ਨਵੀਂ ਦਿੱਲੀ— ਇਨਕਮ ਟੈਕਸ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਪਹਿਲੀ ਅਪ੍ਰੈਲ ਤੋਂ 15 ਸਤੰਬਰ ਵਿਚਕਾਰ ਉਸ ਨੇ 30 ਲੱਖ ਤੋਂ ਵੱਧ ਟੈਕਸਦਾਤਾਵਾਂ ਨੂੰ 1.06 ਲੱਖ ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਹੈ।
ਇਸ 'ਚ 29.17 ਲੱਖ ਟੈਕਸਦਾਤਾਵਾਂ ਨੂੰ31,741 ਕਰੋੜ ਰੁਪਏ ਦਾ ਇਨਕਮ ਟੈਕਸ ਰਿਫੰਡ ਅਤੇ 74,729 ਕਰੋੜ ਰੁਪਏ ਕੰਪਨੀ ਟੈਕਸ ਦਾ ਰਿਫੰਡ ਕੀਤਾ ਗਿਆ।
ਸੈਂਟਰਲ ਡਾਇਰੈਕਟ ਟੈਕਸ ਬੋਰਡ (ਸੀ. ਬੀ. ਡੀ. ਟੀ.) ਨੇ ਟਵੀਟ ਕੀਤਾ, ''ਸੀ. ਬੀ. ਡੀ. ਟੀ. ਨੇ 30.92 ਲੱਖ ਤੋਂ ਵੱਧ ਟੈਕਸਦਾਤਾਵਾਂ ਨੂੰ ਪਹਿਲੀ ਅਪ੍ਰੈਲ 2020 ਤੋਂ 15 ਸਤੰਬਰ 2020 ਤੱਕ 1,06,470 ਕਰੋੜ ਰੁਪਏ ਤੋਂ ਜ਼ਿਆਦਾ ਦਾ ਰਿਫੰਡ ਜਾਰੀ ਕੀਤਾ ਹੈ।'' ਸੀ. ਬੀ. ਡੀ. ਟੀ. ਨੇ ਕਿਹਾ ਕਿ ਇਨ੍ਹਾਂ 'ਚੋਂ 29,17,169 ਟੈਕਸਦਾਤਾਵਾਂ ਨੂੰ 31,741 ਕਰੋੜ ਰੁਪਏ ਨਿੱਜੀ ਇਨਕਮ ਟੈਕਸ ਰਿਫੰਡ ਕੀਤੇ ਗਏ, ਜਦੋਂ ਕੰਪਨੀ ਟੈਕਸ ਦੇ ਮਾਮਲੇ 'ਚ 1,74,633 ਟੈਕਸਦਾਤਾਵਾਂ ਨੂੰ 74,729 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਸਰਕਾਰ ਟੈਕਸਦਾਤਾਵਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਟੈਕਸ ਸਬੰਧੀ ਸੇਵਾਵਾਂ ਉਪਲਬਧ ਕਰਾਉਣ 'ਤੇ ਜ਼ੋਰ ਦੇ ਰਹੀ ਹੈ।
ਸਟੀਲ ਕਾਰਖ਼ਾਨੇ ਕਰ ਰਹੇ ਹਸਪਤਾਲਾਂ 'ਚ ਆਕਸੀਜਨ ਦੀ ਸਪਲਾਈ
NEXT STORY