Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, NOV 19, 2026

    1:30:21 PM

  • scorpio car fell into a canal  6 people

    ਫੰਕਸ਼ਨ ਤੋਂ ਪਰਤਦੇ ਪਰਿਵਾਰ ਨਾਲ ਵਾਪਰਿਆ ਭਿਆਨਕ...

  • those who opened fire at a dairy in bathinda turned out to be soldiers

    ਬਠਿੰਡਾ 'ਚ ਡੇਅਰੀ 'ਤੇ ਗੋਲੀਆਂ ਚਲਾਉਣ ਵਾਲੇ ਨਿਕਲੇ...

  • instagram edit story without delete

    Instagram 'ਚ ਵੱਡੀ ਅਪਡੇਟ ; ਹੁਣ ਸਟੋਰੀ ਡਿਲੀਟ...

  • important news related to bikram majithia

    ਬਿਕਰਮ ਮਜੀਠੀਆ ਨਾਲ ਜੁੜੀ ਅਹਿਮ ਖ਼ਬਰ, ਵਿਦੇਸ਼ ਜਾਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਰਤ-ਆਸੀਆਨ ਰਿਸ਼ਤੇ : ਸਾਂਝੇ ਹਿੱਤਾਂ ਰਾਹੀਂ ਰਣਨੀਤਕ ਸਿੱਟਿਆਂ ਵੱਲ

BLOG News Punjabi(ਬਲਾਗ)

ਭਾਰਤ-ਆਸੀਆਨ ਰਿਸ਼ਤੇ : ਸਾਂਝੇ ਹਿੱਤਾਂ ਰਾਹੀਂ ਰਣਨੀਤਕ ਸਿੱਟਿਆਂ ਵੱਲ

  • Edited By Anmol Tagra,
  • Updated: 19 Nov, 2026 01:17 PM
Blog
india asean relations
  • Share
    • Facebook
    • Tumblr
    • Linkedin
    • Twitter
  • Comment

ਹਿੰਦ-ਪ੍ਰਸ਼ਾਂਤ ਖੇਤਰ ’ਚ ਸ਼ਕਤੀ-ਸੰਤੁਲਨ ਤੇਜ਼ੀ ਨਾਲ ਬਦਲ ਰਿਹਾ ਹੈ। ਅਮਰੀਕਾ ਅਤੇ ਚੀਨ ਦਰਮਿਆਨ ਵਧਦੀ ਮੁਕਾਬਲੇਬਾਜ਼ੀ, ਸਪਲਾਈ ਲੜੀਆਂ ਦਾ ਪੁਨਰਗਠਨ ਅਤੇ ਮੱਧ-ਪੂਰਬ ਦੇ ਸੰਘਰਸ਼ ਊਰਜਾ ਬਾਜ਼ਾਰਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਅਜਿਹੇ ਮਾਹੌਲ ’ਚ ਭਾਰਤ ਅਤੇ ਦੱਖਣ-ਪੂਰਬੀ ਏਸ਼ੀਆਈ ਰਾਸ਼ਟਰ ਸੰਘ (ਆਸੀਆਨ) ਦੇ ਸਬੰਧ ਸਿਰਫ਼ ਵਪਾਰਕ ਸਹੂਲਤ ਤੱਕ ਸੀਮਤ ਨਹੀਂ ਰਹਿ ਸਕਦੇ। ਉਨ੍ਹਾਂ ਨੂੰ ਖੇਤਰੀ ਸਥਿਰਤਾ, ਆਰਥਿਕ ਸੁਰੱਖਿਆ ਅਤੇ ਸਾਂਝੀ ਖ਼ੁਸ਼ਹਾਲੀ ਦੇ ਉਦੇਸ਼ ਨਾਲ ਜੋੜਨਾ ਹੋਵੇਗਾ।

ਮਨੀਲਾ ’ਚ ਅਾਯੋਜਿਤ 23ਵੇਂ ਆਸੀਆਨ-ਭਾਰਤ ਸਿਖਰ ਸੰਮੇਲਨ ਨੇ ਇਸੇ ਲੋੜ ਨੂੰ ਸਪੱਸ਼ਟ ਕੀਤਾ। ਮੈਂਬਰ ਦੇਸ਼ਾਂ ਨੇ ਆਫ਼ਤ ਪ੍ਰਬੰਧਨ ’ਚ ਸਹਿਯੋਗ ਮਜ਼ਬੂਤ ਕਰਨ, ਅਗਾਊਂ ਚਿਤਾਵਨੀ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ, ਅੰਕੜੇ ਸਾਂਝੇ ਕਰਨ, ਸਾਂਝੇ ਅਭਿਆਸ ਕਰਵਾਉਣ ਅਤੇ ਸੰਕਟ ਦੇ ਸਮੇਂ ਮਨੁੱਖੀ ਸਹਾਇਤਾ ਛੇਤੀ ਪਹੁੰਚਾਉਣ ’ਤੇ ਸਹਿਮਤੀ ਪ੍ਰਗਟਾਈ। ਚੱਕਰਵਾਤ, ਹੜ੍ਹ, ਭੂਚਾਲ ਅਤੇ ਸੁਨਾਮੀ ਦਾ ਖਦਸ਼ਾ ਝੱਲਣ ਵਾਲੇ ਇਸ ਖੇਤਰ ’ਚ ਅਜਿਹੀ ਵਿਵਸਥਾ ਮਨੁੱਖੀ ਸੁਰੱਖਿਆ ਦੇ ਨਾਲ-ਨਾਲ ਆਰਥਿਕ ਸਥਿਰਤਾ ਲਈ ਵੀ ਜ਼ਰੂਰੀ ਹੈ।

ਨੌਂ ਪਹਿਲਕਦਮੀਆਂ ’ਚ ਲੁਕਿਆ ਭਾਰਤ ਦਾ ਸੰਦੇਸ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸੀਆਨ ਦੇ 11 ਮੈਂਬਰ ਦੇਸ਼ਾਂ ਸਾਹਮਣੇ ਨੌਂ ਪ੍ਰਸਤਾਵ ਰੱਖੇ। ਇਨ੍ਹਾਂ ’ਚ ਸਮੁੰਦਰੀ ਸਹਿਯੋਗ ਦੀ ਲੰਮੇ ਸਮੇਂ ਦੀ ਯੋਜਨਾ, ਸਾਈਬਰ ਫਾਰੈਂਸਿਕ ਸਿਖਲਾਈ, ਪ੍ਰਮਾਣੂ ਊਰਜਾ ਦੇ ਖੇਤਰ ’ਚ ਆਦਾਨ-ਪ੍ਰਦਾਨ, ਪੁਲਾੜ ਹੈਕਾਥੌਨ, ਮਹੱਤਵਪੂਰਨ ਖਣਿਜਾਂ ’ਤੇ ਭਾਈਵਾਲੀ, ਨੌਜਵਾਨਾਂ ਦਰਮਿਆਨ ਸੰਪਰਕ, ਨਾਲੰਦਾ ਯੂਨੀਵਰਸਿਟੀ ’ਚ ਵਜ਼ੀਫ਼ੇ, ਵੇਵਜ਼ 2027 ’ਚ ਰਚਨਾਤਮਕ ਭਾਈਵਾਲੀ ਮੰਡਪ ਅਤੇ ਆਸੀਆਨ ਸੈਲਾਨੀਆਂ ਨੂੰ ਮੁਫ਼ਤ ਈ-ਵੀਜ਼ਾ ਦੇਣ ਦੀ ਪਹਿਲ ਸ਼ਾਮਲ ਹਨ।

ਸਮੁੰਦਰੀ ਖੇਤਰ ਇਸ ਭਾਈਵਾਲੀ ਦਾ ਅਹਿਮ ਪਹਿਲੂ ਹੈ। ਵਪਾਰਕ ਜਹਾਜ਼ਾਂ, ਊਰਜਾ ਢੋਆ-ਢੁਆਈ ਅਤੇ ਸਮੁੰਦਰੀ ਸੋਮਿਆਂ ਦੀ ਸੁਰੱਖਿਆ ਸਥਿਰ ਸਮੁੰਦਰੀ ਮਾਰਗਾਂ ’ਤੇ ਨਿਰਭਰ ਕਰਦੀ ਹੈ। ਤੱਟ ਰੱਖਿਅਕ ਫੋਰਸਾਂ ਦਰਮਿਆਨ ਤਾਲਮੇਲ, ਸਮੁੰਦਰੀ ਖੇਤਰ ਦੀ ਬਿਹਤਰ ਜਾਣਕਾਰੀ ਅਤੇ ਮਲਾਹਾਂ ਦੀ ਸੁਰੱਖਿਆ ਇਸ ਲਈ ਵਿਹਾਰਕ ਲੋੜਾਂ ਹਨ। ਦੱਖਣੀ ਚੀਨ ਸਾਗਰ ’ਚ ਜਾਰੀ ਵਿਵਾਦ ਅਤੇ ਚੀਨ ਦੀ ਵਧਦੀ ਸਮੁੰਦਰੀ ਫੌਜ ਦੀ ਸਰਗਰਮੀ ਇਸ ਨੂੰ ਮਹੱਤਵਪੂਰਨ ਬਣਾਉਂਦੇ ਹਨ। ਭਾਰਤ ਨੇ ਆਸੀਆਨ ਦੀ ਕੇਂਦਰੀ ਭੂਮਿਕਾ ਸਵੀਕਾਰ ਕਰਦਿਆਂ ਆਜ਼ਾਦ, ਖੁੱਲ੍ਹੇ ਅਤੇ ਨਿਯਮ-ਆਧਾਰਿਤ ਹਿੰਦ-ਪ੍ਰਸ਼ਾਂਤ ਦੀ ਧਾਰਨਾ ਦਾ ਸਮਰਥਨ ਕੀਤਾ ਹੈ। ਉਸ ਦਾ ਸੰਦੇਸ਼ ਟਕਰਾਅ ਨਹੀਂ, ਭਾਈਵਾਲੀ ਹੈ।

ਤਕਨੀਕ, ਊਰਜਾ ਅਤੇ ਲੋਕਾਂ ਦਰਮਿਆਨ ਪੁਲ :

ਮਹੱਤਵਪੂਰਨ ਖਣਿਜਾਂ ’ਤੇ ਪ੍ਰਸਤਾਵ ਭਵਿੱਖ ਦੀ ਉਦਯੋਗਿਕ ਮੁਕਾਬਲੇਬਾਜ਼ੀ ਨਾਲ ਜੁੜਿਆ ਹੈ। ਇਲੈਕਟ੍ਰਾਨਿਕਸ, ਸਵੱਛ ਊਰਜਾ ਅਤੇ ਉੱਨਤ ਵੀਨਿਰਮਾਣ ਲਈ ਜ਼ਰੂਰੀ ਖਣਿਜਾਂ ਦੀ ਸਪਲਾਈ ਕੁਝ ਸੀਮਤ ਸੋਮਿਆਂ ’ਤੇ ਨਿਰਭਰ ਹੈ। ਭਾਰਤ ਅਤੇ ਆਸੀਆਨ ਮਿਲ ਕੇ ਵੰਨ-ਸੁਵੰਨੀਆਂ ਸਪਲਾਈ ਲੜੀਆਂ ਵਿਕਸਤ ਕਰ ਸਕਦੇ ਹਨ। ਪ੍ਰਮਾਣੂ ਊਰਜਾ ਸਬੰਧੀ ਸੰਵਾਦ ਊਰਜਾ ਦੇ ਬਦਲ ਵਧਾਉਣ ’ਚ ਸਹਾਈ ਹੋ ਸਕਦਾ ਹੈ, ਜਦੋਂ ਕਿ ਸਾਈਬਰ ਫੋਰੈਂਸਿਕ ਸਿਖਲਾਈ ਡਿਜੀਟਲ ਅਪਰਾਧ, ਵਿੱਤੀ ਧੋਖਾਦੇਹੀ ਅਤੇ ਆਨਲਾਈਨ ਖ਼ਤਰਿਆਂ ਨਾਲ ਨਜਿੱਠਣ ਦੀ ਸਮਰੱਥਾ ਮਜ਼ਬੂਤ ਕਰੇਗੀ।

ਐਕਟ ਈਸਟ ਨੀਤੀ ਦਾ ਖੇਤਰੀ ਆਧਾਰ :

ਭਾਰਤ ਦੀ ਐਕਟ ਈਸਟ ਨੀਤੀ ’ਚ ਆਸੀਆਨ ਕੇਂਦਰੀ ਸਥਾਨ ਰੱਖਦਾ ਹੈ। ਇਹ ਸਮੂਹ ਭਾਰਤ ਨੂੰ ਦੱਖਣ-ਪੂਰਬੀ ਏਸ਼ੀਆ ਨਾਲ ਜੋੜਨ ਦੇ ਨਾਲ-ਨਾਲ ਹਿੰਦ ਮਹਾਸਾਗਰ ਅਤੇ ਪ੍ਰਸ਼ਾਂਤ ਖੇਤਰ ਦਰਮਿਆਨ ਰਣਨੀਤਕ ਪੁਲ ਵੀ ਹੈ। 1992 ’ਚ ਸ਼ੁਰੂ ਹੋਈ ਖੇਤਰੀ ਭਾਈਵਾਲੀ 2022 ’ਚ ਵਿਆਪਕ ਰਣਨੀਤਕ ਭਾਈਵਾਲੀ ਤੱਕ ਪਹੁੰਚੀ। ਹੁਣ ਆਸੀਆਨ ਭਾਈਚਾਰਾ ਦ੍ਰਿਸ਼ਟੀ 2045 ਅਤੇ ਵਿਕਸਤ ਭਾਰਤ 2047 ਦੇ ਟੀਚਿਆਂ ਦਰਮਿਆਨ ਦੋਵਾਂ ਧਿਰਾਂ ਸਾਹਮਣੇ ਸਹਿਯੋਗ ਨੂੰ ਮਾਪਣਯੋਗ ਪ੍ਰਾਪਤੀਆਂ ’ਚ ਬਦਲਣ ਦੀ ਚੁਣੌਤੀ ਹੈ।

ਆਸੀਆਨ ਦੀ ਤਾਕਤ ਅਤੇ ਸੰਸਥਾਗਤ ਕਮਜ਼ੋਰੀ :

1967 ’ਚ ਸਥਾਪਤ ਆਸੀਆਨ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਉਸ ਨੇ ਸੰਘਰਸ਼ਾਂ ਅਤੇ ਬੇਭਰੋਸਗੀ ਨਾਲ ਘਿਰੇ ਖੇਤਰ ’ਚ ਸੰਵਾਦ ਦੀ ਨਿਯਮਤ ਵਿਵਸਥਾ ਕਾਇਮ ਕੀਤੀ। ਉਸ ਦੇ ਮੰਚਾਂ ’ਤੇ ਅਮਰੀਕਾ, ਚੀਨ, ਰੂਸ, ਜਾਪਾਨ ਅਤੇ ਭਾਰਤ ਵਰਗੀਆਂ ਸ਼ਕਤੀਆਂ ਇਕੱਠੀਆਂ ਆਉਂਦੀਆਂ ਹਨ। ਖੇਤਰੀ ਵਪਾਰ ਨੈੱਟਵਰਕ ਅਤੇ ਖੇਤਰੀ ਵਿਆਪਕ ਆਰਥਿਕ ਭਾਈਵਾਲੀ ਨੇ ਦੱਖਣ-ਪੂਰਬੀ ਏਸ਼ੀਆ ਨੂੰ ਵੱਡੇ ਬਾਜ਼ਾਰਾਂ ਨਾਲ ਜੋੜਨ ’ਚ ਮਦਦ ਕੀਤੀ ਹੈ।

1997-98 ਦੇ ਏਸ਼ੀਆਈ ਵਿੱਤੀ ਸੰਕਟ ਨੇ ਆਰਥਿਕ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਅਤੇ ਵਿੱਤੀ ਸਹਿਯੋਗ ਨੂੰ ਗਤੀ ਦਿੱਤੀ। ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਨਾਲ 2000 ’ਚ ਸ਼ੁਰੂ ਹੋਈ ਚਿਆਂਗ ਮਾਈ ਪਹਿਲ 240 ਅਰਬ ਡਾਲਰ ਦੇ ਵਿੱਤੀ ਸੁਰੱਖਿਆ ਤੰਤਰ ’ਚ ਵਿਕਸਤ ਹੋਈ। ਆਫ਼ਤ ਪ੍ਰਬੰਧਨ ’ਚ ਵੀ ਸਹਿਯੋਗ ਵਧਿਆ ਹੈ। 2026 ’ਚ ਮਹਾਮਾਰੀ ਅਤੇ ਕੁਦਰਤੀ ਆਫ਼ਤਾਂ ਦੌਰਾਨ ਛੇਤੀ ਨਕਦੀ ਸਹਾਇਤਾ ਦੀ ਸਹੂਲਤ ਜੋੜਨਾ ਇਸੇ ਦਿਸ਼ਾ ਦਾ ਕਦਮ ਹੈ। ਲੱਗਭਗ 69.3 ਕਰੋੜ ਲੋਕਾਂ ਦੀ ਆਬਾਦੀ ਅਤੇ 4.3 ਲੱਖ ਕਰੋੜ ਡਾਲਰ ਦੇ ਸਾਂਝੇ ਉਤਪਾਦਨ ਨਾਲ ਆਸੀਆਨ ਮਹੱਤਵਪੂਰਨ ਹੈ।

ਫਿਰ ਵੀ ਉਸ ਦੀਆਂ ਸੰਸਥਾਗਤ ਹੱਦਾਂ ਗੰਭੀਰ ਹਨ। ਸਰਬਸੰਮਤੀ ਅਤੇ ਅੰਦਰੂਨੀ ਮਾਮਲਿਆਂ ’ਚ ਦਖ਼ਲਅੰਦਾਜ਼ੀ ਨਾ ਕਰਨ ਦੀ ਨੀਤੀ ਨੇ ਮੈਂਬਰ ਦੇਸ਼ਾਂ ਨੂੰ ਇਕ ਮੰਚ ’ਤੇ ਬਣਾਈ ਰੱਖਿਆ ਪਰ ਸੰਕਟ ਦੇ ਸਮੇਂ ਫ਼ੈਸਲਾਕੁੰਨ ਕਾਰਵਾਈ ਔਖੀ ਕਰ ਦਿੱਤੀ। ਸੰਗਠਨ ਕੋਲ ਅਜਿਹੀ ਸਰਬਉੱਚ ਅਥਾਰਟੀ ਨਹੀਂ ਹੈ ਜੋ ਫ਼ੈਸਲਿਆਂ ਨੂੰ ਲਾਗੂ ਕਰਵਾ ਸਕੇ। 2021 ਦੇ ਫ਼ੌਜੀ ਤਖ਼ਤਾਪਲਟ ਤੋਂ ਬਾਅਦ ਮਿਆਂਮਾਰ ’ਚ ਜਾਰੀ ਸੰਘਰਸ਼ ਇਸ ਦੀ ਉਦਾਹਰਣ ਹੈ। ਸਿਆਸੀ ਲੀਡਰਸ਼ਿਪ ਨੂੰ ਮੀਟਿੰਗਾਂ ਤੋਂ ਦੂਰ ਰੱਖਣ ਅਤੇ ਸ਼ਾਂਤੀ ਪਹਿਲ ਕਰਨ ਦੇ ਬਾਵਜੂਦ ਹਿੰਸਾ ਦਾ ਅੰਤ ਨਹੀਂ ਹੋਇਆ।

ਸਹਿਮਤੀ ਤੋਂ ਨਤੀਜੇ ਤੱਕ ਦੀ ਅਗਲੀ ਪ੍ਰੀਖਿਆ :

ਮਨੀਲਾ ਸੰਮੇਲਨ ਨੇ ਸਾਂਝੀਆਂ ਤਰਜੀਹਾਂ ਦੀ ਪੁਸ਼ਟੀ ਕੀਤੀ ਹੈ ਪਰ ਇਸ ਦੀ ਸਫਲਤਾ ਦਾ ਮੁਲਾਂਕਣ ਠੋਸ ਕਸੌਟੀਆਂ ’ਤੇ ਹੋਵੇਗਾ। ਨੌਂ ਪ੍ਰਸਤਾਵਾਂ ਅਤੇ ਆਫ਼ਤ ਪ੍ਰਬੰਧਨ ਸਬੰਧੀ ਸਹਿਮਤੀ ਲਈ ਲੋੜੀਂਦਾ ਵਿੱਤ, ਸਪੱਸ਼ਟ ਸਮਾਂ ਹੱਦ, ਜ਼ਿੰਮੇਵਾਰ ਸੰਸਥਾਵਾਂ ਅਤੇ ਸਮੀਖਿਆ ਜ਼ਰੂਰੀ ਹੋਵੇਗੀ। ਭਾਰਤ ਨੂੰ ਸੰਪਰਕ ਪ੍ਰਾਜੈਕਟਾਂ, ਨਿਵੇਸ਼ ਅਤੇ ਤਕਨੀਕੀ ਸਹਿਯੋਗ ਨੂੰ ਲਾਗੂ ਕਰਨ ’ਚ ਭਰੋਸੇਮੰਦ ਭਾਈਵਾਲ ਬਣਨਾ ਹੋਵੇਗਾ।

ਆਸੀਆਨ ਦੀ ਅਸਲ ਸ਼ਕਤੀ ਸੰਵਾਦ ਦੇ ਦਰਵਾਜ਼ੇ ਖੁੱਲ੍ਹੇ ਰੱਖਣ ’ਚ ਹੈ ਪਰ ਔਖੇ ਸਿਆਸੀ ਫ਼ੈਸਲਿਆਂ ਤੋਂ ਬਚਣਾ ਉਸ ਦੀ ਕਮਜ਼ੋਰੀ ਬਣ ਸਕਦੀ ਹੈ। ਭਾਰਤ ਨੂੰ ਇਸ ਅੰਤਰ ਨੂੰ ਵਿਹਾਰਕ ਪਹਿਲਕਦਮੀਆਂ ਨਾਲ ਘੱਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਿੰਦ-ਪ੍ਰਸ਼ਾਂਤ ’ਚ ਸਥਾਈ ਪ੍ਰਭਾਵ ਨਾ ਤਾਂ ਸਿਰਫ਼ ਰਣਨੀਤਕ ਐਲਾਨਾਂ ਨਾਲ ਬਣੇਗਾ ਅਤੇ ਨਾ ਹੀ ਸਿਖਰ ਸੰਮੇਲਨਾਂ ਦੀਆਂ ਤਸਵੀਰਾਂ ਨਾਲ। ਉਸ ਦੀ ਨੀਂਹ ਸਾਂਝੇ ਹਿੱਤਾਂ ਨੂੰ ਸਮਾਂਬੱਧ, ਮਾਪਣਯੋਗ ਅਤੇ ਜ਼ਮੀਨ ’ਤੇ ਦਿਖਾਈ ਦੇਣ ਵਾਲੇ ਨਤੀਜਿਆਂ ’ਚ ਬਦਲਣ ਨਾਲ ਪਵੇਗੀ।

- ਕੇ. ਐੱਸ. ਤੋਮਰ

  • India
  • ASEAN

ਸੋਨੀਆ ਗਾਂਧੀ ਦੀ ਸਵੈ-ਜੀਵਨੀ : ਘੱਟ-ਗਿਣਤੀਆਂ ਨਾਲ ਵਿਸ਼ੇਸ਼ ਅਕਸ ਬਣਾਉਣ ਦੀ ਕੋਸ਼ਿਸ਼

NEXT STORY

Stories You May Like

  • viksit bharat
    ਵਚਨਬੱਧਤਾਵਾਂ ਪੂਰੀਆਂ ਹੋਣ ਤਾਂ ਹੀ ਵਿਕਸਿਤ ਭਾਰਤ ਦਾ ਨਿਰਮਾਣ ਹੋਵੇਗਾ
  • sonia gandhi biography
    ਸੋਨੀਆ ਗਾਂਧੀ ਦੀ ਸਵੈ-ਜੀਵਨੀ : ਘੱਟ-ਗਿਣਤੀਆਂ ਨਾਲ ਵਿਸ਼ੇਸ਼ ਅਕਸ ਬਣਾਉਣ ਦੀ ਕੋਸ਼ਿਸ਼
  • pollution
    ਪ੍ਰਦੂਸ਼ਣ ਦੀ ਸਮੱਸਿਆ ਲਈ ਸਮੂਹਿਕ ਬੇਈਮਾਨੀ ਜ਼ਿੰਮੇਵਾਰ
  • deaths caused by accidents involving stray animals roaming on the roads
    ‘ਸੜਕਾਂ ’ਤੇ ਘੁੰਮਦੇ ਬੇਸਹਾਰਾ ਜਾਨਵਰ’ ਹਾਦਸਿਆਂ ਕਾਰਨ ਹੋ ਰਹੀਆਂ ਮੌਤਾਂ!
  • fact check
    ਕੂੜ ਪ੍ਰਚਾਰ ਦੇ ਦੌਰ ’ਚ ਤੱਥਾਂ ਦੀ ਪਛਾਣ ਜ਼ਰੂਰੀ
  • viksit bharat on steel
    ਮਹਿੰਗੇ ਸਟੀਲ ਦੀ ਨੀਂਹ ’ਤੇ ਕਿਵੇਂ ਖੜ੍ਹਾ ਹੋਵੇਗਾ ‘ਵਿਕਸਿਤ ਭਾਰਤ’
  • biography of sonia gandhi
    ਸੋਨੀਆ : ਕੁਝ ਪਰਦੇ ਉੱਠੇ ਪਰ ਭੇਤ ਅਜੇ ਬਰਕਰਾਰ
  • security personnel involved in treason
    ਦੇਸ਼ਧ੍ਰੋਹ ’ਚ ਸ਼ਾਮਲ ਕੁਝ ਸੁਰੱਖਿਆ ਮੁਲਾਜ਼ਮ!
  • bsp punjab president dr karimpuri injured on road accident
    ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਬਸਪਾ ਦੇ ਪੰਜਾਬ ਪ੍ਰਧਾਨ ਡਾ. ਕਰੀਮਪੁਰੀ
  • truck loaded with rice an accident on national highway jalandhar
    ਜਲੰਧਰ 'ਚ ਨੈਸ਼ਨਲ ਹਾਈਵੇਅ 'ਤੇ ਚੌਲਾਂ ਨਾਲ ਭਰਿਆ ਟਰੱਕ ਹੋਇਆ ਹਾਦਸੇ ਦਾ ਸ਼ਿਕਾਰ,...
  • long power cut in punjab
    ਪੰਜਾਬ 'ਚ ਅੱਜ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਕਈ ਘੰਟਿਆਂ ਤੱਕ...
  • strict orders issued for property deeds registered in punjab
    ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਜਾਰੀ ਹੋਏ ਸਖ਼ਤ ਹੁਕਮ
  • bjp started samarsta sankalp yatra from dera sachkhand ballan
    ਜਲੰਧਰ: ਡੇਰਾ ਸੱਚਖੰਡ ਬੱਲਾਂ ਤੋਂ ਭਾਜਪਾ ਨੇ 'ਸਮਰਸਤਾ ਸੰਕਲਪ ਯਾਤਰਾ' ਦੀ ਕੀਤੀ...
  • holiday announced for saturday orders issued jalandhar district administration
    ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ
  • kewal singh dhillon statement
    'ਸਮਰਸਤਾ ਸੰਕਲਪ ਯਾਤਰਾ' ਕੱਢੇ ਜਾਣ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ, ਜਾਣੋ...
  • bjp national president nitin nabin pays obeisance at dera sachkhand ballan
    ਡੇਰਾ ਸੱਚਖੰਡ ਬੱਲਾਂ ਨਤਮਸਤਕ ਹੋਏ ਭਾਜਪਾ ਪ੍ਰਧਾਨ ਨਿਤਿਨ ਨਬੀਨ, ਸ਼ੁਰੂ ਹੋਵੇਗੀ...
Trending
Ek Nazar
do not dismiss shortness of breath as a minor issue

ਸਾਹ ਚੜ੍ਹਨ ਨੂੰ ਨਾ ਸਮਝੋ ਆਮ ਸਮੱਸਿਆ, ਗੰਭੀਰ ਬੀਮਾਰੀ ਦਾ ਕਰਨਾ ਪੈ ਸਕਦਾ ਸਾਹਮਣਾ

video game grand theft auto 6

13 ਸਾਲਾਂ ਦੀ ਉਡੀਕ ਮਗਰੋਂ ‘ਜੀ.ਟੀ.ਏ. 6’ ਦੀ ਇਤਿਹਾਸਕ ਦਸਤਕ; AUS ਬਾਜ਼ਾਰ ’ਚ...

don t make the mistake of amitabh bachchan the legal requirements

ਕਿਤੇ ਤੁਸੀਂ ਨਾ ਕਰ ਲੈਣਾ ਅਮਿਤਾਭ ਬੱਚਨ ਵਾਲੀ ਗਲਤੀ, ਮਹਿੰਗੀਆਂ ਸਾਬਤ ਹੋ ਸਕਦੀਆਂ...

sunita s style changes amid reports of rift with govinda

ਗੋਵਿੰਦਾ ਨਾਲ ਅਣਬਣ ਦੀਆਂ ਖਬਰਾਂ ਵਿਚਾਲੇ ਸੁਨੀਤਾ ਦਾ ਬਦਲਿਆ ਅੰਦਾਜ਼, ਨਵੇਂ...

italy approved  law

ਇਟਲੀ ਨੇ ਯਹੂਦੀ ਵਿਰੋਧੀ ਭਾਵਨਾ ਨਾਲ ਨਜਿੱਠਣ ਸਬੰਧੀ ਦਿੱਤੀ ਕਾਨੂੰਨੀ ਪ੍ਰਵਾਨਗੀ

transgender soldiers

ਟਰਾਂਸਜੈਂਡਰ ਫੌਜੀਆਂ ਦੀ ਬਰਖਾਸਤਗੀ 'ਤੇ ਲੱਗੀ ਰੋਕ  ! ਅਮਰੀਕੀ ਅਦਾਲਤ ਦਾ ਵੱਡਾ...

sdf exemption

ਭੂਟਾਨ ਨੇ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਸੈਲਾਨੀਆਂ ਲਈ ਵਧਾ'ਤੀ SDF ਛੋਟ

manish goel breaks down after qazi touqeer triggers painful school memories

'ਬਿੱਗ ਬੌਸ' ਦੇ ਘਰ 'ਚ ਫੁੱਟ-ਫੁੱਟ ਰੋਏ ਮਨੀਸ਼, ਕਾਜ਼ੀ 'ਤੇ ਲਾਇਆ ਜਾਣਬੁੱਝ ਕੇ...

shikhar dhawan

40 ਸਾਲ ਦੀ ਉਮਰ 'ਚ ਦੂਜੀ ਵਾਰ ਪਿਤਾ ਬਣਨਗੇ ਸ਼ਿਖਰ ਧਵਨ ! ਪਤਨੀ ਸਾਹਮਣੇ ਆਖੀ ਦਿਲ...

major administrative reshuffle in improvement trusts

ਪੰਜਾਬ: ਨਗਰ ਸੁਧਾਰ ਟਰੱਸਟਾਂ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ ਅਧਿਕਾਰੀਆਂ ਦੇ...

waiting for ambulance

ਕੁਈਨਜ਼ਲੈਂਡ ’ਚ ਐਂਬੂਲੈਂਸ ਦੀ ਉਡੀਕ ਦੌਰਾਨ ਚਾਰ ਮਰੀਜ਼ਾਂ ਦੀ ਮੌਤ

israel  s parliament elected a new speaker

ਇਜ਼ਰਾਈਲ ਦੀ ਸੰਸਦ ਨੇ ਨੇਤਨਯਾਹੂ ਦੇ ਵਿਰੋਧੀਆਂ ਦੇ ਸਮਰਥਨ ਨਾਲ ਚੁਣਿਆ ਨਵਾਂ ਸਪੀਕਰ

famous actress becomes a mother for the third time at the age of 44

ਆਸਕਰ ਜੇਤੂ ਦਿੱਗਜ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! 44 ਸਾਲ ਦੀ ਉਮਰ 'ਚ...

ipl 2027 punjab kings release 6 players

IPL 2027 : ਪੰਜਾਬ ਕਿੰਗਜ਼ ਨੇ 6 ਖਿਡਾਰੀਆਂ ਨੂੰ ਕੀਤਾ ਰਿਲੀਜ਼, ਦੇਖੋ ਰਿਟੇਨ...

modi received biography

PM ਮੋਦੀ ਨੂੰ ਤੋਹਫ਼ੇ ਵਜੋਂ ਮਿਲੀ ਭਾਰਤੀ ਮੂਲ ਦੇ ਮਨੀਲਾ ਦੇ ਲੰਬੇ ਸਮੇਂ ਤੱਕ ਸੇਵਾ...

indians  turned towards europe and dubai

ਅਮਰੀਕਾ ਵਸਣ ਦੇ ਚਾਹਵਾਨ ਭਾਰਤੀਆਂ ਨੇ ਯੂਰਪ-ਦੁਬਈ ਵੱਲ ਕੀਤਾ ਰੁਖ਼

schools in italy

ਇਟਲੀ ਦੇ ਸਕੂਲਾਂ ਨੂੰ ਬੰਬ ਅਤੇ ਜ਼ਹਿਰ ਦੀਆਂ ਧਮਕੀਆਂ, ਨਵੇਂ ਸੁਰੱਖਿਆ...

grand theft auto 6

ਲਾਂਚ ਤੋਂ ਪਹਿਲਾਂ 11,000 ਕਰੋੜ ਦੀ ਕਮਾਈ! ਇਸ GAME ਨੇ ਤੋੜੇ ਸਾਰੇ ਰਿਕਾਰਡ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • security personnel involved in treason
      ਦੇਸ਼ਧ੍ਰੋਹ ’ਚ ਸ਼ਾਮਲ ਕੁਝ ਸੁਰੱਖਿਆ ਮੁਲਾਜ਼ਮ!
    • wife swapping
      ਸਮਾਜ ’ਚ ਆਪਣੇ ਪੈਰ ਪਸਾਰ ਰਿਹਾ ਹੈ ‘ਵਾਈਫ ਸਵੈਪਿੰਗ’
    • ai and population
      ‘ਘਟਦੀ ਆਬਾਦੀ’ ਤੇ ਏ. ਆਈ. ਦਾ ਡਰ
    • sonia gandhi
      ਸੋਨੀਆ ਗਾਂਧੀ ਨੇ ਆਪਣੇ ਜੀਵਨ ਅੰਦਰ ਇਕ ਖਿੜਕੀ ਖੋਲ੍ਹੀ ਹੈ
    • some government hospitals in india where rats and dogs rule
      ‘ਭਾਰਤ ਦੇ ਕੁਝ ਸਰਕਾਰੀ ਹਸਪਤਾਲ’ ਜਿੱਥੇ ਚੂਹਿਆਂ ਤੇ ਕੁੱਤਿਆਂ ਦਾ ਰਾਜ ਹੈ!
    • inner peace
      ਸਕੂਨ ਅੰਦਰ ਹੈ, ਉਸ ਨੂੰ ਘੜਨਾ ਨਹੀਂ ਬਸ ਬਾਹਰ ਲਿਆਉਣਾ ਹੈ
    • kartar singh sarabha news
      ਕਰਤਾਰ ਸਿੰਘ ਸਰਾਭਾ ਨੇ ਭਗਤ ਸਿੰਘ ਤੇ ਹੋਰ ਕ੍ਰਾਂਤੀਕਾਰੀਆਂ ਨੂੰ ਪ੍ਰੇਰਿਤ ਕੀਤਾ
    • punjab election will provide transformative leadership
      ਉਮੀਦ ਹੈ ਪੰਜਾਬ ਦਾ ਚੋਣ ਇੱਕ ਤਬਦੀਲੀਕਾਰੀ ਅਗਵਾਈ ਪ੍ਰਦਾਨ ਕਰੇਗਾ
    • we do not trust aadhaar
      ਸਾਨੂੰ ਆਧਾਰ ’ਤੇ ਭਰੋਸਾ ਨਹੀਂ ਹੈ...!
    • fireworks are not our cultural tradition
      ਆਤਿਸ਼ਬਾਜ਼ੀ ਸਾਡੀ ਸੱਭਿਆਚਾਰਕ ਰਵਾਇਤ ਨਹੀਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +