ਇਜ਼ਰਾਈਲ-ਫਿਲਸਤੀਨ ਤਣਾਅ ਅਤੇ ਵਧਦੇ ਹਮਲਿਆਂ ਦਰਮਿਆਨ ਪਿਸ ਰਹੇ ਆਮ ਲੋਕਾਂ ਦੀ ਦੁਰਦਸ਼ਾ ਦੀਆਂ ਤਸਵੀਰਾਂ ਕਿਸੇ ਨੂੰ ਵੀ ਪ੍ਰੇਸ਼ਾਨ ਕਰ ਦੇਣ। ਦੋ ਦੇਸ਼ਾਂ ਵਿਚਾਲੇ ਤਣਾਤਣੀ ਦਾ ਅਸਰ ਵਿਸ਼ਵ ਮੰਚ ’ਤੇ ਦਿਸਣ ਲੱਗਾ ਹੈ। ਮੁਸਲਿਮ ਤੇ ਗੈਰ-ਮੁਸਲਿਮ ਆਬਾਦੀ ਦਾ ਇਹ ਸੱਤਾ-ਸੰਘਰਸ਼ ਅੱਗੇ ਹੋਰ ਵੀ ਵਧੇਗਾ, ਇਹ ਤੈਅ ਹੈ ਪਰ ਭਾਰਤ ਦਾ ਇਸ ਵਿਵਾਦ ’ਤੇ ਸਾਫ ਤੇ ਸਪੱਸ਼ਟ ਰੁਖ ਹੈ। ਅੱਤਵਾਦ ਕਿਤੇ ਵੀ ਹੋਵੇ, ਭਾਰਤ ਨੇ ਇਸ ਦੀ ਖਿਲਾਫਤ ਕੀਤੀ ਹੈ। ਤਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਤਵਾਦ ਵਿਰੋਧੀ ਬਿਆਨ ਤੋਂ ਸਾਫ ਹੋ ਗਿਆ ਹੈ ਕਿ ਹਮਾਸ ਨੂੰ ਹਮਲਿਆਂ ਦੀ ਪ੍ਰਤੀਕਿਰਿਆ ਝੱਲਣੀ ਪਵੇਗੀ।
ਇਸ ਪਿੱਛੋਂ ਇਜ਼ਰਾਈਲ-ਫਿਲਸਤੀਨ ਜੰਗ ਤਬਾਹੀ ਵਾਲੇ ਪਾਸੇ ਜਾ ਰਹੀ ਹੈ, ਉਸ ’ਚ ਭਾਰਤ ਦਾ ਰੁਖ ਸੰਤੁਲਿਤ ਹੋਣਾ ਵੀ ਲਾਜ਼ਮੀ ਹੋ ਗਿਆ ਹੈ ਕਿਉਂਕਿ ਜੰਗ ’ਚ ‘ਸਭ ਜਾਇਜ਼ ਹੈ’ ਦੇ ਫਾਰਮੂਲੇ ’ਤੇ ਇਜ਼ਰਾਈਲ ਜਿਵੇਂ ਚੱਲ ਰਿਹਾ ਹੈ, ਉਹ ਆਉਣ ਵਾਲੇ ਸਮੇਂ ’ਚ ਦੁਨੀਆ ’ਚ ਪ੍ਰੇਸ਼ਾਨੀ ਦਾ ਸਬੱਬ ਬਣੇਗਾ, ਜਿਸ ਨੂੰ ਸਿੱਧੇ ਮੁਸਲਿਮ ਸੰਗਠਨਾਂ ਦੀ ਚੁਣੌਤੀ ਝੱਲਣੀ ਹੋਵੇਗੀ ਅਤੇ ਚਾਹੁੰਦੇ ਜਾਂ ਨਾ ਚਾਹੁੰਦੇ ਹੋਏ ਵੀ ਭਾਰਤ ’ਤੇ ਵੀ ਅਸਰ ਪੈਣ ਵਾਲਾ ਹੈ। ਇਸ ਲਈ ਭਾਰਤ ਨੇ ਆਪਣੀ ਵਿਦੇਸ਼ੀ ਕੂਟਨੀਤੀ ਨੂੰ ਇਸ ਅੰਦਾਜ਼ਨ ਘਟਨਾ ’ਤੇ ਪਹਿਲਾਂ ਹੀ ਸਪੱਸ਼ਟ ਕੀਤਾ ਹੋਇਆ ਹੈ। ਭਾਰਤ ਦਾ ਇਜ਼ਰਾਈਲ ਤੇ ਫਿਲਸਤੀਨ ਨਾਲ ਕੀ ਸਬੰਧ ਹੋਵੇਗਾ, ਇਹ ਵੀ ਤੈਅ ਕਰਨ ਵਾਲੇ ਸਨ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ।
ਦਰਅਸਲ ਸਾਲ 2014 ’ਚ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਇਨ੍ਹਾਂ ਦੋਵਾਂ ਦੇਸ਼ਾਂ ਨਾਲ ਭਾਰਤ ਦੇ ਵਤੀਰੇ ’ਤੇ ਪ੍ਰਣਬ ਮੁਖਰਜੀ ਨੇ ਦੇਸ਼ ਦੀ ਨੀਤੀ ਲਕੀਰ ਖਿੱਚੀ ਸੀ। ਗੱਲ ਸਾਲ 2015 ’ਚ ਅਕਤੂਬਰ ਮਹੀਨੇ ਦੀ ਹੈ, ਜਦ ਮੁਖਰਜੀ ਅਸ਼ਾਂਤ ਪੱਛਮੀ ਏਸ਼ੀਆ ਦੀ ਇਕ ਹਫਤੇ ਦੀ ਯਾਤਰਾ ’ਤੇ ਗਏ। ਭਾਰਤ ਦੀ ਕੋਸ਼ਿਸ਼ ਸੀ ਕਿ ਇਸੇ ਬਹਾਨੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਘੱਟ ਕੀਤਾ ਜਾਵੇ। ਰਾਸ਼ਟਰਪਤੀ ਨਾਲ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰਨ ਦਾ ਮੌਕਾ ਜਰਨਲਿਸਟ ਵਜੋਂ ਮੈਨੂੰ ਮਿਲਿਆ। ਮੈਂ ਪ੍ਰਣਬ ਮੁਖਰਜੀ ਨਾਲ ਪ੍ਰੈੱਸ ਟੀਮ ਦਾ ਹਿੱਸਾ ਰਹੀ ਅਤੇ ਖੇਤਰ ਦੀ ਸਮੱਸਿਆ ਤੇ ਝਗੜੇ ਤੇ ਭਾਰਤ ਦੇ ਰੁਖ ਨੂੰ ਸਮਝਣ ਦਾ ਮੌਕਾ ਮਿਲਿਆ।
ਰਾਸ਼ਟਰਪਤੀ ਨਾਲ ਯਾਤਰਾ ਦੌਰਾਨ ਖੇਤਰ ’ਚ ਤਣਾਅ ਦਾ ਅੰਦਾਜ਼ਾ ਇੰਝ ਵੀ ਲੱਗਾ ਕਿ ਇੰਡੀਅਨ ਮੀਡੀਆ ਟੀਮ ਨੂੰ ਯੇਰੂਸ਼ਲਮ ਦੇ ਕਈ ਹਿੱਸਿਆਂ ’ਚ ਬਖਤਰਬੰਦ ਗੱਡੀਆਂ ’ਚ ਸਖਤ ਸੁਰੱਖਿਆ ’ਚ ਲਿਜਾਇਆ ਗਿਆ। ਬਾਹਰ ਨਿਕਲਣ ਦਾ ਸਮਾਂ ਵੀ ਡਿਨਰ ਪਿੱਛੋਂ ਦੇਰ ਰਾਤ ਦਾ ਰੱਖਿਆ ਗਿਆ। ਦੱਸਿਆ ਗਿਆ ਕਿ ਇਜ਼ਰਾਈਲ ’ਚ ਚਾਕੂ ਖਰੀਦਣ ’ਤੇ ਰੋਕ ਹੈ। ਉੱਥੋਂ ਦਾ ਸੁਰੱਖਿਆ ਘੇਰਾ ਅਜਿਹਾ ਹੈ ਕਿ ਪਰਿੰਦਾ ਵੀ ਪਰ ਨਾ ਮਾਰ ਸਕੇ। ਜਾਰਡਨ ਨਾਲ ਇਜ਼ਰਾਈਲ ਦੀ ਐਂਟਰੀ ’ਚ ਅਜਿਹੀ ਚੈਕਿੰਗ ਕੀਤੀ ਗਈ ਕਿ ਪ੍ਰੈਜ਼ੀਡੈਂਟ ਟੀਮ ਦੇ ਕੈਮਰਾਮੈਨ ਤਕ ਦੇ ਲੈੱਨਜ਼ ਤੇ ਇਕ-ਇਕ ਕਵਰ ਨੂੰ ਖੋਲ੍ਹ ਕੇ ਫਰੋਲਿਆ ਗਿਆ। ਅਣਗਿਣਤ ਸਕੈਨਰ ਤੇ ਸਨਿਫਰ ਡੌਗਸ ਦੀ ਅਜਿਹੀ ਟਿਊਨਿੰਗ ਮੈਂ ਤਾਂ ਪਹਿਲਾਂ ਕਦੀ ਨਹੀਂ ਦੇਖੀ ਸੀ। 18 ਤੋਂ 21 ਸਾਲ ਤੱਕ ਉੱਥੇ ਸਾਰਿਆਂ ਨੂੰ ਫੌਜ ’ਚ ਭਰਤੀ ਹੋਣਾ ਤੇ ਕਾਰਜ ਕਰਨਾ ਲਾਜ਼ਮੀ ਸੀ।
ਪ੍ਰਣਬ ਮੁਖਰਜੀ ਪਹਿਲੇ ਅਜਿਹੇ ਰਾਸ਼ਟਰਮੁਖੀ ਸਨ ਜੋ ਦੋਵਾਂ ਵਿਵਾਦਿਤ ਦੇਸ਼ਾਂ ’ਚ ਇਕੱਠੇ, ਇਕ ਦੌਰੇ ’ਚ ਗਏ। ਪਹਿਲਾਂ ਜਾਰਡਨ, ਫਿਰ ਫਿਲਸਤੀਨ ਤੇ ਫਿਰ ਇਜ਼ਰਾਈਲ। ਇਜ਼ਰਾਈਲੀ ਸੰਸਦ ’ਚ ਪ੍ਰਧਾਨ ਮੰਤਰੀ ਨੇਤਨਯਾਹੂ ਦਾ ਭਾਸ਼ਣ ਸੀ। ਅਸੀਂ ਸਾਰੇ ਫਿਰ ਉਪਰ ਦੀ ਗੈਲਰੀ ’ਚ ਬੈਠੇ ਸਾਂ, ਤਦ ਨੇਤਨਯਾਹੂ ਦਾ ਭਾਸ਼ਣ ਫਿਲਸਤੀਨ ਹਿੰਸਾ ’ਤੇ ਕੇਂਦ੍ਰਿਤ ਰਿਹਾ। ਉਸ ਦਿਨ ਉੱਥੇ ਚਰਚਾ ਰਹੀ ਕਿ ਕਿਵੇਂ ਦੋ ਇਜ਼ਰਾਈਲੀ ਮਾਰੇ ਗਏ। ਖੇਤਰ ’ਚ ਉਦੋਂ ਵੀ ਤਣਾਅ ਸੀ।
ਨੇਤਨਯਾਹੂ ਦੀ ਅਨ-ਆਫੀਸ਼ੀਅਲ ਗੱਲਬਾਤ ’ਤੇ ਆਯੋਜਿਤ ਅਧਿਕਾਰਤ ਡਿਨਰ ’ਚ ਵੀ ਸਾਫ ਝਲਕ ਰਿਹਾ ਸੀ ਕਿ ਹਮਾਸ ਨੇ ਹਿਮਾਕਤ ਕੀਤੀ ਤਾਂ ਉਹ ਉਸ ਨੂੰ ਛੱਡਣਗੇ ਨਹੀਂ। ਦਰਅਸਲ ਇਤਿਹਾਸ ਦੱਸਦਾ ਹੈ ਕਿ ਯਹੂਦੀਆਂ ਦੇ ਦੇਸ਼ ’ਚ ਛੋਟੇ-ਛੋਟੇ ਬੱਚਿਆਂ ਨੂੰ ਤੇ ਜਨਮ ਦੇਣ ਵਾਲੀ ਉਮਰ ਤਕ ਦੇ ਲੋਕਾਂ ਨੂੰ ਅੱਤਵਾਦੀ ਨਿਸ਼ਾਨਾ ਬਣਾਉਂਦੇ ਹਨ ਤਾਂ ਕਿ ਉਨ੍ਹਾਂ ਦੀਆਂ ਯਹੂਦੀ ਨਸਲਾਂ ਖਤਮ ਹੋ ਜਾਣ।
ਯਹੂਦੀਆਂ ਦੇ ਮੰਦਰ-ਟੈਂਪਲ ਮਾਊਂਟ ’ਚ ਸ਼ਾਮ ਸਮੇਂ ਧਾਰਮਿਕ ਕਿਤਾਬਾਂ ਦਾ ਜ਼ੋਰ-ਜ਼ੋਰ ਨਾਲ ਉਚਾਰਨ ਕੀਤਾ ਜਾਂਦਾ ਹੈ। ਆਪਣੇ ਬੱਚਿਆਂ ਨਾਲ ਔਰਤਾਂ ਸਮੂਹਾਂ ’ਚ ਬੈਠਦੀਆਂ ਹਨ। ਉੱਥੇ ਕੋਈ ਮੂਰਤੀ ਨਹੀਂ ਹੈ ਸਗੋਂ ਇਕ ਸਾਦੀ ਪਰਚੀ ’ਤੇ ਲੋਕ ਮਨੋਕਾਮਨਾ ਲਿਖਦੇ ਹਨ ਅਤੇ ਕੰਧਾਂ ਦੀਆਂ ਤਰੇੜਾਂ ’ਚ ਭਰ ਦਿੰਦੇ ਹਨ। ਮੈਂ ਵੀ ਸੋਚਿਆ ਕਿ ਸ਼ਾਇਦ ਮੇਰੀ ਮੁਰਾਦ ਪੂਰੀ ਹੋ ਜਾਵੇ ਤਾਂ ਉੱਥੇ ਇਕ ਪਰਚੀ ਮੈਂ ਵੀ ਲਾ ਦਿੱਤੀ ਪਰ ਇਹ ਖੇਤਰ ਤਣਾਅਗ੍ਰਸਤ ਰਹਿੰਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਜ਼ਰਾਈਲ ਤੋਂ ਸੁਰੱਖਿਆ ਹਥਿਆਰ ਖਰੀਦ ’ਤੇ ਮਾਮਲਾ ਅੱਗੇ ਵਧਾਉਣ ਦਾ ਇਰਾਦਾ ਸੀ। ਇਸ ਲਈ ਨੇਤਨਯਾਹੂ ਨੇ ਮੋਦੀ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਭਾਸ਼ਣ ’ਚ ਸਾਫ ਕੀਤਾ ਕਿ ਅੱਤਵਾਦ ਨਾਲ ਸੁਲਾਹ ਦੀ ਗੱਲ ਨਹੀਂ ਵਧੇਗੀ। ਉੱਥੇ ਜਾ ਕੇ ਲੱਗਾ ਕਿ ਵਾਕਈ ਇਜ਼ਰਾਈਲ ਵਰਗੇ ਛੋਟੇ ਜਿਹੇ ਦੇਸ਼ ਨੇ ਧਨੀ ਅਰਬ ਆਬਾਦੀ ’ਚ ਖੁਦ ਦਾ ਕੇਸ ਮਜ਼ਬੂਤੀ ਨਾਲ ਖੜ੍ਹਾ ਕੀਤਾ ਹੈ।
ਪਰ ਹਮਾਸ ਦਾ ਇਹ ਹਾਲੀਆ ਹਮਲਾ ਕਿਵੇਂ ਹੋ ਗਿਆ, ਇਹ ਡੂੰਘੀਆਂ ਇਜ਼ਰਾਈਲੀ ਅੰਦਰੂਨੀ ਸਾਜ਼ਿਸ਼ਾਂ ਦੇ ਬਿਨਾਂ ਸੰਭਵ ਹੀ ਨਹੀਂ ਹੈ। ਹਮਾਸ ਦੀ ਪ੍ਰਤੀਕਿਰਿਆ ਵਜੋਂ ਇਜ਼ਰਾਈਲ ਕਿਸੇ ਵੀ ਕੌਮਾਂਤਰੀ ਦਬਾਅ ’ਚ ਆਵੇਗਾ, ਇਹ ਵੀ ਸੰਭਵ ਨਹੀਂ ਹੈ। ਅਜਿਹੇ ’ਚ ਭਾਰਤ ਦੋਸਤੀ ’ਚ ਇਸ ਲਈ ਵੀ ਹੋਵੇਗਾ ਕਿਉਂਕਿ ਯੂ. ਏ. ਈ. ਨਾਲ ਸੁਧਰਦੇ ਰਿਸ਼ਤੇ ਤੇ ਇਕਨਾਮਿਕ ਕਾਰੀਡੋਰ ’ਚ ਵੀ ਗੱਲ ਅੱਗੇ ਵਧਾਉਣੀ ਹੈ।
ਇਸ ਲਈ ਮੁਸਲਿਮ ਦੇਸ਼ਾਂ ਨਾਲ ਸਿੱਧੇ ਟੱਕਰ ਲੈਣਾ ਵੀ ਸਹੀ ਨਹੀਂ ਹੋਵੇਗਾ। ਉਹ ਵੀ ਉਦੋਂ ਜਦੋਂ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਵੱਡਾ ਦੇਸ਼ ਇਜ਼ਰਾਈਲ ਖੁਦ ਵੀ ਹਮਲੇ ਦੇ ਹਨੇਰੇ ’ਚ ਹੈ। ਇਸ ਲਈ ਨਿਊਟ੍ਰਲ ਰਹਿਣਾ ਹੀ ਸਮੇਂ ਦੀ ਲੋੜ ਹੈ। ਤਦ ਪ੍ਰਣਬ ਮੁਖਰਜੀ ਨੇ ਇਜ਼ਰਾਈਲ ਜਾਣ ਤੋਂ ਪਹਿਲਾਂ ਫਿਲਸਤੀਨ ਦਾ ਦੌਰਾ ਕੀਤਾ। ਅਸੀਂ ਲੋਕ ਰਾਸ਼ਟਰਪਤੀ ਮਹਿਮੂਦ ਅੱਬਾਦ ਦੇ ਮਹਿਸਾਨ ਸਾਂ। ਕਿਸੇ ਵੱਡੇ ਦੇਸ਼ ਦਾ ਪਹਿਲਾ ਰਾਸ਼ਟਰਮੁਖੀ ਉੱਥੇ ਰਾਤ ਲੰਘਾ ਰਿਹਾ ਸੀ, ਇੱਥੇ ਕੋਈ ਰਾਤ ਨੂੰ ਰੁਕਣ ਦਾ ਖਤਰਾ ਮੁੱਲ ਨਹੀਂ ਲੈਂਦਾ। ਅਸੀਂ ਉੱਥੇ ਅਲਕੁਟਸ ਯੂਨੀਵਰਸਿਟੀ ਵੀ ਗਏ, ਜਿੱਥੇ ਉਨ੍ਹਾਂ ਦਾ ਭਾਸ਼ਣ ਹੋਣਾ ਸੀ ਪਰ ਫਿਲਸਤੀਨੀ ਵਿਦਿਆਰਥੀ ਦੀ ਇਜ਼ਰਾਈਲੀ ਗੋਲੀ ਨਾਲ ਮੌਤ ਹੋ ਗਈ, ਇਸ ਲਈ ਉੱਥੇ ਹੰਗਾਮਾ ਹੋ ਗਿਆ। ਇਸ ਦਰਮਿਆਨ ਦੂਜੇ ਰਸਤੇ ਬਚਦੇ-ਬਚਾਉਂਦੇ ਯੇਰੂਸ਼ਲਮ ਪਹੁੰਚੇ।
ਫਿਲਹਾਲ ਧਰਤੀ ਦਾ ਘੱਟੋ-ਘੱਟ ਪੱਧਰ ‘ਡੈੱਡ ਸੀ’ ਦਾ ਤਜਰਬਾ ਵੀ ਇਸ ਦੌਰ ’ਚ ਰਿਹਾ। ਲੋਕਾਂ ਨੇ ਉੱਥੋਂ ਦੀ ਮਿੱਟੀ ਖਰੀਦੀ ਅਤੇ ਕੁਝ ਅਧਿਕਾਰੀ ਵੱਡੀਆਂ-ਵੱਡੀਆਂ ਗੈਲਨਾਂ ’ਚ ‘ਜੈਤੂਨ ਦਾ ਤੇਲ’, ਆਲਿਵ ਆਇਲ ਨਾਲ ਲੈ ਗਏ। ਰਾਸ਼ਟਰਪਤੀ ਦੇ ਚਾਰਟਰਡ ਜਹਾਜ਼ ’ਚ ਮਾਪ-ਤੋਲ ਤੇ ਭਾਰ ਦਾ ਹਿਸਾਬ ਨਹੀਂ ਹੁੰਦਾ, ਸ਼ਾਇਦ ਇਸ ਲਈ। ਫਿਲਹਾਲ ਦੋਵਾਂ ਦੇਸ਼ਾਂ ਦਾ ਇਹ ਤਣਾਅ ਸ਼ਾਂਤੀ ਵਾਰਤਾ ਵੱਲ ਜਾਂਦਾ ਤਾਂ ਨਹੀਂ ਦਿਸ ਰਿਹਾ। ਗਾਜ਼ਾ ਪੱਟੀ ਨੂੰ ਖਤਮ ਕਰਨ ਦੀ ਜ਼ਿੱਦ ’ਤੇ ਅੜਿਆ ਇਜ਼ਰਾਈਲ ਭਾਵੇਂ ਹੀ ਪੱਟੀ ਮਿਟਾ ਦੇਵੇ ਪਰ ਮੁਸਲਿਮ ਤੇ ਅਰਬ ਦੇਸ਼ਾਂ ਦੀ ਪ੍ਰਤੀਕਿਰਿਆ ਦੀ ਗਵਾਹ ਪੂਰੀ ਦੁਨੀਆ ਬਣੇਗੀ, ਇਹ ਤੈਅ ਹੈ।
ਤੀਖਣ ਰਾਸ਼ਟਰਵਾਦੀ ਚਿੰਤਕ ਅਤੇ ਸੰਗਠਨ ਦੇ ਹੁਨਰਮੰਦ ਸ਼ਿਲਪਕਾਰ ਹਨ 'ਅਮਿਤ ਸ਼ਾਹ'
NEXT STORY