ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ 'ਚ ਹੋਏ 11400 ਕਰੋੜ ਰੁਪਏ ਦੇ ਮਹਾਘੋਟਾਲੇ 'ਚ ਸੀ.ਬੀ.ਆਈ ਨੇ 4 ਬੈਂਕ ਕਰਮਚਾਰੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਖਬਰਾਂ ਮੁਤਾਬਕ ਸੀ.ਬੀ.ਆਈ. ਟੀਮ ਨਾਮਜਦ ਬੈਂਕ ਅਧਿਕਾਰੀ ਗੋਕੁਲਨਾਥ ਸ਼ੈੱਟੀ ਦੇ ਘਰ ਤਲਾਸ਼ੀ ਲੈਣ ਲਈ ਪਹੁੰਚ ਚੁੱਕੀ ਹੈ। ਉੱਧਰ ਨੈਸ਼ਨਲ ਬੈਂਕ ਦੀ ਵੀ ਅੰਦਰੂਨੀ ਜਾਂਚ ਜਾਰੀ ਹੈ। ਬੈਂਕ ਨੇ ਜਾਂਚ ਦੌਰਾਨ ਆਪਣੇ 8 ਹੋਰ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਤੋਂ ਬਾਅਦ ਬੈਂਕ ਦੇ ਸਸਪੈਂਡ ਕਰਮਚਾਰੀਆਂ ਦੀ ਕੁੱਲ ਗਿਣਤੀ 18 ਹੋ ਗਈ ਹੈ।
ਧੋਖਾਧੜੀ ਕੇਸ 'ਚ ਇੰਟਰਪੋਲ ਨੇ ਹੀਰਾ ਕਾਰੋਬਾਰੀ ਨੀਰਵ ਮੋਦੀ, ਉਨ੍ਹਾਂ ਦੀ ਪਤਨੀ ਆਮੀ ਮੋਦੀ, ਭਰਾ ਨਿਸ਼ਾਲ ਮੋਦੀ ਅਤੇ ਗੀਤਾਂਜਲੀ ਜੇਮਸ ਦੇ ਐੱਮ.ਡੀ ਐਂਡ ਸੀ.ਈ.ਓ. ਮੇਹੁਲ ਚੌਕਸੀ ਦੇ ਖਿਲਾਫ ਨੋਟਿਸ ਜਾਰੀ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਪੰਜਾਬ ਨੈਸ਼ਨਲ ਬੈਂਕ 'ਚ ਧੋਖਾਧੜੀ ਦੇ ਰਾਹੀਂ 11400 ਕਰੋੜ ਦਾ ਚੂਨਾ ਲਗਾਉਣ ਦੇ ਮਾਮਲੇ 'ਚ ਨੀਰਵ ਮੋਦੀ ਅਤੇ ਸਹਿਯੋਗੀਆਂ ਦੇ ਖਿਲਾਫ ਕਾਰਵਾਈ ਜਾਰੀ ਹੈ। ਦੇਸ਼ ਭਰ 'ਚ ਨੀਰਵ ਮੋਦੀ ਦੇ ਲਗਭਗ ਇਕ ਦਰਜਨ ਟਿਕਾਣਿਆਂ 'ਤੇ ਕੱਲ੍ਹ ਤੋਂ ਛਾਪੇਮਾਰੀ ਜਾਰੀ ਹੈ। ਇਸ ਕਾਰਵਾਈ 'ਚ 5100 ਕਰੋੜ ਦੀ ਸੰਪਤੀ ਜ਼ਬਤ ਕੀਤੀ ਗਈ ਹੈ।
PNB ਘੋਟਾਲਾ:ਇੰਟਰਪੋਲ ਨੇ ਨੀਰਵ ਮੋਦੀ ਖਿਲਾਫ ਜਾਰੀ ਕੀਤਾ ਨੋਟਿਸ
NEXT STORY