Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 07, 2026

    6:37:40 PM

  • retired asi commits suicide makes major revelations in suicide note

    ਰਿਟਾਇਰਡ ASI ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ 'ਚ...

  • thieves loot farmer s house in amritsar

    ਅੰਮ੍ਰਿਤਸਰ 'ਚ ਚੋਰਾਂ ਨੇ ਲੁੱਟ ਲਿਆ ਕਿਸਾਨ ਦਾ ਘਰ,...

  • haryana chief minister naib singh saini

    ਧੂਰੀ ਪੁੱਜੇ ਹਰਿਆਣਾ ਦੇ CM ਨਾਇਬ ਸੈਣੀ,...

  • farmers protest in punjab 17 districts

    ਪੰਜਾਬ 'ਚ ਕਿਸਾਨਾਂ ਨੇ 8 ਜੂਨ ਲਈ ਕੀਤਾ ਵੱਡਾ ਐਲਾਨ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਹੈਰਾਨੀਜਨਕ ਹੈ ਤ੍ਰਿਣਮੂਲ ’ਚ ਬਿਖਰਾਅ

BLOG News Punjabi(ਬਲਾਗ)

ਹੈਰਾਨੀਜਨਕ ਹੈ ਤ੍ਰਿਣਮੂਲ ’ਚ ਬਿਖਰਾਅ

  • Edited By Shubam Kumar,
  • Updated: 07 Jun, 2026 05:22 PM
Blog
the disunity in trinamool is surprising
  • Share
    • Facebook
    • Tumblr
    • Linkedin
    • Twitter
  • Comment

ਲਗਾਤਾਰ 15 ਸਾਲ ਸ਼ਾਸਨ ਦੇ ਬਾਅਦ ਮਮਤਾ ਬੈਨਰਜੀ ਦੀ ਚੋਣ ਹਾਰ ਨਾਲੋਂ ਵੀ ਜ਼ਿਆਦਾ ਹੈਰਾਨ ਕਰਨ ਵਾਲਾ ਉਨ੍ਹਾਂ ਦੀ ਤ੍ਰਿਣਮੂਲ ਕਾਂਗਰਸ ’ਚ ਬਿਖਰਾਅ ਹੈ। 2021 ਦੀਆਂ ਵਿਧਾਨ ਸਭਾ ਚੋਣਾਂ ’ਚ 294 ਵਿੱਚੋਂ 215 ਅਤੇ ਫਿਰ 2024 ਦੀਆਂ ਲੋਕ ਸਭਾ ਚੋਣਾਂ ’ਚ 42 ’ਚੋਂ 29 ਸੀਟਾਂ ਜਿੱਤਣ ਵਾਲੀ ਤ੍ਰਿਣਮੂਲ ਇਸ ਵਾਰ ਵਿਧਾਨ ਸਭਾ ’ਚ 80 ’ਤੇ ਸਿਮਟ ਜਾਵੇਗੀ, ਅਜਿਹਾ ਕਿਸਨੇ ਸੋਚਿਆ ਸੀ? ਬੇਸ਼ੱਕ ਚੋਣਾਂ ’ਚ ਵੱਡੇ ਉਲਟਫੇਰ ਪਹਿਲਾਂ ਵੀ ਦੇਖੇ ਗਏ ਹਨ। ਭਾਰਤੀ ਰਾਜਨੀਤੀ ਦੀ ‘ਲੌਹ ਮਹਿਲਾ’ ਇੰਦਰਾ ਗਾਂਧੀ 1977 ’ਚ ਪ੍ਰਧਾਨ ਮੰਤਰੀ ਰਹਿੰਦਿਆਂ ਲੋਕ ਸਭਾ ਚੋਣ ਹਾਰ ਗਏ ਸਨ ਅਤੇ ਪਹਿਲੀ ਵਾਰ ਕਾਂਗਰਸ ਕੇਂਦਰ ਦੀ ਸੱਤਾ ਤੋਂ ਬਾਹਰ ਹੋ ਗਈ ਸੀ। 2009 ਵਿੱਚ 206 ਸੀਟਾਂ ਜਿੱਤਣ ਵਾਲੀ ਕਾਂਗਰਸ 2014 ਦੀਆਂ ਲੋਕ ਸਭਾ ਚੋਣਾਂ ਵਿੱਚ 44 ’ਤੇ ਸਿਮਟ ਗਈ ਸੀ। ਇਸ ਲਈ ਕਾਂਗਰਸ ਛੱਡ ਕੇ ਆਪਣੀ ਤ੍ਰਿਣਮੂਲ ਬਣਾ ਕੇ 2011 ’ਚ 34 ਸਾਲ ਪੁਰਾਣੇ ਖੱਬੇ ਮੋਰਚੇ ਦੇ ਸ਼ਾਸਨ ਨੂੰ ਉਖਾੜ ਸੁੱਟਣ ਵਾਲੀ ਮਮਤਾ ਦਾ ਸੱਤਾ ਦੇ ਨਾਲ-ਨਾਲ ਖ਼ੁਦ ਵੀ ਚੋਣ ਹਾਰ ਜਾਣਾ ਕੋਈ ਅਣਹੋਣੀ ਘਟਨਾ ਨਹੀਂ ਹੈ। ਅਸਲ ’ਚ ਹਾਰ ਨਾਲੋਂ ਵੀ ਜ਼ਿਆਦਾ ਹੈਰਾਨੀਜਨਕ ਤ੍ਰਿਣਮੂਲ ’ਚ ਵੰਡ ਅਤੇ ਜਨਤਾ ਦਾ ਗੁੱਸਾ ਹੈ।

ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਦਾ ‘ਗੁੰਡਾ ਰਾਜ’ ਵੱਡਾ ਮੁੱਦਾ ਸੀ, ਵੋਟਰਾਂ ਨੇ ਜਿਸਦੀ ਸਮਾਪਤੀ ਲਈ ਜਨਾਦੇਸ਼ ਦਿੱਤਾ ਹੈ, ਨਾ ਕਿ ਚਿਹਰੇ ਬਦਲਣ ਲਈ। ਤ੍ਰਿਣਮੂਲ ਕਾਂਗਰਸ ਦੇ ਆਗੂਆਂ ਨੇ ਭ੍ਰਿਸ਼ਟਾਚਾਰ ਤੋਂ ਲੈ ਕੇ ਹਿੰਸਾ ਤੱਕ ਜੋ ਕੁਝ ਵੀ ਗਲਤ ਕੀਤਾ, ਕਾਨੂੰਨ ਮੁਤਾਬਕ ਪ੍ਰਕਿਰਿਆ ਰਾਹੀਂ ਉਸਦੀ ਸਖ਼ਤ ਸਜ਼ਾ ਉਹਨਾਂ ਨੂੰ ਮਿਲਣੀ ਹੀ ਚਾਹੀਦੀ ਹੈ, ਪਰ ਕਾਨੂੰਨ ਵਿਵਸਥਾ ਬਣਾਈ ਰੱਖਣਾ ਸ਼ੁਵੇਂਦੂ ਅਧਿਕਾਰੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ, ਜਿਸ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ।

ਚਾਰ ਮਈ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦੇ ਨਾਲ ਹੀ ਤ੍ਰਿਣਮੂਲ ’ਚ ਵੱਡੀ ਟੁੱਟ ਦਾ ਖ਼ਦਸ਼ਾ ਵੀ ਪ੍ਰਗਟਾਇਆ ਜਾਣ ਲੱਗਾ ਸੀ। ਮਮਤਾ ਦੀ ਤ੍ਰਿਣਮੂਲ ਨੂੰ ਨਕਾਰ ਕੇ ਵੋਟਰਾਂ ਨੇ ‘ਸੋਨਾਰ ਬਾਂਗਲਾ’ ਬਣਾਉਣ ਦੀ ਜ਼ਿੰਮੇਵਾਰੀ ਭਾਜਪਾ ਨੂੰ ਸੌਂਪੀ ਹੈ, ਜਿਸ ਦੇ ਨਿਰਵਾਹ ਦਾ ਹੱਕ ਸ਼ੁਵੇਂਦੂ ਅਧਿਕਾਰੀ ਨੂੰ ਦਿੱਤਾ ਗਿਆ ਹੈ। ਜ਼ਾਹਰ ਹੈ, ਭਾਜਪਾ ਦੇ ‘ਵਾਅਦੇ ਅਤੇ ਇਰਾਦੇ’ ਸ਼ੁਵੇਂਦੂ ਸਰਕਾਰ ਦੇ ਕੰਮਕਾਜ ਦੀ ਕਸੌਟੀ ’ਤੇ ਹੀ ਪਰਖੇ ਜਾਣਗੇ, ਪਰ ਤ੍ਰਿਣਮੂਲ ਕਾਂਗਰਸ ਵਿੱਚ ਅਣਕਿਆਸਿਆ ਬਿਖਰਾਅ ਕਈ ਸਵਾਲ ਖੜ੍ਹੇ ਕਰਦਾ ਹੈ, ਜਿਸ ਦੇ ਕੁਝ ਜ਼ਰੂਰੀ ਸਬਕ ਵੀ ਹਨ। ਮਿਸਾਲ ਦੇ ਤੌਰ ’ਤੇ, ਰਾਜ-ਦਰ-ਰਾਜ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਖੇਤਰੀ ਪਾਰਟੀਆਂ ਅਸਲ ਵਿੱਚ ਕਿਸੇ ਖ਼ਾਸ ਪਰਿਵਾਰ ਦੀ ਜਾਗੀਰ ਹੁੰਦੀਆਂ ਹਨ, ਜਿਨ੍ਹਾਂ ਦੀ ਸਫ਼ਲਤਾ ਦੀ ਕਸੌਟੀ ਸਿਰਫ਼ ਸੱਤਾ ਹੁੰਦੀ ਹੈ। ਸੱਤਾ ਜਾਂਦੇ ਹੀ ਇਨ੍ਹਾਂ ਦੀ ਪ੍ਰਸੰਗਿਕਤਾ ’ਤੇ ਸਵਾਲੀਆ ਨਿਸ਼ਾਨ ਲੱਗਣ ਲੱਗ ਜਾਂਦੇ ਹਨ।

ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੀ ਸਭ ਤੋਂ ਵੱਡੀ ਯੋਗਤਾ-ਪ੍ਰਤਿਭਾ ਇਹੀ ਹੈ ਕਿ ਉਹ ਸਵਰਗੀ ਮੁਲਾਇਮ ਸਿੰਘ ਯਾਦਵ ਦੇ ਬੇਟੇ ਹਨ, ਜਿਨ੍ਹਾਂ ਨੇ ਖ਼ੁਦ ਜਨਾਦੇਸ਼ ਹਾਸਲ ਕਰਕੇ ਉਹਨਾਂ ਨੂੰ ਆਪਣੇ ਜੀਵਨ ਕਾਲ ’ਚ ਹੀ ਮੁੱਖ ਮੰਤਰੀ ਬਣਾ ਦਿੱਤਾ। ਬਸਪਾ ਸੁਪਰੀਮੋ ਮਾਇਆਵਤੀ ਵੀ ਸਿਆਸੀ ਉੱਤਰਾਧਿਕਾਰ ਲਈ ਭਤੀਜੇ ਆਕਾਸ਼ ਤੋਂ ਅੱਗੇ ਨਹੀਂ ਦੇਖ ਸਕੀ, ਤਾਂ ਉਹੀ ਕਹਾਣੀ ਮਮਤਾ ਬਨਰਜੀ ਦੀ ਹੈ। ਕਈ-ਕਈ ਵਾਰ ਇੰਨੇ ਵੱਡੇ ਰਾਜਾਂ ’ਤੇ ਰਾਜ ਕਰਨ ਵਾਲੀ ਪਾਰਟੀ ’ਚ ਪਰਿਵਾਰ ਤੋਂ ਬਾਹਰ ਹੋਰ ਕੋਈ ਯੋਗ ਉੱਤਰਾਧਿਕਾਰੀ ਹੀ ਨਹੀਂ ਮਿਲਿਆ, ਇਸ ਗੱਲ ’ਤੇ ਕੌਣ ਵਿਸ਼ਵਾਸ ਕਰੇਗਾ? ਮਾਇਆ ਨੇ ਆਕਾਸ਼ ਨੂੰ ਚੁਣਿਆ ਤਾਂ ਤਮਾਮ ਦਿੱਗਜਾਂ ਨੂੰ ਬਾਹਰ ਦਾ ਰਸਤਾ ਦੇਖਣਾ ਪਿਆ ਅਤੇ ਜਦੋਂ ਮਮਤਾ ਨੇ ਅਭਿਸ਼ੇਕ ਨੂੰ ਅੱਗੇ ਵਧਾਇਆ ਤਾਂ ਬਗਾਵਤ ਕਰਨ ਵਾਲੇ ਸ਼ੁਵੇਂਦੂ ਨੇ ਆਖ਼ਰਕਾਰ ਭਾਜਪਾਈ ਬਣ ਕੇ ਸੱਤਾ ਹੀ ਖੋਹ ਲਈ। ਅਸਲ ’ਚ ਤ੍ਰਿਣਮੂਲ ’ਚ ਬਗਾਵਤ ਦੇ ਮੂਲ ਵਿੱਚ ਜੋ ਵੀ ਜਾਣੇ-ਅਣਜਾਣੇ ਕਾਰਨ ਹੋਣ, ਇਹ ਤਾਂ ਸਾਫ਼ ਹੈ ਕਿ ਮਮਤਾ ਦੀ ਬਜਾਏ ਨਾਰਾਜ਼ਗੀ ਅਭਿਸ਼ੇਕ ਨਾਲ ਜ਼ਿਆਦਾ ਹੈ।

ਚੋਣ ਪ੍ਰਚਾਰ ਦੌਰਾਨ ਅਭਿਸ਼ੇਕ ਬੈਨਰਜੀ ਦੀ ਭਾਸ਼ਾ ਕਿਸੇ ਸਿਆਸਤਦਾਨ ਦੀ ਬਜਾਏ ਖੇਤਰੀ ਬਾਹੁਬਲੀ ਵਰਗੀ ਜ਼ਿਆਦਾ ਨਜ਼ਰ ਆਈ। ਉਹ ਸ਼ਰੇਆਮ ਡਾਇਮੰਡ ਹਾਰਬਰ ਮਾਡਲ ਤੋੜਨ ਦੀ ਚੁਣੌਤੀ ਦਿੰਦੇ ਦਿਖੇ, ਪਰ ਨਤੀਜਿਆਂ ਨੇ ਦੱਸ ਦਿੱਤਾ ਕਿ ਜਦੋਂ ਵੋਟਰ ਧਾਰ ਲਵੇ ਤਾਂ ਕੋਈ ਮਾਡਲ ਨਹੀਂ ਟਿਕ ਪਾਉਂਦਾ। 1998 ’ਚ ਵੱਖਰੀ ਤ੍ਰਿਣਮੂਲ ਬਣਾਉਣ ਵਾਲੀ ਮਮਤਾ ਨੂੰ ਖੱਬੇ ਮੋਰਚੇ ਤੋਂ ਸੱਤਾ ਖੋਹਣ ’ਚ ਲਗਭਗ 13 ਸਾਲ ਲੱਗੇ। ਲਗਾਤਾਰ 15 ਸਾਲ ਉਹ ਮੁੱਖ ਮੰਤਰੀ ਰਹੇ। ਵਿਦਿਆਰਥੀ ਜੀਵਨ ਤੋਂ ਰਾਜਨੀਤੀ ਸ਼ੁਰੂ ਕਰਕੇ ਆਪਣੇ ਦਮ ’ਤੇ ਇੱਥੇ ਤੱਕ ਪਹੁੰਚੀ ਇੰਨੀ ਤਜ਼ਰਬੇਕਾਰ ਮਮਤਾ ਵੀ ਉਸ ਸੱਤਾ ਦੇ ਹੰਕਾਰ ਤੋਂ ਬਚ ਨਹੀਂ ਸਕੀ! 15 ਸਾਲਾਂ ਦੀ ਸੱਤਾ ਵਿਰੋਧੀ ਲਹਿਰ (ਐਂਟੀ-ਇਨਕੰਬੈਂਸੀ) ਅਤੇ ਭਾਜਪਾ ਦੇ ਮੁਕਾਬਲੇ 80 ਵਿਧਾਨ ਸਭਾ ਸੀਟਾਂ ਨੂੰ ਜੇਕਰ ਸਨਮਾਨਜਨਕ ਵੀ ਮੰਨ ਲਈਏ, ਤਾਂ ਰਿਤਬਰਤ ਬਨਰਜੀ ਦੀ ਅਗਵਾਈ ਵਿੱਚ 58 ਵਿਧਾਇਕਾਂ ਦੀ ਬਗਾਵਤ ਨੂੰ ਕੀ ਕਹੀਏ? ਹੁਣ ਅਜਿਹੀ ਹੀ ਬਗਾਵਤ ਦਾ ਖ਼ਦਸ਼ਾ 29 ਲੋਕ ਸਭਾ ਸੰਸਦ ਮੈਂਬਰਾਂ ’ਚ ਵੀ ਪ੍ਰਗਟਾਇਆ ਜਾ ਰਿਹਾ ਹੈ।

ਜ਼ਾਹਰ ਹੈ, ਹੁਣ ਤੱਕ ਮਮਤਾ ਦੇ ਵਫ਼ਾਦਾਰ ਰਹੇ ਇਹਨਾਂ ਬਾਗੀ ਤ੍ਰਿਣਮੂਲ ਆਗੂਆਂ ਦੀ ਆਤਮਾ ਅਚਾਨਕ ਜਾਗ ਪੈਣ ਲਈ ਭਾਜਪਾ ’ਤੇ ਉਂਗਲਾਂ ਉਠਾਈਆਂ ਜਾ ਰਹੀਆਂ ਹਨ। ਮਹਾਰਾਸ਼ਟਰ ’ਚ ਉੱਧਵ ਠਾਕਰੇ ਦੀ ਅਗਵਾਈ ਵਾਲੀ ਮਹਾ ਵਿਕਾਸ ਅਘਾੜੀ ਸਰਕਾਰ ਨੂੰ ਡੇਗ ਕੇ ਬਦਲਵੀਂ ਸਰਕਾਰ ਬਣਾਉਂਦੇ ਹੋਏ ਭਾਜਪਾ ਨੇ ਜਿਸ ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਵਰਗੇ ਮੋਹਰਿਆਂ ਨਾਲ ਆਪਣੀ ਬਿਨਾਂ ਰੁਕਾਵਟ ਸੱਤਾ ਦੀ ਚੋਣ ਬਿਸਾਤ ਵਿਛਾਈ ਸੀ, ਉਸ ਦੇ ਮੱਦੇਨਜ਼ਰ ਤ੍ਰਿਣਮੂਲ ਕਾਂਗਰਸ ’ਚ ਅਣਕਿਆਸੇ ਬਿਖਰਾਅ ਵਿੱਚ ਉਸਦੀ ਭੂਮਿਕਾ ਨੂੰ ਖਾਰਜ ਕਰਨਾ ਆਸਾਨ ਨਹੀਂ ਹੈ, ਪਰ ਅਨੁਕੂਲ ਮਾਹੌਲ ਤਿਆਰ ਕਰਨ ਲਈ ਜ਼ਿੰਮੇਵਾਰ ਤਾਂ ਖ਼ੁਦ ਮਮਤਾ ਹੀ ਹੈ। ਸੱਤਾ ਪਾ ਕੇ ‘ਇਕਲਾ ਚਲੋ’ ਦਾ ਰਾਗ ਅਲਾਪਣ ਵਾਲੀ ਅਤੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ’ਚ ‘ਇੰਡੀਆ’ ਗਠਜੋੜ ਦੇ ਸਾਥੀਆਂ ਲਈ ਸੀਟਾਂ ਨਾ ਛੱਡਣ ਵਾਲੀ ਮਮਤਾ, ਹੁਣ ਭਾਜਪਾ ਵਿਰੁੱਧ ਸੰਘਰਸ਼ ਲਈ ਸਾਰਿਆਂ ਨੂੰ ਇਕੱਠੇ ਆਉਣ ਦਾ ਸੱਦਾ ਦੇ ਰਹੀ ਹੈ।

—ਰਾਜ ਕੁਮਾਰ ਸਿੰਘ

  • Mamata Banerjee
  • electoral defeat
  • Trinamool Congress
  • Assembly Elections

ਡਿੱਗਦੇ ਰੁਪਏ ਅਤੇ ਵੀਜ਼ਾ ਅਨਿਸ਼ਚਿਤਤਾਵਾਂ ਦੇ ਵਿਚਾਲੇ ਸਹੀ ‘ਸਟੱਡੀ ਲੋਨ’ ਕਿਵੇਂ ਚੁਣੀਏ ?

NEXT STORY

Stories You May Like

  • trinamool congress  bjp  18 mp
    ਤ੍ਰਿਣਮੂਲ ਕਾਂਗਰਸ ’ਚ ਵੱਡੀ ਫੁੱਟ ਦੇ ਆਸਾਰ, ਭਾਜਪਾ ’ਚ ਜਾ ਸਕਦੇ ਹਨ 18 ਸੰਸਦ ਮੈਂਬਰ
  • mamata  trinamool broken  58 mlas
    ਮਮਤਾ ਦੀ ਤ੍ਰਿਣਮੂਲ ਟੁੱਟੀ, 58 ਵਿਧਾਇਕਾਂ ਦੇ ਵੱਖਰੇ ਧੜੇ ਨੂੰ ਮਿਲਿਆ ਵਿਰੋਧੀ ਧਿਰ ਦਾ ਦਰਜਾ
  • mamata in trouble  signs of rebellion in trinamool congress
    ਮੁਸ਼ਕਿਲ ’ਚ ਮਮਤਾ, ਤ੍ਰਿਣਮੂਲ ਕਾਂਗਰਸ ’ਚ ਬਗਾਵਤ ਦੇ ਸੰਕੇਤ
  • mamata expels 2 mlas from trinamool congress
    ਮਮਤਾ ਨੇ 2 ਵਿਧਾਇਕਾਂ ਨੇ ਤ੍ਰਿਣਮੂਲ ਕਾਂਗਰਸ ’ਚੋਂ ਕੱਢਿਆ
  • this special summer fruit is a boon for diabetics
    ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਹੈ ਗਰਮੀਆਂ ਦਾ ਇਹ ਖ਼ਾਸ ਫਲ! ਜਾਣੋ ਇਸ ਦੇ ਹੈਰਾਨੀਜਨਕ ਫਾਇਦੇ
  • aloe vera juice is a treasure trove of goodness
    ਗੁਣਾਂ ਦੀ ਖ਼ਾਨ ਹੈ ਐਲੋਵੇਰਾ ਦਾ ਜੂਸ ! ਸਿਹਤ ਨੂੰ ਹੋਣਗੇ ਹੈਰਾਨੀਜਨਕ ਫ਼ਾਇਦੇ
  • big reshuffle in trinamool mamata banerjee ruffles nephew  s feathers
    ਤ੍ਰਿਣਮੂਲ ’ਚ ਵੱਡਾ ਫੇਰਬਦਲ, ਮਮਤਾ ਬੈਨਰਜੀ ਨੇ ਕੁਤਰੇ ਭਤੀਜੇ ਦੇ 'ਖੰਭ'
  • saugat roy  protestor  thief  eggs thrown car
    ਤ੍ਰਿਣਮੂਲ ਸੰਸਦ ਮੈਂਬਰ ਸੌਗਤ ਰਾਏ ਖ਼ਿਲਾਫ ਪ੍ਰਦਰਸ਼ਨ, ਪ੍ਰਦਰਸ਼ਨਕਾਰੀਆਂ ਨੇ ‘ਚੋਰ’ ਕਹਿੰਦੇ ਕਾਰ ’ਤੇ ਸੁੱਟੇ ਆਂਡੇ
  • summer vacation pinkoo tv funny video
    ਗਰਮੀਆਂ ਦੀਆਂ ਛੁੱਟੀਆਂ ਦਾ ਬੱਚਿਆਂ ਨੂੰ ਚੜ੍ਹਿਆ ਚਾਅ! ਤੁਸੀਂ ਵੀ ਜਵਾਕਾਂ ਨੂੰ...
  • punjabi person in italy
    ਜਲੰਧਰ ਦੇ ਰਜਿੰਦਰ ਕੁਮਾਰ ਦੀ ਇਟਲੀ ’ਚ ਦਿਲ ਦੀ ਧੜਕਣ ਰੁਕਣ ਕਾਰਨ ਮੌਤ
  • consumer commission orders improvement trust to return rs 15 lakh
    12 ਸਾਲ ਬਾਅਦ ਮਿਲਿਆ ਇਨਸਾਫ਼: ਖ਼ਪਤਕਾਰ ਕਮਿਸ਼ਨ ਨੇ ਇੰਪਰੂਵਮੈਂਟ ਟਰੱਸਟ ਨੂੰ 15...
  • major administrative reshuffle senior ias transfers
    ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: ਸੀਨੀਅਰ IAS ਦੇ ਤਬਾਦਲੇ, ਕਈ ਵਿਭਾਗਾਂ ’ਚ...
  • big on punjab weather
    ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ, 12 ਜੂਨ ਤੱਕ ਹੋ ਗਈ ਵੱਡੀ ਭਵਿੱਖਬਾਣੀ, ਅੱਜ...
  • big warning for punjab drivers
    ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਚਿਤਾਵਨੀ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ...
  • mehatpur  youth  s death case
    ਨੌਜਵਾਨ ਦੀ ਮੌਤ ’ਤੇ ਬਵਾਲ: ਪੁਲਸ ਨੇ ਕਿਹਾ-ਆਤਮ ਰੱਖਿਆ 'ਚ ਚਲਾਈ ਗੋਲੀ, ਪਰਿਵਾਰ...
  • congress  s attack in jalandhar
    ਜਲੰਧਰ 'ਚ ਕਾਂਗਰਸ ਦਾ ਹੱਲਾ-ਬੋਲ: ਮਹਿੰਦਰ ਭਗਤ ਦਾ ਦਫ਼ਤਰ ਘੇਰਨ ਦੌਰਾਨ...
Trending
Ek Nazar
griffith martyrdom sports festiva

28ਵਾਂ ਗ੍ਰਿਫਿਥ ਸ਼ਹੀਦੀ ਖੇਡ ਮੇਲਾ ਸਫਲਤਾ ਪੂਰਵਕ ਸਮਾਪਤ (ਤਸਵੀਰਾਂ)

north korea  s open challenge to us

ਪਰਮਾਣੂ ਪ੍ਰੋਗਰਾਮ 'ਤੇ ਕੋਈ ਸਮਝੌਤਾ ਨਹੀਂ! ਉੱਤਰੀ ਕੋਰੀਆ ਦੀ ਅਮਰੀਕਾ ਨੂੰ...

meta reveals what indians are watching the most in reels

Reels 'ਚ ਸਭ ਤੋਂ ਜ਼ਿਆਦਾ ਕੀ ਦੇਖਦੇ ਨੇ ਭਾਰਤੀ? Meta ਰਿਪੋਰਟ ਨੇ ਕੀਤਾ ਖੁਲਾਸਾ

heavy rain alert 17 states imd

ਅਗਲੇ 2 ਦਿਨ ਅਹਿਮ! ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 17 ਸੂਬਿਆਂ...

daughter birth rs 50000 account transfer

ਧੀ ਦੇ ਜਨਮ 'ਤੇ ਹੁਣ ਮਿਲਣਗੇ 50,000 ਰੁਪਏ! ਰਾਜਸਥਾਨ ਸਰਕਾਰ ਨੇ ਕੀਤਾ ਵੱਡਾ ਐਲਾਨ

shooting in pakistan

ਪਾਕਿਸਤਾਨ 'ਚ ਵਿਰੋਧੀ ਸਮੂਹਾਂ ਵਿਚਕਾਰ ਗੋਲੀਬਾਰੀ, ਪੰਜ ਲੋਕਾਂ ਦੀ ਮੌਤ

voting underway

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ-ਬਾਲਟਿਸਤਾਨ 'ਚ ਵੋਟਿੰਗ ਜਾਰੀ

young man climbed the tower with his daughter

ਧੀ ਸਮੇਤ ਟਾਵਰ 'ਤੇ ਚੜਿਆ ਨੌਜਵਾਨ, ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕੇ...

long power cut

ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਇਨ੍ਹਾਂ ਇਲਾਕਿਆਂ 'ਚ ਪੂਰਾ...

do not let others eyes fall on these 3 things

ਰੇਤ ਵਾਂਗ ਹੱਥੋਂ ਨਿਕਲ ਜਾਵੇਗੀ ਸਾਰੀ ਦੌਲਤ, ਘਰ ਦੀਆਂ ਇਨ੍ਹਾਂ 3 ਚੀਜ਼ਾਂ 'ਤੇ ਨਾ...

whatsapp may introduce view once text messages

ਇਕ ਵਾਰ ਪੜ੍ਹਦੇ ਹੀ ਗਾਇਬ ਹੋ ਜਾਵੇਗਾ ਮੈਸੇਜ! WhatsApp ਲਿਆ ਰਿਹਾ ਨਵਾਂ...

heavy rain and thunderstorm warning in 17 states

17 ਸੂਬਿਆਂ 'ਚ ਭਾਰੀ ਮੀਂਹ-ਹਨੇਰੀ ਦੀ ਚਿਤਾਵਨੀ! ਮੌਸਮ ਵਿਭਾਗ ਨੇ ਜਾਰੀ ਕਰ'ਤਾ...

imran khan and his wife

ਪਾਕਿਸਤਾਨ ਸਰਕਾਰ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਦੇ ਅਧਿਕਾਰਾਂ ਦਾ ਕੀਤਾ ਘਾਣ

israeli forces in west bank

ਇਜ਼ਰਾਈਲੀ ਫੌਜ ਦੀ ਗੋਲੀਬਾਰੀ 'ਚ ਫਲਸਤੀਨੀ ਜਵਾਕ ਦੀ ਮੌਤ

ind vs afg kl rahul scored hundred vs afghanista

ਸੈਂਕੜਾ ਠੋਕਦੇ ਹੀ KL ਰਾਹੁਲ ਦਾ ਟੁੱਟਾ ਦਿਲ, 12 ਮਹੀਨਿਆਂ 'ਚ ਤੀਜੀ ਵਾਰ ਕਰ'ਤੀ...

trump iake big step

ਚੀਨ ਦੀ ਚੇਤਾਵਨੀ ਦੇ ਬਾਵਜੂਦ ਟਰੰਪ ਚੁੱਕਣ ਜਾ ਰਹੇ ਵੱਡਾ ਕਦਮ

vastu tips staircase storage savings tips

ਘਰ 'ਚ ਨਹੀਂ ਰੁਕੇਗਾ ਪੈਸਾ! ਪੌੜੀਆਂ ਦੇ ਹੇਠਾਂ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ

cjp protest jantar mantra hit spray man

ਜੰਤਰ-ਮੰਤਰ 'ਤੇ ਹਾਈ-ਵੋਲਟੇਜ ਡਰਾਮਾ, CJP ਪ੍ਰਦਰਸ਼ਨ 'ਚ 'ਹਿੱਟ' ਸਪਰੇਅ ਲੈ ਕੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • indian companies must unite to face these five forces
      ਭਾਰਤੀ ਕੰਪਨੀਆਂ ਨੂੰ ਇਨ੍ਹਾਂ ਪੰਜ ਤਾਕਤਾਂ ਦਾ ਸਾਹਮਣਾ ਇਕਜੁੱਟ ਹੋ ਕੇ ਕਰਨਾ ਪਵੇਗਾ
    • ashes of the dead started being stolen
      ‘ਕਿਹੋ ਜਿਹਾ ਆਇਆ ਇਹ ਜ਼ਮਾਨਾ’ ਮ੍ਰਿਤਕਾਂ ਦੀਆਂ ਅਸਥੀਆਂ ਵੀ ਹੋਣ ਲੱਗੀਆਂ ਚੋਰੀ!
    • deteriorating image of indian tourists
      ਭਾਰਤੀ ਸੈਲਾਨੀਆਂ ਦਾ ਖ਼ਰਾਬ ਹੁੰਦਾ ਅਕਸ
    • world environment day
      ਵਿਸ਼ਵ ਵਾਤਾਵਰਣ ਦਿਵਸ- ਸਾਨੂੰ ਸਮਝਣਾ ਹੋਵੇਗਾ ਵਾਤਾਵਰਣ ਦਾ ਮਹੱਤਵ
    • punjab  s   mother approach   is bringing remarkable improvements
      ਪੰਜਾਬ ਦੀ ‘ਮਦਰ ਅਪਰੋਚ’ ਬੱਚਿਆਂ ਦੀ ਜਾਨ ਬਚਾਉਣ ’ਚ ਲਿਆ ਰਹੀ ਸ਼ਾਨਦਾਰ ਸੁਧਾਰ
    • food processing is the next big opportunity for south asia
      ਦੱਖਣੀ ਏਸ਼ੀਆ ਲਈ ਅਗਲਾ ਵੱਡਾ ਮੌਕਾ ਹੈ ਫੂਡ ਪ੍ਰੋਸੈਸਿੰਗ
    • adulterers playing with people  s health
      ‘ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਮਿਲਾਵਟਖੋਰ’ ਨਹੀਂ ਰੁਕ ਰਿਹਾ ਇਹ ਕਾਲਾ...
    • fencing work has to be done quickly but carefully
      ਫੈਂਸਿੰਗ ਦਾ ਕੰਮ ਤੇਜ਼ੀ ਨਾਲ ਪਰ ਚੌਕਸੀ ਨਾਲ ਕਰਨਾ ਹੋਵੇਗਾ
    • indian tourists should adopt appropriate behavior abroad
      ਭਾਰਤੀ ਸੈਲਾਨੀਆਂ ਨੂੰ ਵਿਦੇਸ਼ ’ਚ ਢੁੱਕਵਾਂ ਵਤੀਰਾ ਅਪਣਾਉਣਾ ਚਾਹੀਦਾ ਹੈ
    • old age pension to praan vaayu devta pension
      ਬੁਢਾਪਾ ਪੈਨਸ਼ਨ ਤੋਂ ‘ਪ੍ਰਾਣ ਵਾਯੂ ਦੇਵਤਾ ਪੈਨਸ਼ਨ’ ਤੱਕ : ਅਨੋਖੀ ਪਹਿਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +