ਮੁੰਬਈ— ਬੀਤੇ ਦਿਨ ਬਾਲੀਵੁੱਡ ਅਭਿਨੇਤਰੀ ਰਾਣੀ ਮੁਖਰਜੀ ਮਾਂ ਬਣੀ। ਉਸ ਨੇ ਇਕ ਬੇਟੀ ਨੂੰ ਜਨਮ ਦਿੱਤਾ, ਜਿਸ ਦਾ ਨਾਂ ਉਸ ਨੇ ਅਤੇ ਪਤੀ ਆਦਿਤਿਆ ਚੋਪੜਾ ਨੇ ਮਿਲ ਕੇ ਆਦਿਰਾ ਰੱਖਿਆ ਹੈ। ਜੇਕਰ ਗੱਲ ਕੀਤੀ ਜਾਵੇ ਇਸ ਸਾਲ ਮਾਂ-ਬਾਪ ਬਣੇ ਬਾਲੀਵੁੱਡ ਸਿਤਾਰਿਆਂ ਦੀ ਤਾਂ ਰਾਣੀ ਮੁਖਰਜੀ ਅਤੇ ਅਦਿਤਿਆ ਚੋਪੜਾ ਤੋਂ ਇਲਾਵਾ ਕਈ ਹੋਰ ਸਿਤਾਰੇ ਵੀ ਹਨ, ਜਿਨ੍ਹਾਂ ਦੇ ਘਰ ਇਸ ਸਾਲ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਬਾਲੀਵੁੱਡ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਇਸ ਸਾਲ ਮਾਂ-ਬਾਪ ਬਣੇ ਹਨ।
ਓਮੀ ਵੈਧ— ਫਿਲਮ 'ਥ੍ਰੀ ਇਡੀਅਟਸ' ਦੇ ਸਾਈਲੈਂਸਰ ਯਾਨੀ ਚਤੁਰ ਰਾਮਲਿੰਗਮ ਉਰਫ ਓਮੀ ਵੈਧ ਇਸ ਸਾਲ ਪਿਤਾ ਬਣੇ ਹਨ। ਉਨ੍ਹਾਂ ਦੀ ਪਤਨੀ ਮੀਨਲ ਪਟੇਲ ਨੇ 14 ਜਨਵਰੀ 2015 ਨੂੰ ਇਕ ਬੇਟੇ ਨੂੰ ਜਨਮ ਦਿੱਤਾ। ਦੋਹਾਂ ਨੇ 22 ਅਗਸਤ ਸਾਲ 2009 'ਚ ਵਿਆਹ ਕੀਤਾ ਸੀ।
ਉਦਿਤਾ ਗੋਸੁਆਮੀ— ਬਾਲੀਵੁੱਡ ਅਭਿਨੇਤਰੀ ਉਦਿਤਾ ਗੋਸੁਆਮੀ ਨੇ 2 ਜਨਵਰੀ ਸਾਲ 2015 ਨੂੰ ਬੇਟੀ ਨੂੰ ਜਨਮ ਦਿੱਤਾ, ਜਿਸ ਦਾ ਨਾਂ ਦੇਵੀ ਰੱਖਿਆ। ਉਸ ਨੇ 29 ਜਨਵਰੀ ਸਾਲ 2013 ਨੂੰ ਡਾਇਰੈਕਟਰ ਮੋਹਿਤ ਸੂਰੀ ਨਾਲ ਵਿਆਹ ਕੀਤਾ ਸੀ।
ਆਮਨਾ ਸ਼ਰੀਫ— ਟੀ. ਵੀ. ਅਭਿਨੇਤਰੀ ਆਮਨਾ ਸ਼ਰੀਫ ਦੇ ਘਰ 14 ਸਤੰਬਰ 2015 ਨੂੰ ਖੁਸ਼ੀਆਂ ਨੇ ਦਸਤਕ ਦਿੱਤੀ ਸੀ। ਆਮਨਾ ਨੇ ਇਸ ਦਿਨ ਇਕ ਬੇਟੇ ਨੂੰ ਜਨਮ ਦਿੱਤਾ। ਤੁਹਾਨੂੰ ਦੱਸ ਦਈਏ ਆਮਨਾ ਦੇ ਪਤੀ ਅਮਿਤ ਸ਼ਰਮਾ ਇਕ ਪ੍ਰੋਡਿਊਸਰ ਹਨ ਅਤੇ ਇਨ੍ਹਾਂ ਦੋਹਾਂ ਨੇ ਵਿਆਹ ਸਾਲ 2013 ਦੀ 27 ਦਸੰਬਰ ਨੂੰ ਕੀਤਾ ਸੀ।
ਨਵਾਜ਼ੁਦੀਨ ਸਿਦਿਕੀ— ਬਾਲੀਵੁੱਡ ਅਭਿਨੇਤਾ ਨਵਾਜ਼ੁਦੀਨ ਸਿਦਿਕੀ ਦੀ ਪਤਨੀ ਅੰਜਲੀ ਨੇ 19 ਮਈ 2015 ਨੂੰ ਦੂਜੇ ਬੇਟੇ ਨੂੰ ਜਨਮ ਦਿੱਤਾ। ਇਸ ਜੋੜੇ ਦੀ ਇਕ 6 ਸਾਲ ਦੀ ਬੇਟੀ ਹੈ, ਜਿਸ ਦਾ ਨਾਂ ਸ਼ੋਰਾ ਹੈ।
ਵਿਵੇਕ ਓਬਰਾਏ— ਬਾਲੀਵੁੱਡ ਅਭਿਨੇਤਾ ਵਿਵੇਕ ਓਬਰਾਏ 21 ਅਪ੍ਰੈਲ 2015 ਨੂੰ ਫਿਰ ਤੋਂ ਪਿਤਾ ਬਣੇ ਸਨ। ਉਨ੍ਹਾਂ ਦੀ ਪਤਨੀ ਪ੍ਰਿਯੰਕਾ ਅਲਵਾ ਨੇ ਬੇਟੀ ਅਮੇਯਾ ਨੂੰ ਜਨਮ ਦਿੱਤਾ। ਇਹ ਦੋਵੇਂ ਸਿਤਾਰੇ 29 ਅਕਤੂਬਰ ਸਾਲ 2010 'ਚ ਵਿਆਹ ਦੇ ਬੱਧਨ 'ਚ ਬੱਝੇ ਸਨ ਅਤੇ ਇਨ੍ਹਾਂ ਦਾ ਇਕ ਢਾਈ ਸਾਲ ਦਾ ਬੇਟਾ ਵੀ ਹੈ।
ਅਲੀ ਜ਼ਾਫਰ— ਪਾਕਿਸਤਾਨੀ ਅਭਿਨੇਤਾ ਅਲੀ ਜ਼ਾਫਰ ਦੀ ਪਤਨੀ ਆਇਸ਼ਾ ਫਾਜ਼ਿਲ ਨੇ 23 ਫਰਵਰੀ 2015 ਨੂੰ ਇਕ ਬੇਟੀ ਨੂੰ ਜਨਮ ਦਿੱਤਾ, ਜਿਸ ਦਾ ਨਾਂ ਅਲੀਜ਼ਾ ਰੱਖਿਆ। ਇਨ੍ਹਾਂ ਦੋਹਾਂ ਦਾ ਇਕ 5 ਸਾਲ ਦਾ ਬੇਟਾ ਵੀ ਹੈ।
ਵੀਨਾ ਮਲਿਕ— ਪਾਕਿਸਤਾਨੀ ਅਭਿਨੇਤਰੀ ਵੀਨਾ ਮਲਿਕ 23 ਸਤੰਬਰ 2015 ਨੂੰ ਦੂਜੀ ਵਾਰ ਮਾਂ ਬਣੀ ਅਤੇ ਇਕ ਬੇਟੀ ਨੂੰ ਜਨਮ ਦਿੱਤਾ, ਜਿਸ ਦਾ ਨਾਂ ਵੀਨਾ ਅਤੇ ਉਸ ਦੇ ਪਤੀ ਅਸਦ ਖਾਨ ਖਟਕ ਨੇ ਅਮਾਲ ਰੱਖਿਆ। ਇਸ ਤੋਂ ਠੀਕ ਇਕ ਸਾਲ ਪਹਿਲਾਂ ਵੀਨਾ ਨੇ ਇਕ ਬੇਟੇ ਨੂੰ ਜਨਮ ਦਿੱਤਾ, ਜਿਸ ਦਾ ਨਾਂ ਅਬਰਾਮ ਹੈ।
ਹਿਟ ਐਂਡ ਰਨ ਕੇਸ : ਹਾਈ ਕੋਰਟ ਨੇ ਸਲਮਾਨ ਨੂੰ ਜਾਰੀ ਕੀਤਾ ਵੱਡਾ ਫੁਰਮਾਨ
NEXT STORY