Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 30, 2026

    6:36:30 PM

  • easy connect air service launched from amritsar

    ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਸ਼ਹਿਰਾਂ ਲਈ ਸ਼ੁਰੂ...

  • youth dies in tragic accident

    ਪੰਜਾਬ 'ਚ ਰੂਹ ਕੰਬਾਊ ਹਾਦਸਾ: ਨੌਜਵਾਨ ਦੀ ਦਰਦਨਾਕ...

  • school bus  school students

    ਪੰਜਾਬ 'ਚ ਸਕੂਲ ਬੱਸ ਨਾਲ ਵੱਡਾ ਹਾਦਸਾ, ਦੋ...

  • punjab bandh senior police personnel

    ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਵਿਚ ਵੱਡਾ ਹਾਦਸਾ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਜਨਜਾਤੀ ਖੇਡ ਪ੍ਰਤਿਭਾ : ਸਾਡਾ ਰਾਸ਼ਟਰੀ ਮਾਣ

BLOG News Punjabi(ਬਲਾਗ)

ਜਨਜਾਤੀ ਖੇਡ ਪ੍ਰਤਿਭਾ : ਸਾਡਾ ਰਾਸ਼ਟਰੀ ਮਾਣ

  • Edited By Rakesh,
  • Updated: 03 Apr, 2026 04:22 PM
Blog
tribal sports talent our national pride
  • Share
    • Facebook
    • Tumblr
    • Linkedin
    • Twitter
  • Comment

ਮੈਂ ਦੇਖਿਆ ਹੈ ਕਿ ਪਿੰਡਾਂ ਅਤੇ ਜੰਗਲੀ ਖੇਤਰਾਂ ’ਚ ਬੱਚੇ ਘਰ ਤੋਂ ਬਾਹਰ ਕੁਦਰਤ ਦੀ ਨੇੜਤਾ ਵਿਚ ਵਧੇਰੇ ਸਮਾਂ ਬਿਤਾਉਂਦੇ ਹਨ। ਉਹ ਖੇਡਾਂ ਦੇ ਸੁਭਾਵਿਕ ਢੰਗ-ਤਰੀਕੇ ਲੱਭ ਲੈਂਦੇ ਹਨ। ਉਹ ਮਿੱਟੀ ’ਤੇ ਲਕੀਰਾਂ ਖਿੱਚ ਕੇ ਅਤੇ ਮੂਰਤਾਂ ਬਣਾ ਕੇ ਖੇਡਣ ਲਈ ਥਾਂ ਤਿਆਰ ਕਰ ਲੈਂਦੇ ਹਨ। ਉਹ ਫਲਾਂ ਦੇ ਸੁੱਕੇ ਬੀਜਾਂ ਨੂੰ ਖੇਡ ਦੀਆਂ ਗੋਟੀਆਂ ਵਾਂਗ ਵਰਤ ਲੈਂਦੇ ਹਨ। ਸੁੱਕੇ ਪੱਤਿਆਂ, ਰੁੱਖਾਂ ਦੀਆਂ ਜੜ੍ਹਾਂ ਅਤੇ ਫਟੇ-ਪੁਰਾਣੇ ਕੱਪੜਿਆਂ ਨਾਲ ਗੇਂਦ ਬਣਾ ਲੈਂਦੇ ਹਨ। ਬਹੁਤ ਸਾਰੇ ਬੱਚੇ ਬਿਨਾਂ ਜੁੱਤਿਆਂ ਅਤੇ ਜਰਸੀ ਦੇ ਪੂਰੇ ਜੋਸ਼ ਨਾਲ ਖੇਡਦੇ ਹਨ। ਛੱਪੜਾਂ-ਤਲਾਬਾਂ ਵਿਚ ਬੱਚੇ ਖੂਬ ਤੈਰਦੇ ਰਹਿੰਦੇ ਹਨ। ਤੈਰਾਕੀ ਦੀ ਇਸ ਸੁਭਾਵਿਕ ਪ੍ਰਤਿਭਾ ਨੂੰ ਹੁਣ ਉਪਲਬਧ ਸਿਖਲਾਈ ਅਤੇ ਸਰੋਤਾਂ ਦੀ ਮਦਦ ਨਾਲ ਵਿਕਸਤ ਕਰਕੇ, ਕੇਵਲ 15 ਸਾਲ ਦੀ ਜਾਜਪੁਰ ਦੀ ਧੀ ਅੰਜਲੀ ਮੁੰਡਾ ਨੇ ਪਹਿਲੀਆਂ ‘ਖੇਲੋ ਇੰਡੀਆ ਜਨਜਾਤੀ ਖੇਡਾਂ 2026’ ਦੇ ਪਹਿਲੇ ਹੀ ਦਿਨ ਤਿੰਨ ਸੋਨੇ ਦੇ ਤਮਗੇ ਜਿੱਤ ਕੇ ਪੂਰੇ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ।

ਤੀਰਅੰਦਾਜ਼ੀ ਪ੍ਰਤੀ ਜਨਜਾਤੀ ਲੋਕਾਂ ਵਿਚ ਸੁਭਾਵਿਕ ਤਰੰਗ ਹੁੰਦੀ ਹੈ। ਸੰਤਾਲ ਭਾਈਚਾਰੇ ਨੇ ਸਾਲ 1855 ਵਿਚ ਸ਼ੋਸ਼ਣ ਵਿਰੁੱਧ ਇਕ ਵੱਡਾ ਸੰਘਰਸ਼ ਕੀਤਾ ਸੀ ਜੋ ‘ਸੰਤਾਲ ਹੂਲ’ ਦੇ ਨਾਂ ਨਾਲ ਅਮਰ ਹੈ। ਸੰਤਾਲ ਵਿਦਰੋਹ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਬਰਤਾਨਵੀ ਫੌਜਾਂ ਨੇ ਦਬਾਅ ਤਾਂ ਦਿੱਤਾ ਪਰ ਆਪਣੇ ਵੇਰਵਿਆਂ ਵਿਚ ਅੰਗਰੇਜ਼ਾਂ ਨੇ ਸੰਤਾਲ ਯੋਧਿਆਂ ਦੀ ਯੁੱਧ ਮੁਹਾਰਤ, ਖ਼ਾਸ ਕਰਕੇ ਤੀਰਅੰਦਾਜ਼ੀ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ। ਸੰਤਾਲ ਹੂਲ ਦੀ ਅਗਵਾਈ ਕਰਨ ਵਾਲੇ ਬਹਾਦਰ ਭਰਾਵਾਂ ਸਿੱਧੋ-ਕਾਨੂੰ ਅਤੇ ਚਾਂਦ-ਭੈਰਵ ਅਤੇ ਵੀਰਾਂਗਣਾ ਭੈਣਾਂ ਫੂਲੋ-ਝਾਨੋ ਦੀਆਂ ਮੂਰਤੀਆਂ ਦਾ ਝਾਰਖੰਡ ’ਚ ਉਨ੍ਹਾਂ ਦੇ ਪਿੰਡ ਉਰੀ-ਮਾਰੀ ਵਿਚ ਜਾ ਕੇ ਉਦਘਾਟਨ ਕਰਨ ਦਾ ਸੁਭਾਗ ਮੈਨੂੰ ਤਦ ਮਿਲਿਆ ਸੀ ਜਦੋਂ ਮੈਂ ਰਾਜਪਾਲ ਸੀ। ਤੀਰਅੰਦਾਜ਼ੀ ਵਿਚ ਏਕਲਵਿਆ ਦੀ ਮਹਾਨਤਾ ਤੋਂ ਦੇਸ਼ ਦਾ ਬੱਚਾ-ਬੱਚਾ ਜਾਣੂ ਹੈ। ਉਹ ਮਹਾਨ ਤੀਰਅੰਦਾਜ਼ ਵਜੋਂ ਸਨਮਾਨਿਤ ਹਨ। ਏਕਲਵਿਆ ਸਾਰੇ ਦੇਸ਼ਵਾਸੀਆਂ ਲਈ, ਖ਼ਾਸ ਕਰਕੇ ਜਨਜਾਤੀ ਸਮਾਜ ਲਈ ਇਕ ਪ੍ਰੇਰਕ ਹਸਤੀ ਹਨ। ਏਕਲਵਿਆ ਆਦਰਸ਼ ਰਿਹਾਇਸ਼ੀ ਸਕੂਲਾਂ ਵਿਚ ਸਥਾਪਤ ‘ਖੇਡ ਉੱਤਮਤਾ ਕੇਂਦਰ’ ਬੱਚਿਆਂ ਨੂੰ ਖੇਡਾਂ ਦੀਆਂ ਆਧੁਨਿਕ ਸਹੂਲਤਾਂ ਅਤੇ ਵਿਧੀਆਂ ਨਾਲ ਸਮਰੱਥ ਬਣਾ ਰਹੇ ਹਨ।

ਮੇਰੇ ਨਿੱਜੀ ਯਤਨਾਂ ਨਾਲ, ਮੇਰੇ ਪਿੰਡ ਵਿਚ ਵਾਂਝੇ ਵਰਗਾਂ ਦੇ ਬੱਚਿਆਂ ਲਈ ਇਕ ਰਿਹਾਇਸ਼ੀ ਸਕੂਲ ਦੀ ਸਥਾਪਨਾ ਕੀਤੀ ਗਈ ਹੈ। ਇਸ ਨਿਮਰ ਯਤਨ ਦੇ ਤਹਿਤ ਸਕੂਲ ਦੇ ਵਿਹੜੇ ਵਿਚ ਹੀ ਤੀਰਅੰਦਾਜ਼ੀ ਦੀ ਸਿਖਲਾਈ ਦੀ ਵਿਵਸਥਾ ਵੀ ਕੀਤੀ ਗਈ ਹੈ। ਸਰਕਾਰ ਦੇ ਯਤਨਾਂ ਦੇ ਨਾਲ-ਨਾਲ ਛੋਟੇ-ਛੋਟੇ ਨਿੱਜੀ ਅਤੇ ਸਾਂਝੇ ਯਤਨ ਵੀ ਜਨਜਾਤੀ ਬੱਚਿਆਂ ਦੇ ਖੇਡ ਹੁਨਰਾਂ ਨੂੰ ਨਿਖਾਰਨ ਵਿਚ ਸਹਾਇਕ ਹੋਣਗੇ।

ਮੇਰੇ ਪਿੰਡ ਦੇ ਹੋਰ ਜਨਜਾਤੀ ਬੱਚਿਆਂ ਵਾਂਗ, ਮੇਰੇ ਅੰਦਰ ਵੀ ਤੈਰਾਕੀ ਸਮੇਤ, ਕਸਰਤ ਅਤੇ ਖੇਡਾਂ ਪ੍ਰਤੀ ਬਹੁਤ ਰੁਝਾਨ ਸੀ। ਮੈਂ ਸਕੂਲ ਦੇ ਖੇਡ ਮੁਕਾਬਲਿਆਂ ਵਿਚ ਅਕਸਰ ਪਹਿਲੇ ਸਥਾਨ ’ਤੇ ਰਹਿੰਦੀ ਸੀ। ਇਕ ਮੁਕਾਬਲੇ ਵਿਚ ਮੈਂ ਜਾਣ-ਬੁੱਝ ਕੇ ਆਪਣੇ ਆਪ ਨੂੰ ਇਸ ਲਈ ਪਿੱਛੇ ਰੱਖਿਆ ਤਾਂ ਜੋ ਮੇਰੀ ਇਕ ਸਹੇਲੀ ਨੂੰ ਪਹਿਲਾ ਇਨਾਮ ਮਿਲਣ ਦੀ ਖੁਸ਼ੀ ਹਾਸਲ ਹੋ ਸਕੇ। ਖੇਡਾਂ ਨਾਲ ਟੀਮ ਭਾਵਨਾ ਵਿਕਸਤ ਹੁੰਦੀ ਹੈ ਅਤੇ ਸਮਾਜਿਕ ਸਬੰਧ ਮਜ਼ਬੂਤ ਹੁੰਦੇ ਹਨ। ਮੈਦਾਨ ਵਿਚ ਸਖਤ ਮੁਕਾਬਲਾ ਅਤੇ ਮੈਦਾਨ ਤੋਂ ਬਾਹਰ ਡੂੰਘੀ ਦੋਸਤੀ, ਖਿਡਾਰੀਆਂ ਵਿਚ ਅਕਸਰ ਵੇਖਣ ਨੂੰ ਮਿਲਦੀ ਹੈ।

ਮੇਰੇ ਭਰਾ ਫੁੱਟਬਾਲ ਦੇ ਬਹੁਤ ਵਧੀਆ ਖਿਡਾਰੀ ਰਹੇ ਹਨ ਜੋ ਗੰਭੀਰ ਸੱਟ ਲੱਗਣ ਕਾਰਨ ਅੱਗੇ ਨਹੀਂ ਖੇਡ ਸਕੇ। ਮੇਰੇ ਪਰਿਵਾਰ ਦੇ ਕੁਝ ਹੋਰ ਮੈਂਬਰਾਂ ਨੇ ਵੀ ਵੱਖ-ਵੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਨਿੱਜੀ ਵੇਰਵੇ ਰਾਹੀਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਜਨਜਾਤੀ ਪਰਿਵਾਰਾਂ ਵਿਚ ਖੇਡਾਂ ਦੀ ਜੀਵੰਤ ਪਰੰਪਰਾ ਮੌਜੂਦ ਹੈ। ਉਨ੍ਹਾਂ ਵਿਚ ਖੇਡਾਂ ਲਈ ਅਥਾਹ ਪ੍ਰਤਿਭਾ, ਊਰਜਾ, ਰੁਚੀ ਅਤੇ ਅੱਗੇ ਵਧਣ ਦਾ ਹੌਸਲਾ ਹੈ। ਸਹੂਲਤਾਂ ਅਤੇ ਸਿਖਲਾਈ ਦੇ ਜ਼ਰੀਏ ਅਜਿਹੀਆਂ ਪ੍ਰਤਿਭਾਵਾਂ ਨੂੰ ਨਿਖਾਰ ਕੇ, ਖੇਡਾਂ ਉਨ੍ਹਾਂ ਲਈ ਸਿਰਫ਼ ਮਨੋਰੰਜਨ ਅਤੇ ਸਮਾਜਿਕ ਮੇਲ ਦਾ ਸਾਧਨ ਨਹੀਂ ਰਹਿਣਗੀਆਂ, ਸਗੋਂ ਜੀਵਨ ਵਿਚ ਅੱਗੇ ਵਧਣ, ਆਰਥਿਕ ਆਤਮਨਿਰਭਰਤਾ ਅਤੇ ਸਮਾਜਿਕ ਸਨਮਾਨ ਪ੍ਰਾਪਤ ਕਰਨ ਦਾ ਮਾਧਿਅਮ ਬਣ ਸਕਦੀਆਂ ਹਨ।

ਕੁਝ ਸਾਲ ਪਹਿਲਾਂ ਤੱਕ ਸਾਡੇ ਦੇਸ਼ ’ਚ ਖੇਡਾਂ ਦੀਆਂ ਚੰਗੀਆਂ ਸਹੂਲਤਾਂ ਸਿਰਫ਼ ਮਹਾਨਗਰਾਂ ਤੱਕ ਸੀਮਤ ਸਨ, ਜਦਕਿ ਪਿੰਡਾਂ ਅਤੇ ਜੰਗਲੀ ਖੇਤਰਾਂ ਵਿਚ ਕਈ ਪ੍ਰਤਿਭਾਵਾਨ ਖਿਡਾਰੀ ਰਹਿੰਦੇ ਹਨ। ਜਨਜਾਤੀ ਖੇਤਰਾਂ ਵਿਚ ਖੇਡ ਅਕੈਡਮੀਆਂ ਅਤੇ ਸਿਖਲਾਈ ਦੀਆਂ ਸਹੂਲਤਾਂ ਆਸਾਨੀ ਨਾਲ ਉਪਲਬਧ ਨਹੀਂ ਹੁੰਦੀਆਂ ਸਨ। ਹੁਣ ਏਕਲਵਿਆ ਆਦਰਸ਼ ਰਿਹਾਇਸ਼ੀ ਸਕੂਲਾਂ ਵਿਚ ਬੱਚਿਆਂ ਦੀਆਂ ਖੇਡਾਂ ’ਤੇ ਵਿਸ਼ੇਸ਼ ਧਿਆਨ ਦੇਣ ਤੋਂ ਲੈ ਕੇ ‘ਖੇਲੋ ਇੰਡੀਆ ਜਨਜਾਤੀ ਖੇਡ’ ਵਰਗੇ ਯਤਨਾਂ ਦੇ ਜ਼ਰੀਏ ਜਨਜਾਤੀ ਪ੍ਰਤਿਭਾਵਾਂ ਨੂੰ ਸਿਖਲਾਈ ਅਤੇ ਉਤਸ਼ਾਹ ਮਿਲ ਰਿਹਾ ਹੈ।

ਮੈਨੂੰ ਯਾਦ ਹੈ ਕਿ ਮੇਰੇ ਵਿਦਿਆਰਥੀ ਜੀਵਨ ਦੌਰਾਨ ਪਿੰਡ ਪੱਧਰ ’ਤੇ ਪੰਜ-ਛੇ ਪਿੰਡਾਂ ਦੇ ਲੋਕ ਮਿਲ ਕੇ ਖੇਡ ਮੁਕਾਬਲੇ ਕਰਵਾਇਆ ਕਰਦੇ ਸਨ। ਕੁਝ ਅਧਿਆਤਮਕ ਅਤੇ ਸੱਭਿਆਚਾਰਕ ਸੰਸਥਾਵਾਂ ਵੀ ਜਨਜਾਤੀ ਖੇਤਰਾਂ ਵਿਚ ਖੇਡਾਂ ਨੂੰ ਹੁਲਾਰਾ ਦਿੰਦੀਆਂ ਰਹੀਆਂ ਹਨ। ਅਕਸਰ ਪਿੰਡ ਪੱਧਰ ਦੇ ਮੁਕਾਬਲਿਆਂ ’ਚ ਭਾਗ ਲੈਣ ਵਾਲੇ ਚੰਗੇ ਖਿਡਾਰੀ ਵੀ ਪਿੰਡ ਪੱਧਰ ਤੋਂ ਉੱਪਰ ਨਹੀਂ ਉੱਠ ਸਕਦੇ ਸਨ। ਪਿਛਲੇ ਕੁਝ ਸਾਲਾਂ ਵਿਚ ਇਸ ਸਥਿਤੀ ਨੂੰ ਬਦਲਣ ਲਈ ਕਈ ਸ਼ਲਾਘਾਯੋਗ ਯਤਨ ਕੀਤੇ ਗਏ ਹਨ। ਅਜਿਹੇ ਯਤਨਾਂ ਨੂੰ ਅੱਗੇ ਵਧਾਉਂਦੇ ਹੋਏ ‘ਖੇਲੋ ਇੰਡੀਆ ਜਨਜਾਤੀ ਖੇਡ 2026’ ਦਾ ਆਯੋਜਨ ਕੀਤਾ ਗਿਆ। ਇਸ ਆਯੋਜਨ ਨਾਲ ਜ਼ਮੀਨੀ ਪੱਧਰ ਦੇ ਜਨਜਾਤੀ ਖਿਡਾਰੀਆਂ ਨੂੰ ਵੀ ਪਛਾਣ ਮਿਲੀ ਹੈ ਅਤੇ ਉਨ੍ਹਾਂ ਨੂੰ ਸਹੂਲਤਾਂ ਅਤੇ ਸਿਖਲਾਈ ਉਪਲਬਧ ਕਰਵਾਈ ਗਈ ਹੈ। ਇਨ੍ਹਾਂ ਰਾਸ਼ਟਰੀ ਖੇਡਾਂ ਵਿਚ ਲਗਭਗ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ।

ਭਾਰਤ ਨੇ ਖਿਡਾਰੀਆਂ ਦੀ ਕੁਦਰਤੀ ਪ੍ਰਤਿਭਾ ਦੇ ਸਿਰ ’ਤੇ ਓਲੰਪਿਕ ਖੇਡਾਂ ਵਿਚ ਪਹਿਲਾ ਸੋਨੇ ਦਾ ਤਮਗਾ, ਹਾਕੀ ਲਈ, ਸਾਲ 1928 ਵਿਚ ਜਿੱਤਿਆ ਸੀ। ਉਸ ਜਿੱਤ ’ਚ ਜਨਜਾਤੀ ਭਾਈਚਾਰੇ ਦੇ ਖਿਡਾਰੀਆਂ ਦੀ ਮਹੱਤਵਪੂਰਨ ਭੂਮਿਕਾ ਸੀ। ਉਸ ਤੋਂ ਲੈ ਕੇ ਅੱਜ ਤੱਕ ਦਿਲੀਪ ਟਿਰਕੀ, ਸੁਬੋਧ ਲਾਕੜਾ ਅਤੇ ਸਲੀਮਾ ਟੇਟੇ ਵਰਗੇ ਸਟਾਰ ਹਾਕੀ ਖਿਡਾਰੀ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਨੂੰ ਜਨਜਾਤੀ ਪ੍ਰਤਿਭਾ ਨਾਲ ਸਮਰੱਥ ਕਰਦੇ ਆ ਰਹੇ ਹਨ।

‘ਖੇਲੋ ਇੰਡੀਆ’ ਨਾਮਕ ਰਾਸ਼ਟਰੀ ਖੇਡ ਵਿਕਾਸ ਪ੍ਰੋਗਰਾਮ ਤਹਿਤ ਸਥਾਨਕ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਸਾਰੇ ਭੂਗੋਲਿਕ ਖੇਤਰਾਂ, ਸਮਾਜਿਕ ਵਰਗਾਂ ਅਤੇ ਸੰਸਥਾਵਾਂ ਲਈ ਢੁੱਕਵਾਂ ਖੇਡ ਈਕੋਸਿਸਟਮ ਪ੍ਰਦਾਨ ਕਰਨ ਦਾ ਸੰਮਲਿਤ ਯਤਨ ਕੀਤਾ ਜਾ ਰਿਹਾ ਹੈ। ਇਸੇ ਪ੍ਰੋਗਰਾਮ ਤਹਿਤ ਖੇਡਾਂ ਵਿਚ ਬੇਟੀਆਂ ਦੀ ਭਾਗੀਦਾਰੀ ਵਧਾਉਣ ਲਈ ਚਲਾਈ ਜਾ ਰਹੀ ‘ਅਸਮਿਤਾ’ ਨਾਮਕ ਯੋਜਨਾ ਨਾਲ ਜਨਜਾਤੀ ਧੀਆਂ ਦੀ ਸਮਰੱਥਾ ਵੀ ਵਿਕਸਤ ਹੋ ਰਹੀ ਹੈ।

ਪਿਛਲੇ ਕੁਝ ਮਹੀਨਿਆਂ ’ਚ ਆਯੋਜਿਤ ਬਸਤਰ ਅਤੇ ਸਰਗੁਜਾ ਓਲੰਪਿਕ ’ਚ ਕੁੱਲ 7 ਲੱਖ ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਉਨ੍ਹਾਂ ਖਿਡਾਰੀਆਂ ਵਿਚ ਕੁਝ ਅਜਿਹੇ ਨੌਜਵਾਨ ਵੀ ਸ਼ਾਮਲ ਸਨ ਜੋ ਨਕਸਲਵਾਦ ਦੇ ਰਾਹ ਨੂੰ ਛੱਡ ਕੇ ਖੇਡਾਂ ਦੇ ਸਹੀ ਮਾਰਗ ’ਤੇ ਚੱਲ ਪਏ ਹਨ। ਖੇਡਾਂ ਰਾਹੀਂ ਨੌਜਵਾਨ ਊਰਜਾ ਨੂੰ ਸਕਾਰਾਤਮਕ ਦਿਸ਼ਾ ਮਿਲਦੀ ਹੈ। ਸਰਕਾਰ ਵੱਲੋਂ ਨੌਜਵਾਨਾਂ ’ਚ ਖੇਡ ਪ੍ਰਤਿਭਾ ਦੀ ਪਛਾਣ ਅਤੇ ਵਿਕਾਸ ਦੇ ਚੰਗੇ ਨਤੀਜੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਦਿਸਣ ਲੱਗੇ ਹਨ।

ਨੌਜਵਾਨਾਂ, ਖ਼ਾਸ ਕਰਕੇ ਜਨਜਾਤੀ ਨੌਜਵਾਨਾਂ ਦੀ ਖੇਡ ਪ੍ਰਤਿਭਾ ਸਾਡੇ ਦੇਸ਼ ਦੀ ਅਨਮੋਲ ਸਮਾਜਿਕ ਪੂੰਜੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਅਨਮੋਲ ਸਰੋਤ ਦੀ ਸਹੀ ਵਰਤੋਂ ਕਰਦੇ ਹੋਏ ਸਾਡਾ ਦੇਸ਼ ਖੇਡਾਂ ਦੇ ਖੇਤਰ ਵਿਚ ਉੱਤਮਤਾ ਦੇ ਕਈ ਮਾਣਮੱਤੇ ਮਿਆਰ ਸਥਾਪਤ ਕਰੇਗਾ। ਇਸੇ ਵਿਸ਼ਵਾਸ ਨਾਲ ਮੇਰਾ ਸੁਨੇਹਾ ਹੈ।

ਖੇਲੋ ਇੰਡੀਆ! ਖੂਬ ਖੇਲੋ ਇੰਡੀਆ!

ਦ੍ਰੌਪਦੀ ਮੁਰਮੂ (ਭਾਰਤ ਦੀ ਰਾਸ਼ਟਰਪਤੀ)

  • Tribal Sports Talent
  • Our National Pride

LPG ਸੰਕਟ ਵਧਣ ਨਾਲ ਕਾਲਾਬਾਜ਼ਾਰੀ ਤੇਜ਼, ਸਰਕਾਰ ਨੂੰ ਵਧਾਉਣੀ ਹੋਵੇਗੀ ਸਖ਼ਤੀ!

NEXT STORY

Stories You May Like

  • accident due to waterlogging on jammu pathankot national highway
    ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਪਾਣੀ ਭਰਨ ਕਾਰਨ ਵਾਪਰਿਆ ਹਾਦਸਾ; ਹੋਈ ਦਰਨਦਨਾਕ ਮੌਤ
  • firing in gurdaspur
    ਗੁਰਦਾਸਪੁਰ ’ਚ ਖ਼ੂਨੀ ਖੇਡ: ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦੇ ਸਿਰ ’ਚ ਮਾਰੀ ਗੋਲੀ, ਮੌਤ
  • messi shows   sportsmanlike spirit   but wc 2026 remains fraught with controversy
    ਮੈਸੀ ਵਲੋਂ 'ਖੇਡ ਭਾਵਨਾ' ਦਾ ਮੁਜ਼ਾਹਰਾ ਪਰ ਵਿਵਾਦਾਂ ਨਾਲ ਭਰਪੂਰ ਰਿਹਾ ਫੀਫਾ ਵਿਸ਼ਵ ਕੱਪ 2026
  • cwg bronze medallist jhandu kumar honoured with cash award by sports minister
    CWG ਦੇ ਕਾਂਸੀ ਤਗਮਾ ਜੇਤੂ ਝੰਡੂ ਕੁਮਾਰ ਨੂੰ ਖੇਡ ਮੰਤਰੀ ਨੇ ਨਕਦ ਪੁਰਸਕਾਰ ਨਾਲ ਕੀਤਾ ਸਨਮਾਨਿਤ
  • sapt sindhu forum organizes grand national symposium
    ਸਪਤ ਸਿੰਧੂ ਫੋਰਮ ਦੁਆਰਾ "ਸ਼ਤਾਯੂ ਸੰਘ ਤੇ ਔਰਤਾਂ ਦੀ ਭਾਗੀਦਾਰੀ" 'ਤੇ ਵਿਸ਼ਾਲ ਰਾਸ਼ਟਰੀ ਸਿੰਪੋਜ਼ੀਅਮ ਦਾ ਆਯੋਜਨ
  • declaration about mining
    ਚੀਨ ਲਈ ਵੱਡੀ ਚੁਣੌਤੀ: ਸਵੀਡਨ ਨੇ ਮਾਈਨਿੰਗ ਨੂੰ 'ਰਾਸ਼ਟਰੀ ਸੁਰੱਖਿਆ ਹਿੱਤ' ਐਲਾਨਿਆ
  • cwg  national record holder gurinderveer  s journey ends in 100m heat
    CWG: ਭਾਰਤ ਨੂੰ ਵੱਡਾ ਝਟਕਾ, ਰਾਸ਼ਟਰੀ ਰਿਕਾਰਡ ਧਾਰਕ ਗੁਰਿੰਦਰਵੀਰ ਦਾ 100 ਮੀਟਰ ਹੀਟ 'ਚ ਸਫਰ ਸਮਾਪਤ
  • 72nd national film awards announced
    72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਹੋ ਗਿਆ ਐਲਾਨ, 'ਸ਼੍ਰੀਕਾਂਤ' ਨੇ ਜਿੱਤਿਆ ਬੈਸਟ ਹਿੰਦੀ ਫਿਲਮ ਦਾ ਖਿਤਾਬ
  • thar vehicle stuck in potholes on road in jalandhar
    ਜਲੰਧਰ ਵਿਚ ਸੜਕ 'ਤੇ ਪਏ ਟੋਇਆਂ ਵਿਚ ਫਸੀ ਥਾਰ ਗੱਡੀ
  • daughter dead on road accident
    ਗੋਰਾਇਆ ਵਿਖੇ ਮਾਂ-ਧੀ ਨਾਲ ਵਾਪਰਿਆ ਹਾਦਸਾ, ਧੀ ਦੀ ਦਰਦਨਾਕ ਮੌਤ
  • fugitive accused of theft arrested
    ਚੋਰੀ ਦੀਆਂ ਵਾਰਦਾਤਾਂ ਕਰਨ ਵਾਲਾ ਭਗੌੜਾ ਮੁਲਜ਼ਮ ਗ੍ਰਿਫ਼ਤਾਰ
  • stray dogs attacked mother and son child injured
    ਜਲੰਧਰ 'ਚ ਆਵਾਰਾ ਕੁੱਤਿਆਂ ਦਾ ਮਾਂ-ਪੁੱਤ 'ਤੇ ਹਮਲਾ
  • big action against sarvodaya hospital of jalandhar
    ਜਲੰਧਰ ਦੇ ਇਸ ਹਸਪਤਾਲ 'ਚ ਨਹੀਂ ਹੋਵੇਗਾ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਇਲਾਜ
  • amritsar police seizes 111 559 kg heroin in 7 months
    ਅੰਮ੍ਰਿਤਸਰ : 7 ਮਹੀਨਿਆਂ ’ਚ 2 ਹਜ਼ਾਰ ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ
  • two accused in jalandhar arrested with weapons for target killing
    ਜਲੰਧਰ 'ਚ ਟਾਰਗੇਟ ਕਿਲਿੰਗ ਦੀ ਫਿਰਾਕ 'ਚ ਬੈਠੇ ਦੋ ਮੁਲਜ਼ਮ ਹਥਿਆਰਾਂ ਸਮੇਤ...
  • road accident brother dead
    ਕਹਿਰ ਓ ਰੱਬਾ! ਭੈਣ-ਭਰਾ ਨਾਲ ਵਾਪਰਿਆ ਵੱਡਾ ਹਾਦਸਾ, ਭਰਾ ਦੀ ਮੌਤ, ਦੋ ਮਹੀਨੇ ਬਾਅਦ...
Trending
Ek Nazar
migrants reach britain from france

ਫਰਾਂਸ ਤੋਂ ਬ੍ਰਿਟੇਨ ਜਾਣ ਦੀ ਕੋਸ਼ਿਸ਼ 'ਚ ਚਾਰ ਪ੍ਰਵਾਸੀਆਂ ਦੀ ਮੌਤ

workers abducted

ਪਾਕਿਸਤਾਨ 'ਚ ਅਗਵਾ ਕੀਤੇ ਛੇ ਮਜ਼ਦੂਰਾਂ ਦੀਆਂ ਮਿਲੀਆਂ ਲਾਸ਼ਾਂ

high court stays rajesh khanna s old bungalow from being called bhutia

ਰਾਜੇਸ਼ ਖੰਨਾ ਦੇ ਪੁਰਾਣੇ ਬੰਗਲੇ ‘ਆਸ਼ੀਰਵਾਦ’ ਨੂੰ ‘ਭੂਤੀਆ’ ਕਹਿਣ ’ਤੇ ਹਾਈ ਕੋਰਟ...

russia  s ukraine conflict

ਯੂਕਰੇਨ 'ਤੇ ਰੂਸ ਦਾ ਵੱਡਾ ਹਮਲਾ;  ਸੱਤ ਮੌਤਾਂ, ਕਈ ਜ਼ਖਮੀ

out of control container truck crashes into house in mirzapur

ਘਰ ਅੰਦਰ ਸੌਂ ਰਹੇ ਸਨ ਪਿਓ-ਪੁੱਤ, ਅਚਾਨਕ ਅੰਦਰ ਆ ਵੜਿਆ ਟਰੱਕ, ਮਿਰਜ਼ਾਪੁਰ 'ਚ...

security personnel

ਪਾਕਿਸਤਾਨ 'ਚ ਇਕ ਮੁਹਿੰਮ ਦੌਰਾਨ ਨੌਂ ਸੁਰੱਖਿਆ ਕਰਮਚਾਰੀ, 15 ਅੱਤਵਾਦੀ ਢੇਰ

imran khan  situtation

ਇਮਰਾਨ ਖਾਨ 33 ਮਹੀਨਿਆਂ ਤੋਂ ਇਕਾਂਤਵਾਸ 'ਚ ਕੈਦ, ਸੰਯੁਕਤ ਰਾਸ਼ਟਰ ਮਾਹਰ ਨੇ ਕੀਤੀ...

christian community in pakistan

ਪਾਕਿਸਤਾਨ: ਅਗਵਾਕਾਰ ਨੂੰ ਦੇ'ਤੀ ਈਸਾਈ ਕੁੜੀ ਦੀ ਕਸਟਡੀ, ਮਾਪਿਆਂ ਨੇ ਲਾਈ ਇਨਸਾਫ...

curfew extended

ਨੇਪਾਲ ਦੇ ਸਰਹੱਦੀ ਇਲਾਕਿਆਂ ਵਿੱਚ ਚੌਥੇ ਦਿਨ ਵੀ ਕਰਫਿਊ ਜਾਰੀ

netanyahu proposed increasing aid

ਨੇਤਨਯਾਹੂ ਨੇ ਅਮਰੀਕੀ ਫੌਜੀ ਸਹਾਇਤਾ 16 ਬਿਲੀਅਨ ਡਾਲਰ ਤੱਕ ਵਧਾਉਣ ਦਾ ਰੱਖਿਆ...

famous actress cheated of rs 2 44 lakh

ਥਿਏਟਰ 'ਚ ਫਿਲਮ ਵੇਖ ਰਹੀ ਸੀ ਮਸ਼ਹੂਰ ਅਦਾਕਾਰਾ, ਖਾਤੇ 'ਚੋਂ ਅਚਾਨਕ ਉੱਡ ਗਏ 2.44...

famous singer dies in road accident

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਸੜਕ ਹਾਦਸੇ 'ਚ ਮਸ਼ਹੂਰ ਗਾਇਕ ਦੀ ਮੌਤ,...

whoever finds missing actor raj kiran will get a reward of rs 4 78 lakh

ਲਾਪਤਾ Actor ਰਾਜ ਕਿਰਨ ਨੂੰ ਲੱਭਣ ਵਾਲੇ ਨੂੰ ਮਿਲੇਗਾ 4.78 ਲੱਖ ਰੁਪਏ ਦਾ ਇਨਾਮ !...

silver price falls

ਮੁੱਧੇ ਮੂੰਹ ਡਿੱਗੀ ਚਾਂਦੀ, 6 ਮਹੀਨਿਆਂ 'ਚ ਕੀਮਤ ਹੋਈ ਅੱਧੀ; ਜਾਣੋ ਨਵੇਂ ਰੇਟ

missile attack on american

ਅਮਰੀਕੀ ਫੌਜਾਂ 'ਤੇ  ਈਰਾਨ ਦੇ ਮਿਜ਼ਾਈਲ ਹਮਲਾ ਕੀਤੇ ਨਾਕਾਮ

fine imposed on indian origin

ਭਾਰਤੀ ਮੂਲ ਦੇ ਵਿਅਕਤੀ 'ਤੇ ਆਪਣੇ ਪੁੱਤਰਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਲਈ...

missiles shot down

ਈਰਾਨ ਤੋਂ ਦਾਗੀਆਂ ਪੰਜ ਮਿਜ਼ਾਈਲਾਂ ਕੀਤੀਆਂ ਢੇਰ : ਜਾਰਡਨ ਦਾ ਦਾਅਵਾ

earthquake in japan

ਜਾਪਾਨ ਭੂਚਾਲ : ਮਰਨ ਵਾਲਿਆਂ ਦੀ ਗਿਣਤੀ 18 ਹੋਈ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • elders in danger
      ਪਰਿਵਾਰ ਤੋਂ ਬਿਨਾਂ ਜਾਨ ਦੇ ਜੋਖ਼ਮ 'ਚ ਬਜ਼ੁਰਗ
    • student protest
      ‘ਵਿਦਿਆਰਥੀ ਅੰਦੋਲਨ’ : ਇਸ ਨੂੰ ਸਾਵਧਾਨੀ ਨਾਲ ਸੰਭਾਲਣ ਦੀ ਲੋੜ
    • patients are losing their lives delays of ambulances
      ‘ਐਂਬੂਲੈਂਸਾਂ ਦੀ ਖਸਤਾ ਹਾਲਤ ਅਤੇ ਲੇਟ-ਲਤੀਫੀ ਨਾਲ’ ਮਰੀਜ਼ਾਂ ਦੀ ਜਾ ਰਹੀ ਜਾਨ!
    • government and social media
      ਸਰਕਾਰ ਦੀ ਵਿਵਸਥਾ ਕਿਵੇਂ ਸੁਧਰੇ ?
    • india s future
      ਜ਼ੋਰ-ਜ਼ੋਰ ਦੇ ਨਾਅਰਿਆਂ ਜਾਂ ਵੱਡੀ ਭੀੜ ਨਾਲ ਨਹੀਂ ਬਣੇਗਾ ਭਾਰਤ ਦਾ ਭਵਿੱਖ
    • pradhan vs rahul gandhi
      ਪ੍ਰਧਾਨ ਦਾ ਨੁਕਸਾਨ ਕੀ ਰਾਹੁਲ ਦਾ ਫਾਇਦਾ ਹੈ?
    • footpath encroachments
      ਫੁੱਟਪਾਥ ’ਤੇ ਕਿਸ ਦਾ ਅਧਿਕਾਰ...?
    • the problem of obesity growing among indian children is worrying
      ‘ਭਾਰਤੀ ਬੱਚਿਆਂ ’ਚ ਵਧ ਰਹੀ’ ਮੋਟਾਪੇ ਦੀ ਸਮੱਸਿਆ ਚਿੰਤਾਜਨਕ!
    • time for a complete overhaul of the indian education and examination
      ਸਮਾਂ ਹੈ ਭਾਰਤੀ ਸਿੱਖਿਆ ਤੇ ਪ੍ਰੀਖਿਆ ਪ੍ਰਣਾਲੀ ਦੇ ਮੁਕੰਮਲ ਕਾਇਆਕਲਪ ਦਾ
    • jantar mantar protest
      ਜੰਤਰ-ਮੰਤਰ ਅੰਦੋਲਨ ਕਈ ਖਤਰਨਾਕ ਸਵਾਲ ਵੀ ਖੜ੍ਹੇ ਕਰਦਾ ਹੈ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +