ਜਲੰਧਰ— ਇੰਡੀਅਨ ਮੋਟਰਸਾਈਕਲ ਨੇ ਭਾਰਤ 'ਚ ਚੀਫਟੇਨ ਰੇਂਜ 'ਚ ਆਪਣੀ ਨਵੀਂ ਅਤੇ ਟਾਪ ਆਫ ਦਿ ਰੇਂਜ ਬਾਈਕ ਨੂੰ ਲਾਂਚ ਕਰ ਦਿੱਤਾ ਹੈ। ਇਸ ਨਵੀਂ 3hieftain 5lite ਬਾਈਕ ਦੀ ਐਕਸ-ਸ਼ੋਅਰੂਮ ਕੀਮਤ 38 ਲੱਖ ਰੁਪਏ ਹੈ। ਸਟੈਂਡਰਡ ਵਰਜਨ ਦੇ ਮੁਕਾਬਲੇ ਇਸ ਨਵੀਂ ਚੀਫਟੇਨ ਐਲੀਟ ਬਾਈਕ 'ਚ ਕਈ ਅਪਡੇਟ ਕੀਤੇ ਗਏ ਹਨ। ਇਨ੍ਹਾਂ 'ਚ ਬੀਸਪੋਕ ਪੇਂਟ ਜਾਬ, ਐਡੀਸ਼ਨਲ ਇਕਵਿਪਮੈਂਟ, ਕਸਟਮਾਈਜ਼ਡ ਲੈਦਰ ਸੀਟਾਂ ਆਦਿ ਸ਼ਾਮਲ ਹਨ।
Indian Chieftain Elite ਬਾਈਕ ਦਾ ਐਲਾਨ ਪਿਛਲੇ ਸਾਲ ਕੀਤਾ ਗਿਆ ਸੀ। ਇਸ ਲਗਜ਼ਰੀ ਕਰੂਜ਼ਰ ਦੀਆਂ ਦੁਨੀਆ ਭਰ 'ਚ ਸਿਰਫ 350 ਯੂਨਿਟਸ ਹੀ ਵੇਚੀਆਂ ਜਾਣਗੀਆਂ। ਰੋਡਮਾਸਟਰ ਐਲੀਟ ਤੋਂ ਬਾਅਦ ਇਹ ਇੰਡੀਅਨ ਮੋਟਰਸਾਈਕਲ ਦੀ ਕਿਸੇ ਮੋਟਰਸਾਈਕਲ ਦਾ ਦੂਜਾ ਲਿਮਟਿਡ ਐਡੀਸ਼ਨ ਮਾਡਲ ਹੈ। Roadmaster Elite ਦੀ ਐਕਸ-ਸ਼ੋਅਰੂਮ ਕੀਮਤ 48 ਲੱਖ ਰੁਪਏ ਹੈ।

ਰਾਈਡ ਕਮਾਂਡ ਇੰਫੋਟੇਨਮੈਂਟ ਸਿਸਟਮ ਵੀ
2018 Indian Chieftain Elite 'ਚ ਪੇਂਟਵਰਕ ਲਈ 25 ਘੰਟੇ ਦਾ ਸਮਾਂ ਲੱਗਾ ਹੈ। ਇਸ ਵਿਚ ਕੰਪਨੀ ਦਾ ਰਾਈਡ ਕਮਾਂਡ ਇੰਫੋਟੇਨਮੈਂਟ ਸਿਸਟਮ ਵੀ ਦਿੱਤਾ ਗਿਆ ਹੈ ਜੋ ਕਿ ਬਲੂਟੁੱਥ ਕੁਨੈਕਟੀਵਿਟੀ, ਨੈਵੀਗੇਸ਼ਨ ਅਤੇ 200 ਵਾਟ ਪ੍ਰੀਮੀਅਮ ਆਡੀਓ ਸਿਸਟਮ ਨਾਲ ਲੈਸ ਹੈ। ਇਸ ਬਾਈਕ 'ਚ ਕਸਟਮਾਈਜ਼ਡ ਤਰੀਕੇ ਨਾਲ ਸੀਤੀਆਂ ਗਈਆਂ ਲੈਦਰ ਦੀਆਂ ਸੀਟਾਂ ਅਤੇ ਐਲਮੀਨੀਅਮ ਫਲੋਰਬੋਰਡਸ ਹਨ।

ਇੰਜਣ, ਪਾਵਰ, ਸਪੈਸੀਫਿਕੇਸ਼ਨ
ਇਸ ਮੋਟਰਸਾਈਕਲ 'ਚ 1811 cc Thunderstroke 111 V-twin ਇੰਜਣ ਦਿੱਤਾ ਗਿਆ ਹੈ ਜੋ ਕਿ ਚੀਫਟੇਨ ਰੇਂਜ ਦੀਆਂ ਹੋਰ ਮੋਟਰਸਾਈਕਲਾਂ 'ਚ ਵੀ ਦਿੱਤਾ ਗਿਆ ਹੈ। ਇਹ ਇੰਜਣ 3,000 ਆਰ.ਪੀ.ਐੱਮ. 'ਤੇ 161.6 ਨਿਊਟਨ ਮੀਟਰ ਦਾ ਪੀਕ ਟਾਰਕ ਜਨਰੇਟ ਕਰਦਾ ਹੈ ਜੋ ਕਿ ਸਟੈਂਡਰਡ ਮਾਡਲ ਦੇ ਮੁਕਾਬਲੇ 11.6 ਨਿਊਟਨ ਮੀਟਰ ਜ਼ਿਆਦਾ ਹੈ। ਟੈਲੀਸਕੋਪਿਕ ਫਰੰਟ ਫੋਰਕਸ ਅਤੇ ਰੀਅਰ ਮੋਨੋਸ਼ਾਕ ਸਸਪੈਂਸ਼ਨ ਸੈੱਟਅਪ ਸੇਮ ਹੈ।
ਅਗਲੇ ਪਹੀਏ 'ਚ ਟਵਿਨ ਡਿਸਕ ਅਤੇ ਰੀਅਰ ਵ੍ਹੀਲ 'ਚ ਸਿੰਗਲ ਡਿਸਕ ਬ੍ਰੇਕ ਹੈ। ਇਸ ਮੋਟਰਸਾਈਕਲ 'ਚ 19-ਇੰਚ ਫਰੰਟ ਅਤੇ 16-ਇੰਚ ਰੀਅਰ ਟਾਇਰ ਹਨ ਜੋ ਕਿ ਡਨਲਪ ਦੀ ਬਣੀ ਹੋਈ ਰਬੜ ਨਾਲ ਰੈਪਡ ਹਨ। ਇਸ ਮੋਟਰਸਾਈਕਲ ਦਾ ਭਾਰ 388 ਕਿਲੋਗ੍ਰਾਮ ਹੈ।

ਹਾਰਲੇ ਡੇਵਿਡਸਨ ਤੇ ਹੌਂਡਾ ਦੀ ਬਾਈਕ ਨਾਲ ਮੁਕਾਬਲਾ
Chieftain Elite ਕਰੂਜ਼ਰ ਦਾ ਮੁਕਾਬਲਾ Harley-Davidson Street Glide ਅਤੇ Honda Gold Wing ਬਾਈਕਸ ਨਾਲ ਹੋਵੇਗਾ।
ਦੀਵਾਲੀ ਤੋਂ ਪਹਿਲਾਂ ਲਾਂਚ ਹੋਵੇਗਾ ਜਿਓ ਦਾ ਬ੍ਰਾਡਬੈਂਡ, ਇੰਟਰਨੈੱਟ ਦੇ ਨਾਲ ਦੇਖੋ ਸਕੋਗੇ TV ਪ੍ਰੋਗਰਾਮ
NEXT STORY