ਨਵੀਂ ਦਿੱਲੀ (ਭਾਸ਼ਾ)- ਪਰਿਵਾਰਾਂ ਨੂੰ ਬਚਤ ਕਰਨ ’ਚ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਦੇ ਤਾਜ਼ਾ ਅੰਕੜੇ ਇਹੀ ਦਿਖਾ ਰਹੇ ਹਨ। ਅੰਕੜਿਆਂ ਮੁਤਾਬਕ ਦੇਸ਼ ’ਚ ਪਰਿਵਾਰਾਂ ਦੀ ਸ਼ੁੱਧ ਬਚਤ (ਨੈੱਟ ਸੇਵਿੰਗ) 3 ਸਾਲਾਂ ’ਚ 9 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਘੱਟ ਕੇ ਵਿੱਤੀ ਸਾਲ 2022-23 ’ਚ 14.16 ਲੱਖ ਕਰੋੜ ਰੁਪਏ ਰਹਿ ਗਈ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲਾ ਵੱਲੋਂ ਜਾਰੀ ਤਾਜ਼ਾ ਰਾਸ਼ਟਰੀ ਖਾਤਾ ਅੰਕੜਾ-2024 ਮੁਤਾਬਕ, ਵਿੱਤੀ ਸਾਲ 2020-21 ’ਚ ਪਰਿਵਾਰਾਂ ਦੀ ਸ਼ੁੱਧ ਬਚਤ 23.29 ਲੱਖ ਕਰੋੜ ਰੁਪਏ ’ਤੇ ਪਹੁੰਚ ਗਈ ਸੀ ਪਰ ਉਸ ਤੋਂ ਬਾਅਦ ਤੋਂ ਇਸ ’ਚ ਲਗਾਤਾਰ ਗਿਰਾਵਟ ਆ ਰਹੀ ਹੈ।
ਇਹ ਵੀ ਪੜ੍ਹੋ - UPI ਦੇ ਇਸਤੇਮਾਲ ਨਾਲ ਲੋੜ ਤੋਂ ਵੱਧ ਖ਼ਰਚ ਕਰ ਰਹੇ ਨੇ 75 ਫ਼ੀਸਦੀ ਭਾਰਤੀ, ਬਣੀ ਚਿੰਤਾ ਦਾ ਵਿਸ਼ਾ
ਕਿੰਨੀ ਰਹਿ ਗਈ ਬਚਤ
ਵਿੱਤੀ ਸਾਲ 2021-22 ’ਚ ਪਰਿਵਾਰਾਂ ਦੀ ਸ਼ੁੱਧ ਬਚਤ ਘਟ ਕੇ 17.12 ਲੱਖ ਕਰੋੜ ਰੁਪਏ ਰਹਿ ਗਈ। ਇਹ ਵਿੱਤੀ ਸਾਲ 2022-23 ’ਚ ਹੋਰ ਵੀ ਘਟ ਹੋ ਕੇ 14.16 ਲੱਖ ਕਰੋੜ ਰੁਪਏ ’ਤੇ ਆ ਗਈ, ਜੋ ਪਿਛਲੇ 5 ਸਾਲਾਂ ਦਾ ਸਭ ਤੋਂ ਹੇਠਲਾ ਪੱਧਰ ਹੈ। ਇਸ ਤੋਂ ਪਹਿਲਾਂ ਸ਼ੁੱਧ ਘਰੇਲੂ ਬਚਤ ਦਾ ਹੇਠਲਾ ਪੱਧਰ ਸਾਲ 2017-18 ’ਚ 13.05 ਲੱਖ ਕਰੋੜ ਰੁਪਏ ਸੀ ਪਰ ਇਹ 2018-19 ’ਚ ਵਧ ਕੇ 14.92 ਲੱਖ ਕਰੋੜ ਅਤੇ 2019-20 ’ਚ 15.49 ਲੱਖ ਕਰੋੜ ਰੁਪਏ ਹੋ ਗਿਆ ਸੀ।
ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ
ਮਿਊਚੁਅਲ ਫੰਡ ’ਚ ਨਿਵੇਸ਼
ਸਰਕਾਰੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2020-21 ਤੋਂ ਲੈ ਕੇ 2022-23 ਦੌਰਾਨ ਮਿਊਚੁਅਲ ਫੰਡ ’ਚ ਨਿਵੇਸ਼ ਲੱਗਭਗ 3 ਗੁਣਾ ਹੋ ਕੇ 1.79 ਲੱਖ ਕਰੋੜ ਰੁਪਏ ਹੋ ਗਿਆ, ਜੋ 2020-21 ’ਚ 64,084 ਕਰੋੜ ਰੁਪਏ ਸੀ। ਸ਼ੇਅਰਾਂ ਅਤੇ ਡਿਬੈਂਚਰਾਂ ’ਚ ਪਰਿਵਾਰਾਂ ਦਾ ਨਿਵੇਸ਼ ਇਸ ਮਿਆਦ ’ਚ 1.07 ਲੱਖ ਕਰੋੜ ਤੋਂ ਲੱਗਭਗ ਦੁੱਗਣਾ ਹੋ ਕੇ 2022-23 ’ਚ 2.06 ਲੱਖ ਕਰੋੜ ਰੁਪਏ ਹੋ ਗਿਆ।
ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
ਪਰਿਵਾਰਾਂ ਦਾ ਬੈਂਕ ਕਰਜ਼ਾ ਦੁੱਗਣਾ
ਅੰਕੜੇ ਦੱਸਦੇ ਹਨ ਕਿ ਪਰਿਵਾਰਾਂ ਦਾ ਬੈਂਕ ਕਰਜ਼ਾ ਵੀ ਇਨ੍ਹਾਂ 3 ਸਾਲਾਂ ’ਚ ਦੁੱਗਣਾ ਹੋ ਕੇ 2022-23 ’ਚ 11.88 ਲੱਖ ਕਰੋੜ ਰੁਪਏ ਹੋ ਗਿਆ। ਇਹ 2020-21 ’ਚ 6.05 ਲੱਖ ਕਰੋੜ ਅਤੇ 2021-22 ’ਚ 7.69 ਲੱਖ ਕਰੋੜ ਰੁਪਏ ਸੀ। ਵਿੱਤੀ ਸੰਸਥਾਨਾਂ ਅਤੇ ਗੈਰ-ਬੈਕਿੰਗ ਵਿੱਤੀ ਕੰਪਨੀਆਂ ਵੱਲੋਂ ਪਰਿਵਾਰਾਂ ਨੂੰ ਦਿੱਤਾ ਜਾਣ ਵਾਲਾ ਕਰਜ਼ਾ ਵੀ ਵਿੱਤੀ ਸਾਲ 2020-21 ’ਚ 93,723 ਕਰੋੜ ਰੁਪਏ ਤੋਂ 4 ਗੁਣਾ ਵਧ ਕੇ 2022-23 ’ਚ 3.33 ਲੱਖ ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2021-22 ’ਚ ਇਹ 1.92 ਲੱਖ ਕਰੋੜ ਸੀ।
ਇਹ ਵੀ ਪੜ੍ਹੋ - Bank Holiday: ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, ਮਈ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਂਸੈਕਸ 383.69 ਅੰਕ ਟੁੱਟਿਆ, ਨਿਫਟੀ ਡਿੱਗਿਆ, 3 ਦਿਨਾਂ ’ਚ ਨਿਵੇਸ਼ਕਾਂ ਨੂੰ 10 ਲੱਖ ਕਰੋੜ ਦਾ ਨੁਕਸਾਨ
NEXT STORY