ਨਵੀਂ ਦਿੱਲੀ— ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਨੇਤਾਵਾਂ ਨੇ 20 ਅਕਤੂਬਰ ਤੱਕ ਪ੍ਰਦਰਸ਼ਨ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਮੱਦੇਨਜ਼ਰ ਭਾਰਤੀ ਰੇਲਵੇ ਨੇ 12 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਗੌਰਤਲਬ ਹੈ ਕਿ ਕੋਰੋਨਾ ਕਾਰਨ ਟਰੇਨਾਂ ਦਾ ਆਮ ਸੰਚਲਾਨ ਬੰਦ ਹੈ। ਹਾਲਾਂਕਿ, ਮੰਗ ਦੇ ਹਿਸਾਬ ਨਾਲ ਵਿਸ਼ੇਸ਼ ਟਰੇਨਾਂ ਚੱਲ ਰਹੀਆਂ ਹਨ। ਤਿਉਹਾਰੀ ਮੌਸਮ ਦੇ ਮੱਦੇਨਜ਼ਰ ਹੋਰ ਟਰੇਨਾਂ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਗਈ ਸੀ।
ਰੇਲਵੇ ਵੱਲੋਂ ਦੁਰਗਾ ਪੂਜਾ ਵਿਸ਼ੇਸ਼ ਟਰੇਨਾਂ ਦੀ ਵੀ ਘੋਸ਼ਣਾ ਕੀਤੀ ਗਈ ਸੀ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਇਹ 10 ਵਿਸ਼ੇਸ਼ ਟਰੇਨਾਂ ਨੂੰ ਵੀ ਰੱਦ ਕੀਤਾ ਗਿਆ ਹੈ। ਇਨ੍ਹਾਂ ਦੀ ਸੂਚੀ ਹੇਠਾਂ ਹੈ-
ਇਸ ਤੋਂ ਇਲਾਵਾ 17 ਟਰੇਨਾਂ ਦਾ ਸ਼ਾਰਟ ਟਰਮੀਨੇਸ਼ਨ ਕੀਤਾ ਗਿਆ ਹੈ। ਕਈ ਟਰੇਨਾਂ ਨੂੰ ਡਾਇਵਰਟ ਵੀ ਕੀਤਾ ਗਿਆ ਹੈ। ਇਨ੍ਹਾਂ ਬਾਰੇ ਵਧੇਰੇ ਜਾਣਕਾਰੀ ਲਈ 139 ਨੰਬਰ 'ਤੇ ਫੋਨ ਕੀਤਾ ਜਾ ਸਕਦਾ ਹੈ।
DHFL ਲਈ ਬੋਲੀ ਲਾਉਣ ਦੀ ਦੌੜ 'ਚ ਅਡਾਣੀ ਸਮੂਹ ਤੇ ਪੀਰਾਮਲ ਵੀ ਸ਼ਾਮਲ
NEXT STORY