ਜਲੰਧਰ (ਪੁਨੀਤ) - ਸਿਰਫ 6 ਸਾਲ ਦੀ ਬੱਚੀ ਦਾ ਪਾਸਪੋਰਟ ਬਣਾਉਣ ਲਈ 25 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ’ਚ ਸੀ. ਬੀ. ਆਈ. ਵੱਲੋਂ ਰਿਜ਼ਨਲ ਪਾਸਪੋਰਟ ਅਫਸਰ (ਆਰ. ਪੀ. ਓ.) ਅਨੂਪ ਸਿੰਘ ਸਣੇ ਅਸਿਸਟੈਂਟ ਪਾਸਪੋਰਟ ਅਫਸਰ (ਏ. ਪੀ. ਓ.) ਹਰਿਓਮ ਤੇ ਸੰਜੇ ਸ਼੍ਰੀਵਾਸਤਵ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਾਸਪੋਰਟ ਅਧਿਕਾਰੀਆਂ ਖਿਲਾਫ ਜੋ ਰਿਪੋਰਟ ਤਿਆਰ ਹੋਈ ਹੈ ਉਨ੍ਹਾਂ ਤੱਥਾਂ ’ਚ ਕਈ ਗੱਲਾਂ ਸਾਹਮਣੇ ਆਈਆਂ ਹਨ। ਇਕ ਤੱਥ ’ਚ ਏ. ਪੀ. ਓ. ਅਨੂਪ ਸਿੰਘ ਤੇ ਏ. ਪੀ. ਓ. ਸੰਜੇ ਸ਼੍ਰੀਵਾਸਤਵ ਦੇ ਨਿਰਦੇਸ਼ਾਂ ’ਤੇ ਇਹ ਖੇਡ ਚੱਲ ਰਹੀ ਹੈ।
ਇਹ ਵੀ ਪੜ੍ਹੋ : Luggage ਦੇਰੀ ਨਾਲ ਮਿਲਣ ਦੀ ਸ਼ਿਕਾਇਤਾਂ ਦਰਮਿਆਨ ਏਅਰਲਾਈਨ ਕੰਪਨੀਆਂ ਨੂੰ ਜਾਰੀ ਹੋਏ ਸਖ਼ਤ ਨਿਰਦੇਸ਼
ਇਸ ਤੱਥ ਤੋਂ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਏ. ਪੀ. ਓ. ਹਰਿਓਮ ਦਾ ਦਾਇਰਾ ਸਿਰਫ ਗੁਰੂ ਨਾਨਕ ਮਿਸ਼ਨ ਚੌਕ ਵਾਲੇ ਪੀ. ਐੱਸ. ਕੇ. (ਪਾਸਪੋਰਟ ਸੇਵਾ ਕੇਂਦਰ) ਤੱਕ ਹੀ ਸੀਮਿਤ ਸੀ, ਜਦਕਿ ਦੂਜੇ ਦਫਤਰਾਂ ’ਚ ਹੋਣ ਵਾਲੀ ਪੂਰੀ ਕਾਰਵਾਈ ਆਰ. ਪੀ. ਓ. ਅਨੂਪ ਿਸੰਘ ਤੇ ਏ. ਪੀ. ਓ. ਸੰਜੇ ਸ਼੍ਰੀਵਾਸਤਵ ਦੇ ਇਸ਼ਾਰਿਆਂ ’ਤੇ ਚੱਲਦੀ ਸੀ।
ਸੂਤਰ ਦੱਸ ਰਹੇ ਹਨ ਕਿ ਪਾਸਪੋਰਟ ਆਫਿਸ ਰਿਸ਼ਵਤ ਦੇ ਮਾਮਲਾ ਇੱਥੇ ਹੀ ਰੁਕਣ ਵਾਲਾ ਨਹੀਂ ਹੈ। ਪੈਸੇ ਲੈ ਕੇ ਸੈਟਿੰਗ ਨਾਲ ਕੰਮ ਕਰਵਾਉਣ ਵਾਲੇ ਕਈ ਚਿਹਰੇ ਇਸ ਕਾਰਵਾਈ ’ਚ ਬੇਨਕਾਬ ਹੋਣਗੇ। ਸੀ. ਬੀ. ਆਈ. ਵੱਲੋਂ ਸ਼ੁਰੂ ਕੀਤੀ ਗਈ ਕਾਰਵਾਈ ਅਜੇ ਲੰਬੀ ਚੱਲੇਗੀ ਤੇ ਮਿਲੀਭੁਗਤ ਦਾ ‘ਕੱਚਾ ਚਿੱਠਾ’ ਸਾਹਮਣੇ ਆਵੇਗਾ।
ਸੀ. ਬੀ. ਆਈ. ਦੀ ਟੀਮ ਨੇ 14 ਫਰਵਰੀ ਨੂੰ ਜਲੰਧਰ ਆ ਕੇ ਸਬੂਤ ਇਕੱਠੇ ਕਰ ਲਏ ਸਨ ਤੇ ਗ੍ਰਿਫਤਾਰੀ 16 ਫਰਵਰੀ ਨੂੰ ਹੋਈ। ਇਸ ਦੌਰਾਨ ਸੀ. ਬੀ. ਆਈ. ਨੇ ਆਰ. ਪੀ. ਓ. ਅਨੂਪ ਸਿੰਘ ਦੇ ਡਿਫੈਂਸ ਕਾਲੋਨੀ ਵਾਲੀ ਰਿਹਾਇਸ਼ ਤੋਂ 20 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ। ਸੀ. ਬੀ. ਆਈ. ਜਦੋਂ ਅਨੂਪ ਸਿੰਘ ਨੂੰ ਗ੍ਰਿਫਤਾਰ ਕਰ ਕੇ ਲੈ ਜਾ ਰਹੀ ਸੀ ਤਾਂ ਇਸ ਦੌਰਾਨ ਅਧਿਕਾਰੀਆਂ ਨੇ 3-4 ਵੱਡੇ ਬੈਗ ਇਨੋਵਾ ਕਾਰ ’ਚ ਰੱਖੇ ਸਨ। ਉਕਤ ਬੈਗ ਅਨੂਪ ਸਿੰਘ ਦੇ ਘਰੋਂ ਬਰਾਦਮ ਹੋਏ ਦਸਤਾਵੇਜ਼ਾਂ ਨਾਲ ਭਰੇ ਹੋਏ ਸਨ। ਇਨ੍ਹਾਂ ਬੈਗਾਂ ’ਚ ਕਈ ਫਾਈਲਾਂ, ਡਾਇਰੀਆਂ ਤੇ ਲੂਜ਼ ਪੇਪਰ ਸ਼ਾਮਲ ਸਨ।
ਸੂਤਰਾਂ ਦਾ ਕਹਿਣਾ ਹੈ ਕਿ ਘਰੋਂ ਬਰਾਮਦ ਹੋਏ ਦਸਤਾਵੇਜ਼ਾਂ ਨਾਲ ਮਿਲੀਭੁਗਤ ਦਾ ‘ਕੱਚਾ ਚਿੱਠਾ’ ਖੁੱਲ੍ਹੇਗਾ, ਕਿਉਂਕਿ ਇਨ੍ਹਾਂ ਡਾਇਰੀਆਂ ’ਚ ਲੈਣ-ਦੇਣ ਸਬੰਧੀ ਐਂਟਰੀਆਂ ਹੋਣ ਦੀ ਗੱਲ ਸੁਣਨ ਨੂੰ ਮਿਲ ਰਹੀ ਹੈ। ਇਸ ਕਾਰਨ ਸੀ. ਬੀ. ਆਈ. ਇਨ ਐਕਸ਼ਨ ਹੈ ਤੇ ਡੂੰਘਾਈ ਨਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਆਰ. ਪੀ. ਓ. ਅਨੂਪ ਸਿੰਘ ਦੀ ਏ. ਪੀ. ਓ. ਸੰਜੇ ਸ਼੍ਰੀਵਾਸਤਵ ਨਾਲ ਚੰਗੀ ਬਣਦੀ ਸੀ, ਅਜਿਹੇ ’ਚ ਸੰਜੇ ਵੱਲੋਂ ਓ.ਕੇ. ਕੀਤੀਆਂ ਗਈਆਂ ਫਾਈਲਾਂ ਨੂੰ ਤੁਰੰਤ ਫਾਈਨਲ ਕਰ ਦਿੱਤਾ ਜਾਂਦਾ ਸੀ।
ਇਹ ਵੀ ਪੜ੍ਹੋ : ਪੂਰੀ ਦੁਨੀਆ ਦੀਆਂ ਨਜ਼ਰਾਂ ਅੱਜ ਦੀ ਮੀਟਿੰਗ 'ਤੇ, ਕਿਸਾਨ ਆਗੂ ਪੰਧੇਰ ਨੂੰ ਵੱਡੀਆਂ ਆਸਾਂ(Video)
ਜ਼ਿਕਰਯੋਗ ਹੈ ਕਿ ਬੱਚਿਆਂ ਦਾ ਪਾਸਪੋਰਟ ਬਣਾਉਣ ਲਈ ਰਿਸ਼ਵਤ ਦੀ ਮੰਗ ਹੋਣ ’ਤੇ ਹੁਸ਼ਿਆਰਪੁਰ ਵਾਸੀ ਵਿਅਕਤੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਜਿਸ ’ਤੇ ਸੀ.ਬੀ.ਆਈ. ਨੇ ਐਕਸ਼ਨ ਲਿਆ। ਸੀ.ਬੀ.ਆਈ. ਨੇ 14 ਫਰਵਰੀ ਨੂੰ ਸ਼ਿਕਾਇਤਕਰਤਾ ਨੂੰ ਸਪਾਈਕੈਮ ਤੇ ਵਾਇਸ ਰਿਕਾਰਡਿੰਗ ਦਾ ਉਪਕਰਨ ਲਾ ਕੇ ਆਰ. ਪੀ. ਓ. ਹਰਿਓਮ ਨਾਲ ਮਿਲਣ ਨੂੰ ਭੇਜਿਆ ਤੇ ਸਬੂਤ ਜੁਟਾਏ, ਜਿਸ ਦੇ ਆਧਾਰ ’ਤੇ ਇੰਨੀ ਵੱਡੀ ਕਾਰਵਾਈ ਕੀਤੀ ਗਈ। ਇਸ ਤੋਂ ਬਾਅਦ ਗ੍ਰਿਫਤਾਰੀਆਂ ਹੋਈਆਂ ਤੇ ਅਗਲੀ ਜਾਂਚ ਜਾਰੀ ਹੈ।
ਡਿਫੈਂਸ ਕਾਲੋਨੀ ਵਾਲੇ ਘਰ ’ਚ ਸਰਚ ਦੌਰਾਨ ਬਰਾਮਦ ਹੋਏ ਦਸਤਾਵੇਜ਼ ਗੱਡੀ ’ਤੇ ਰੱਖਦੇ ਅਧਿਕਾਰੀ।
ਆਰ.ਪੀ.ਓ. ’ਚ ਆਉਣ ਵਾਲੇ ਵਿਅਕਤੀਆਂ ਤੋਂ ਮੰਗਿਆ ਜਾਂਦਾ ਸੀ ਫੋਨ ਨੰਬਰ
ਪਾਸਪੋਰਟ ਅਪਲਾਈ ਵਾਲੀ ਫਾਈਲ ਜਦੋਂ ਅੰਡਰ ਰੀਵਿਊ ਹੁੰਦੀ ਹੈ ਤਾਂ ਉਸ ’ਤੇ ਮੈਸੇਜ ਲਿਖਿਆ ਹੁੰਦਾ ਹੈ ਕਿ ਇਹ ਫਾਈਲ ਰਿਜ਼ਨਲ ਪਾਸਪੋਰਟ ਆਫਿਸ ’ਚ ਰੁਕੀ ਹੋਈ ਹੈ। ਇਸ ’ਤੇ ਲੋਕ ਆਰ. ਪੀ. ਓ. ਆਫਿਸ ਪਹੁੰਚਦੇ ਸਨ ਤਾਂ ਕਿ ਆਪਣੀ ਫਾਈਲ ਨੂੰ ਰੁਕਣ ਦਾ ਕਾਰਨ ਜਾਣ ਸਕਣ। ਬੇਹੱਦ ਵਿਸ਼ਵਾਸਯੋਗ ਸੂਤਰ ਦੱਸਦੇ ਹਨ ਕਿ ਜੋ ਲੋਕ ਵੀ ਆਰ. ਪੀ. ਓ. ਆਫਿਸ ਆਉਂਦੇ ਸਨ ਉਨ੍ਹਾਂ ਤੋਂ ਫੋਨ ਨੰਬਰ ਦੀ ਮੰਗ ਕੀਤੀ ਜਾਂਦੀ ਸੀ ਤਾਂ ਕਿ ਬਾਅਦ ’ਚ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕੇ।
ਅਪਰੋਚ ਤੋਂ ਆਉਣ ਵਾਲੀ ਫਾਈਲ ਹੋ ਜਾਂਦੀ ਸੀ ਕਲੀਅਰ
ਫਾਈਲ ਅੰਡਰ ਰੀਵਿਊ ਹੋਣ ’ਤੇ ਜੋ ਵਿਅਕਤੀ ਅਪਰੋਚ ਨਾਲ ਆਰ. ਪੀ. ਓ. ਆਫਿਸ ਜਾਂਦਾ ਸੀ। ਉਸ ਦੀ ਫਾਈਲ ਨੂੰ ਕਲੀਅਰ ਕਰ ਦਿੱਤਾ ਜਾਂਦਾ ਸੀ। ਜ਼ਿਆਦਾਤਰ ਕੇਸਾਂ ’ਚ 4-5 ਦਿਨਾਂ ਬਾਅਦ ਪਾਸਪੋਰਟ ਘਰ ਪਹੁੰਚ ਜਾਂਦਾ ਸੀ। ਰੋਜ਼ਾਨਾ ਸੈਂਕੜੇ ਲੋਕਾਂ ਦਾ ਆਰ. ਪੀ. ਓ. ਆਫਿਸ ’ਚ ਆਉਣਾ ਹੁੰਦਾ ਸੀ। ਜ਼ਿਆਦਾਤਰ ਲੋਕ ਸੀਨੀ. ਅਧਿਕਾਰੀਆਂ ਨੂੰ ਮਿਲ ਨਹੀਂ ਪਾਉਂਦੇ ਤੇ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈਂਦਾ ਹੈ।
ਮਸਲਾ ਹੱਲ ਨਾ ਹੋਣ ’ਤੇ ਏਜੰਟਾਂ ਦੇ ਹੱਥੇ ਚੜ੍ਹਦੇ ਸਨ ਲੋਕ
ਉੱਥੇ ਹੀ ਜੋ ਵਿਅਕਤੀ ਬਿਨਾਂ ਕਿਸੇ ਅਪਰੋਚ ਦੇ ਆਰ. ਪੀ. ਓ. ਆਫਿਸ ਜਾਂਦੇ ਸਨ, ਉਨ੍ਹਾਂ ਨੂੰ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ। ਵਾਰ-ਵਾਰ ਆਰ. ਪੀ. ਓ. ਆਫਿਸ ਆਉਣ ਦੇ ਬਾਵਜੂਦ ਮਸਲਾ ਹੱਲ ਨਾ ਹੋਣ ਦੀ ਸੂਰਤ ’ਚ ਵਿਅਕਤੀ ਏਜੰਟਾਂ ਦੇ ਹੱਥੇ ਚੜ੍ਹ ਜਾਂਦਾ ਸੀ। ਕਈ ਲੋਕਾਂ ਵੱਲੋਂ ਆਰ. ਪੀ. ਓ. ਆਫਿਸ ਦੇ ਬਾਹਰ ਹੰਗਾਮਾ ਕੀਤਾ ਜਾ ਚੁੱਕਾ ਹੈ। ਉੱਥੇ ਹੀ ਦੇਖਣ ’ਚ ਆਉਂਦਾ ਸੀ ਕਿ ਜੋ ਲੋਕ ਰੌਲਾ ਪਾਉਣਾ ਸ਼ੁਰੂ ਦਿੰਦੇ ਸਨ, ਉਨ੍ਹਾਂ ਦਾ ਕੰਮ ਪਹਿਲ ਦੇ ਆਧਾਰ ’ਤੇ ਹੋ ਜਾਂਦਾ ਸੀ।
ਇਹ ਵੀ ਪੜ੍ਹੋ : ਅੱਜ ਹੋਵੇਗੀ ਕਿਸਾਨਾਂ ਤੇ ਸਰਕਾਰ ਦਰਮਿਆਨ ਚੌਥੀ ਮੀਟਿੰਗ, ਕਿਸਾਨ- ਮੰਗਾਂ ਨਾ ਮੰਨੀਆਂ ਤਾਂ ਤੋੜਾਂਗੇ ਬੈਰੀਕੇਡ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
10ਵੀਂ ਦਾ ਪੇਪਰ ਦੇਣ ਮਗਰੋਂ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਦੋ ਭੈਣਾਂ ਦਾ ਸੀ ਇਕਲੌਤਾ ਭਰਾ, ਮਚਿਆ ਚੀਕ-ਚਿਹਾੜਾ
NEXT STORY