ਨਵੀਂ ਦਿੱਲੀ : ਲਗਜ਼ਰੀ ਉਤਪਾਦਾਂ ਦਾ ਨਿਰਮਾਣ ਕਰਨ ਵਾਲੀਆਂ ਦੁਨੀਆ ਦੀਆਂ ਚੋਟੀ ਦੀਆਂ 100 ਕੰਪਨੀਆਂ 'ਚ 6 ਭਾਰਤੀ ਕੰਪਨੀਆਂ ਵੀ ਆਪਣੀ ਜਗ੍ਹਾ ਬਣਾਉਣ 'ਚ ਸਫਲ ਰਹੀਆਂ ਹਨ। ਇਨ੍ਹਾਂ ਛੇ ਕੰਪਨੀਆਂ ਵਿੱਚ ਮਾਲਾਬਾਰ ਗੋਲਡ ਐਂਡ ਡਾਇਮੰਡਸ ਅਤੇ ਟਾਈਟਨ ਦੇ ਨਾਲ ਚਾਰ ਹੋਰ ਭਾਰਤੀ ਗਹਿਣੇ ਬਣਾਉਣ ਵਾਲੀਆਂ ਕੰਪਨੀਆਂ ਸ਼ਾਮਲ ਹਨ। ਮਾਲਾਬਾਰ ਗੋਲਡ ਪ੍ਰਮੁੱਖ ਘਰੇਲੂ ਕੰਪਨੀ ਹੈ, ਜੋ ਸੋਮਵਾਰ ਨੂੰ ਜਾਰੀ ਡੇਲੋਇਟ ਦੀ 'ਗਲੋਬਲ ਲਗਜ਼ਰੀ ਵਸਤੂਆਂ ਦੀ ਸੂਚੀ-2023' ਵਿੱਚ 19ਵੇਂ ਸਥਾਨ 'ਤੇ ਹੈ। ਇਸ ਨੂੰ ਪਹਿਲੀ ਵਾਰ ਸੂਚੀ ਵਿੱਚ ਥਾਂ ਮਿਲੀ ਹੈ। ਟਾਟਾ ਗਰੁੱਪ ਦੀ ਇਕਾਈ ਟਾਈਟਨ ਕੰਪਨੀ 24ਵੇਂ ਸਥਾਨ 'ਤੇ ਹੈ। ਫ੍ਰੈਂਚ ਲਗਜ਼ਰੀ ਕੰਪਨੀ LVMH, ਜੋ ਵਿਭਿੰਨ ਖੇਤਰਾਂ ਵਿੱਚ ਕੰਮ ਕਰਦੀ ਹੈ, ਇਸ ਸੂਚੀ ਵਿੱਚ ਚੋਟੀ ਦੇ ਸਥਾਨ 'ਤੇ ਕਾਬਜ਼ ਹੈ। ਪੀਵੀਐਚ ਕਾਰਪੋਰੇਸ਼ਨ ਦੂਜੇ ਸਥਾਨ 'ਤੇ ਹੈ ਅਤੇ ਰਿਚਮੋਂਟ ਤੀਜੇ ਸਥਾਨ 'ਤੇ ਹੈ।
ਇਹ ਵੀ ਪੜ੍ਹੋ : ਪਾਸਪੋਰਟ ਅਫਸਰ ਰਿਸ਼ਵਤਖੋਰੀ ਦਾ ਮਾਮਲਾ, CBI ਨੇ RPO ਅਨੂਪ ਸਿੰਘ ਦੇ ਘਰੋਂ ਬਰਾਮਦ ਕੀਤੇ ਅਹਿਮ ਦਸਤਾਵੇਜ਼
ਘਰੇਲੂ ਲਗਜ਼ਰੀ ਮਾਰਕੀਟ ਵਿੱਚ ਮਹੱਤਵਪੂਰਨ ਵਾਧਾ
ਡੇਲੋਏ ਨੇ ਰਿਪੋਰਟ 'ਚ ਕਿਹਾ ਕਿ ਜਿਵੇਂ-ਜਿਵੇਂ ਭਾਰਤੀ ਅਰਥਵਿਵਸਥਾ ਵਧ ਰਹੀ ਹੈ, ਉਪਭੋਗਤਾਵਾਂ ਦੀਆਂ ਤਰਜੀਹਾਂ ਵਿਕਸਿਤ ਹੋ ਰਹੀਆਂ ਹਨ। ਦੇਸ਼ ਦੇ ਲਗਜ਼ਰੀ ਬਾਜ਼ਾਰ ਵਿੱਚ ਮਹੱਤਵਪੂਰਨ ਵਾਧਾ ਦੇਖਿਆ ਜਾ ਰਿਹਾ ਹੈ, ਘਰੇਲੂ ਬ੍ਰਾਂਡਾਂ ਦੀ ਗਲੋਬਲ ਮਾਨਤਾ ਵਿੱਚ ਯੋਗਦਾਨ ਪਾ ਰਿਹਾ ਹੈ। ਦੇਸ਼ ਵਿੱਚ ਲਗਜ਼ਰੀ ਉਤਪਾਦਾਂ ਦੀ ਮੰਗ ਹੋਰ ਵਧਣ ਦੀ ਉਮੀਦ ਹੈ। ਇਹ ਘਰੇਲੂ ਬ੍ਰਾਂਡਾਂ ਨੂੰ ਵਿਸ਼ਵ ਪੱਧਰ 'ਤੇ ਉਭਰਨ ਦੇ ਕਾਫ਼ੀ ਮੌਕੇ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ : ਦਿੱਲੀ-NCR ਸਮੇਤ ਪੰਜਾਬ ਦੇ 17 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ, ਤੂਫਾਨ ਤੇ ਮੀਂਹ ਨਾਲ ਬਦਲੇਗਾ ਮੌਸਮ
ਰਿਪੋਰਟ ਅਨੁਸਾਰ, ਦੁਨੀਆ ਦੇ ਚੋਟੀ ਦੇ 100 ਲਗਜ਼ਰੀ ਉਤਪਾਦ ਵੇਚਣ ਵਾਲਿਆਂ ਨੇ 2023 ਵਿੱਚ ਕੁੱਲ 347 ਬਿਲੀਅਨ ਡਾਲਰ ਦਾ ਕਾਰੋਬਾਰ ਕੀਤਾ। ਇਹ ਸਾਲਾਨਾ ਆਧਾਰ 'ਤੇ 13.4 ਫੀਸਦੀ ਦਾ ਵਾਧਾ ਹੈ। 347 ਅਰਬ ਡਾਲਰ ਦੇ ਕੁੱਲ ਟਰਨਓਵਰ ਵਿੱਚ LVMH ਦੀ ਹਿੱਸੇਦਾਰੀ 31 ਪ੍ਰਤੀਸ਼ਤ ਹੈ।
ਟਾਪ-10 ਨੇ 63 ਫੀਸਦੀ ਬਾਜ਼ਾਰ 'ਤੇ ਕਬਜ਼ਾ ਕੀਤਾ
ਡੇਲੋਇਟ ਅਨੁਸਾਰ ਲਗਜ਼ਰੀ ਉਤਪਾਦਾਂ ਦਾ ਨਿਰਮਾਣ ਕਰਨ ਵਾਲੀਆਂ ਦੁਨੀਆ ਦੀਆਂ ਚੋਟੀ ਦੀਆਂ 10 ਕੰਪਨੀਆਂ 63 ਪ੍ਰਤੀਸ਼ਤ ਮਾਰਕੀਟ 'ਤੇ ਕਬਜ਼ਾ ਕਰਦੀਆਂ ਹਨ। ਸਾਲਾਨਾ ਆਧਾਰ 'ਤੇ ਇਨ੍ਹਾਂ ਦੀ ਵਿਕਰੀ 'ਚ 23 ਫੀਸਦੀ ਦਾ ਵਾਧਾ ਹੋਇਆ ਹੈ। ਟਾਪ-100 ਕੰਪਨੀਆਂ ਦੇ ਕੁੱਲ ਸ਼ੁੱਧ ਲਾਭ 'ਚ ਉਨ੍ਹਾਂ ਦੀ ਹਿੱਸੇਦਾਰੀ 76.4 ਫੀਸਦੀ ਹੈ।
ਇਹ ਵੀ ਪੜ੍ਹੋ : ਗੁੰਡਾਗਰਦੀ ਦਾ ਨੰਗਾ ਨਾਚ, ਘਰ ਅੰਦਰ ਦਾਖ਼ਲ ਹੋ ਜੋੜੇ 'ਤੇ ਕੀਤਾ ਹਮਲਾ, ਪਤੀ ਦੀ ਮੌਤ ਤੇ ਪਤਨੀ ਗੰਭੀਰ ਜ਼ਖਮੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
1 ਅਰਬ ਡਾਲਰ ਦੇ ਮੁੱਲ 'ਤੇ ਆਸਟ੍ਰੇਲੀਆਈ ਕੋਲਾ ਖਾਣ ਖਰੀਦਣ ਦੀ ਤਿਆਰੀ 'ਚ JSW ਸਟੀਲ
NEXT STORY