ਨਵੀਂ ਦਿੱਲੀ : ਭਾਰਤੀ ਪ੍ਰਤੀਭੂਤੀ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਆਪਣੀ ਸ਼ਿਕਾਇਤ ਨਿਵਾਰਨ ਪ੍ਰਣਾਲੀ (ਸਕੋਰਸ) ਰਾਹੀਂ ਅਗਸਤ ਮਹੀਨੇ ਵਿੱਚ ਸੂਚੀਬੱਧ ਕੰਪਨੀਆਂ ਜਾਂ ਮਾਰਕੀਟ ਵਿਚੋਲੇ ਵਿਰੁੱਧ ਪ੍ਰਾਪਤ ਹੋਈਆਂ ਕੁੱਲ 3,236 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ। ਇਸ ਵਿੱਚ ਪਿਛਲੇ ਸਾਲ ਪ੍ਰਾਪਤ ਹੋਈਆਂ ਸ਼ਿਕਾਇਤਾਂ ਵੀ ਸ਼ਾਮਲ ਹਨ।
ਸੇਬੀ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਸਮੀਖਿਆ ਅਧੀਨ ਮਹੀਨੇ ਦੀ ਸ਼ੁਰੂਆਤ 'ਚ 3,058 ਸ਼ਿਕਾਇਤਾਂ ਪੈਂਡਿੰਗ ਸਨ ਅਤੇ ਅਗਸਤ 'ਚ 3,292 ਨਵੀਆਂ ਸ਼ਿਕਾਇਤਾਂ ਮਿਲੀਆਂ। ਮਾਰਕੀਟ ਰੈਗੂਲੇਟਰ ਦੇ ਅਨੁਸਾਰ, ਇਹ ਸ਼ਿਕਾਇਤਾਂ ਰਿਫੰਡ, ਅਲਾਟਮੈਂਟ, ਕਢਵਾਉਣ ਅਤੇ ਵਿਆਜ ਸਮੇਤ ਹੋਰ ਮਾਮਲਿਆਂ ਨਾਲ ਸਬੰਧਤ ਸਨ। SCORES ਇੱਕ ਸ਼ਿਕਾਇਤ ਨਿਵਾਰਣ ਪ੍ਰਣਾਲੀ ਹੈ, ਜੋ ਕਿ ਜੂਨ 2011 ਵਿੱਚ ਸ਼ੁਰੂ ਕੀਤੀ ਗਈ ਸੀ।
ਰੈਗੂਲੇਟਰ ਨੇ ਇਹ ਵੀ ਕਿਹਾ ਕਿ ਅਗਸਤ 2022 ਤੱਕ, 9 ਸ਼ਿਕਾਇਤਾਂ ਸਨ ਜੋ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਪੈਂਡਿੰਗ ਸਨ। ਔਸਤਨ, ਇਸ ਪਲੇਟਫਾਰਮ 'ਤੇ 25 ਦਿਨਾਂ ਵਿੱਚ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਟਾਕ ਮਾਰਕੀਟ ਦਾ ਨਵਾਂ ਰਿਕਾਰਡ, ਆਲ ਟਾਈਮ ਹਾਈ 'ਤੇ ਪਹੁੰਚਿਆ BSE ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ
NEXT STORY