ਮੁੰਬਈ- ਅਦਾਕਾਰਾ ਨਿੱਕੀ ਅਨੇਜਾ ਨੇ ਨਿਰਮਾਤਾ ਪਹਿਲਾਜ ਨਿਹਲਾਨੀ ਬਾਰੇ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਅਦਾਕਾਰਾ ਨੇ 1994 'ਚ ਫਿਲਮ ਮਿਸਟਰ ਆਜ਼ਾਦ 'ਚ ਕੰਮ ਕੀਤਾ ਸੀ, ਜਿਸ ਦਾ ਨਿਰਮਾਣ ਪਹਿਲਾਜ ਨਿਹਲਾਨੀ ਨੇ ਕੀਤਾ ਸੀ। ਇਸ ਫਿਲਮ 'ਚ ਅਨਿਲ ਕਪੂਰ ਮੁੱਖ ਭੂਮਿਕਾ 'ਚ ਸਨ। ਨਿੱਕੀ ਉਸ ਸਮੇਂ 19 ਸਾਲ ਦੀ ਸੀ।ਨਿੱਕੀ ਨੇ ਦੱਸਿਆ ਕਿ ਉਸ ਦਾ ਤਜਰਬਾ ਚੰਗਾ ਨਹੀਂ ਰਿਹਾ। ਨਿੱਕੀ ਨੇ ਪਹਿਲਾਜ ਨਿਹਲਾਨੀ 'ਤੇ ਦੋਸ਼ ਲਾਇਆ ਕਿ ਉਸ ਨੇ ਮੈਨੂੰ ਡਿਸਟ੍ਰੀਬਿਊਟਰਾਂ ਨਾਲ ਡਿਨਰ ਕਰਨ ਲਈ ਕਿਹਾ ਸੀ। ਨਿੱਕੀ ਅਨੇਜਾ ਨੇ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਉਸ ਨੇ ਦੱਸਿਆ ਕਿ ਮਿਸਟਰ ਆਜ਼ਾਦ ਫ਼ਿਲਮ ਵਿੱਚ ਕੰਮ ਕਰਦੇ ਸਮੇਂ ਉਸ ਨੂੰ ਸਮਝੌਤਾ ਕਰਨ ਲਈ ਕਿਹਾ ਗਿਆ ਸੀ।
ਇਹ ਵੀ ਪੜ੍ਹੋ- ਧੀ ਦੀ ਡੋਲੀ ਤੋਰਦੇ ਸਮੇਂ ਭਾਵੁਕ ਹੋਏ ਗਾਇਕ ਰਵਿੰਦਰ ਗਰੇਵਾਲ
'ਸਮਝੌਤਾ ਕਰ ਲਵੋ, ਕੀ ਸਮੱਸਿਆ ਹੈ?'
ਨਿੱਕੀ ਨੇ ਕਿਹਾ ਕਿ ਉਹ ਬਹੁਤ ਬੇਚੈਨ ਸੀ ਅਤੇ ਮਿਸਟਰ ਆਜ਼ਾਦ ਦੇ ਕਾਰਜਕਾਲ ਦੌਰਾਨ ਉਸ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਗਿਆ ਸੀ। ਉਹ ਅਜੇ ਨਵੀਂ ਆਈ ਸੀ। ਨਿੱਕੀ ਨੇ ਦੱਸਿਆ - ਇਹ ਕਾਸਟਿੰਗ ਕਾਊਚ ਹੈ, ਸਮਝੌਤਾ ਕਰ ਲਵੋ, ਕੀ ਸਮੱਸਿਆ ਹੈ। ਜਦੋਂ ਤੁਹਾਡੇ ਆਸ-ਪਾਸ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ, ਮੈਂ ਉਨ੍ਹਾਂ ਨਾਲ ਸਹਿਮਤ ਨਹੀਂ ਸੀ।ਇਕ ਸ਼ੋਅ 'ਚ ਉਸ ਨੇ ਕਿਹਾ- ਮੈਂ ਪਹਿਲਾਜ ਜੀ ਕੋਲ ਗਈ ਅਤੇ ਕਿਹਾ ਕਿ ਤੁਸੀਂ ਮੈਨੂੰ ਡਿਨਰ 'ਤੇ ਕਿਉਂ ਲੈ ਜਾਂਦੇ ਹੋ? ਤਾਂ ਉਸਨੇ ਕਿਹਾ - ਕੀ ਤੁਸੀਂ ਫ਼ਿਲਮ ਵੇਚਣਾ ਨਹੀਂ ਚਾਹੁੰਦੇ? ਇਸ ਲਈ ਮੈਂ ਉਸ ਨੂੰ ਪੁੱਛਿਆ, ਕੀ ਤੁਸੀਂ ਅਨਿਲ ਕਪੂਰ ਨੂੰ ਸਾਈਨ ਕਰਕੇ ਫ਼ਿਲਮ ਨਹੀਂ ਵੇਚ ਸਕਦੇ? ਉਸ ਦਿਨ ਤੋਂ ਮੈਂ ਸੈੱਟ 'ਤੇ ਬਦਨਾਮ ਹੋ ਗਈ। ਇਹ ਮੇਰੇ ਲਈ ਚੰਗਾ ਨਹੀਂ ਸੀ।
ਇਹ ਵੀ ਪੜ੍ਹੋ- ਅਦਾਕਾਰ Aly Goni ਦੀ ਅਚਾਨਕ ਵਿਗੜੀ ਤਬੀਅਤ! ਸਟੇਜ 'ਤੇ ਹੋਏ ਬੇਹੋਸ਼
ਅਦਾਕਾਰਾ ਨੇ ਫਿਲਮਾਂ ਨਾ ਕਰਨ ਦਾ ਕੀਤਾ ਫੈਸਲਾ
ਮਿਸਟਰ ਆਜ਼ਾਦ ਦੇ ਅਨੁਭਵ ਤੋਂ ਬਾਅਦ, ਉਸਨੇ ਫੈਸਲਾ ਕੀਤਾ ਕਿ ਉਹ ਯੈੱਸ ਬੌਸ ਤੋਂ ਬਾਅਦ ਫਿਲਮਾਂ ਨਹੀਂ ਕਰੇਗੀ। ਇਸ ਤੋਂ ਇਲਾਵਾ ਨਿੱਕੀ ਨੇ ਇਹ ਵੀ ਦੱਸਿਆ ਕਿ ਸ਼ਾਹਰੁਖ ਖਾਨ ਦੀਆਂ ਫਿਲਮਾਂ 'ਚ ਕੰਮ ਕਰਨ ਦਾ ਤਜਰਬਾ ਪਹਿਲਾਜ ਦੀ ਫਿਲਮ ਦੇ ਸੈੱਟ 'ਤੇ ਕੰਮ ਕਰਨ ਦੇ ਤਜ਼ਰਬੇ ਤੋਂ ਬਹੁਤ ਵੱਖਰਾ ਸੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਅਦਾਕਾਰ Aly Goni ਦੀ ਅਚਾਨਕ ਵਿਗੜੀ ਤਬੀਅਤ! ਸਟੇਜ 'ਤੇ ਹੋਏ ਬੇਹੋਸ਼
NEXT STORY