ਨਵੀਂ ਦਿੱਲੀ- ਭਾਰਤ ਵਿਚ 100 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਦੀ ਕੁੱਲ ਆਮਦਨ ਦੱਸਣ ਵਾਲਿਆਂ ਦੀ ਗਿਣਤੀ 2020-21 ਵਿਚ 136ਸੀ। ਉੱਥੇ ਹੀ, ਵਿੱਤੀ ਸਾਲ 2019-20 ਵਿਚ ਅਜਿਹੇ ਲੋਕਾਂ ਦੀ ਗਿਣਤੀ 141 ਸੀ ਅਤੇ ਵਿੱਤੀ ਸਾਲ 2018-2019 ਵਿਚ ਇਸ ਤਰ੍ਹਾਂ ਦੇ ਲੋਕਾਂ ਦੀ ਗਿਣਤੀ 77 ਸੀ।
ਇਹ ਜਾਣਕਾਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਇਕ ਸਵਾਲ ਦੇ ਲਿਖਤ ਜਵਾਬ ਵਿਚ ਰਾਜ ਸਭਾ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਮੁਲਾਂਕਣ ਸਾਲਾਂ ਦੌਰਾਨ ਆਮਦਨ ਕਰ ਵਿਭਾਗ ਵਿਚ ਫਾਈਲ ਆਮਦਨੀ ਟੈਕਸ ਰਿਟਰਨਾਂ ਵਿਚ 100 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਆਮਦਨੀ ਦਾ ਖੁਲਾਸਾ ਕਰਨ ਵਾਲੇ ਲੋਕਾਂ ਦੀ ਗਿਣਤੀ 2020-21 ਵਿਚ 136 ਸੀ।
ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਸੱਚ ਹੈ ਕਿ ਲਾਕਡਾਊਨ ਦੌਰਾਨ ਦੇਸ਼ ਵਿਚ ਅਰਬਪਤੀਆਂ ਦੀ ਗਿਣਤੀ ਵਧੀ ਹੈ। ਜਵਾਬ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਕੋਲ ਉਪਲਬਧ ਸੂਚਨਾ ਦੇ ਆਧਾਰ 'ਤੇ ਪ੍ਰਤੱਖ ਟੈਕਸਾਂ ਤਹਿਤ ਖਰਬਪਤੀ ਸ਼ਬਦ ਦੀ ਕੋਈ ਵਿਧਾਨਕ ਜਾਂ ਪ੍ਰਸ਼ਾਸਕੀ ਪਰਿਭਾਸ਼ਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਅਪ੍ਰੈਲ 2016 ਵਿਚ ਵੈਲਥ ਟੈਕਸ ਖ਼ਤਮ ਕਰ ਦਿੱਤਾ ਗਿਆ ਹੈ, ਇਸ ਲਈ ਸੀ. ਬੀ. ਡੀ. ਟੀ. ਹੁਣ ਕਿਸੇ ਵਿਅਕਤੀਗਤ ਟੈਕਸਦਾਤਾ ਦੀ ਸੰਪੂਰਨ ਦੌਲਤ ਬਾਰੇ ਕੋਈ ਜਾਣਕਾਰੀ ਨਹੀਂ ਰੱਖਦਾ ਹੈ।
ਜੂਨ ਤਿਮਾਹੀ 'ਚ ਸ਼ੁੱਧ ਜੀ. ਐੱਸ. ਟੀ. ਕੁਲੈਕਸ਼ਨ 1.67 ਲੱਖ ਕਰੋੜ ਰੁ: ਤੋਂ ਪਾਰ
NEXT STORY