Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 07, 2026

    6:24:05 PM

  • ar rahman will create history at the attari border

    ਅਟਾਰੀ ਬਾਰਡਰ 'ਤੇ AR ਰਹਿਮਾਨ ਰਚਣਗੇ ਇਤਿਹਾਸ!...

  • haryana chief minister naib singh saini

    ਧੂਰੀ ਪੁੱਜੇ ਹਰਿਆਣਾ ਦੇ CM ਨਾਇਬ ਸੈਣੀ,...

  • farmers protest in punjab 17 districts

    ਪੰਜਾਬ 'ਚ ਕਿਸਾਨਾਂ ਨੇ 8 ਜੂਨ ਲਈ ਕੀਤਾ ਵੱਡਾ ਐਲਾਨ!...

  • uncle and nephew arrested for committing thefts

    Punjab: ਚਾਚਾ-ਭਤੀਜੇ ਦਾ ਕਾਰਾ ਜਾਣ ਹੋਵੋਗੇ ਹੈਰਾਨ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਡਿੱਗਦੇ ਰੁਪਏ ਅਤੇ ਵੀਜ਼ਾ ਅਨਿਸ਼ਚਿਤਤਾਵਾਂ ਦੇ ਵਿਚਾਲੇ ਸਹੀ ‘ਸਟੱਡੀ ਲੋਨ’ ਕਿਵੇਂ ਚੁਣੀਏ ?

BLOG News Punjabi(ਬਲਾਗ)

ਡਿੱਗਦੇ ਰੁਪਏ ਅਤੇ ਵੀਜ਼ਾ ਅਨਿਸ਼ਚਿਤਤਾਵਾਂ ਦੇ ਵਿਚਾਲੇ ਸਹੀ ‘ਸਟੱਡੀ ਲੋਨ’ ਕਿਵੇਂ ਚੁਣੀਏ ?

  • Edited By Harpreet Singh,
  • Updated: 07 Jun, 2026 05:17 PM
Blog
study loan and rupee
  • Share
    • Facebook
    • Tumblr
    • Linkedin
    • Twitter
  • Comment

ਵਿਦੇਸ਼ੀ ਸਿੱਖਿਆ, ਜਦੋਂ ‘ਲੋਨ’ ਦੇ ਮਾਧਿਅਮ ਨਾਲ ਵਿੱਤਪੋਸ਼ਿਤ ਹੁੰਦੀ ਹੈ, ਤਾਂ ਹਮੇਸ਼ਾ ਆਪਣੇ ਨਾਲ ਵੱਡੇ ਜੋਖਮ ਲੈ ਕੇ ਆਉਂਦੀ ਹੈ। ਸਖ਼ਤ ਵੀਜ਼ਾ ਨਿਯਮਾਂ ਅਤੇ ਕਮਜ਼ੋਰ ਹੁੰਦੀ ਮੁਦਰਾ ਨੇ ਹੁਣ ਇਸ ਜੋਖਮ ਨੂੰ ਹੋਰ ਵਧਾ ਦਿੱਤਾ ਹੈ।

ਸਖ਼ਤ ਵਰਕ ਪਰਮਿਟ ਨਿਯਮ : ਕਈ ਦੇਸ਼ ਵਰਕ ਪਰਮਿਟ ਦੇ ਨਿਯਮਾਂ ਨੂੰ ਸਖ਼ਤ ਕਰ ਰਹੇ ਹਨ, ਜਿਸਦਾ ਮਤਲਬ ਹੈ ਕਿ ਕਈ ਵਿਦਿਆਰਥੀਆਂ ਨੂੰ ਭਾਰਤ ’ਚ ਨੌਕਰੀ ਤੋਂ ਮਿਲਣ ਵਾਲੀ ਘੱਟ ਆਮਦਨ ਦੇ ਨਾਲ ਹੀ ਆਪਣੇ ਕਰਜ਼ੇ ਨੂੰ ਚੁਕਾਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ।

ਕਮਜ਼ੋਰ ਰੁਪਿਆ ਲਾਗਤ ਵਧਾਉਂਦਾ ਹੈ : ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਤੇਜ਼ੀ ਨਾਲ ਡਿੱਗਿਆ ਹੈ, ਜਿਸ ਨਾਲ ਵਿਦੇਸ਼ੀ ਸਿੱਖਿਆ ਦੀ ਪ੍ਰਭਾਵੀ ਲਾਗਤ ਵਧ ਗਈ ਹੈ। ‘ਵੀਮੇਕਸਕਾਲਰਸ’ ਦੀ ਸਹਿ-ਸੰਸਥਾਪਕ ਅਤੇ ਸੀ. ਈ. ਓ. ਦਾਮਿਨੀ ਮਹਾਜਨ ਕਹਿੰਦੀ ਹੈ, ‘‘ਯੂ. ਐੱਸ. ’ਚ ਲਗਭਗ 1,00,000 ਡਾਲਰ ਦੀ ਲਾਗਤ ਵਾਲੇ ਇਕ ਮਾਸਟਰਸ ਪ੍ਰੋਗਰਾਮ ਲਈ ਲਗਭਗ 88 ਲੱਖ ਰੁਪਏ ਦੀ ਲੋੜ ਹੁੰਦੀ ਸੀ ਜਦੋਂ ਡਾਲਰ 88 ਰੁਪਏ ’ਤੇ ਸੀ, ਪਰ ਉਹੀ ਪ੍ਰੋਗਰਾਮ 96 ਰੁਪਏ ਪ੍ਰਤੀ ਡਾਲਰ ਦੀ ਵਟਾਂਦਰਾ ਦਰ ’ਤੇ ਲਗਭਗ 96 ਲੱਖ ਰੁਪਏ ਦਾ ਬੈਠਦਾ ਹੈ।’’

ਟਿਊਸ਼ਨ ਫੀਸ, ਕਿਰਾਇਆ, ਬੀਮਾ ਅਤੇ ਰੋਜ਼ਾਨਾ ਜੀਵਨ ਦੇ ਖਰਚਿਆਂ ਦਾ ਭੁਗਤਾਨ ਵਿਦੇਸ਼ੀ ਮੁਦਰਾ ’ਚ ਕਰਨਾ ਪੈਂਦਾ ਹੈ। ‘ਬੈਂਕਬਾਜ਼ਾਰ’ ਦੇ ਸੀ. ਈ. ਓ. ਆਦਿਲ ਸ਼ੈੱਟੀ ਕਹਿੰਦੇ ਹਨ, ‘‘ਬਹੁ-ਸਾਲਾ ਕੋਰਸ ’ਚ 5-10 ਫੀਸਦੀ ਦੀ ਮੁਦਰਾ ਗਿਰਾਵਟ ਵੀ ਲਾਗਤ ਦੇ ਬੋਝ ਨੂੰ ਕਾਫ਼ੀ ਹੱਦ ਤੱਕ ਵਧਾ ਸਕਦੀ ਹੈ।’’ ‘ਕੁਹੂ’ ਦੇ ਸੀ. ਈ. ਓ. ਅਤੇ ਸੰਸਥਾਪਕ ਪ੍ਰਸ਼ਾਂਤ ਏ. ਭੋਸਲੇ ਕਹਿੰਦੇ ਹਨ ਕਿ ਪਰਿਵਾਰ ਇਸ ਤੱਥ ਨੂੰ ਘੱਟ ਮਾਪਦੇ ਹਨ ਕਿ ਮੁਦਰਾ ਦਾ ਜੋਖਮ ਇਕ ਬਹੁ-ਸਾਲਾ ਕੋਰਸ ਦੌਰਾਨ ਹੋਰ ਗੁੰਝਲਦਾਰ ਹੋ ਜਾਂਦਾ ਹੈ। ਕੁਮਾਰ ਸੁਝਾਅ ਦਿੰਦੇ ਹਨ ਕਿ ਜਲਦਬਾਜ਼ੀ ’ਚ ਲਏ ਗਏ ਵਿੱਤੀ ਫ਼ੈਸਲਿਆਂ, ਜਿਵੇਂ ਕਿ ਰਿਹਾਇਸ਼ੀ ਘਰ ਨੂੰ ਗਿਰਵੀ ਰੱਖਣ ਤੋਂ ਬਚਣਾ ਚਾਹੀਦਾ ਹੈ।

ਮਹਾਜਨ ਕਹਿੰਦੀ ਹੈ। ਕਰਜ਼ਦਾਰ ਜਨਤਕ ਜਾਂ ਨਿੱਜੀ ਖੇਤਰ ਦੇ ਬੈਂਕ, ਇਕ ਵਿਸ਼ੇਸ਼ ਸਿੱਖਿਆ ਕਰਜ਼ਾ ਐੱਨ. ਬੀ. ਐੱਫ਼. ਸੀ. ਜਾਂ ਪ੍ਰੋਡਿਜੀ ਵਰਗੇ ਵਿਦੇਸ਼ੀ ਕਰਜ਼ਦਾਤਾ ਤੋਂ ਲੋਨ ਲੈ ਸਕਦੇ ਹਨ। ਸ਼ੈੱਟੀ ਕਹਿੰਦੇ ਹਨ, ‘‘ਜਨਤਕ ਖੇਤਰ ਦੇ ਬੈਂਕ ਆਮ ਤੌਰ ’ਤੇ ਘੱਟ ਵਿਆਜ ਦਰਾਂ ਅਤੇ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਯੋਜਨਾਵਾਂ ਪੇਸ਼ ਕਰਦੇ ਹਨ, ਹਾਲਾਂਕਿ ਲੋਨ ਮਨਜ਼ੂਰ ਹੋਣ ’ਚ ਵੱਧ ਸਮਾਂ ਲੱਗ ਸਕਦਾ ਹੈ। ਨਿੱਜੀ ਅਤੇ ਵਿਸ਼ੇਸ਼ ਕਰਜ਼ਦਾਤਾ ਵੱਧ ਤੇਜ਼ੀ ਨਾਲ ਕੰਮ ਕਰਦੇ ਹਨ ਅਤੇ ਉੱਚੀ ਰਕਮ ਮਨਜ਼ੂਰ ਕਰਦੇ ਹਨ। ਕੁਝ ਵਿਦੇਸ਼ੀ ਕਰਜ਼ਦਾਤਾ ਚੋਣਵੀਆਂ ਯੂਨੀਵਰਸਿਟੀਆਂ ’ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਕੋਲੈਟਰਲ ਦੇ ਕ੍ਰੈਡਿਟ ਪ੍ਰਦਾਨ ਕਰਦੇ ਹਨ।’’

ਮਨਜ਼ੂਰੀ ਦੀਆਂ ਸੰਭਾਵਨਾਵਾਂ ਨੂੰ ਕਿਵੇਂ ਸੁਧਾਰੀਏ : ਕਰਜ਼ਦਾਤਾ ਸਿੱਖਿਆ ਲੋਨ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਵੱਖ-ਵੱਖ ਮਾਪਦੰਡਾਂ ’ਤੇ ਵਿਚਾਰ ਕਰਦੇ ਹਨ। ‘ਰੀਚ ਆਈ. ਵੀ. ਡਾਟ ਕਾਮ’ ਦੀ ਸੰਸਥਾਪਕ ਅਤੇ ਸੀ. ਈ. ਓ. ਵਿਭਾ ਕਾਗਜ਼ੀ ਕਹਿੰਦੀ ਹੈ, ‘‘ਉਹ ਯੂਨੀਵਰਸਿਟੀ ਦੀ ਸਾਖ ਅਤੇ ਰੈਂਕਿੰਗ, ਕੋਰਸ ਦੇ ਰੁਜ਼ਗਾਰ ਅਤੇ ਕਰੀਅਰ ਦੀਆਂ ਸੰਭਾਵਨਾਵਾਂ ਅਤੇ ਵਿਦਿਆਰਥੀ ਦੇ ਅਕਾਦਮਿਕ ਪ੍ਰੋਫਾਈਲ ਦਾ ਮੁਲਾਂਕਣ ਕਰਦੇ ਹਨ।’’ ਜੇਕਰ ਵਿਦਿਆਰਥੀ ਮਜ਼ਬੂਤ ਰੁਜ਼ਗਾਰ ਸੰਭਾਵਨਾਵਾਂ ਵਾਲੇ ਉੱਚ ਮੰਗ ਵਾਲੇ ਖੇਤਰ ਦੇ ਕੋਰਸ ਲਈ ਅਪਲਾਈ ਕਰਦਾ ਹੈ, ਤਾਂ ਲੋਨ ਮਨਜ਼ੂਰੀ ਦੀ ਸੰਭਾਵਨਾ ਵਧ ਜਾਂਦੀ ਹੈ। ਕਿਸੇ ਨਾਮਵਰ ਸੰਸਥਾ ’ਚ ਦਾਖ਼ਲਾ ਸੁਰੱਖਿਅਤ ਕਰਨਾ ਵੀ ਮਦਦ ਕਰਦਾ ਹੈ।

ਕੁਮਾਰ ਕਹਿੰਦੇ ਹਨ, ‘‘ਉੱਚ ਪੱਧਰੀ ਸੰਸਥਾਵਾਂ ਤੋਂ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਸਟੇਮ) ਪ੍ਰੋਗਰਾਮਾਂ ਅਤੇ ਪੇਸ਼ੇਵਰ ਡਿਗਰੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਤੇਜ਼ੀ ਨਾਲ ਮਨਜ਼ੂਰੀ ਅਤੇ ਘੱਟ ਵਿਆਜ ਦਰਾਂ ਮਿਲਦੀਆਂ ਹਨ।’’ ਇਕ ਮਜ਼ਬੂਤ ਅਕਾਦਮਿਕ ਰਿਕਾਰਡ ਹੋਣਾ ਅਤੇ ਮਜ਼ਬੂਤ ਕ੍ਰੈਡਿਟ ਪ੍ਰੋਫਾਈਲ ਵਾਲੇ ਵਿੱਤੀ ਤੌਰ ’ਤੇ ਸਥਿਰ ਸਹਿ-ਬੇਨਤੀਕਰਤਾ ਨੂੰ ਜੋੜਨਾ ਵੀ ਸੰਭਾਵਨਾਵਾਂ ਨੂੰ ਬਿਹਤਰ ਬਣਾਉਂਦਾ ਹੈ।

ਕੁੱਲ ਲਾਗਤ ਦਾ ਸਹੀ ਅੰਦਾਜ਼ਾ ਲਗਾਓ : ਕਈ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰ ਸਿਰਫ ਟਿਊਸ਼ਨ ਫੀਸ ’ਤੇ ਧਿਆਨ ਕੇਂਦਰਿਤ ਕਰਦੇ ਹਨ। ਕਾਗਜ਼ੀ ਕਹਿੰਦੀ ਹੈ, ‘‘ਉਹ ਰਹਿਣ ਅਤੇ ਹੋਰ ਖਰਚਿਆਂ ਨੂੰ ਘੱਟ ਮਾਪਦੇ ਹਨ। ਦੂਜੀ ਗਲਤੀ ਇਹ ਮੰਨ ਲੈਣਾ ਹੈ ਕਿ ਪਾਰਟ-ਟਾਈਮ ਕੰਮ ਲਾਗਤ ਦੀ ਪੂਰੀ ਤਰ੍ਹਾਂ ਭਰਪਾਈ ਕਰ ਦੇਵੇਗਾ।’’ ਉਨ੍ਹਾਂ ਅਨੁਸਾਰ, ਸ਼ੁਰੂਆਤ ’ਚ ਕਈ ਫੁੱਟਕਲ ਖਰਚੇ, ਜਿਵੇਂ ਕਿ ਰਿਫੰਡੇਬਲ ਹਾਊਸਿੰਗ ਸਕਿਓਰਿਟੀ ਡਿਪਾਜ਼ਿਟ ਅਤੇ ਵੀਜ਼ਾ ਪ੍ਰੋਸੈਸਿੰਗ ਫੀਸ ਵੀ ਖ਼ੁਦ ਸਹਿਣੀ ਪੈਂਦੀ ਹੈ।

ਕਰਜ਼ਦਾਤਾ ਚੁਣਦੇ ਸਮੇਂ ਕੀਤੀ ਜਾਣ ਵਾਲੀ ਜਾਂਚ : ਕਰਜ਼ਦਾਤਾ ਤੋਂ ਲੋਨ ਦੀ ਕੁੱਲ ਲਾਗਤ ’ਤੇ ਧਿਆਨ ਦਿਓ, ਨਾ ਕਿ ਸਿਰਫ ਵਿਆਜ ਦਰ ’ਤੇ। ਇਸ ’ਚ ਪ੍ਰੋਸੈਸਿੰਗ ਫੀਸ ਅਤੇ ਬੀਮਾ ਖਰਚੇ ਸ਼ਾਮਲ ਹੁੰਦੇ ਹਨ। ਨਿੱਜੀ ਕਰਜ਼ਦਾਤਾ 0.8-1 ਫੀਸਦੀ ਦੀ ਪ੍ਰੋਸੈਸਿੰਗ ਫੀਸ ਲੈਂਦੇ ਹਨ, ਜਦੋਂ ਕਿ ਕਈ ਜਨਤਕ ਖੇਤਰ ਦੇ ਬੈਂਕ ਲਗਭਗ 10,000 ਰੁਪਏ ਦੀ ਨਿਸ਼ਚਿਤ ਫੀਸ ਲੈਂਦੇ ਹਨ। ਸ਼ੈੱਟੀ ਪ੍ਰੀ-ਪੇਮੈਂਟ (ਸਮੇਂ ਤੋਂ ਪਹਿਲਾਂ ਭੁਗਤਾਨ) ਦੀਆਂ ਸ਼ਰਤਾਂ ਅਤੇ ਸਹਿ-ਉਧਾਰਕਰਤਾ ਦੀਆਂ ਜ਼ਿੰਮੇਵਾਰੀਆਂ ਦੀ ਜਾਂਚ ਕਰਨ ਦਾ ਸੁਝਾਅ ਦਿੰਦੇ ਹਨ। ਭੋਸਲੇ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਫਲੋਟਿੰਗ-ਰੇਟ ਲੋਨ ਲੈਣ ਵਾਲੇ ਵਿਦਿਆਰਥੀਆਂ ਨੂੰ ਰੀਸੈੱਟ ਕਲਾਜ਼ ਨੂੰ ਸਮਝਣਾ ਚਾਹੀਦਾ ਹੈ।

ਮੋਰਟੋਰੀਅਮ ਮਿਆਦ ਦੌਰਾਨ ਭੁਗਤਾਨ ਕਰੋ : ਮੋਰਟੋਰੀਅਮ ਮਿਆਦ ਕੋਰਸ ਪੂਰਾ ਹੋਣ ਤੱਕ ਅਤੇ ਵਾਧੂ 6-12 ਮਹੀਨਿਆਂ ਤੱਕ ਚੱਲਦੀ ਹੈ। ਮਹਾਜਨ ਕਹਿੰਦੀ ਹੈ, ‘‘ਮੋਰਟੋਰੀਅਮ ਮਿਆਦ ਦੌਰਾਨ ਵਿਦਿਆਰਥੀਆਂ ਨੂੰ ਆਮ ਤੌਰ ’ਤੇ ਨਿਯਮਿਤ ਮਹੀਨਾਵਾਰ ਕਿਸ਼ਤਾਂ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੁੰਦੀ ਪਰ ਵਿਆਜ ਜੁੜਦਾ ਰਹਿੰਦਾ ਹੈ।’’ ਇਹ ਜਾਂਚ ਕਰੋ ਕਿ ਕੀ ਕਰਜ਼ਦਾਤਾ ਮੋਰਟੋਰੀਅਮ ਮਿਆਦ ਦੌਰਾਨ ਸਾਧਾਰਨ ਵਿਆਜ ਲੈਂਦਾ ਹੈ ਜਾਂ ਚੱਕਰਵਰਤੀ ਵਿਆਜ। ਜੇਕਰ ਕਰਜ਼ਦਾਰ ਮੋਰਟੋਰੀਅਮ ਮਿਆਦ ਦੌਰਾਨ ਵਿਆਜ ਦਾ ਭੁਗਤਾਨ ਨਹੀਂ ਕਰਦਾ, ਤਾਂ ਕਰਜ਼ਦਾਤਾ ਇਸ ਨੂੰ ਬਾਕੀ ਰਹਿੰਦੇ ਮੂਲਧਨ ’ਚ ਜੋੜ ਦਿੰਦੇ ਹਨ।

ਅੰਤ ’ਚ, ਇਕ ਵੀ ਈ. ਐੱਮ. ਆਈ. ਮਿਸ ਕਰਨ ਤੋਂ ਬਚੋ ਕਿਉਂਕਿ ਇਸ ਨਾਲ ਤੁਹਾਡਾ ਕ੍ਰੈਡਿਟ ਸਕੋਰ ਖ਼ਰਾਬ ਹੋ ਸਕਦਾ ਹੈ।

—ਹਿਮਾਲੀ ਪਟੇਲ

  • Indian Rupee
  • Study Loan

ਚੋਣ ਕਮਿਸ਼ਨ ਦੇ ਖੋਖਲੇ ਦਾਅਵੇ ਅਤੇ ਐੱਸ. ਆਈ. ਆਰ. ਪ੍ਰਕਿਰਿਆ ਦੀਆਂ ਗਲਤੀਆਂ

NEXT STORY

Stories You May Like

  • canada super visa and visitor visa
    ਕੈਨੇਡਾ ਦੇ ਸੁਪਰ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਦੀ ਉਡੀਕ ਕਰ ਰਹੇ ਪੰਜਾਬੀਆਂ ਲਈ ਖੁਸ਼ਖ਼ਬਰੀ
  • new trend in gold and silver  what should investors do
    ਸੋਨਾ-ਚਾਂਦੀ ’ਚ ਨਵੀਂ ਚਾਲ , ਸਰਕਾਰੀ ਫੈਸਲਿਆਂ ਅਤੇ ਗਲੋਬਲ ਸੰਕੇਤਾਂ ਵਿਚਾਲੇ ਕੀ ਕਰਨ ਨਿਵੇਸ਼ਕ?
  • indians  canada visa
    ਕੈਨੇਡਾ ਵੀਜ਼ਾ ਦੀ ਉਡੀਕ ਰਹੇ ਭਾਰਤੀਆਂ ਲਈ ਅਹਿਮ ਖ਼ਬਰ
  • study permits for indians lowest in 6 years
    ਪੰਜਾਬੀ ਨੌਜਵਾਨਾਂ ਦੇ 'ਕੈਨੇਡਾ ਸੁਪਨੇ' ਨੂੰ ਲੱਗਿਆ ਝਟਕਾ, ਸਟੱਡੀ ਪਰਮਿਟਾਂ ਦੀ ਗਿਣਤੀ 6 ਸਾਲਾਂ ਦੇ ਹੇਠਲੇ ਪੱਧਰ 'ਤੇ
  • benefits of applying curd to hair
    ਵਾਲਾਂ 'ਚ ਦਹੀਂ ਲਗਾਉਣ ਦੇ ਫਾਇਦੇ ਅਤੇ ਵਰਤਣ ਦਾ ਸਹੀ ਤਰੀਕਾ
  • benefits of applying egg to hair
    ਵਾਲਾਂ 'ਚ ਆਂਡਾ ਲਗਾਉਣ ਦੇ ਬੇਮਿਸਾਲ ਫਾਇਦੇ ਅਤੇ ਵਰਤੋਂ ਦਾ ਸਹੀ ਤਰੀਕਾ
  • relief in visa fees
    ਅਮਰੀਕਾ ਜਾਣ ਦੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ; ਵੀਜ਼ਾ ਫੀਸ 'ਚ ਮਿਲ ਸਕਦੀ ਹੈ ਭਾਰੀ ਰਾਹਤ
  • ipos of 2 companies will open next week
    ਅਗਲੇ ਹਫਤੇ  ਖੁੱਲ੍ਹਣਗੇ 2 ਕੰਪਨੀਆਂ ਦੇ ਕਰੀਬ 770 ਕਰੋੜ ਰੁਪਏ ਦੇ IPO
  • summer vacation pinkoo tv funny video
    ਗਰਮੀਆਂ ਦੀਆਂ ਛੁੱਟੀਆਂ ਦਾ ਬੱਚਿਆਂ ਨੂੰ ਚੜ੍ਹਿਆ ਚਾਅ! ਤੁਸੀਂ ਵੀ ਜਵਾਕਾਂ ਨੂੰ...
  • punjabi person in italy
    ਜਲੰਧਰ ਦੇ ਰਜਿੰਦਰ ਕੁਮਾਰ ਦੀ ਇਟਲੀ ’ਚ ਦਿਲ ਦੀ ਧੜਕਣ ਰੁਕਣ ਕਾਰਨ ਮੌਤ
  • consumer commission orders improvement trust to return rs 15 lakh
    12 ਸਾਲ ਬਾਅਦ ਮਿਲਿਆ ਇਨਸਾਫ਼: ਖ਼ਪਤਕਾਰ ਕਮਿਸ਼ਨ ਨੇ ਇੰਪਰੂਵਮੈਂਟ ਟਰੱਸਟ ਨੂੰ 15...
  • major administrative reshuffle senior ias transfers
    ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: ਸੀਨੀਅਰ IAS ਦੇ ਤਬਾਦਲੇ, ਕਈ ਵਿਭਾਗਾਂ ’ਚ...
  • big on punjab weather
    ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ, 12 ਜੂਨ ਤੱਕ ਹੋ ਗਈ ਵੱਡੀ ਭਵਿੱਖਬਾਣੀ, ਅੱਜ...
  • big warning for punjab drivers
    ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਚਿਤਾਵਨੀ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ...
  • mehatpur  youth  s death case
    ਨੌਜਵਾਨ ਦੀ ਮੌਤ ’ਤੇ ਬਵਾਲ: ਪੁਲਸ ਨੇ ਕਿਹਾ-ਆਤਮ ਰੱਖਿਆ 'ਚ ਚਲਾਈ ਗੋਲੀ, ਪਰਿਵਾਰ...
  • congress  s attack in jalandhar
    ਜਲੰਧਰ 'ਚ ਕਾਂਗਰਸ ਦਾ ਹੱਲਾ-ਬੋਲ: ਮਹਿੰਦਰ ਭਗਤ ਦਾ ਦਫ਼ਤਰ ਘੇਰਨ ਦੌਰਾਨ...
Trending
Ek Nazar
north korea  s open challenge to us

ਪਰਮਾਣੂ ਪ੍ਰੋਗਰਾਮ 'ਤੇ ਕੋਈ ਸਮਝੌਤਾ ਨਹੀਂ! ਉੱਤਰੀ ਕੋਰੀਆ ਦੀ ਅਮਰੀਕਾ ਨੂੰ...

meta reveals what indians are watching the most in reels

Reels 'ਚ ਸਭ ਤੋਂ ਜ਼ਿਆਦਾ ਕੀ ਦੇਖਦੇ ਨੇ ਭਾਰਤੀ? Meta ਰਿਪੋਰਟ ਨੇ ਕੀਤਾ ਖੁਲਾਸਾ

heavy rain alert 17 states imd

ਅਗਲੇ 2 ਦਿਨ ਅਹਿਮ! ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 17 ਸੂਬਿਆਂ...

daughter birth rs 50000 account transfer

ਧੀ ਦੇ ਜਨਮ 'ਤੇ ਹੁਣ ਮਿਲਣਗੇ 50,000 ਰੁਪਏ! ਰਾਜਸਥਾਨ ਸਰਕਾਰ ਨੇ ਕੀਤਾ ਵੱਡਾ ਐਲਾਨ

shooting in pakistan

ਪਾਕਿਸਤਾਨ 'ਚ ਵਿਰੋਧੀ ਸਮੂਹਾਂ ਵਿਚਕਾਰ ਗੋਲੀਬਾਰੀ, ਪੰਜ ਲੋਕਾਂ ਦੀ ਮੌਤ

voting underway

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ-ਬਾਲਟਿਸਤਾਨ 'ਚ ਵੋਟਿੰਗ ਜਾਰੀ

young man climbed the tower with his daughter

ਧੀ ਸਮੇਤ ਟਾਵਰ 'ਤੇ ਚੜਿਆ ਨੌਜਵਾਨ, ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕੇ...

long power cut

ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਇਨ੍ਹਾਂ ਇਲਾਕਿਆਂ 'ਚ ਪੂਰਾ...

do not let others eyes fall on these 3 things

ਰੇਤ ਵਾਂਗ ਹੱਥੋਂ ਨਿਕਲ ਜਾਵੇਗੀ ਸਾਰੀ ਦੌਲਤ, ਘਰ ਦੀਆਂ ਇਨ੍ਹਾਂ 3 ਚੀਜ਼ਾਂ 'ਤੇ ਨਾ...

whatsapp may introduce view once text messages

ਇਕ ਵਾਰ ਪੜ੍ਹਦੇ ਹੀ ਗਾਇਬ ਹੋ ਜਾਵੇਗਾ ਮੈਸੇਜ! WhatsApp ਲਿਆ ਰਿਹਾ ਨਵਾਂ...

heavy rain and thunderstorm warning in 17 states

17 ਸੂਬਿਆਂ 'ਚ ਭਾਰੀ ਮੀਂਹ-ਹਨੇਰੀ ਦੀ ਚਿਤਾਵਨੀ! ਮੌਸਮ ਵਿਭਾਗ ਨੇ ਜਾਰੀ ਕਰ'ਤਾ...

imran khan and his wife

ਪਾਕਿਸਤਾਨ ਸਰਕਾਰ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਦੇ ਅਧਿਕਾਰਾਂ ਦਾ ਕੀਤਾ ਘਾਣ

israeli forces in west bank

ਇਜ਼ਰਾਈਲੀ ਫੌਜ ਦੀ ਗੋਲੀਬਾਰੀ 'ਚ ਫਲਸਤੀਨੀ ਜਵਾਕ ਦੀ ਮੌਤ

ind vs afg kl rahul scored hundred vs afghanista

ਸੈਂਕੜਾ ਠੋਕਦੇ ਹੀ KL ਰਾਹੁਲ ਦਾ ਟੁੱਟਾ ਦਿਲ, 12 ਮਹੀਨਿਆਂ 'ਚ ਤੀਜੀ ਵਾਰ ਕਰ'ਤੀ...

trump iake big step

ਚੀਨ ਦੀ ਚੇਤਾਵਨੀ ਦੇ ਬਾਵਜੂਦ ਟਰੰਪ ਚੁੱਕਣ ਜਾ ਰਹੇ ਵੱਡਾ ਕਦਮ

vastu tips staircase storage savings tips

ਘਰ 'ਚ ਨਹੀਂ ਰੁਕੇਗਾ ਪੈਸਾ! ਪੌੜੀਆਂ ਦੇ ਹੇਠਾਂ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ

cjp protest jantar mantra hit spray man

ਜੰਤਰ-ਮੰਤਰ 'ਤੇ ਹਾਈ-ਵੋਲਟੇਜ ਡਰਾਮਾ, CJP ਪ੍ਰਦਰਸ਼ਨ 'ਚ 'ਹਿੱਟ' ਸਪਰੇਅ ਲੈ ਕੇ...

the girl who sang in jagratas for 500 rupees became a bollywood queen

500 ਰੁਪਏ ਲਈ ਜਗਰਾਤਿਆਂ 'ਚ ਗਾਉਣ ਵਾਲੀ ਕੁੜੀ ਬਣੀ ਬਾਲੀਵੁੱਡ ਕੁਈਨ ! ਮਿਊਜ਼ਿਕ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • indian companies must unite to face these five forces
      ਭਾਰਤੀ ਕੰਪਨੀਆਂ ਨੂੰ ਇਨ੍ਹਾਂ ਪੰਜ ਤਾਕਤਾਂ ਦਾ ਸਾਹਮਣਾ ਇਕਜੁੱਟ ਹੋ ਕੇ ਕਰਨਾ ਪਵੇਗਾ
    • ashes of the dead started being stolen
      ‘ਕਿਹੋ ਜਿਹਾ ਆਇਆ ਇਹ ਜ਼ਮਾਨਾ’ ਮ੍ਰਿਤਕਾਂ ਦੀਆਂ ਅਸਥੀਆਂ ਵੀ ਹੋਣ ਲੱਗੀਆਂ ਚੋਰੀ!
    • deteriorating image of indian tourists
      ਭਾਰਤੀ ਸੈਲਾਨੀਆਂ ਦਾ ਖ਼ਰਾਬ ਹੁੰਦਾ ਅਕਸ
    • world environment day
      ਵਿਸ਼ਵ ਵਾਤਾਵਰਣ ਦਿਵਸ- ਸਾਨੂੰ ਸਮਝਣਾ ਹੋਵੇਗਾ ਵਾਤਾਵਰਣ ਦਾ ਮਹੱਤਵ
    • punjab  s   mother approach   is bringing remarkable improvements
      ਪੰਜਾਬ ਦੀ ‘ਮਦਰ ਅਪਰੋਚ’ ਬੱਚਿਆਂ ਦੀ ਜਾਨ ਬਚਾਉਣ ’ਚ ਲਿਆ ਰਹੀ ਸ਼ਾਨਦਾਰ ਸੁਧਾਰ
    • food processing is the next big opportunity for south asia
      ਦੱਖਣੀ ਏਸ਼ੀਆ ਲਈ ਅਗਲਾ ਵੱਡਾ ਮੌਕਾ ਹੈ ਫੂਡ ਪ੍ਰੋਸੈਸਿੰਗ
    • adulterers playing with people  s health
      ‘ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਮਿਲਾਵਟਖੋਰ’ ਨਹੀਂ ਰੁਕ ਰਿਹਾ ਇਹ ਕਾਲਾ...
    • fencing work has to be done quickly but carefully
      ਫੈਂਸਿੰਗ ਦਾ ਕੰਮ ਤੇਜ਼ੀ ਨਾਲ ਪਰ ਚੌਕਸੀ ਨਾਲ ਕਰਨਾ ਹੋਵੇਗਾ
    • indian tourists should adopt appropriate behavior abroad
      ਭਾਰਤੀ ਸੈਲਾਨੀਆਂ ਨੂੰ ਵਿਦੇਸ਼ ’ਚ ਢੁੱਕਵਾਂ ਵਤੀਰਾ ਅਪਣਾਉਣਾ ਚਾਹੀਦਾ ਹੈ
    • old age pension to praan vaayu devta pension
      ਬੁਢਾਪਾ ਪੈਨਸ਼ਨ ਤੋਂ ‘ਪ੍ਰਾਣ ਵਾਯੂ ਦੇਵਤਾ ਪੈਨਸ਼ਨ’ ਤੱਕ : ਅਨੋਖੀ ਪਹਿਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +