ਬੀਜਿੰਗ - ਅਰਬਪਤੀ ਕਾਰੋਬਾਰੀ ਐਲੋਨ ਮਸਕ ਦੀ ਕੰਪਨੀ 'ਨਿਊਰਲਿੰਕ' ਵੱਲੋਂ ਪਹਿਲੀ ਵਾਰ ਮਨੁੱਖ ਵਿੱਚ ਚਿੱਪ ਲਗਾਉਣ ਤੋਂ ਬਾਅਦ ਚੀਨ ਵੀ ਮਨੁੱਖੀ ਦਿਮਾਗ ਨੂੰ ਕੰਟਰੋਲ ਕਰਨ ਦੀ ਦੌੜ ਵਿੱਚ ਸ਼ਾਮਲ ਹੋ ਗਿਆ ਹੈ। ਨਿਊਰਲਿੰਕ ਨਾਲ ਮੁਕਾਬਲਾ ਕਰਨ ਲਈ ਚੀਨ ਨੇ ਆਪਣੀ ਖਤਰਨਾਕ ਯੋਜਨਾ ਦੇ ਹਿੱਸੇ ਵਜੋਂ ਮਨੁੱਖੀ ਖੋਪੜੀ ਵਿੱਚ ਦਿਮਾਗ ਦੀ ਚਿੱਪ ਲਗਾਉਣ ਦਾ ਐਲਾਨ ਕੀਤਾ ਹੈ।ਇਸ ਨੂੰ ਬ੍ਰੇਨ-ਕੰਪਿਊਟਰ ਇੰਟਰਫੇਸ ਦੇ ਨਾਂ ਨਾਲ ਜਾਣਿਆ ਜਾਵੇਗਾ, ਜਿਸ ਰਾਹੀਂ ਚੀਨ ਮਨੁੱਖੀ ਦਿਮਾਗ ਨੂੰ 'ਗੁਲਾਮ' ਬਣਾਉਣ ਦੀ ਕੋਸ਼ਿਸ਼ ਕਰੇਗਾ।
ਇਹ ਵੀ ਪੜ੍ਹੋ : Paytm ਪੇਮੈਂਟ ਬੈਂਕ ਤੋਂ ਦੂਜੇ ਪਲੇਟਫਾਰਮ 'ਤੇ ਜਾ ਰਹੇ ਗਾਹਕ, GooglePay ਵਰਗੀਆਂ ਕੰਪਨੀਆਂ ਨੂੰ ਹੋ ਰਿਹ
ਚੀਨ ਦੇ ਆਈਟੀ ਮੰਤਰਾਲੇ ਨੇ ਕਿਹਾ ਕਿ ਉਹ ਨਿਊਰਲਿੰਕ ਦੇ ਟੈਲੀਪੈਥੀ ਦੀ ਤਰ੍ਹਾਂ ਦਿਮਾਗ-ਕੰਪਿਊਟਰ ਇੰਟਰਫੇਸ ਵੀ ਬਣਾਉਣ ਜਾ ਰਹੇ ਹਨ। ਅਗਲੇ ਸਾਲ ਦੀ ਸ਼ੁਰੂਆਤ ਤੱਕ ਬ੍ਰੇਨ ਚਿਪਸ ਦੀਆਂ ਕਈ ਰੇਂਜ ਤਿਆਰ ਹੋ ਜਾਣਗੀਆਂ ਅਤੇ ਇਨ੍ਹਾਂ ਦੀ ਵਰਤੋਂ ਵੀ ਸ਼ੁਰੂ ਹੋ ਜਾਵੇਗੀ। ਆਈਟੀ ਮੰਤਰਾਲੇ ਨੇ ਕਿਹਾ ਕਿ ਸਾਡਾ ਉਦੇਸ਼ ਬ੍ਰੇਨ ਕੰਪਿਊਟਰ ਫਿਊਜ਼ਨ, ਬ੍ਰੇਨ ਚਿਪਸ, ਬ੍ਰੇਨ ਕੰਪਿਊਟਿੰਗ ਨਿਊਰੋਨ ਮਾਡਲ ਬਣਾਉਣਾ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ, ਪਿਛਲੇ ਸਾਲ ਚੀਨ ਨੇ ਇਸ ਦੇ ਲਈ ਇਕ ਵਿਸ਼ੇਸ਼ ਲੈਬ ਖੋਲ੍ਹੀ ਸੀ, ਜਿਸ ਵਿਚ ਸਿਰਫ ਮਨੁੱਖੀ ਖੋਪੜੀ ਵਿਚ ਲਗਾਉਣ ਲਈ ਦਿਮਾਗ ਦੀਆਂ ਚਿਪਸ ਬਣਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਨੂੰ ਬਣਾਉਣ ਲਈ 60 ਵਿਗਿਆਨੀ ਕੰਮ ਕਰ ਰਹੇ ਹਨ। ਇਹ ਲੈਬ ਕਥਿਤ ਤੌਰ 'ਤੇ ਮਸਕ ਨਿਊਰਾਲਿੰਕ ਨੂੰ ਟੱਕਰ ਦੇਣ ਲ਼ਈ ਬਣਾਈ ਗਈ ਹੈ।
ਇਹ ਵੀ ਪੜ੍ਹੋ : ਚੀਨ ਦੇ ਬਾਜ਼ਾਰ ’ਚ ਹਾਹਾਕਾਰ, 6 ਟ੍ਰਿਲੀਅਨ ਡਾਲਰ ਦਾ ਨੁਕਸਾਨ, ਭਾਰਤੀ ਬਾਜ਼ਾਰ ਮਜ਼ਬੂਤ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਇੱਕ ਦਿਨ ਪਹਿਲਾਂ ਨਿਊਰਲਿੰਕ ਨੇ ਐਲਾਨ ਕੀਤਾ ਸੀ ਕਿ ਉਹ ਪਹਿਲੀ ਵਾਰ ਮਨੁੱਖੀ ਦਿਮਾਗ ਵਿੱਚ ਇੱਕ ਚਿਪ ਫਿੱਟ ਕਰਨ ਵਿੱਚ ਕਾਮਯਾਬ ਹੋਏ ਹਨ ਜੋ ਪਹਿਲਾਂ ਤੋਂ ਹੀ ਬਿਮਾਰੀਆਂ ਦੀ ਭਵਿੱਖਬਾਣੀ ਕਰ ਸਕੇਗਾ। ਇਸ ਨੂੰ ਕੰਪਿਊਟਰ ਰਾਹੀਂ ਕੰਟਰੋਲ ਕੀਤਾ ਜਾਵੇਗਾ।ਕੰਪਨੀ ਮੁਤਾਬਕ ਉਨ੍ਹਾਂ ਦਾ ਉਦੇਸ਼ ਨਿਊਰੋਲੌਜੀਕਲ ਬੀਮਾਰੀਆਂ ਤੋਂ ਪੀੜਤ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣਾ ਹੈ। ਉਨ੍ਹਾਂ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਣਾ ਚਾਹੀਦਾ ਹੈ। ਇਹ ਮੰਨਿਆ ਜਾਂਦਾ ਸੀ ਕਿ ਇਹ ਭਵਿੱਖ ਵਿੱਚ ਬਹੁਤ ਮਸ਼ਹੂਰ ਹੋਵੇਗਾ ਅਤੇ ਜਿਵੇਂ-ਜਿਵੇਂ ਨਿਊਰੋਲੌਜੀਕਲ ਸਮੱਸਿਆਵਾਂ ਵਧ ਰਹੀਆਂ ਹਨ, ਦੁਨੀਆ ਵਿੱਚ ਇਸਦੀ ਬਹੁਤ ਜ਼ਿਆਦਾ ਮੰਗ ਹੋਵੇਗੀ।
ਇਹ ਵੀ ਪੜ੍ਹੋ : ਕਸ਼ਮੀਰ ਤੇ ਹਿਮਾਚਲ ’ਚ ਬਰਫਬਾਰੀ, ਪੰਜਾਬ 'ਚ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦਾ ਰੂਸੀ ਤੇਲ ਆਯਾਤ 12 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪੁੱਜਾ, ਲੰਬੇ ਸਮੇਂ ਦੀ ਮੰਗ ਬਰਕਰਾਰ
NEXT STORY