ਨਵੀਂ ਦਿੱਲੀ—ਜੇਕਰ ਸਰਕਾਰ ਨੇ ਡਾਇਰੈਕਟਰ ਟੈਕਸ ਦੀ ਟਾਸਕ ਫੋਰਸ ਦੀ ਸਿਫਾਰਿਸ਼ ਮੰਨ ਲਈ ਤਾਂ ਤੁਹਾਡੀ 6 ਲੱਖ ਰੁਪਏ ਤੱਕ ਦੀ ਟੈਕਸੇਬਲ ਇਨਕਮ 'ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ | ਮੌਜੂਦਾ ਸਮੇਂ 'ਚ 5 ਲੱਖ ਰੁਪਏ ਦੀ ਟੈਕਸੇਬਲ ਇਨਕਮ 'ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ ਹੈ |
ਸੂਤਰਾਂ ਮੁਤਾਬਕ ਵਿੱਤ ਮੰਤਰਾਲੇ ਨੂੰ ਡਾਇਰੈਕਟ ਟੈਕਸ ਕੋਡ 'ਤੇ ਸੌਾਪੀ ਆਪਣੀ ਰਿਪੋਰਟ 'ਚ ਟਾਸਕ ਫੋਰਸ ਨੇ ਸਰਕਾਰ ਵਲੋਂ 5 ਲੱਖ ਰੁਪਏ ਤੱਕ ਦੀ ਟੈਕਸੇਬਲ ਇਨਕਮ 'ਤੇ ਟੈਕਸ ਛੋਟ ਨੀਤੀ ਨੂੰ ਬਹੁਤ ਚੰਗਾ ਕਦਮ ਦੱਸਿਆ ਹੈ | ਮੌਜੂਦਾ ਸਮੇਂ 'ਚ ਜੋ ਹਾਲਾਤ ਹਨ ਉਸ ਦੇ ਹਿਸਾਬ ਨਾਲ ਵਧੀਆ ਹੋਵੇਗਾ ਕਿ ਟੈਕਸੇਬਲ ਇਨਕਮ 'ਤੇ ਛੋਟ ਨੂੰ 6 ਲੱਖ ਰੁਪਏ ਕਰ ਦਿੱਤਾ ਜਾਵੇ |
ਇਸ ਦਾ ਮਤਲੱਬ ਹੈ ਕਿ ਜੇਕਰ ਕਿਸੇ ਦੀ ਆਮਦਨੀ 8 ਜਾਂ 10 ਲੱਖ ਹੈ | ਜੇਕਰ ਉਹ ਇਨਕਮ ਟੈਕਸ ਨਿਵੇਸ਼ ਛੋਟ ਦੇ ਤਹਿਤ ਨਿਵੇਸ਼ ਕਰਦਾ ਹੈ ਅਤੇ ਉਸ ਦੀ ਟੈਕਸੇਬਲ ਇਨਕਮ 6 ਲੱਖ ਰੁਪਏ ਆ ਜਾਂਦੀ ਹੈ | ਭਾਵ 6 ਲੱਖ ਰੁਪਏ 'ਤੇ ਇਨਕਮ ਟੈਕਸ ਤੈਅ ਹੁੰਦਾ ਹੈ ਤਾਂ ਉਸ ਨੂੰ ਕੋਈ ਟੈਕਸ ਨਹੀਂ ਦੇਣਾ ਹੋਵੇਗਾ |
ਇਹ ਟੈਕਸੇਬਲ ਇਨਕਮ 6 ਲੱਖ ਰੁਪਏ ਤੋਂ ਜ਼ਿਆਦਾ ਦੀ ਬਣਦੀ ਹੈ ਤਾਂ ਫਿਰ ਤੈਅ ਟੈਕਸ ਸਲੈਬ ਦੇ ਤਹਿਤ ਇਨਕਮ ਟੈਕਸ ਦੇਣਾ ਹੋਵੇਗਾ | ਇਧਰ ਸੂਤਰਾਂ ਮੁਤਾਬਕ ਟਾਸਕ ਫੋਰਸ ਦਾ ਮੰਨਣਾ ਹੈ ਕਿ ਸਰਕਾਰ ਨੂੰ ਇਨਕਮ ਟੈਕਸ ਕਲੈਕਸ਼ਨ ਵਧਾਉਣ ਦੇ ਨਾਲ ਨਿਵੇਸ਼ ਵੀ ਵਧਾਉਣ ਦੀ ਲੋੜ ਹੈ |
ਕੱਚਾ ਤੇਲ ਹੋਇਆ ਠੰਡਾ, ਸੋਨੇ-ਚਾਂਦੀ ਦੀ ਚਾਲ 'ਚ ਤੇਜ਼ੀ
NEXT STORY