Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 01, 2026

    9:48:34 AM

  • amit shah to gift projects worth crores to chandigarh residents

    ਚੰਡੀਗੜ੍ਹ ਵਾਸੀਆਂ ਨੂੰ ਅਮਿਤ ਸ਼ਾਹ ਦੇਣਗੇ ਕਰੋੜਾਂ ਦੇ...

  • us revokes record visas

    3 ਲੱਖ ਤੋਂ ਵਧੇਰੇ ਲੋਕਾਂ ਦਾ ਅਮਰੀਕਾ ਵਸਣ ਦਾ ਸੁਪਨਾ...

  • big incident

    ਪੰਜਾਬ 'ਚ ਨੈਸ਼ਨਲ ਹਾਈਵੇ 'ਤੇ ਭਿਆਨਕ ਹਾਦਸਾ !...

  • teachers suspended

    ਸਕੂਲ 'ਚ ਕੁੜੀ ਦੀ ਕੁੱਟਮਾਰ ਦੇ ਮਾਮਲੇ 'ਚ 2 ਅਧਿਆਪਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਜੋ ਅਮਰੀਕਾ ’ਚ ਹੋਇਆ ਉਹ ਭਾਰਤ ’ਚ ਕਿਉਂ ਨਹੀਂ ਹੋਵੇਗਾ

BLOG News Punjabi(ਬਲਾਗ)

ਜੋ ਅਮਰੀਕਾ ’ਚ ਹੋਇਆ ਉਹ ਭਾਰਤ ’ਚ ਕਿਉਂ ਨਹੀਂ ਹੋਵੇਗਾ

  • Updated: 08 Jan, 2021 02:57 AM
Blog
what happened in the us will not happen in india
  • Share
    • Facebook
    • Tumblr
    • Linkedin
    • Twitter
  • Comment

ਆਸ਼ੂਤੋਸ਼

ਆਖਿਰ ਅਮਰੀਕਾ ’ਚ ਉਹ ਹੋ ਹੀ ਗਿਆ, ਜਿਸ ਦਾ ਖਦਸ਼ਾ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਿਹੜੀਆਂ ਸ਼ਕਤੀਆਂ ਦੀ ਪ੍ਰਤੀਨਿਧਤਾ ਕਰ ਰਹੇ ਸਨ, ਉਨ੍ਹਾਂ ਸ਼ਕਤੀਆਂ ਨੇ ਆਪਣਾ ਅਸਲੀ, ਜ਼ਾਲਮ ਅਤੇ ਭਿਆਨਕ ਚਿਹਰਾ ਦਿਖਾ ਦਿੱਤਾ। ਟਰੰਪ ਸਮਰਥਕਾਂ ਨੇ ਅਮਰੀਕੀ ਕਾਂਗਰਸ ’ਤੇ ਹੀ ਹਮਲਾ ਕਰ ਦਿੱਤਾ। ਇਹ ਉਦੋਂ ਹੋਇਆ ਜਦੋਂ ਸੰਸਦ ਜਿਹੜੀ ਕਿ ਜੋਅ ਬਾਈਡੇਨ ਦੇ ਰਾਸ਼ਟਰਪਤੀ ਹੋਣ ਦੀ ਲੋੜੀਂਦੀ ਰਸਮ ਪੂਰੀ ਕਰਨ ਲਈ ਬੈਠੀ ਸੀ। ਖ਼ਬਰ ਲਿਖੇ ਜਾਣ ਤਕ 4 ਲੋਕਾਂ ਦੀ ਮੌਤ ਹੋ ਚੁੱਕੀ ਸੀ, ਸੈਂਕੜੇ ਜ਼ਖ਼ਮੀ ਸਨ। ਲਗਭਗ 100 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ ਅਤੇ ਅਮਰੀਕਾ ’ਚ ਇਸ ਬਾਰੇ ਚਰਚਾ ਚੱਲ ਰਹੀ ਹੈ ਕਿ ਟਰੰਪ ਨੂੰ ਉਸ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਮਹਾਦੋਸ਼ ਲਗਾ ਕੇ ਹਟਾ ਦਿੱਤਾ ਜਾਵੇ।

ਅਮਰੀਕਾ ਦੇ ਇਤਿਹਾਸ ’ਚ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਸੀ। ਪਿਛਲੇ 200 ਸਾਲਾਂ ’ਚ ਹਾਰਨ ਵਾਲੇ ਨੇਤਾਵਾਂ ਨੇ ਇਤਰਾਜ਼ ਹਜ਼ਾਰਾਂ ਕੀਤੇ ਹੋਣ, ਅਦਾਲਤ ਦਾ ਦਰਵਾਜ਼ਾ ਖੜਕਾਇਆ ਹੋਵੇ ਪਰ ਕਦੀ ਅਜਿਹਾ ਨਹੀਂ ਹੋਇਆ ਕਿ ਕੁਰਸੀ ’ਤੇ ਬੈਠਾ ਰਾਸ਼ਟਰਪਤੀ ਚੋਣ ਪ੍ਰਕਿਰਿਆ ਨੂੰ ਲਗਾਤਾਰ ਡਿਸਕ੍ਰੈਡਿਟ ਕਰੇ ਅਤੇ ਇਹ ਮੰਨਣ ਲਈ ਤਿਆਰ ਨਾ ਹੋਵੇ ਕਿ ਉਹ ਹਾਰ ਗਿਆ ਹੈ ਅਤੇ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਆਪਣੇ ਸਮਰਥਕਾਂ ਨੂੰ ਸੰਸਦ ’ਤੇ ਹੀ ਹਮਲੇ ਲਈ ਉਕਸਾਵੇ। ਇਹ ਥੋੜ੍ਹਚਿਰਾ ਸੀ, ਜੋ ਹੋਇਆ ਉਹ ਸੋਚ ਤੋਂ ਪਰ੍ਹੇ ਹੈ। ਬਹੁਤ ਸਾਰੇ ਵਿਦਵਾਨਾਂ ਨੂੰ ਇਹ ਖਦਸ਼ਾ ਸੀ ਕਿ ਟਰੰਪ ਹਾਰਨ ਤੋਂ ਬਾਅਦ ਆਸਾਨੀ ਨਾਲ ਅਹੁਦਾ ਨਹੀਂ ਛੱਡਣਗੇ ਪਰ ਉਹ ਇਸ ਹੱਦ ਤਕ ਡਿੱਗ ਜਾਣਗੇ, ਇਸ ਦਾ ਖਦਸ਼ਾ ਉਨ੍ਹਾਂ ਦੇ ਦੁਸ਼ਮਣਾਂ ਨੂੰ ਵੀ ਨਹੀਂ ਸੀ।

ਅਮਰੀਕਾ ’ਚ ਇਹ ਚਿੰਤਾ ਪਿਛਲੇ 6 ਮਹੀਨਿਆਂ ਤੋਂ ਪ੍ਰਗਟਾਈ ਜਾ ਰਹੀ ਸੀ ਕਿ ਟਰੰਪ ਹਾਰਨ ਤੋਂ ਬਾਅਦ ਸ਼ਾਇਦ ਗੱਦੀ ਨਾ ਛੱਡੇ। ਖੁਦ ਟਰੰਪ ਨੇ ਇਸ ਗੱਲ ਦੇ ਸਾਫ ਸੰਕੇਤ ਦਿੱਤੇ ਸਨ ਕਿ ਉਹ ਹਾਰਨ ’ਤੇ ਆਸਾਨੀ ਨਾਲ ਨਵੇਂ ਰਾਸ਼ਟਰਪਤੀ ਲਈ ਥਾਂ ਖਾਲੀ ਨਹੀਂ ਕਰਨਗੇ। ਹਜ਼ਾਰਾਂ ਲੇਖ ਇਸ ਬਾਰੇ ਲਿਖੇ ਗਏ। ਕਈ ਵਿਦਵਾਨਾਂ ਨੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇਕਰ ਰਾਸ਼ਟਰਪਤੀ ਅਜਿਹਾ ਕਰਦੇ ਹਨ ਤਾਂ ਫਿਰ ਸੰਵਿਧਾਨ ’ਚ ਇਸ ਨਾਲ ਨਜਿੱਠਣ ਦਾ ਰਸਤਾ ਕੀ ਹੋ ਸਕਦਾ ਹੈ। ਕੀ ਫੌਜ ਨੂੰ ਸੱਦ ਕੇ ਉਨ੍ਹਾਂ ਨੂੰ ਜਬਰੀ ਹਾਊਸ ’ਚੋਂ ਕੱਢਣਾ ਪਵੇਗਾ? ਪਰ ਇਨ੍ਹਾਂ ਲੋਕਾਂ ਨੇ ਵੀ ਇਹ ਨਹੀਂ ਸਮਝਿਆ ਸੀ ਕਿ ਟਰੰਪ ਭੀੜ ਨੂੰ ਭੜਕਾ ਕੇ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਕੋਸ਼ਿਸ਼ ਕਰਨਗੇ। ਇਹ ਇਕ ਤਰ੍ਹਾਂ ਤਖਤਾ ਪਲਟਣ ਦੀ ਕੋਸ਼ਿਸ਼ ਸੀ। ਫਰਕ ਸਿਰਫ ਇੰਨਾ ਸੀ ਕਿ ਇਥੇ ਰਾਸ਼ਟਰਪਤੀ ਦੀ ਕੁਰਸੀ ’ਤੇ ਬੈਠਾ ਆਦਮੀ ਹੀ ਇਹ ਕੰਮ ਕਰ ਰਿਹਾ ਸੀ। ਆਮ ਤੌਰ ’ਤੇ ਤਖਤਾ ਪਲਟਣ ਦੀ ਕਾਰਵਾਈ ਸੱਤਾ ’ਤੇ ਬੈਠੇ ਵਿਅਕਤੀ ਦੇ ਵਿਰੁੱਧ ਹੁੰਦੀ ਹੈ।

ਸਭ ਤੋਂ ਪਹਿਲਾਂ ਤਾਂ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਟਰੰਪ ਵਰਗਾ ਆਦਮੀ ਅਮਰੀਕਾ ਦਾ ਰਾਸ਼ਟਰਪਤੀ ਕਿਵੇਂ ਬਣ ਜਾਂਦਾ ਹੈ? ਅਜਿਹਾ ਕਿਹੜਾ ਅਵਗੁਣ ਉਨ੍ਹਾਂ ’ਚ ਨਹੀਂ ਹੈ, ਜਿਸ ਦੀ ਨਿੰਦਾ ਨਹੀਂ ਕੀਤੀ ਜਾਣੀ ਚਾਹੀਦੀ, ਜਿਸ ਦੇ ਆਧਾਰ ’ਤੇ ਉਨ੍ਹਾਂ ਨੂੰ ਅਮਰੀਕਾ ਦੀ ਜਨਤਾ ਨੂੰ ਉਮੀਦਵਾਰ ਤਕ ਨਹੀਂ ਬਣਨ ਦੇਣਾ ਚਾਹੀਦਾ। ਟਰੰਪ ‘ਅਮਰੀਕਾ ਫਸਟ’ ਅਤੇ ‘ਅਮਰੀਕਾ ਨੂੰ ਫਿਰ ਮਹਾਨ ਬਣਾਉਣਾ ਹੈ’ ਦੇ ਨਾਅਰੇ ’ਤੇ ਆਏ ਸਨ ਪਰ ਉਹ ਖੁਦ ਇਕ ਲੋਫਰ ਤੋਂ ਵੱਧ ਕੁਝ ਨਹੀਂ ਹਨ। ਮੁਹੱਲੇ ਦੇ ਉਚੱਕੇ ਵਾਂਗ ਉਨ੍ਹਾਂ ’ਚ ਹਰ ਉਹ ਬੁਰੀ ਆਦਤ ਹੈ, ਜਿਸ ਨੂੰ ਕੋਈ ਵੀ ਸਮਾਜ ਨਾਪਸੰਦ ਨਹੀਂ ਕਰਦਾ ਜਾਂ ਕੋਈ ਸੱਭਿਅਕ ਵਿਅਕਤੀ ਅਜਿਹੇ ਆਦਮੀ ਨੂੰ ਆਪਣੇ ਘਰ ’ਚ ਵੜਨ ਨਹੀਂ ਦਿੰਦਾ।

ਇਹ ਟਰੰਪ ਹੀ ਸੀ, ਜਿਸ ਨੂੰ ਕੈਮਰੇ ’ਤੇ ਇਹ ਕਹਿੰਦਿਆਂ ਸੁਣਿਆ ਗਿਆ ਕਿ ਕਿਵੇਂ ਔਰਤਾਂ ਮਸ਼ਹੂਰ ਆਦਮੀ ਦੇ ਜਾਲ ’ਚ ਖੁਦ ਹੀ ਫਸ ਜਾਂਦੀਆਂ ਹਨ। ਇਹ ਉਹੀ ਆਦਮੀ ਹੈ, ਜਿਸ ਨੇ ਕਾਨੂੰਨ ਦੀਅਾਂ ਖਾਮੀਆਂ ਦਾ ਫਾਇਦਾ ਉਠਾ ਕੇ ਵੱਡੇ ਪੱਧਰ ’ਤੇ ਟੈਕਸ ਦੀ ਚੋਰੀ ਕੀਤੀ। ਇਹ ਉਹੀ ਟਰੰਪ ਹਨ, ਜਿਨ੍ਹਾਂ ਟੈਕਸ ਨਾ ਦੇਣਾ ਪਵੇ, ਇਸ ਲਈ ਕਈ ਵਾਰ ਖੁਦ ਨੂੰ ਦੀਵਾਲੀਆ ਐਲਾਨ ਕਰਵਾਇਆ। ਇਹ ਉਹੀ ਟਰੰਪ ਹਨ ਜਿਨ੍ਹਾਂ ਦੇ ਹਜ਼ਾਰਾਂ ਝੂਠਾਂ ਦੀ ਲੰਬੀ ਸੂਚੀ ‘ਨਿਊਯਾਰਕ ਟਾਈਮਜ਼’ ਅਤੇ ‘ਵਾਸ਼ਿੰਗਟਨ ਪੋਸਟ’ ਵਰਗੇ ਵੱਕਾਰੀ ਅਖਬਾਰਾਂ ਨੇ ਬਣਾਈ ਹੋਈ ਹੈ। ਇਹ ਉਹੀ ਟਰੰਪ ਹਨ, ਜੋ ਮੀਡੀਆ ਨੂੰ ਸ਼ਰੇਆਮ ‘ਫੇਕ ਨਿਊਜ਼’ ਕਹਿੰਦੇ ਰਹੇ। ਇਹ ਉਹੀ ਟਰੰਪ ਹਨ ਜੋ ਸ਼ਰੇਆਮ ਮੁਸਲਮਾਨਾਂ ਅਤੇ ਲੈਟਿਨ ਅਮਰੀਕੀ ਲੋਕਾਂ ਵਿਰੁੱਧ ਨਫਰਤ ਫੈਲਾਉਣ ਤੋਂ ਨਹੀਂ ਖੁੰਝਦੇ। ਇਹ ਉਹੀ ਟਰੰਪ ਹਨ, ਜੋ ਨਸਲਵਾਦੀ ਸੰਗਠਨਾਂ ਦੀ ਆਲੋਚਨਾ ਨਹੀਂ ਕਰਦੇ। ਇਹ ਉਹੀ ਟਰੰਪ ਹਨ, ਜਿਨ੍ਹਾਂ ਨੇ ਇਕ ਅਸ਼ਵੇਤ ਨਾਗਰਿਕ ਦੀ ਪੁਲਸ ਦੇ ਹੱਥੋਂ ਮੌਤ ਹੋ ਜਾਣ ’ਤੇ ਸੜਕਾਂ ’ਤੇ ਹੋ ਰਹੇ ਰੋਸ ਵਿਖਾਵੇ ਨੂੰ ਦਰੜਨ ਲਈ ਫੌਜ ਨੂੰ ਸੱਦਾ ਦਿੱਤਾ ਸੀ ਅਤੇ ‘ਬਲੈਕ ਲਾਈਵਜ਼ ਮੈਟਰ’ ਅੰਦੋਲਨ ਦਾ ਮਜ਼ਾਕ ਉਡਾਇਆ ਸੀ।

ਸਵਾਲ ਇਹ ਉੱਠਦਾ ਹੈ ਕਿ ਆਖਿਰ ਅਜਿਹਾ ਹੋਇਆ ਕਿਉਂ? ਹੁਣ ਤਕ ਅਮਰੀਕਾ ਦੇ ਲੋਕਤੰਤਰ ਦੀ ਦੁਨੀਆ ’ਚ ਮਿਸਾਲ ਦਿੱਤੀ ਜਾਂਦੀ ਸੀ। ਅਮਰੀਕਾ ਦੁਨੀਆ ਦੇ ਆਧੁਨਿਕ ਇਤਿਹਾਸ ਦਾ ਸਭ ਤੋਂ ਪੁਰਾਣਾ ਲੋਕਤੰਤਰ ਹੈ। 1776 ’ਚ ਅਮਰੀਕਾ ਦੇ 13 ਸੂਬਿਆਂ ਨੇ ਇਕੱਠਿਆਂ ਬ੍ਰਿਟੇਨ ਦੇ ਸ਼ਾਸਨ ਵਿਰੁੱਧ ਬਗਾਵਤ ਕੀਤੀ। ਲਗਭਗ 6 ਸਾਲ ਤਕ ਅਮਰੀਕਾ ਨੂੰ ਆਜ਼ਾਦੀ ਹਾਸਲ ਕਰਨ ਲਈ ਬ੍ਰਿਟੇਨ ਦੀ ਫੌਜ ਨਾਲ ਜੰਗ ਲੜਨੀ ਪਈ ਸੀ। ਜਾਰਜ ਵਾਸ਼ਿੰਗਟਨ ਨੇ ਇਸ ਅਮਰੀਕੀ ਫੌਜ ਦੀ ਅਗਵਾਈ ਕੀਤੀ ਸੀ ਅਤੇ ਉਹੀ ਪਹਿਲੇ ਰਾਸ਼ਟਰਪਤੀ ਵੀ ਬਣੇ। ਇਕ ਲਿਹਾਜ਼ ਨਾਲ ਅਮਰੀਕਾ ਨੂੰ ਇਕ ਆਧੁਨਿਕ ਸਮੇਂ ਦਾ ਪਹਿਲਾ ਰਿਪਬਲਿਕ ਵੀ ਕਹਿ ਸਕਦੇ ਹਾਂ। ਉਦੋਂ ਤੋਂ ਲੈ ਕੇ ਹੁਣ ਤਕ ਉਸ ਨੂੰ ਦੁਨੀਆ ਦੇ ਸਾਹਮਣੇ ਇਕ ਆਦਰਸ਼ ਵਾਂਗ ਪੇਸ਼ ਕੀਤਾ ਜਾਂਦਾ ਰਿਹਾ ਸੀ ਅਤੇ ਇਹ ਕਿਹਾ ਜਾਂਦਾ ਸੀ ਕਿ ਸਾਰੇ ਮਤਭੇਦਾਂ ਦੇ ਬਾਵਜੂਦ ਅਮਰੀਕਾ ’ਚ ਮਿਲ-ਬੈਠ ਕੇ ਆਪਸੀ ਮਤਭੇਦਾਂ ਨੂੰ ਹੱਲ ਕਰ ਲਿਆ ਜਾਂਦਾ ਹੈ ਪਰ ਟਰੰਪ ਨੇ ਇਸ ਕਹਾਵਤ ਨੂੰ ਚੂਰ-ਚੂਰ ਕਰ ਦਿੱਤਾ।

ਟਰੰਪ ਇਕੱਲਾ ਉਦਾਹਰਣ ਨਹੀਂ ਹੈ। ਦੁਨੀਆ ਦੇ ਦੂਸਰੇ ਦੇਸ਼ਾਂ ’ਚ ਵੀ ਇਸ ਤਰ੍ਹਾਂ ਦੇ ਲੋਕ ਰਾਸ਼ਟਰਮੁਖੀ ਦੀ ਕੁਰਸੀ ’ਤੇ ਬਿਰਾਜਮਾਨ ਹਨ। ਇਹ ਉਹ ਲੋਕ ਹਨ, ਜਿਹੜੇ ਲੋਕਤੰਤਰ ਰਾਹੀਂ ਸੱਤਾ ਦੀ ਚੋਟੀ ’ਤੇ ਪਹੁੰਚੇ। ਵਿਰੋਧੀਆਂ ਦੇ ਵਿਰੁੱਧ ਨਫਰਤ ਫੈਲਾਉਣੀ, ਲੋਕਾਂ ਨੂੰ ਭੜਕਾਉਣਾ ਅਜਿਹੇ ਲੋਕਾਂ ਦੀ ਰਾਜਨੀਤੀ ਦਾ ਮੂਲ ਹੈ। ‘ਸੀ. ਐੱਨ. ਐੱਨ. ਦੇ ਇਕ ਐਂਕਰ ਨੇ ਸਹੀ ਕਿਹਾ ਹੈ ਕਿ ਟਰੰਪ ਨੇ ਮਤਭੇਦ, ਜੋ ਲੋਕਤੰਤਰ ਦੀ ਮੂਲ ਆਤਮਾ ਹੈ, ਉਦ ਹੀ ਇਕ ਹਥਿਆਰ ਦੇ ਤੌਰ ’ਤੇ ਵਰਤੋਂ ਕੀਤੀ। ਵੱਖ ਵਿਚਾਰ ਜਾਂ ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਦੇਸ਼ ਦੇ ਦੁਸ਼ਮਣ ਵਾਂਗ ਪੇਸ਼ ਕੀਤਾ। ਅਜਿਹੇ ਲੋਕਾਂ ਵਿਰੁੱਧ ਹਿੰਸਾ ਅਤੇ ਨਫਰਤ ਦਾ ਵਾਤਾਵਰਣ ਬਣਾਇਆ, ਜਿਸ ਦਾ ਨਤੀਜਾ ਇਹ ਹੋਇਆ ਕਿ ਦੇਸ਼ ਦੇ ਇਕ ਤਬਕੇ ਨੇ ਇਹ ਮੰਨਣਾ ਸ਼ੁਰੂ ਕਰ ਦਿੱਤਾ ਕਿ ਟਰੰਪ ਇਕੱਲੇ ਆਗੂ ਹਨ, ਜਿਹੜੇ ਦੇਸ਼ ਦੇ ਹਿੱਤ ’ਚ ਕੰਮ ਕਰ ਰਹੇ ਹਨ ਅਤੇ ਇਸੇ ਲਈ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਨੂੰ ਸੱਤਾ ਤੋਂ ਹਟਾਉਣਾ ਚਾਹੁੰਦੇ ਹਨ। ਜਦੋਂ ਉਹ ਸਹੀ ਢੰਗ ਨਾਲ ਨਹੀਂ ਹਟਾ ਸਕੇ ਤਾਂ ਚੋਣਾਂ ’ਚ ਗੜਬੜ ਕਰ ਕੇ ਹਰਾ ਦਿੱਤਾ। ਇਹ ਮਾਨਸਿਕਤਾ ਕਿੰਨੀ ਖਤਰਨਾਕ ਹੈ, ਇਸ ਦਾ ਸਬੂਤ ਦੁਨੀਆ ਨੇ ਦੇਖ ਲਿਆ ਹੈ।

ਕੀ ਇਹ ਮਾਨਸਿਕਤਾ ਅੱਜ ਭਾਰਤ ’ਚ ਨਹੀਂ ਦੇਖੀ ਜਾ ਸਕਦੀ? ਕੀ ਇਹ ਸੱਚ ਨਹੀਂ ਕਿ ਸੋਸ਼ਲ ਮੀਡੀਆ ਅਤੇ ਟੀ. ਵੀ. ਦੇ ਰਾਹੀਂ ਵਿਰੋਧੀਆਂ ਅਤੇ ਘੱਟ ਗਿਣਤੀ ਤਬਕੇ ਵਿਰੁੱਧ ਨਫਰਤ ਅਤੇ ਹਿੰਸਾ ਦਾ ਮਾਹੌਲ ਬਣਾਇਆ ਜਾ ਰਿਹਾ ਹੈ? ਸ਼ਾਹੀਨ ਬਾਗ ਪ੍ਰੋਟੈਸਟ, ਕੋਰੋਨਾ ਦੇ ਸਮੇਂ ਤਬਲੀਗੀ ਜਮਾਤ ’ਤੇ ਹਮਲਾ ਅਤੇ ਹੁਣ ਕਿਸਾਨ ਅੰਦੋਲਨ ਨੂੰ ਖਾਲਿਸਤਾਨੀ ਦੱਸਣ ਦੀ ਕੋਸ਼ਿਸ਼, ਇਸ ਪਾਸੇ ਇਸ਼ਾਰਾ ਨਹੀਂ ਕਰਦੇ ਕਿ ਭਾਰਤ ’ਚ ਵੀ ਲਗਭਗ ਉਹੋ ਜਿਹੀ ਹੀ ਸਥਿਤੀ ਬਣਾ ਦਿੱਤੀ ਗਈ ਹੈ। ਸੱਤਾ ਨਾਲ ਸਬੰਧ ਨਾ ਰੱਖਣ ਵਾਲਿਆਂ ਨੂੰ ਦੇਸ਼ਧ੍ਰੋਹੀ ਦੱਸਣਾ, ਦੇਸ਼ ਦਾ ਦੁਸ਼ਮਣ ਕਹਿਣਾ, ਇਕ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹੈ। ਅਜਿਹੇ ’ਚ ਇਸ ਖਦਸ਼ੇ ਤੋਂ ਕਿਵੇਂ ਨਾਂਹ ਕੀਤੀ ਜਾ ਸਕਦੀ ਹੈ ਕਿ ਜੋ ਕੁਝ ਅਮਰੀਕਾ ’ਚ ਹੋਇਆ, ਦੇਰ-ਸਵੇਰ ਉਹ ਸਥਿਤੀ ਭਾਰਤ ’ਚ ਨਹੀਂ ਹੋਵੇਗੀ?

ਪਰ ਇਕ ਚੀਜ਼ ’ਤੇ ਹੋਰ ਗੌਰ ਕਰਨਾ ਚਾਹੀਦਾ ਹੈ ਕਿ ਆਖਿਰ ਸਮਾਜ ਨੂੰ ਕੀ ਹੋ ਗਿਆ ਹੈ ਕਿ ਉਹ ਅਜਿਹੇ ਨੇਤਾਵਾਂ ਦੀਆਂ ਗੱਲਾਂ ’ਤੇ ਭਰੋਸਾ ਕਰਨ ਲੱਗਾ ਹੈ, ਉਨ੍ਹਾਂ ਨੂੰ ਆਪਣਾ ਨੇਤਾ ਮੰਨ ਕੇ ਮਰਨ-ਮਰਾਉਣ ਤਕ ਉਤਾਰੂ ਹੋ ਜਾਂਦਾ ਹੈ? ਕੀ ਸਮਾਜ ਪੂਰੀ ਤਰ੍ਹਾਂ ਬਦਲ ਗਿਆ ਹੈ। ਕੀ ਜਨਤਾ ’ਤੇ ਪਾਗਲਪਨ ਸਵਾਰ ਹੋ ਗਿਆ ਹੈ? ਉਹ ਅਜਿਹੇ ਨੇਤਾਵਾਂ ’ਤੇ ਕਿਉਂ ਭਰੋਸਾ ਕਰਨ ਲੱਗੀ ਹੈ, ਜਿਨ੍ਹਾਂ ਨੂੰ ਉਹ ਆਪਣੇ ਘਰ ’ਚ ਮਹਿਮਾਨ ਵਜੋਂ ਸੱਦਣਾ ਪਸੰਦ ਨਾ ਕਰੇ? ਕੀ ਲਿਬਰਲ ਸਮਾਜ ਇਹ ਆਤਮ ਮੰਥਨ ਕਰਨ ਲਈ ਤਿਆਰ ਹੈ? ਟਰੰਪ ਅਤੇ ਉਨ੍ਹਾਂ ਵਰਗਿਆਂ ਦੀ ਨਿੰਦਾ ਕਰਨੀ ਤਾਂ ਸੌਖੀ ਪਰ ਸਵੈ-ਪੜਚੋਲ ਲਈ ਆਤਮ-ਮੰਥਨ ਕਰਨ ਨੂੰ ਕਿੰਨੇ ਰਾਜ਼ੀ ਹਨ? ਮੈਨੂੰ ਲੱਗਦਾ ਹੈ ਕਿ ਸਮੱਸਿਆ ਬੇਹੱਦ ਗੰਭੀਰ ਹੈ ਅਤੇ ਇਹ ਸਮਝਣਾ ਕਿ ਜੋ ਅਮਰੀਕਾ ’ਚ ਹੋੋਇਆ, ਉਹ ਇਕ ਅਪਵਾਦ ਹੈ, ਬੇਹੱਦ ਆਤਮਘਾਤੀ ਕਦਮ ਸਾਬਿਤ ਹੋਵੇਗਾ?

  • US happen
  • India
  • ਅਮਰੀਕਾ
  • ਭਾਰਤ

ਟਰੰਪ ਹੈ ਅਮਰੀਕੀ ਕਲੰਕ

NEXT STORY

Stories You May Like

  • why starlink has not yet got entry in india reason
    Elon Musk ਦੇ Starlink ਨੂੰ ਭਾਰਤ 'ਚ ਅਜੇ ਤੱਕ ਕਿਉਂ ਨਹੀਂ ਮਿਲੀ ਐਂਟਰੀ, ਜਾਣੋ ਵਜ੍ਹਾ
  • trade deal between india and us
    ਇਸ ਵਾਰ ਬਹੁਤ ਵੱਖਰਾ ਹੋਵੇਗਾ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਸਮਝੌਤਾ : ਟਰੰਪ
  • sensex jumps 570 points on hopes of india us trade deal
    ਭਾਰਤ-ਅਮਰੀਕਾ ਵਪਾਰ ਸੌਦੇ ਦੀਆਂ ਉਮੀਦਾਂ ਵਿਚਾਲੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਸੈਂਸੈਕਸ 570 ਅੰਕ ਉਛਲਿਆ
  • punjab traffic rules challans
    ਪੰਜਾਬ 'ਚ ਸਖ਼ਤ ਹੋਏ ਟ੍ਰੈਫਿਕ ਨਿਯਮ, ਮੌਕੇ 'ਤੇ ਨਹੀਂ ਹੋਵੇਗਾ ਚਲਾਨ, ਅਦਾਲਤ 'ਚ ਹੋਵੇਗਾ ਛੁਟਕਾਰਾ
  • indian student arrival in us drop
    ਭਾਰਤੀਆਂ ਦਾ ਅਮਰੀਕਾ ਤੋਂ ਹੋਇਆ ਮੋਹ ਭੰਗ ! ਅਗਸਤ 'ਚ 39 ਫੀਸਦੀ ਘਟੀਆਂ ਸਟੂਡੈਂਟ ਵੀਜ਼ਾ ਐਂਟਰੀਆਂ
  • benjamin netanyahu statement
    ਅਮਰੀਕਾ ਨੂੰ ਛੱਡ ਭਾਰਤ ਨਾਲ ਦੋਸਤੀ ਵਧਾਉਣ ਦੀ ਲੋੜ ! ਨੇਤਨਯਾਹੂ ਦੇ'ਤਾ ਵੱਡਾ ਬਿਆਨ
  • delhi police diljit dosanjh show manjit singh gk
    ਭਾਰਤ-ਪਾਕਿ ਮੈਚ ਲਈ ਸੁਰੱਖਿਆ ਮਿਲ ਸਕਦੀ ਹੈ ਤਾਂ ਦਿਲਜੀਤ ਦੇ ਸ਼ੋਅ ਲਈ ਕਿਉਂ ਨਹੀਂ? ਮਨਜੀਤ GK ਨੇ ਚੁੱਕੇ ਸਵਾਲ
  • anil sarin pc
    ਮੁੱਖ ਮੰਤਰੀ ਦੱਸਣ ਕਿ 3 ਘੰਟੇ ਲਈ ਏਅਰਪੋਰਟ ਉੱਤੇ ਕਿਉਂ ਰੁਕਣਾ ਪਿਆ ਤੇ ਕਿਉਂ ਹੋਇਆ ਜੁਰਮਾਨਾ: ਅਨਿਲ ਸਰੀਨ
  • special police drive in jalandhar schools and colleges
    ਜਲੰਧਰ ਦੇ ਸਕੂਲਾਂ ਤੇ ਕਾਲਜਾਂ ’ਚ ਪੁਲਸ ਦੀ ਵਿਸ਼ੇਸ਼ ਮੁਹਿੰਮ, ਸਨਿਫਰ ਡਾਗ ਸਕੁਐਡ...
  • police conducted a raid in the drug hotspot village of naharpur
    ਨਸ਼ੇ ਦੇ ਹਾਟਸਪਾਟ ਪਿੰਡ ਨਾਹਰਪੁਰ ’ਚ ਥਾਣਾ ਮਕਸੂਦਾਂ ਦੀ ਪੁਲਸ ਨੇ ਕੀਤੀ...
  • woman who attempted suicide says    father in law forcibly
    ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਔਰਤ ਬੋਲੀ- 'ਸਹੁਰੇ ਨੇ ਜਬਰੀ ਪਿਆਈ ਸੀ ਜ਼ਹਿਰੀਲੀ...
  • punjab weather raining imd
    ਪੰਜਾਬ ਦੇ ਮੌਸਮ ਦੀ 5 ਨਵੰਬਰ ਤੱਕ ਤਾਜ਼ਾ ਅਪਡੇਟ ਜਾਰੀ! ਜਾਣੋ ਕਿਹੋ-ਜਿਹਾ ਰਹੇਗਾ...
  • lpu phagwara violence rumor closure report high court
    LPU ਮਾਮਲੇ 'ਚ ਨਵੀਂ ਅਪਡੇਟ! ਪੁਲਸ ਜਾਂਚ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ
  • sunil jakhar raises questions regarding the agrarian crisis
    ਕਿਸਾਨੀ ਸੰਕਟ, ਨਸ਼ਿਆਂ ਅਤੇ ਬੈਂਕਾਂ ਦੀ ਬਦਹਾਲੀ 'ਤੇ ਸੁਨੀਲ ਜਾਖੜ ਨੇ ਚੁੱਕੇ ਸਵਾਲ
  • allegation of objectionable post against sant niranjan das
    ਸੰਤ ਨਿਰੰਜਨ ਦਾਸ ਖ਼ਿਲਾਫ਼ ਇਤਰਾਜ਼ਯੋਗ ਪੋਸਟ ਦਾ ਦੋਸ਼, ਜਲੰਧਰ 'ਚ ਥਾਣੇ ਬਾਹਰ...
  • boy caught with a packet of drugs in jalandhar
    ਜਲੰਧਰ 'ਚ ਨਸ਼ੇ ਦੀ ਪੁੜੀ ਸਣੇ ਰੰਗੇ ਹੱਥੀ ਨੌਜਵਾਨ ਫੜਿਆ! ਪੁਲਸ ਦੀ ਕਾਰਗੁਜ਼ਾਰੀ...
Trending
Ek Nazar
veteran director who gave bollywood many superhit films passes away

ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦੇਣ ਵਾਲੇ ਦਿੱਗਜ ਨਿਰਦੇਸ਼ਕ ਦਾ ਦਿਹਾਂਤ,...

salman khan blasts scout on bigg boss  weekend ka vaar

"ਤੁਹਾਡੇ ਤੋਂ ਘਟੀਆ ਆਦਮੀ ਕੋਈ ਨਹੀਂ": ਲਵ ਗਿੱਲ ਮਾਮਲੇ 'ਚ ਸਲਮਾਨ ਖਾਨ ਨੇ ਸਕਾਊਟ...

ind vs pak cricket

IND vs PAK: ਪਾਕਿਸਤਾਨ ਹੱਥੋਂ ਹਾਰੀ TEAM INDIA! ਕਪਤਾਨ ਪੰਡਯਾ ਨੂੰ ਇੱਕੋ ਓਵਰ...

arshdeep singh sets a world record in a losing match

ਹਾਰੇ ਮੈਚ 'ਚ ਅਰਸ਼ਦੀਪ ਸਿੰਘ ਨੇ ਬਣਾ 'ਤਾ World Record ! ਅਜਿਹਾ ਕਰਨ ਵਾਲੇ...

namesake candidate

ਮਥੁਰਾ ਦੀ ਹੇਮਾ ਮਾਲਿਨੀ ਵਾਂਗ ਅਲਾਸਕਾ 'ਚ ਵੀ ਉੱਤਰੇ ਇੱਕੋ ਨਾਂ ਦੇ ਉਮੀਦਵਾਰ ;...

veteran actress passes away

400 ਤੋਂ ਵਧੇਰੇ ਫਿਲਮਾਂ 'ਚ ਨਜ਼ਰ ਆ ਚੁੱਕੀ ਦਿੱਗਜ ਅਦਾਕਾਰਾ ਦਾ ਦਿਹਾਂਤ,...

punjabi woman in america

ਅਮਰੀਕਾ 'ਚ ਲਾਪਤਾ ਪੰਜਾਬਣ ਦੀ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ

vladimir putin statement

ਯੂਰਪ ਨਾਲ ਜੰਗ ਨਹੀਂ ਚਾਹੁੰਦਾ ਰੂਸ : ਪੁਤਿਨ

air pollution in pakistan

ਪਾਕਿਸਤਾਨ 'ਚ ਪ੍ਰਦੂਸ਼ਣ ਦਾ ਕਹਿਰ; ਔਸਤ ਉਮਰ 'ਚ 4 ਸਾਲ ਦੀ ਗਿਰਾਵਟ

us blacklists chinese companies

ਅਮਰੀਕਾ ਦਾ ਚੀਨ ਨੂੰ ਵੱਡਾ ਝਟਕਾ, ਤਿੰਨ ਵੱਡੀਆਂ ਕੰਪਨੀਆਂ ਕੀਤੀਆਂ 'ਬਲੈਕਲਿਸਟ'

parineeti chopra celebrates karwa chauth with raghav chadha at 35 000 feet

35,000 ਫੁੱਟ 'ਤੇ ਚੰਨ ਦਾ ਦੀਦਾਰ ! ਪਰੀਨੀਤੀ ਚੋਪੜਾ ਤੇ ਰਾਘਵ ਚੱਢਾ ਨੇ ਇੰਝ...

statue of mahatma gandhi installed

ਅਮਰੀਕਾ ਦੇ ਉੱਤਰੀ ਡਕੋਟਾ 'ਚ ਮਹਾਤਮਾ ਗਾਂਧੀ ਦਾ ਪਹਿਲਾ ਆਦਮਕਦ 'ਬੁੱਤ' ਸਥਾਪਤ...

punjabi actor  s father passes away

ਪੰਜਾਬੀ ਅਦਾਕਾਰ ਦਕਸ਼ ਅਜੀਤ ਸਿੰਘ ਦੇ ਘਰ ਪਸਰਿਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

aamir khan celebrates his 1st karwa chauth with 3rd wife gauri spratt

ਆਮਿਰ ਖਾਨ ਨੇ ਤੀਜੀ ਪਤਨੀ ਗੌਰੀ ਨਾਲ ਮਨਾਇਆ ਪਹਿਲਾ ਕਰਵਾ ਚੌਥ, ਦੋਹਾਂ ਨੇ ਇਸੇ ਸਾਲ...

helicopters collided

ਓਰੇਗਨ 'ਚ ਹਵਾ 'ਚ ਟਕਰਾਏ ਦੋ ਹੈਲੀਕਾਪਟਰ , ਮੁੱਖ ਹਾਈਵੇਅ ਬੰਦ

transgender actress shubhi sharma  s revelations cause a stir

'ਨਹੀਂ ਕਰਾਂਗੀ ਵਨ ਨਾਈਟ ਸਟੈਂਡ...'; ਟ੍ਰਾਂਸਜੈਂਡਰ ਅਦਾਕਾਰਾ ਸ਼ੁਭੀ ਸ਼ਰਮਾ ਦੇ...

uproar in parliament

ਅਰਮੀਨੀਆ ਦੀ ਸੰਸਦ 'ਚ ਭਾਰੀ ਹੰਗਾਮਾ, ਹੱਥੋਪਾਈ ਹੋ ਗਏ ਸੰਸਦ ਮੈਂਬਰ;  ਵੀਡੀਓ...

bus plunges into drain

ਪਾਕਿਸਤਾਨ:  ਨਾਲੇ 'ਚ ਡਿੱਗੀ ਬੱਸ ; 5 ਦੀ ਮੌਤ, 27 ਜ਼ਖ਼ਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • rahul gandhi s delhi march
      ਰਾਹੁਲ ਦਾ ‘ਦਿੱਲੀ ਮਾਰਚ’ ’ਚ ਸ਼ਾਮਲ ਹੋਣ ਦਾ ਸੱਦਾ
    • sardar patel
      ਸਰਦਾਰ ਪਟੇਲ ਦੀ ਵਿਰਾਸਤ ਅਤੇ ਰਾਸ਼ਟਰੀ ਏਕਤਾ ਦੀ ਸਮਕਾਲੀ ਚੁਣੌਤੀ
    • atrocities against minorities continue in pakistan
      ‘ਪਾਕਿਸਤਾਨ ’ਚ’ ਘੱਟ ਗਿਣਤੀਆਂ ’ਤੇ ਅੱਤਿਆਚਾਰ ਜਾਰੀ!
    • misdeeds of some police personnel are bringing bad name to department
      ‘ਕੁਝ ਪੁਲਸ ਮੁਲਾਜ਼ਮਾਂ ਦੀਆਂ ਕਰਤੂਤਾਂ ਕਰ ਰਹੀਆਂ’ ਵਿਭਾਗ ਨੂੰ ਬਦਨਾਮ!
    • br ambedkar jalandhar
      ਇਤਿਹਾਸ ਦਾ ਇਕ ਅੰਸ਼ : 1951 ’ਚ ਬਾਬਾ ਸਾਹਿਬ ਅੰਬੇਡਕਰ ਦੀ ਜਲੰਧਰ ਯਾਤਰਾ
    • imran khan pti
      ਖ਼ੈਬਰ ਪਖ਼ਤੂਨਖ਼ਵਾ ’ਚ ਇਮਰਾਨ ਖ਼ਾਨ ਦੀ ਪੀ. ਟੀ. ਆਈ. ਲਈ ਪ੍ਰੀਖਿਆ
    • whatsapp in the morning
      ਸਵੇਰ ਤੋਂ ਸ਼ੁਰੂ ਹੋ ਜਾਂਦਾ ਹੈ ਵਟਸਐਪ ਦਾ ਸਿਲਸਲਾ
    • judicial appointments
      ਜੁਡੀਸ਼ੀਅਲ ਨਿਯੁਕਤੀਆਂ ’ਚ ਪਾਰਦਰਸ਼ਤਾ ਦੀ ਲੋੜ
    • escape of prisoners from jail complexes
      ਜੇਲ ਕੰਪਲੈਕਸਾਂ ’ਚੋਂ ਕੈਦੀਆਂ ਦੀ ਫ਼ਰਾਰੀ ਅਧਿਕਾਰੀਆਂ ਦੀ ਲਾਪ੍ਰਵਾਹੀ ਜਾਂ...
    • bhutan happiness resides here
      ਭੂਟਾਨ: ਖੁਸ਼ੀਆਂ ਇੱਥੇ ਵਸਦੀਆਂ ਹਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +