Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 05, 2026

    4:36:45 PM

  • dubai incident

    20 ਮਿੰਟਾਂ 'ਚ 7 ਧਮਾਕੇ ! ਜੰਗ ਦੇ ਤਣਾਅ ਵਿਚਾਲੇ...

  • lok sabha passes   the bankers   books evidence bill  2026

    ਲੋਕ ਸਭਾ 'ਚ 'The Bankers’ Books Evidence...

  • brock lesnar says goodbye to a 24 year wrestling career

    WWE 'ਚ ਇਕ ਯੁੱਗ ਦਾ ਅੰਤ, Brock Lesnar ਨੇ 24...

  • raid in police station

    BIG BREAKING: ਪੰਜਾਬ ਦੇ ਥਾਣੇ 'ਚ ਪੈ ਗਈ RAID!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਾਨੂੰ ਯੂਰਪੀ ਸੰਘ ਨੂੰ ਖੇਤੀਬਾੜੀ ਬਰਾਮਦ ਵਧਾਉਣ ’ਤੇ ਕੰਮ ਕਰਨਾ ਚਾਹੀਦਾ ਹੈ

BLOG News Punjabi(ਬਲਾਗ)

ਸਾਨੂੰ ਯੂਰਪੀ ਸੰਘ ਨੂੰ ਖੇਤੀਬਾੜੀ ਬਰਾਮਦ ਵਧਾਉਣ ’ਤੇ ਕੰਮ ਕਰਨਾ ਚਾਹੀਦਾ ਹੈ

  • Edited By Anmol Tagra,
  • Updated: 27 Mar, 2026 06:17 PM
Blog
trade with europe
  • Share
    • Facebook
    • Tumblr
    • Linkedin
    • Twitter
  • Comment

ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਨੇ ਕਈ ਖੇਤੀਬਾੜੀ ਬਰਾਮਦਾਂ ’ਤੇ ਟੈਰਿਫ ਘਟਾ ਦਿੱਤੇ ਹਨ, ਪਰ ਸਿਰਫ਼ ਇਹ ਕਦਮ ਬਾਜ਼ਾਰ ਤੱਕ ਪਹੁੰਚ ਸੁਰੱਖਿਅਤ ਨਹੀਂ ਕਰਨਗੇ, ਜਦੋਂ ਤੱਕ ਸਾਡੇ ਬਰਾਮਦਕਾਰ ਯੂਰਪੀ ਸੰਘ ਦੇ ਉੱਚ ਦਰਾਮਦ ਮਿਆਰਾਂ ਅਤੇ ਟਿਕਾਊ ਉਤਪਾਦਨ ਲੋੜਾਂ ਨੂੰ ਪੂਰਾ ਨਹੀਂ ਕਰਦੇ। ਯੂਰਪੀ ਸੰਘ ਨੇ ਆਪਣੇ ‘ਗ੍ਰੀਨ ਡੀਲ’ ਅਤੇ ਉਸ ਤੋਂ ਬਾਅਦ ਦੇ ਨਿਰਦੇਸ਼ਾਂ, ਜਿਵੇਂ ਕਿ ਜੰਗਲਾਂ ਦੀ ਕਟਾਈ ਅਤੇ ‘ਕਾਰਪੋਰੇਟ ਸਸਟੇਨੇਬਿਲਟੀ ਡਿਊ ਡਿਲੀਜੈਂਸ’ ਰਾਹੀਂ ਖੁਰਾਕ ਸੁਰੱਖਿਆ, ਮਿੱਟੀ ਦੀ ਸਿਹਤ, ਵਾਤਾਵਰਣ ਅਤੇ ਲੇਬਰ ਮਿਆਰਾਂ ਨੂੰ ਕਵਰ ਕਰਨ ਵਾਲੇ ਸਖ਼ਤ ਨਿਯਮ ਲਾਗੂ ਕੀਤੇ ਹਨ। ਇਨ੍ਹਾਂ ਵਿਚ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਅਤੇ ਕਰਮਚਾਰੀਆਂ ਦੀਆਂ ਤਨਖਾਹਾਂ, ਸਿਹਤ, ਲਿੰਗ ਸੰਤੁਲਨ, ਉਮਰ ਦੀ ਯੋਗਤਾ ਅਤੇ ਕੰਮ ਦੀਆਂ ਸਥਿਤੀਆਂ ’ਤੇ ਨਿਯਮ ਸ਼ਾਮਲ ਹਨ।

ਯੂਰਪੀ ਸੰਘ ਭਾਰਤ ਦੇ ਚੋਟੀ ਦੇ ਖੇਤੀ-ਬਰਾਮਦ ਬਾਜ਼ਾਰਾਂ ਵਿਚੋਂ ਇਕ ਹੈ, ਜੋ 2024-25 ਵਿਚ ਸਾਡੇ ਬਰਾਮਦ ਦਾ 10 ਫੀਸਦੀ ਤੋਂ ਵੱਧ (5.25 ਬਿਲੀਅਨ) ਹਿੱਸਾ ਰੱਖਦਾ ਹੈ, ਜਦੋਂ ਕਿ ਐੱਫ. ਟੀ. ਏ. ਟੈਰਿਫ ਘਟਾਉਣ ਅਤੇ ਸਮੁੰਦਰੀ ਉਤਪਾਦਾਂ, ਅੰਗੂਰਾਂ ਅਤੇ ਹੋਰ ਵਸਤੂਆਂ ਦੀ ਬਰਾਮਦ ਸੰਭਾਵਨਾਵਾਂ ਨੂੰ ਵਧਾਉਣ ਵਿਚ ਮਦਦ ਕਰੇਗਾ, ਸਾਡੀਆਂ ਕੁਝ ਮੁੱਖ ਬਰਾਮਦ ਆਈਟਮਾਂ ਜਿਵੇਂ ਚੌਲ ਅਤੇ ਤੰਬਾਕੂ ਨੂੰ ਕੋਈ ਟੈਰਿਫ ਛੋਟ ਨਹੀਂ ਮਿਲਦੀ ਹੈ। 2024-25 ਵਿਚ, ਬਿਨਾਂ ਨਿਰਮਿਤ ਤੰਬਾਕੂ ਯੂਰਪੀ ਸੰਘ ਨੂੰ ਭਾਰਤ ਦੀ ਤੀਜੀ ਸਭ ਤੋਂ ਵੱਡੀ ਖੇਤੀ ਬਰਾਮਦ ਸੀ, ਜੋ ਅਜਿਹੀ ਬਰਾਮਦ ਦਾ 9.7 ਫੀਸਦੀ (511.8 ਮਿਲੀਅਨ) ਸੀ, ਜਦੋਂ ਕਿ ਬਾਸਮਤੀ ਚੌਲ 4.5 ਫੀਸਦੀ (236.9 ਮਿਲੀਅਨ) ਦੀ ਹਿੱਸੇਦਾਰੀ ਨਾਲ 8ਵੇਂ ਸਥਾਨ ’ਤੇ ਸੀ। ਅਜਿਹੇ ਉਤਪਾਦਾਂ ਲਈ ਬਰਾਮਦ ਬਾਜ਼ਾਰ ਸੁਰੱਖਿਅਤ ਕਰਨਾ ਇਕ ਲੋੜ ਹੈ ਅਤੇ ਇਸਦੇ ਲਈ ਯੂਰਪੀ ਸੰਘ ਦੇ ਮਿਆਰਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ।

ਭਾਰਤੀ ਚੌਲ ਬਰਾਮਦਕਾਰ ਖੁਰਾਕ ਸੁਰੱਖਿਆ, ਪਰਾਲੀ ਸਾੜਨ ਅਤੇ ਬਾਲ ਮਜ਼ਦੂਰੀ ਲਈ ਯੂਰਪੀ ਸੰਘ ਦੀ ਜਾਂਚ ਦੇ ਘੇਰੇ ਵਿਚ ਰਹੇ ਹਨ। 2020 ਅਤੇ 2025 ਦੇ ਵਿਚਕਾਰ, ਭਾਰਤੀ ਚੌਲ ਬਰਾਮਦ ’ਤੇ ਯੂਰਪੀ ਸੰਘ ਦੇ ‘ਰੈਪਿਡ ਅਲਰਟ ਸਿਸਟਮ ਫਾਰ ਫੂਡ ਐਂਡ ਫੀਡ’ ਨੂੰ 136 ਸੂਚਨਾਵਾਂ ਜਾਰੀ ਕੀਤੀਆਂ ਗਈਆਂ, ਜਿਨ੍ਹਾਂ ਵਿਚੋਂ 77 ‘ਟਰਾਈਸਾਈਕਲਾਜ਼ੋਲ’ ਕਾਰਨ ਸਨ, ਜੋ 2016 ਤੋਂ ਯੂਰਪੀ ਸੰਘ ਵਿਚ ਪਾਬੰਦੀਸ਼ੁਦਾ ਕੀਟਨਾਸ਼ਕ ਹੈ। ਤੰਬਾਕੂ ਦੇ ਮਾਮਲੇ ਵਿਚ, ਅਕਾਰਬਨਿਕ ਖਾਦਾਂ ਦੀ ਬਹੁਤ ਜ਼ਿਆਦਾ ਵਰਤੋਂ, ਇਕ ਹੀ ਫਸਲ ਵਾਰ-ਵਾਰ ਉਗਾਉਣਾ ਅਤੇ ਸਿੰਚਾਈ ਦੇ ਪਾਣੀ ਦੀ ਖਰਾਬ ਗੁਣਵੱਤਾ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਘਟਾ ਰਹੀ ਹੈ। ਲੇਬਰ ਸਬੰਧੀ ਮੁੱਦੇ ਜਿਵੇਂ ਔਰਤਾਂ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਘੱਟ ਤਨਖਾਹਾਂ ਅਤੇ ਕਿੱਤਾਮੁਖੀ ਖਤਰੇ ਜਿਵੇਂ ‘ਗ੍ਰੀਨ ਟੋਬੈਕੋ ਸਿਕਨੈੱਸ’ ਦਾ ਜ਼ਿਕਰ ਕਈ ਅਧਿਐਨਾਂ ਵਿਚ ਕੀਤਾ ਗਿਆ ਹੈ। ਜੇਕਰ ਅਸੀਂ ਇਨ੍ਹਾਂ ਦਾ ਹੱਲ ਨਹੀਂ ਕਰਦੇ, ਤਾਂ ਅਸੀਂ ਆਪਣੇ ਮੁਕਾਬਲੇਬਾਜ਼ਾਂ ਦੇ ਹੱਥੋਂ ਯੂਰਪੀ ਸੰਘ ਦਾ ਬਾਜ਼ਾਰ ਖੋਹ ਸਕਦੇ ਹਾਂ।

ਜ਼ਿਆਦਾਤਰ ਭਾਰਤੀ ਕਿਸਾਨਾਂ ਅਤੇ ਲਘੂ ਅਤੇ ਦਰਮਿਆਨੇ ਉੱਦਮ (ਐੱਸ. ਐੱਮ. ਈ.) ਬਰਾਮਦਕਾਰਾਂ ਕੋਲ ਯੂਰਪੀ ਸੰਘ ਦੀਆਂ ਲੋੜਾਂ ਬਾਰੇ ਗਿਆਨ ਦੀ ਘਾਟ ਅਤੇ ਤਕਨੀਕ ਤੇ ਪ੍ਰਕਿਰਿਆਵਾਂ ਵਿਚ ਨਿਵੇਸ਼ ਲਈ ਫੰਡ ਨਹੀਂ ਹਨ। ਉਹ ਅਕਸਰ ਸਭ ਤੋਂ ਵਧੀਆ ਦੀ ਬਜਾਏ ਸਭ ਤੋਂ ਸਸਤੇ ਬਦਲ ਨੂੰ ਚੁਣਦੇ ਹਨ। ਕਈ ਖੇਤੀਬਾੜੀ ਖੇਤਰਾਂ ਵਿਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਦੀ ਇਜਾਜ਼ਤ ਨਹੀਂ ਹੈ, ਜਿਸ ਨਾਲ ਯੂਰਪੀ ਸੰਘ ਦੇ ਦਰਾਮਦਕਾਰਾਂ ਅਤੇ ਨਿਰਮਾਤਾਵਾਂ ਲਈ ਇੱਥੇ ਸਪਲਾਈ ਚੇਨ ਭਾਈਵਾਲਾਂ ਨਾਲ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ। ਭਾਰਤੀ ਕਿਸਾਨਾਂ ਅਤੇ ਐੱਸ. ਐੱਮ. ਈ. ਨੂੰ ਅਕਸਰ ਇਹ ਨਹੀਂ ਦੱਸਿਆ ਜਾਂਦਾ ਕਿ ਉਨ੍ਹਾਂ ਦੇ ਉਤਪਾਦ ਬਰਾਮਦ ਲਈ ਹਨ, ਤਾਂ ਜੋ ਉਹ ਵੱਧ ਕੀਮਤ ਦੀ ਮੰਗ ਨਾ ਕਰਨ।

ਤੰਬਾਕੂ ਬੋਰਡ ਅਤੇ ਨੈਸ਼ਨਲ ਇੰਸਟੀਚਿਊਟ ਫਾਰ ਰਿਸਰਚ ਇਨ ਕੈਮੀਕਲ ਐਗਰੀਕਲਚਰ ਵਰਗੀਆਂ ਸਰਕਾਰੀ ਏਜੰਸੀਆਂ ਨੇ ਮੁੱਖ ਜੋਖਮਾਂ ਦੀ ਪਛਾਣ ਕੀਤੀ ਹੈ ਅਤੇ ਇਕ ਨਿਰਧਾਰਿਤ ਮਿਆਦ ਦੇ ਅੰਦਰ ਖਾਦਾਂ ਦੀ ਵਰਤੋਂ ਵਿਚ 20 ਫੀਸਦੀ ਅਤੇ ਕੀਟਨਾਸ਼ਕਾਂ ਵਿਚ 50 ਫੀਸਦੀ ਦੀ ਕਮੀ ਲਿਆਉਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਯੂਰਪੀ ਸੰਘ ਦੀਆਂ ਲੋੜਾਂ ਨੂੰ ਪੂਰਾ ਕਰਨ ਵਿਚ ਮਦਦ ਕਰਨ ਵਾਲੀਆਂ ਤਕਨੀਕਾਂ ਦੀ ਵੀ ਪਛਾਣ ਕੀਤੀ ਹੈ ਪਰ ਲਾਗੂ ਕਰਨ ਲਈ ਫੰਡਾਂ ਦੀ ਲੋੜ ਹੈ।

ਤੰਬਾਕੂ ਨਿਰਮਾਣ ਵਿਚ ਐੱਫ. ਡੀ. ਆਈ. ’ਤੇ ਪਾਬੰਦੀ ਹੈ ਅਤੇ ਯੂਰਪੀ ਸੰਘ ਦੀਆਂ ਕੰਪਨੀਆਂ ਨਹੀਂ ਜਾਣਦੀਆਂ ਕਿ ਉਹ ਐੱਸ. ਐੱਮ. ਈ. ਵਿਚ ਕਿਵੇਂ ਨਿਵੇਸ਼ ਕਰ ਸਕਦੀਆਂ ਹਨ। ਇਸ ਦੌਰਾਨ, ਸਾਡੇ ਕੁਝ ਮੁਕਾਬਲੇਬਾਜ਼ ਦੇਸ਼ਾਂ ਨੇ ਬਰਾਮਦ ਦੇ ਸਮਰਥਨ ਵਿਚ ਐੱਫ. ਡੀ. ਆਈ. ਦੀ ਇਜਾਜ਼ਤ ਦਿੱਤੀ ਹੈ। ਬ੍ਰਾਜ਼ੀਲ ਅਤੇ ਇੰਡੋਨੇਸ਼ੀਆ ਤੰਬਾਕੂ ਵਿਚ ਐੱਫ. ਡੀ. ਆਈ. ਦੀ ਇਜਾਜ਼ਤ ਦਿੰਦੇ ਹਨ ਅਤੇ ਇਸ ਲਈ ਉਨ੍ਹਾਂ ਦੀਆਂ ਫਰਮਾਂ ਆਸਾਨੀ ਨਾਲ ਯੂਰਪੀ ਸੰਘ ਦੀਆਂ ਕੰਪਨੀਆਂ ਦੀ ਸਪਲਾਈ ਚੇਨ ਵਿਚ ਸ਼ਾਮਲ ਹੋ ਸਕਦੀਆਂ ਹਨ। ਚੀਨ ਵਿਚ, ਪੂਰੀ ਸਪਲਾਈ ਚੇਨ ਸਰਕਾਰ ਦੀ ਮਲਕੀਅਤ ਹੇਠ ਹੈ ਪਰ ਸਰਕਾਰ ਬਰਾਮਦ ਲੋੜਾਂ ਨੂੰ ਪੂਰਾ ਕਰਨ ਲਈ ਭਾਰੀ ਨਿਵੇਸ਼ ਕਰ ਰਹੀ ਹੈ।

ਭਾਰਤ ਨੂੰ ਆਪਣੇ ਐੱਫ. ਡੀ. ਆਈ. ਪ੍ਰਤੀਬੰਧਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਬਰਾਮਦ ਲਈ ਸਮਾਰਟ ਬਦਲਾਂ ਬਾਰੇ ਸੋਚਣਾ ਚਾਹੀਦਾ ਹੈ ਜਿਨ੍ਹਾਂ ਨੂੰ ਭਾਰਤ-ਈ. ਯੂ. ਨਿਵੇਸ਼ ਸਮਝੌਤੇ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਬਰਾਮਦ ਸਫਲਤਾ ਲਈ ਖੇਤਰ-ਵਿਸ਼ੇਸ਼ ਲੋੜਾਂ ’ਤੇ ਅਾਧਾਰਿਤ ਇਕ ਸੁਚੱਜੀ, ਬਰਾਮਦ-ਮੁਖੀ ਨਿਵੇਸ਼ ਰਣਨੀਤੀ ਜ਼ਰੂਰੀ ਹੈ। ਇਸਦੇ ਲਈ ਘਰੇਲੂ ਨੀਤੀਆਂ ਵਿਚ ਸੁਧਾਰ ਦੀ ਲੋੜ ਹੋਵੇਗੀ ਤਾਂ ਜੋ ਸਥਾਨਕ ਉਤਪਾਦਕ ਵਿਸ਼ਵ ਮਿਆਰਾਂ ਨੂੰ ਪੂਰਾ ਕਰ ਸਕਣ।

ਭਾਰਤ ਨੇ ਹਾਲ ਹੀ ਵਿਚ ਚੀਨ ਤੋਂ ਐੱਫ. ਡੀ. ਆਈ. ਵਿਚ ਢਿੱਲ ਦਿੱਤੀ ਹੈ। ਸ਼ਾਇਦ ਹੁਣ ਸਮਾਂ ਆ ਗਿਆ ਹੈ ਕਿ ਨਵੀਂ ਦਿੱਲੀ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਵਿਚ ‘ਇਨਵੈਸਟਮੈਂਟ ਫੈਸਿਲੀਟੇਸ਼ਨ ਫਾਰ ਡਿਵੈੱਲਪਮੈਂਟ’ ਸਮੂਹ ਵਿਚ ਸ਼ਾਮਲ ਹੋਣ 'ਤੇ ਆਪਣੀ ਸਥਿਤੀ ’ਤੇ ਮੁੜ ਵਿਚਾਰ ਕਰੇ।

—ਅਰਪਿਤਾ ਮੁਖਰਜੀ, ਲਤਿਕਾ ਖਟਵਾਨੀ

(‘ਮਿੰਟ’ ਤੋਂ ਧੰਨਵਾਦ ਸਹਿਤ)

  • India
  • Europe
  • Trade

ਸੰਘ ਸ਼ਤਾਬਦੀ ਵਰ੍ਹਾ : ਸਮਾਜਿਕ ਏਕਤਾ ਅਤੇ ਰਾਸ਼ਟਰੀ ਪੁਨਰਜਾਗਰਣ ਦਾ ਟੀਚਾ

NEXT STORY

Stories You May Like

  • flipkart ordered to compensate shopkeeper
    iPhone ਦੀ ਜਗ੍ਹਾ ਮਿਲਿਆ ਦਾੜ੍ਹੀ ਵਧਾਉਣ ਵਾਲਾ ਤੇਲ, Flipkart ਤੇ ਦੁਕਾਨਦਾਰ ਨੂੰ ਮੁਆਵਜ਼ਾ ਦੇਣ ਦਾ ਹੁਕਮ
  • pargat singh statement in punjab vidhan sabha
    ਵਿਧਾਨ ਸਭਾ 'ਚ ਪੇਪਰ ਲੀਕ ਮਾਮਲੇ 'ਤੇ ਬੋਲੇ ਪਰਗਟ ਸਿੰਘ-ਸਾਨੂੰ ਕਮਜ਼ੋਰ ਨਹੀਂ ਪੈਣਾ ਚਾਹੀਦਾ
  • forgot to file your itr  don  t panic  do this quickly
    ਭੁੱਲ ਗਏ ਹੋ ਆਪਣਾ ITR ਫਾਈਲ ਕਰਨਾ? ਘਬਰਾਓ ਨਾ, ਜਲਦੀ ਕਰੋ ਇਹ ਕੰਮ
  • farmers cheated of rs 35 lakh
    ਖੇਤੀਬਾੜੀ ਸੰਦਾਂ ’ਤੇ 80 ਫ਼ੀਸਦੀ ਸਬਸਿਡੀ ਦਾ ਝਾਂਸਾ ਦੇ ਕੇ ਕਿਸਾਨਾਂ ਨਾਲ 35 ਲੱਖ ਦੀ ਠੱਗੀ
  • the government has stopped pension  so do this immediately work
    ਸਰਕਾਰ ਨੇ ਬੰਦ ਕਰ ਦਿੱਤੀ ਹੈ Pension ਤਾਂ ਤੁਰੰਤ ਕਰੋ ਇਹ ਕੰਮ, ਛੋਟੇ ਜਿਹੇ ਕੰਮ ਨਾਲ ਖ਼ਤਮ ਹੋਵੇਗੀ ਸਮੱਸਿਆ
  • working has become difficult for women journalists in pakistan
    ਪਾਕਿਸਤਾਨ 'ਚ ਮਹਿਲਾ ਪੱਤਰਕਾਰਾਂ ਲਈ ਕੰਮ ਕਰਨਾ ਹੋਇਆ ਔਖਾ ! ਹਰ ਰੋਜ਼ ਕਰਨਾ ਪੈਂਦਾ ਕਈ ਮੁਸ਼ਕਿਲਾਂ ਦਾ ਸਾਹਮਣਾ
  • ndian students in european countries
    ਅਮਰੀਕਾ, ਕੈਨੇਡਾ ਨਹੀਂ ਸਗੋਂ ਯੂਰਪੀ ਦੇਸ਼ ਬਣੇ ਭਾਰਤੀ ਵਿਦਿਆਰਥੀਆਂ ਦੀ ਪਸੰਦ
  • don  t fear rejection  learn from it  kranti prakash jha
    ਰਿਜੈਕਸ਼ਨ ਤੋਂ ਡਰਨਾ ਨਹੀਂ, ਸਗੋਂ ਉਸ ਤੋਂ ਸਿੱਖਣਾ ਚਾਹੀਦਾ ਹੈ: ਕ੍ਰਾਂਤੀ ਪ੍ਰਕਾਸ਼ ਝਾਅ
  • major incident in jalandhar shots fired in bhargo camp
    ਜਲੰਧਰ 'ਚ ਵੱਡੀ ਵਾਰਦਾਤ! ਭਾਰਗੋ ਕੈਂਪ 'ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, ਬਾਜ਼ਾਰ...
  • punjab kesari gandhi mandela peace award
    ਐਮਸਟਰਡੈਮ 'ਚ ਗੂੰਜਿਆ 'ਪੰਜਾਬ ਕੇਸਰੀ' ਦਾ ਇਤਿਹਾਸ ! 'ਗਾਂਧੀ- ਮੰਡੇਲਾ...
  • cash and documents stolen from kwality sweets and baker
    ਜਲੰਧਰ ਦੇ ਕਵਾਲਿਟੀ ਸਵੀਟਸ ਐਂਡ ਬੇਕਰ 'ਚ ਤੜਕਸਾਰ ਚੋਰੀ, ਲੱਖਾਂ ਦੀ ਨਕਦੀ ਲੈ ਕੇ...
  • avtar henry junior punjab vidhan sabha
    65 ਹਜ਼ਾਰ ਨੌਕਰੀਆਂ ਦਾ ਵਿਭਾਗ ਵਾਰ ਵੇਰਵਾ ਸਦਨ 'ਚ ਰੱਖੇ ਸਰਕਾਰ: ਅਵਤਾਰ ਹੈਨਰੀ...
  • woman dies under suspicious circumstances in alawalpur
    ਅਲਾਵਲਪੁਰ ਵਿਖੇ ਸ਼ੱਕੀ ਹਾਲਾਤ 'ਚ ਔਰਤ ਦੀ ਮੌਤ, ਸਹੁਰੇ ਪਰਿਵਾਰ 'ਤੇ ਕਤਲ ਦੇ...
  • piles of garbage in maqsudan sabji mandi jalandhar
    ਮਕਸੂਦਾਂ ਸਬਜ਼ੀ ਮੰਡੀ 'ਚ ਲੱਗੇ ਗੰਦਗੀ ਦੇ ਢੇਰ
  • security increased in punjab special instructions issued to police officers
    ਪੰਜਾਬ 'ਚ ਵਧਾ 'ਤੀ ਸੁਰੱਖਿਆ! ਪੁਲਸ ਅਫ਼ਸਰਾਂ ਨੂੰ ਜਾਰੀ ਕੀਤੀਆਂ ਗਈਆਂ ਵਿਸ਼ੇਸ਼...
  • minor thief arrested in jalandhar
    ਨਿਰਮਾਣ ਅਧੀਨ ਬਿਲਡਿੰਗ 'ਚੋਂ ਤਾਰਾਂ ਤੇ AC ਪਾਈਪਾਂ ਚੋਰੀ ਕਰਕੇ ਭੱਜ ਰਿਹਾ...
Trending
Ek Nazar
illegal migration dropped

ਦੋ ਸਾਲਾਂ 'ਚ 55 ਫੀਸਦੀ ਘਟਿਆ ਗੈਰ ਕਾਨੂੰਨੀ ਪ੍ਰਵਾਸ : ਈਯੂ ਕਮਿਸ਼ਨਰ

actor pradeep singh rawat

5 ਤੱਤਾਂ 'ਚ ਵਿਲੀਨ ਹੋਏ ਦਿੱਗਜ ਅਦਾਕਾਰ ਪ੍ਰਦੀਪ ਰਾਵਤ, ਨਮ ਅੱਖਾਂ ਨਾਲ ਦਿੱਤੀ ਗਈ...

salman khan makes fun of rapper badshah

ਸਲਮਾਨ ਖਾਨ ਨੇ ਉਡਾਇਆ ਰੈਪਰ ਬਾਦਸ਼ਾਹ ਦਾ ਮਜ਼ਾਕ, ਕਿਹਾ- 'ਉਸ ਨੂੰ ਸਮਝ ਆਈ ਕਿ...

russia ukraine conflict

ਕੀਵ 'ਚ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ, 15 ਲੋਕਾਂ ਦੀ ਮੌਤ

healthcare workers

ਬ੍ਰਿਟੇਨ 'ਚ ਸਿਹਤ ਕਰਮਚਾਰੀਆਂ ਵਿਰੁੱਧ ਵਧਿਆ 'ਨਸਲਵਾਦ', ਸਰਵੇਖਣ 'ਚ ਹੋਇਆ...

punjab   player dated team owner preity zinta

'ਪੰਜਾਬ' ਦੇ ਖਿਡਾਰੀ ਨੇ ਟੀਮ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੂੰ ਕੀਤਾ ਡੇਟ ! ਧਾਕੜ...

the actor who starred in hit films is now spending his days in an old age home

ਇੰਡਸਟਰੀ ਨੂੰ 100 ਤੋਂ ਵੱਧ ਹਿੱਟ ਫਿਲਮਾਂ ਦੇ ਚੁੱਕੇ ਅਦਾਕਾਰ ਦਾ ਹੋਇਆ ਬੁਰਾ ਹਾਲ...

article 370  7 years  jammu kashmir  security arrangements  amarnath yatra

Article 370 ਖ਼ਤਮ ਹੋਇਆਂ 7 ਸਾਲ ਹੋਏ ਪੂਰੇ ! ਸੁਰੱਖਿਆ ਸਖ਼ਤ, ਰੋਕੀ ਗਈ ਅਮਰਨਾਥ...

struck jebel ali in dubai

ਯੂਏਈ ਦੇ ਮੁੱਖ ਉਦਯੋਗਿਕ ਖੇਤਰ 'ਜੇਬਲ ਅਲੀ' 'ਤੇ ਹੋ ਗਿਆ ਹਮਲਾ, ਹਰ ਪਾਸੇ ਫੈਲਿਆਂ...

famous comedian says goodbye to the world

ਮਸ਼ਹੂਰ ਕਾਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਬ੍ਰਿਟਿਸ਼ ਪ੍ਰਸ਼ੰਸਕਾਂ 'ਚ ਸੋਗ ਦੀ...

massachusetts declared august 15 as   india day

ਮੈਸੇਚਿਉਸੇਟਸ ਨੇ 15 ਅਗਸਤ ਨੂੰ 'ਇੰਡੀਆ ਡੇਅ' ਵਜੋਂ ਕੀਤਾ ਘੋਸ਼ਿਤ

horoscope astrology

ਇਨ੍ਹਾਂ ਚਾਰ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਚਮਕ ਜਾਵੇਗੀ ਕਿਸਮਤ

heavy rains will occur in many areas including punjab and haryana

ਪੰਜਾਬ-ਹਰਿਆਣਾ ਸਮੇਤ ਕਈ ਇਲਾਕਿਆਂ 'ਚ ਪਵੇਗਾ ਭਾਰੀ ਮੀਂਹ ! IMD ਨੇ ਇਨ੍ਹਾਂ...

famous bollywood actress bought mahindra thar roxx

ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਖਰੀਦੀ ਮਹਿੰਦਰਾ ਥਾਰ ਰੌਕਸ, 28 ਲੱਖ ਦੇ ਕਰੀਬ ਦੱਸੀ...

this singer joked about his own death  then had a heart attack the next moment

ਇਸ ਗਾਇਕ ਨੇ ਆਪਣੀ ਮੌਤ ਨੂੰ ਲੈ ਕੇ ਕੀਤਾ ਸੀ ਮਜ਼ਾਕ, ਫਿਰ ਅਗਲੇ ਹੀ ਪਲ ਆ ਗਿਆ...

collision between a truck and taxi

ਯੂਗਾਂਡਾ 'ਚ ਟੈਕਸੀ ਅਤੇ ਟਰੱਕ ਦੀ ਜ਼ਬਰਦਸਤ ਟੱਕਰ, 14 ਲੋਕਾਂ ਦੀ ਮੌਤ

ban on burqa

ਫਰਾਂਸ ਤੋਂ ਬਾਅਦ ਹੁਣ ਇਟਲੀ 'ਚ ਵੀ ਜਲਦ ਲੱਗ ਸਕਦੀ ਹੈ ਬੁਰਕੇ 'ਤੇ ਪੂਰਨ ਪਾਬੰਦੀ

punjabi student in canada

ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦੀਆਂ ਵਰਕ ਪਰਮਿਟ ਅਰਜ਼ੀਆਂ ਰੱਦ, ਅਕਾਲੀ ਦਲ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • nandan nilekani leak proof exams
      ਨੰਦਨ ਨੀਲੇਕਣੀ ਤੋਂ ‘ਲੀਕ-ਪਰੂਫ’ ਪ੍ਰੀਖਿਆ ਸੁਧਾਰਾਂ ਦੀ ਉਮੀਦ!
    • when words lose their dignity a nation loses its soul
      ਜਦੋਂ ਸ਼ਬਦਾਂ ਦੀ ਮਰਿਆਦਾ ਗੁਆਚ ਜਾਂਦੀ ਹੈ, ਤਾਂ ਰਾਸ਼ਟਰ ਆਪਣੀ ਆਤਮਾ ਗੁਆ ਦਿੰਦਾ ਹੈ
    • a i  created to help people
      ‘ਲੋਕਾਂ ਦੀ ਸਹਾਇਤਾ ਲਈ ਬਣੀ ਏ. ਆਈ.’ ਕਿਤੇ ਮਾਨਵ ਜਾਤੀ ਦੀ ਦੁਸ਼ਮਣ ਨਾ ਬਣ ਜਾਵੇ!
    • 2 girls missing
      ਵਿਆਹ ਦਾ ਝਾਂਸਾ ਦੇ ਕੇ ਦੋ ਨਾਬਾਲਗ ਕੁੜੀਆਂ ਨੂੰ ਲਿਜਾਣ ਦੇ ਦੋਸ਼ ਹੇਠ ਅਣਪਛਾਤੇ...
    • drugs ruining youth
      ‘ਨਾਰਕੋ ਟੂਰਿਜ਼ਮ’ (ਨਸ਼ੇ) ਦੇ ਵਧਦੇ ਕਦਮ ਅਤੇ ਬਰਬਾਦ ਹੁੰਦੀ ਨੌਜਵਾਨ ਸ਼ਕਤੀ
    • jantar mantar protest
      ਜੰਤਰ-ਮੰਤਰ ਤੋਂ ਬਾਅਦ ਬਿਹਤਰੀ ਲਈ ਹਰ ਬਦਲਾਅ ਸੰਭਵ ਲੱਗਦਾ ਹੈ
    • public examination act
      ਨੌਜਵਾਨਾਂ ਦੀ ਮਿਹਨਤ, ਪਾਰਦਰਸ਼ਿਤਾ ਅਤੇ ਵਿਸ਼ਵਾਸ ਦੀ ਸੁਰੱਖਿਆ ਦਾ ਮਜ਼ਬੂਤ...
    • some indians are becoming a cause of disrepute abroad
      ਵਿਦੇਸ਼ਾਂ ’ਚ ਬਦਨਾਮੀ ਦਾ ਕਾਰਨ ਬਣ ਰਹੇ ਕੁਝ ਭਾਰਤੀ!
    • youth committing rape  violence and theft because of drugs
      ‘ਨਸ਼ਿਆਂ ਦੇ ਕਾਰਨ’ ਜਬਰ-ਜ਼ਨਾਹ, ਹਿੰਸਾ ਅਤੇ ਚੋਰੀਆਂ ਕਰ ਰਹੇ ਨੌਜਵਾਨ!
    • china university
      ਚੀਨ ਦੀਆਂ ਯੂਨੀਵਰਸਿਟੀਆਂ ਦੇ ਉਭਾਰ ਤੋਂ ਸਿੱਖ ਸਕਦਾ ਹੈ ਭਾਰਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +