Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 05, 2026

    3:00:14 AM

  • big news from jalandhar

    ਜਲੰਧਰ ਤੋਂ ਵੱਡੀ ਖਬਰ: ਐਕਸਾਈਜ਼ ਟੀਮ ਤੇ ਨਸ਼ਾ ਤਸਕਰ...

  • big regarding weather in punjab

    ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਨੇ...

  • several restrictions imposed in gurdaspur district

    ਗੁਰਦਸਾਪੁਰ ਵਾਸੀ ਦੇਣ ਧਿਆਨ, ਤੁਹਾਡੇ ਜ਼ਿਲ੍ਹੇ 'ਚ...

  • air india s gift to passengers

    ਏਅਰ ਇੰਡੀਆ ਦਾ ਯਾਤਰੀਆਂ ਨੂੰ ਤੋਹਫਾ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਗੱਲਬਾਤ ਦੇ 'ਨਾਕਾਮ ਹਸ਼ਰ' ’ਤੇ ਹੈਰਾਨੀ ਕਿਹੋ ਜਿਹੀ

BLOG News Punjabi(ਬਲਾਗ)

ਗੱਲਬਾਤ ਦੇ 'ਨਾਕਾਮ ਹਸ਼ਰ' ’ਤੇ ਹੈਰਾਨੀ ਕਿਹੋ ਜਿਹੀ

  • Edited By Rakesh,
  • Updated: 14 Apr, 2026 04:14 PM
Blog
what is the surprise at the   failed fate   of the talks
  • Share
    • Facebook
    • Tumblr
    • Linkedin
    • Twitter
  • Comment

ਈਰਾਨ-ਅਮਰੀਕਾ ਗੱਲਬਾਤ ਦੇ ਅਸਫਲ ਹੋਣ ’ਤੇ ਜੇਕਰ ਕਿਸੇ ਨੂੰ ਹੈਰਾਨੀ ਹੈ, ਤਾਂ ਉਸ ਦਾ ਅਰਥ ਇੰਨਾ ਹੀ ਹੈ ਕਿ ਅਜਿਹੇ ਲੋਕਾਂ ਨੇ ਸੱਚ ਦੇਖਿਆ ਨਹੀਂ ਜਾਂ ਦੇਖਦੇ ਹੋਏ ਅਣਦੇਖਿਆ ਕੀਤਾ। ਜੰਗਬੰਦੀ ਦੇ ਐਲਾਨ ਤੋਂ ਬਾਅਦ ਈਰਾਨ ਦੀ 10 ਨੁਕਾਤੀ ਮੰਗ ਪੱਤਰ ਦੇਖ ਲਓ। ਈਰਾਨ ਦੀ ਸ਼ਰਤ ਹੈ ਕਿ ਹੋਰਮੁਜ਼ ਸਟ੍ਰੇਟ ’ਤੇ ਕੰਟਰੋਲ ਅਤੇ ਰੈਗੂਲੇਸ਼ਨ ਉਸ ਦੇ ਹੱਥਾਂ ’ਚ ਰਹੇ, ਤਾਂ ਇਸ ਨੂੰ ਕੌਣ ਸਵੀਕਾਰ ਕਰ ਸਕਦਾ ਹੈ? ਉਹ ਚਾਹੁੰਦਾ ਹੈ ਕਿ ਹਮਲੇ ’ਚ ਹੋਏ ਨੁਕਸਾਨ ਦੀ ਪੂਰਤੀ ਹਮਲਾਵਰ ਭਾਵ ਅਮਰੀਕਾ-ਇਜ਼ਰਾਈਲ ਕਰਨ। ਉਸ ਨੂੰ ਆਪਣੀ ਪ੍ਰਮਾਣੂ ਸਮਰੱਥਾ ਵਿਕਸਿਤ ਕਰਨ ਦਾ ਅਧਿਕਾਰ, ਸੁਰੱਖਿਆ ਦੀ ਗਾਰੰਟੀ ਅਤੇ ਕਦੇ ਹਮਲਾ ਨਾ ਕਰਨ ਦਾ ਵਚਨ ਮਿਲੇ ਅਤੇ ਨਾਲ ਹੀ ਅਮਰੀਕਾ ਪੂਰੇ ਭਾਰਤ ਦੀ ਖਾੜੀ ਤੋਂ ਆਪਣਾ ਬੋਰੀਆ-ਬਿਸਤਰਾ ਗੋਲ ਕਰ ਲਵੇ। ਬਦਲੇ ’ਚ ਉਹ ਕੀ ਕਰੇਗਾ, ਇਸ ਦੀ ਕੋਈ ਚਰਚਾ ਨਹੀਂ।

ਹੈਰਾਨੀ ਦਾ ਵਿਸ਼ਾ ਹੈ ਕਿ ਇਨ੍ਹਾਂ ਸਭ ਨੂੰ ਦੇਖਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੱਲਬਾਤ ਲਈ ਹਰੀ ਝੰਡੀ ਦਿੱਤੀ ਅਤੇ ਆਪਣੇ ਪ੍ਰਤੀਨਿਧਾਂ ਨੂੰ ਭੇਜ ਦਿੱਤਾ। ਅਮਰੀਕਾ ਨੂੰ ਹਰ ਵਿਸ਼ੇ ’ਚ ਖਲਨਾਇਕ ਮੰਨਣ ਨਾਲ ਸਹੀ ਸਿੱਟਾ ਨਹੀਂ ਨਿਕਲ ਸਕਦਾ। ਉਨ੍ਹਾਂ ਦੀਆਂ 15 ਸ਼ਰਤਾਂ ਦੇਖੋ, ਈਰਾਨ ਇਜ਼ਰਾਈਲ ਨੂੰ ਮਾਨਤਾ ਦੇਵੇ ਅਤੇ ਯਹੂਦੀਆਂ ਦੇ ਅਧਿਕਾਰ ਨੂੰ ਸਵੀਕਾਰੇ (ਇਸ ਦਾ ਜ਼ਿਕਰ ਨਹੀਂ ਹੈ)। ਅਬ੍ਰਾਹਮਿਕ ਸਮਝੌਤਾ ਡੋਨਾਲਡ ਟਰੰਪ ਲਿਆਏ ਸਨ। ਉਨ੍ਹਾਂ ਨੇ ਖੁਦ ਆਪਣੀ ਅਰਬ ਯਾਤਰਾ ਦੌਰਾਨ ਸੀਰੀਆ ਨੂੰ ਕਿਹਾ ਕਿ ਤੁਸੀਂ ਅਬ੍ਰਾਹਮ ਸਮਝੌਤਾ ਸਵੀਕਾਰ ਕਰੋ। ਇਹ ਇਨ੍ਹਾਂ ਸ਼ਰਤਾਂ ’ਚ ਨਹੀਂ ਸੀ। ਤਾਂ ਇਸ ਦਾ ਅਰਥ ਕੀ ਹੈ?

ਇਸ ਦਾ ਅਰਥ ਕੀ ਹੋਇਆ ਕਿ ਡੋਨਾਲਡ ਟਰੰਪ ਪ੍ਰਸ਼ਾਸਨ ਮੰਨ ਰਿਹਾ ਸੀ ਕਿ ਈਰਾਨ ਨੂੰ ਸ਼ਾਂਤੀ ਦੇ ਰਾਹ ਲਿਆਉਣਾ ਹੈ ਤਾਂ ਇਕਦਮ ਇਹ ਗੱਲਾਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਈਰਾਨ ’ਚ ਜਦੋਂ ਤੱਕ ਇਸਲਾਮੀ ਕ੍ਰਾਂਤੀ ਤੋਂ ਪੈਦਾ ਹੋਈ ਸੱਤਾ ਹੈ, ਉਸ ਦੀ ਵਿਚਾਰਧਾਰਾ ਆਸਾਨੀ ਨਾਲ ਨਹੀਂ ਬਦਲ ਸਕਦੀ। ਸ਼ਾਇਦ ਇਹ ਸੋਚਿਆ ਗਿਆ ਹੋਵੇ ਕਿ ਹੌਲੀ-ਹੌਲੀ ਅਰਬ ਦੇ ਹੋਰ ਦੇਸ਼ਾਂ ਦੀ ਤਰ੍ਹਾਂ ਇਜ਼ਰਾਈਲ ਅਤੇ ਯਹੂਦੀਆਂ ਨੂੰ ਲੈ ਕੇ ਉਨ੍ਹਾਂ ਦੀ ਸੋਚ ਨੂੰ ਬਦਲਿਆ ਜਾ ਸਕਦਾ ਹੈ।

ਈਰਾਨ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਸ਼ਰਤਾਂ ਕੀ ਸਨ, ਅਮਰੀਕੀ ਉਪ-ਰਾਸ਼ਟਰਪਤੀ ਜੇ. ਡੀ. ਵੈਂਸ ਨੇ ਕਿਹਾ ਕਿ ਇਸਲਾਮਾਬਾਦ ’ਚ ਹੋਈ ਗੱਲਬਾਤ ਦੌਰਾਨ ਈਰਾਨ ਅਤੇ ਅਮਰੀਕਾ ਸਹਿਮਤੀ ਦੇ ਉਸ ਬਿੰਦੂ ’ਤੇ ਨਹੀਂ ਪਹੁੰਚ ਸਕੇ, ਜਿੱਥੇ ਯੁੱਧ ਦਾ ਹੱਲ ਨਿਕਲ ਸਕੇ। ਇਸ ਦਾ ਅਰਥ ਤਾਂ ਇਹੀ ਹੈ ਕਿ ਅਮਰੀਕਾ ਦੀ ਨਜ਼ਰ ’ਚ ਈਰਾਨ ਦੇ ਅੰਦਰ ਜੰਗ ਰੋਕਣ ਦੇ ਭਾਵ ਨਹੀਂ ਹਨ। ਜੇ. ਡੀ. ਵੈਂਸ ਨੇ ਮੰਨਿਆ ਕਿ ਈਰਾਨ ਨਾਲ ਪਹਿਲੇ ਦਿਨ ਸਾਡੀ ਗੱਲਬਾਤ ਚੰਗੀ ਰਹੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਸਭ ਤੋਂ ਚੰਗਾ ਪ੍ਰਸਤਾਵ ਦਿੱਤੇ ਜਾਣ ਨੂੰ ਵੀ ਉਹ ਮੰਨਣ ਨੂੰ ਤਿਆਰ ਨਹੀਂ ਹੋਏ ਅਤੇ ਸਾਨੂੰ ਅਮਰੀਕਾ ਵਾਪਸ ਜਾਣਾ ਪੈ ਰਿਹਾ ਹੈ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੱਲਬਾਤ ਨੂੰ ਕਾਫੀ ਮਹੱਤਵ ਦਿੱਤਾ ਸੀ ਅਤੇ ਉਨ੍ਹਾਂ ਈਰਾਨ ਨਾਲ ਹਮਲੇ ਤੋਂ ਪਹਿਲਾਂ ਦੇ ਦੋਹਾਂ ਵਾਰਤਾਕਾਰ ਜੇਰੇਡ ਕੁਸ਼ਨਰ ਅਤੇ ਸਟੀਵ ਵਿਟਕੌਫ ਦੇ ਨਾਲ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੂੰ ਵੀ ਸ਼ਾਮਲ ਕੀਤਾ, ਤਾਂ ਜੋ ਮੌਕੇ ’ਤੇ ਫੈਸਲਾ ਕਰਨ ’ਚ ਸਮੱਸਿਆ ਨਾ ਆਵੇ।

ਸ਼ੁਰੂ ’ਚ ਦੋਵੇਂ ਆਹਮੋ-ਸਾਹਮਣੇ ਨਹੀਂ ਬੈਠੇ ਸਨ। 1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਅਮਰੀਕਾ ਅਤੇ ਈਰਾਨ ਵਿਚਾਲੇ ਸਿੱਧੇ ਸਿਆਸੀ ਸਬੰਧ ਨਹੀਂ ਹਨ। ਅਮਰੀਕਾ ਦਾ ਦੂਤਾਵਾਸ ਈਰਾਨ ’ਚ ਨਹੀਂ ਹੈ, ਵਰਚੁਅਲ ਦੂਤਾਵਾਸ ਰਾਹੀਂ ਸਬੰਧ ਚੱਲਦੇ ਹਨ। ਇਸ ਲਈ ਉਨ੍ਹਾਂ ਵਿਚਾਲੇ ਗੱਲਬਾਤ ਦੇ ਵਿਚਾਲੇ ਕੋਈ ਇਕ ਦੇਸ਼ ਹੋਣਾ ਚਾਹੀਦਾ ਹੈ ਜੋ ਸਥਾਨ ਮੁਹੱਈਆ ਕਰਵਾਏ ਅਤੇ ਇਨ੍ਹਾਂ ਦਾ ਸੰਵਾਦ ਇਕ-ਦੂਜੇ ਤੱਕ ਪਹੁੰਚ ਸਕੇ।

ਅਸਲ ’ਚ ਪਾਕਿਸਤਾਨ ਦੀ ਇਹੀ ਭੂਮਿਕਾ ਸੀ। ਡੋਨਾਲਡ ਟਰੰਪ ਨੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਅਸੀਮ ਮੁਨੀਰ ਨੂੰ ਭੋਜਨ ਕਰਾਉਣ ਤੋਂ ਲੈ ਕੇ ਜਨਤਕ ਪੱਖੋਂ ਕੁਝ ਅਹਿਮੀਅਤ ਇਨ੍ਹਾਂ ਹੀ ਦਿਨਾਂ ਲਈ ਦਿੱਤੀ ਸੀ। ਅਜਿਹਾ ਲੱਗਦਾ ਹੈ ਕਿ ਮੁਨੀਰ ਅਤੇ ਸ਼ਾਹਬਾ਼ਜ਼ ਸ਼ਰੀਫ ਨੂੰ ਕਿਹਾ ਕਿ ਤੁਸੀਂ ਈਰਾਨ ਨੂੰ ਕਹੋ ਕਿ ਸਾਡੇ ਨਾਲ ਉਹ ਗੱਲਬਾਤ ਕਰੇ ਅਤੇ ਥਾਂ ਇਸਲਾਮਾਬਾਦ ਹੋ ਸਕਦੀ ਹੈ।

ਈਰਾਨ ਵੱਲੋਂ ਵਿਦੇਸ਼ ਮੰਤਰੀ ਸੱਯਦ ਅੱਬਾਸ ਅਰਾਘਚੀ ਅਤੇ ਸੰਸਦ ਸਪੀਕਰ ਮੁਹੰਮਦ ਬਾਘੇਰ ਗਾਲੀਬਾਫ ਗੱਲਬਾਤ ’ਚ ਸ਼ਾਮਲ ਹੋਏ ਸਨ। ਮੁਹੰਮਦ ਬਾਘੇਰ ਨੇ ਆਪਣੇ ਹਵਾਈ ਜਹਾਜ਼ ਦੀ ਵੀਡੀਓ ਜਾਰੀ ਕੀਤੀ ਜਿਸ ’ਚ ਖਾਲੀ ਸੀਟਾਂ ’ਤੇ ਉਨ੍ਹਾਂ ਸਕੂਲੀ ਬੱਚੇ-ਬੱਚੀਆਂ ਦੀਆਂ ਤਸਵੀਰਾਂ ਲਗਾਈਆਂ ਹੋਈਆਂ ਸਨ, ਜਿਨ੍ਹਾਂ ਦੀ ਅਮਰੀਕੀ ਹਮਲੇ ’ਚ ਮੌਤ ਹੋ ਗਈ ਸੀ।

ਜੇਕਰ ਇਰਾਦਾ ਗੱਲਬਾਤ ਦੀ ਸਫਲਤਾ, ਸ਼ਾਂਤੀ ਸਮਝੌਤਾ ਕਰਨ ਦਾ ਹੋਵੇ ਤਾਂ ਇਸ ਤਰ੍ਹਾਂ ਹਮਦਰਦੀ ਪਾਉਣ ਦੀ ਰਣਨੀਤੀ ਨਹੀਂ ਬਣਾਈ ਜਾਂਦੀ। ਪੂਰੇ ਵਿਸ਼ਵ ਅਤੇ ਖੁਦ ਅਮਰੀਕਾ ’ਚ ਸਕੂਲ ’ਤੇ ਬੰਬ ਡਿੱਗਣ ਅਤੇ ਨਿਰਦੋਸ਼ ਬੱਚਿਆਂ ਦੀ ਮੌਤ ਦੇ ਵਿਰੁੱਧ ਮਾਹੌਲ ਹੈ। ਕਲਪਨਾ ਕਰੋ ਜੇਕਰ ਅਮਰੀਕਾ ਈਰਾਨ ਦੇ ਰਾਜ ਵੱਲੋਂ ਪ੍ਰਗਟਾਵੇ ਦੀ ਆਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਦੀ ਸਥਾਪਨਾ ਜਾਂ ਹੋਰ ਬਦਲਾਵਾਂ ਦੀ ਮੰਗ ਕਰਨ ਵਾਲਿਆਂ ਨਾਲ ਕੀਤੀ ਗਈ ਜ਼ੁਲਮ ਦੀ ਤਸਵੀਰ ਲੈ ਕੇ ਆਉਂਦਾ ਤਾਂ ਉਸ ਨੂੰ ਕੀ ਕਿਹਾ ਜਾਂਦਾ?

ਉਂਝ ਪਾਕਿਸਤਾਨ ਖੁਦ ਵੀ ਇਜ਼ਰਾਈਲ ਦੀ ਹੋਂਦ ਨੂੰ ਸਵੀਕਾਰ ਕਰਨ ਵਾਲਾ ਦੇਸ਼ ਨਹੀਂ ਹੈ, ਤਾਂ ਉਹ ਈਰਾਨ ਦੇ ਵਿਰੁੱਧ ਨਹੀਂ ਹੋ ਸਕਦਾ। ਜੋ ਦੇਸ਼ ਵਾਰਤਾ ਦਾ ਮੇਜ਼ਬਾਨ ਹੈ ਉਸ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ‘ਇਜ਼ਰਾਈਲ ਸ਼ੈਤਾਨ ਹੈ ਅਤੇ ਮਨੁੱਖਤਾ ’ਤੇ ਧੱਬਾ ਹੈ।

ਜਦੋਂ ਵੀ ਕਿਸੇ ਦੇਸ਼ ’ਤੇ ਹਮਲਾ ਹੁੰਦਾ ਹੈ, ਸਾਡੀ ਦੁਨੀਆ ’ਚ ਜ਼ਿਆਦਾਤਰ ਲੋਕ ਪਿਛੋਕੜ ਆਦਿ ਦੇਖੇ ਬਗੈਰ ਉਸ ਦੇ ਨਾਲ ਖੜ੍ਹੇ ਹੋ ਜਾਂਦੇ ਹਨ ਅਤੇ ਹਮਲਾ ਕਰਨ ਵਾਲਿਆਂ ਨੂੰ ਖਲਨਾਇਕ ਸਾਬਤ ਕਰਨ ਦੀ ਦੌੜ ਲੱਗ ਜਾਂਦੀ ਹੈ। ਇਸ ਵਾਰ ਹੈਰਾਨੀਜਨਕ ਰੂਪ ’ਚ ਭਾਰਤ ’ਚ ਵੀ ਵਿਸ਼ਲੇਸ਼ਕਾਂ ਦੀਆਂ ਟਿੱਪਣੀਆਂ ਆਦਿ ਨਾਲ ਇਜ਼ਰਾਈਲ, ਅਮਰੀਕਾ ਦੇ ਵਿਰੁੱਧ ਅਤੇ ਈਰਾਨ ਦੇ ਸ਼ਰੇਆਮ ਸਮਰਥਨ ਦੀ ਧਾਰਾ ਵਹਿ ਰਹੀ ਸੀ।

ਇਹ ਸਾਫ਼ ਸੀ ਕਿ ਡੋਨਾਲਡ ਟਰੰਪ ਤੁਰੰਤ ਇਸ ਜੰਗ ਤੋਂ ਨਿਕਲਣਾ ਚਾਹੁੰਦੇ ਸਨ। ਉਨ੍ਹਾਂ ਨੇ ਸ਼ੁਰੂਆਤ ’ਚ ਵੀ 6 ਤੋਂ 7 ਹਫ਼ਤਿਆਂ ’ਚ ਜੰਗ ਖਤਮ ਹੋਣ ਦਾ ਬਿਆਨ ਦਿੱਤਾ ਸੀ। ਈਰਾਨ ’ਚ ਥੋੜ੍ਹੀ ਜਿਹੀ ਵੀ ਅਕਲਮੰਦੀ ਹੁੰਦੀ ਤਾਂ ਤੁਰੰਤ ਉਹ ਸ਼ਾਂਤੀ ਵਾਰਤਾ ਲਈ ਰਾਜ਼ੀ ਹੋ ਜਾਂਦਾ। ਹੋਰਮੁਜ਼ ’ਤੇ ਪੂਰੀ ਦੁਨੀਆ ਉਸ ਦੇ ਵਿਰੁੱਧ ਹੈ। ਉਸ ’ਤੇ ਈਰਾਨ ਦੀ ਹਾਰ ਯਕੀਨੀ ਹੈ।

ਈਰਾਨ ਨੇ ਇਸ ਜੰਗ ਨੂੰ ‘ਆਪ੍ਰੇਸ਼ਨ ਫਤਿਹ-ਏ-ਖੈਬਰ’ ਦਾ ਨਾਮ ਦਿੱਤਾ ਹੈ। ਖੈਬਰ ਯੁੱਧ 7ਵੀਂ ਸਦੀ ਦੇ ਅਖੀਰ ’ਚ ਮਦੀਨਾ ਦੇ ਕੋਲ ਯਹੂਦੀਆਂ ਦੀ ਹਾਰ ਅਤੇ ਉਨ੍ਹਾਂ ਦੇ ਇਸਲਾਮੀਕਰਨ ’ਚ ਵੱਡੀ ਜਿੱਤ ਦੇ ਰੂਪ ’ਚ ਸ਼ੀਆ ਮਾਨਤਾ ’ਚ ਦਰਜ ਹੈ। ਉਸ ਸਮੇਂ ਦੀ ਮਜ਼੍ਹਬੀ ਜੰਗ ਨੂੰ ਅੱਜ ਸਿਧਾਂਤ ਵਜੋਂ ਅਪਣਾ ਕੇ ਲੜਨ ਦਾ ਅਰਥ ਬਿਲਕੁਲ ਸਾਫ਼ ਹੈ ਕਿ ਯਹੂਦੀਆਂ ਦੇ ਵਿਰੁੱਧ ਉਦੋਂ ਦਾ ਹੀ ਜੰਗ ਅੱਜ ਤੱਕ ਜਾਰੀ ਹੈ ਅਤੇ ਇਸ ’ਚ ਵੀ ਸਾਡੀ ਫਤਿਹ ਹੋਵੇਗੀ। ਜੇਕਰ ਮਾਨਸਿਕਤਾ ਇਹ ਹੈ ਤਾਂ ਸਮਝੌਤੇ ਦੀ ਗੁੰਜਾਇਸ਼ ਨਹੀਂ ਹੈ।

ਅਵਧੇਸ਼ ਕੁਮਾਰ

  • surprise
  • failed fate
  • talks

‘ਚੋਰੀ ਅਤੇ ਹੱਤਿਆ ਦੇ ਮਾਮਲਿਆਂ ਤੋਂ ਬਚਣ ਲਈ’ ਘਰੇਲੂ ਨੌਕਰਾਂ ਦੀ ਪੁਲਸ ਵੈਰੀਫਿਕੇਸ਼ਨ ਜ਼ਰੂਰੀ!

NEXT STORY

Stories You May Like

  • abhijeet dipke wedding rishte mother
    ਪ੍ਰਦਰਸ਼ਨ ਪਿੱਛੋਂ CJP ਆਗੂ ਦੀਪਕੇ 'ਤੇ ਵਰ੍ਹਿਆ ਰਿਸ਼ਤਿਆਂ ਦਾ ਮੀਂਹ! ਮਾਂ ਨੇ ਦੱਸਿਆ ਕਿਹੋ ਜਿਹੀ ਚਾਹੀਦੀ ਨੂੰਹ
  • missile attack on american
    ਅਮਰੀਕੀ ਫੌਜਾਂ 'ਤੇ  ਈਰਾਨ ਦੇ ਮਿਜ਼ਾਈਲ ਹਮਲਾ ਕੀਤੇ ਨਾਕਾਮ
  • india israel trade gets a big boost  significant progress made in fta talks
    ਭਾਰਤ-ਇਜ਼ਰਾਈਲ ਵਪਾਰ ਨੂੰ ਵੱਡਾ ਹੁਲਾਰਾ, FTA ਗੱਲਬਾਤ ਵਿੱਚ ਹੋਈ ਮਹੱਤਵਪੂਰਨ ਪ੍ਰਗਤੀ
  • fta between india and israel concludes
    ਭਾਰਤ ਅਤੇ ਇਜ਼ਰਾਈਲ ਵਿਚਕਾਰ ਮੁਕਤ ਵਪਾਰ ਸਮਝੌਤੇ 'ਤੇ ਗੱਲਬਾਤ ਦਾ ਦੂਜਾ ਦੌਰ ਸਮਾਪਤ
  • rss  new generation  mohan bhagwat  command  conversation
    ਨਵੀਂ ਪੀੜ੍ਹੀ ਨੂੰ ਹੁਕਮ ਨਾ ਦਿਓ, ਗੱਲਬਾਤ ਕਰੋ : ਮੋਹਨ ਭਾਗਵਤ
  • us iran talks
    ਮਹਾਂਯੁੱਧ ਰੋਕਣ ਦੀ ਕੋਸ਼ਿਸ਼ ! ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ ਕੋਸ਼ਿਸ਼ਾਂ ਤੇਜ਼
  • cjp on govenrment talks
    ਸਰਕਾਰ ਵੱਲੋਂ ਆਏ ਗੱਲਬਾਤ ਦੇ ਸੱਦੇ 'ਤੇ CJP ਦਾ ਪਹਿਲਾ ਬਿਆਨ ਆਇਆ ਸਾਹਮਣੇ
  • this simple 10 minute habit will set you apart from 99  of people
    10 ਮਿੰਟ ਦੀ ਇਹ ਸਾਧਾਰਣ ਜਿਹੀ ਆਦਤ ਤੁਹਾਨੂੰ 99% ਲੋਕਾਂ ਤੋਂ ਬਣਾਉਣਗੇ ਵੱਖ , ਜਾਣੋ ਫਾਇਦੇ
  • big news from jalandhar
    ਜਲੰਧਰ ਤੋਂ ਵੱਡੀ ਖਬਰ: ਐਕਸਾਈਜ਼ ਟੀਮ ਤੇ ਨਸ਼ਾ ਤਸਕਰ ਵਿਚਾਲੇ ਚੱਲੀਆਂ ਗੋਲੀਆਂ,...
  • jalandhar bus stand video
    ਜਲੰਧਰ 'ਚ 180 ਰੁਪਏ ਦੀ ਨਾਨ ਦੀ ਪਲੇਟ ਪਿੱਛੇ ਪੈ ਗਿਆ ਰੌਲ਼ਾ! ਚੱਲੇ...
  • big regarding weather in punjab
    ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ
  • a massive fire broke out in jalandhar s civil hospital
    ਜਲੰਧਰ ਦੇ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
  • jalandhar police action
    ਜਲੰਧਰ 'ਚੋਂ 5,00,00,000 ਰੁਪਏ ਦੇ ਨਸ਼ੇ ਸਣੇ 2 ਤਸਕਰ ਗ੍ਰਿਫ਼ਤਾਰ
  • politics heats up in the vidhan sabha over ethanol issue
    ਵਿਧਾਨ ਸਭਾ 'ਚ ਈਥਾਨੋਲ ਦੇ ਮੁੱਦੇ 'ਤੇ ਗਰਮਾਈ ਸਿਆਸਤ, ਵਿਧਾਇਕ ਅਵਤਾਰ ਸਿੰਘ...
  • punjab weather update
    ਪੰਜਾਬ 'ਚ 4, 5 ਤੇ 6 ਅਗਸਤ ਲਈ ਨਵੀਂ ਭਵਿੱਖਬਾਣੀ! ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
  • big blow to jalandhar corporation
    ਜਲੰਧਰ ਨਿਗਮ ਨੂੰ ਵੱਡਾ ਝਟਕਾ, ਅਦਾਲਤ ਨੇ ਮਾਡਲ ਟਾਊਨ ਸਥਿਤ 'ਮੇਅਰ ਹਾਊਸ' ਕੀਤਾ...
Trending
Ek Nazar
horoscope astrology

ਇਨ੍ਹਾਂ ਚਾਰ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਚਮਕ ਜਾਵੇਗੀ ਕਿਸਮਤ

heavy rains will occur in many areas including punjab and haryana

ਪੰਜਾਬ-ਹਰਿਆਣਾ ਸਮੇਤ ਕਈ ਇਲਾਕਿਆਂ 'ਚ ਪਵੇਗਾ ਭਾਰੀ ਮੀਂਹ ! IMD ਨੇ ਇਨ੍ਹਾਂ...

famous bollywood actress bought mahindra thar roxx

ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਖਰੀਦੀ ਮਹਿੰਦਰਾ ਥਾਰ ਰੌਕਸ, 28 ਲੱਖ ਦੇ ਕਰੀਬ ਦੱਸੀ...

this singer joked about his own death  then had a heart attack the next moment

ਇਸ ਗਾਇਕ ਨੇ ਆਪਣੀ ਮੌਤ ਨੂੰ ਲੈ ਕੇ ਕੀਤਾ ਸੀ ਮਜ਼ਾਕ, ਫਿਰ ਅਗਲੇ ਹੀ ਪਲ ਆ ਗਿਆ...

collision between a truck and taxi

ਯੂਗਾਂਡਾ 'ਚ ਟੈਕਸੀ ਅਤੇ ਟਰੱਕ ਦੀ ਜ਼ਬਰਦਸਤ ਟੱਕਰ, 14 ਲੋਕਾਂ ਦੀ ਮੌਤ

ban on burqa

ਫਰਾਂਸ ਤੋਂ ਬਾਅਦ ਹੁਣ ਇਟਲੀ 'ਚ ਵੀ ਜਲਦ ਲੱਗ ਸਕਦੀ ਹੈ ਬੁਰਕੇ 'ਤੇ ਪੂਰਨ ਪਾਬੰਦੀ

punjabi student in canada

ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦੀਆਂ ਵਰਕ ਪਰਮਿਟ ਅਰਜ਼ੀਆਂ ਰੱਦ, ਅਕਾਲੀ ਦਲ ਨੇ...

elon musk s net worth indeed halved in about a month and a half

ਡੇਢ ਮਹੀਨੇ ’ਚ ਅੱਧੀ ਰਹਿ ਗਈ ਐਲਨ ਮਸਕ ਦੀ ਦੌਲਤ, 600 ਅਰਬ ਡਾਲਰ ਦਾ ਝਟਕਾ

imran khan

ਜੇਲ੍ਹ 'ਚ 3 ਸਾਲ ਪੂਰੇ ਹੋਣ ਦੇ ਬਾਵਜੂਦ ਇਮਰਾਨ ਖਾਨ ਦਾ ਦਬਦਬਾ ਬਰਕਰਾਰ

salman khan loses 16 kg actor gives on health

ਸਲਮਾਨ ਖਾਨ ਨੇ ਘਟਾਇਆ 16 ਕਿੱਲੋ ਭਾਰ, ਅਦਾਕਾਰ ਨੇ ਹੈਲਥ ਨੂੰ ਲੈ ਕੇ ਦਿੱਤੀ ਅਪਡੇਟ

man sentenced

ਮਾਂ ਦੀ ਪੈਨਸ਼ਨ ਅਤੇ ਸਰਕਾਰੀ ਭੱਤੇ ਦਾ ਲਾਲਚ, ਤਿੰਨ ਸਾਲ ਫ੍ਰੀਜ਼ਰ 'ਚ ਰੱਖਣ ਵਾਲੇ...

heavy rain 5 days imd weather

Heavy Rain : 5, 6, 7, 8, 9 ਅਗਸਤ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ...

divya bharti

'ਮੈਨੂੰ ਬਚਾਓ...'; ਮੌਤ ਤੋਂ 24 ਘੰਟੇ ਪਹਿਲਾਂ ਦਿਵਿਆ ਭਾਰਤੀ ਨੇ ਲਗਾਈ ਸੀ ਗੁਹਾਰ

famous actor leaves the world at the age of 20

ਮਸ਼ਹੂਰ ਅਦਾਕਾਰ ਨੇ 20 ਸਾਲ ਦੀ ਉਮਰ 'ਚ ਛੱਡੀ ਦੁਨੀਆ, ਥਾਈ ਪ੍ਰਸ਼ੰਸਕਾਂ 'ਚ ਸੋਗ...

two eclipses will occur in the month of sawan

ਸਾਵਣ ਮਹੀਨੇ ਲੱਗਣਗੇ ਦੋ ਗ੍ਰਹਿਣ; ਜਾਣੋ ਸ਼ਿਵ ਪੂਜਾ ਤੇ ਰੱਖੜੀ ਦੇ ਤਿਉਹਾਰ 'ਤੇ ਕੀ...

pcb takes big decision to replace cricket team coach

ਬਦਲ 'ਤਾ Cricket Team ਦਾ ਕੋਚ ! ਲਗਾਤਾਰ ਖਰਾਬ ਬੱਲੇਬਾਜ਼ੀ ਵਿਚਾਲੇ PCB ਨੇ...

governor praised telugu community

ਮੈਰੀਲੈਂਡ ਦੇ ਗਵਰਨਰ ਮੂਰ ਨੇ ਤੇਲਗੂ ਭਾਈਚਾਰੇ ਦੇ ਯੋਗਦਾਨ ਦੀ ਕੀਤੀ ਪ੍ਰਸ਼ੰਸਾ

earthquake in nepal

ਨੇਪਾਲ 'ਚ 4.4 ਤੀਬਰਤਾ ਦਾ ਭੂਚਾਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • when words lose their dignity a nation loses its soul
      ਜਦੋਂ ਸ਼ਬਦਾਂ ਦੀ ਮਰਿਆਦਾ ਗੁਆਚ ਜਾਂਦੀ ਹੈ, ਤਾਂ ਰਾਸ਼ਟਰ ਆਪਣੀ ਆਤਮਾ ਗੁਆ ਦਿੰਦਾ ਹੈ
    • a i  created to help people
      ‘ਲੋਕਾਂ ਦੀ ਸਹਾਇਤਾ ਲਈ ਬਣੀ ਏ. ਆਈ.’ ਕਿਤੇ ਮਾਨਵ ਜਾਤੀ ਦੀ ਦੁਸ਼ਮਣ ਨਾ ਬਣ ਜਾਵੇ!
    • 2 girls missing
      ਵਿਆਹ ਦਾ ਝਾਂਸਾ ਦੇ ਕੇ ਦੋ ਨਾਬਾਲਗ ਕੁੜੀਆਂ ਨੂੰ ਲਿਜਾਣ ਦੇ ਦੋਸ਼ ਹੇਠ ਅਣਪਛਾਤੇ...
    • drugs ruining youth
      ‘ਨਾਰਕੋ ਟੂਰਿਜ਼ਮ’ (ਨਸ਼ੇ) ਦੇ ਵਧਦੇ ਕਦਮ ਅਤੇ ਬਰਬਾਦ ਹੁੰਦੀ ਨੌਜਵਾਨ ਸ਼ਕਤੀ
    • jantar mantar protest
      ਜੰਤਰ-ਮੰਤਰ ਤੋਂ ਬਾਅਦ ਬਿਹਤਰੀ ਲਈ ਹਰ ਬਦਲਾਅ ਸੰਭਵ ਲੱਗਦਾ ਹੈ
    • public examination act
      ਨੌਜਵਾਨਾਂ ਦੀ ਮਿਹਨਤ, ਪਾਰਦਰਸ਼ਿਤਾ ਅਤੇ ਵਿਸ਼ਵਾਸ ਦੀ ਸੁਰੱਖਿਆ ਦਾ ਮਜ਼ਬੂਤ...
    • some indians are becoming a cause of disrepute abroad
      ਵਿਦੇਸ਼ਾਂ ’ਚ ਬਦਨਾਮੀ ਦਾ ਕਾਰਨ ਬਣ ਰਹੇ ਕੁਝ ਭਾਰਤੀ!
    • youth committing rape  violence and theft because of drugs
      ‘ਨਸ਼ਿਆਂ ਦੇ ਕਾਰਨ’ ਜਬਰ-ਜ਼ਨਾਹ, ਹਿੰਸਾ ਅਤੇ ਚੋਰੀਆਂ ਕਰ ਰਹੇ ਨੌਜਵਾਨ!
    • china university
      ਚੀਨ ਦੀਆਂ ਯੂਨੀਵਰਸਿਟੀਆਂ ਦੇ ਉਭਾਰ ਤੋਂ ਸਿੱਖ ਸਕਦਾ ਹੈ ਭਾਰਤ
    • money laundering
      ਕੁਝ ਸੈਲੀਬ੍ਰਿਟੀਜ਼ ਦੇ ਵੱਕਾਰ ਦੇ ਪਿੱਛੇ ਦਾ ਕਾਲਾ ਸੱਚ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +