ਵ੍ਹਾਈਟ ਹਾਊਸ ਲਈ ਆਉਣ ਵਾਲੀ ਚੋਣ ਬੜੀ ਮਹੱਤਵਪੂਰਨ ਹੈ, ਕਿਉਂਕਿ ਇਹ ਉਸ ਦੇ ਅਗਲੇ ਕਿਰਾਏਦਾਰ ਦਾ ਨਿਰਧਾਰਨ ਕਰੇਗੀ ਅਤੇ ਸੰਯੁਕਤ ਰਾਜ ਅਮਰੀਕਾ ਦੇ ਭਵਿੱਖ ਨੂੰ ਆਕਾਰ ਦੇਵੇਗੀ।
ਅਮਰੀਕਾ ਨੂੰ ਆਪਣੀ ਪਹਿਲੀ ਮਹਿਲਾ ਰਾਸ਼ਟਰਪਤੀ ਮਿਲੇਗੀ ਜਾਂ ਡੋਨਾਲਡ ਟਰੰਪ ਦਾ ਦੂਜਾ ਕਾਰਜਕਾਲ, ਇਹ ਨਾ ਸਿਰਫ ਸਿਆਸੀ ਆਗੂਆਂ, ਸਗੋਂ ਆਮ ਜਨਤਾ ਦਰਮਿਆਨ ਵੀ ਬਹਿਸ ਦਾ ਵਿਸ਼ਾ ਹੈ। 5 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਤੋਂ ਇਕ ਹਫਤੇ ਪਹਿਲਾਂ, ਦੇਸ਼ ’ਚ ਚੋਣ ਬੁਖਾਰ ਨੇ ਜ਼ੋਰ ਫੜ ਲਿਆ ਹੈ। ਹਾਲਾਂਕਿ, ਸੰਭਾਵਨਾ ਹੈ ਕਿ ਅੰਤਿਮ ਨਤੀਜਾ ਜਾਣਨ ’ਚ ਕੁਝ ਹੋਰ ਦਿਨ ਲੱਗ ਸਕਦੇ ਹਨ।
ਪੋਲ ਅਤੇ ਭਵਿੱਖਬਾਣੀ ਬਾਜ਼ਾਰ ਚੋਣਾਂ ’ਚ ਰਿਪਬਲੀਕਨ ਦੀ ਜਿੱਤ ਦਾ ਸੰਕੇਤ ਦੇ ਰਹੇ ਹਨ। ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਅਤੇ ਡੈਮੋਕ੍ਰੇਟ ਉਮੀਦਵਾਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਆਪਣੀ ਮੁਹਿੰਮ ਖਤਮ ਕਰਨ ਦੇ ਨਾਲ, ਸੰਯੁਕਤ ਰਾਜ ਅਮਰੀਕਾ ਦੇ ਭਵਿੱਖ ’ਤੇ ਇਸ ਚੋਣ ਦੇ ਸੰਭਾਵਿਤ ਪ੍ਰਭਾਵ ਨੂੰ ਘੱਟ ਕਰ ਕੇ ਨਹੀਂ ਨਾਪਿਆ ਜਾ ਸਕਦਾ।
ਇਸ ’ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਮੁਹਿੰਮ ਨਾ ਸਿਰਫ ਬੜੀ ਨਾਂਹਪੱਖੀ ਰਹੀ, ਸਗੋਂ ਨਿੱਜੀ ਵੀ ਰਹੀ ਹੈ, ਜਿਸ ’ਚ ਟਰੰਪ ਨੇ ਆਪਣੇ ਵਿਰੋਧੀ ’ਤੇ ਹਮਲਾ ਕੀਤਾ, ਉਸ ਨੂੰ ਨੀਵਾਂ ਦਿਖਾਇਆ ਅਤੇ ਉਸ ਨੂੰ ‘ਮੂਰਖ’ ਕਿਹਾ।
ਰਿਪੋਰਟਸ ਦਾ ਦਾਅਵਾ ਹੈ ਕਿ ਮੁਕਾਬਲਾ ਬੜਾ ਸਖਤ ਹੈ ਜਿਸ ’ਚ ਟਰੰਪ ਅਜੇ ਅੱਗੇ ਚੱਲ ਰਹੇ ਹਨ ਅਤੇ ਕਮਲਾ ਆਪਣੀ ਬੜ੍ਹਤ ਨੂੰ ਬਣਾ ਰਹੀ ਹੈ, ਪਰ ਚੋਣ ਦੀ ਤਰੀਕ ਤੋਂ ਬਾਅਦ ਵੀ ਕੁਝ ਹੋਰ ਦਿਨਾਂ ਤਕ ਸਸਪੈਂਸ ਜਾਰੀ ਰਹੇਗਾ।
ਇਲੈਕਟੋਰਲ ਕਾਲਜ ਉਹ ਪ੍ਰਣਾਲੀ ਹੈ ਜੋ ਰਾਸ਼ਟਰਪਤੀ ਚੋਣ ਤੈਅ ਕਰਦੀ ਹੈ-ਵ੍ਹਾਈਟ ਹਾਊਸ ਜਿੱਤਣ ਲਈ ਇਕ ਉਮੀਦਵਾਰ ਨੂੰ ਘੱਟੋ-ਘੱਟ 270 ਵੋਟਾਂ ਹਾਸਲ ਕਰਨੀਆਂ ਚਾਹੀਦੀਆਂ ਹਨ, ਜੋ ਸੂਬੇ ਵੱਲੋਂ ਉਨ੍ਹਾਂ ਦੇ ਸਬੰਧਤ ਵੋਟਾਂ ਦੇ ਨਤੀਜੇ ਦੇ ਆਧਾਰ ’ਤੇ ਅਲਾਟ ਕੀਤੀਆਂ ਜਾਂਦੀਆਂ ਹਨ। ਹਾਲਾਂਕਿ ਤਸਦੀਕੀ ਕਰਨ ’ਚ ਭੰਨ-ਤੋੜ ਦੇ ਕਾਰਨ ਅਜੇ ਤਕ ਇੰਨੀ ਵੱਡੀ ਦੇਰੀ ਨਹੀਂ ਹੋਈ ਹੈ ਪਰ ਪਹਿਲਾਂ ਵੀ ਕਈ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ। ਕਾਊਂਟੀ ਚੋਣ ਬੋਰਡਾਂ ਕੋਲ ਆਮ ਤੌਰ ’ਤੇ ਧੋਖਾਦੇਹੀ ਜਾਂ ਬੇਨਿਯਮੀਆਂ ਦੇ ਕਿਸੇ ਵੀ ਦੋਸ਼ ਦੀ ਜਾਂਚ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੁੰਦਾ।
2020 ’ਚ ਮਹੱਤਵਪੂਰਨ ਜੰਗ ਦੇ ਮੈਦਾਨ ਸੂਬਿਆਂ ’ਚ ਸਖਤ ਮੁਕਾਬਲੇਬਾਜ਼ੀ ਅਤੇ ਕੋਵਿਡ ਮਹਾਮਾਰੀ ਦੌਰਾਨ ਮੇਲ-ਇਨ-ਵੋਟਿੰਗ ’ਚ ਵਾਧੇ ਕਾਰਨ ਵੋਟਾਂ ਦੀ ਗਿਣਤੀ ’ਚ ਦੇਰੀ ਹੋਈ। ਇਸ ਨੇ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਚੋਣਾਂ ’ਚ ਧਾਂਦਲੀ ਦੇ ਨਿਰਾਧਾਰ ਦਾਅਵਿਆਂ ਨੂੰ ਉਤਸ਼ਾਹਿਤ ਕੀਤਾ। ਸੂਬਾ ਚੋਣ ਕਾਨੂੰਨ ਹੋਰ ਜਾਂਚ ਅਤੇ ਸੁਰੱਖਿਆ ਉਪਾਅ ਮੁਹੱਈਆ ਕਰਦਾ ਹੈ, ਜਿਸ ਰਾਹੀਂ ਸ਼ੱਕੀ ਬੇਨਿਯਮੀਆਂ ਦੇ ਸਬੰਧ ’ਚ ਨਿਆਂ ਕੀਤਾ ਜਾ ਸਕਦਾ ਹੈ। ਇਹ ਤੰਤਰ ਵਿਵਾਦਾਂ ਨੂੰ ਹੱਲ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ। ਕਾਊਂਟੀ ਪੱਧਰੀ ਤਸਦੀਕੀਕਰਨ ’ਚ ਵਿਸਥਾਰਿਤ ਦੇਰੀ ਸੂਬਾ ਪੱਧਰੀ ਨਤੀਜਿਆਂ ਨੂੰ ਤਸਦੀਕ ਕਰਨ ਦੀ ਸਮਾਂ-ਹੱਦ ਦੇ ਵਿਰੁੱਧ ਹੋ ਸਕਦੀ ਹੈ।
ਐਸੋਸੀਏਟਿਡ ਪ੍ਰੈੱਸ ਅਨੁਸਾਰ, ਜੇਤੂ ਦਾ ਅੰਦਾਜ਼ਾ ਕਈ ਦਿਨਾਂ ਤੱਕ ਨਹੀਂ ਲਗਾਇਆ ਜਾ ਸਕੇਗਾ। ਹਾਲਾਂਕਿ ਸੂਬੇ ਅਤੇ ਪੂਰੀ ਚੋਣ ਦੇ ਨਤੀਜੇ ਆਮ ਤੌਰ ’ਤੇ ਅੰਤਿਮ ਵੋਟਾਂ ਦੀ ਗਿਣਤੀ ਤੋਂ ਬੜੇ ਪਹਿਲਾਂ ਹੀ ਐਲਾਨ ਕਰ ਦਿੱਤੇ ਜਾਂਦੇ ਹਨ। 2020 ’ਚ ਰਾਸ਼ਟਰਪਤੀ ਜੋਅ ਬਾਈਡੇਨ ਨੇ ਜਿੱਤ ਦਰਜ ਕੀਤੀ, ਨਤੀਜੇ 3 ਨਵੰਬਰ ਤੋਂ ਬਾਅਦ ਚਾਰ ਦਿਨਾਂ ਤਕ ਐਲਾਨ ਕੀਤੇ ਗਏ, ਜਦੋਂ ਪੈਂਸਿਲਵੇਨੀਆ ਦੇ ਨਤੀਜੇ ਦੀ ਪੁਸ਼ਟੀ ਹੋਈ। ਸੂਬੇ ਨੇ ਬਾਈਡੇਨ ਨੂੰ 20 ਇਲੈਕਟੋਰਲ ਕਾਲਜ ਵੋਟ ਦਿੱਤੇ ਜੋ ਜਿੱਤਣ ਲਈ ਜ਼ਰੂਰੀ 270 ਤੋਂ ਵੱਧ ਸਨ।
2016 ’ਚ ਹਿਲੇਰੀ ਕਲਿੰਟਨ ਨੇ ਚੋਣ ਦੇ ਅਗਲੇ ਦਿਨ ਸਵੇਰੇ ਟਰੰਪ ਨੂੰ ਪ੍ਰਵਾਨ ਕਰ ਲਿਆ ਸੀ। ਰਾਸ਼ਟਰਪਤੀ ਅਹੁਦੇ ਦੀ ਦੌੜ ਦੇ ਆਖਰੀ ਦੌਰ ’ਚ ਹੋਣ ਅਤੇ ਹੈਰਿਸ ਅਤੇ ਟਰੰਪ ਵੱਲੋਂ ਵਿਰੋਧੀ ਨੂੰ ਬਦਨਾਮ ਕਰਨ ਦੇ ਨਾਲ, ਉਪ ਰਾਸ਼ਟਰਪਤੀ ਨੇ ਟਰੰਪ ਨੂੰ ਖਤਰਨਾਕ ਕਿਹਾ। ਹੈਰਿਸ ਜ਼ੋਰ ਦੇ ਕੇ ਕਹਿੰਦੀ ਹੈ ਕਿ ਉਹ ਦੋਵੇਂ ਕੰਮ ਕਰ ਰਹੀ ਹੈ-ਟਰੰਪ ਦੇ ਨਾਲ ਇਕ ਅੰਤਰ ਸਥਾਪਿਤ ਕਰਨਾ ਅਤੇ ਅਰਥਵਿਵਸਥਾ, ਇਮੀਗ੍ਰੇਸ਼ਨ ਅਤੇ ਹੋਰਨਾਂ ’ਤੇ ਆਪਣਾ ਏਜੰਡਾ ਰੱਖਣਾ।
ਉਹ ਕਹਿੰਦੀ ਹੈ, ‘‘ਜਾਂ ਤਾਂ ਉਥੇ ਡੋਨਾਲਡ ਟਰੰਪ ਹਨ, ਜੋ ਆਪਣੇ ਦੁਸ਼ਮਣਾਂ ਦੀ ਸੂਚੀ ’ਤੇ ਵਿਚਾਰ ਕਰ ਰਹੇ ਹਨ ਜਾਂ ਮੈਂ ਤੁਹਾਡੇ ਲਈ ਕੰਮ ਕਰ ਰਹੀ ਹਾਂ। ਆਪਣੀ ਟੂ-ਡੂ ਸੂਚੀ ਨੂੰ ਪੂਰਾ ਕਰ ਰਹੀ ਹਾਂ।’’ ਟਰੰਪ ਹੈਰਿਸ ’ਤੇ ਲਗਾਤਾਰ ਹਮਲਾ ਕਰ ਰਹੇ ਹਨ, ਕਦੇ-ਕਦੇ ਘਟੀਆ ਸ਼ਬਦਾਂ ’ਚ। ਉਸ ਦੀ ਮੁੱਖ ਰਣਨੀਤੀ ਹੈਰਿਸ ਨੂੰ ਬਾਈਡੇਨ ਪ੍ਰਸ਼ਾਸਨ ਨਾਲ ਵੋਟਰਾਂ ਦੀ ਨਿਰਾਸ਼ਾ ਨਾਲ ਜੋੜਨਾ ਹੈ।
ਤਾਜ਼ਾ ਰਿਪੋਰਟਾਂ ਅਨੁਸਾਰ, ਐਤਵਾਰ ਨੂੰ ਜਾਰੀ ਸੰਭਾਵਿਤ ਵੋਟਰਾਂ ਦੇ ਏ. ਬੀ. ਸੀ./ਇਪਸੋਸ ਦੇ ਸਰਵੇਖਣ ’ਚ ਹੈਰਿਸ ਟਰੰਪ ਨਾਲੋਂ 4 ਅੰਕ, 51 ਫੀਸਦੀ-47 ਫੀਸਦੀ ਅੱਗੇ ਹੈ, ਜੋ ਅਕਤੂਬਰ ਦੀ ਸ਼ੁਰੂਆਤ ’ਚ ਉਨ੍ਹਾਂ ਦੇ 50 ਫੀਸਦੀ-48 ਫੀਸਦੀ ਬੜ੍ਹਤ ਤੋਂ ਥੋੜ੍ਹਾ ਉਪਰ ਹੈ, ਜਦਕਿ ਐਤਵਾਰ ਨੂੰ ਜਾਰੀ ਸੀ. ਬੀ. ਐੱਸ/ ਯੂ. ਗਵਰਨਮੈਂਟ ਦੇ ਸਰਵੇਖਣ ’ਚ ਹੈਰਿਸ 50 ਫੀਸਦੀ-49 ਫੀਸਦੀ ਅੱਗੇ ਹੈ, ਜੋ ਉਪ ਰਾਸ਼ਟਰਪਤੀ ਦੀ ਅਕਤੂਬਰ ਦੀ 51 ਫੀਸਦੀ-48 ਫੀਸਦੀ ਬੜ੍ਹਤ ਨਾਲ ਇਕ ਬਦਲਾਅ ਹੈ।
‘ਫਾਈਵਥਰਟੀਏਟ’ ਦੇ ਚੋਣ ਅੰਦਾਜ਼ੇ ਅਨੁਸਾਰ ਟਰੰਪ ਦੇ 100 ’ਚੋਂ 54 ਵਾਰ ਜਿੱਤਣ ਦੀ ਸੰਭਾਵਨਾ ਹੈ ਜਦਕਿ ਹੈਰਿਸ ਦੇ 46 ਵਾਰ।
ਮੁਹਿੰਮ ਖਰਚ ਲਈ, ਹੈਰਿਸ ਨੇ ਸਤੰਬਰ ’ਚ ਆਪਣੀਆਂ ਅਧਿਕਾਰਤ ਮੁਹਿੰਮਾਂ ਲਈ ਪੈਸੇ ਇਕੱਠੇ ਕਰਨ ਦੇ ਮਾਮਲੇ ’ਚ ਟਰੰਪ ਨੂੰ ਪਿੱਛੇ ਛੱਡ ਦਿੱਤਾ ਅਤੇ ਰਿਪਬਲੀਕਨ ਦੇ 63 ਮਿਲੀਅਨ ਡਾਲਰ ਦੀ ਤੁਲਨਾ ’ਚ 222 ਮਿਲੀਅਨ ਡਾਲਰ ਹਾਸਲ ਕੀਤੇ। ਇਹ ਗਿਣਤੀਆਂ 2020 ਦੇ ਇਸੇ ਅਰਸੇ ਤੋਂ ਘੱਟ ਹਨ, ਜਦੋਂ ਬਾਈਡੇਨ ਨੇ 281 ਮਿਲੀਅਨ ਡਾਲਰ ਅਤੇ ਟਰੰਪ ਨੇ 81 ਮਿਲੀਅਨ ਡਾਲਰ ਇਕੱਠੇ ਕੀਤੇ ਸਨ।
ਹੈਰਿਸ ਟੀ. ਵੀ. ਇਸ਼ਤਿਹਾਰਾਂ ’ਤੇ ਬੜਾ ਜ਼ਿਆਦਾ ਖਰਚ ਕਰਨ ’ਚ ਸਮਰੱਥ ਰਹੀ। ਵੇਸਲੇਅਨ ਮੀਡੀਆ ਪ੍ਰਾਜੈਕਟ, ਜੋ ਮੁਹਿੰਮ ਦੇ ਇਸ਼ਤਿਹਾਰ ਖਰਚ ਨੂੰ ਟ੍ਰੈਕ ਕਰਦਾ ਹੈ, ਦੇ ਅਨੁਸਾਰ, ਹੈਰਿਸ ਮੁਹਿੰਮ ਨੇ ਡਿਜੀਟਲ ਇਸ਼ਤਿਹਾਰਾਂ ’ਚ ਵੀ ਟਰੰਪ ਨਾਲੋਂ ਨਾਟਕੀ ਤੌਰ ’ਤੇ ਵੱਧ ਖਰਚ ਕੀਤਾ ਹੈ ਅਤੇ ਕੇਬਲ ਅਤੇ ਰੇਡੀਓ ਇਸ਼ਤਿਹਾਰ ’ਤੇ ਹਾਵੀ ਰਹੀ ਹੈ।
ਅਰਥਵਿਵਸਥਾ ਅਤੇ ਮੁਦਰਾਸਫੀਤੀ ਪ੍ਰਮੁੱਖ ਚਿੰਤਾਵਾਂ ਬਣੀਆਂ ਹੋਈਆਂ ਹਨ, 90 ਫੀਸਦੀ ਤੇ 85 ਫੀਸਦੀ ਦੇ ਨਾਲ ਰਜਿਸਟਰਡ ਵੋਟਰਾਂ ਨੇ ਆਪਣੀ ਵੋਟ ’ਚ ਇਨ੍ਹਾਂ ਨੂੰ ਬੜਾ ਹੀ ਮਹੱਤਵਪੂਰਨ ਦੱਸਿਆ ਹੈ।
ਕਮਲਾ ਹੈਰਿਸ ਲਈ ਸਮੱਸਿਆ ਇਹ ਹੈ ਕਿ ਉਹ ਏਸ਼ੀਆਈ ਮੂਲ ਦੀ ਔਰਤ ਹੈ। ਬੜਾ ਹੀ ਵਿਕਸਤ ਦੇਸ਼ ਹੋਣ ਦੇ ਬਾਵਜੂਦ ਲੋਕ ਇਕ ਔਰਤ ਨੂੰ ਚੁਣਨ ਤੋਂ ਕੰਨੀ ਕਤਰਾਉਂਦੇ ਹਨ। ਹਿਲੇਰੀ ਕਲਿੰਟਨ ਨੇ ਬੜੀ ਕੋਸ਼ਿਸ਼ ਕੀਤੀ ਪਰ ਉਹ ਰਾਸ਼ਟਰਪਤੀ ਅਹੁਦਾ ਨਹੀਂ ਹਾਸਲ ਕਰ ਸਕੀ। ਦੇਖਦੇ ਹਾਂ ਕਮਲਾ ਸਫਲ ਹੁੰਦੀ ਹੈ ਜਾਂ ਨਹੀਂ।
ਕਲਿਆਣੀ ਸ਼ੰਕਰ
ਤਿਉਹਾਰਾਂ ਦੀਆਂ ਮਿਤੀਆਂ ’ਚ ਵਿਵਾਦ ਕਿਉਂ?
NEXT STORY