੇ ਕੰਮ ਕਰਦੇ ਹਨ। ਲੱਖਾਂ ਭਾਰਤੀ ਸ਼ੀਆ ਮੁਸਲਮਾਨਾਂ ਦਾ ਈਰਾਨ ਦੇ ਲੋਕਾਂ ਨਾਲ ਡੂੰਘਾ ਸਬੰਧ ਹੈ। ਭਾਰਤ ਨੇ ਰਵਾਇਤੀ ਤੌਰ ’ਤੇ ਈਰਾਨ ਨਾਲ ਇਕ ਲੰਬੇ ਅਤੇ ਇਤਿਹਾਸਕ ਸਬੰਧ ਦਾ ਦਾਅਵਾ ਕੀਤਾ ਹੈ। ਪਿਛਲੇ ਕੁਝ ਸਾਲਾਂ ’ਚ, ਭਾਰਤ ਨੇ ਈਰਾਨ ਨਾਲ ਨਜ਼ਦੀਕੀ ਵਪਾਰਕ ਅਤੇ ਆਰਥਿਕ ਸਬੰਧਾਂ ਦਾ ਵੀ ਦਾਅਵਾ ਕੀਤਾ ਹੈ। ਇਸ ਦੀ ਇਕ ਮਿਸਾਲ ਚਾਬਹਾਰ ਬੰਦਰਗਾਹ ਦਾ ਵਿਕਾਸ ਹੈ। ਭਾਜਪਾ ਸਰਕਾਰ ਅਧੀਨ ਉਹ ਦਾਅਵੇ ਕਮਜ਼ੋਰ ਹੋਏ ਹਨ। ਇਸ ਦਾ ਇਕ ਕਾਰਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਗੂੜ੍ਹੀ ਦੋਸਤੀ ਹੈ।

ਹੁਣ ਹੋਰ ਲੋੜ ਨਹੀਂ : ਪੁਰਾਣੇ ਚੰਗੇ ਦਿਨਾਂ ’ਚ, ਕਿਸੇ ਸੰਘਰਸ਼ ਦੀ ਸਥਿਤੀ ’ਚ ਭਾਰਤ ਸਭ ਤੋਂ ਵੱਧ ਮੰਗਿਆ ਜਾਣ ਵਾਲਾ ਸ਼ਾਂਤੀਦੂਤ ਹੁੰਦਾ। ਹਾਲਾਂਕਿ, ਇਸ ਵਾਰ, ਜਦੋਂ ਤੋਂ 28 ਫਰਵਰੀ, 2026 ਨੂੰ ਜੰਗ ਸ਼ੁਰੂ ਹੋਈ ਹੈ, ਅਮਰੀਕਾ ਅਤੇ ਇਜ਼ਰਾਈਲ ਦੋਵਾਂ ਨੇ ਜਾਣਬੁੱਝ ਕੇ ਭਾਰਤ ਤੋਂ ਦੂਰੀ ਬਣਾਈ ਰੱਖੀ ਹੈ। ਇਹ ਈਰਾਨ ਹੀ ਹੈ, ਜਿਸ ਨੇ ਸਮੇਂ-ਸਮੇਂ ’ਤੇ ਭਾਰਤ ਨੂੰ ‘ਬ੍ਰੀਫਿੰਗ’ ਦੇਣ ਦਾ ਇਕ ਸਿਲਸਿਲਾ ਬਣਾਈ ਰੱਖਿਆ ਹੈ। ਭਾਰਤ ਇਜ਼ਰਾਈਲ ਪ੍ਰਤੀ ਪੱਖਪਾਤੀ ਰਿਹਾ ਹੈ—ਤਾਜ਼ਾ ਘਟਨਾਕ੍ਰਮ ਇਜ਼ਰਾਈਲ ਦੀ ਆਲੋਚਨਾ ਕਰਨ ਵਾਲੇ ਬ੍ਰਿਕਸ ਦੇਸ਼ਾਂ ਦੇ ਖਰੜਾ ਪ੍ਰਸਤਾਵ ’ਤੇ ਭਾਰਤ ਦਾ ਵੀਟੋ ਹੈ। ਇਸ ਦੇ ਬਾਵਜੂਦ, ਅਮਰੀਕਾ-ਇਜ਼ਰਾਈਲ ਧੁਰੀ ਨੇ ਭਾਰਤ ਨੂੰ ‘ਬਾਹਰ’ ਰੱਖਿਆ ਅਤੇ ਇਸ ਦੀ ਬਜਾਏ ਪਾਕਿਸਤਾਨ ਨੂੰ ਵਿਚੋਲੇ ਵਜੋਂ ਚੁਣਿਆ।

ਭਾਰਤ ਹੁਣ ਇਹ ਦਿਖਾਵਾ ਨਹੀਂ ਕਰ ਸਕਦਾ ਕਿ ਪੱਛਮੀ ਏਸ਼ੀਆਈ ਜੰਗ ਨੇ ਦੇਸ਼ ਨੂੰ ਪ੍ਰਭਾਵਿਤ ਨਹੀਂ ਕੀਤਾ ਹੈ। ਇਸ ਨੇ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਨੂੰ ਨੁਕਸਾਨ ਪਹੁੰਚਾਇਆ ਹੈ, ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇਸ਼ਾਂ ਨੂੰ, ਜਿਨ੍ਹਾਂ ਦੇ ਗਲੋਬਲ ਵਪਾਰ, ਗਲੋਬਲ ਸਪਲਾਈ ਚੇਨਾਂ ਅਤੇ ਸਮੁੰਦਰੀ ਹਿੱਤਾਂ ’ਚ ਮਹੱਤਵਪੂਰਨ ਦਾਅ ਲੱਗੇ ਹਨ। ਆਓ 28 ਫਰਵਰੀ, 2026 ਨੂੰ ਜੰਗ ਸ਼ੁਰੂ ਹੋਣ ਤੋਂ ਬਾਅਦ ਕੁਝ ਭਾਰਤੀ ਆਰਥਿਕ ਸੂਚਕ ਅੰਕਾਂ ’ਤੇ ਨਜ਼ਰ ਮਾਰੀਏ : (ਅਖੀਰ ’ਚ ਸੂਚੀ ਦੇਖੋ)

ਦੁਨੀਆ ਰਾਸ਼ਟਰਪਤੀ ਟਰੰਪ ਦੇ ਝਾਂਸੇ ਅਤੇ ਸ਼ੇਖੀਬਾਜ਼ੀ ਤੋਂ ਜਾਣੂ ਹੈ। ਕਿਸੇ ਨੇ ਵੀ ਉਨ੍ਹਾਂ ’ਤੇ ਵਿਸ਼ਵਾਸ ਨਹੀਂ ਕੀਤਾ, ਜਦੋਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਈਰਾਨ ਦੀ ਹਵਾਈ ਫੌਜ ਅਤੇ ਜਲ ਸੈਨਾ ਨੂੰ ਮਿਟਾ ਦਿੱਤਾ ਗਿਆ ਹੈ, ਜਾਂ ਹੁਣ ਕੋਈ ਈਰਾਨੀ ਫੌਜੀ ਜਾਇਦਾਦ ਨਹੀਂ ਬਚੀ, ਜਾਂ ਈਰਾਨ ’ਚ ‘ਸ਼ਾਸਨ’ ਬਦਲ ਗਿਆ ਹੈ, ਜਾਂ ਅਮਰੀਕੀ ਖਰੜਾ ਪ੍ਰਸਤਾਵਾਂ ਨੂੰ ਈਰਾਨ ਨੇ ਸਵੀਕਾਰ ਕਰ ਲਿਆ ਹੈ, ਜਾਂ ਉੱਥੇ (ਵੱਖ-ਵੱਖ ਸਮੇਂ ’ਤੇ) ਜੰਗਬੰਦੀ ਸੀ। ਟਰੰਪ ਜੰਗ ਨੂੰ ਰੋਕਦੇ ਹਨ, ਫਿਰ ਤੋਂ ਸ਼ੁਰੂ ਕਰਦੇ ਹਨ ਅਤੇ ਫਿਰ ਜੰਗਬੰਦੀ ਦਾ ਐਲਾਨ ਕਰਦੇ ਹਨ। ਇਸ ਦੌਰਾਨ, ਇਜ਼ਰਾਈਲ ਈਰਾਨ ਅਤੇ ਲਿਬਨਾਨ ’ਤੇ ਹਮਲੇ ਜਾਰੀ ਰੱਖਦਾ ਹੈ ਅਤੇ ਈਰਾਨ ਜਵਾਬੀ ਕਾਰਵਾਈ ਕਰਦਾ ਹੈ। ਦੁਨੀਆ ਜਾਣਦੀ ਹੈ ਕਿ ਜੋ ਜੰਗ 28 ਫਰਵਰੀ ਨੂੰ ਸ਼ੁਰੂ ਹੋਈ ਸੀ, ਉਹ ਕਦੇ ਨਹੀਂ ਰੁਕੀ।

ਸਭ ਕੁਝ ਆਮ ਨਹੀਂ : ਸਰਕਾਰ ਦਾ ਦਾਅਵਾ ਹੈ ਕਿ ‘ਸਭ ਆਮ ਹੈ’। ਆਰ. ਬੀ. ਆਈ. ਜੰਗ ਦੀ ਲਾਗਤ ਅਤੇ ਨਤੀਜਿਆਂ ਪ੍ਰਤੀ ਵਧੇਰੇ ਜਾਗਰੂਕ ਲੱਗਦਾ ਹੈ। ਆਪਣੇ ਅਪ੍ਰੈਲ ਬੁਲੇਟਿਨ ’ਚ, ਆਰ. ਬੀ. ਆਈ. ਨੇ ‘ਗਲੋਬਲ ਸਪਲਾਈ ਚੇਨਾਂ ’ਤੇ ਦਬਾਅ’, ‘ਈਂਧਨ ਅਤੇ ਭੋਜਨ ਤੋਂ ਪ੍ਰੇਰਿਤ ਸੀ. ਪੀ. ਆਈ. ਨੋਟ-ਪਸਾਰਾ’, ‘ਬਾਂਡ ਯੀਲਡ’, ‘ਦਰਾਮਦ ’ਚ ਮੰਦੀ’ ਅਤੇ ‘ਅਸਥਿਰ ਐੱਫ. ਆਈ. ਆਈ. ਪ੍ਰਵਾਹ’ ਵੱਲ ਇਸ਼ਾਰਾ ਕੀਤਾ ਅਤੇ ਚਿਤਾਵਨੀ ਦਿੱਤੀ ਕਿ ‘ਜੇਕਰ ਸੰਘਰਸ਼ ਜਾਰੀ ਰਹਿੰਦਾ ਹੈ ਅਤੇ ਸਪਲਾਈ ਚੇਨਾਂ ਜਲਦ ਬਹਾਲ ਨਹੀਂ ਹੁੰਦੀਆਂ, ਤਾਂ ਇਹ ਘਰੇਲੂ ਅਰਥਵਿਵਸਥਾ ਲਈ ਚੁਣੌਤੀਆਂ ਪੈਦਾ ਕਰ ਸਕਦਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਬਣਾਈ ਰੱਖਣ ਤੋਂ ਇਲਾਵਾ (ਸੰਭਵ ਤੌਰ ’ਤੇ ਚੋਣਾਂ ਕਾਰਨ), ਸਰਕਾਰ ਨੇ ਬਹੁਤ ਘੱਟ ਕੀਤਾ ਹੈ। ਅਜਿਹਾ ਲੱਗਦਾ ਹੈ ਕਿ ਸਰਕਾਰ ਇਕ ਮੂਕਦਰਸ਼ਕ ਬਣੀ ਹੋਈ ਹੈ ਅਤੇ ਘਟਨਾਵਾਂ ਨੂੰ ਵਾਪਰਦੇ ਦੇਖ ਰਹੀ ਹੈ। ਇਸ ਮੌਨ ਪ੍ਰਾਰਥਨਾ ਦੇ ਨਾਲ ਕਿ ਉਹ ਭਾਰਤੀ ਅਰਥਵਿਵਸਥਾ ਨੂੰ ਝੁਲਸਾਅ ਨਾ ਦੇਵੇ।

ਭਾਰਤ ਦੇ ਲੋਕ ਲਚੀਲੇ ਅਤੇ ਸਹਿਣਸ਼ੀਲ ਹਨ। ਉਹ ਜਾਣਦੇ ਹਨ ਕਿ ਉਹ ਸਰਕਾਰ ਤੋਂ ਬਹੁਤ ਘੱਟ ਮਦਦ ਦੀ ਉਮੀਦ ਕਰ ਸਕਦੇ ਹਨ। ਉਹ ਆਪਣੀਆਂ ਨੌਕਰੀਆਂ ਅਤੇ ਆਮਦਨ ਦੀ ਰੱਖਿਆ ਲਈ ਚਿੰਤਿਤ ਹਨ। ਐੱਲ. ਪੀ. ਜੀ. ਦੀ ਉੱਚੀ ਕੀਮਤ ਅਤੇ ਸਪਲਾਈ ਦੀ ਅਨਿਸ਼ਚਿਤਤਾ ਦਾ ਸਾਹਮਣਾ ਕਰਦੇ ਹੋਏ, ਘਰਾਂ ਅਤੇ ਭੋਜਨਾਲਿਆਂ ਨੇ ਬਾਲਣ ਵਾਲੀ ਲੱਕੜ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਔਸਤ ਪਰਿਵਾਰ ਨੇ ਖਪਤ ’ਚ ਕਟੌਤੀ ਕੀਤੀ ਹੈ ਅਤੇ ਆਪਣੀ ਬੱਚਤ ਦੀ ਵਰਤੋਂ ਕੀਤੀ ਹੈ। ਸਤਹ ’ਤੇ, ਕੋਈ ਵਿਘਨ ਜਾਂ ਨਿਰਾਸ਼ਾ ਨਹੀਂ ਦਿਸਦੀ ਪਰ ਪੇਂਡੂ ਇਲਾਕਿਆਂ ’ਚ ਯਾਤਰਾ ਕਰਦੇ ਸਮੇਂ ਦੇਖਿਆ ਜਾ ਸਕਦਾ ਹੈ ਕਿ ਲੋਕ ਚਿੰਤਿਤ ਹਨ। ਪ੍ਰਧਾਨ ਮੰਤਰੀ ਪੂਰੀ ਤਰ੍ਹਾਂ 4 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਸਤੰਬਰ 2023 ’ਚ ਸੰਸਦ ਵੱਲੋਂ ਪਾਸ ਮਹਿਲਾ ਰਾਖਵਾਂਕਰਨ ਬਿੱਲ ਨੂੰ ਫਿਰ ਤੋਂ ਲਾਗੂ ਕਰਨ ਦੀ ਮੁਹਿੰਮ ’ਚ ਡੁੱਬੇ ਹੋਏ ਹਨ। ਉਹ 5 ਮਈ ਤੋਂ ਬਾਅਦ ਸ਼ਾਸਨ ਵੱਲ ਪਰਤ ਸਕਦੇ ਹਨ।

ਸਰਕਾਰ ਹੋਰ ਜ਼ਿਆਦਾ ਕਰ ਸਕਦੀ ਹੈ : ਸਰਕਾਰ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਉਣ ਅਤੇ ਆਮਦਨ ਵਧਾਉਣ ਲਈ ਹੋਰ ਵੀ ਬਹੁਤ ਕੁਝ ਕਰ ਸਕਦੀ ਹੈ :

– ਇਹ ਮਨਰੇਗਾ ਅਧੀਨ ਮਜ਼ਦੂਰੀ ਦੇ ਬਕਾਏ ਦਾ ਭੁਗਤਾਨ ਕਰ ਸਕਦੀ ਹੈ ਅਤੇ ਉਸ ਕਾਰਜ-ਪ੍ਰੋਗਰਾਮ ਨੂੰ ਫਿਰ ਤੋਂ ਸ਼ੁਰੂ ਕਰ ਸਕਦੀ ਹੈ ਜੋ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ ਨੂੰ ਰੱਦ ਕਰਨ ਅਤੇ ਕਥਿਤ ਤੌਰ ’ਤੇ ਫਿਰ ਤੋਂ ਲਾਗੂ ਕੀਤੇ ਜਾਣ ਤੋਂ ਬਾਅਦ ਵਿਚ-ਵਿਚਾਲੇ ਹੈ।

–ਪੇਂਡੂ ਸੜਕ ਪ੍ਰੋਗਰਾਮ (ਪੀ. ਐੱਮ. ਜੀ. ਐੱਸ. ਵਾਈ.) ’ਚ ਤੇਜ਼ੀ ਲਿਆਂਦੀ ਜਾ ਸਕਦੀ ਹੈ ਅਤੇ 2026-27 ’ਚ ਅਲਾਟ ਕੀਤੇ 19,000 ਕਰੋੜ ਰੁਪਏ 6-8 ਮਹੀਨਿਆਂ ’ਚ ਖਰਚ ਕੀਤੇ ਜਾ ਸਕਦੇ ਹਨ (2025-26 ’ਚ) ਬਿਨਾਂ ਖਰਚ ਕੀਤੇ ਗਏ 6,871 ਕਰੋੜ ਰੁਪਏ ਦੇ ਉਲਟ) ਅਤੇ ਹੋਰ ਪੈਸਾ ਅਲਾਟ ਕੀਤਾ ਜਾ ਸਕਦਾ ਹੈ।

–2025-26 ’ਚ, ਪੀਣ ਵਾਲੇ ਪਾਣੀ ਦੇ ਮਿਸ਼ਨ (ਜਲ ਜੀਵਨ) ਲਈ ਬਜਟ ਅਨੁਮਾਨ 67,000 ਕਰੋੜ ਰੁਪਏ ਸੀ ਪਰ ਸੋਧਿਆ ਹੋਇਆ ਅਨੁਮਾਨ ਨਿਰਾਸ਼ਾਜਨਕ 17,000 ਕਰੋੜ ਰੁਪਏ ਸੀ। 2026-27 ਲਈ 67,670 ਕਰੋੜ ਰੁਪਏ ਦਾ ਬਜਟ ਖਰਚ ਸਮੇਂ ਤੋਂ ਪਹਿਲਾਂ ਕੀਤਾ ਜਾ ਸਕਦਾ ਹੈ ਅਤੇ ਰਾਜ ਸਰਕਾਰਾਂ ਨੂੰ ਧਨ ਤੁਰੰਤ ਜਾਰੀ ਕੀਤਾ ਜਾ ਸਕਦਾ ਹੈ।

-ਕੋਵਿਡ ਮਹਾਮਾਰੀ ਦੌਰਾਨ ਕੀਤੇ ਗਏ ਵਾਅਦੇ (ਜਿਸ ਨੂੰ ਤੋੜਿਆ ਗਿਆ ਸੀ) ਦੇ ਉਲਟ, ਸਰਕਾਰ ਨੂੰ ਐੱਮ. ਐੱਸ. ਐੱਮ. ਈ. ਨੂੰ ਕਰਜ਼ਾ ਦੇਣ ’ਚ ਹੋਣ ਵਾਲੇ ਨੁਕਸਾਨ ਦੀ ਪੂਰਤੀ ਲਈ ਸਪੱਸ਼ਟ ਤੌਰ ’ਤੇ ਇਕ ਰਾਸ਼ੀ ਨਿਰਧਾਰਿਤ ਕਰਨੀ ਚਾਹੀਦੀ ਹੈ ਅਤੇ ਬੈਂਕਾਂ ਨੂੰ ਕਰਜ਼ਾ ਜਲਦੀ ਵੰਡਣ ਦਾ ਨਿਰਦੇਸ਼ ਦੇਣਾ ਚਾਹੀਦਾ ਹੈ, ਤਾਂ ਜੋ ਇਸ ਖੇਤਰ ਨੂੰ ਫਿਰ ਤੋਂ ਸਰਗਰਮ ਕੀਤਾ ਜਾ ਸਕੇ ਜੋ ਅਜੇ ਵੀ ਸੰਕਟ ’ਚ ਹੈ।

ਵੇਰਵਾ 28 ਫਰਵਰੀ, 2026 28 ਅਪ੍ਰੈਲ, 2026

ਬ੍ਰੈਂਟ ਕੱਚਾ ਤੇਲ : 67 ਡਾਲਰ/ਬੈਰਲ 110 ਡਾਲਰ/ਬੈਰਲ ਐੱਲ. ਪੀ. ਜੀ. ਸਿਲੰਡਰ (ਘਰੇਲੂ) : 853 ਰੁਪਏ-913 ਰੁਪਏ ਐੱਲ. ਪੀ. ਜੀ. ਸਿਲੰਡਰ (ਵਪਾਰਕ) : 1,740 ਰੁਪਏ-2,078 ਰੁਪਏ ਮੁਦਰਾਸਫੀਤੀ ਸੀ. ਪੀ. ਆਈ. : 3.21 ਫੀਸਦੀ-3.40 ਫੀਸਦੀ ਮੁਦਰਾਸਫੀਤੀ ਡਬਲਯੂ. ਪੀ. ਆਈ. : 2.13 ਫੀਸਦੀ 3.88 ਫੀਸਦੀ ਵਿਦੇਸ਼ੀ ਮੁਦਰਾ ਭੰਡਾਰ : 728 ਅਰਬ ਡਾਲਰ-703 ਅਰਬ ਡਾਲਰ ਵਟਾਂਦਰਾ ਦਰ (ਬਨਾਮ ਡਾਲਰ) : 91.10 ਰੁਪਏ-94.20 ਰੁਪਏ ਸੈਂਸੈਕਸ (ਬੀ. ਐੱਸ. ਈ.) : 81,287-76,887 ਨਿਫਟੀ 50 (ਐੱਨ. ਐੱਸ. ਈ.) : 25,179-23,996 ਬੇਰੋਜ਼ਗਾਰੀ ਦਰ : 4.9 ਫੀਸਦੀ 5.1 ਫੀਸਦੀ

—ਪੀ. ਚਿਦਾਂਬਰਮ

  • India
  • War
  • Impact of War

ਪ੍ਰੋਪੇਗੰਡਾ ਦੇ ਰੂਪ ’ਚ ਸਿਨੇਮਾ

NEXT STORY

Stories You May Like

  • banks will not be able to mislead customers rbi issues new rules
    ਹੁਣ ਖ਼ਾਤਾਧਾਰਕਾਂ ਨੂੰ ਪਾਲਸੀ ਜਾਂ ਯੋਜਨਾ ਖ਼ਰੀਦਣ ਲਈ ਮਜਬੂਰ ਨਹੀਂ ਕਰ ਸਕਣਗੇ ਬੈਂਕ, RBI ਨੇ ਜਾਰੀ ਕੀਤੇ ਨਵੇਂ ਨਿਯਮ
  • last year i didn  t know if i would be able to make a comeback or not
    ਪਿਛਲੇ ਸਾਲ ਪਤਾ ਹੀ ਨਹੀਂ ਸੀ ਕਿ ਵਾਪਸੀ ਕਰ ਸਕਾਂਗੀ ਜਾਂ ਨਹੀਂ : ਦੀਪਿਕਾ
  • india  s befitting reply to pakistan
    ਜੰਗ ਦੀਆਂ ਧਮਕੀਆਂ ਨਾਲ PoK ਦੀਆਂ ਨਾਕਾਮੀਆਂ ਨਹੀਂ ਲੁਕਣਗੀਆਂ! ਭਾਰਤ ਦਾ ਪਾਕਿ ਨੂੰ ਕਰਾਰਾ ਜਵਾਬ
  • now  the new luxury trend is not to show off but to hide things
    ਹੁਣ ਦਿਖਾਵਾ ਨਹੀਂ ਸਗੋਂ ਚੀਜ਼ਾਂ ਨੂੰ 'ਲੁਕਾਉਣਾ' ਹੈ ਨਵਾਂ ਲਗਜ਼ਰੀ ਟ੍ਰੈਂਡ
  • lpg customers  e  kyc done by june 30  then the subsidy will stop
    LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: 30 ਜੂਨ ਤੱਕ ਨਹੀਂ ਕੀਤਾ ਇਹ ਕੰਮ ਤਾਂ ਰੁਕ ਜਾਵੇਗੀ ਸਬਸਿਡੀ
  • netanyahu on iran
    'ਹਾਲੇ ਖ਼ਤਮ ਨਹੀਂ ਹੋਈ ਜੰਗ..!' ਇਜ਼ਰਾਈਲੀ PM ਨੇ ਦੇ'ਤੀ ਚਿਤਾਵਨੀ
  • india  bharat  universities  degree  marksheet
    India ਨਹੀਂ, 'ਭਾਰਤ' ! ਟਾਪ ਯੂਨੀਵਰਸਿਟੀਆਂ ਨੇ ਡਿਗਰੀ ਤੇ ਮਾਰਕਸ਼ੀਟ 'ਚ ਕੀਤਾ ਵੱਡਾ ਬਦਲਾਅ
  • gavaskar was impressed by this player in the first odi against afg
    ਗਿੱਲ-ਈਸ਼ਾਨ-ਰਾਹੁਲ ਨਹੀਂ, AFG ਵਿਰੁੱਧ ਪਹਿਲੇ ਵਨਡੇ ਵਿੱਚ ਇਸ ਖਿਡਾਰੀ ਤੋਂ ਪ੍ਰਭਾਵਿਤ ਹੋਏ ਗਾਵਸਕਰ
  • girl deadbody found at jalandhar cantt railway station
    ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਮਿਲੀ ਕੁੜੀ ਦੀ ਲਾਸ਼, ਨਹੀਂ ਹੋਈ ਪਛਾਣ
  • train delays become a problem in the middle of summer
    ਗਰਮੀ ਦੇ ਵਿਚਕਾਰ ਟ੍ਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ: ਨਵੀਂ ਦਿੱਲੀ-ਵੈਸ਼ਨੋ ਦੇਵੀ...
  • big weather warning for these districts of punjab
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ, ਯੈਲੋ ਅਲਰਟ ਹੋ ਗਿਆ...
  • earthquake in chandigarh punjab
    ਪੰਜਾਬ ਸਣੇ ਉੱਤਰ ਭਾਰਤ 'ਚ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ
  • doni ball gang member arrested with weapons in jalandhar
    ਜਲੰਧਰ 'ਚ ਡੋਨੀ ਬਲ ਗੈਂਗ ਦੇ 2 ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ
  • fire broke out in a moving vehicle on the highway in jalandhar
    ਜਲੰਧਰ 'ਚ ਹਾਈਵੇਅ 'ਤੇ ਚੱਲਦੀ ਕਾਰ ਨੂੰ ਲੱਗੀ ਅੱਗ, ਡਰਾਈਵਰਾਂ ਨੇ ਭੱਜ ਕੇ ਬਚਾਈ...
  • electricity consumers electricity department
    ਬਿਜਲੀ ਖਪਤਕਾਰਾਂ ਨੂੰ ਖ਼ੁਸ਼ਖ਼ਬਰੀ, ਲਿਆ ਗਿਆ ਇਹ ਵੱਡਾ ਫ਼ੈਸਲਾ
  • weather will change in punjab on july 1
    ਪੰਜਾਬ 'ਚ 1 ਜੁਲਾਈ ਨੂੰ ਬਦਲੇਗਾ ਮੌਸਮ, 15 ਜ਼ਿਲ੍ਹਿਆਂ 'ਚ ਅਲਰਟ ਜਾਰੀ
Trending
Ek Nazar
gold price fall 49000 rupees

49,000 ਰੁਪਏ ਸਸਤਾ ਹੋਇਆ ਸੋਨਾ! ਕੀਮਤਾਂ 'ਚ ਹੋਰ ਗਿਰਾਵਟ ਦੀ ਸੰਭਾਵਨਾ

heavy vehicle movement banned on banga mukandpur road

ਨਵਾਂਸ਼ਹਿਰ 'ਚ ਇਨ੍ਹਾਂ ਵਾਹਨਾਂ 'ਤੇ 25 ਅਗਸਤ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ...

has hardik pandya really secretly married mahika sharma

ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ...

veteran filmmaker k  bhagyaraj passes away at 73

ਦਿੱਗਜ ਐਕਟਰ-ਡਾਇਰੈਕਟਰ ਦੀ ਹਾਰਟ ਅਟੈਕ ਕਾਰਨ ਮੌਤ ! 73 ਸਾਲ ਦੀ ਉਮਰ 'ਚ ਲਏ...

horrific collision between high speed car and scooter

ਤੇਜ਼ ਰਫਤਾਰ ਕਾਰ ਤੇ ਸਕੂਟਰੀ ਵਿਚਾਲੇ ਭਿਆਨਕ ਟੱਕਰ, ਮਾਸੂਮ ਕੁੜੀ ਦੀ ਮੌਕੇ 'ਤੇ...

heavy rain next 6 days monsoon

ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼...

freedom to travel to any country without a visa

ਬਿਨਾਂ Visa ਦੇ ਕਿਸੇ ਵੀ ਦੇਸ਼ ਜਾ ਸਕਦਾ ਇਕ ਸ਼ਖਸ! ਤੁਹਾਨੂੰ ਪਤਾ ਹੈ ਕੌਣ

mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

veteran actor passes away

ਮਸ਼ਹੂਰ ਸ਼ੋਅ 'ਸ਼ਕਤੀਮਾਨ' 'ਚ ਨਜ਼ਰ ਆ ਚੁੱਕੇ ਦਿੱਗਜ ਅਦਾਕਾਰ ਦਾ ਦਿਹਾਂਤ

gold silver price

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...

wife talking another man phone night character

'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ...

amitabh  s heroine quits acting and sells chicken

ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

this famous actress had her leg amputated at the age of 15

15 ਸਾਲ ਦੀ ਉਮਰ 'ਚ ਕੱਟਣੀ ਪਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਲੱਤ, ਫਿਰ ਇੰਝ ਬਣੀ...

making passport has become expensive

ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ ਨੇ ਵਧਾਈ ਫੀਸ, ਜਾਣੋ ਹੁਣ...

heavy rains expected for next 3 4 days

ਅਗਲੇ 3-4 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

good news for lpg customers government removed all restrictions on supply

LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ...

property in saudi arabia

ਸਾਊਦੀ ਅਰਬ ਤੋਂ ਭਾਰਤੀਆਂ ਲਈ ਚੰਗੀ ਖ਼ਬਰ, ਜਾਇਦਾਦ ਖਰੀਦਣਾ ਹੋਇਆ ਸੌਖਾ; ਨਵਾਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • fire in india
      ਅੱਗ ਦੀਆਂ ਲਪਟਾਂ ਅਤੇ ਸਿਸਟਮ ਦੀ ਨਾਕਾਮੀ!
    • passport is not citizenship proof
      ਪਾਸਪੋਰਟ ਨਹੀਂ ਤਾਂ ਫਿਰ ਕੀ? ਸਰਕਾਰ ਦੇਵੇ ਉੱਤਰ
    • regional parties
      ਖੇਤਰੀ ਪਾਰਟੀਆਂ ਆਖ਼ਿਰ ਕਿਉਂ ਖਿੱਲਰ ਰਹੀਆਂ ਹਨ ?
    • pm awaas yojna
      ਕਿਵੇਂ ਇਕ ਆਵਾਸ ਯੋਜਨਾ ਬਣ ਗਈ ਸਮਾਜਿਕ ਕ੍ਰਾਂਤੀ ਦਾ ਮਾਧਿਅਮ
    • the government should not make the question paper leak an issue
      ਪ੍ਰਸ਼ਨ ਪੱਤਰ ਲੀਕ ’ਤੇ ਸਰਕਾਰ ਨੂੰ ਆਪਣੇ ਵੱਕਾਰ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ
    • keir starmer falls victim to british political storm
      ਬ੍ਰਿਟਿਸ਼ ਸਿਆਸੀ ਜਵਾਰ-ਭਾਟੇ ਦਾ ਸ਼ਿਕਾਰ ਹੋਇਆ ਕੀਰ ਸਟਾਰਮਰ
    • kirpan issue
      ਸਿੱਖ ਧਰਮ ਦਾ ਅਨਿੱਖੜਵਾਂ ਅੰਗ ‘ਕ੍ਰਿਪਾਨ’ ਵਿਵਾਦਾਂ ’ਚ ਕਿਉਂ?
    • are india  s weaker sections turning to illicit businesses
      ਕੀ ਭਾਰਤ ਦੇ ਕਮਜ਼ੋਰ ਵਰਗ ਕਰ ਰਹੇ ਹਨ ਨਾਜਾਇਜ਼ ਧਨ-ਦੌਲਤ ਦੇ ਧੰਦਿਆਂ ਵੱਲ ਰੁਖ?
    • punjab culture
      ਪੰਜਾਬੀ ਸੰਸਕ੍ਰਿਤੀ ਦਾ ਅਗਵਾ : ਬੁੱਲੇ ਸ਼ਾਹ ਤੋਂ ਬੰਦੂਕ ਤੱਕ
    • bjp congress
      ਭਾਜਪਾ ਦੀ ਹਮਲਾਵਰੀ ਮੁਹਿੰਮ, ਕੀ ਕਾਂਗਰਸ ਟਿਕ ਸਕੇਗੀ ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +