ਪੇਈਚਿੰਗ (ਇੰਟ.)– ਚੀਨ ਦੇ ਯੂਨਾਨ ਸੂਬੇ ਦੀ ਸਰਕਾਰ ਨੇ ਮੈਟਲ ਉਤਪਾਦਕਾਂ ਨੂੰ 3 ਮਹੀਨੇ ’ਚ ਦੂਜੀ ਵਾਰ ਬਿਜਲੀ ਦੀ ਖਪਤ ਘੱਟ ਕਰਨ ਦਾ ਆਦੇਸ਼ ਦਿੱਤਾ ਹੈ। ਸਮਾਚਾਰ ਏਜੰਸੀ ਰਾਇਟਰਸ ਦੀ ਰਿਪੋਰਟ ਮੁਤਾਬਕ ਯੂਨਾਨ ’ਚ ਜਿੰਕ ਅਤੇ ਟੀਨ ਉਤਪਾਦਨ ਕਰਨ ਵਾਲੇ ਯੂਨਿਟ ਨੂੰ ਬਿਜਲੀ ਦੀ ਖਪਤ 25 ਫੀਸਦੀ ਘਟਾਉਣ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਹਾਲਾਂਕਿ ਐਲੂਮੀਨੀਅਮ ਦੇ ਉਤਪਾਦਕਾਂ ’ਤੇ ਇਹ ਪਾਬੰਦੀਆਂ ਲਾਗੂ ਨਹੀਂ ਹੋਣਗੀਆਂ ਕਿਉਂਕਿ ਉਨ੍ਹਾਂ ’ਤੇ ਪਹਿਲਾਂ ਤੋਂ ਹੀ ਪਾਬੰਦੀਆਂ ਲਾਗੂ ਹੋਣ ਕਾਰਨ ਉਹ ਘੱਟ ਸਮਰੱਥਾ ’ਤੇ ਕੰਮ ਕਰ ਰਹੇ ਹਨ।
ਇਹ ਖ਼ਬਰ ਪੜ੍ਹੋ- ENG v PAK : ਇੰਗਲੈਂਡ ਤੋਂ ਸੀਰੀਜ਼ ਹਾਰਨ 'ਤੇ ਮਿਸਬਾਹ ਨੇ ਦਿੱਤਾ ਵੱਡਾ ਬਿਆਨ
ਯੂਨਾਨ ਸੂਬੇ ’ਚ ਮੁੱਖ ਤੌਰ ’ਤੇ ਪਾਣੀ ਤੋਂ ਬਣਾਈ ਜਾਣ ਵਾਲੀ ਹਾਈਡ੍ਰੋ ਪਾਵਰ ਬਿਜਲੀ ਦਾ ਉਤਪਾਦਨ ਹੁੰਦਾ ਹੈ ਪਰ ਇਸ ਇਲਾਕੇ ’ਚ ਸੋਕਾ ਪੈ ਜਾਣ ਕਾਰਨ ਯੂਨਾਨ ਦੀ ਸਰਕਾਰ ਨੇ ਮਈ ’ਚ ਜਿੰਕ, ਟਿਨ ਅਤੇ ਐਲੂਮੀਨੀਅਮ ਦੇ ਉਤਪਾਦਨ ’ਤੇ ਪਾਬੰਦੀਆਂ ਲਗਾ ਦਿੱਤੀਆਂ ਸਨ। ਯੂਨਾਨ ਦੇ ਇਕ ਜਿੰਕ ਨਿਰਮਾਤਾ ਨੇ ਸਰਕਾਰ ਦਾ ਬਿਜਲੀ ਦੀ ਕਟੌਤੀ ਦਾ ਨੋਟਿਸ ਮਿਲਣ ਦੀ ਪੁਸ਼ਟੀ ਕੀਤੀ ਹਾਲਾਂਕਿ ਜਿੰਕ ਉਤਪਾਦਕ ਨੇ ਇਹ ਨਹੀਂ ਦੱਸਿਆ ਕਿ ਸਰਕਾਰ ਉਨ੍ਹਾਂ ਦੇ ਬਿਜਲੀ ਦੇ ਕੋਟੇ ’ਚ ਕਿੰਨੀ ਕਮੀ ਕਰੇਗੀ। ਉੱਧਰ ਯੂਨਾਨ ਦੀ ਸਰਕਾਰ ਅਤੇ ਯੂਨਾਨ ਪਾਵਰ ਗ੍ਰਿਡ ਨੇ ਇਸ ਮਾਮਲੇ ’ਚ ਫਿਲਹਾਲ ਕਿਸੇ ਵੀ ਟਿੱਪਣੀ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦਰਮਿਆਨ ਯੂਨਾਨ ਦੀ ਸੋਕੇ ਦੀ ਸਥਿਤੀ ’ਚ ਵੀ ਥੋੜਾ ਸੁਧਾਰ ਹੋਇਆ ਹੈ ਪਰ ਇਸ ਸੂਬੇ ’ਚ ਬਣਾਏ ਜਾਣ ਵਾਲੇ ਇਨ੍ਹਾਂ ਜਿੰਕ ਅਤੇ ਐਲੂਮੀਨੀਅਮ ਦੇ ਟੀਚੇ ਇਸ ਤਿਮਾਹੀ ’ਚ ਘੱਟ ਰਹਿ ਸਕਦੇ ਹਨ।
ਇਹ ਖ਼ਬਰ ਪੜ੍ਹੋ- ਮੋਰਗਨ ਨੇ 2019 ਵਿਸ਼ਵ ਕੱਪ ਦੇ ਫਾਈਨਲ ਨੂੰ ਸਰਵਸ੍ਰੇਸ਼ਠ ਮੈਚ ਦੱਸਿਆ, ਕਹੀ ਇਹ ਗੱਲ
ਯੂਨਾਨ ਦੀਆਂ ਪਾਬੰਦੀਆਂ ਦਰਮਿਆਨ ਸ਼ੰਘਾਈ, ਕਮੋਡਿਟੀ ਐਕਸਚੇਂਜ ’ਤੇ ਐਲੂਮੀਨੀਅਮ ਦੇ ਭਾਅ 2 ਫੀਸਦੀ ਚੜ੍ਹ ਕੇ 3015 ਡਾਲਰ ਪ੍ਰਤੀ ਟਨ ’ਤੇ ਪਹੁੰਚ ਗਏ ਅਤੇ ਇਹ 19 ਮਈ ਤੋਂ ਬਾਅਦ ਦਾ ਉੱਚ ਪੱਧਰ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
RBI ਦੀ ਮਾਸਟਰਕਾਰਡ 'ਤੇ ਵੱਡੀ ਕਾਰਵਾਈ, ਨਵੇਂ ਗਾਹਕ ਜੋੜਨ 'ਤੇ ਲਾਈ ਰੋਕ
NEXT STORY