ਮੁੰਬਈ- ਕਰਮਚਾਰੀਆਂ ਦੇ ਭਵਿੱਖ ਦੀ ਸੁਰੱਖਿਆ ਦੀ ਗਾਰੰਟੀ ਦੇਣ ਵਾਲੇ ਈ. ਪੀ. ਐੱਫ. ਓ. ਦੇ ਹੀ ਇਕ ਅਧਿਕਾਰੀ ਨੇ ਸੈਂਕੜੇ ਕਰਮਚਾਰੀਆਂ ਦਾ ਭਵਿੱਖ ਹਨ੍ਹੇਰੇ ’ਚ ਪਾ ਦਿੱਤਾ। ਮੁੰਬਈ ਦੇ ਕਾਂਦੀਵਲੀ ਖੇਤਰ ਸਥਿਤ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਆਫਿਸ ’ਚ ਤਾਇਨਾਤ ਸੋਸ਼ਲ ਸਕਿਓਰਿਟੀ ਅਫਸਰ ਨੇ ਫਰਜ਼ੀ ਤਰੀਕੇ ਨਾਲ ਕਲੇਮ ਕਰ ਕੇ ਕਰਮਚਾਰੀਆਂ ਦੇ 1000 ਕਰੋੜ ਰੁਪਏ ਹੜੱਪ ਲਏ।
ਈ. ਪੀ. ਐੱਫ. ਓ. ਨੇ ਦੋਸ਼ੀ ਅਧਿਕਾਰੀ ਮਹਿੰਦਰ ਬਾਮਨੇ ਨੂੰ ਸਸਪੈਂਡ ਕਰ ਦਿੱਤਾਹੈ ਅਤੇ ਮਾਮਲੇ ’ਚ ਜਾਂਚ ਲਈ ਉੱਚ ਅਧਿਕਾਰੀ ਨੂੰ ਨਿਯੁਕਤ ਕੀਤਾ ਹੈ। ਇਸ ਧੋਖਾਦੇਹੀ ’ਚ ਬਾਮਨੇ ਨੇ ਆਪਣੇ ਮਿੱਤਰ ਕਰਮਚਾਰੀਆਂ ਨੂੰ ਫਾਇਦਾ ਦਿਵਾਉਣ ਲਈ ਏਅਰਲਾਈਨ ਦੇ ਕਈ ਘਰੇਲੂ ਕਰਮਚਾਰੀਆਂ ਨੂੰ ਹਿੱਤਾਂ ਨੂੰ ਸੂਲੀ ’ਤੇ ਚੜ੍ਹਾ ਦਿੱਤਾ। ਮਾਮਲੇ ’ਚ ਸ਼ਾਮਲ ਲੋਕਾਂ ਨੇ ਕਈ ਦਸਤਾਵੇਜ਼ ਨਸ਼ਟ ਕਰ ਦਿੱਤੇ ਅਤੇ ਫਰਜ਼ੀ ਕਾਗਜ਼ਾਂ ਦੇ ਸਹਾਰੇ ਪੂਰੀ ਖੇਡ ਨੂੰ ਅੰਜ਼ਾਮ ਦਿੱਤਾ।
ਲਾਕਡਾਊਨ ਦੌਰਾਨ ਵਧੀ ਧੋਖਾਦੇਹੀ
ਈ. ਪੀ. ਐੱਫ. ਓ. ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਉਂਝ ਤਾਂ ਪੀ. ਐੱਫ. ਲੁੱਟ ਦੀ ਸ਼ੁਰੂਆਤ 2019 ’ਚ ਹੀ ਹੋ ਗਈ ਸੀ ਪਰ ਲਾਕਡਾਊਨ ਦੌਰਾਨ ਇਸ ’ਚ ਤੇਜ਼ੀ ਆਈ। ਬਾਅਦ ’ਚ ਕਈ ਕਰਮਚਾਰੀਆਂ ਨੇ ਪੀ. ਐੱਫ. ਦਫਤਰ ਤੋਂ ਦਸਤਾਵੇਜ਼ ਗਾਇਬ ਹੋਣ ਦੀਆਂ ਸ਼ਿਕਾਇਤਾਂ ਵੀ ਕੀਤੀਆਂ। ਹਾ੍ਾਂਕਿ ਹੁਣ ਜੈੱਟ ਏਅਰਵੇਜ਼ ਪਾਇਲਟਾਂ ਨਾਲ ਸੰਪਰਕ ਤੱਕ ਉਨ੍ਹਾਂ ਦਾ ਇੰਡੀਅਨ ਪੈਨ ਕਾਰਡ ਅਤੇ ਬੈਂਕ ਚੈੱਕ ਮੰਗ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ ਪੀ. ਐੱਫ. ਦੇ ਪੈਸੇ ਵਾਪਸ ਕਰ ਸਕੇ। ਵਿਦੇਸ਼ੀ ਪਾਇਲਟਾਂ ਨੂੰ ਈ. ਮੇਲ. ਆਈ. ਡੀ. ’ਤੇ ਪੈਸੇ ਭੇਜਣ ਲਈ ਕਿਹਾ ਜਾ ਰਿਹਾ ਹੈ।
ਕਿਵੇਂ ਕੀਤੀ ਧੋਖਾਦੇਹੀ
ਈ. ਪੀ. ਐੱਫ. ਓ. ਦੇ ਸੈਂਟਰਲ ਬੋਰਡ ਆਫ ਟਰੱਸਟੀਜ਼ ਦੇ ਮੈਂਬਰ ਪ੍ਰਭਾਕਰ ਬਾਨਾਸੁਰੇ ਨੇ ਦੱਸਿਆ ਕਿ ਕਰਮਚਾਰੀਆਂ ਦੇ ਪੀ. ਐੱਫ. ਦੇ ਪੈਸੇ ਹੜੱਪਣ ਲਈ ਦੋਸ਼ੀਆਂ ਨੇ ਬੋਗਸ ਖਾਤੇ ਖੋਲ੍ਹੇ ਅਤੇ ਬੰਦ ਹੋ ਚੁੱਕੀਆਂ ਕੰਪਨੀਆਂ ’ਚ ਫਰਜ਼ੀ ਤਰੀਕੇ ਨਾਲ ਕਲੇਮ ਸੈਟਲਮੈਂਟ ਕੀਤੇ, ਜਿਸ ’ਚ ਜੈੱਟ ਏਅਰਵੇਜ਼ ਵੀ ਸ਼ਾਮਲ ਹੈ। ਸਾਡਾ ਅਨੁਮਾਨ ਹੈ ਕਿ ਨਿਯਮਾਂ ਦੀ ਇਸ ਉਲੰਘਣਾ ਅਤੇ ਟੈਕਸ ਚੋਰੀ ਨਾਲ ਈ. ਪੀ. ਐੱਫ. ਓ. ਨੂੰ ਕਰੀਬ 1000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਦੋਸ਼ੀਆਂ ਨੂੰ ਇਸ ਲਈ ਸਖਤ ਸਜ਼ਾ ਮਿਲੇਗੀ।
ਕਿਰਤ ਮੰਤਰੀ ਤੱਕ ਪਹੁੰਚਿਆ ਮਾਮਲਾ
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਈ. ਪੀ. ਐੱਫ. ਓ. ਦੇ ਆਈ. ਏ. ਐੱਸ. ਅਧਿਕਾਰੀਆਂ ਅਤੇ ਕਿਰਤ ਮੰਤਰੀ ਨਾਲ ਮਾਮਲੇ ’ਚ ਬੈਠਕ ਵੀ ਕੀਤ ਗਈ। 29-30 ਜੁਲਾਈ ਨੂੰ ਹੋਈ ਬੈਠਕ ’ਚ ਈ. ਪੀ. ਐੱਫ. ਓ. ਕਮਿਸ਼ਨਰ ਨਾਲ ਇਸ ਮੁੱਦੇ ’ਤੇ ਚਰਚਾ ਹੋਈ। ਟਰੱਸਟੀ ਮੈਂਬਰ ਸੁਕੁਮਾਰ ਦਾਮਲੇ ਦਾ ਕਹਿਣਾ ਹੈ ਕਿ ਬੈਠਕ ’ਚ ਜੈੱਟ ਏਅਰਵੇਜ਼ ਦਾ ਮੁੱਦਾ ਵੀ ਉੱਠਿਆ ਅਤੇ ਲੋਕਾਂ ਨੇ ਇਸ ’ਤੇ ਗੱਲ ਕੀਤੀ। ਕਾਂਦੀਵਲੀ ਬ੍ਰਾਂਚ ਨਾਲ ਜੁੜੇ ਇਸ ਮਾਮਲੇ ਤੋਂ ਕਿਰਤ ਮੰਤਰੀ ਨੂੰ ਵੀ ਜਾਣੂ ਕਰਵਾਇਆ ਗਿਆ। ਮਾਮਲੇ ’ਚ ਕਈ ਵਿਦੇਸ਼ੀ ਕਰਮਚਾਰੀਆਂ ਦੇ ਪੀ. ਐੱਫ. ’ਚ ਸੰਨਮਾਰੀ ਦੀ ਗੱਲ ਸਾਹਮਣੇ ਆਈ ਹੈ।
ਸੀ. ਬੀ. ਆਈ. ਜਾਂਚ ਦੀ ਮੰਗ
ਪ੍ਰਭਾਕਰ ਬਾਨਾਸੁਰੇ ਨੇ ਕਿਹਾ ਕਿ ਮੈਂ ਖੁਦ ਮੀਟਿੰਗ ’ਚ ਮੌਜੂਦ ਸੀ ਅਤੇ ਮੈਂ ਜੈੱਟ ਏਅਰਵੇਜ਼ ਦੇ ਪੀ. ਐੱਫ. ਖਾਤਿਆਂ ਦੇ ਫਾਰੈਂਸਿਕ ਆਡਿਟ ਦੀ ਮੰਗ ਕੀਤੀ ਹੈ। ਉਂਝ ਤਾਂ ਮਾਮਲੇ ਦੀ ਜਾਂਚ ਚੀਫ ਵਿਜ਼ੀਲੈਂਸ ਜਤਿੰਦਰ ਖਰੇ ਕਰਨਗੇ ਪਰ ਉਹ ਕਾਂਦੀਵਲੀ ਦੀ ਉਸੇ ਬ੍ਰਾਂਚ ’ਚ ਕੰਮ ਕਰਦੇ ਹਨ, ਜਿੱਥੋਂ ਦਾ ਇਹ ਮਾਮਲਾ ਹੈ। ਅਜਿਹੇ ’ਚ ਸਾਨੂੰ ਸਹੀ ਜਾਂਚ ਦੀ ਉਮੀਦ ਘੱਟ ਹੈ। ਲਿਹਾਜਾ ਮੇਰੀ ਮੰਗ ਹੈ ਕਿ ਇਸ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਈ ਜਾਵੇ ਕਿਉਂਕਿ ਇਸ ’ਚ ਕਈ ਵ੍ਹਾਈਟ ਕਾਲਰ ਵੀ ਸ਼ਾਮਲ ਹੋਣਗੇ।
ਅਡਾਨੀ ਗਰੁੱਪ ਦੇ ਭਾਰਤੀ ਕਰਜ਼ੇ ’ਤੇ ਕ੍ਰੈਡਿਟ ਏਜੰਸੀ ਨੇ ਪ੍ਰਗਟਾਈ ਚਿੰਤਾ, ਨਿਵੇਸ਼ ਰਣਨੀਤੀ ’ਤੇ ਵੀ ਉਠਾਏ ਸਵਾਲ
NEXT STORY