ਨਵੀਂ ਦਿੱਲੀ (ਭਾਸ਼ਾ) - ਜਾਇਦਾਦ ਸਲਾਹਕਾਰ ਕੰਪਨੀ ਏਨਾਰਾਕ ਅਨੁਸਾਰ ਦੇਸ਼ ਦੇ 7 ਸ਼ਹਿਰਾਂ ’ਚ 1.4 ਲੱਖ ਕਰੋਡ਼ ਰੁਪਏ ਦੀਆਂ 1.74 ਲੱਖ ਇਕਾਈਆਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੈ।
ਇਸ ’ਚੋਂ 66 ਫੀਸਦੀ ਮਕਾਨ ਦਿੱਲੀ-ਐੱਨ. ਸੀ. ਆਰ. ’ਚ ਹਨ। ਏਨਾਰਾਕ ਨੇ ਕਿਹਾ ਕਿ ਉਸ ਨੇ ਆਪਣੀ ਖੋਜ ’ਚ ਉਨ੍ਹਾਂ ਰਿਹਾਇਸ਼ੀ ਪ੍ਰਾਜੈਕਟ ਨੂੰ ਸ਼ਾਮਲ ਕੀਤਾ ਹੈ ਜੋ 2014 ’ਚ ਜਾਂ ਉਸ ਤੋਂ ਬਾਅਦ ਸ਼ੁਰੂ ਹੋਏ ਹਨ।
ਉਸ ਨੇ ਕਿਹਾ ਕਿ ਦੇਸ਼ ਭਰ ਦੇ 7 ਸ਼ਹਿਰਾਂ ’ਚ ਠੱਪ ਅਤੇ ਪੈਂਡਿੰਗ ਇਕਾਈਆਂ ਦੀ ਗਿਣਤੀ 6,28,630 ਹਨ, ਜਿਨ੍ਹਾਂ ਦੀ ਕੀਮਤ 5,05,415 ਕਰੋਡ਼ ਰੁਪਏ ਹੈ। ਇਹ ਇਕਾਈਆਂ ਦਿੱਲੀ-ਐੱਨ. ਸੀ. ਆਰ., ਮੁੰਬਈ ਮਹਾਨਗਰ ਖੇਤਰ (ਐੱਮ. ਐੱਮ. ਆਰ.), ਪੁਣੇ, ਬੈਂਗਲੁਰੂ, ਹੈਦਰਾਬਾਦ, ਚੇਨਈ ਅਤੇ ਕੋਲਕਾਤਾ ’ਚ ਹਨ।
ਏਨਾਰਾਕ ਦੇ ਨਿਰਦੇਸ਼ਕ ਅਤੇ ਪ੍ਰਮੁੱਖ (ਖੋਜ) ਪ੍ਰਸ਼ਾਂਤ ਠਾਕੁਰ ਨੇ ਕਿਹਾ,‘‘ਸਾਲ 2021 ਦੀ ਪਹਿਲੀ ਛਿਮਾਈ ਤੱਕ ਲੱਗਭੱਗ 6.29 ਲੱਖ ਅਜਿਹੀਆਂ ਇਕਾਈਆਂ ਹਨ , ਜਿਨ੍ਹਾਂ ਨੂੰ ਟਾਪ-7 ਸ਼ਹਿਰਾਂ ’ਚ ਪੂਰਾ ਕੀਤਾ ਜਾਣਾ ਬਾਕੀ ਹੈ। 7 ਟਾਪ ਸ਼ਹਿਰਾਂ ’ਚ ਪੂਰੀ ਤਰ੍ਹਾਂ ਠੱਪ 1.74 ਲੱਖ ਘਰਾਂ ਦੀ ਕੁਲ ਕੀਮਤ ਮੌਜੂਦਾ ਸਮੇਂ ’ਚ 1,40,613 ਕਰੋਡ਼ ਰੁਪਏ ਤੋਂ ਜ਼ਿਆਦਾ ਹੈ।
ਉਸ ਨੇ ਦੱਸਿਆ ਕਿ ਸ਼ਹਿਰਾਂ ਦੇ ਇਸ ਹਿਸਾਬ ਨਾਲ ਦਿੱਲੀ-ਐੱਨ. ਸੀ. ਆਰ. ਬਾਜ਼ਾਰ ’ਚ ਸਭ ਤੋਂ ਜ਼ਿਆਦਾ 1,13,860 ਇਕਾਈਆਂ ਠੱਪ ਹਨ, ਜੋ 7 ਸ਼ਹਿਰਾਂ ਦੀਆਂ ਕੁਲ ਇਕਾਈਆਂ ਦਾ 66 ਫੀਸਦੀ ਹੈ।
ਉਥੇ ਮੁੰਬਈ ’ਚ 41,730 ਇਕਾਈ, ਪੁਣੇ ’ਚ 9,990 ਇਕਾਈ, ਬੈਂਗਲੁਰੂ ’ਚ 3,870 ਇਕਾਈ ਅਤੇ ਹੈਦਰਾਬਾਦ ’ਚ 4,150 ਇਕਾਈਆਂ ਠੱਪ ਹਨ। ਚੇਨਈ ’ਚ ਇਸੇ ਤਰ੍ਹਾਂ ਦੀ ਕੋਈ ਵੀ ਇਕਾਈ ਨਹੀਂ ਹੈ।
NSE ਆਈ. ਪੀ. ਓ. ਲਿਆਉਣ ਦੀ ਕਰ ਰਿਹੈ ਤਿਆਰੀ, ਸੇਬੀ ਤੋਂ ਮੰਗੀ ਇਜਾਜ਼ਤ!
NEXT STORY