Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 25, 2026

    1:54:42 PM

  • meter reader  domestic consumer  pspcl

    ਪੰਜਾਬ 'ਚ ਮੀਟਰ ਰੀਡਰਾਂ ਦੀ ਹੜਤਾਲ, ਘਰੇਲੂ...

  • 7 accused arrested with dangerous weapons and lakhs of cash

    ਪੰਜਾਬ 'ਚ ਵੱਡੇ ਨੈੱਟਵਰਕ ਦਾ ਪਰਦਾਫਾਸ਼, ਖ਼ਤਰਨਾਕ...

  • enjoy free movies during summer

    ਗਰਮੀਆਂ ਦੌਰਾਨ 'ਫ੍ਰੀ ਮੂਵੀ' ਦਾ ਮਿਲੇਗਾ ਆਨੰਦ!...

  • major in bathinda petrol bomb attack case

    ਬਠਿੰਡਾ ਪੈਟਰੋਲ ਬੰਬ ਹਮਲੇ ਦੇ ਮਾਮਲੇ 'ਚ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਐਗਜ਼ਿਟ ਪੋਲ ’ਤੇ ਸਿਰਫ ਸਿਆਸੀ ਪ੍ਰਤੀਕਿਰਿਆਵਾਂ ਅਨੁਸਾਰ ਮਤ ਨਾ ਬਣਾਓ

BLOG News Punjabi(ਬਲਾਗ)

ਐਗਜ਼ਿਟ ਪੋਲ ’ਤੇ ਸਿਰਫ ਸਿਆਸੀ ਪ੍ਰਤੀਕਿਰਿਆਵਾਂ ਅਨੁਸਾਰ ਮਤ ਨਾ ਬਣਾਓ

  • Edited By Harpreet Singh,
  • Updated: 04 May, 2026 05:15 PM
Blog
exit polls
  • Share
    • Facebook
    • Tumblr
    • Linkedin
    • Twitter
  • Comment

ਭਾਰਤ ’ਚ ਓਪੀਨੀਅਨ ਪੋਲ ਭਾਵ ਚੋਣਾਂ ਤੋਂ ਪਹਿਲਾਂ ਦਾ ਸਰਵੇਖਣ ਹੋਵੇ ਜਾਂ ਐਗਜ਼ਿਟ ਪੋਲ ਭਾਵ ਵੋਟਿੰਗ ਤੋਂ ਬਾਅਦ ਦਾ ਸਰਵੇਖਣ, ਅਜਿਹਾ ਕੋਈ ਸਾਲ ਨਹੀਂ, ਜਦੋਂ ਇਸ ’ਤੇ ਜ਼ਬਰਦਸਤ ਵਿਵਾਦ ਅਤੇ ਤੂੰ-ਤੂੰ, ਮੈਂ-ਮੈਂ ਨਾ ਹੁੰਦੀ ਹੋਵੇ। ਜਿਸ ਦੇ ਹਾਰਨ ਦੀ ਸੰਭਾਵਨਾ ਪ੍ਰਗਟਾਈ ਜਾਂਦੀ ਹੈ ਉਹ ਇਸ ਦਾ ਵਿਰੋਧ ਕਰਦਾ ਹੈ। ਹਾਲਾਂਕਿ ਵਿਰੋਧ ਸਾਧਾਰਨ ਹੋਵੇ ਜਾਂ ਤੱਥਾਂ ਦੇ ਆਧਾਰ ’ਤੇ ਸਵਾਲ ਉਠਾਇਆ ਜਾਵੇ ਜਾਂ ਕੋਈ ਤਰਕਸ਼ੀਲ ਇਤਰਾਜ਼ ਹੋਵੇ ਤਾਂ ਸਮੱਸਿਆ ਨਹੀਂ। ਜੇਕਰ ਕਿਸੇ ਏਜੰਸੀ ਜਾਂ ਮੀਡੀਆ ਸੰਸਥਾ ਨੂੰ ਓਪੀਨੀਅਨ ਪੋਲ ਜਾਂ ਐਗਜ਼ਿਟ ਪੋਲ ਕਰਨ ਅਤੇ ਉਸ ਨੂੰ ਸਾਹਮਣੇ ਲਿਆਉਣ ਦਾ ਅਧਿਕਾਰ ਹੈ ਤਾਂ ਸਬੰਧਤ ਪਾਰਟੀਆਂ ਨੂੰ ਵੀ ਵਿਰੋਧ ਕਰਨ ਦਾ ਪਰ ਪਿਛਲੇ ਕੁਝ ਸਾਲਾਂ ਤੋਂ ਅਜਿਹੀਆਂ ਸਾਰੀਆਂ ਏਜੰਸੀਆਂ ਅਤੇ ਸੰਸਥਾਵਾਂ ਨੂੰ ਭਾਜਪਾ ਰਾਹੀਂ ਜਾਂ ਸਰਕਾਰ ਰਾਹੀਂ ਸਪਾਂਸਰਡ ਦੱਸ ਕੇ ਉਸ ਦੀ ਸਾਖ ਨੂੰ ਵੀ ਸਮਾਪਤ ਕਰਨ ਦਾ ਅਭਿਆਨ ਚੱਲਦਾ ਹੈ।

ਪੱਛਮੀ ਬੰਗਾਲ ਦੇ ਐਗਜ਼ਿਟ ਪੋਲ ’ਤੇ ਤ੍ਰਿਣਮੂਲ ਕਾਂਗਰਸ ਦੀਆਂ ਪ੍ਰਤੀਕਿਰਿਆਵਾਂ ਦੇਖ ਲਓ। ਹਾਲਾਂਕਿ ਇਨ੍ਹਾਂ ’ਚ ਵੀ ਜ਼ਿਆਦਾਤਰ ਏਜੰਸੀਆਂ ਨੇ ਤ੍ਰਿਣਮੂਲ ਅਤੇ ਭਾਜਪਾ ਦੀਆਂ ਵੋਟਾਂ ਅਤੇ ਸੀਟਾਂ ’ਚ ਬਹੁਤ ਜ਼ਿਆਦਾ ਫਰਕ ਨਹੀਂ ਦਿਖਾਇਆ। ਹਾਂ, ਜ਼ਿਆਦਾਤਰ ’ਚ ਭਾਜਪਾ ਦੀ ਜਿੱਤ ਦੀ ਪ੍ਰਵਿਰਤੀ ਜ਼ਰੂਰ ਦਰਸਾਈ ਗਈ ਹੈ। ਇਨ੍ਹਾਂ ’ਚ ਫਰਕ ਇੰਨੇ ਮਹੀਨ ਹਨ ਕਿ ਇਨ੍ਹਾਂ ਐਗਜ਼ਿਟ ਪੋਲਾਂ ਦੇ ਆਧਾਰ ’ਤੇ ਵੀ ਤੁਸੀਂ ਯਕੀਨੀ ਤੌਰ ’ਤੇ ਨਹੀਂ ਮੰਨ ਸਕਦੇ ਕਿ ਹਾਂ ਇਹੀ ਨਤੀਜਾ ਆਵੇਗਾ। ਸਿਰਫ ਇਕ ਏਜੰਸੀ ਟੁਡੇਜ਼ ਚਾਣਕਿਆ ਨੇ ਭਾਜਪਾ ਨੂੰ ਤ੍ਰਿਣਮੂਲ ਤੋਂ ਵੋਟਾਂ ਅਤੇ ਸੀਟਾਂ ਦੋਵਾਂ ’ਚ ਕਾਫੀ ਅੱਗੇ ਦੱਸਿਆ ਹੈ। ਤ੍ਰਿਣਮੂਲ ਕਾਂਗਰਸ ਦੀ ਚੋਟੀ ਦੀ ਨੇਤਰੀ ਮਮਤਾ ਬੈਨਰਜੀ ਤੋਂ ਲੈ ਕੇ ਅਭਿਸ਼ੇਕ ਬੈਨਰਜੀ, ਉਨ੍ਹਾਂ ਦੇ ਮੰਤਰੀ, ਸੰਸਦ ਮੈਂਬਰ ਅਤੇ ਇੱਥੋਂ ਤੱਕ ਕਿ ਟੀ. ਵੀ. ’ਤੇ ਬੈਠਣ ਵਾਲੇ ਬੁਲਾਰੇ ਤੇ ਪੈਨਲਿਸਟ ਏਜੰਸੀਆਂ ਅਤੇ ਚੈਨਲਾਂ ’ਤੇ ਹਮਲੇ ਕਰ ਰਹੇ ਹਨ।

ਓਪੀਨੀਅਨ ਪੋਲ ਅਤੇ ਐਗਜ਼ਿਟ ਪੋਲ ’ਤੇ ਰਾਜਨੀਤਿਕ ਦਲਾਂ ਅਤੇ ਕੁਝ ਟਿੱਪਣੀਕਾਰਾਂ ਰਾਹੀਂ ਉਠਾਏ ਜਾ ਰਹੇ ਸਵਾਲਾਂ ਨਾਲ ਉਨ੍ਹਾਂ ਦੀ ਭਰੋਸੇਯੋਗਤਾ ਨੂੰ ਡੂੰਘਾ ਧੱਕਾ ਲੱਗਾ ਹੈ। ਅਜਿਹਾ ਮਾਹੌਲ ਬਣਿਆ, ਸਮਝੋ ਸਾਰੇ ਐਗਜ਼ਿਟ ਪੋਲ ਅੱਜ ਤੱਕ ਗਲਤ ਹੀ ਸਾਬਤ ਹੋਏ ਹਨ। ਅਜਿਹਾ ਸੱਚ ਨਹੀਂ। ਐਗਜ਼ਿਟ ਪੋਲ ਦਾ ਇਹ ਅਰਥ ਨਹੀਂ ਕਿ ਉਹ ਜਿੰਨੀਆਂ ਸੀਟਾਂ ਦੱਸਦੇ ਹਨ, ਅਸਲ ’ਚ ਓਨੀਆਂ ਹੀ ਆ ਸਕਦੀਆਂ ਹਨ ਜਾਂ ਆਉਣੀਆਂ ਚਾਹੀਦੀਆਂ ਹਨ। ਐਗਜ਼ਿਟ ਪੋਲ ਨਾਲ ਸਾਨੂੰ ਚੋਣ ਨਤੀਜੇ ਦਾ ਭਾਵੀ ਟ੍ਰੈਂਡ ਭਾਵ ਝੁਕਾਅ ਜਾਂ ਦਿਸ਼ਾ ਦਾ ਅਹਿਸਾਸ ਹੁੰਦਾ ਹੈ। ਅਨੇਕਾਂ ਵਾਰ ਐਗਜ਼ਿਟ ਪੋਲ ਲਗਭਗ ਨਤੀਜੇ ਦੇ ਆਲੇ-ਦੁਆਲੇ ਵੀ ਰਹੇ ਹਨ।

2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ’ਚ ਐਗਜ਼ਿਟ ਪੋਲਾਂ ਰਾਹੀਂ ਦਿੱਤੇ ਗਏ ਅੰਕੜਿਆਂ ਨਾਲੋਂ ਨਤੀਜੇ ਵੱਖ ਆਏ। ਆਵਾਜ਼ ਇੱਥੋਂ ਤੱਕ ਉੱਠੀ ਕਿ ਐਗਜ਼ਿਟ ਪੋਲ ’ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਇਸ ਦੇ ਬਾਵਜੂਦ ਭਾਜਪਾ ਲੋਕ ਸਭਾ ’ਚ ਇੰਨੀ ਵੱਡੀ ਪਾਰਟੀ ਬਣੀ ਕਿ ਇਸ ਦੇ ਆਲੇ-ਦੁਆਲੇ ਕੋਈ ਪਾਰਟੀ ਨਹੀਂ ਹੈ। ਲੋਕ ਸਭਾ ਚੋਣਾਂ ਦੇ ਨਾਲ ਹੀ ਆਂਧਰਾ ਪ੍ਰਦੇਸ਼ ਅਤੇ ਓਡਿਸ਼ਾ ਦੇ ਜ਼ਿਆਦਾਤਰ ਐਗਜ਼ਿਟ ਪੋਲ ਲਗਭਗ ਸਹੀ ਸਾਬਤ ਹੋਏ। ਆਂਧਰਾ ’ਚ ਤੇਲਗੂ ਦੇਸ਼ਮ ਦੀ ਅਗਵਾਈ ’ਚ ਐੱਨ. ਡੀ. ਏ. (ਰਾਜਗ) ਅਤੇ ਓਡਿਸ਼ਾ ’ਚ ਭਾਜਪਾ ਲਈ ਬਹੁਮਤ ਦਾ ਅੰਕੜਾ ਦਿੱਤਾ ਗਿਆ ਸੀ ਅਤੇ ਨਤੀਜਾ ਉਹੀ ਆਇਆ। ਜ਼ਿਆਦਾਤਰ ਐਗਜ਼ਿਟ ਪੋਲ 2024 ਦੀਆਂ ਲੋਕ ਸਭਾ ਚੋਣਾਂ ’ਚ ਮੁੱਖ ਤੌਰ ’ਤੇ 3 ਰਾਜਾਂ ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ’ਚ ਅਸਫਲ ਸਾਬਤ ਹੋਏ। ਹੋਰਨਾਂ ਰਾਜਾਂ ਦੇ ਅੰਕੜੇ ਦੇਖੀਏ ਤਾਂ ਉਨ੍ਹਾਂ ਨੂੰ ਤੁਸੀਂ ਅਸਫਲ ਨਹੀਂ ਕਹਿ ਸਕਦੇ। 2014, 2019 ਦੀਆਂ ਲੋਕ ਸਭਾ ਚੋਣਾਂ ’ਚ ਐਗਜ਼ਿਟ ਪੋਲ ਅਤੇ ਨਤੀਜੇ ਦੀ ਦਿਸ਼ਾ ਇਕ ਰਹੀ।

ਓਪੀਨੀਅਨ ਪੋਲ ਅਤੇ ਐਗਜ਼ਿਟ ਪੋਲ ਮੌਜੂਦਾ ਚੋਣ ਪ੍ਰਣਾਲੀ ’ਚ ਵੋਟਰਾਂ ਦੀ ਮਨੋਸਥਿਤੀ ਸਮਝਣ ਦਾ ਇਕ ਮਾਧਿਅਮ ਹੈ। ਓਪੀਨੀਅਨ ਪੋਲ ’ਚ ਤੁਸੀਂ ਵੱਖ-ਵੱਖ ਖੇਤਰਾਂ ’ਚ ਜਾਂਦੇ ਹੋ, ਲੋਕਾਂ ਨਾਲ ਗੱਲਾਂ ਕਰਦੇ ਹੋ ਅਤੇ ਗਣਨਾ ਕਰਦੇ ਹੋਏ ਸਿੱਟੇ ਕੱਢਦੇ ਹੋ। ਮੁੱਦਿਆਂ, ਉਮੀਦਵਾਰਾਂ, ਨੇਤਾਵਾਂ, ਉਨ੍ਹਾਂ ਦੇ ਕਾਰਜਾਂ, ਵਿਕਾਸ ਆਦਿ ਇੰਨੇ ਸਵਾਲ ਹੁੰਦੇ ਹਨ ਕਿ ਉਨ੍ਹਾਂ ਤੋਂ ਕਾਫੀ ਕੁਝ ਧਰਾਤਲੀ ਅਸਲੀਅਤ ਸਮਝੀ ਜਾ ਸਕਦੀ ਹੈ। ਉਦੋਂ ਵੀ ਓਪੀਨੀਅਨ ਪੋਲ ਨਤੀਜੇ ਚੋਣ ਨਤੀਜੇ ਦੀ ਪ੍ਰਵਿਰਤੀ ਤੋਂ ਵੱਖ ਹੋ ਸਕਦੇ ਹਨ। ਕਾਰਨ, ਇਹ ਵੋਟਿੰਗ ਤੋਂ ਪਹਿਲਾਂ ਹੁੰਦੇ ਹਨ ਅਤੇ ਚੋਣ ਮੁਹਿੰਮਾਂ ਤੋਂ ਲੈ ਕੇ ਵੋਟਿੰਗ ਤੱਕ ਲੋਕਾਂ ਦਾ ਮਨ ਬਦਲ ਸਕਦਾ ਹੈ। ਉਂਝ ਵੀ ਹੁਣ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਓਪੀਨੀਅਨ ਪੋਲ ਨਹੀਂ ਦਿਖਾਇਆ ਜਾ ਸਕਦਾ ਪਰ ਐਗਜ਼ਿਟ ਪੋਲ ਵੋਟਾਂ ਪਾ ਕੇ ਨਿਕਲ ਰਹੇ ਵੋਟਰਾਂ ਦੇ ਮਤ ਹੁੰਦੇ ਹਨ। ਸਾਫ ਹੈ, ਇਸ ਤੋਂ ਭਾਵੀ ਨਤੀਜੇ ਦਾ ਟ੍ਰੈਂਡ ਭਾਵ ਦਿਸ਼ਾ ਦਾ ਸਾਫ ਪਤਾ ਚੱਲਣਾ ਚਾਹੀਦਾ ਹੈ। ਜੇਕਰ ਨਹੀਂ, ਤਾਂ ਇਹ ਗੰਭੀਰ ਪੁਨਰ-ਮੰਥਨ ਦਾ ਵਿਸ਼ਾ ਹੋਣਾ ਚਾਹੀਦਾ ਹੈ।

ਸਰਵੇਖਣ ’ਚ ਪਾਰਦਰਸ਼ਤਾ ਵੀ ਹੋਣੀ ਚਾਹੀਦੀ ਹੈ। ਪਾਰਦਰਸ਼ਤਾ ਦਾ ਅਰਥ ਹੈ ਕਿ ਤੁਹਾਡਾ ਸੈਂਪਲ ਸਾਈਜ਼ ਭਾਵ ਕਿੰਨੇ ਲੋਕਾਂ ਤੋਂ ਤੁਸੀਂ ਵੋਟ ਬਾਰੇ ਪੁੱਛਿਆ ਅਤੇ ਉਨ੍ਹਾਂ ’ਚ ਕਿਹੜੇ-ਕਿਹੜੇ ਖੇਤਰਾਂ ਤੋਂ ਅਤੇ ਕਿਸ ਸ਼੍ਰੇਣੀ ਦੇ ਲੋਕ ਸਨ। ਤੁਹਾਡੇ ਸਰਵੇਖਣ ਕਰਨ ਦਾ ਤਰੀਕਾ ਕੀ ਸੀ ਆਦਿ। ਪਹਿਲਾਂ ਵੋਟਰ ਕੇਂਦਰ ਦੇ ਬਾਹਰ ਹੀ ਏਜੰਸੀਆਂ ਆਪਣੀ ਛਾਇਆ ਮਤਦਾਨ ਪੇਟੀ ਲਗਾਉਂਦੀਆਂ ਸਨ, ਜਿਸ ’ਚ ਨਿਕਲਣ ਵਾਲੇ ਲੋਕ ਵੋਟ ਪਾਉਂਦੇ ਸਨ। ਬਾਅਦ ’ਚ ਲੈਪਟਾਪ ਅਤੇ ਟੈਬ ਨਾਲ ਇਹ ਕੰਮ ਕੀਤਾ ਜਾਣ ਲੱਗਾ। ਜਿੱਥੇ ਲੈਪਟਾਪ ਟੈਬ ਨਹੀਂ ਲਗਾ ਸਕਦੇ, ਉੱਥੇ ਵੋਟ ਪਾ ਕੇ ਨਿਕਲਣ ਵਾਲਿਆਂ ਤੋਂ ਪੁੱਛ ਕੇ ਨੋਟ ਕੀਤਾ ਜਾਂਦਾ ਹੈ ਜਾਂ ਆਡੀਓ-ਵਿਜ਼ੂਅਲ ਟੇਪ ਰਹਿੰਦਾ ਹੈ। ਜੇਕਰ ਇਮਾਨਦਾਰੀ ਅਤੇ ਪੇਸ਼ੇਵਰ ਤਰੀਕੇ ਨਾਲ ਐਗਜ਼ਿਟ ਪੋਲ ਹੋਣ ਅਤੇ ਉਨ੍ਹਾਂ ’ਚ ਆਏ ਤੱਥਾਂ ਦਾ ਅੰਕੜਿਆਂ ’ਚ ਠੀਕ ਤਰ੍ਹਾਂ ਮੁਲਾਂਕਣ ਕੀਤਾ ਜਾਵੇ ਤਾਂ ਨਤੀਜੇ ਦੀ ਦਿਸ਼ਾ ਜ਼ਰੂਰ ਸਾਹਮਣੇ ਆ ਜਾਵੇਗੀ।

ਵੋਟਿੰਗ ਫੀਸਦੀ ਤੋਂ ਬਾਅਦ ਉਨ੍ਹਾਂ ਨੂੰ ਸੀਟਾਂ ’ਚ ਪੇਸ਼ ਕਰਨਾ ਸਭ ਤੋਂ ਮੁਸ਼ਕਲ ਕੰਮ ਹੈ। ਇਸ ਲਈ ਬੀਤੇ ’ਚ ਕਈ ਏਜੰਸੀਆਂ ਵੋਟਿੰਗ ਫੀਸਦੀ ਤਾਂ ਦੱਸ ਦਿੰਦੀਆਂ ਸਨ ਪਰ ਸੀਟਾਂ ਦਾ ਗਣਿਤ ਨਹੀਂ ਦਿੰਦੀਆਂ ਸਨ। ਜੇਕਰ ਵੋਟਿੰਗ ਫੀਸਦੀ ’ਚ 2-3-4 ਫੀਸਦੀ ਦਾ ਫਰਕ ਹੋਵੇ ਤਾਂ ਨਤੀਜਾ ਕਿਸੇ ਵੀ ਦਿਸ਼ਾ ’ਚ ਪਲਟ ਸਕਦਾ ਹੈ। ਇਸ ਲਈ ਵੋਟ ਫੀਸਦੀ ਨੂੰ ਸੀਟਾਂ ’ਚ ਬਦਲਣਾ ਜੋਖਮ ਭਰਿਆ ਹੈ। ਸਾਧਾਰਨ ਤੌਰ ’ਤੇ ਲੋਕ ਵੋਟ ਫੀਸਦੀ ਨਹੀਂ, ਸੀਟਾਂ ਦੇਖਦੇ ਹਨ ਅਤੇ ਨਤੀਜਾ ਆਉਣ ਤੋਂ ਬਾਅਦ ਉਸੇ ਨੂੰ ਲੈ ਕੇ ਹਮਲਾ ਕਰਨ ਲੱਗਦੇ ਹਨ। ਇਹ ਵੀ ਸੱਚ ਹੈ ਕਿ ਪਿਛਲੇ ਅਨੇਕਾਂ ਸਾਲਾਂ ’ਚ ਅਜਿਹੀਆਂ ਏਜੰਸੀਆਂ ਆ ਗਈਆਂ ਹਨ, ਜਿਨ੍ਹਾਂ ਦੀ ਭਰੋਸੇਯੋਗਤਾ ਸ਼ੱਕੀ ਹੈ। ਅਨੇਕਾਂ ਏਜੰਸੀਆਂ ਕੁਝ ਪਾਰਟੀਆਂ ਤੇ ਨੇਤਾਵਾਂ ਲਈ ਸਰਵੇਖਣ ਦੇ ਨਾਲ ਉਨ੍ਹਾਂ ਦੀ ਮੁਹਿੰਮ ਦਾ ਠੇਕਾ ਲੈ ਕੇ ਕੰਮ ਕਰਦੀਆਂ ਹਨ ਅਤੇ ਮੀਡੀਆ ਲਈ ਵੀ ਸਰਵੇਖਣ ਕਰਦੀਆਂ ਹਨ। ਕੁਝ ਏਜੰਸੀਆਂ ਆਪਣੇ ਆਪ ਨੂੰ ਸੌ ਫੀਸਦੀ ਪੇਸ਼ੇਵਰ ਅਤੇ ਇਮਾਨਦਾਰ ਦਿਖਾਉਣ ਲਈ ਅੱਤਵਾਦ ਦੀ ਹੱਦ ਤੱਕ ਜਾਂਦੀਆਂ ਹਨ। ਐਗਜ਼ਿਟ ਪੋਲ ਨਾ ਜਾਰੀ ਕਰਨਾ ਇਸੇ ਦੀ ਉਦਾਹਰਣ ਹੈ।

ਪਰ ਪੱਛਮੀ ਬੰਗਾਲ ਬਾਰੇ ਇਹ ਤਾਂ ਸੋਚੋ ਕਿ ਕੀ ਤ੍ਰਿਣਮੂਲ ਕਾਂਗਰਸ ਮੰਨ ਕੇ ਚੱਲਦੀ ਹੈ ਕਿ ਕਦੇ ਉਸ ਦੀ ਸੱਤਾ ਸਮਾਪਤ ਨਹੀਂ ਹੋਵੇਗੀ? ਕੋਈ ਪਾਰਟੀ ਸਥਾਈ ਰੂਪ ’ਚ ਸੱਤਾ ’ਚ ਨਹੀਂ ਰਹੀ। ਇਨ੍ਹਾਂ ਹੀ ਏਜੰਸੀਆਂ ਨੇ ਕੇਰਲ, ਅਸਾਮ, ਤਾਮਿਲਨਾਡੂ ਅਤੇ ਪੁੱਡੂਚੇਰੀ ਦਾ ਐਗਜ਼ਿਟ ਪੋਲ ਜਾਰੀ ਕੀਤਾ। ਇਨ੍ਹਾਂ ਰਾਜਾਂ ’ਚ ਅਜਿਹੀ ਪ੍ਰਤੀਕਿਰਿਆ ਨਹੀਂ ਹੈ ਜਿਹੋ-ਜਿਹੀ ਪੱਛਮੀ ਬੰਗਾਲ ਨੂੰ ਲੈ ਕੇ ਹੈ। ਇਸ ਲਈ ਪਾਰਟੀਆਂ ਦੀ ਆਲੋਚਨਾ ਦੇ ਆਧਾਰ ’ਤੇ ਅਸੀਂ ਓਪੀਨੀਅਨ ਪੋਲ ਜਾਂ ਐਗਜ਼ਿਟ ਪੋਲ ਬਾਰੇ ਰਾਏ ਨਾ ਬਣਾਈਏ। ਉਂਝ ਵੀ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਨੈਰੇਟਿਵ ਦੇ ਹੱਲਾ-ਬੋਲ ਵਾਲੇ ਦੌਰ ’ਚ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾਉਣਾ ਆਸਾਨ ਹੋ ਗਿਆ ਹੈ। ਇਸ ਲਈ ਖੁਦ ਸਬੰਧਤ ਪ੍ਰਦੇਸ਼ ਜਾਂ ਖੇਤਰ ਦੇ ਸ਼ਾਸਨ ਦੇ ਪ੍ਰਭਾਵਾਂ ਦਾ ਮੁਲਾਂਕਣ ਕਰਕੇ ਸਿੱਟਾ ਕੱਢੋ ਕਿ ਉੱਥੇ ਕੀ ਹੋ ਸਕਦਾ ਹੈ। ਫਿਰ ਐਗਜ਼ਿਟ ਪੋਲ ਜਾਂ ਓਪੀਨੀਅਨ ਪੋਲ ਦੇ ਨਾਲ ਉਸ ਦੀ ਤੁਲਨਾ ਕਰੋ, ਸਿੱਟਾ ਖੁਦ ਨਿਕਲ ਜਾਵੇਗਾ। ਅੱਜ ਆਉਣ ਵਾਲੇ ਚੋਣ ਨਤੀਜਿਆਂ ਨਾਲ ਸਭ ਸਪੱਸ਼ਟ ਹੋ ਜਾਵੇਗਾ।

—ਅਵਧੇਸ਼ ਕੁਮਾਰ

  • Exit Polls
  • Elections
  • Voting

ਕਿੰਨਰਾਂ ਨੂੰ ਜਬਰੀ ਵਸੂਲੀ ਦਾ ਅਧਿਕਾਰ ਨਹੀਂ

NEXT STORY

Stories You May Like

  • punjab leader news
    ਪੰਜਾਬ: ਸਿਆਸੀ ਲੀਡਰ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ! ਪਰਿਵਾਰ ਵੱਲੋਂ ਸਸਕਾਰ ਨਾ ਕਰਨ ਦੀ ਚੇਤਾਵਨੀ
  • make   collagen gel   cheaply with aloe vera
    ਐਲੋਵੇਰਾ ਨਾਲ ਸਸਤੇ 'ਚ ਬਣਾਓ ‘ਕੋਲੇਜਨ ਜੈੱਲ’
  • makhana  s kheer
    ਘਰ 'ਚ ਆਸਾਨ ਤਰੀਕੇ ਨਾਲ ਬਣਾਓ ਮਖਾਣੇ ਦੀ ਖੀਰ
  • oilfree spinach leaf chaat
    ਘਰ 'ਚ ਆਸਾਨ ਤਰੀਕੇ ਨਾਲ ਬਣਾਓ Oilfree ਪਾਲਕ ਪੱਤਾ ਚਾਟ
  • how to make gram flour chila
    ਘਰ 'ਚ ਆਸਾਨ ਤਰੀਕੇ ਨਾਲ ਬਣਾਓ ਵੇਸਣ ਦਾ ਚਿੱਲਾ
  • how to make chili potatoes
    ਘਰ 'ਚ ਆਸਾਨ ਤਰੀਕੇ ਨਾਲ ਬਣਾਓ ਬਜ਼ਾਰ ਵਰਗੇ ਚਿਲੀ ਪੋਟੈਟੋ
  • inflation in the us at a 3 year high
    ਅਮਰੀਕਾ 'ਚ ਮਹਿੰਗਾਈ 3 ਸਾਲ ਦੇ ਉੱਚ ਪੱਧਰ 'ਤੇ, ਟਰੰਪ ਦੀ ਟਿੱਪਣੀ 'ਤੇ ਵਧਿਆ ਸਿਆਸੀ ਵਿਵਾਦ
  • amazing discount available on phones with 8000mah battery
    8000mAh ਦੀ ਬੈਟਰੀ ਵਾਲੇ ਫੋਨ 'ਤੇ ਮਿਲ ਰਿਹਾ ਸ਼ਾਨਦਾਰ Discount ! ਕੀਮਤ ਸਿਰਫ...
  • pump employee beaten up over petrol worth rs 30 in jalandhar
    ਜਲੰਧਰ 'ਚ ਬਾਈਕ ਸਵਾਰਾਂ ਨੇ ਕੀਤੀ ਗੁੰਡਾਗਰਦੀ, 30 ਰੁਪਏ ਦੇ ਪੈਟਰੋਲ ਨੂੰ ਲੈ ਕੇ...
  • mothor son
    ਪੁੱਤ ਦੀ ਮੌਤ ਦਾ ਦੁੱਖ ਨਾ ਸਹਾਰ ਸਕੀ ਮਾਂ , 20 ਦਿਨਾਂ ਬਾਅਦ ਤੋੜਿਆ ਦਮ
  • new orders issued for all play way schools in punjab registration mandatory
    ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਜਾਰੀ ਹੋਏ ਸਖ਼ਤ...
  • municipal administration surrounded by street light tenders
    ਸਟਰੀਟ ਲਾਈਟ ਟੈਂਡਰਾਂ ਨੂੰ ਲੈ ਕੇ ਘਿਰਿਆ ਨਿਗਮ ਪ੍ਰਸ਼ਾਸਨ, ਵਧੀ ਅਧਿਕਾਰੀਆਂ ਦੀ...
  • shiromani akali dal  leader vijay chopra ji
    ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ‘ਪੰਜਾਬ ਕੇਸਰੀ’ ਸਮੂਹ ਦੇ ਮੁੱਖ ਸੰਪਾਦਕ ਵਿਜੇ...
  • punjab traffic rules
    ਪੰਜਾਬ 'ਚ ਸਖ਼ਤ ਹੋਏ ਟ੍ਰੈਫਿਕ ਨਿਯਮ: ਰੈੱਡ ਲਾਈਟ ਜੰਪ ਕਰਨਾ ਤੇ ਨਸ਼ੇ 'ਚ ਵਾਹਨ...
  • ravneet bittu arrives to inquire about the condition of manoranjan kalia
    ਮਨੋਰੰਜਨ ਕਾਲੀਆ ਖਤਰੇ ਤੋਂ ਬਾਹਰ, ਹਾਲ ਜਾਨਣ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਬਿੱਟੂ
  • bjp raises strong demand for construction of overbridges sheetal angural
    ਭਾਜਪਾ ਨੇ ਚੁੱਕੀ ਰੇਲਵੇ ਫਾਟਕਾਂ ’ਤੇ ਓਵਰਬ੍ਰਿਜ ਨਿਰਮਾਣ ਦੀ ਮਜ਼ਬੂਤ ਮੰਗ : ਸ਼ੀਤਲ...
Trending
Ek Nazar
when the husband made the deal with a famous bollywood actress

'ਮੇਰੇ ਦੋਸਤਾਂ ਨਾਲ ਵੀ ਬਿਤਾ ਰਾਤ..!' ਜਦੋਂ ਪਤੀ ਨੇ ਹੀ ਕਰ'ਤਾ ਸੀ ਮਸ਼ਹੂਰ...

national player  death  practice  heart attack

ਨੈਸ਼ਨਲ ਲੈਵਲ ਖਿਡਾਰਨ ਦੀ ਮੌਤ ! ਪ੍ਰੈਕਟਿਸ ਸੈਸ਼ਨ ਦੌਰਾਨ ਆਇਆ ਹਾਰਟ ਅਟੈਕ

marco rubio statement

ਵੈਨੇਜ਼ੁਏਲਾ ਨੂੰ ਡਾਕਟਰੀ ਅਤੇ ਮਾਨਵਤਾਵਾਦੀ ਸਹਾਇਤਾ ਭੇਜੇਗਾ ਅਮਰੀਕਾ: ਮਾਰਕੋ ਰੂਬੀਓ

famous actress is going to become a mother

ਮਾਂ ਬਣਨ ਵਾਲੀ ਹੈ ਮਸ਼ਹੂਰ ਅਦਾਕਾਰਾ ! ਕੀਤਾ ਫ਼ਿਲਮਾਂ ਤੋਂ 'ਬ੍ਰੇਕ' ਦਾ ਐਲਾਨ

white house

ਵ੍ਹਾਈਟ ਹਾਊਸ ਨੇ ਵੱਖ-ਵੱਖ ਖਰਚਿਆਂ ਲਈ ਮੰਗੇ 87.6 ਬਿਲੀਅਨ ਡਾਲਰ

two held after encounter with police

ਪੰਜਾਬੀ ਗਾਇਕ ਦੇ ਜਿੰਮ ਦੇ ਬਾਹਰ ਗੋਲੀਆਂ ਚਲਾਉਣ ਵਾਲਿਆਂ ਦਾ ਪੁਲਸ ਨੇ ਕੀਤਾ...

this famous bollywood actress is dating arjun dhillon

ਬਾਲੀਵੁੱਡ ਦੀ ਇਸ ਹਸੀਨਾ ਨੂੰ ਡੇਟ ਕਰ ਰਿਹੈ ਪੰਜਾਬੀ ਗਾਇਕ ਅਰਜਨ ਢਿੱਲੋਂ ! ਸੋਸ਼ਲ...

firing at a restaurant

ਕੈਨੇਡਾ ਦੇ ਰੈਸਟੋਰੈਂਟ 'ਤੇ ਫਾਇਰਿੰਗ, ਇਸ ਮਸ਼ਹੂਰ ਗੈਂਗ ਨਾਲ ਜੁੜੇ ਹਨ ਤਾਰ

icc  s special rule for vaibhav suryavanshi

ਵੈਭਵ ਸੂਰਯਵੰਸ਼ੀ ਲਈ ICC ਦਾ ਖਾਸ ਨਿਯਮ! ਇੰਗਲੈਂਡ ਦੌਰੇ ’ਤੇ...

builder sold the flat to someone else for the full amount

ਬਿਲਡਰ ਨੇ ਪੂਰੀ ਰਕਮ ਲੈ ਕੇ ਫਲੈਟ ਵੇਚ'ਤਾ ਕਿਸੇ ਹੋਰ ਨੂੰ; ਜਾਣੋ ਪੂਰਾ ਮਾਮਲਾ

indian diaspora in us

ਅਮਰੀਕਾ 'ਚ ਭਾਰਤੀ ਪ੍ਰਵਾਸੀਆਂ ਨੂੰ ਰਾਜਨੀਤੀ 'ਚ ਆਉਣ ਦੀ ਅਪੀਲ

iran us talk

30 ਜੂਨ ਤੋਂ ਮੁੜ ਸ਼ੁਰੂ ਹੋਵੇਗੀ ਈਰਾਨ-ਅਮਰੀਕਾ ਗੱਲਬਾਤ : ਪਾਕਿਸਤਾਨ

amitabh bachchan  s one move created a stir in the stock market

ਅਮਿਤਾਭ ਬੱਚਨ ਦੇ ਇਕ ਕਦਮ ਨੇ ਸ਼ੇਅਰ ਬਾਜ਼ਾਰ 'ਚ ਮਚਾਈ ਹਲਚਲ ! 5 ਫ਼ੀਸਦੀ ਤੱਕ...

five seater bike

'ਗਰੀਬਾਂ ਦੀ SUV' : ਦੇਸੀ ਜੁਗਾੜ ਨਾਲ ਬਾਈਕ ਬਣਾ'ਤੀ ਫਾਈਵ ਸੀਟਰ! ਵੀਡੀਓ ਵਾਇਰਲ

donald trump statement

ਅਮਰੀਕਾ ਨੇ ਵੈਨੇਜ਼ੁਏਲਾ ਦੇ ਤੇਲ ਤੋਂ ਜੰਗ ਦੀ ਕੀਮਤ '28 ਗੁਣਾ' ਵਸੂਲੀ :  ਟਰੰਪ...

famous actress becomes mother of twins after 7 failed ivf attempts

7 ਵਾਰ IVF ਫੇਲ੍ਹ ਹੋਣ ਮਗਰੋਂ ਜੁੜਵਾਂ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ,...

indians deported from canada

ਕੈਨੇਡਾ ਨੇ ਡਿਪੋਰਟ ਕੀਤੇ 2 ਭਾਰਤੀ, ਇਕ ਪੰਜਾਬੀ ਨੌਜਵਾਨ 'ਤੇ ਵੀ ਲਟਕੀ ਦੇਸ਼...

famous actress announces good news after 6 months of marriage

ਮਸ਼ਹੂਰ ਅਦਾਕਾਰਾ ਨੇ ਵਿਆਹ ਦੇ 6 ਮਹੀਨਿਆਂ ਬਾਅਦ ਸੁਣਾਈ GOOD NEWS !

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • religion conversion in punjab
      ਪੰਜਾਬ ’ਚ ਸੰਗਠਿਤ ਧਰਮ ਤਬਦੀਲੀ ਨੂੰ ਕਿਵੇਂ ਰੋਕੀਏ ?
    • police officers bitterness
      ਆਈ.ਪੀ.ਐੱਸ. ਅਤੇ ਰਾਜ ਪੁਲਸ ਅਧਿਕਾਰੀਆਂ ਦੇ ਸਬੰਧਾਂ ’ਚ ਕੁੜੱਤਣ
    • neet paper leak
      ਪੇਪਰ ਲੀਕ : ਸਹੀ ਕਾਰਨ ਫੜੋ ਅਤੇ ਸਫ਼ਲ ਉਦਾਹਰਣ ਤੋਂ ਸਿੱਖੋ!
    • modi in europe
      ਭਾਰਤ ਨੂੰ ਅੱਜ ਤੇਜ਼ੀ ਨਾਲ ਪ੍ਰਦਰਸ਼ਨ ਕਰਨ ਵਾਲੇ ਦੇਸ਼ ਵਜੋਂ ਦੇਖਿਆ ਜਾ ਰਿਹਾ ਹੈ
    • controversy with meloni  will trump control his anger
      ਮੇਲੋਨੀ ਨਾਲ ਵਿਵਾਦ, ਕੀ ਟਰੰਪ ਆਪਣੇ ਗੁੱਸੇ ’ਤੇ ਕਾਬੂ ਪਾਉਣਗੇ?
    • game of changing parrties
      ਲੋਕਰਾਜ ਲਈ ਸ਼ੁੱਭ ਨਹੀਂ ਦਲਬਦਲ ਦੀ ਖੇਡ
    • yoga for healthy aging how to make every year of life better
      ਸਿਹਤਮੰਦ ਬੁਢਾਪੇ ਲਈ ਯੋਗ : ਉਮਰ ਦੇ ਹਰ ਸਾਲ ਨੂੰ ਬਿਹਤਰ ਬਣਾਉਣ ਦਾ ਤਰੀਕਾ
    • advertisement not for success
      ਸ਼ੇਖੀਬਾਜ਼ੀ ਵਿਗਿਆਪਨ ਵਾਲਿਆਂ ਲਈ ਠੀਕ, ਸਫ਼ਲ ਵਿਅਕਤੀਆਂ ਲਈ ਨਹੀਂ
    • forget monsoon rains now we need thermometers
      ਮਾਨਸੂਨ ਦੇ ਮੀਂਹ ਨੂੰ ਭੁੱਲ ਜਾਓ : ਹੁਣ ਸਾਨੂੰ ਥਰਮਾਮੀਟਰ ਦੀ ਲੋੜ
    • drugs  drugs   drugs    how will the youth of the country survive
      ਨਸ਼ਾ! ਨਸ਼ਾ!! ਨਸ਼ਾ!!! ‘ਕਿਵੇਂ ਬਚਣਗੇ ਦੇਸ਼ ਦੇ ਨੌਜਵਾਨ’
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +