ਨਵੀਂ ਦਿੱਲੀ — ਜਨਤਕ ਖੇਤਰ ਦੀ ਬੀ.ਐੱਸ.ਐੱਨ.ਐੱਲ. ਨੇ ਦੂਰਸੰਚਾਰ ਸਾਜ਼ੋ ਸਮਾਨ ਬਣਾਉਣ ਵਾਲੀ ਕੰਪਨੀ ਨੋਕੀਆ ਨਾਲ ਸਮਝੌਤਾ ਕੀਤਾ ਹੈ। ਦੋਵਾਂ ਕੰਪਨੀਆਂ ਨੇ ਇਕ ਸੰਯੁਕਤ ਬਿਆਨ 'ਚ ਕਿਹਾ ਕਿ ਇਸ ਸਾਂਝੇਦਾਰੀ ਦੇ ਤਹਿਤ ਉਹ ਕਾਰੋਬਾਰੀਆਂ ਨੂੰ ਨਿੱਜੀ 4ਜੀ ਸੇਵਾਵਾਂ ਮੁਹੱਈਆ ਕਰਵਾਨਗੇ। ਬਿਆਨ ਦੇ ਮੁਤਾਬਕ ਨੋਕੀਆ ਅਤੇ ਬੀ.ਐੱਸ.ਐੱਨ.ਐੱਲ. ਉਦਯੋਗਿਕ ਆਟੋਮੇਸ਼ਨ ਨੂੰ ਨਵੇਂ ਪੱਧਰ 'ਤੇ ਲਿਆਉਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਦੋਵੇਂ 4ਜੀ ਐੱਲ.ਟੀ.ਈ. ਤਕਨੀਕ ਦਾ ਫਾਇਦਾ ਉਠਾਉਂਦੇ ਹੋਏ ਨੋਕੀਆ ਦੇ ਚੇਨਈ ਪਲਾਂਟ ਦੀ ਚਾਲੂ ਸਮਰੱਥਾ ਵਿਚ ਸੁਧਾਰ ਲਿਆਉਣਗੇ। ਇਸ ਸਾਂਝੇਦਾਰੀ ਦੇ ਤਹਿਤ ਪਹਿਲਾ ਪ੍ਰੋਜੈਕਟ ਨੋਕੀਆ ਦੇ ਚੇਨਈ ਪਲਾਂਟ ਵਿਚ ਲਗਾਇਆ ਜਾਵੇਗਾ।
ਚੀਨ 'ਚ ਗੂਗਲ ਬੈਨ, ਨਵੇਂ ਪਲਾਨ ਨਾਲ ਚੀਨੀ ਬਜ਼ਾਰ ਵਿਚ ਲਿਆਉਣ ਦੀ ਤਿਆਰੀ ਕਰ ਰਹੇ ਸੁੰਦਰ ਪਿਚਾਈ
NEXT STORY