ਵਾਸ਼ਿੰਗਟਨ - ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ ਵਿੱਚ ਵਾਧੇ ਵਿਚਕਾਰ ਅਮਰੀਕੀ ਮਾਲਕਾਂ ਨੇ ਅਪ੍ਰੈਲ ਵਿੱਚ ਕੁੱਲ 25.3 ਲੱਖ ਨੌਕਰੀਆਂ ਮੁਹੱਈਆ ਕਰਵਾਈਆਂ ਹਨ।
ਅਮਰੀਕੀ ਲੇਬਰ ਵਿਭਾਗ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਰੋਜ਼ਗਾਰ ਅੰਕੜਿਆਂ 'ਚ ਕਿਹਾ ਕਿ ਇਸ ਮਹੀਨੇ ਬੇਰੁਜ਼ਗਾਰੀ ਦੀ ਦਰ 3.4 ਫੀਸਦੀ 'ਤੇ ਆ ਗਈ, ਜੋ ਪਿਛਲੇ 54 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ ਦੇ ਬਰਾਬਰ ਹੈ।
ਇਹ ਵੀ ਪੜ੍ਹੋ : ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, ਜਾਣੋ ਅੱਜ ਦਾ ਭਾਅ
ਕਿਰਤ ਵਿਭਾਗ ਨੇ ਕਿਹਾ ਕਿ ਅਪਰੈਲ ਵਿੱਚ ਹਾਇਰਿੰਗ ਗਤੀਵਿਧੀ ਠੋਸ ਰਹੀ, ਜਦੋਂ ਕਿ ਫਰਵਰੀ ਅਤੇ ਮਾਰਚ ਵਿੱਚ ਇਹ ਹੌਲੀ ਰਹੀ।
ਘੰਟਾਵਾਰ ਤਨਖਾਹ ਜੁਲਾਈ ਤੋਂ ਬਾਅਦ ਅਪ੍ਰੈਲ ਵਿੱਚ ਸਭ ਤੋਂ ਤੇਜ਼ੀ ਨਾਲ ਵਧੀ। ਹਾਲਾਂਕਿ ਇਹ ਅੰਕੜਾ ਮਹਿੰਗਾਈ 'ਤੇ ਨਜ਼ਰ ਰੱਖਣ ਵਾਲੇ ਫੈਡਰਲ ਰਿਜ਼ਰਵ ਦੇ ਅਧਿਕਾਰੀਆਂ ਦੀ ਚਿੰਤਾ ਵਧਾ ਸਕਦਾ ਹੈ। ਦਰਅਸਲ, ਤਨਖਾਹ ਵਧਣ ਨਾਲ ਮਹਿੰਗਾਈ ਵਧਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕੀ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ 'ਚ ਵਾਧੇ ਦੇ ਜਾਰੀ ਰਹਿਣ ਦੇ ਬਾਵਜੂਦ ਨੌਕਰੀ ਬਾਜ਼ਾਰ ਮਜ਼ਬੂਤ ਬਣਿਆ ਹੋਇਆ ਹੈ। ਛਾਂਟੀ ਦੀ ਦਰ ਅਜੇ ਵੀ ਘੱਟ ਹੈ ਜਦੋਂ ਕਿ ਨਵੀਂ ਭਰਤੀ ਦੀ ਗਿਣਤੀ ਤੁਲਨਾਤਮਕ ਤੌਰ 'ਤੇ ਜ਼ਿਆਦਾ ਹੈ।
ਇਹ ਵੀ ਪੜ੍ਹੋ : ਭਾਰਤ ਨੇ WTO ’ਚ ਅਨਾਜ ਭੰਡਾਰਨ ਮੁੱਦੇ ’ਤੇ ਸਥਾਈ ਹੱਲ ਦੀ ਮੰਗ ਰੱਖੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕਰਜ਼ੇ 'ਚ ਡੁੱਬੇ ਸ਼੍ਰੀਲੰਕਾ ਦਾ ਵਿਦੇਸ਼ੀ ਮੁਦਰਾ ਭੰਡਾਰ ਮਾਰਚ 'ਚ ਵਧ ਕੇ 2.69 ਅਰਬ ਡਾਲਰ ਹੋਇਆ
NEXT STORY