ਨਵੀਂ ਦਿੱਲੀ (ਭਾਸ਼ਾ)– ਦੇਸ਼ ਦਾ ਵਨਸਪਤੀ ਤੇਲ ਆਯਾਤ ਤੇਲ ਸੀਜ਼ਨ 2023-24 ਦੇ ਪਹਿਲੇ ਮਹੀਨੇ ਨਵੰਬਰ ਵਿੱਚ 25 ਫ਼ੀਸਦੀ ਘਟ ਕੇ 11.60 ਲੱਖ ਟਨ ਰਿਹਾ। ਜਦ ਕਿ ਇਕ ਸਾਲ ਪਹਿਲਾਂ ਇਸੇ ਮਿਆਦ ਵਿਚ ਇਹ 15.45 ਲੱਖ ਟਨ ਸੀ। ਤੇਲ ਉਦਯੋਗ ਸੰਗਠਨ ਐੱਸ. ਈ. ਏ. ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਵੰਬਰ ਦੇ ਮਹੀਨੇ ਵਿਚ ਕੁੱਲ ਵਨਸਪਤੀ ਤੇਲ ਦੀ ਦਰਾਮਦ ’ਚੋਂ ਖਾਣ ਵਾਲਾ ਤੇਲ 11.48 ਲੱਖ ਟਨ ਅਤੇ ਨਾ-ਖਾਣ ਯੋਗ ਤੇਲ 12,498 ਟਨ ਰਿਹਾ। ਭਾਰਤ ਦੁਨੀਆ ’ਚ ਵਨਸਪਤੀ ਤੇਲ ਦਾ ਪ੍ਰਮੁੱਖ ਖਰੀਦਦਾਰ ਹੈ ਅਤੇ ਇਹ ਖਾਣ ਵਾਲਾ ਤੇਲ ਸ਼੍ਰੇਣੀ ’ਚ ਸ਼ੁੱਧ ਅਤੇ ਕੱਚੇ ਵਨਸਪਤੀ ਤੇਲਾਂ ਦੀ ਦਰਾਮਦ ਕਰਦਾ ਹੈ।
ਇਹ ਵੀ ਪੜ੍ਹੋ - ਸੋਨਾ ਖਰੀਦਣ ਦੇ ਚਾਹਵਾਨ ਲੋਕਾਂ ਲਈ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਭਾਰੀ ਗਿਰਾਵਟ
ਸਾਲਵੈਂਟ ਐਕਸਟਰੈਕਟਰਜ਼ ਐਸੋਸੀਏਸ਼ਨ ਆਫ ਇੰਡੀਆ (SEA) ਨੇ ਕਿਹਾ ਕਿ ਨਵੰਬਰ ਵਿੱਚ ਦੇਸ਼ ਦਾ ਕੱਚੇ ਬਨਸਪਤੀ ਤੇਲ ਆਯਾਤ 26.34 ਫ਼ੀਸਦੀ ਤੋਂ ਘੱਟ ਕੇ 9.77 ਲੱਖ ਟਨ ਰਹਿ ਗਿਆ। ਇਕ ਸਾਲ ਪਹਿਲਾਂ ਦੀ ਮਿਆਦ 'ਚ ਇਹ 13.26 ਲੱਖ ਟਨ ਸੀ। ਇਸੇ ਤਰ੍ਹਾਂ ਰਿਫਾਇੰਡ ਬਨਸਪਤੀ ਤੇਲਾਂ ਦੀ ਦਰਾਮਦ ਇਸ ਸਾਲ ਨਵੰਬਰ 'ਚ 15.41 ਫ਼ੀਸਦੀ ਘੱਟ ਕੇ 1.71 ਲੱਖ ਟਨ ਰਹਿ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ 'ਚ 2.02 ਲੱਖ ਟਨ ਸੀ। ਕੱਚੇ ਬਨਸਪਤੀ ਤੇਲ ਵਿੱਚ ਆਰਬੀਡੀ ਪਾਮੋਲਿਨ ਦਾ ਆਯਾਤ ਪਿਛਲੇ ਮਹੀਨੇ ਸਾਲਾਨਾ ਆਧਾਰ 'ਤੇ 1.71 ਲੱਖ ਟਨ ਤੱਕ ਘਟਿਆ ਪਰ ਅਕਤੂਬਰ ਵਿੱਚ ਇਹ 53,497 ਟਨ ਦੇ ਆਯਾਤ ਤੋਂ ਲਗਭਗ ਤਿੰਨ ਗੁਣਾ ਸੀ।
ਇਹ ਵੀ ਪੜ੍ਹੋ - ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਥਰਮਲ ਇਮੇਜਿੰਗ, 360 ਡਿਗਰੀ ਰੋਟੇਟ CCTV ਕੈਮਰੇ, ਫਿਰ ਵੀ ਕਿਵੇਂ ਹੋਈ ਗ਼ਲਤੀ?
ਐੱਸਈਏ ਨੇ ਕਿਹਾ ਕਿ ਕੱਚੇ ਪਾਮ ਤੇਲ (ਸੀਪੀਓ) ਅਤੇ ਰਿਫਾਇੰਡ ਤੇਲ ਦੇ ਆਯਾਤ ਡਿਊਟੀ ਵਿੱਚ ਮੌਜੂਦਾ 8.25 ਫ਼ੀਸਦੀ ਦਾ ਪ੍ਰਭਾਵੀ ਅੰਤਰ ਸੀਪੀਓ ਦੇ ਉਲਟ ਰਿਫਾਇੰਡ ਪਾਮੋਲਿਨ ਦੇ ਆਯਾਤ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇੱਕ ਬਿਆਨ ਦੇ ਅਨੁਸਾਰ, "ਇਹ ਕਹਿਣ ਦੀ ਜ਼ਰੂਰਤ ਨਹੀਂ ਕਿ ਤਿਆਰ ਮਾਲ ਦਾ ਇਹ ਆਯਾਤ ਸਾਡੇ ਰਾਸ਼ਟਰੀ ਹਿੱਤਾਂ ਦੇ ਖ਼ਿਲਾਫ਼ ਹੈ ਅਤੇ ਸਾਡੇ ਪਾਮ ਰਿਫਾਈਨਿੰਗ ਉਦਯੋਗ ਦੀ ਸਮਰੱਥਾ ਦੀ ਵਰਤੋਂ ਨੂੰ ਗੰਭੀਰਤਾ ਨਾਲ ਪ੍ਰਭਾਵਤ ਕਰ ਰਹੀ ਹੈ।" ਪਾਮੋਲਿਨ ਦੀ ਦਰਾਮਦ ਵਧਣ ਦਾ ਮੁੱਖ ਕਾਰਨ ਨਿਰਯਾਤ ਕਰਨ ਵਾਲੇ ਦੇਸ਼ਾਂ (ਮਲੇਸ਼ੀਆ ਅਤੇ ਇੰਡੋਨੇਸ਼ੀਆ) ਵੱਲੋਂ ਆਪਣੇ ਉਦਯੋਗ ਨੂੰ ਦਿੱਤੇ ਜਾਣ ਵਾਲੇ ਪ੍ਰੋਤਸਾਹਨ ਹਨ। ਦੋਵਾਂ ਦੇਸ਼ਾਂ ਨੇ ਕੱਚੇ ਪਾਮ 'ਤੇ ਉੱਚ ਨਿਰਯਾਤ ਡਿਊਟੀ ਅਤੇ ਰਿਫਾਇੰਡ ਪਾਮੋਲਿਨ 'ਤੇ ਘੱਟ ਨਿਰਯਾਤ ਡਿਊਟੀ ਰੱਖੀ ਹੈ।
ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ
ਐੱਸਈਏ ਦੇ ਅੰਕੜਿਆਂ ਅਨੁਸਾਰ ਇਸ ਸਾਲ ਨਵੰਬਰ ਵਿੱਚ ਸੀਪੀਓ ਦਾ ਆਯਾਤ ਘਟ ਕੇ 6.92 ਲੱਖ ਟਨ ਰਹਿ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 9.31 ਲੱਖ ਟਨ ਸੀ। ਇਸੇ ਤਰ੍ਹਾਂ ਕੱਚੇ ਸੂਰਜਮੁਖੀ ਤੇਲ ਦੀ ਦਰਾਮਦ ਵੀ ਪਿਛਲੇ ਮਹੀਨੇ 1.57 ਲੱਖ ਟਨ ਤੋਂ ਘਟ ਕੇ 1.28 ਲੱਖ ਟਨ ਰਹਿ ਗਈ। ਕੱਚੇ ਸੋਇਆਬੀਨ ਤੇਲ ਦੀ ਦਰਾਮਦ 2.29 ਲੱਖ ਟਨ ਤੋਂ ਘਟ ਕੇ 1.49 ਲੱਖ ਟਨ ਰਹਿ ਗਈ। 1 ਦਸੰਬਰ ਤੱਕ ਦੇਸ਼ 'ਚ ਖਾਣ ਵਾਲੇ ਤੇਲ ਦਾ ਸਟਾਕ 29.60 ਲੱਖ ਟਨ ਸੀ, ਜੋ ਪਿਛਲੇ ਮਹੀਨੇ ਦੇ ਮੁਕਾਬਲੇ 1.79 ਲੱਖ ਟਨ ਘੱਟ ਹੈ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ 'ਚ ਟੁੱਟੇ ਕਮਾਈ ਦੇ ਰਿਕਾਰਡ, ਨਿਵੇਸ਼ਕਾਂ ਨੇ ਸਿਰਫ਼ 11 ਦਿਨਾਂ 'ਚ ਕਮਾਏ 22 ਲੱਖ ਕਰੋੜ ਰੁਪਏ
NEXT STORY