Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, NOV 19, 2026

    1:30:38 PM

  • scorpio car fell into a canal  6 people

    ਫੰਕਸ਼ਨ ਤੋਂ ਪਰਤਦੇ ਪਰਿਵਾਰ ਨਾਲ ਵਾਪਰਿਆ ਭਿਆਨਕ...

  • those who opened fire at a dairy in bathinda turned out to be soldiers

    ਬਠਿੰਡਾ 'ਚ ਡੇਅਰੀ 'ਤੇ ਗੋਲੀਆਂ ਚਲਾਉਣ ਵਾਲੇ ਨਿਕਲੇ...

  • instagram edit story without delete

    Instagram 'ਚ ਵੱਡੀ ਅਪਡੇਟ ; ਹੁਣ ਸਟੋਰੀ ਡਿਲੀਟ...

  • important news related to bikram majithia

    ਬਿਕਰਮ ਮਜੀਠੀਆ ਨਾਲ ਜੁੜੀ ਅਹਿਮ ਖ਼ਬਰ, ਵਿਦੇਸ਼ ਜਾਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਵਚਨਬੱਧਤਾਵਾਂ ਪੂਰੀਆਂ ਹੋਣ ਤਾਂ ਹੀ ਵਿਕਸਿਤ ਭਾਰਤ ਦਾ ਨਿਰਮਾਣ ਹੋਵੇਗਾ

BLOG News Punjabi(ਬਲਾਗ)

ਵਚਨਬੱਧਤਾਵਾਂ ਪੂਰੀਆਂ ਹੋਣ ਤਾਂ ਹੀ ਵਿਕਸਿਤ ਭਾਰਤ ਦਾ ਨਿਰਮਾਣ ਹੋਵੇਗਾ

  • Edited By Anmol Tagra,
  • Updated: 19 Nov, 2026 01:24 PM
Blog
viksit bharat
  • Share
    • Facebook
    • Tumblr
    • Linkedin
    • Twitter
  • Comment

ਇਕ ਅਜਿਹੀ ਜ਼ਿਲਾ ਅਧਿਕਾਰੀ ਦੀ ਕਲਪਨਾ ਕਰੋ, ਜੋ ਹਰ ਮਹੀਨੇ ਪੂਰਕ ਪੋਸ਼ਣ ਪ੍ਰੋਗਰਾਮ ਦੀ ਸਮੀਖਿਆ ਕਰਦੀ ਹੈ। ਇਹ ਸਮੀਖਿਆ ਆਮ ਤੌਰ ’ਤੇ ਕਿਸੇ ਕਾਨਫਰੰਸ ਰੂਮ ਵਿਚ ਹੁੰਦੀ ਹੈ, ਜਿੱਥੇ ਸਕ੍ਰੀਨ ’ਤੇ ਅੰਕੜੇ ਦਿਖਾਏ ਜਾਂਦੇ ਹਨ। ਹੁਣ ਕਲਪਨਾ ਕਰੋ ਕਿ ਉਹੀ ਅਧਿਕਾਰੀ ਹਰੇਕ ਸਮੀਖਿਆ ਤੋਂ ਪਹਿਲਾਂ ਸਭ ਤੋਂ ਮਾੜਾ ਪ੍ਰਦਰਸ਼ਨ ਕਰਨ ਵਾਲੇ ਤਿੰਨ ਬਲਾਕਾਂ ਵਿਚੋਂ ਹਰੇਕ ਦੇ ਇਕ ਆਂਗਣਵਾੜੀ ਕੇਂਦਰ ਦਾ ਦੌਰਾ ਕਰਨ ਦਾ ਫ਼ੈਸਲਾ ਕਰਦੀ ਹੈ। ਉੱਥੇ ਉਹ ਮਾਵਾਂ ਅਤੇ ਆਂਗਣਵਾੜੀ ਵਰਕਰਾਂ ਨਾਲ ਗੱਲਬਾਤ ਕਰਦੀ ਹੈ।

ਇਸ ਤਰ੍ਹਾਂ ਉਸ ਨੂੰ ਕਿਸੇ ਪੋਸ਼ਣ ਸਮੱਗਰੀ ਦਾ ਸਟਾਕ ਖ਼ਤਮ ਹੋਣ ਦੀ ਜਾਣਕਾਰੀ ਕਿਸੇ ਵੀ ਰਿਪੋਰਟ ਵਿਚ ਦਰਜ ਹੋਣ ਤੋਂ ਪਹਿਲਾਂ ਹੀ ਮਿਲ ਜਾਂਦੀ ਹੈ। ਨਾ ਤਾਂ ਕਿਸੇ ਨਿਯਮ ਵਿਚ ਬਦਲਾਅ ਹੋਇਆ ਹੈ ਅਤੇ ਨਾ ਹੀ ਕਿਸੇ ਨਵੀਂ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਫਿਰ ਵੀ, ਆਖਰੀ ਪੱਧਰ ’ਤੇ ਰਹਿਣ ਵਾਲੇ ਨਾਗਰਿਕ ਨੂੰ ਹੁਣ ਸਰਕਾਰ ਦਾ ਇਕ ਵੱਖਰਾ ਰੂਪ ਦੇਖਣ ਨੂੰ ਮਿਲਿਆ ਹੈ।

ਇਹੀ ਕਰਮਯੋਗੀ ਸੰਕਲਪ ਦੀ ਮੂਲ ਭਾਵਨਾ ਹੈ। ਇਹ ਉਹ ਦ੍ਰਿੜ੍ਹ ਸੰਕਲਪ ਹੈ, ਜਿਸ ਦੀ ਸ਼ੁਰੂਆਤ ਕੈਬਨਿਟ ਸਕੱਤਰ ਨੇ 17 ਨਵੰਬਰ ਨੂੰ ਭਾਰਤ ਮੰਡਪਮ ਵਿਖੇ ਕੀਤੀ। ਨੀਤੀ ਆਯੋਗ ਵੱਲੋਂ ‘ਮਿਸ਼ਨ ਵਜੋਂ ਅਗਵਾਈ’ ਵਿਸ਼ੇ ’ਤੇ ਆਯੋਜਿਤ ਰਾਸ਼ਟਰੀ ਵਰਕਸ਼ਾਪ ਦਾ ਇਹ ਸਮਾਪਤੀ ਸਮਾਗਮ ਸੀ। ਇਹ ਸੰਕਲਪ ਸਿਰਫ਼ ਇਕ ਵਾਕ ਦਾ ਹੈ—“ਮੈਂ ਜਿਨ੍ਹਾਂ ਨਾਗਰਿਕਾਂ ਦੀ ਸੇਵਾ ਕਰਦਾ/ਕਰਦੀ ਹਾਂ, ਉਨ੍ਹਾਂ ਦੇ ਭਲੇ ਲਈ ਆਪਣੇ ਅਧਿਕਾਰ ਖੇਤਰ ’ਚ ਆਪਣੀ ਅਗਵਾਈ ਦੀ ਵਿਧੀ ਵਿਚ ਇਕ ਬਦਲਾਅ ਲਿਆਉਣ ਦਾ ਸੰਕਲਪ ਲੈਂਦਾ/ਲੈਂਦੀ ਹਾਂ।”

ਹਰੇਕ ਅਧਿਕਾਰੀ ਉਸ ਸਥਿਤੀ ਦੀ ਪਛਾਣ ਕਰਦਾ ਹੈ, ਜਿਸ ਵਿਚ ਉਹ ਇਹ ਕਦਮ ਚੁੱਕੇਗਾ। ਇਸ ਤੋਂ ਬਾਅਦ ਉਹ ਵਿਕਸਿਤ ਕੀਤੇ ਜਾਣ ਵਾਲੇ ਅਗਵਾਈ ਦੇ ਗੁਣ ਦੀ ਚੋਣ ਕਰਦਾ ਹੈ, ਨਿਰਧਾਰਤ ਮਿਤੀ ਦੇ ਨਾਲ ਕਾਰਵਾਈ ਦਾ ਵੇਰਵਾ ਦਿੰਦਾ ਹੈ ਅਤੇ ਨਾਗਰਿਕਾਂ ਲਈ ਉਮੀਦ ਕੀਤੇ ਜਾਣ ਵਾਲੇ ਨਤੀਜੇ ਦਾ ਵਰਣਨ ਕਰਦਾ ਹੈ। ਇਸ ਵਚਨਬੱਧਤਾ ਨੂੰ ਆਈਗੌਟ ਪਲੇਟਫਾਰਮ ’ਤੇ ਦਰਜ ਕੀਤਾ ਜਾਂਦਾ ਹੈ। ਕਰਮਯੋਗੀ ਭਾਰਤ 30, 60 ਅਤੇ 90 ਦਿਨਾਂ ਬਾਅਦ ਇਸ ਦੀ ਪ੍ਰਗਤੀ ਦੀ ਸਮੀਖਿਆ ਕਰਦਾ ਹੈ।

ਇਸ ਸੰਕਲਪ ਦੇ ਸਭ ਤੋਂ ਮਹੱਤਵਪੂਰਨ ਸ਼ਬਦ ਹਨ—“ਮੇਰੇ ਅਧਿਕਾਰ ਖੇਤਰ ਦੇ ਅੰਦਰ”। ਬਹੁਤ ਸਾਰੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਾਰਥਕ ਬਦਲਾਅ ਲਈ ਨਵੇਂ ਹੁਕਮਾਂ, ਵਧੇਰੇ ਬਜਟ ਜਾਂ ਉੱਚ ਪੱਧਰ ਤੋਂ ਮਨਜ਼ੂਰੀ ਮਿਲਣ ਦੀ ਉਡੀਕ ਕਰਨੀ ਪੈਂਦੀ ਹੈ। ਵਰਕਸ਼ਾਪ ਵਿਚ ਉਨ੍ਹਾਂ ਨੂੰ ਇਹ ਫ਼ਰਕ ਸਮਝਣ ਲਈ ਕਿਹਾ ਗਿਆ ਕਿ ਕਿਹੜੀਆਂ ਤਬਦੀਲੀਆਂ ਲਈ ਦੂਜਿਆਂ ਦੇ ਅਧਿਕਾਰ ਜਾਂ ਮਨਜ਼ੂਰੀ ਦੀ ਲੋੜ ਹੁੰਦੀ ਹੈ ਅਤੇ ਕਿਹੜੇ ਬਦਲਾਅ ਅਜਿਹੇ ਹਨ, ਜਿਨ੍ਹਾਂ ਨੂੰ ਉਹ ਆਪਣੇ ਪੱਧਰ ’ਤੇ ਹੀ ਕਰ ਸਕਦੇ ਹਨ। ਬਹੁਤੇ ਅਧਿਕਾਰੀਆਂ ਨੇ ਦੇਖਿਆ ਕਿ ਦੂਜੀ ਸ਼੍ਰੇਣੀ ਵਿਚ ਆਉਣ ਵਾਲੇ ਕੰਮਾਂ ਦੀ ਸੂਚੀ ਉਨ੍ਹਾਂ ਦੀ ਉਮੀਦ ਨਾਲੋਂ ਕਿਤੇ ਵੱਧ ਲੰਬੀ ਸੀ। ਇਸ ਦ੍ਰਿਸ਼ਟੀਕੋਣ ਅਨੁਸਾਰ, ਅਗਵਾਈ ਕੋਈ ਅਹੁਦਾ ਨਹੀਂ, ਸਗੋਂ ਇਕ ਕਾਰਜ-ਪ੍ਰਣਾਲੀ ਹੈ। ਇਸ ਦੀ ਵਰਤੋਂ ਕਿਸੇ ਮੰਤਰਾਲੇ ਦੇ ਸਕੱਤਰ ਤੋਂ ਲੈ ਕੇ ਕਿਸੇ ਖਾਹਿਸ਼ੀ ਬਲਾਕ ਵਿਚ ਤਾਇਨਾਤ ਇਕ ਨੌਜਵਾਨ ਖੇਤਰੀ ਅਧਿਕਾਰੀ ਤੱਕ, ਕੋਈ ਵੀ ਕਰ ਸਕਦਾ ਹੈ।

‘ਮਿਸ਼ਨ ਵਜੋਂ ਅਗਵਾਈ’ ਵਿਸ਼ੇ ’ਤੇ ਆਯੋਜਿਤ ਰਾਸ਼ਟਰੀ ਵਰਕਸ਼ਾਪ, ਪ੍ਰਧਾਨ ਮੰਤਰੀ ਦੇ ਜਨਤਕ ਜੀਵਨ ਵਿਚ ਅਗਵਾਈ ਦੇ 25 ਸਾਲ ਪੂਰੇ ਹੋਣ ਦੇ ਮੌਕੇ ’ਤੇ ਆਯੋਜਿਤ ਕੀਤੀਆਂ ਜਾ ਰਹੀਆਂ ਪੰਜ ਰਾਸ਼ਟਰੀ ਵਰਕਸ਼ਾਪਾਂ ਦੀ ਲੜੀ ਵਿਚ ਪਹਿਲੀ ਵਰਕਸ਼ਾਪ ਸੀ। ਇਸ ਵਿਚ ਅਗਵਾਈ ਦਾ ਅਧਿਐਨ ਕੁਝ ਨਿਰਾਕਾਰ ਗੁਣਾਂ ਦੇ ਸਮੂਹ ਵਜੋਂ ਨਹੀਂ, ਸਗੋਂ ਫ਼ੈਸਲੇ ਲੈਣ ਦੀ ਪ੍ਰਕਿਰਿਆ ਦੇ ਸੰਦਰਭ ਵਿਚ ਕੀਤਾ ਗਿਆ। ਭਾਗੀਦਾਰਾਂ ਦੇ ਸਾਹਮਣੇ ਚਾਰ ਪ੍ਰਮੁੱਖ ਘਟਨਾਵਾਂ ਦੀਆਂ ਉਦਾਹਰਣਾਂ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਵਿਚ 2001 ਦੇ ਭੂਚਾਲ ਤੋਂ ਬਾਅਦ ਕੱਛ ਦਾ ਮੁੜ ਨਿਰਮਾਣ, ਕੋਵਿਡ-19 ਨਾਲ ਨਜਿੱਠਣ ਲਈ ਚੁੱਕੇ ਗਏ ਕਦਮ, ਲਖਪਤੀ ਦੀਦੀ ਪਹਿਲਕਦਮੀ ਅਤੇ ਪੁਲਾੜ ਅਰਥਵਿਵਸਥਾ ਨੂੰ ਨਿੱਜੀ ਖੇਤਰ ਲਈ ਖੋਲ੍ਹਣਾ ਸ਼ਾਮਲ ਸਨ।

ਇਨ੍ਹਾਂ ਪਹਿਲਕਦਮੀਆਂ ਨਾਲ ਸਿੱਧੇ ਤੌਰ ’ਤੇ ਜੁੜੇ ਅਧਿਕਾਰੀਆਂ ਨੇ ਆਪਣੇ ਪ੍ਰਤੱਖ ਤਜਰਬੇ ਸਾਂਝੇ ਕੀਤੇ। ਇਸ ਤੋਂ ਬਾਅਦ ਭਾਗੀਦਾਰਾਂ ਨੇ ਇਸ ਗੱਲ ਦਾ ਵਿਸ਼ਲੇਸ਼ਣ ਕੀਤਾ ਕਿ ਵੱਖ-ਵੱਖ ਤਰਜੀਹਾਂ ਅਤੇ ਚੁਣੌਤੀਆਂ ਨੂੰ ਧਿਆਨ ਵਿਚ ਰੱਖਦਿਆਂ ਹਰੇਕ ਫ਼ੈਸਲਾ ਕਿਵੇਂ ਲਿਆ ਗਿਆ। ਉਨ੍ਹਾਂ ਨੇ ਇਸ ਗੱਲ ’ਤੇ ਵੀ ਧਿਆਨ ਦਿੱਤਾ ਕਿ ਇਨ੍ਹਾਂ ਫ਼ੈਸਲਿਆਂ ਦੀ ਸਮੀਖਿਆ ਕਿਸ ਤਰ੍ਹਾਂ ਕੀਤੀ ਗਈ ਅਤੇ ਦ੍ਰਿਸ਼ਟੀਕੋਣ ਵਿਚ ਬਦਲਾਅ ਦੀ ਲੋੜ ਪੈਣ ’ਤੇ ਕਿਹੜੇ ਬੁਨਿਆਦੀ ਤੱਤ ਸਥਿਰ ਰਹੇ।

ਇਸ ਤੋਂ ਇਕ ਸਾਂਝਾ ਰੁਝਾਨ ਉੱਭਰ ਕੇ ਸਾਹਮਣੇ ਆਇਆ। ਪ੍ਰਧਾਨ ਮੰਤਰੀ ਨੇ ਖ਼ੁਦ ਨੂੰ ਪ੍ਰਧਾਨ ਸੇਵਕ, ਭਾਵ ਲੋਕਾਂ ਦਾ ਪਹਿਲਾ ਸੇਵਕ ਦੱਸਿਆ ਹੈ। ਇਹ ਆਤਮ-ਬੋਧ, ਸੇਵਾ ਭਾਵਨਾ ਨੂੰ ਜਨਤਕ ਅਹੁਦੇ ਦੇ ਕੇਂਦਰ ਵਿਚ ਸਥਾਨ ਪ੍ਰਦਾਨ ਕਰਦਾ ਹੈ। ਸੁਭਾਵਿਕ ਹੀ ਹੈ ਕਿ ਹੁਣ ਉਨ੍ਹਾਂ ਦੇ ਦਫ਼ਤਰ ਨੂੰ 'ਸੇਵਾ ਤੀਰਥ' ਕਿਹਾ ਜਾਂਦਾ ਹੈ ਅਤੇ ਉੱਥੇ 'ਨਾਗਰਿਕ ਦੇਵੋ ਭਵ' ਦੇ ਮਾਰਗਦਰਸ਼ਕ ਵਿਚਾਰ ਨੂੰ ਅਪਣਾਇਆ ਗਿਆ ਹੈ, ਜਿਸ ਦਾ ਅਰਥ ਹੈ ਕਿ ਨਾਗਰਿਕ ਨੂੰ ਦੇਵਤਾ ਵਾਂਗ ਮੰਨ ਕੇ ਉਸ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਪਿਛਲੇ 25 ਸਾਲਾਂ ਦੇ ਤਜਰਬਿਆਂ ਤੋਂ ਵਰਕਸ਼ਾਪ ਵਿਚ ਅਗਵਾਈ ਦੇ ਜਿਨ੍ਹਾਂ ਗੁਣਾਂ ਦੀ ਪਛਾਣ ਕੀਤੀ ਗਈ, ਉਨ੍ਹਾਂ ਵਿਚ ਧਿਆਨ ਨਾਲ ਸੁਣਨਾ, ਬਰਾਬਰੀ, ਹਮਦਰਦੀ, ਇਮਾਨਦਾਰੀ ਅਤੇ ਔਖੇ ਫ਼ੈਸਲੇ ਲੈਣ ਵਿਚ ਨਿਡਰਤਾ ਸ਼ਾਮਲ ਹਨ।

ਇਨ੍ਹਾਂ ਵਿਚੋਂ ਕੋਈ ਵੀ ਗੁਣ ਸਿਰਫ਼ ਉੱਚ ਅਹੁਦਿਆਂ ’ਤੇ ਬਿਰਾਜਮਾਨ ਵਿਅਕਤੀਆਂ ਤੱਕ ਸੀਮਤ ਨਹੀਂ ਹੈ। ਹਰੇਕ ਲੋਕ ਸੇਵਕ ਇਨ੍ਹਾਂ ਗੁਣਾਂ ਨੂੰ ਆਪਣੇ ਵਿਹਾਰ ਵਿਚ ਅਪਣਾ ਸਕਦਾ ਹੈ, ਬਸ਼ਰਤੇ ਉਹ ਆਪਣੀ ਭੂਮਿਕਾ ਨੂੰ ਸਿਰਫ਼ ਇਕ ਕਰੀਅਰ ਨਹੀਂ, ਸਗੋਂ ਇਕ ਮਿਸ਼ਨ ਵਜੋਂ ਦੇਖੇ। ਇਹੀ ਮਿਸ਼ਨ ਕਰਮਯੋਗੀ ਦਾ ਵਿਆਪਕ ਮਨੋਰਥ ਵੀ ਹੈ। ਸਾਲ 2020 ਵਿਚ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਦਾ ਟੀਚਾ ਲੋਕ ਸੇਵਾ ਨੂੰ ਨਿਯਮ-ਆਧਾਰਿਤ ਕਾਰਜਪ੍ਰਣਾਲੀ ਤੋਂ ਭੂਮਿਕਾ-ਆਧਾਰਿਤ ਕਾਰਜਪ੍ਰਣਾਲੀ ਵੱਲ ਲਿਜਾਣਾ ਹੈ।

ਨਿਯਮ-ਆਧਾਰਿਤ ਵਿਵਸਥਾ ਵਿਚ ਇਹ ਦੇਖਿਆ ਜਾਂਦਾ ਹੈ ਕਿ ਨਿਰਧਾਰਤ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਹੈ ਜਾਂ ਨਹੀਂ। ਇਸ ਦੇ ਉਲਟ, ਭੂਮਿਕਾ-ਆਧਾਰਿਤ ਵਿਵਸਥਾ ਵਿਚ ਇਹ ਦੇਖਿਆ ਜਾਂਦਾ ਹੈ ਕਿ ਕਿਸੇ ਅਹੁਦੇ ਦਾ ਮੰਤਵ ਨਾਗਰਿਕਾਂ ਲਈ ਕੀ ਹਾਸਲ ਕਰਨਾ ਹੈ ਅਤੇ ਉਸ ਮੰਤਵ ਦੀ ਪੂਰਤੀ ਲਈ ਉਸ ਅਹੁਦੇ ’ਤੇ ਕੰਮ ਕਰਨ ਵਾਲੇ ਵਿਅਕਤੀ ਵਿਚ ਕਿਹੜੀਆਂ ਯੋਗਤਾਵਾਂ ਹੋਣੀਆਂ ਲਾਜ਼ਮੀ ਹਨ। ਆਈਗੌਟ ਪਲੇਟਫਾਰਮ ਨੇ ਹਰੇਕ ਸਰਕਾਰੀ ਕਰਮਚਾਰੀ ਲਈ, ਭਾਵੇਂ ਉਹ ਕਿਸੇ ਵੀ ਪੱਧਰ ਜਾਂ ਕਿਸੇ ਵੀ ਸਥਾਨ ’ਤੇ ਤਾਇਨਾਤ ਹੋਵੇ, ਸਿੱਖਣ ਦੀ ਸਹੂਲਤ ਉਪਲਬਧ ਕਰਵਾਈ ਹੈ। ਵਿਹਾਰਕ, ਕਾਰਜਾਤਮਕ ਅਤੇ ਖੇਤਰ-ਵਿਸ਼ੇਸ਼ ਯੋਗਤਾਵਾਂ ਦੇ ਢਾਂਚੇ ਨੇ ਇਸ ਸਿੱਖਣ ਦੀ ਪ੍ਰਕਿਰਿਆ ਨੂੰ ਇਕ ਸਪੱਸ਼ਟ ਦਿਸ਼ਾ ਪ੍ਰਦਾਨ ਕੀਤੀ ਹੈ।

ਕਰਮਯੋਗੀ ਸੰਕਲਪ ਇਸ ਦਿਸ਼ਾ ਵਿਚ ਅਗਲਾ ਕਦਮ ਹੈ। ਇਹ ਸਿੱਖਣ ਦੀ ਪ੍ਰਕਿਰਿਆ ਨੂੰ ਵਿਹਾਰਕ ਕਾਰਵਾਈ ਵਿਚ ਬਦਲਦਾ ਹੈ। ਸਮਰੱਥਾ ਦਾ ਅੰਤਿਮ ਮੁਲਾਂਕਣ ਅਧਿਕਾਰੀ ਵੱਲੋਂ ਪੂਰੇ ਕੀਤੇ ਗਏ ਸਿਖਲਾਈ ਪਾਠਕ੍ਰਮਾਂ ਦੇ ਆਧਾਰ ’ਤੇ ਨਹੀਂ ਕੀਤਾ ਜਾਂਦਾ, ਸਗੋਂ ਇਸ ਆਧਾਰ ’ਤੇ ਕੀਤਾ ਜਾਂਦਾ ਹੈ ਕਿ ਉਸ ਦੇ ਕੰਮ ਕਰਨ ਦੇ ਢੰਗ ਵਿਚ ਅਜਿਹਾ ਕੀ ਬਦਲਾਅ ਆਇਆ ਹੈ, ਜਿਸ ਨੂੰ ਨਾਗਰਿਕ ਖ਼ੁਦ ਮਹਿਸੂਸ ਕਰ ਸਕੇ। ਅਜਿਹੀ ਵਚਨਬੱਧਤਾ, ਜਿਸ ਵਿਚ ਇਕ ਤੈਅ ਮਿਤੀ, ਉਮੀਦ ਮੁਤਾਬਕ ਨਤੀਜਾ ਅਤੇ ਪ੍ਰਗਤੀ ਦੀ ਸਮੀਖਿਆ ਜਾਂ ਅਗਲੀ ਕਾਰਵਾਈ ਸ਼ਾਮਲ ਹੋਵੇ, ਦਾ ਮੁਲਾਂਕਣ ਕੀਤਾ ਜਾ ਸਕਦਾ ਹੈ। ਇਹ ਅਧਿਕਾਰੀ ਨੂੰ ਇਕ ਪੇਸ਼ੇਵਰ ਵਜੋਂ ਸਨਮਾਨ ਦਿੰਦੀ ਹੈ, ਜੋ ਆਪਣੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਦੇ ਅੰਦਰ ਸਭ ਤੋਂ ਮਹੱਤਵਪੂਰਨ ਬਦਲਾਅ ਦੀ ਪਛਾਣ ਖ਼ੁਦ ਕਰ ਸਕਦਾ ਹੈ।

ਵਰਕਸ਼ਾਪ ਦੀ ਰੂਪ-ਰੇਖਾ ਨੇ ਵੀ ਇਸੇ ਵਿਸ਼ਵਾਸ ਨੂੰ ਦਰਸਾਇਆ ਹੈ। ਇਸ ਵਿਚ ਅਧਿਕਾਰੀਆਂ ਨੇ ਵਿਦਿਆਰਥੀਆਂ, ਵਿਦਵਾਨਾਂ ਅਤੇ ਰਾਸ਼ਟਰੀ ਪ੍ਰੋਗਰਾਮਾਂ ਦੇ ਭਾਈਚਾਰਕ ਭਾਈਵਾਲਾਂ ਨਾਲ ਇਕੋ ਮੇਜ਼ ’ਤੇ ਬੈਠ ਕੇ ਵਿਚਾਰ-ਵਟਾਂਦਰਾ ਕੀਤਾ। ਨਾਗਰਿਕਾਂ ਨੇ ਉਨ੍ਹਾਂ ਲੋਕਾਂ ਦਾ ਦ੍ਰਿਸ਼ਟੀਕੋਣ ਪੇਸ਼ ਕੀਤਾ, ਜੋ ਪ੍ਰਸ਼ਾਸਨਿਕ ਫ਼ੈਸਲਿਆਂ ਦੇ ਨਤੀਜਿਆਂ ਤੋਂ ਸਿੱਧੇ ਤੌਰ ’ਤੇ ਪ੍ਰਭਾਵਿਤ ਹੁੰਦੇ ਹਨ। ਇਸ ਤੋਂ ਬਾਅਦ ਹਰੇਕ ਸਮੂਹ ਨੇ ਆਪਣੇ ਕਿਸੇ ਇਕ ਮੈਂਬਰ ਦੀ ਮੌਜੂਦਾ ਤਾਇਨਾਤੀ ਨਾਲ ਜੁੜੀ ਕਿਸੇ ਮੌਜੂਦਾ ਚੁਣੌਤੀ ਦੀ ਚੋਣ ਕੀਤੀ। ਸਮੂਹ ਨੇ ਇਸ ਦੇ ਹੱਲ ਲਈ ਇਕ ਕਾਰਜ ਯੋਜਨਾ ਤਿਆਰ ਕੀਤੀ, ਜਿਸ ਵਿਚ ਇਕ ਵਿਸ਼ੇਸ਼ ਕਾਰਵਾਈ, ਉਸ ਲਈ ਜਵਾਬਦੇਹ ਅਧਿਕਾਰੀ, ਸਮੀਖਿਆ ਦੀ ਤੈਅ ਸਮਾਂ-ਸਾਰਣੀ ਅਤੇ ਉਸ ਦੇ ਪ੍ਰਭਾਵ ਨੂੰ ਮਾਪਣ ਦਾ ਇਕ ਮਿਆਰ ਸ਼ਾਮਲ ਸੀ। ਇਹੀ ਨਾਗਰਿਕ-ਕੇਂਦਰਿਤ ਸੁਸ਼ਾਸਨ ਦਾ ਸਰੂਪ ਹੈ, ਜਦੋਂ ਇਹ ਸਿਰਫ਼ ਸੰਕਲਪ ਅਤੇ ਇਰਾਦੇ ਤੱਕ ਸੀਮਤ ਨਾ ਰਹਿ ਕੇ ਇਕ ਸਹੀ ਕਾਰਜਪ੍ਰਣਾਲੀ ਦਾ ਰੂਪ ਧਾਰਨ ਕਰ ਲੈਂਦਾ ਹੈ।

ਸਾਲ 2047 ਤੱਕ 'ਵਿਕਸਿਤ ਭਾਰਤ' ਦਾ ਨਿਰਮਾਣ ਸਿਰਫ਼ ਨੀਤੀਆਂ ਦੇ ਬਲ ’ਤੇ ਨਹੀਂ ਹੋਵੇਗਾ। ਇਸ ਦਾ ਨਿਰਮਾਣ ਬਲਾਕਾਂ, ਜ਼ਿਲਿਆਂ, ਰਾਜਾਂ ਅਤੇ ਮੰਤਰਾਲਿਆਂ ਵਿਚ ਲੋਕ ਸੇਵਕਾਂ ਵੱਲੋਂ ਹਰ ਰੋਜ਼ ਲਏ ਜਾਣ ਵਾਲੇ ਫ਼ੈਸਲਿਆਂ ਰਾਹੀਂ ਹੋਵੇਗਾ। ਇਨ੍ਹਾਂ ਵਿਚੋਂ ਹਰੇਕ ਫ਼ੈਸਲਾ ਜਾਂ ਤਾਂ ਸ਼ਾਸਨ ਵਿਵਸਥਾ ਨੂੰ ਨਾਗਰਿਕਾਂ ਦੇ ਹੋਰ ਨੇੜੇ ਲਿਆਉਂਦਾ ਹੈ ਜਾਂ ਫਿਰ ਨਾਗਰਿਕਾਂ ਨੂੰ ਉਡੀਕ ਕਰਨ ਲਈ ਛੱਡ ਦਿੰਦਾ ਹੈ।

17 ਨਵੰਬਰ ਨੂੰ ਭਾਰਤ ਮੰਡਪਮ ਵਿਖੇ ਇਕੱਠੇ ਹੋਏ ਭਾਗੀਦਾਰਾਂ ਨੇ ਇਹ ਸੰਕਲਪ ਲਿਆ। ਇਹ ਸੰਕਲਪ ਉਨ੍ਹਾਂ ਨੇ ਇਕੱਲਿਆਂ ਨਹੀਂ ਲਿਆ। ਕਰਮਯੋਗੀ ਭਾਰਤ ਪਲੇਟਫਾਰਮ ਰਾਹੀਂ ਦੇਸ਼ ਭਰ ਦੇ ਇਕ ਲੱਖ ਤੋਂ ਵੱਧ ਲੋਕ ਸੇਵਕਾਂ ਨੇ ਉਨ੍ਹਾਂ ਦੇ ਨਾਲ ਇਹ ਸੰਕਲਪ ਲਿਆ। ਹਰੇਕ ਲੋਕ ਸੇਵਕ ਨੇ ਇਕ ਬਦਲਾਅ ਲਿਆਉਣ ਦਾ ਵਾਅਦਾ ਕੀਤਾ ਹੈ। ਜਦੋਂ ਹਜ਼ਾਰਾਂ ਲੋਕ ਸੇਵਕ ਆਪਣੇ-ਆਪਣੇ ਪੱਧਰ ’ਤੇ ਇਕ-ਇਕ ਵਾਅਦਾ ਪੂਰਾ ਕਰਦੇ ਹਨ, ਤਾਂ ਪੂਰਾ ਰਾਸ਼ਟਰ ਅੱਗੇ ਵਧਦਾ ਹੈ। ਸੇਵਾ ਦਾ ਸੰਕਲਪ ਲੈਣ ਵਾਲੇ ਲੋਕਾਂ ਵੱਲੋਂ ਆਪਣੀਆਂ ਵਚਨਬੱਧਤਾਵਾਂ ਨੂੰ ਇਕ-ਇਕ ਕਰਕੇ ਪੂਰਾ ਕਰਨ ਨਾਲ ਹੀ ਵਿਕਸਿਤ ਭਾਰਤ ਦਾ ਨਿਰਮਾਣ ਹੋਵੇਗਾ।

- ਡਾ. ਆਰ. ਬਾਲਾਸੁਬਰਾਮਣੀਅਮ

(ਲੇਖਕ: ਨੀਤੀ ਆਯੋਗ ਦੇ ਮੈਂਬਰ ਅਤੇ ਸਮਰੱਥਾ ਵਿਕਾਸ ਕਮਿਸ਼ਨ, ਭਾਰਤ ਸਰਕਾਰ ਦੇ ਸਾਬਕਾ ਮੈਂਬਰ ਹਨ)

  • Viksit Bharat
  • PM MODI

ਭਾਰਤ-ਆਸੀਆਨ ਰਿਸ਼ਤੇ : ਸਾਂਝੇ ਹਿੱਤਾਂ ਰਾਹੀਂ ਰਣਨੀਤਕ ਸਿੱਟਿਆਂ ਵੱਲ

NEXT STORY

Stories You May Like

  • india asean relations
    ਭਾਰਤ-ਆਸੀਆਨ ਰਿਸ਼ਤੇ : ਸਾਂਝੇ ਹਿੱਤਾਂ ਰਾਹੀਂ ਰਣਨੀਤਕ ਸਿੱਟਿਆਂ ਵੱਲ
  • sonia gandhi biography
    ਸੋਨੀਆ ਗਾਂਧੀ ਦੀ ਸਵੈ-ਜੀਵਨੀ : ਘੱਟ-ਗਿਣਤੀਆਂ ਨਾਲ ਵਿਸ਼ੇਸ਼ ਅਕਸ ਬਣਾਉਣ ਦੀ ਕੋਸ਼ਿਸ਼
  • pollution
    ਪ੍ਰਦੂਸ਼ਣ ਦੀ ਸਮੱਸਿਆ ਲਈ ਸਮੂਹਿਕ ਬੇਈਮਾਨੀ ਜ਼ਿੰਮੇਵਾਰ
  • deaths caused by accidents involving stray animals roaming on the roads
    ‘ਸੜਕਾਂ ’ਤੇ ਘੁੰਮਦੇ ਬੇਸਹਾਰਾ ਜਾਨਵਰ’ ਹਾਦਸਿਆਂ ਕਾਰਨ ਹੋ ਰਹੀਆਂ ਮੌਤਾਂ!
  • fact check
    ਕੂੜ ਪ੍ਰਚਾਰ ਦੇ ਦੌਰ ’ਚ ਤੱਥਾਂ ਦੀ ਪਛਾਣ ਜ਼ਰੂਰੀ
  • viksit bharat on steel
    ਮਹਿੰਗੇ ਸਟੀਲ ਦੀ ਨੀਂਹ ’ਤੇ ਕਿਵੇਂ ਖੜ੍ਹਾ ਹੋਵੇਗਾ ‘ਵਿਕਸਿਤ ਭਾਰਤ’
  • biography of sonia gandhi
    ਸੋਨੀਆ : ਕੁਝ ਪਰਦੇ ਉੱਠੇ ਪਰ ਭੇਤ ਅਜੇ ਬਰਕਰਾਰ
  • security personnel involved in treason
    ਦੇਸ਼ਧ੍ਰੋਹ ’ਚ ਸ਼ਾਮਲ ਕੁਝ ਸੁਰੱਖਿਆ ਮੁਲਾਜ਼ਮ!
  • bsp punjab president dr karimpuri injured on road accident
    ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਬਸਪਾ ਦੇ ਪੰਜਾਬ ਪ੍ਰਧਾਨ ਡਾ. ਕਰੀਮਪੁਰੀ
  • truck loaded with rice an accident on national highway jalandhar
    ਜਲੰਧਰ 'ਚ ਨੈਸ਼ਨਲ ਹਾਈਵੇਅ 'ਤੇ ਚੌਲਾਂ ਨਾਲ ਭਰਿਆ ਟਰੱਕ ਹੋਇਆ ਹਾਦਸੇ ਦਾ ਸ਼ਿਕਾਰ,...
  • long power cut in punjab
    ਪੰਜਾਬ 'ਚ ਅੱਜ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਕਈ ਘੰਟਿਆਂ ਤੱਕ...
  • strict orders issued for property deeds registered in punjab
    ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਜਾਰੀ ਹੋਏ ਸਖ਼ਤ ਹੁਕਮ
  • bjp started samarsta sankalp yatra from dera sachkhand ballan
    ਜਲੰਧਰ: ਡੇਰਾ ਸੱਚਖੰਡ ਬੱਲਾਂ ਤੋਂ ਭਾਜਪਾ ਨੇ 'ਸਮਰਸਤਾ ਸੰਕਲਪ ਯਾਤਰਾ' ਦੀ ਕੀਤੀ...
  • holiday announced for saturday orders issued jalandhar district administration
    ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ
  • kewal singh dhillon statement
    'ਸਮਰਸਤਾ ਸੰਕਲਪ ਯਾਤਰਾ' ਕੱਢੇ ਜਾਣ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ, ਜਾਣੋ...
  • bjp national president nitin nabin pays obeisance at dera sachkhand ballan
    ਡੇਰਾ ਸੱਚਖੰਡ ਬੱਲਾਂ ਨਤਮਸਤਕ ਹੋਏ ਭਾਜਪਾ ਪ੍ਰਧਾਨ ਨਿਤਿਨ ਨਬੀਨ, ਸ਼ੁਰੂ ਹੋਵੇਗੀ...
Trending
Ek Nazar
do not dismiss shortness of breath as a minor issue

ਸਾਹ ਚੜ੍ਹਨ ਨੂੰ ਨਾ ਸਮਝੋ ਆਮ ਸਮੱਸਿਆ, ਗੰਭੀਰ ਬੀਮਾਰੀ ਦਾ ਕਰਨਾ ਪੈ ਸਕਦਾ ਸਾਹਮਣਾ

video game grand theft auto 6

13 ਸਾਲਾਂ ਦੀ ਉਡੀਕ ਮਗਰੋਂ ‘ਜੀ.ਟੀ.ਏ. 6’ ਦੀ ਇਤਿਹਾਸਕ ਦਸਤਕ; AUS ਬਾਜ਼ਾਰ ’ਚ...

don t make the mistake of amitabh bachchan the legal requirements

ਕਿਤੇ ਤੁਸੀਂ ਨਾ ਕਰ ਲੈਣਾ ਅਮਿਤਾਭ ਬੱਚਨ ਵਾਲੀ ਗਲਤੀ, ਮਹਿੰਗੀਆਂ ਸਾਬਤ ਹੋ ਸਕਦੀਆਂ...

sunita s style changes amid reports of rift with govinda

ਗੋਵਿੰਦਾ ਨਾਲ ਅਣਬਣ ਦੀਆਂ ਖਬਰਾਂ ਵਿਚਾਲੇ ਸੁਨੀਤਾ ਦਾ ਬਦਲਿਆ ਅੰਦਾਜ਼, ਨਵੇਂ...

italy approved  law

ਇਟਲੀ ਨੇ ਯਹੂਦੀ ਵਿਰੋਧੀ ਭਾਵਨਾ ਨਾਲ ਨਜਿੱਠਣ ਸਬੰਧੀ ਦਿੱਤੀ ਕਾਨੂੰਨੀ ਪ੍ਰਵਾਨਗੀ

transgender soldiers

ਟਰਾਂਸਜੈਂਡਰ ਫੌਜੀਆਂ ਦੀ ਬਰਖਾਸਤਗੀ 'ਤੇ ਲੱਗੀ ਰੋਕ  ! ਅਮਰੀਕੀ ਅਦਾਲਤ ਦਾ ਵੱਡਾ...

sdf exemption

ਭੂਟਾਨ ਨੇ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਸੈਲਾਨੀਆਂ ਲਈ ਵਧਾ'ਤੀ SDF ਛੋਟ

manish goel breaks down after qazi touqeer triggers painful school memories

'ਬਿੱਗ ਬੌਸ' ਦੇ ਘਰ 'ਚ ਫੁੱਟ-ਫੁੱਟ ਰੋਏ ਮਨੀਸ਼, ਕਾਜ਼ੀ 'ਤੇ ਲਾਇਆ ਜਾਣਬੁੱਝ ਕੇ...

shikhar dhawan

40 ਸਾਲ ਦੀ ਉਮਰ 'ਚ ਦੂਜੀ ਵਾਰ ਪਿਤਾ ਬਣਨਗੇ ਸ਼ਿਖਰ ਧਵਨ ! ਪਤਨੀ ਸਾਹਮਣੇ ਆਖੀ ਦਿਲ...

major administrative reshuffle in improvement trusts

ਪੰਜਾਬ: ਨਗਰ ਸੁਧਾਰ ਟਰੱਸਟਾਂ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ ਅਧਿਕਾਰੀਆਂ ਦੇ...

waiting for ambulance

ਕੁਈਨਜ਼ਲੈਂਡ ’ਚ ਐਂਬੂਲੈਂਸ ਦੀ ਉਡੀਕ ਦੌਰਾਨ ਚਾਰ ਮਰੀਜ਼ਾਂ ਦੀ ਮੌਤ

israel  s parliament elected a new speaker

ਇਜ਼ਰਾਈਲ ਦੀ ਸੰਸਦ ਨੇ ਨੇਤਨਯਾਹੂ ਦੇ ਵਿਰੋਧੀਆਂ ਦੇ ਸਮਰਥਨ ਨਾਲ ਚੁਣਿਆ ਨਵਾਂ ਸਪੀਕਰ

famous actress becomes a mother for the third time at the age of 44

ਆਸਕਰ ਜੇਤੂ ਦਿੱਗਜ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! 44 ਸਾਲ ਦੀ ਉਮਰ 'ਚ...

ipl 2027 punjab kings release 6 players

IPL 2027 : ਪੰਜਾਬ ਕਿੰਗਜ਼ ਨੇ 6 ਖਿਡਾਰੀਆਂ ਨੂੰ ਕੀਤਾ ਰਿਲੀਜ਼, ਦੇਖੋ ਰਿਟੇਨ...

modi received biography

PM ਮੋਦੀ ਨੂੰ ਤੋਹਫ਼ੇ ਵਜੋਂ ਮਿਲੀ ਭਾਰਤੀ ਮੂਲ ਦੇ ਮਨੀਲਾ ਦੇ ਲੰਬੇ ਸਮੇਂ ਤੱਕ ਸੇਵਾ...

indians  turned towards europe and dubai

ਅਮਰੀਕਾ ਵਸਣ ਦੇ ਚਾਹਵਾਨ ਭਾਰਤੀਆਂ ਨੇ ਯੂਰਪ-ਦੁਬਈ ਵੱਲ ਕੀਤਾ ਰੁਖ਼

schools in italy

ਇਟਲੀ ਦੇ ਸਕੂਲਾਂ ਨੂੰ ਬੰਬ ਅਤੇ ਜ਼ਹਿਰ ਦੀਆਂ ਧਮਕੀਆਂ, ਨਵੇਂ ਸੁਰੱਖਿਆ...

grand theft auto 6

ਲਾਂਚ ਤੋਂ ਪਹਿਲਾਂ 11,000 ਕਰੋੜ ਦੀ ਕਮਾਈ! ਇਸ GAME ਨੇ ਤੋੜੇ ਸਾਰੇ ਰਿਕਾਰਡ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • security personnel involved in treason
      ਦੇਸ਼ਧ੍ਰੋਹ ’ਚ ਸ਼ਾਮਲ ਕੁਝ ਸੁਰੱਖਿਆ ਮੁਲਾਜ਼ਮ!
    • wife swapping
      ਸਮਾਜ ’ਚ ਆਪਣੇ ਪੈਰ ਪਸਾਰ ਰਿਹਾ ਹੈ ‘ਵਾਈਫ ਸਵੈਪਿੰਗ’
    • ai and population
      ‘ਘਟਦੀ ਆਬਾਦੀ’ ਤੇ ਏ. ਆਈ. ਦਾ ਡਰ
    • sonia gandhi
      ਸੋਨੀਆ ਗਾਂਧੀ ਨੇ ਆਪਣੇ ਜੀਵਨ ਅੰਦਰ ਇਕ ਖਿੜਕੀ ਖੋਲ੍ਹੀ ਹੈ
    • some government hospitals in india where rats and dogs rule
      ‘ਭਾਰਤ ਦੇ ਕੁਝ ਸਰਕਾਰੀ ਹਸਪਤਾਲ’ ਜਿੱਥੇ ਚੂਹਿਆਂ ਤੇ ਕੁੱਤਿਆਂ ਦਾ ਰਾਜ ਹੈ!
    • inner peace
      ਸਕੂਨ ਅੰਦਰ ਹੈ, ਉਸ ਨੂੰ ਘੜਨਾ ਨਹੀਂ ਬਸ ਬਾਹਰ ਲਿਆਉਣਾ ਹੈ
    • kartar singh sarabha news
      ਕਰਤਾਰ ਸਿੰਘ ਸਰਾਭਾ ਨੇ ਭਗਤ ਸਿੰਘ ਤੇ ਹੋਰ ਕ੍ਰਾਂਤੀਕਾਰੀਆਂ ਨੂੰ ਪ੍ਰੇਰਿਤ ਕੀਤਾ
    • punjab election will provide transformative leadership
      ਉਮੀਦ ਹੈ ਪੰਜਾਬ ਦਾ ਚੋਣ ਇੱਕ ਤਬਦੀਲੀਕਾਰੀ ਅਗਵਾਈ ਪ੍ਰਦਾਨ ਕਰੇਗਾ
    • we do not trust aadhaar
      ਸਾਨੂੰ ਆਧਾਰ ’ਤੇ ਭਰੋਸਾ ਨਹੀਂ ਹੈ...!
    • fireworks are not our cultural tradition
      ਆਤਿਸ਼ਬਾਜ਼ੀ ਸਾਡੀ ਸੱਭਿਆਚਾਰਕ ਰਵਾਇਤ ਨਹੀਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +