ਨਵੀਂ ਦਿੱਲੀ - ਰੂਸ ਦੇ ਯੂਕਰੇਨ 'ਤੇ ਹਮਲੇ ਤੋਂ ਬਾਅਦ ਲਾਈਆਂ ਗਈਆਂ ਪਾਬੰਦੀਆਂ ਕਾਰਨ ਭਾਰਤੀ ਪੈਟਰੋਲੀਅਮ ਕੰਪਨੀਆਂ ਦੀ ਲਗਭਗ 2500 ਕਰੋੜ ਰੁਪਏ ਦੀ ਲਾਭਅੰਸ਼ ਆਮਦਨ ਰੂਸ 'ਚ ਫਸ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਨੇ ਰੂਸ ਵਿੱਚ ਚਾਰ ਵੱਖ-ਵੱਖ ਸੰਪਤੀਆਂ ਵਿੱਚ ਹਿੱਸੇਦਾਰੀ ਖਰੀਦਣ ਲਈ 5.46 ਅਰਬ ਡਾਲਰ ਦਾ ਨਿਵੇਸ਼ ਕੀਤਾ ਹੋਇਆ ਹੈ। ਭਾਰਤੀ ਕੰਪਨੀਆਂ ਨੂੰ ਇਨ੍ਹਾਂ ਤੇਲ ਅਤੇ ਗੈਸ ਖੇਤਰਾਂ ਦੇ ਸੰਚਾਲਨ ਤੋਂ ਹੋਣ ਵਾਲੇ ਮੁਨਾਫੇ 'ਤੇ ਲਾਭਅੰਸ਼ ਮਿਲਦਾ ਹੈ, ਪਰ ਪਿਛਲੇ ਸਾਲ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਕਾਰਨ ਭਾਰਤੀ ਪੈਟਰੋਲੀਅਮ ਕੰਪਨੀਆਂ ਹੁਣ ਤੱਕ ਇਹ ਲਾਭਅੰਸ਼ ਪ੍ਰਾਪਤ ਨਹੀਂ ਕਰ ਸਕੀਆਂ ਹਨ।
ਇਹ ਵੀ ਪੜ੍ਹੋ : ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਜਾਰੀ ਕੀਤਾ ਜਾਵੇਗਾ 75 ਰੁਪਏ ਦਾ ਵਿਸ਼ੇਸ਼ ਸਿੱਕਾ, ਜਾਣੋ ਕੀਮਤ
ਆਇਲ ਇੰਡੀਆ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਰਣਜੀਤ ਰਥ ਨੇ ਕਿਹਾ, "ਸਾਨੂੰ ਇਹਨਾਂ ਪ੍ਰੋਜੈਕਟਾਂ ਤੋਂ ਲਗਾਤਾਰ ਲਾਭਅੰਸ਼ ਦੀ ਆਮਦਨ ਮਿਲਦੀ ਸੀ, ਪਰ ਇਸ ਵਾਰ ਇਹ ਰੂਸ ਦੇ ਬੈਂਕ ਖਾਤਿਆਂ ਵਿੱਚ ਪਈ ਹੈ।" ਇਹ ਇਸ ਲਈ ਹੈ ਕਿਉਂਕਿ ਰੂਸੀ ਬੈਂਕਾਂ ਨੂੰ SWIFT, ਵਿੱਤੀ ਟ੍ਰਾਂਸਫਰ ਲਈ ਗਲੋਬਲ ਸਿਸਟਮ ਦੁਆਰਾ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਰੂਸੀ ਸਰਕਾਰ ਨੇ ਡਾਲਰ 'ਚ ਭੁਗਤਾਨ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ।
ਭਾਰਤੀ ਪੈਟਰੋਲੀਅਮ ਕੰਪਨੀਆਂ ਦੀ 300 ਮਿਲੀਅਨ ਡਾਲਰ ਭਾਵ ਲਗਭਗ 2,500 ਕਰੋੜ ਰੁਪਏ ਦੀ ਲਾਭਅੰਸ਼ ਆਮਦਨ ਰੂਸ ਵਿੱਚ ਫਸ ਗਈ ਹੈ। ਇਸ ਗਠਜੋੜ ਵਿੱਚ ਆਇਲ ਇੰਡੀਆ, ਇੰਡੀਅਨ ਆਇਲ ਅਤੇ ਭਾਰਤ ਪੈਟਰੋਸੋਰਸਿਸ ਲਿਮਟਿਡ ਸ਼ਾਮਲ ਹਨ। ਭਾਰਤ ਪੈਟਰੋਸੋਰਸਿਸ ਲਿਮਿਟੇਡ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ ਦੀ ਇਕਾਈ ਹੈ ONGC ਵਿਦੇਸ਼ ਲਿਮਟਿਡ ਨੂੰ ਵੀ ਲਗਭਗ ਸਮਾਨ ਲਾਭਅੰਸ਼ ਮਿਲਣ ਦੀ ਉਮੀਦ ਹੈ। ਰਥ ਨੇ ਕਿਹਾ ਕਿ ਰੂਸ ਤੋਂ ਇਸ ਲਾਭਅੰਸ਼ ਦੀ ਆਮਦਨ ਨੂੰ ਲਿਆਉਣ ਲਈ ਵਿਕਲਪਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : 'ਮੰਦੀ' ਦੀ ਲਪੇਟ 'ਚ ਜਰਮਨੀ ਦੀ ਅਰਥਵਿਵਸਥਾ, ਪਹਿਲੀ ਤਿਮਾਹੀ 'ਚ GDP 'ਚ 0.3 ਫੀਸਦੀ ਦੀ ਗਿਰਾਵਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
MG ਮੋਟਰਜ਼ ਨੇ ਭਾਰਤ ’ਚ 10,000 ZS EV ਦੀ ਕੀਤੀ ਵਿਕਰੀ
NEXT STORY