ਨਵੀਂ ਦਿੱਲੀ — ਬੇਸ਼ਕ ਦਿੱਲੀ ਸਰਕਾਰ ਨੇ ਅਾਂਡਿਆਂ ਅਤੇ ਚਿਕਨ ਦੀ ਵਿਕਰੀ ’ਤੇ ਲੱਗੀ ਰੋਕ ਹਟਾ ਦਿੱਤੀ ਹੈ। ਗਾਜ਼ੀਪੁਰ ਮਾਰਕੀਟ ਖੋਲ੍ਹਣ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਹੈ। ਜਲੰਧਰ ਦੀ ਰਿਪੋਰਟ ਵਿਚ ਗਾਜ਼ੀਪੁਰ ਦੀਆਂ ਮੁਰਗੀਆਂ ਦੇ ਬਰਡ ਫਲੂ ਦੀ ਰਿਪੋਰਟ ਦੇ ਨੈਗੇਟਿਵ ਆਉਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਹਾਲਾਂਕਿ ਗਾਜੀਪੁਰ ਮੰਡੀ ਵਿਚ ਮੁਰਗੀਆਂ ਦਾ ਦਾਖਲ ਹੋਣਾ ਹੁਣ ਇਸ ਸਮੇਂ ਕੋਈ ਅਸਾਨ ਕੰਮ ਨਹੀਂ ਹੈ। ਡਾਕਟਰ ਦੇ ਸਰਟੀਫਿਕੇਟ ਤੋਂ ਬਾਅਦ ਹੀ ਕੁਕੜੀਆਂ ਨੂੰ ਮਾਰਕੀਟ ਵਿਚ ਦਾਖਲਾ ਦਿੱਤਾ ਜਾਵੇਗਾ ਜਦੋਂ ਤੱਕ ਡਾਕਟਰ ਇਹ ਨਹੀਂ ਕਹੇਗਾ ਕਿ ਬਾਜ਼ਾਰ ’ਚ ਵਿਕਰੀ ਲਈ ਆਈਆਂ ਮੁਰਗੀਆਂ ਵਿਚ ਕੋਈ ਬਰਡ ਫਲੂ ਦੇ ਲੱਛਣ ਨਹੀਂ ਹਨ ਉਸ ਸਮੇਂ ਤੱਕ ਉਨ੍ਹਾਂ ਮੁਰਗੀਆਂ ਨੂੰ ਦਾਖਲਾ ਨਹੀਂ ਮਿਲੇਗਾ।
ਇਹ ਵੀ ਪੜ੍ਹੋ : ਕੀ ਬਰਡ ਫ਼ਲੂ ਦੀ ਰੋਕਥਾਮ ਲਈ ਕੋਈ ਦਵਾਈ ਹੈ? ਜਾਣੋ ਪੋਲਟਰੀ ਉਤਪਾਦ ਖਾਣੇ ਚਾਹੀਦੇ ਹਨ ਜਾਂ ਨਹੀਂ
ਗਾਜ਼ੀਪੁਰ ਮੰਡੀ ਵਿਚ ਪੋਲਟਰੀ ਦੇ ਥੋਕ ਕਾਰੋਬਾਰੀਆਂ ਨੇ ਆਪਣੇ ਗਾਹਕਾਂ ਨੂੰ ਕਿਹਾ ਕਿ ਜਦੋਂ ਉਹ ਮੰਡੀ ਵਿਚ ਮੁਰਗੀ ਲਿਆਉਂਦੇ ਹਾਂ ਤਾਂ ਉਨ੍ਹਾਂ ਨੂੰ ਮੰਡੀ ਵਿਚ ਪ੍ਰਮਾਣ ਪੱਤਰ ਦੇ ਨਾਲ ਇਕ ਡਾਕਟਰ ਦਾ ਸਰਟੀਫਿਕੇਟ ਵੀ ਜ਼ਰੂਰ ਲਿਆਉਣਾ ਚਾਹੀਦਾ ਹੈ। ਬਿਨਾਂ ਡਾਕਟਰੀ ਸਰਟੀਫਿਕੇਟ ਦੇ ਐਂਟਰੀ ਨਹੀਂ ਦਿੱਤੀ ਜਾਵੇਗੀ। ਗਾਜੀਪੁਰ ਮੰਡੀ ਤੋਂ ਰੋਜ਼ਾਨਾ 5 ਲੱਖ ਮੁਰਗੇ-ਮੁਰਗੀਆਂ ਦੀ ਸਪਲਾਈ ਕੀਤੀ ਜਾਂਦੀ ਹੈ। ਇਸ ਲਈ ਲੋਕਾਂ ਦੀ ਸਿਹਤ ਦਾ ਖਿਆਲ ਰੱਖਦਿਆਂ ਇਹ ਸਾਵਧਾਨੀ ਵਰਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Tesla ਦੀ ਭਾਰਤ ’ਚ ਹੋਈ ਐਂਟਰੀ, Elon Musk ਨੇ ਟਵੀਟ ਕਰਕੇ ਜ਼ਾਹਰ ਕੀਤੀ ਖ਼ੁਸ਼ੀ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਿੱਤੀ ਸਾਲ 2021-22 ’ਚ ਭਾਰਤੀ ਅਰਥਵਿਵਸਥਾ 11 ਫੀਸਦੀ ਦਾ ਵਾਧਾ ਦਰਜ ਕਰੇਗੀ : ਫਿਚ
NEXT STORY