ਗੈਜੇਟ ਡੈਸਕ– ਕੋਰੋਨਾ ਕਾਲ ਦੌਰਾਨ ਪੂਰੀ ਦੁਨੀਆ ’ਚ ਘਰੋਂ ਕੰਮ ਕਰਨ ਦਾ ਟ੍ਰੈਂਡ ਸ਼ੁਰੂ ਹੋਇਆ। ਗੂਗਲ ਅਤੇ ਟਵਿਟਰ ਵਰਗੀਆਂ ਕਈ ਕੰਪਨੀਆਂ ਨੇ ਤਾਂ ਹਮੇਸ਼ਾ ਲਈ ਵਰਕ ਫਰਾਮ ਹੋਮ ਕਰਨ ਦੀ ਸੁਵਿਧਾ ਦੇ ਦਿੱਤੀ ਹੈ। ਕੋਰੋਨਾ ਮਹਾਮਾਰੀ ਨੇ ਜਿਥੇ ਕਈ ਦੁਕਾਨਾਂ ’ਚ ਤਾਲੇ ਲਗਵਾ ਦਿੱਤੇ ਤਾਂ ਉਥੇ ਹੀ ਕਈ ਦੁਕਾਨਦਾਰਾਂ ਨੇ ਇਸ ਆਫ਼ਤ ’ਚ ਨਵੇਂ ਰਿਕਾਰਡ ਕਾਇਮ ਕਰ ਲਏ। ਦਰਅਸਲ ਵਰਕ ਫਰਾਮ ਹੋਮ ਦੇ ਚਲਦੇ ਲੋਕਾਂ ਨੂੰ ਇਸ ਦੌਰਾਨ ਜੇਕਰ ਸਭ ਤੋਂ ਜ਼ਿਆਦਾ ਲੋੜ ਸੀ ਤਾਂ ਉਹ ਸੀ ਕੰਪਿਊਟਰ ਜਾਂ ਲੈਪਟਾਪ ਦੀ। ਦੂਜੇ ਪਾਸੇ ਸਕੂਲ ਅਤੇ ਕਾਲਜਾਂ ਦਾ ਵੀ ਇਹੀ ਹਾਲ ਰਿਹਾ, ਇਸ ਲਈ ਬੱਚਿਆਂ ਦੀ ਪੂਰੀ ਪੜ੍ਹਾਈ ਆਨਲਾਈਨ ਕਲਾਸਾਂ ’ਚ ਹੀ ਗੁਜ਼ਰ ਰਹੀ ਹੈ।
ਇਨ੍ਹਾਂ ਦੋ ਵੱਡੇ ਕਾਰਨਾਂ ਨੇ ਭਾਰਤ ਦੇ ਪਰਸਨਲ ਕੰਪਿਊਟਰ ਬਾਜ਼ਾਰ (ਪੀ.ਸੀ.) ਦੀ ਵਿਕਰੀ ਨੂੰ ਆਸਮਾਨ ਤਕ ਪਹੁੰਚਾ ਦਿੱਤਾ। ਇਹੀ ਕਾਰਨ ਰਿਹਾ ਕਿ ਜੁਲਾਈ-ਸਤੰਬਰ ਦੌਰਾਨ ਭਾਰਤ ’ਚ ਪਰਸਨਲ ਕੰਪਿਊਟਰ ਦੀ ਵਿਕਰੀ 34 ਲੱਖ ਯੂਨਿਟ ਰਹੀ, ਜੋ ਕਿ 2013 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਆਈ.ਡੀ.ਸੀ. ਦੇ ਡਾਟਾ ਮੁਤਾਬਕ, ਹਾਲਾਂਕਿ ਕਮਰਸ਼ੀਅਲ ਸੈਗਮੈਂਟ ’ਚ ਬਹੁਤ ਹੀ ਘੱਟ ਸਰਕਾਰੀ ਅਤੇ ਐਜੂਕੇਸ਼ਨਲ ਪ੍ਰਾਜੈਕਟਸ ਸਨ, ਜਦਕਿ ਕੰਜ਼ਿਊਮਰ ਸੈਗਮੈਂਟ ’ਚ ਜੁਲਾਈ-ਸਤੰਬਰ ਤਿਮਾਹੀ ਦੌਰਾਨ ਰਿਕਾਰਡ ਤੋੜ 20 ਲੱਖ ਕੰਪਿਊਟਰ ਵੇਚੇ ਗਏ।
ਪਹਿਲੀ ਤਿਮਾਹੀ ਯਾਨੀ ਅਪ੍ਰੈਲ-ਜੂਨ ਦੌਰਾਨ ਹੀ ਡੈਸਕਟਾਪ, ਨੋਟਬੁੱਕਸ ਅਤੇ ਵਰਕ ਸਟੇਸ਼ਨ ਦੀ ਮੰਗ ਨੇ ਰਿਕਾਰਡ ਵਿਕਰੀ ਦਰਜ ਕੀਤੀ ਕਿਉਂਕਿ ਕੰਪਨੀਆਂ ਨੇ ਕਾਮਿਆਂ ਤੋਂ ਵਰਕ ਫਰਾਮ ਹੋਮ ਲਈ ਵੱਡੀ ਗਿਣਤੀ ’ਚ ਕੰਪਿਊਟਰਸ ਦੀ ਖ਼ਰੀਦਾਰੀ ਕੀਤੀ ਸੀ। ਦੂਜੀ ਤਿਮਾਹੀ ’ਚ ਇਹ ਜਾਰੀ ਰਿਹਾ ਅਤੇ ਸਾਲਾਨਾ ਆਧਾਰ ’ਤੇ ਵਿਕਰੀ 105 ਫੀਸਦੀ ਤੋਂ ਵੀ ਜ਼ਿਆਦਾ ਵਧੀ। ਆਈ.ਡੀ.ਸੀ. ਇੰਡੀਆ ਮੁਤਾਬਕ, ਸਕੂਲ ਅਤੇ ਕਾਲਜ ਨੇ ਆਨਲਾਈਨ ਕਲਾਸਾਂ ਜਾਰੀ ਰੱਖਿਆਂ, ਜਿਸ ਕਾਰਨ ਨੋਟਬੁੱਕਸ ਦੀ ਮੰਗ ’ਚ ਜ਼ਬਰਦਸਤ ਤੇਜ਼ੀ ਰਹੀ ਜਿਸ ਵਿਚ ਵੱਡੇ ਸ਼ਹਿਰਾਂ ਦਾ ਹਿੱਸਾ ਜ਼ਿਆਦਾ ਸੀ। ਨੋਟਬੁੱਕ ਪੀ.ਸੀ. ਦੀ ਮੰਗ ਸਪਲਾਈ ਤੋਂ ਜ਼ਿਆਦਾ ਰਹੀ ਹੈ, ਐਪਲ ਦੀ ਵਿਕਰੀ ਵੀ 6. ਸਾਲਾਨਾ ਆਧਾਰ ’ਤੇ 19.4 ਫੀਸਦੀ ਵਧੀ ਹੈ, ਜੋ ਕਿ ਭਾਰਤ ’ਚ ਉਸ ਦਾ ਸਭ ਤੋਂ ਜ਼ਿਆਦਾ ਹੈ।
ਭਾਰਤੀ ਵਿਦਿਆਰਥੀਆਂ ਨੇ ਅਮਰੀਕੀ ਅਰਥਵਿਵਸਥਾ 'ਚ ਦਿੱਤਾ 7.6 ਅਰਬ ਡਾਲਰ ਦਾ ਯੋਗਦਾਨ
NEXT STORY