ਮੁੰਬਈ- ਅਦਾਕਾਰਾ ਰੂਬੀਨਾ ਦਿਲੈਕ ਇਨੀਂ ਦਿਨੀਂ ਆਪਣੇ ਹੋਮਟਾਊਨ ਹਿਮਾਚਲ 'ਚ ਹੈ। ਅਦਾਕਾਰਾ ਕੁਦਰਤੀ ਨਜ਼ਾਰਿਆਂ ਦਾ ਮਜ਼ਾ ਲੈ ਰਹੀ ਹੈ। ਅਦਾਕਾਰਾ ਇਨ੍ਹਾਂ ਖੂਬਸੂਰਤ ਪਲਾਂ ਨੂੰ ਪ੍ਰਸ਼ੰਸਕਾਂ ਦੇ ਨਾਲ ਵੀ ਸਾਂਝਾ ਕਰ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਖੂਬ ਦੇਖੀਆਂ ਜਾ ਰਹੀਆਂ ਹਨ।
ਲੁੱਕ ਦੀ ਗੱਲ ਕਰੀਏ ਤਾਂ ਰੂਬੀਨਾ ਪੀਚ ਰੰਗ ਦੇ ਪਲਾਜ਼ੋ ਸੂਟ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਦੁਪੱਟਾ ਵੀ ਕੈਰੀ ਕੀਤਾ ਹੋਇਆ ਹੈ। ਲਾਈਟ ਮੇਕਅਪ, ਮੱਥੇ 'ਤੇ ਬਿੰਦੀ ਅਤੇ ਬਨ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।
ਇਸ ਲੁੱਕ 'ਚ ਅਦਾਕਾਰਾ ਬਹੁਤ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਪਹਾੜਾਂ ਦੇ ਵਿਚਾਲੇ ਦੁਪੱਟਾ ਲਹਿਰਾਉਂਦੇ ਹੋਏ ਦਿਲਕਸ਼ ਪੋਜ਼ ਦੇ ਰਹੀ ਹੈ। ਰੂਬੀਨਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਫਿਦਾ ਹੋ ਗਏ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਰੂਬੀਨਾ ਫਿਲਮ 'ਅਰਧ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਅਦਾਕਾਰਾ ਇਸ ਫਿਲਮ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।
ਇਸ ਫਿਲਮ 'ਚ ਅਦਾਕਾਰਾ ਦੇ ਨਾਲ ਹਿਤੇਨ ਤੇਜਵਾਨੀ ਅਤੇ ਪਲਾਸ਼ ਮੁੱਛਲ ਵੀ ਨਜ਼ਰ ਆਉਣ ਵਾਲੇ ਹਨ।
ਐਪਲੌਸ ਐਂਟਰਟੇਨਮੈਂਟ ਨੇ ਐਲਿਪਸਿਸ ਐਂਟਰਟੇਨਮੈਂਟ ਤੇ ਮਿਸਿਜ਼ ਫਨੀਬੋਨਸ ਮੂਵੀਜ਼ ਨਾਲ ਕੀਤੀ ਸਾਂਝੇਦਾਰੀ
NEXT STORY