ਨਵੀਂ ਦਿੱਲੀ- ਐਕਟਰ ਉਮਰ ਸ਼ਰੀਫ ਦਾ ਦਿਹਾਂਤ ਹੋ ਗਿਆ ਹੈ। ਉਹ ਆਪਣੀ ਕਲਾਸਿਕ ਫਿਲਮ ਲਾਰੇਂਸ ਆਫ ਅਰੇਬੀਆ ਤੇ ਡਾਕਟਰ ਝਿਵਾਗੋ ਲਈ ਜਾਣੇ ਜਾਂਦੇ ਹਨ। ਸ਼ਰੀਫ 83 ਸਾਲਾਂ ਦੇ ਸਨ। ਮਿਸਰ 'ਚ ਪੈਦਾ ਹੋਏ ਉਮਰ ਨੇ 2 ਗੋਲਡਨ ਗਲੋਬ ਐਵਾਰਡ ਜਿੱਤੇ ਸਨ। ਉਮਰ ਸ਼ਰੀਫ ਨੇ ਡੈਵਿਡ ਲੀਨ ਦੀ ਬਿਹਤਰੀਨ ਫਿਲਮ ਲਾਰੇਂਸ ਆਫ ਅਰੇਬੀਆ 'ਚ ਸ਼ਰੀਫ ਅਲੀ ਦਾ ਕਿਰਦਾਰ ਨਿਭਾਇਆ ਸੀ।
ਇਸ ਰੋਲ ਲਈ ਉਹ ਆਸਕਰ ਲਈ ਨਾਮੀਨੇਟ ਹੋਏ ਸਨ। ਤਿੰਨ ਸਾਲ ਬਾਅਦ ਉਮਰ ਨੇ ਫਿਲਮ ਡਾਕਟਰ ਝਿਵਾਗੋ ਲਈ ਗੋਲਡਨ ਗਲੋਬ ਐਵਾਰਡ ਜਿੱਤਿਆ ਸੀ। ਉਮਰ ਅਲਜਾਈਮਰ ਰੋਗ ਨਾਲ ਕਾਫੀ ਸਮੇਂ ਤੋਂ ਜੂਝ ਰਹੇ ਸਨ। ਉਨ੍ਹਾਂ ਦੇ ਏਜੰਟ ਸਟੀਵ ਕੇਨਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ 'ਚ ਕਾਇਰੋ ਦੇ ਇਕ ਹਸਪਤਾਲ 'ਚ ਹਾਰਟ ਅਟੈਕ ਆਇਆ ਸੀ।
ਅੱਜ ਰਾਤ ਹੋਵੇਗੀ ਸ਼ਾਹਿਦ-ਮੀਰਾ ਦੇ ਵਿਆਹ ਦੀ ਰਿਸੈਪਸ਼ਨ
NEXT STORY